ਪੱਤਰੀ ਘਾੜਤ

ਪੱਤਰੀ ਘਾੜਤ ਜਾਂ ਪੱਤਰ ਉਸਾਰੀ ਜਾਂ ਪਲੇਟ ਟੈੱਕਟੌਨਿਕਸ (English: Plate tectonics) ਇੱਕ ਵਿਗਿਆਨਕ ਸਿਧਾਂਤ ਹੈ ਜੋ ਧਰਤੀ ਦੇ ਚਟਾਨ-ਮੰਡਲ ਦੀ ਵੱਡੇ ਪੱਧਰ ਦੀ ਚਾਲ ਦਾ ਵੇਰਵਾ ਦਿੰਦਾ ਹੈ। ਇਹ ਸਿਧਾਂਤੀ ਨਮੂਨਾ ਮਹਾਂਦੀਪੀ ਵਹਾਅ ਦੇ ਨੇਮ ਉੱਤੇ ਖੜ੍ਹਾ ਹੈ ਜਿਹਦਾ ਵਿਕਾਸ 20ਵੀਂ ਸਦੀ ਦੇ ਅਗਲੇਰੇ ਦਹਾਕਿਆਂ ਵਿੱਚ ਹੋਇਆ ਸੀ। ਭੌਂ-ਵਿਗਿਆਨੀ ਭਾਈਚਾਰੇ ਨੇ ਇਸ ਨੇਮ ਨੂੰ ਉਦੋਂ ਕਬੂਲਿਆ ਜਦੋਂ ਪਿਛਲੇ 1950ਵਿਆਂ ਅਤੇ ਮੂਹਰਲੇ 60ਵਿਆਂ ਵਿੱਚ ਸਮੁੰਦਰੀ ਫ਼ਰਸ਼ ਦੇ ਪਸਾਰ ਦੇ ਅਸੂਲਾਂ ਨੂੰ ਵਧਾਇਆ ਅਤੇ ਨਿਖਾਰਿਆ ਗਿਆ।

ਪੱਤਰੀ ਘਾੜਤ
ਦੁਨੀਆ ਦੇ ਘਾੜਤੀ ਪੱਤਰਾਂ ਨੂੰ 20ਵੀਂ ਸਦੀ ਦੇ ਪਿਛਲੇ ਅੱਧ ਵਿੱਚ ਨਕਸ਼ਾਬੰਦ ਕੀਤਾ ਗਿਆ ਸੀ।

ਚਟਾਨ-ਮੰਡਲ, ਜੋ ਕਿਸੇ ਗ੍ਰਹਿ ਦਾ ਸਭ ਤੋਂ ਬਾਹਰਲਾ ਸਖ਼ਤ ਖ਼ੋਲ ਹੁੰਦਾ ਹੈ (ਧਰਤੀ ਦਾ ਖੇਪੜ ਅਤੇ ਉਤਲਾ ਮੈਂਟਲ), ਕਈ ਸਾਰੇ ਘਾੜਤੀ ਪੱਤਰਿਆਂ ਵਿੱਚ ਟੁੱਟਿਆ ਹੋਇਆ ਹੁੰਦਾ ਹੈ। ਧਰਤੀ ਉੱਤੇ ਸੱਤ ਜਾਂ ਅੱਠ (ਪਰਿਭਾਸ਼ਾ ਦੇ ਆਸਰੇ) ਵੱੱਡੇ ਪੱਤਰ ਹਨ ਅਤੇ ਕਈ ਨਿੱਕੇ ਪੱਤਰ ਵੀ ਹਨ। ਜਿੱਥੇ ਇਹ ਪੱਤਰ ਖਹਿੰਦੇ ਹਨ ਉੱਥੇ ਇਹਨਾਂ ਦੀ ਤੁਲਨਾਤਮਕ ਚਾਲ ਦੇ ਅਧਾਰ ਉੱਤੇ ਹੱਦ-ਬੰਨੇ ਦੀ ਕਿਸਮ ਤੈਅ ਹੁੰਦੀ ਹੈ; ਮਿਲਾਪੀ, ਵਿਛੋੜ ਜਾਂ ਕਾਇਆ-ਪਲਟੀ। ਭੁਚਾਲ, ਜੁਆਲਾਮੁਖੀ ਸਰਗਰਮੀਆਂ, ਪਹਾੜ-ਉਸਾਰੀ ਅਤੇ ਸਮੁੰਦਰੀ ਖੱਡ ਦੀ ਬਣਤਰ, ਸਭ ਇਹਨਾਂ ਪੱਤਰਿਆਂ ਦੀਆਂ ਹੱਦਾਂ ਦੇ ਬੰਨੇ ਉੱਤੇ ਵਪਰਦੇ ਹਨ। ਇਹਨਾਂ ਪੱਤਰੇ ਇੱਕ ਸਾਲ ਵਿੱਚ ਲਾਂਭ ਪੱਖੋਂ ਇੱਕ-ਦੂਜੇ ਦੇ ਮੁਕਾਬਲੇ ਸਿਫ਼ਰ ਤੋਂ 100 ਮਿਮੀ ਤੱਕ ਹਿੱਲ-ਜੁੱਲ ਲੈਂਦੇ ਹਨ।

