1901-1995 ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ

ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995) ਪੁਸਤਕ ਡਾ.

ਜਸਵਿੰਦਰ ਸਿੰਘ">ਡਾ. ਜਸਵਿੰਦਰ ਸਿੰਘ ਅਤੇ ਡਾ. ਮਾਨ ਸਿੰਘ ਢੀਂਡਸਾ ਨੇ ਸੰਪਾਦਿਤ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਦੁਆਰਾ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਵੱਖੋ ਵੱਖਰੇ ਕਾਲਾਂ ਬਾਰੇ ਵੱਖ-ਵੱਖ ਚਾਰ ਪੁਸਤਕਾਂ ਛਾਪੀਆਂ ਗਈਆਂ। ਇੱਥੇ ਅਸੀਂ ਇਸ ਪੁਸਤਕ ਸੂਚੀ ਦੇ ਚੋਥੇ ਭਾਗ ਭਾਵ ਆਧੁਨਿਕ ਕਾਲ ਦਾ ਅਧਿਐਨ ਕਰ ਰਹੇ ਹਾਂ। ਇਸ ਪੁਸਤਕ ਦੇ 6 ਅਧਿਆਏ ਹਨ। ਜੋ ਇਸ ਪ੍ਰਕਾਰ ਹਨ:-

  1. ਆਧੁਨਿਕ ਪੰਜਾਬੀ ਸਾਹਿਤ: ਸਿਧਾਂਤਕ ਇਤਿਹਾਸਕ ਪਰਿਪੇਖ
  2. ਆਧੁਨਿਕ ਪੰਜਾਬੀ ਕਾਵਿ: ਨਿਕਾਸ ਤੇ ਵਿਕਾਸ
  3. ਆਧੁਨਿਕ ਪੰਜਾਬੀ ਗਲਪ: ਨਿਕਾਸ ਤੇ ਵਿਕਾਸ
  4. ਆਧੁਨਿਕ ਪੰਜਾਬੀ ਨਾਟਕ ਅਤੇ ਇਕਾਂਗੀ: ਨਿਕਾਸ ਤੇ ਵਿਕਾਸ
  5. ਆਧੁਨਿਕ ਪੰਜਾਬੀ ਵਾਰਤਕ: ਨਿਕਾਸ ਤੇ ਵਿਕਾਸ
  6. ਪੰਜਾਬੀ ਆਲੋਚਨਾ: ਨਿਕਾਸ ਤੇ ਵਿਕਾਸ 
ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸ
ਲੇਖਕਡਾ. ਜਸਵਿੰਦਰ ਸਿੰਘ ਤੇ ਡਾ. ਮਾਨ ਸਿੰਘ ਢੀਂਡਸਾ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ2001
ਪ੍ਰਕਾਸ਼ਕਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਧੁਨਿਕ ਪੰਜਾਬੀ ਸਾਹਿਤ: ਸਿਧਾਂਤਕ - ਇਤਿਹਾਸਕ ਪਰਿਪੇਖ

1 ਆਧੁਨਿਕ ਪੰਜਾਬੀ ਸਾਹਿਤ ਦਾ ਆਰੰਭ:-  ਆਧੁਨਿਕ ਪੰਜਾਬੀ ਸਾਹਿਤ ਦਾ ਮੱਧਕਾਲੀਨ ਪੰਜਾਬੀ ਸਾਹਿਤ ਨਾਲੋਂ ਕਾਲਿਕ ਨਿਖੇੜਾ 1850 ਈ: ਤੋਂ ਪ੍ਰਵਾਨ ਕੀਤਾ ਜਾਂਦਾ ਹੈ। ਪੰਜਾਬ ਸਮੇਤ ਭਾਰਤ ਦੇ ਰਾਜਸੀ ਸਭਿਆਚਾਰਕ ਇਤਿਹਾਸ ਵਿੱਚ ਆਧੁਨਿਕ ਯੁੱਗ ਦਾ ਆਗਾਜ ਅੰਗਰੇਜਾ ਦੇ ਰਾਜ ਕਾਲ ਨਾਲ ਜੁੜਿਆ ਹੋਇਆ ਹੈ।

2 ਆਧੁਨਿਕ : ਸੰਕਲਪ ਤੇ ਸਰੂਪ:-    ਆਧਨਿਕ ਸ਼ਬਦ ਸਸਕ੍ਰਿਤ ਭਾਸ਼ਾ ਦਾ ਹੈ, ਅੰਗਰੇਜੀ ਦੇ ਸ਼ਬਦ MODERN ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਆਧੁਨਿਕ ਸ਼ਬਦ ਸੰਸਕ੍ਰਿਤ ਵਿਆਕਰਨ ਅਨੁਸਾਰ (ਅਧੁਨਾ) ਦਾ ਵਿਸੇਸਣ ਹੈ। ਅਤੇ ਅਮਰਕੋਸ਼ ਅਨੁਸਾਰ ਅਧੁਨਾ ਦੇ ਅਰਥ ਹਨ ਇਸ ਕਾਲ ਵਿੱਚ ਜਾਂ ਹੁਣ। ਆਧੁਨਿਕ ਸ਼ਬਦ ਇਸੇ (ਅਧੁਨਾ + ਠਸ) ਤੋਂ ਬਣਿਆ ਹੈ। ਜਿਸ ਦੇ ਅਰਥ ਹਨ ‘ਹੁਣ ਹੋਇਆ’। MODREN ਸ਼ਬਦ ਦੀ ਉੱਤਪੱਤੀ LATIN ਦੇ ਧਾਤੂ MODO ਤੋਂ ਹੋਈ ਹੈ।,ਜਿਸ ਦੇ ਅਰਥ ਹਨ ਹੁਣ JUST NOW ਸ਼ਾਬਦਿਕ ਅਰਥਾਂ ਅਨੁਸਾਰ ਆਧੁਨਿਕ ਸ਼ਬਦ ਹੁਣ ਅਰਥਾਤ ਕਾਲ ਦੇ ਵਰਤਮਾਨ ਖੰਡ ਦਾ ਸੂਚਕ ਹੈ। ਪਰ ਮਨੁਖੀ ਗਿਆਨ ਸੰਚਾਰ ਦੇ ਪ੍ਰਸੰਗ ਵਿੱਚ ਇਹ ਬਹੁਤ ਵਿਸ਼ਾਲ ਪਰ ਨਿਸ਼ਚਿਤ ਅਰਥ ਦਾ ਧਾਰਨੀ ਹੈ। ਆਧੁਨਿਕ ਦਾ ਸੰਕਲਪ ਆਪਣੀਆ ਬਹੁਮੁਖੀ ਸੰਭਾਵਨਾਵਾਂ ਕਾਰਨ ਵੱਖ ਵੱਖ ਦਿਰਸ਼ਟੀਆਂ ਅਨੁਸਾਰ ਪ੍ਰੀਭਾਸਿਤ ਕੀਤਾ ਹੈ। ਆਧੁਨਿਕ ਜਾਗੀਰਦਾਰੀ ਤੋਂ ਪੂੰਜੀਵਾਦ ਸਿਸਟਮ ਵਲ ਦੇ ਵਿਕਾਸ ਉਪਜ ਹੈ।

