ਪੱਛਮੀ ਅਲੰਕਾਰ

(ਪੱਛਮੀ ਅਲੰਕਾਰ)

ਭਾਰਤ ਵਾਂਗ ਯੋਰੋਪ ਵਿੱਚ ਵੀ ਅਲੰਕਾਰਾਂ ਨੂੰ ਮੰਨਿਆ ਜਾਂਦਾ ਹੈ। ਪੱਛਮੀ ਧਾਰਨਾ ਹੈ ਕਿ ਯੂਨਾਨ ਵਿੱਚ ਸਭ ਤੋਂ ਪਹਿਲਾਂ ਅਲੰਕਾਰ ਪ੍ਚਲਤ ਹੋਏ। Rhetorics ਦਾ ਭਾਵ ਲਗਭਗ ਏਹੋ ਅਲੰਕਾਰ-ਸ਼ਾਸਤ੍ ਹੈ। ਪਰ ਪੱਛਮੀ ਅਲੰਕਾਰਾ ਜਿਵੇਂ smilie, Mataphore, Allegory, Irony, Hyperbole, Climax, Euophomism, Pun ਆਦਿਕਾਂ ਦੇ ਭਾਰਤੀ ਪ੍ਤੀਰੂਪ ਸਹਿਜੇ ਹੀ ਮਿਲ ਜਾਂਦੇ ਹਨ ਪਰ ਫੇਰ ਵੀ ਅੰਤਰ ਹੈ। ਅੰਤਰ ਇਹ ਹੈ ਕਿ ਭਾਰਤ ਵਿੱਚ ਸ਼ਬਦ-ਸ਼ਕਤੀਆਂ ਨੂੰ ਅੱਡਰਾ ਕਰਕੇ ਵਿਵੇਚਨ ਕੀਤਾ ਗਿਆ ਹੈ ਪਰੰਤੂ ਯੋਰੋਪ ਵਿੱਚ ਇਨ੍ਹਾਂ ਸ਼ਬਦ ਸ਼ਕਤੀਆ ਜਿਵੇਂ ਲੱਖਣਾ, ਵਿਅੰਜਨਾ ਨੂੰ ਅਲੰਕਾਰਾਂ ਵਿੱਚ ਹੀ ਸ਼ਾਮਲ ਕੀਤਾ ਗਿਆ ਹੈ। ਦੂਜੀ ਗੱਲ ਇਹ ਹੈ ਕਿ ਭਾਰਤ ਵਿੱਚ ਅਲੰਕਾਰਾਂ ਦਾ ਜਿੰਨਾ ਸੂਖਮ ਵਿਸ਼ਲੇਸ਼ਣ ਕੀਤਾ ਗਿਆ ਹੈ ਉਤਨਾ ਯੋਰੋਪ ਵਿੱਚ ਨਹੀਂ। ਫੇਰ ਵੀ ਪੱਛਮ ਅਤੇ ਪੂਰਬ ਤੇ ਮੇਲ-ਮਿਲਾਪ ਵਜੋਂ ਇੱਕ ਦੋ ਨਵੇਂ ਅਲੰਕਾਰਾਂ ਦਾ ਰੂਪ ਅਸੀਂ ਆਪਣੇ ਆਧੁਨਿਕ ਸਾਹਿਤ ਵਿੱਚ ਗ੍ਰਹਿਣ ਕਰ ਚੁੱਕੇ ਹਾਂ, ਉਨ੍ਹਾਂ ਵਿਚੋਂ ਪ੍ਰਸਿੱਧ ਹੈ ''ਮਾਨਵੀਕਰਣ''।

ਮਾਨਵੀਕਰਣ

(Personification)