ਬਾਹਰਲੇ ਜੋੜ

Tags:

ਧਰਤੀ

🔥 Trending searches on Wiki ਪੰਜਾਬੀ:

ਪੰਜਾਬ ਦੀਆਂ ਵਿਰਾਸਤੀ ਖੇਡਾਂਬਾਵਾ ਬਲਵੰਤਧਿਆਨ ਚੰਦਪੰਜਾਬ (ਭਾਰਤ) ਵਿੱਚ ਖੇਡਾਂਮੋਬਾਈਲ ਫ਼ੋਨਸੰਯੁਕਤ ਅਰਬ ਇਮਰਾਤੀ ਦਿਰਹਾਮਘਰੇਲੂ ਚਿੜੀਜ਼ਫ਼ਰਨਾਮਾ (ਪੱਤਰ)ਜਵਾਹਰ ਲਾਲ ਨਹਿਰੂਜੰਗਲੀ ਜੀਵ ਸੁਰੱਖਿਆਯੂਟਿਊਬਅਕਾਲ ਉਸਤਤਿਬੋਹੜਅਲਾਉੱਦੀਨ ਖ਼ਿਲਜੀਰੋਹਿਤ ਸ਼ਰਮਾਅਰਸਤੂ ਦਾ ਅਨੁਕਰਨ ਸਿਧਾਂਤਪੰਜਾਬੀ ਖੋਜ ਦਾ ਇਤਿਹਾਸਸਾਹਿਬਜ਼ਾਦਾ ਅਜੀਤ ਸਿੰਘਗੁਰਦਿਆਲ ਸਿੰਘਕਿਰਿਆ-ਵਿਸ਼ੇਸ਼ਣਗਾਗਰਲੋਕਧਾਰਾ ਅਤੇ ਸਾਹਿਤਜ਼ਾਕਿਰ ਹੁਸੈਨ ਰੋਜ਼ ਗਾਰਡਨਬਾਬਰਧਰਤੀਪੰਜਾਬੀ ਲੋਕ ਕਲਾਵਾਂਅਲਗੋਜ਼ੇਡਿਪਲੋਮਾਵਿਸ਼ਵ ਜਲ ਦਿਵਸਬਾਬਾ ਜੀਵਨ ਸਿੰਘਗੁਰੂ ਗੋਬਿੰਦ ਸਿੰਘਗ੍ਰੇਸੀ ਸਿੰਘਸਵਰਾਜਬੀਰਪ੍ਰੀਤਮ ਸਿੰਘ ਸਫ਼ੀਰਭੀਮਰਾਓ ਅੰਬੇਡਕਰਇਟਲੀਪੰਜਾਬੀ ਟੀਵੀ ਚੈਨਲਸ਼ਰੀਂਹਭਗਵਾਨ ਸਿੰਘਐਚ.ਟੀ.ਐਮ.ਐਲਭਾਰਤ ਦੀ ਸੰਵਿਧਾਨ ਸਭਾਪ੍ਰੀਨਿਤੀ ਚੋਪੜਾਜਸਵੰਤ ਸਿੰਘ ਕੰਵਲਪ੍ਰੀਤਮ ਸਿੰਘ ਸਫੀਰਦਿੱਲੀਅਸ਼ੋਕਫੁਲਕਾਰੀਮਿਸਲਪੰਜਾਬੀ ਤਿਓਹਾਰਅਮਰ ਸਿੰਘ ਚਮਕੀਲਾਲੋਕ ਮੇਲੇਪੰਜਾਬੀ ਨਾਵਲਡੇਂਗੂ ਬੁਖਾਰਕੜ੍ਹੀ ਪੱਤੇ ਦਾ ਰੁੱਖਮਾਤਾ ਜੀਤੋਸਫ਼ਰਨਾਮਾਸਦਾਮ ਹੁਸੈਨਧਰਮਸੱਤ ਬਗਾਨੇਵੇਅਬੈਕ ਮਸ਼ੀਨਸੱਪ (ਸਾਜ਼)ਪ੍ਰੋਫੈਸਰ ਗੁਰਮੁਖ ਸਿੰਘਖੂਹਰਾਧਾ ਸੁਆਮੀ ਸਤਿਸੰਗ ਬਿਆਸਦਿਲਊਰਜਾਸ਼ਾਹ ਹੁਸੈਨਹੋਲੀਆਧੁਨਿਕਤਾਮਨੁੱਖਇਕਾਂਗੀਪੁਰਾਤਨ ਜਨਮ ਸਾਖੀਕਿਰਨ ਬੇਦੀਲੁਧਿਆਣਾ🡆 More