ਆਧੁਨਿਕ ਦੀ ਪਰਿਭਾਸ਼ਾ ਅਲੱਗ - ਅਲੱਗ ਸਾਹਿਤਕਾਰਾਂ ਨੇ ਅਲੱਗ-ਅਲੱਗ ਦਿੱਤੀ ਹੈ।

ਜਿਵੇਂ:-  1 ਸਟੀਫਨ ਸਪੇਂਡਰ ਅਨੁਸਾਰ - “ਵਰਤਮਾਨ ਨਾਲ ਅਤੀਤ ਦਾ ਟਕਰਾਓ ਆਧੁਨਿਕਤਾ ਦਾ ਪ੍ਰਮੁੱਖ ਪ੍ਰਯੋਜਨ ਪ੍ਰਤੀਤ ਹੁੰਦਾ ਹੈ।“

ਡਾ: ਅਤਰ ਸਿੰਘ ਅਨੁਸਾਰ – “ਆਧੁਨਿਕਤਾ ਨੂੰ ਇੱਕ ਸਪੂਰਨ ਦ੍ਰਿਸ਼ਟੀਕੋਣ ਮੰਨਿਆ ਹੈ। ਕਿ ਆਧੁਨਿਕ ਵਿਗਿਆਨ ਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਉੱਤਪਨ ਹੋਈ ਹੈ। ਇਸ ਦੀ ਨੀਂਹ ਬੋਧਿਕਤਾ ਤੇ ਨਿਆਇਸ਼ੀਲਤਾ ਹੈ। ਇਸ ਦਾ ਸੁਭਾਅ ਵਿਸ਼ਲੇਸ਼ਣਕਾਰੀ ਹੈ।

3 ਧਰਮਵੀਰ ਭਾਰਤੀ ਅਨੁਸਾਰ- “ਇਹ ਸੰਕਟ ਦਾ ਬੋਧ ਹੈ।“

ਆਧੁਨਿਕਤਾ ਵਿੱਚ ਹੇਠ ਲਿਖੇ ਵਿਦਵਾਨਾਂ ਨੇ ਆਪਣੇ- ਆਪਣੇ ਸਿਧਾਂਤ ਪੇਸ਼ ਕੀਤੇ ਹਨ-

1 ਡਾਰਵਿਨ ਦਾ ਮਨੁਖੀ ਵਿਕਾਸਵਾਦ ਦਾ ਸਿਧਾਂਤ

2 ਕਾਰਲ ਮਾਰਕਸ ਦਾ ਦਾਵੰਧਾਤਮਕ ਭੋਤਿਕਵਾਦ ਦਾ ਸਿਧਾਂਤ

3 ਸਿਗਮੰਡ ਫਰਾਇਡ ਦਾ ਮਨੋਵਿਗਿਆਨ ਦਾ ਸਿਧਾਂਤ

4 ਸਾਰਤਰ ਦਾ ਅਸਤਿਤਵਵਾਦ ਦਾ ਸਿਧਾਂਤ 

ਆਧੁਨਿਕ ਅਤੇ ਮੱਧਕਾਲਿਨ ਯੁੱਗ: ਮੂਲ ਨਿਖੇੜਾ:- ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇਸ ਦੇ ਤਿੰਨ ਮੁੱਖ ਇਤਿਹਾਸਿਕ ਯੁਗਾਂ ਨੂੰ ਨਿਖੇੜਿਆਂ ਜਾਂਦਾ ਹੈ।  (1) ਆਦਿ ਕਾਲੀਨ (2) ਮੱਧਕਾਲਿਨ   (3)  ਆਧੁਨਿਕ ਕਾਲ

ਮੱਧਕਾਲਿਨ ਅਤੇ ਆਧੁਨਿਕ ਕਾਲ ਦਾ ਮੂਲ ਨਿਖੇੜਾ ਇਹ ਹੈ ਮੱਧਕਾਲ ਵਿੱਚ ਸਿਰਫ ਕਾਵਿ ਵਿਧਾ ਸੀ। ਪਰ ਆਧੁਨਿਕ ਕਾਲ ਵਿੱਚ ਸਾਹਿਤ ਦੇ ਨਵੇਂ ਰੂਪ ਸਾਹਮਣੇ ਆਉਂਦੇ ਹਨ। ਜਿਵੇਂ ਕਿ ਨਾਵਲ, ਨਾਟਕ, ਕਹਾਣੀ, ਖੁਲੀ ਕਵਿਤਾ ਆਦਿ। ਇਹ ਸਾਰੇ ਸਾਹਿਤਕ ਰੂਪ ਆਧੁਨਿਕ ਕਾਲ ਵਿੱਚ ਪੈਦਾ ਹੁੰਦੇ ਹਨ। ਆਧੁਨਿਕ ਕਾਲ ਵਿੱਚ ਸਮਾਜਿਕ ਤੇ ਧਾਰਮਿਕ ਲਹਿਰਾਂ ਸਾਹਮਣੇ ਆਉਂਦਿਆ ਹਨ। ਜਿਵੇਂ ਸਿੰਘ ਸਭਾ ਲਹਿਰ, ਕੂਕਾ ਲਹਿਰ, ਹਿੰਦੂ ਧਾਰਮਿਕ ਲਹਿਰਾਂ, ਮੁਸਲਮਾਨ ਧਾਰਮਿਕ ਲਹਿਰ ਆਦਿ ਹਨ।

ਆਧੁਨਿਕ ਪੰਜਾਬੀ ਕਾਵਿ: ਨਿਕਾਸ ਤੇ ਵਿਕਾਸ 

ਆਧੁਨਿਕ ਪੰਜਾਬੀ ਕਵਿਤਾ ਦਾ 1850 ਈ ਤੋਂ ਬਾਅਦ ਬਿਲਕੁਲ ਵਖਰੇ ਰੂਪ ਦਾ ਹੋ ਜਾਂਦਾ ਹੈ। ਪਰ ਕੁਝ ਲੱਛਣ ਅਜਿਹੇ ਹੁੰਦੇ ਹਨ। ਜੋ ਨਾਲ ਨਾਲ ਚਲਦੇ ਹਨ। ਜਿਵੇਂ ਕਿਸਾ ਕਾਵਿ ਰੂਪ, ਵਾਰਾਂ, ਜੰਗਨਾਮੇ, ਧਾਰਮਿਕ ਸਦਾਚਾਰਕ ਉਦੇਸ਼ ਵਾਲੀ ਕਵਿਤਾ ਜਿਵੇਂ ਕਿੱਸਾ ਕਾਵਿ ਦ੍ਰਿਸ਼ਟੀ ਤੋਂ ਫਜਲਸ਼ਾਹ, ਮੁੰਹਮਦ ਬਖਸ, ਕ੍ਰਿਸ਼ਨ ਸਿੰਘ ਆਰਿਫ਼, ਗੰਗੂ ਰਾਮ, ਭਗਵਾਨ ਸਿੰਘ, ਮੋਲਵੀ ਗੁਲਾਮ ਰਸੂਲ, ਦਿੱਤ ਸਿੰਘ, ਡਾ: ਚਰਨ ਸਿੰਘ, ਦੋਲਤ ਰਾਮ,ਕਾਲੀਦਾਸ਼ ਗੁਜਰਾਂਵਾਲੀਆ, ਕਰਤਾਰ ਸਿੰਘ ਕਲਾਸਵਾਲੀਆ, ਗਿਆਨੀ ਪਾਲ ਸਿੰਘ ਆਰਫ਼, ਸਾਧੂ ਦਯਾ ਸਿੰਘ, ਪੰਡਿਤ ਕਿਸ਼ੋਰ ਚੰਦ,ਮੋਲਾ ਬਖ਼ਸ ਕੁਸ਼ਤਾ, ਬਾਬੂ ਰਜਬ ਅਲੀ ਆਦਿ ਕਾਵਿਕ ਪਰੰਪਰਾ ਦੇ ਵਰਨਣਯੋਗ ਕਵੀ ਹਨ।