ਮਾਨਵੀਕਰਣ ਅੰਗਰੇਜੀ ਪਰਸਾਨੀਫਿਕੇਸ਼ਨ ਦਾ ਭਾਰਤੀ ਰੂਪ ਹੈ। ਅਜੇਹੇ ਥਾਂ ਜੜ੍ਹ, ਨਿਰਜਿੰਦ ਤੇ ਅਚੇਤਨ ਵਸਤੂਆਂ ਵਿੱਚ ਮਨੁੱਖੀ ਭਾਵਨਾਵਾਂ, ਚੇਤਨਾਵਾਂ ਅਤੇ ਜਾਣ-ਪ੍ਰਾਣ ਭਰਕੇ ਉਨ੍ਹਾਂ ਨਾਲ ਜੀਵੰਤ ਸਚੇਤਨ ਵਾਂਗੂ ਸੰਵਾਦ ਤੇ ਵਰਤਾਉ ਕੀਤਾ ਜਾਂਦਾ ਹੈ। ਮੱਧਕਾਲੀ ਪੰਜਾਬੀ ਰਚਨਾ ਵਿਚੋਂ ਉਦਾਹਰਣ ਵੇਖੋ:

(1) ਵਗ ਵਾਏ! ਪਰਸੁਆਰਥ ਭਰੀਏ

ਤੂੰ ਜਾਈਂ ਤਖਤ ਹਜ਼ਾਰੇ।

ਆਖੀਂ ਯਾਰ ਰਾਂਝਣ ਨੂੰ ਮਿਲ ਕੇ

ਤੈਂ ਕਿਉਂ ਮਨਹੁੰ ਵਿਸਾਰੇ।।

(2) ਮੇਘਲਿਆ ! ਵਸ ਭਾਗੀਂ ਭਰਿਆ

ਤੈਂ ਔਝੜ ਦੇਸ ਵਸਾਏ।

ਭਲਕੇ ਫੇਰ ਕਰੀਂ ਝੜ ਏਵੇਂ

ਮੇਰਾ ਪੀ ਪਰਦੇਸ ਨ ਜਾਏ।। (ਹਾਸ਼ਮ)

(3) "ਗੱਲ ਸੁਣ ਆਥਣੇ ਨੀਂ ! ਮੇਰੀਏ ਸਾਥਣੇ ਨੀਂ।

ਵਰਕੇ ਜਿੰਦੜੀ ਦੇ ਚਿੱਟੇ, ਸੁਟ ਜਾਂ ਰੰਗ ਦੇ ਦੋ ਛਿੱਟੇ।"

(4) ਆਉ ਬੁਲਬੁਲੋ ! ਬੇਗਮ ਦੇ ਮਕਬਰੇ ਤੇ

ਜ਼ਰਾ ਰੱਲਮਿਲ ਕੇ ਚਹਿਚਹਾ ਲਈਏ।

ਆਉ, ਭੰਬਟੋ, ਹੁਸਨ ਦੀ ਸ਼ਮ੍ਹਾ ਉਤੇ

ਰਲਮਿਲ ਕੇ ਜਾਨਾਂ ਘੁਮਾ ਲਈਏ।"

ਏਥੇ ਹਵਾ ਅਤੇ ਮੇਘ (ਬਦਲ) ਨੂੰ ਇਉਂ ਸੰਬੋਧਨ ਕੀਤਾ ਗਿਆ ਹੈ ਜਿਵੇਂ ਉਨ੍ਹਾ ਵਿੱਚ ਮਨੁਖ ਜਿਹੇ ਚੇਤੰਨ ਗੁਣ ਹੋਣ।

ਜੜ ਤੇ ਅਚੇਤਨ ਵਸਤੂਆਂ ਨੂੰ ਮਨੁਖੀ ਅਰਥਾਤ ਮਾਨਵਵਤ ਸਮਝਣਾ ਹੀ ਮਾਨਵੀਕਰਣ ਹੈ ਜਿਸ ਤੋਂ ਸੰਬੋਧਨ-ਕਰਤਾ ਦੀ

ਭਾਵ-ਬਿਹਬਲਤਾ, ਸੂਖਮ ਨਿਰੀਖਣ ਅਤੇ ਅਲੰਕਾਰਕਿ ਸ਼ੈਲੀ ਦਾ ਇਸ਼ਾਰਾ ਪਾਪਤ ਹੁੰਦਾ ਹੈ।

***********

Tags:

🔥 Trending searches on Wiki ਪੰਜਾਬੀ:

