ਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ

ਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ ਦੁਆਰਾ ਸੰਗ੍ਰਹਿਤ ਪੁਸਤਕ ਹੈ ਜੋ ਲੋਕਧਾਰਾ ਦੇ ਪਾਠ-ਕ੍ਰਮ 'ਚ ਆਊਦੀ ਹੈ। ਲੋਕ ਸਾਹਿਤ ਆਦਿ ਕਾਲ ਤੋਂ ਹੀ ਮਨੁੱਖ ਮਾਤਰ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਿਹਾ ਹੈ। ਲੋਕ ਕਹਾਣੀਆਂ, ਲੋਕ ਗੀਤ, ਲੋਕ ਅਖਾਣ, ਲੋਕ ਬੁਝਾਰਤਾਂ, ਲੋਕ ਨਾਚ, ਲੋਕ ਸੰਗੀਤਅਤੇ ਲੋਕ ਚਿੱਤਰ ਆਦਿ ਲੋਕ ਕਲਾ ਦੇ ਅਨਿੱਖੜਵੇਂ ਅੰਗ ਹਨ। ਬੁਝਾਰਤਾਂ ਦਾ ਇਤਿਹਾਸ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸੰਸਾਰ ਭਰ ਦੀਆਂ ਬੋਲੀਆਂ ਵਿੱਚ ਇਹ ਉਪਲਭਧ ਹਨ। ਬੁਝਾਰਤਾਂ ਦੇ ਉਤਪਾਦਨ ਅਤੇ ਵਿਕਾਸ ਦੀ ਪਰੰਪਰਾ ਉਨੀਂ ਹੀ ਪੁਰਾਤਨ ਹੈ ਜਿੰਨਾ ਕਿ ਮਨੁੱਖ ਆਪ ਹੈ। ਲੌਕਿਕ ਸਾਹਿਤ ਵਿੱਚ ਵੀ ਬੁਝਾਰਤਾਂ ਹਰਮਨ ਪਿਆਰੀਆਂ ਰਹੀਆਂ ਹਨ। ਸਿਰਫ਼ ਸੰਸਕ੍ਰਿਤ ਲੋਕ ਸਾਹਿਤ ਵਿੱਚ ਹੀ ਇਹਨਾਂ ਦੀ ਮਹਾਨਤਾ ਨਹੀਂ ਮੰਨੀ ਗਈ, ਸਗੋਂ ਉੱਤਮ ਸਾਹਿਤ ਵਿੱਚ ਵੀ ਇਹਨਾਂ ਦੇ ਮਹੱਤਵ ਨੂੰ ਸਵੀਕਾਰ ਕੀਤਾ ਗਿਆ ਹੈ। ਪਾਲੀ ਸਾਹਿਤ ਵਿੱਚ ਵੀ ਸੰਸਕ੍ਰਿਤ ਬੁਝਾਰਤਾਂ ਦੀ ਪ੍ਰਥਾ ਪ੍ਰਚਲਿਤ ਵਿਖਾਈ ਦਿੰਦੀ ਹੈ। ਪੁਰਾਤਨ ਕਾਲ ਤੋਂ ਹੀ ਬੁਝਾਰਤਾਂ ਕਿਸੇ ਗੰਭੀਰ ਉਦੇਸ਼ ਦੀ ਪੂਰਤੀ ਕਰਦੀਆਂ ਰਹੀਆਂ ਹਨ। ਪੰਜਾਬ ਦੇ ਪਿੰਡਾਂ ਵਿੱਚ ਵਿਆਹ ਸ਼ਾਦੀਆਂ ਦੇ ਅਵਸਰ ਤੇ ਤੀਵੀਆਂ ਆਏ ਮੇਲ ਨੂੰ ਸਿੱਠਣੀਆਂ ਆਦਿ ਦਿੰਦੀਆਂ ਹੋਈਆਂ ਹੇਰੇ ਲਾਉਂਦੀਆਂ ਹਨ। ਇਹਨਾਂ ਹੇਰਿਆਂ ਵਿੱਚ ਵੀ ਬੁਝਾਰਤਾਂ ਆਦਿ ਪੁੱਛੀਆਂ ਦੱਸੀਆਂ ਜਾਂਦੀਆਂ ਹਨ।ਸ਼ਾਇਦ ਹੀ ਪੰਜਾਬੀ ਜੀਵਨ ਦੀ ਕੋਈ ਅਜਿਹੀ ਵਸਤੂ ਹੋਵੇਗੀ ਜਿਸ ਬੁਝਾਰਤ ਨਾ ਹੋਵੇ। 'ਉਦਾਹਰਨ:-'