1 ਸਟੇਜੀ ਕਾਵਿ ਧਾਰਾ:- ਆਧੁਨਿਕ ਕਵਿਤਾ ਵਿੱਚ ਸਾਡੇ ਸਾਹਮਣੇ ਸਟੇਜੀ ਕਵੀ ਧਾਰਾ ਦੇ ਕਵੀ ਉਭਰ ਕੇ ਸਾਹਮਣੇ ਆਉਂਦੇ ਹਨ। ਜਿਵੇਂ:-  ਫਿਰੋਜਦੀਨ ਸਰਫ਼, ਹੀਰਾ ਸਿੰਘ ਦਰਦ, ਗੁਰਮੁਖ ਸਿੰਘ ਮੁਸਾਫ਼ਿਰ, ਵਿਧਾਤਾ ਸਿੰਘ ਧੀਰ, ਨੰਦ ਲਾਲ ਨੂਰਪੁਰੀ, ਤੇਜਾ ਸਿੰਘ ਸਬਰ ਆਦਿ ਹਨ।

2 ਆਧੁਨਿਕ ਨਵੀਂ ਕਵੀ ਧਾਰਾ ਕਾਵਿ:-   ਆਧੁਨਿਕ ਨਵੀਂ ਕਵੀ ਧਾਰਾ ਕਾਵਿ ਕੁੱਝ ਵਿਦਵਾਨ ਇਸ ਕਾਵਿ ਨੂੰ ਸ਼ਾਹ ਮੁੰਹਮਦ ਤੋਂ ਮੰਨਦੇ ਹਨ। ਪਰ ਪ੍ਰਮਾਣਿਕ ਆਰੰਭ ਭਾਈ ਵੀਰ ਸਿੰਘ ਤੋਂ ਮੰਨਿਆ ਜਾਂਦਾ ਹੈ। ਇਹ ਕਵਿਤਾ ਵਿਭਿੰਨ ਇਤਿਹਾਸਕ ਪੜਾਅ ਵਿੱਚੋਂ ਲੰਘਦੀ ਹੋਈ ਵੱਖ ਵੱਖ ਸਾਹਿਤਕ ਪ੍ਰਿਵਿਰਤੀਆ ਨੂੰ ਜਨਮ ਦਿੰਦੀ ਹੈ। ਇਤਿਹਾਸਕ ਪੜਾਅ ਅਤੇ ਕਾਵਿਕ ਪ੍ਰਿਵਿਰਤੀਆਂ ਪੱਖੋਂ ਇਸ ਕਵਿਤਾ ਦੇ ਪੰਜ ਮੁੱਖ ਕਾਲ ਖੰਡ ਕੀਤੇ ਗਏ ਹਨ।

ਪਹਿਲੀ ਪੀੜੀ (1901-1935):- ਇਸ ਕਵਿਤਾ ਦਾ ਮੁੱਖ ਲੱਛਣ ਆਧੁਨਿਕ ਤੋਰ ਤੇ ਉਭਰ ਰਹੇ ਨਿਜੀ ਪਸਾਰ ਬਦਲਦੇ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਕਰਦੀ ਹੈ। ਇਸ ਪੀੜੀ ਵਿੱਚ ਸਾਮਿਲ ਕਵੀ:-  ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਲਾਲਾ ਕਿਰਪਾ ਸਾਗਰ, ਡਾ: ਮੋਹਨ ਸਿੰਘ ਦੀਵਾਨਾ, ਡਾ: ਦੀਵਾਨ ਸਿੰਘ ਕਾਲੇਪਾਣੀ ਆਦਿ ਹਨ।

ਦੂਜੀ ਪੀੜੀ (1935-1947):-  ਇਹ ਦੋਰ ਪ੍ਰਗਤੀਵਾਦੀ ਸਾਹਿਤ ਦੇ  ਧਾਰਾ ਦੇ ਆਰਭ ਦਾ ਦੋਰ ਹੈ ਇਸ ਪੀੜੀ ਦੇ ਮੁੱਖ ਵਿਸ਼ੇ ਅਜ਼ਾਦੀ ਅਤੇ ਰਾਸ਼ਟਰ ਭਾਵਨਾ ਦੇ ਰਹੇ ਹਨ। ਇਸ ਪੀੜੀ ਦੇ ਪ੍ਰਮੁੱਖ ਕਵੀ:-  ਪ੍ਰੋ: ਮੋਹਨ ਸਿੰਘ, ਅਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਹਰਿੰਦਰ ਸਿੰਘ ਰੂਪ, ਅਵਤਾਰ ਸਿੰਘ ਅਜ਼ਾਦ,ਡਾ ਗੋਪਾਲ ਸਿੰਘ ਦਰਦੀ ਆਦਿ ਹਨ।