ਧਾਰਾ 370ਸਵਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਅਕਾਲੀ ਹਨੂਮਾਨ ਸਿੰਘਨਵ ਰਹੱਸਵਾਦੀ ਪ੍ਰਵਿਰਤੀਪੰਜਾਬੀ ਸੂਬਾ ਅੰਦੋਲਨਮੁਗ਼ਲ ਸਲਤਨਤਬਾਬਾ ਦੀਪ ਸਿੰਘਹਰੀ ਖਾਦਭਾਰਤ ਵਿਚ ਟ੍ਰੈਕਟਰਗੁਰਦੁਆਰਾਪੰਜਾਬਪ੍ਰੇਮ ਪ੍ਰਕਾਸ਼ਮੋਹਨਜੀਤਰਾਜ ਸਭਾਪੰਜਾਬੀ ਲੋਕ ਖੇਡਾਂਗਿਆਨੀ ਦਿੱਤ ਸਿੰਘਪੰਜਾਬੀ ਭਾਸ਼ਾਚਮਕੌਰ ਦੀ ਲੜਾਈਭਾਈ ਤਾਰੂ ਸਿੰਘਅਮਰੀਕਾ ਦਾ ਇਤਿਹਾਸਹਾਸ਼ਮ ਸ਼ਾਹਗੁਰੂ ਹਰਿਰਾਇਮੁਹੰਮਦ ਬਿਨ ਤੁਗ਼ਲਕਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਜਾਤਸ਼ਰਾਬ ਦੇ ਦੁਰਉਪਯੋਗਲਾਲ ਕਿਲ੍ਹਾਅਲੈਗਜ਼ੈਂਡਰ ਵਾਨ ਹੰਬੋਲਟਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੰਜਾਬੀ ਸਾਹਿਤ ਆਲੋਚਨਾਸਾਹ ਪ੍ਰਣਾਲੀਹਿੰਦੀ ਭਾਸ਼ਾਫ਼ਜ਼ਲ ਸ਼ਾਹਚਿੱਟਾ ਲਹੂਧਾਲੀਵਾਲਸਿੱਖਮਾਰਕਸਵਾਦਅਫ਼ੀਮ1991 ਦੱਖਣੀ ਏਸ਼ਿਆਈ ਖੇਡਾਂਅਹਿਮਦ ਸ਼ਾਹ ਅਬਦਾਲੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਰੇਖਾ ਚਿੱਤਰਵਿਆਕਰਨਆਗਰਾਪੂਰਨ ਸਿੰਘਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਭਾਰਤ ਵਿੱਚ ਪੰਚਾਇਤੀ ਰਾਜਪੁਰਖਵਾਚਕ ਪੜਨਾਂਵਬੁਝਾਰਤਾਂਭਾਰਤੀ ਰਾਸ਼ਟਰੀ ਕਾਂਗਰਸਪੰਜਾਬ ਦੀ ਰਾਜਨੀਤੀਸੋਨਾਪੰਜਾਬੀ ਅਖਾਣਤਬਲਾਵਿਰਾਸਤ-ਏ-ਖ਼ਾਲਸਾਅੱਲ੍ਹਾ ਯਾਰ ਖ਼ਾਂ ਜੋਗੀ2024 ਭਾਰਤ ਦੀਆਂ ਆਮ ਚੋਣਾਂਅਜਮੇਰ ਸਿੰਘ ਔਲਖਸਵਿੰਦਰ ਸਿੰਘ ਉੱਪਲਪੰਜਾਬੀ ਸੱਭਿਆਚਾਰਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਭਾਈ ਦਇਆ ਸਿੰਘਛੰਦਗੋਤਭਾਰਤ ਦੀ ਸੰਵਿਧਾਨ ਸਭਾਵਿਕੀਮੀਡੀਆ ਸੰਸਥਾਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਵੋਟ ਦਾ ਹੱਕਭਾਈ ਘਨੱਈਆਟਾਈਟੈਨਿਕ (1997 ਫਿਲਮ)ਮਿੱਤਰ ਪਿਆਰੇ ਨੂੰਸ੍ਰੀ ਚੰਦਰਾਜ ਕੌਰ🡆 More