'ਏਕ ਰਾਜਾ ਕੀ ਅਨੋਖੀ ਰਾਨੀ।'

'ਨੀਚੇ ਸੇ ਬਹ ਪੀਵੈ ਪਾਨੀ। (ਉੱਤਰ-ਦੀਵੇ ਦੀ ਬੱਤੀ)'

ਬੁਝਾਰਤਾਂ ਦੇ ਵਿਸ਼ੇ

ਸੁਖਦੇਵ ਮਾਦਪੁਰੀ ਨੇ ਇਹਨਾਂ "ਵਿਸ਼ਿਆਂ" ਤੇ ਬੁਝਾਰਤਾਂ ਇਕੱਤਰ ਕੀਤੀਆਂ ਹਨ।

  1. ਕੁਦਰਤੀ ਦਾਤਾਂ ਦਿਨ, ਰਾਤ, ਤਾਰੇ, ਸੂਰਜ, ਬੱਦਲ, ਧਰਤੀ, ਚੰਨ, ਚਾਨਣੀ, ਛਾਂ ਆਦਿ।
  2. ਮਨੁੱਖੀ ਸਰੀਰ ਜਾਨ, ਮੂੰਹ, ਦੰਦ, ਜੀਭ, ਉਂਗਲਾਂ, ਢਿੱਡ ਆਦਿ।
  3. ਜੀਵ-ਜੰਤੂ ਬੱਚਾ, ਜਵਾਨ, ਬੁੱਢਾ, ਖੁਸਰਾ, ਬਾਂਦਰ, ਰਿੱਛ, ਹਾਥੀ, ਤੋਤਾ ਆਦਿ।
  4. ਬਨਸਪਤੀ ਕਪਾਹ, ਗੰਨਾ, ਮੱਕੀ, ਮਿਰਚ, ਤਿਲ, ਮੂਲੀ, ਖੀਰਾ ਆਦਿ।
  5. ਘਰੇਲੂ ਵਸਤਾਂ ਮਾਇਆ ਚਾਂਦੀ, ਚਰਖ਼ਾ, ਗੈਸ, ਦੀਵਾ, ਤਾਣਾ ਆਦਿ।

ਬੁਝਾਰਤਾਂ ਦਾ ਸੰਪਾਦਨ

ਪੰਜਾਬੀ ਵਿੱਚ ਲੋਕ ਬੁਝਾਰਤਾਂ ਨੂੰ ਸਾਂਭਣ ਦਾ ਸਭ ਤੋਂ ਪਹਿਲਾਂ ਯਤਨ ਸ਼ਾਇਦ ਲਾਲਾ ਸ਼ਿਵਦਿਆਲ, ਐਮ.ਏ.ਅਸਿਸਟੈਂਟ ਇੰਨਸਪੈਕਟਰ ਆਫ ਸਕੂਲਜ਼, ਨੇ ਵੀਂਹਵੀ ਸਦੀ ਦੇ ਪਹਿਲੇ ਦਹਾਕੇ ਵਿੱਚ ਕੀਤਾ ਸੀ। ਲੋਕ ਬੁਝਾਰਤਾਂ ਸਾਹਿਤ ਦੇ ਸਮਾਜ ਦੇ ਆਰੰਭਕ ਵਿਕਾਸ ਦੀ ਤਸਵੀਰ ਸਾਡੀਆਂ ਅੱਖਾਂ ਸਾਹਮਣੇ ਲੈ ਆਉਂਦੀਆਂ ਹਨ। ਪੰਜਾਬੀ ਬੁਝਾਰਤਾਂ ਦੇ ਪੱਖ ਤੋਂ ਸੁਖਦੇਵ ਮਾਦਪੁਰੀ ਨੇ ਸੈਂਕੜੇ ਬੁਝਾਰਤਾਂ ਨੂੰ ਇੱਕਤਰ ਕਰਕੇ ਬੜੀ ਸੁੰਦਰ ਤੇ ਸੁਚੱਜੀ ਤਰਤੀਬ ਨਾਲ ਉਹਨਾਂ ਨੂੰ ਨਿਖੇੜ ਕੇ ਮਹਾਨਤਾ ਦਰਸਾਉਂਦਿਆਂ ਹੋਇਆਂ ਸੰਪਾਦਨ ਕੀਤਾ ਹੈ। ਸੁਖਦੇਵ ਮਾਦਪੁਰੀ ਨੇ ਹਰ ਇੱਕ ਵਸਤ 'ਤੇ ਬੁਝਾਰਤਾਂ ਲਿਖੀਆਂ(ਇਕੱਤਰ ਕੀਤੀਆਂ) ਹਨ। ਇਹਨਾਂ ਦੀ ਵਿਸ਼ੇ ਵੰਡ ਦੇ ਨਾਲ ਨਾਲ ਸਬ ਵਿਸ਼ਿਆਂ ਵਿੱਚ ਵੰਡਿਆਂ ਹੈ। ਜਿਵੇਂ-