ਤੀਸਰੀ ਪੀੜੀ (1965 ਤੋਂ ਬੋਅਦ):-  ਇਹ ਦੋਰ ਪ੍ਰਗਤੀਵਾਦੀ ਕਾਵਿ ਦੇ ਮੁਕਾਬਲਤਨ ਵਿਗਠਨ ਤੇ ਇੱਕੋ ਵੇਲੇ ਤਿੰਨ ਧਾਰਾਵਾਂ ਦੇ ਸਮਾਨਾਤਰ ਵਿਗਸਣ ਦਾ ਕਾਲ ਹੈ। ਭਾਵ ਸਿਰਜਨਾਤਮਕ ਵੰਨ ਸੁੰਵਨਤਾ ਦਾ ਦੋਰ ਹੁੰਦਾ ਹੈ। ਇਸ ਦੋਰ ਵਿੱਚ ਕਈ ਪ੍ਰਕਾਰ ਦੀਆਂ ਪ੍ਰਵਿਰਤੀਆਂ ਸਾਹਮਣੇ ਆਉਂਦੀਆਂ ਹਨ:-  (1)ਸੁਹਜਭਾਵੀ ਵਿਅਕਤੀ ਕੇਂਦਰੀ ਪ੍ਰਵਿਰਤੀ: - ਇਸ ਪ੍ਰਵਿਰਤੀ ਦੇ ਅੰਤਰਗਤ ਮਨੁੱਖੀ ਮਨੋਸੰਸਾਰ ਦੇ ਕਰਮਾਂ ਪ੍ਰਤੀਕਰਮਾਂ. ਤਰਕਾਂ, ਵਿਤਰਕਾਂ, ਇਛਾਵਾਂ ਅਤੇ ਅਪੁਰਤੀਆਂ ਦਾ ਕੇਂਦਰੀ ਸੁਰ ਉਭਰਦਾ ਹੈ। ਵਿਅਕਤੀ ਕੇਂਦਰੀ ਸਰੋਕਾਰ ਮੁੱਖ ਵਿਸ਼ੇ ਬਣਦੇ ਹਨ। ਇਸ ਪ੍ਰਵਿਰਤੀ ਵਿੱਚ ਐਲਾਨ ਜਾਂ ਨਾਹਰੇ ਦੀ ਬਜਾਏ ਸੁਹਜਭਾਵੀ ਜਾਂ ਜਜਬਾਤੀ ਅਤੇ ਸਵੈ ਸੰਬੋਧਨੀ ਸੰਚਾਰ ਨੂੰ ਪਹਿਲਤਾ ਦਿਦੀ ਹੈ। ਇਸ ਧਾਰਾ ਦੇ ਮੁਖ ਸ਼ਾਇਰ ਹਰਿਭਜਨ ਸਿੰਘ, ਐਸ ਐਸ ਮੀਸ਼ਾ, ਜਸਵੰਤ ਸਿੰਘ ਨੇਕੀ, ਸ਼ਿਵ ਕੁਮਾਰ ਬਟਾਲਵੀ, ਤਾਰਾ ਸਿੰਘ, ਭਗਵੰਤ ਸਿੰਘ ਆਦਿ ਹਨ। (2)ਪ੍ਰਯੋਗਸ਼ੀਲ ਕਵਿਤਾ:- ਪ੍ਰਯੋਗਸ਼ੀਲ ਕਵਿਤਾ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਆਸ ਪਾਸ ਉਭਰਦੀ ਹੈ। ਇਸ ਪ੍ਰਵਿਰਤੀ ਦਾ ਪ੍ਰੱਮੁਖ ਚਿੰਤਕ ਡਾ: ਜਸਬੀਰ ਸਿੰਘ ਅਹਲੂਵਾਲੀਆ ਹਨ ਉਸ ਨੇ ਮਾਰਕਸਵਾਦੀ ਦਰਸ਼ਨ ਦੀ ਆੜ ਹੇਠ ਭਾਰੁ ਪ੍ਰਗਤੀਵਾਦੀ ਵਿਚਾਰਧਾਰਾ ਤੇ ਕਵਿਤਾ ਨੂੰ ਵੰਗਾਰਿਆਂ ਜਸਬੀਰ ਸਿੰਘ ਅਹਲੂਵਾਲੀਆ ਕਹਿਦੇ ਹਨ। ਕਿ ਪ੍ਰਗਤੀਵਾਦੀ ਕਵਿਤਾ ਆਪਣੇ ਕ੍ਰਾਂਤੀਕਾਰੀ ਅਤੇ ਰੋਮਾੰਟਿਕ ਬਿਰਤੀਆਂ ਦੇ ਅਲੋਕਾਰੀ ਸਮਝੋਤੇ ਕਾਰਨ ਪ੍ਰਮਾਨਕਤਾ ਨੂੰ ਗੁਆ ਬੇਠੀ ਹੈ। ਇਸ ਲਈ ਉਨਾ ਨੇ ਨਵੀਂ ਕਵਿਤਾ ਪ੍ਰਯੋਗਸ਼ੀਲ ਦਾ ਨਾਹਰਾ ਦਿਤਾ। (3)ਚੋਥੀ ਪੀੜੀ:- ਇਸ ਦੋਰ ਵਿੱਚ ਮੁੱਖ ਤੋਰ ਤੇ ਜੁਝਾਰਵਾਦੀ ਕਾਵਿ ਧਾਰਾ ਉਭਰ ਕੇ ਸਾਹਮਣੇ ਆਉਂਦੀ ਹੈ। ਬੰਗਾਲ ਵਿੱਚ ਨਕਸਲਵਾੜੀ ਪਿੰਡ ਵਿੱਚ ਹਥਿਆਰਬੰਦ ਇਨਕਲਾਬ ਦਾ ਨਾਹਰਾ ਬੁਲੰਦ ਹੋਇਆ ਜਿਸ ਕਰਕੇ ਇਸ ਲਹਿਰ ਦਾ ਨਾਮ ਨਕਸਲਬਾੜੀ ਪੈ ਗਿਆ। ਇਸ ਲਹਿਰ ਦੇ ਸਾਹਿਤਕ ਹੁੰਗਾਰੇ ਵਿਚੋਂ ਪੰਜਾਬੀ ਵਿੱਚ ਕ੍ਰਾਂਤੀਕਾਰੀ ਭਾਵਾਂਵਾਲੀ ਕਵਿਤਾ ਪੇਦਾ ਹੋਈ। ਜਿਸ ਨੂ ਨਕਸਲਬਾੜੀ ਕਵਿਤਾ, ਵਿਧਰੋਹੀ, ਜੁਝਾਰਵਾਦੀ ਕਵਿਤਾ, ਇਤਿਹਾਸਮੁਖ ਵਾਲੀ, ਚੇਤਨਾ ਵਾਲੀ ਕਵਿਤਾ ਸਿਰਲੇਖ ਅਧੀਨ ਨਿਖੇੜਿਆ ਗਿਆ। ਇਸ ਵਿੱਚ ਹੇਹ ਲਿਖੇ ਕਵੀ ਸ਼ਾਮਿਲ ਹਨ:- ਡਾ ਜਗਤਾਰ, ਪਾਸ਼, ਹਰਭਜਨ ਹਲਵਾਰਵੀ, ਸੰਤ ਰਾਮ ਉਦਾਸੀ, ਸੁਰਜੀਤ ਪਾਤਰ ਆਦਿ ਹਨ। (4)ਪੰਜਾਬ ਸੰਕਟ ਸਬੰਧਿਤ ਕਵਿਤਾ:- ਪੰਜਾਬ ਸੰਕਟ ਸੱਤਵੇਂ ਦਹਾਕੇ ਦੇ ਅੰਤਲੇ ਵਰਿਆਂ ਤੋਂ ਸ਼ੁਰੂ ਹੋ ਕੇ ਦਸਵੇਂ ਦਹਾਕੇ ਦੇ ਮੁੱਢਲੇ ਵਰਿਆਂ ਤਕ ਦਾ ਸਮਾਂ ਹੈ। ਇਸ ਕਾਲ ਵਿੱਚ ਪੰਜਾਬ ਸੰਕਟ ਨਲ ਸਬੰਧਿਤ ਕਵਿਤਾਵਾਂ ਲਿਖੀਆਂ ਗਈਆਂ ਹਨ। ਇਸ ਕਾਲ ਦੀਆਂ ਜੁਝਾਰੂ ਜਾਂ ਖਾੜਕੂ ਆਤੰਕਵਾਦੀ ਲਹਿਰ ਆਦਿ ਵਿਸੇਸ਼ਣ ਦਿੱਤੇ ਗਏ ਹਨ। ਇਸ ਲਹਿਰ ਨਾਲ ਸਬੰਧਿਤ ਕਵੀ ਹੇਠ ਲਿਖੇ ਹਨ। ਜਿਵੇਂ:- ਡਾ: ਜਗਤਾਰ, ਹਰਭਜਨ ਸਿੰਘ ਹੁੰਦਲ, ਮੋਹਨਜੀਤ, ਸ਼ਾਹਰਯਾਰ, ਆਦਿ ਸ਼ਾਮਿਲ ਹਨ।

ਆਧੁਨਿਕ ਪੰਜਾਬੀ ਗਲਪ: ਨਿਕਾਸ ਤੇ ਵਿਕਾਸ

ਆਧੁਨਿਕ ਪੰਜਾਬੀ ਗਲਪ ਦਾ ਇਤਿਹਾਸ ਇਹ ਜਾਣ ਲੈਣ ਉਪਰੰਤ ਹੀ ਸਮਜਿਆ ਜਾ ਸਕਦਾ ਹੈ। ਕਿ ਗਲਪ ਦੇ ਕਿ ਅਰਥ ਹਨ। ਗਲਪ ਸ਼ਬਦ ਅੰਗਰੇਜੀ ਦੇ ਸ਼ਬਦ (FICTION) ਦਾ ਪਰਿਆਵਾਚੀ ਹੈ।

