ਪੰਜਾਬੀ ਧੁਨੀਵਿਉਂਤ
ਪੰਜਾਬੀ ਧੁਨੀਵਿਉਂਤ: ਪੰਜਾਬੀ ਧੁਨੀਵਿਉਂਤ
ਪੰਜਾਬੀ ਧੁਨੀਵਿਉਂਤ ਪੰਜਾਬੀ ਭਾਸ਼ਾ ਵਿੱਚ ਵਰਤੀਆਂ ਜਾਂਦੀਆਂ ਧੁਨੀਆਂ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ।
ਖੰਡੀ ਧੁਨੀਆਂ
ਸਵਰ
ਸਵਰ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਬਿਨਾਂ ਕਿਸੇ ਰੋਕ ਤੋਂ ਬਾਹਰ ਨਿਕਲਦਾ ਹੈ। ਪੰਜਾਬੀ ਵਿੱਚ 10 ਸਵਰ ਧੁਨੀਆਂ ਹਨ; ਅ, ਆ, ਐ, ਔ, ਉ, ਊ, ਓ, ਇ, ਈ, ਏ।[1]
ਅਗਲੇ | ਅੱਧ-ਅਗਲੇ | ਵਿਚਲੇ | ਅੱਧ-ਪਿਛਲੇ | ਪਿਛਲੇ | |
---|---|---|---|---|---|
ਬੰਦ | i(ː) ਈ | ɪ ਇ | ʊ ਉ | u(ː) ਊ | |
ਅੱਧ-ਬੰਦ | e(ː) ਏ | o(ː) ਓ | |||
Mid | ə ਅ | ||||
ਅੱਧ-ਖੁੱਲ੍ਹੇ | ɛ(ː) ਐ | ɔ(ː) ਔ | |||
ਖੁੱਲ੍ਹੇ | a(ː) ਆ |
ਵਿਅੰਜਨ
ਵਿਅੰਜਨ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਕਿਸੇ ਨਾ ਕਿਸੇ ਜਗ੍ਹਾ ਉੱਤੇ ਰੁਕਦਾ ਹੈ। ਪੰਜਾਬੀ ਵਿੱਚ 29 ਵਿਅੰਜਨ ਧੁਨੀਆਂ ਹਨ ਅਤੇ ਦੋ ਅਰਧ ਸਵਰ ਹਨ।[1]
ਹੋਂਠੀ | ਦੰਤੀ/ ਦੰਤ ਪਠਾਰੀ | ਉਲਟਜੀਭੀ | ਤਾਲਵੀ | ਕੰਠੀ | ਸੁਰਯੰਤਰੀ | ||
---|---|---|---|---|---|---|---|
ਨਾਸਕੀ | m ਮ | n ਨ | ɳ ਣ | ɲ ਞ | ŋ ਙ | ||
ਡੱਕਵੇਂ | ਅਨਾਦੀ ਅਲਪਰਾਣ | p ਪ | t̪ ਤ | ʈ ਟ | t͡ʃ ਚ | k ਕ | |
ਅਨਾਦੀ ਮਹਾਂਪਰਾਣ | pʰ ਫ | t̪ʰ ਥ | ʈʰ ਠ | t͡ʃʰ ਛ | kʰ ਖ | ||
ਨਾਦੀ ਅਲਪਰਾਣ | b ਬ | d̪ ਦ | ɖ ਡ | d͡ʒ ਜ | ɡ ਗ | ||
ਖਹਿਵੇਂ | f ਫ਼ | s ਸ | ʃ ਸ਼ | (x ਖ਼) | |||
z ਜ਼ | (ɣ ਗ਼) | ||||||
ਫਟਕਵਾਂ | ɾ ਰ | ɽ ੜ | |||||
ਸਰਕਵੇਂ | ʋ ਵ | l ਲ | ਲ਼[2] | j ਯ | ɦ ਹ |
ਪਾਰਖੰਡੀ ਧੁਨੀਆਂ
ਨਾਸਿਕਤਾ
ਨਾਸਿਕ ਧੁਨੀਆਂ ਦੇ ਉੱਚਾਰਨ ਸਮੇਂ ਸਾਹ ਮੂੰਹ ਦੀ ਜਗ੍ਹਾ ਨੱਕ ਰਾਹੀਂ ਬਾਹਰ ਆਉਂਦਾ ਹੈ। ਪੰਜਾਬੀ ਵਿੱਚ 5 ਨਾਸਿਕ ਧੁਨੀਆਂ ਹਨ ਪਰ ਪਾਰਖੰਡੀ ਧੁਨੀਆਂ ਦੇ ਵਿੱਚ ਨਾਸਿਕਤਾ ਦਾ ਸੰਬੰਧ ਸਵਰਾਂ ਨਾਲ ਹੈ।
ਸੁਰ
ਭਾਰਤੀ-ਆਰੀਆਈ ਭਾਸ਼ਾਵਾਂ ਵਿੱਚੋਂ ਸਿਰਫ਼ ਪੰਜਾਬੀ ਵਿੱਚ ਹੀ ਸੁਰ ਮੌਜੂਦ ਹੈ। ਪੰਜਾਬੀ ਵਿੱਚ 3 ਸੁਰਾਂ ਮੌਜੂਦ ਹਨ; ਚੜ੍ਹਦੀ ਸੁਰ, ਪੱਧਰੀ ਸੁਰ ਅਤੇ ਲਹਿੰਦੀ ਸੁਰ। ਪੰਜਾਬੀ ਵਿੱਚ ਨਾਦੀ ਮਹਾਂਪਰਾਣ ਧੁਨੀਆਂ /ਘ, ਝ, ਢ, ਧ, ਭ/ ਹੁਣ ਲੋਪ ਹੋ ਗਈਆਂ ਹਨ ਅਤੇ ਹੁਣ ਇਹ 5 ਲਿਪਾਂਕ ਚਿੰਨ੍ਹ ਅਤੇ /ਹ/ ਸੁਰ ਦੇ ਪ੍ਰਗਟਾਵੇ ਲਈ ਵਰਤੇ ਜਾਂਦੇ ਹਨ।
ਹਵਾਲੇ
This article uses material from the Wikipedia ਪੰਜਾਬੀ article ਪੰਜਾਬੀ ਧੁਨੀਵਿਉਂਤ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wikimedia Foundation, Inc. Wiki (DUHOCTRUNGQUOC.VN) is an independent company and has no affiliation with Wikimedia Foundation.