ਮਨੁੱਖ ਬਾਰੇ

  • ਮਨੁੱਖੀ ਅੰਗ ਉਂਗਲਾਂ ਤੇ ਅੰਗੂਠਾ
ਸੋਲਾਂ ਧੀਆਂ ਚਾਰ ਜੁਆਈ 
  • ਹਾਰ ਸ਼ਿੰਗਾਰ ਸੱਗੀ
ਗੁਹਾਰੇ ਤੇ ਬੈਠੀ ਗੋਹ ਉੱਤਰ ਆ ਨੀ ਭਾਈਆਂ ਪਿੱਟੀਏ ਤੈਨੂੰ ਡਾਕੂ ਲੈਣਗੇ ਖੋਹ 
  • ਮਨ ਪ੍ਰਚਾਵਾ ਪੀਂਘ
ਸਾਉਣ ਭਾਦੋਂ ਇੱਕ ਰੁੱਤ ਦੋ ਬੁੱਢੀਆਂ ਦੀ ਇੱਕ ਗੁੱਤ 
  • ਘਰੇਲੂ ਵਸਤਾਂ ਆਰੀ,ਚੁੱਲ੍ਹਾ
ਸੌਂ ਜਣਾ ਲੰਘਿਆਂ ਇੱਕ ਜਣੇ ਦੀ ਪੈੜ। (ਆਰੀ) ਚੁੱਲ੍ਹੇ,ਭੇਡ ਫੁੱਲੇ 

ਪ੍ਰਕਿਰਤੀ ਦੀ ਗੋਦ ਵਿੱਚ

  • ਧਰਤੀ ਤੇ ਆਕਾਸ਼ ਚੰਦ,ਸੂਰਜ,ਤਾਰੇ
ਉਹ ਚੀਜ਼ ਜੋ ਜਮੀਨ ਤੇ ਨਹੀਂ 
ਇੱਕ ਪੈਠਾ ਇੱਕ ਕੱਦੂ ਹੋਰ ਚਿਬੜੋਂ ਚਿੱਬੜ 
  • ਬਨਸਪਤੀ ਅੰਗੂਰ
ਸ਼ਰਬਤੀ ਰੰਗ ਖਾਣ ਨੂੰ ਮਿੱਠਾ ਕਾਬਲ ਕੋਟਿੳਂ ਡਰ ਡਰ ਨੱਠਾ 
  • ਜੀਵ ਜੰਤੂ ਸਾਹਾ
ਕੰਨ ਜਿੱਦਾਂ ਹਿਰਨ ਦੇ ਸਿੰਗ ਬੈਠਾ ਕੁਤਰੇ ਜਿੱਦਾਂ ਕਾਟੋ ਨੱਠੇ ਕੁੱਦੇ ਜਿੱਦਾਂ ਫਿੰਡ 

ਸਮੇਂ ਦੀ ਤੋਰ

  • ਵਿਗਿਆਨ ਦੀਆਂ ਕਾਢਾਂ ਮੋਟਰ ਸਾਈਕਲ
ਬਾਤ ਪਾਵਾਂ ਬਤੋਲੀ ਪਾਵਾ ਬਾਤ ਨੂੰ ਲਾਵਾਂ ਪਰਾਂਦਾ ਇੱਕ ਪੁਰਸ਼ ਮੈਂ ਐਸਾ ਡਿੱਠਾ ਫਿਟ ਫਿਟ ਕਰਦਾ ਜਾਂਦਾ 