1 ਪੰਜਾਬੀ ਨਾਵਲ ਦਾ ਆਰਭ ਅਤੇ ਪਹਿਲਾ ਦੋਰ:- ਪੰਜਾਬੀ ਭਾਸ਼ਾ ਵਿੱਚ ਛਪਿਆ ਸਭ ਤੋਂ ਪਹਿਲਾ ਨਾਵਲ “ਯਿਸੁਹੀ ਮੁਸਾਫ਼ਿਰ ਦੀ ਯਾਤਰਾ” ਹੈ। ਇਹ ਨਾਵਲ ਜਾਨ ਬਨੀਅਨ ਦਾ ਸੰਸਾਰ ਪ੍ਰਸਿੱਧ ਨਾਵਲ ਹੈ। ਜੋ ਪਹਿਲੀ ਵਾਰ 1859 ਈ ਵਿੱਚ ਛਪਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੁਬਾਰਾ ਇਸ ਨੂ 1969 ਈ ਵਿੱਚ ਛਾਪਿਆ। ਪੰਜਾਬੀ ਨਾਵਲ ਦਾ ਆਰੰਭ ਭਾਈ ਵੀਰ ਸਿੰਘ ਦੇ ਨਾਵਲ ਰਾਹੀ (1872-1957) ਰਾਹੀ ਹੁੰਦਾ ਹੈ। ਪਹਿਲਾ ਨਾਵਲ “ਸੁੰਦਰੀ”, ਸਤਵੰਤ ਕੋਰ, ਵਿਜੈ ਸਿੰਘ, ਬਾਬ ਨੋਧ ਸਿੰਘ, ਪ੍ਰਕਾਸ਼ਿਤ ਹੋਏ ਹਨ। ਉਸ ਤੋਂ ਬਾਅਦ ਚਰਨ ਸਿੰਘ, ਭਾਈ ਮੋਹਨ ਸਿੰਘ ਵੈਦ ਆਦਿ ਹਨ।

2 ਦੂਜੇ ਦੋਰ ਦਾ ਨਾਵਲ:- ਦੂਜੇ ਦੋਰ ਦੇ ਨਾਵਲ ਵਿੱਚ ਮੁੱਖ ਧਾਰਾ ਪ੍ਰਗਤੀਵਾਦੀ ਰਹੀ ਹੈ। ਇਹ 1935 ਤੋਂ 1965 ਤਕ ਦਾ ਸਮਾਂ ਹੈ ਇਸ ਵਿੱਚ ਨਾਵਲਕਾਰ ਨਾਨਕ ਸਿੰਘ (1897-1971) ਸੁਰਿੰਦਰ ਸਿੰਘ (1917) ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਕਰਨਲ ਪਾਲ ਸਿੰਘ, ਅਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਆਦਿ ਨਾਵਲਕਾਰ ਸਨ। ਤੀਜੇ ਦੋਰ ਦਾ ਪੰਜਾਬੀ ਨਾਵਲ:- 1965 ਤੋਂ ਬਾਅਦ ਪੰਜਾਬੀ ਤੇ ਭਾਰਤੀ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵਾਪਰੀਆਂ ਜਿਸ ਕਾਰਨ ਜੀਵਨ ਦੇ ਹਰ ਖੇਤਰ ਵਿੱਚ ਇਹਨਾਂ ਤਬਦੀਲੀਆਂ ਦਾ ਪ੍ਰਭਾਵ ਪੈਣਾ ਆਰੰਭ ਹੋ ਜਾਂਦਾ ਹੈ। ਜਿਨਾ ਵਿਚੋਂ ਸੋਹਣ ਸਿੰਘ ਸੀਤਲ, ਗੁਰਦਿਆਲ ਸਿੰਘ, ਸੁਖਵੀਰ, ਸੁਰਜੀਤ ਸਿੰਘ ਸੇਠੀ, ਨਿਰੰਜਨ ਤਸਨੀਮ, ਗਿਆਨੀ ਕੇਸਰ ਸਿੰਘ, ਦਲੀਪ ਕੋਰ ਟਿਵਾਣਾ, ਰਾਮ ਸਰੂਪ ਅਣਖੀ, ਅਜੀਤ ਕੋਰ ਆਦਿ ਹਨ।

ਆਧੁਨਿਕ ਪੰਜਾਬੀ ਨਾਟਕ ਤੇ ਇਕਾਂਗੀ: ਨਿਕਾਸ ਤੇ ਵਿਕਾਸ

ਅੰਗਰੇਜਾਂ ਦੇ ਪੰਜਾਬ ਉਤੇ ਕਬਜੇ ਤੋਂ ਪਿਛੋਂ ਪੇਦਾ ਹੋਈਆਂ ਪਰਸਥਿਤੀਆਂ ਕਾਰਨ ਲਗਭਗ ਦਸ ਸਦੀਆਂ ਪਿਛੋਂ ਪੰਜਾਬੀ ਨਾਟਕ ਮੁੜ ਸੁਰਜੀਤ ਹੋਇਆ। ਪੰਜਾਬੀ ਵਿੱਚ ਪਹਿਲਾ ਨਾਟਕ ਪਾਰਸੀ ਥਿਏਟਰੀਕਲ ਕੰਪਨੀ ਆਦਿ ਦੇ ਪ੍ਰਭਾਵ ਦੇ ਕਾਰਣ ਅੰਗਰੇਜੀ ਜਾਂ ਸੰਸਕ੍ਰਿਤ ਨਾਟਕਾਂ ਦੇ ਅਨੁਭਵ ਤੇ ਭਾਰਤੀ ਪੰਜਾਬੀ ਇਤਿਹਾਸਕ, ਮਿਥਿਹਾਸਕ ਵਿਸ਼ਿਆਂ ਉਤੇ ਲਿਖੇ ਨਾਟਕ ਰਾਹੀ ਹੋਇਆ।

ਪਹਿਲੇ ਦੋਰ ਦਾ ਪੰਜਾਬੀ ਨਾਟਕ:- ਆਧੁਨਿਕ ਪੰਜਾਬੀ ਨਾਟਕ ਦਾ ਜਨਮ 1913 ਵਿੱਚ ਈਸ਼ਵਰ ਚੰਦਰ ਨੰਦਾ ਦੇ ਇਕਾਂਗੀ “ਸੁਹਾਗ” ਨਾਲ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾਂ ਜੋਸ਼ਆ ਫਜਲਦੀਨ, ਗੁਰਬਖਸ ਸਿੰਘ ਪ੍ਰੀਤਲੜੀ, ਡਾ: ਹਰਚਰਨ ਸਿੰਘ, ਪ੍ਰੋ: ਸੰਤ ਸਿੰਘ ਸੇਖੋਂ ਨਾਲ ਬੋਧਿਕਤਾ ਦਾ ਪ੍ਰਵੇਸ ਹੁੰਦਾ ਹੈ। ਦੂਜਾ ਦੋਰ ਦਾ ਪੰਜਾਬੀ ਨਾਟਕ:- ਡਾ: ਰੋਸ਼ਨ ਲਾਲ ਆਹੂਜਾ ਨੇ ਇਸ ਵਿੱਚ ਬਹੁਤ ਸਾਰੀਆਂ ਨਾਟਕੀ ਰਚਨਾਵਾਂ ਦੀ ਸਿਰਜਨਾ ਕੀਤੀ ਬਲਵੰਤ ਗਾਰਗੀ ਤਕਨੀਕ ਤੇ ਸਟੇਜ ਪੱਖੋਂ ਤਜਰੇਬੇਕਾਰੀ ਕੀਤੀ ਹੈ। ਤੀਜੇ ਦੋਰ ਦਾ ਪੰਜਾਬੀ ਨਾਟਕ:- 1965 ਪਿਛੋਂ ਪੰਜਾਬੀ ਨਾਟਕ ਵਿੱਚ ਪ੍ਰਯੋਗਵਾਦੀ ਲਹਿਰ ਦਾ ਆਰਭ ਕਪੂਰ ਸਿੰਘ ਘੁਮਾਣ, ਸੁਰਜੀਤ ਸਿੰਘ ਸੇਠੀ, ਹਰਸ਼ਰਨ ਸਿੰਘ ਆਦਿ ਰਾਹੀ ਹੁੰਦਾ ਹੈ। ਪ੍ਰਯੋਗਸ਼ੀਲ ਲਹਿਰ ਦੇ ਪ੍ਰਭਾਵ ਅਧੀਨ ਬ੍ਰਤੋਲਤ ਬਰੇਖਤ ਦਾ ਐਪਿਕ ਥਿਏਟਰ, ਸੈਮੁਅਲ ਬੇਕਟ ਦਾ ਐਬਸ੍ਰਡ ਥਿਏਟਰ ਆਦਿ ਨਵੀਂਆਂ ਸ਼ੈਲੀਆਂ ਦੇ ਪ੍ਰਯੋਗ ਕੀਤੇ ਜਾਂਦੇ ਹਨ। 1975 ਉਪਰੰਤ ਪੰਜਾਬੀ ਨਾਟਕ:- 1975 ਵਿੱਚ ਭਾਰਤ ਤੇ ਪੰਜਾਬ ਵਿੱਚ ਐਮਰਜੈਂਸੀ ਲੱਗੀ ਪੰਜਾਬ ਵਿੱਚ 1978 ਤੋਂ ਪਿਛੋਂ ਲਗਭਗ 12-13 ਪੰਜਾਬ ਦੇ ਖੂਨੀ ਸੰਕਟ ਵਿਚੋਂ ਲੰਗੇ ਅਜਮੇਰ ਸਿੰਘ ਔਲਖ, ਆਤਮਜੀਤ, ਗੁਰਸ਼ਰਨ ਸਿੰਘ ਤੇ ਚਰਨ ਦਾਸ਼ ਸਿੱਧੂ ਇਸ ਦੋਰ ਦੇ ਪ੍ਰਮੁੱਖ ਨਾਟਕਕਾਰ ਹਨ।

ਆਧੁਨਿਕ ਪੰਜਾਬੀ ਵਾਰਤਕ: ਨਿਕਾਸ ਤੇ ਵਿਕਾਸ

ਵਾਰਤਕ ਵਿੱਚ ਪ੍ਰਮੁੱਖਤਾ ਬੁਧੀ ਤੱਤ ਨੂੰ ਪ੍ਰਾਪਤ ਹੈ ਪੰਜਾਬੀ ਵਾਰਤਕ ਦਾ ਇਤਿਹਾਸ ਬਹੁਤ ਪੁਰਾਣਾ ਨਹੀਂ ਹੈ। ਦੁਨਿਆ ਦੀ ਹਰ ਭਾਸ਼ਾ ਵਿੱਚ ਪਹਿਲਾ ਸਾਹਿਤ ਕਵਿਤਾ ਵਿੱਚ ਹੀ ਰਚਿਆ ਜਾਂਦਾ ਹੈ। ਵਾਰਤਕ ਦਾ ਪੂਰਾ ਵਿਕਾਸ਼ ਪੂੰਜੀਵਾਦੀ ਵਿਵਸਥਾ ਦੇ ਹੋਂਦ ਵਿੱਚ ਆਉਣ ਨਾਲ ਹੀ ਸੰਭਵ ਹੁੰਦਾ ਹੈ। ਕਿਉਂਕਿ ਪੂੰਜੀਵਾਦੀ ਵਾਰਤਕ ਦੇ ਵਿਕਾਸ਼ ਲਈ ਬਾਹਰਮੁਖੀ ਸਾਧਨ ਉਤਪੰਨ ਕਰ ਦਿੰਦਾ ਹੈ।

ਪਹਿਲਾ ਦੋਰ:- ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਵਾਰਤਕ ਦੇ ਪ੍ਰੱਮੁਖ ਮੋਢੀਆਂ ਵਿਚੋਂ ਸਨ। ਭਾਈ ਵੀਰ ਸਿੰਘ ਨੇ ਪੰਜਾਬੀ ਵਿੱਚ ਪਹਿਲੀ ਵਾਰ ਠੇਠ ਕੇਂਦਰੀ ਪੰਜਾਬੀ ਭਾਸ਼ਾ ਵਿੱਚ ਵਾਰਤਕ ਰਚਨਾ ਕੀਤੀ। ਇਸ ਤੋਂ ਇਲਾਵਾਂ ਭਾਈ ਮੋਹਨ ਸਿੰਘ ਵੈਦ ਕਰਮਯੋਗ, ਸਿਆਣੀ ਮਾਤਾ, ਸੁਖੀ ਪਰਿਵਾਰ, ਪਛਤਾਵਾ ਆਦਿ ਵਾਰਤਕ ਰਚਨਾਵਾਂ ਕੀਤੀਆਂ। ਦੂਜਾ ਦੋਰ:- ਪ੍ਰੋ: ਪੂਰਨ ਸਿੰਘ ਪੰਜਾਬੀ ਵਾਰਤਕ ਦਾ ਅਜਿਹਾ ਰਚਨਾ ਕਰ ਹੈ। ਜਿਸ ਦੇ ਵਾਰਤਕ ਦੇ ਖੇਤਰ ਵਿੱਚ ਪ੍ਰਵੇਸ ਨਾਲ ਪੰਜਾਬੀ ਵਾਰਤਕ ਸਹੀ ਮਾਯਨਿਆ ਵਿੱਚ ਆਧੁਨਿਕ ਅਖਵਾਉਣ ਦੇ ਯੋਗ ਹੋਈ ਹੈ। ਪ੍ਰਿੰਸਿਪਲ ਜੋਧ ਸਿੰਘ, ਗੁਰਮਤਿ ਨਿਵਾਜ, ਲਾਲ ਸਿੰਘ ਕਮਲਾ ਅਕਾਲੀ, ਲੰਮੇ ਅਰਸੇ ਤਕ ਪੰਜਾਬੀ ਵਾਰਤਕ ਦੀ ਸਿਰਜਣਾ ਕਰਦੇ ਰਹੇ। ਤੀਜਾ ਦੋਰ:- ਪੰਜਾਬੀ ਵਾਰਤਕ ਦਾ ਤੀਜਾ ਦੋਰ ਪ੍ਰਿ: ਤੇਜਾ ਸਿੰਘ, ਗੁਰਬਕਸ਼ ਸਿੰਘ, ਡਾ: ਬਲਵਿੰਦਰ ਸਿੰਘ ਆਦਿ ਵਾਰਤਕ ਲੇਖਕਾਂ ਨਾਲ ਆਰੰਭ ਹੁੰਦਾ ਹੈ। ਪ੍ਰੋ: ਸਹਿਬ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਕਪੂਰ ਸਿੰਘ ਡਾ: ਬਲਵਿੰਦਰ ਸਿੰਘ, ਹਰਿੰਦਰ ਸਿੰਘ ਰੂਪ ਆਦਿ ਵਾਰਤਕਕਾਰ ਹਨ। ਨਵੀਂ ਪੰਜਾਬੀ ਵਾਰਤਕ: - 1 ਨਿਬੰਧ – ਆਧੁਨਿਕ ਪੰਜਾਬੀ ਵਾਰਤਕ ਦਾ ਅਤਿਵਿਕਸ਼ਿਤ ਰੂਪ ਹੈ। ਇਹ ਲੇਖ ਵਰਗਾ ਹੈ। ਪਰ ਤਕਨੀਕ ਤੇ ਬੋਧਿਕ ਤੋਂ ਲੇਖ ਨਾਲੋ ਵਿਕਸ਼ਿਤ ਹੈ। 2 ਸਫ਼ਰਨਾਮਾ:- ਪੰਜਾਬੀ ਵਾਰਤਕ ਵਿੱਚ ਸਫ਼ਰਨਾਮੇ ਦਾ ਆਰਭ ਭਾਵੇਂ ਲਾ ਸਿੰਘ ਕਮਲਾ ਅਕਾਲੀ ਨੇ “ਮੇਰਾ ਵਲਾਇਤੀ ਸਫ਼ਰਨਾਮਾ” ਰਾਹੀ 1926 ਵਿੱਚ ਹੀ ਕਰ ਦਿੱਤਾ ਸੀ। ਜੀਵਨੀ ਤੇ ਸਵੈ ਜੀਵਨੀ ਜੀਵਨੀ ਕਿਸੇ ਇਤਿਹਾਸਕ ਮਹਤਵ ਵਾਲੇ ਵਿਯਕਤੀ ਦੀ ਲਿਖੀ ਜਾਂਦੀ ਹੈ ਸਵੈ ਜੀਵਨੀ ਕਿਸੇ ਵਿਕਤੀ ਵਲੋਂ ਆਪਣੇ ਸਮਾਚਾਰ ਬਾਰੇ ਲਿਖੀ ਹੋਈ ਰਚਨਾ ਹੁੰਦੀ ਹੈ