ਦੋ ਆਰ ਦੀਆਂ ਦੋ ਪਾਰ ਦੀਆਂ

  • ਸਤਨਾਜਾ 'ਅਸ਼ਟਾਮ
ਸਾਫ ਹੋਵੇ ਤਾਂ ਕੋਈ ਨਾ ਜਾਵੇ ਸ਼ਾਹ ਗਦਾ ਇਕਸਾਂ ਕਰ ਜਾਵੇ ਆਪ ਕਾਲਾ ਮਨ ਕਾਲਾ ਹੋਵੇ ਵਿੱਚ ਅਦਾਲਤ ਜਾ ਖਲਵੇ 

ਅੰਤਿਕਾ

ਆਮ ਤੋੌਰ 'ਤੇ ਬੁਝਾਰਤਾਂ ਦਾ ਉੱਤਰ ਕਿਸੇ ਵਸਤੂ ਆਦਿ ਦਾ ਨਾਂ ਦੱਸ ਕੇ ਦੇ ਦਿੱਤਾ ਜਾਂਦਾ ਹੈ। ਬੁਝਾਰਤਾਂ ਦਾ ਉੱਤਰ ਉਹੀ ਪੁਰਸ਼ ਦੇ ਸਕਦਾ ਹੈ। ਜਿਸਨੂੰ ਸਮਾਜਕ ਸੂਝ ਹੋਵੇ।

ਕਹਾਣੀ ਕਰਦੀਆਂ ਬੁਝਾਰਤਾਂ

ਮੈਂ ਲੈਣ ਆਈ ਸਾਂ ਤੈਨੂੰ ਤੂੰ ਫੜ ਬੈਠਾ ਮੈਨੂੰ ਛੱਡਦੇ ਤੂੰ।ਮੈਂਨੂੰ ਮੈਂ ਲੈ ਜਾਵਾਂ ਤੈਨੂੰ 

ਅਮੀਰ ਖੁਸਰੋ ਦੀਆਂ ਬੁਝਾਰਤਾਂ

ਇਹ ਇੱਕ "ਸੂਫ਼ੀ ਮੱਤ" ਦਾ ਕਵੀ ਸੀ। ਉਹ ਫ਼ਾਰਸੀ ਦਾ ਇੱਕ ਵੱਡਾ ਵਿਦਵਾਨ ਸੀ। ਦੀਵੇ ਦੀ ਬੱਤੀ

ਏਕ ਰਾਜਾ ਕੀ ਅਨੋਖੀ ਰਾਨੀ ਨੀਚੇ ਸੇ ਬਹ ਪੀਵੈ ਪਾਨੀ 

ਸੁਖਦੇਵ ਮਾਦਪੁਰੀ ਲਿਖਦੇ ਹਨ ਪੰਜਾਬੀ ਬੁਝਾਰਤਾਂ ਵਿੱਚ ਮੈਂ ਕੋਸ਼ਿਸ ਕੀਤੀ ਹੈ ਕਿ ਵੱਧ ਤੋਂ ਵੱਧ ਪੰਜਾਬੀ ਬੁਝਾਰਤਾਂ ਇੱਕਤਰ ਕਰ ਸਕਾਂ। ਇਸ ਪਾਸੇ ਹੋਰ ਯਤਨ ਕਰਨ ਦੀ ਲੋੜ ਹੈਤੇ ਅਲੋਪ ਹੋ ਰਹੇ ਵੱਡਮੁੱਲੇ ਸਾਹਿਤਿਕ ਵਿਰਸੇ ਨੂੰ ਸਾਂਭਣ ਦੀ ਅਤਿਅੰਤ ਲੋਭ ਹੈ।

ਸਹਾਇਕ ਪੁਸਤਕ

ਪੰਜਾਬੀ ਬੁਝਾਰਤਾਂ, ਸੰਗ੍ਰਹਿਕਾਰ-ਸੁਖਦੇਵ ਮਾਦੋਪੁਰੀ।

ਲੋਕਧਾਰਾ

Tags:

ਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ ਬੁਝਾਰਤਾਂ ਦੇ ਵਿਸ਼ੇਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ ਬੁਝਾਰਤਾਂ ਦਾ ਸੰਪਾਦਨਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ ਅੰਤਿਕਾਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ ਅਮੀਰ ਖੁਸਰੋ ਦੀਆਂ ਬੁਝਾਰਤਾਂਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ ਸਹਾਇਕ ਪੁਸਤਕਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀਇਤਿਹਾਸਕਹਾਵਤਾਂਪੰਜਾਬਬੁਝਾਰਤਬੁਝਾਰਤਾਂਮਨੁੱਖਲੋਕ ਨਾਚਲੋਕ ਸਾਹਿਤਲੋਕ ਸੰਗੀਤਲੋਕਧਾਰਾਵਿਆਹਸਿੱਠਣੀਆਂਸੰਸਕ੍ਰਿਤਸੰਸਾਰ