ਪੰਜਾਬੀ ਆਲੋਚਨਾ: ਨਿਕਾਸ ਤੇ ਵਿਕਾਸ

ਪੰਜਾਬੀ ਆਲੋਚਨਾ ਦਾ ਨਿਖੇੜਾ ਅਤੇ ਪਹਿਚਾਯੋਗ ਕਾਲ ਵੀਹਵੀਂ ਸਦੀ ਦੋਰਾਨ ਹੀ ਸ਼ੁਰੂ ਹੋਈ ਹੈ ਜਦੋਂ ਅੰਗਰੇਜੀ ਪੜੀ ਲਿਖੀ ਚੇਤਨ ਸ਼੍ਰੇਣੀ ਸਿਰਜਨਾਤਮਕ ਸਾਹਿਤ ਆਲੋਚਨਾ ਦੇ ਆਰਭ ਪਰ ਨਿਵੇਕਲੇ ਯਤਨ ਆਰੰਭ ਦੀ ਹੈ। ਇਸ ਦੋਰ ਵਿੱਚ ਬਾਵਾ ਬੁੱਧ ਸਿੰਘ, ਪ੍ਰੋ: ਪੂਰਨ ਸਿੰਘ, ਪ੍ਰਿ: ਤੇਜਾ ਸਿੰਘ, ਡਾ: ਮੋਹਨ ਸਿੰਘ ਦੀਵਾਨਾ, ਮੋਲਾ ਬਖਸ਼ ਖੁਸਤਾ, ਡਾ: ਗੋਪਾਲ ਸਿੰਘ ਦਰਦੀ, ਆਦਿ ਵਰਣਨ ਯੋਗ ਆਲੋਚਕ ਹਨ।

ਤੀਸਰਾ ਪੜਾ:- ਤੀਸਰਾ ਪੜਾ ਲਗਭਗ 1935 ਤੋਂ ਪਿਛੋਂ ਮਾਰਕਸਵਾਦੀ ਪੰਜਾਬੀ ਆਲੋਚਨਾ ਨਾਲ ਸ਼ੁਰੂ ਹੁੰਦਾ ਹੈ। ਭਾਵੇਂ ਇਸ ਵਿੱਚ ਸਤਵੇਂ ਅਤੇ ਅਠਵੇਂ ਦਹਾਕੇ ਦੋਰਾਨ ਕੁਝ ਉਤਰਾ ਚੜਾਅ ਆਏ ਪਰ ਅਜੋਕੇ ਦੋਰ ਤਕ ਦੀ ਸਮੁਚੀ ਪੰਜਾਬੀ ਆਲੋਚਨਾ ਵਿੱਚ ਮਾਰਕਸਵਾਦੀ ਪੰਜਾਬੀ ਆਲੋਚਨਾ ਹੀ ਭਾਰੁ ਰਹੀ ਹੈ। ਡਾ: ਰਵਿੰਦਰ ਸਿੰਘ ਰਾਵੀ, ਗੁਰਬਖਸ਼ ਸਿੰਘ ਫਰੇਂਕ, ਟੀ ਆਰ ਵਿਨੋਦ, ਪ੍ਰੋ: ਰਘੁਬੀਰ ਸਿੰਘ, ਕੇਸਰ ਸਿੰਘ ਕੇਸਰ, ਤੇਜਵੰਤ ਗਿੱਲ, ਸੰਤ ਸਿੰਘ ਸੇਖੋਂ, ਪ੍ਰੋ: ਕਿਸ਼ਨ ਸਿੰਘ, ਨਜਮ ਹੁਸ਼ੈਨ ਸਯਦ, ਡਾ: ਅਤਰ ਸਿੰਘ ਆਦਿ ਆਲੋਚਕ ਹਨ। ਚੋਥਾ ਪੜਾਅ:- ਪੰਜਾਬੀ ਅਲੋਚਨਾ ਦੇ ਇਤਹਾਸ ਵਿੱਚ ਚੋਥਾ ਪੜਾਅ ਸਤਵੇਂ ਦਹਾਕੇ ਦੇ ਆਸ ਪਾਸ ਨਵੀਂ ਸਿਧਾਤਿਕ ਚੇਤਨਾ ਸ਼ੁਰੂ ਹੁੰਦਾ ਹੈ। ਇਸ ਸਮੇਂ ਪੰਜਾਬੀ ਸਾਹਿਤਕ ਆਲੋਚਨਾ ਵਿੱਚ ਨਵ ਵਿਕਸ਼ਿਤ ਪੱਛਮੀ ਆਲੋਚਨਾ ਪ੍ਰਣਾਲੀਆਂ ਨੂ ਅਪਣਿਆ ਜਾਣਾ ਸ਼ੁਰੂ ਹੁੰਦਾ ਹੈ। ਡਾ: ਹਰਿਭਜਨ ਸਿੰਘ, ਡਾ: ਤਰਲੋਕ ਸਿੰਘ ਕਵਲ, ਡਾ: ਸਤਿੰਦਰ ਸਿੰਘ ਨੂਰ ਆਦਿ ਆਲੋਚਕ ਹਨ। ਮਾਰਕਸਵਾਦੀ ਪੰਜਾਬੀ ਆਲੋਚਨਾ ਦਾ ਦੂਜਾ ਪੜਾਅ:- ਮਾਰਕਸਵਾਦੀ ਪੰਜਾਬੀ ਆਲੋਚਨਾ ਦੇ ਅੰਤਰਗਤ ਵੀ ਤਿਖੇ ਵਾਦ ਉਭਰੇ ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ ਇਸ ਤੋਂ ਇਲਾਵਾ ਪੰਜਾਬੀ ਵਿੱਚ ਨਵੀਂ ਸਿਧਾਂਤਿਕ ਤੇ ਵਿਚਾਰਧਾਰਕ ਚਰਚਾ ਸ਼ੁਰੂ ਹੋਈ। ਮੁੱਖ ਲੇਖਕ ਡਾ: ਰਵਿੰਦਰ ਸਿੰਘ ਰਵੀ, ਡਾ: ਟੀ ਆਰ ਵਿਨੋਦ, ਡਾ: ਤੇਜਵੰਤ ਸਿੰਘ ਗਿੱਲ ਆਦਿ ਮਾਰਕਸਵਾਦੀ ਆਲੋਚਕ ਸਾਹਮਣੇ ਆਏ।