🔥 Trending searches on Wiki ਪੰਜਾਬੀ:

ਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਸਦਾਮ ਹੁਸੈਨਰਾਜਨੀਤੀ ਵਿਗਿਆਨਖੋਜਪੀਲੂਨਿੰਮ੍ਹਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਕੰਪਿਊਟਰਦਸਮ ਗ੍ਰੰਥਮਾਤਾ ਸਾਹਿਬ ਕੌਰਬ੍ਰਹਿਮੰਡਵਿਆਕਰਨਬਸੰਤ ਪੰਚਮੀਗੁਰਦੁਆਰਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਬੈਂਕਮਈ ਦਿਨਹੁਸਤਿੰਦਰਪਾਉਂਟਾ ਸਾਹਿਬਆਮ ਆਦਮੀ ਪਾਰਟੀਸਾਂਸੀ ਕਬੀਲਾਰੂਸਲਤਾ ਮੰਗੇਸ਼ਕਰਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਗੁਰਦੁਆਰਾ ਅੜੀਸਰ ਸਾਹਿਬਪਾਣੀ ਦੀ ਸੰਭਾਲਪ੍ਰਦੂਸ਼ਣਜੱਸਾ ਸਿੰਘ ਆਹਲੂਵਾਲੀਆਸਿੱਖ ਧਰਮਧਮਤਾਨ ਸਾਹਿਬਵਾਰਿਸ ਸ਼ਾਹਖੇਤੀਬਾੜੀਜੰਗਲੀ ਜੀਵ ਸੁਰੱਖਿਆਵਾਲੀਬਾਲਰਸ (ਕਾਵਿ ਸ਼ਾਸਤਰ)ਗ਼ਦਰ ਲਹਿਰਸਿੱਖ ਸਾਮਰਾਜਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਨਾਥ ਜੋਗੀਆਂ ਦਾ ਸਾਹਿਤਸਿੱਖ ਗੁਰੂਬੀਰ ਰਸੀ ਕਾਵਿ ਦੀਆਂ ਵੰਨਗੀਆਂਸਰੋਜਨੀ ਨਾਇਡੂਧਰਮਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜ ਬਾਣੀਆਂਸ਼ਬਦ-ਜੋੜਮੀਰੀ-ਪੀਰੀਜੈਵਲਿਨ ਥਰੋਅਕਰੇਲਾਦੁੱਲਾ ਭੱਟੀਦਿਲਜੀਤ ਦੋਸਾਂਝਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਉਰਦੂ-ਪੰਜਾਬੀ ਸ਼ਬਦਕੋਸ਼ਇੰਸਟਾਗਰਾਮਹੇਮਕੁੰਟ ਸਾਹਿਬਜਰਨੈਲ ਸਿੰਘ (ਕਹਾਣੀਕਾਰ)ਬਾਬਾ ਫ਼ਰੀਦਪੰਜਾਬੀ ਕਿੱਸਾ ਕਾਵਿ (1850-1950)ਔਰੰਗਜ਼ੇਬਪਦਮਾਸਨਮਾਤਾ ਖੀਵੀਅਜੀਤ (ਅਖ਼ਬਾਰ)ਪ੍ਰੇਮ ਪ੍ਰਕਾਸ਼ਲਹਿਰਾ ਦੀ ਲੜਾਈਕਰਤਾਰ ਸਿੰਘ ਸਰਾਭਾ2022 ਪੰਜਾਬ ਵਿਧਾਨ ਸਭਾ ਚੋਣਾਂਪੰਜਾਬੀ ਲੋਕ ਬੋਲੀਆਂਤਖ਼ਤ ਸ੍ਰੀ ਹਜ਼ੂਰ ਸਾਹਿਬਓਲਧਾਮਨਵਾਬ ਕਪੂਰ ਸਿੰਘਸਫ਼ਰਨਾਮਾਮੁਮਤਾਜ਼ ਮਹਿਲਪੰਜਾਬੀ ਲੋਕ ਨਾਟਕ🡆 More