ਹਵਾਲੇ

Tags:

1901-1995 ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ ਆਧੁਨਿਕ ਪੰਜਾਬੀ ਸਾਹਿਤ: ਸਿਧਾਂਤਕ - ਇਤਿਹਾਸਕ ਪਰਿਪੇਖ1901-1995 ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ ਆਧੁਨਿਕ ਪੰਜਾਬੀ ਕਾਵਿ: ਨਿਕਾਸ ਤੇ ਵਿਕਾਸ 1901-1995 ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ ਆਧੁਨਿਕ ਪੰਜਾਬੀ ਗਲਪ: ਨਿਕਾਸ ਤੇ ਵਿਕਾਸ1901-1995 ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ ਆਧੁਨਿਕ ਪੰਜਾਬੀ ਨਾਟਕ ਤੇ ਇਕਾਂਗੀ: ਨਿਕਾਸ ਤੇ ਵਿਕਾਸ1901-1995 ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ ਆਧੁਨਿਕ ਪੰਜਾਬੀ ਵਾਰਤਕ: ਨਿਕਾਸ ਤੇ ਵਿਕਾਸ1901-1995 ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ ਪੰਜਾਬੀ ਆਲੋਚਨਾ: ਨਿਕਾਸ ਤੇ ਵਿਕਾਸ1901-1995 ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ ਹਵਾਲੇ1901-1995 ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲਡਾ. ਜਸਵਿੰਦਰ ਸਿੰਘ

🔥 Trending searches on Wiki ਪੰਜਾਬੀ:

ਸਟੀਫਨ ਹਾਕਿੰਗਤਖ਼ਤ ਸ੍ਰੀ ਕੇਸਗੜ੍ਹ ਸਾਹਿਬਆਧੁਨਿਕ ਪੰਜਾਬੀ ਸਾਹਿਤਪਿੰਡਸਰਵਣ ਸਿੰਘਸਿੰਘ ਸਭਾ ਲਹਿਰਗਗਨ ਮੈ ਥਾਲੁਮਨੁੱਖੀ ਹੱਕਅਲੰਕਾਰ ਸੰਪਰਦਾਇਅਜ਼ਰਬਾਈਜਾਨਅਮਰਜੀਤ ਕੌਰਅਥਲੈਟਿਕਸ (ਖੇਡਾਂ)ਬੰਗਲੌਰਪੰਜਾਬੀ ਤਿਓਹਾਰਪੰਜਾਬ, ਭਾਰਤਚਰਨ ਦਾਸ ਸਿੱਧੂਕਾਹਿਰਾਸੁਰਿੰਦਰ ਛਿੰਦਾਪਟਿਆਲਾ (ਲੋਕ ਸਭਾ ਚੋਣ-ਹਲਕਾ)ਧਾਰਾ 370ਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂਤੂੰ ਮੱਘਦਾ ਰਹੀਂ ਵੇ ਸੂਰਜਾਉੱਚਾਰ-ਖੰਡਦੇਬੀ ਮਖਸੂਸਪੁਰੀਦੁੱਲਾ ਭੱਟੀਪਾਣੀ ਦੀ ਸੰਭਾਲਸੂਰਜ ਮੰਡਲਪਾਣੀਸੰਰਚਨਾਵਾਦਬਾਬਰਹਿੰਦੀ ਭਾਸ਼ਾਭਗਵੰਤ ਮਾਨਐਚ.ਟੀ.ਐਮ.ਐਲਈਸਟਰ ਟਾਪੂਹੇਮਕੁੰਟ ਸਾਹਿਬਮਨੁੱਖੀ ਦਿਮਾਗਰਾਣੀ ਲਕਸ਼ਮੀਬਾਈਗੁਰਦੁਆਰਾ ਕਰਮਸਰ ਰਾੜਾ ਸਾਹਿਬਸਰਸੀਣੀਜਨੇਊ ਰੋਗਨਿਬੰਧ ਅਤੇ ਲੇਖਗੁਰੂ ਗਰੰਥ ਸਾਹਿਬ ਦੇ ਲੇਖਕਅਨੰਦ ਸਾਹਿਬਲੱਖਾ ਸਿਧਾਣਾਕਾਦਰਯਾਰਫ਼ਾਰਸੀ ਭਾਸ਼ਾਕੁੱਪਬਾਰੋਕਪੰਜਾਬੀ ਨਾਟਕਗੁਰੂ ਗ੍ਰੰਥ ਸਾਹਿਬਹਾੜੀ ਦੀ ਫ਼ਸਲਉਪਗ੍ਰਹਿਮਾਈ ਭਾਗੋਸਾਕਾ ਨਨਕਾਣਾ ਸਾਹਿਬਬੂਟਾ ਸਿੰਘਕੰਪਿਊਟਰਬੱਬੂ ਮਾਨਨਾਦੀਆ ਨਦੀਮਕੁਲਦੀਪ ਪਾਰਸਆਮਦਨ ਕਰਖੋਜਸਮਕਾਲੀ ਪੰਜਾਬੀ ਸਾਹਿਤ ਸਿਧਾਂਤਯੂਬਲੌਕ ਓਰਿਜਿਨਮੁੱਖ ਸਫ਼ਾਬਾਬਾ ਦੀਪ ਸਿੰਘਵਹਿਮ ਭਰਮਚਾਲੀ ਮੁਕਤੇਗੋਪਰਾਜੂ ਰਾਮਚੰਦਰ ਰਾਓਮਾਂ ਬੋਲੀਨਵਿਆਉਣਯੋਗ ਊਰਜਾਸੰਯੁਕਤ ਰਾਜਸਾਉਣੀ ਦੀ ਫ਼ਸਲਪੰਜਾਬੀ ਬੁਝਾਰਤਾਂਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਮੀਰੀ-ਪੀਰੀਲੋਕ ਸਾਹਿਤਅੱਗ🡆 More