ਪੰਜਾਬੀ ਖੋਜ ਦਾ ਇਤਿਹਾਸ

ਪੰਜਾਬੀ ਖੋਜ ਦਾ ਇਤਿਹਾਸ ਡਾ.

ਧਰਮ ਸਿੰਘ ਦੁਆਰਾ ਲਿਖਿਆ (ਤੇ ਸੰਪਾਦਿਤ) ਗਿਆ ਹੈ, ਪੰਜਾਬੀ ਅਕਾਦਮੀ ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤਾ ਹੈ। ਖੋਜ ਮਨੁੱਖੀ ਸੱਭਿਅਤਾ ਦੀ ਪੁਨਰ-ਪੇਸ਼ਕਾਰੀ ਹੈ। ਮਨੁੱਖੀ ਸਭਿਅਤਾ ਦੇ ਵਿਕਾਸ ਦੇ ਰਹੱਸ ਨੂੰ ਜੇ ਇੱਕ ਸ਼ਬਦ ਵਿੱਚ ਦੱਸਣਾ ਹੋਵੇ ਤਾਂ ਉਹ ‘ਖੋਜ’ ਹੈ, ਖੋਜ ਨੇ ਇੱਕ ਪਾਸੇ ਮਨੁੱਖ ਦੀ ਜ਼ਿੰਦਗੀ ਨੂੰ ਆਸਾਨ ਤੋਂ ਆਸਾਨਾਂਤਰ ਬਣਾਇਆ ਤਾਂ ਉੱਥੇ ਹੋਰ ਅਗੇਰੇ ਜਾਣਨ ਲਈ ਇਸ ਦੀ ਜਗਿਆਸਾ ਨੂੰ ਵੀ ਟੁੰਬਿਆ, ਸ਼ਾਇਦ ਵਿਸ਼ੇ ਲਈ ਗੁਰਬਾਣੀ ਵਿੱਚ ਖੋਜੀ ਨੂੰ ਵਿਵਾਦੀ ਨਾਲੋਂ ਉੱਤਮ ਕਿਹਾ ਗਿਆ ਹੈ, ਜਿਵੇਂਕਿ,

“ਖੋਜੀ ਉਪਜੈ ਬਾਦੀ ਬਿਨਸੈ।”

— ਸ਼੍ਰੀ ਗੁਰੂ ਗ੍ਰੰਥ ਸਾਹਿਬ

ਅਧਿਆਏ

ਡਾ. ਧਰਮ ਸਿੰਘ ਦੁਆਰਾ ਲਿਖੇ ਇਸ ਇਤਿਹਾਸ ਵਿੱਚ ਹੇਠ ਲਿਖੇ ਅਧਿਆਇ ਦਿੱਤੇ ਗਏ ਹਨ।

  1. ਪੰਜਾਬੀ ਖੋਜ ਦਾ ਆਰੰਭ ਮੁੱਢਲੇ ਉਰਦੂ ਅਤੇ ਅੰਗਰੇਜ਼ੀ ਪ੍ਰਭਾਵ।
  2. ਪੰਜਾਬੀ ਵਿੱਚ ਆਲੋਚਨਾਤਮਿਕ ਸੰਪਾਦਨਾ ਦਾ ਇਤਿਹਾਸ।
  3. ਪੰਜਾਬੀ ਵਿੱਚ ਉਪਾਧੀ ਸਾਪੇਖ ਖੋਜ ਦਾ ਇਤਿਹਾਸ।
  4. ਪੰਜਾਬੀ ਖੋਜ ਦੇ ਇਤਿਹਾਸ ਤੇ ਵਿਕਾਸ ਵਿੱਚ ਪੱਤਰਕਾਰੀ ਦੀ ਭੂਮਿਕਾ।
  5. ਪਾਕਿਸਤਾਨ ਵਿੱਚ ਪੰਜਾਬੀ ਸਾਹਿਤ ਦੀ ਖੋਜ ਦਾ ਇਤਿਹਾਸ।

ਪੰਜਾਬੀ ਖੋਜ ਦਾ ਆਰੰਭ ਮੁੱਢਲੇ ਉਰਦੂ ਅਤੇ ਅੰਗਰੇਜ਼ੀ ਪ੍ਰਭਾਵ

ਪੰਜਾਬੀ ਖੋਜ ਦਾ ਜਨਮ ਅਤੇ ਉਰਦੂ ਸਾਹਿਤਕ ਖੋਜ ਦੇ ਮਿਲੇ ਜੁਲੇ ਪ੍ਰਭਾਵ ਅਧੀਨ ਹੋਇਆ। ਅੰਗਰੇਜ਼ਾਂ ਦੇ ਪੰਜਾਬ ਉੱਪਰ ਕਬਜ਼ੇ ਤੋਂ ਬਾਅਦ ਅੰਗਰੇਜ਼ਾਂ ਦੀ ਭਾਸ਼ਾ-ਨੀਤੀ ਵਿੱਚ ਸਥਾਨਕ ਭਾਰਤੀ ਭਾਸ਼ਾਵਾਂ ਦਾ ਵਿਕਾਸ ਵੀ ਸ਼ਾਮਿਲ ਸੀ। ਬੇਸ਼ੱਕ ਬਸਤੀਵਾਦੀਆਂ ਦੇ ਇਸ ਵਿੱਚ ਆਪਣੇ ਵੀ ਕਈ ਗੁੱਝੇ ਮਨੋਰਥ ਸਨ। ਅੰਗਰੇਜ਼ਾਂ ਦੁਆਰਾ, ਕਾਲਜਾਂ, ਵਿੱਚ ਹੋਰਨਾਂ ਭਾਸ਼ਾਵਾਂ ਦੇ ਨਾਲ ਨਾਲ ਪੰਜਾਬੀ ਦਾ ਅਧਿਆਪਨ ਵੀ ਸਰਕਾਰੀ ਪੱਧਰ ਤੇ ਕੀਤਾ ਜਾਂਦਾ ਸੀ। ਖ਼ਾਲਸਾ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਪੰਜਾਬੀ ਪੜਾਉਣ ਦੀ ਵਿਵਸਥਾ ਹੋ ਚੁੱਕੀ ਸੀ, ਇਸ ਤੱਥ ਦਾ ਸਬੂਤ ਸਾਨੂੰ 1876 ਈ. ਵਿੱਚ ਪ੍ਰਕਾਸ਼ਿਤ ਪੰਡਿਤ ਸ਼ਿਵ ਨਾਥ ਜੋਗੀ ਦੀ ਪੁਸਤਕ "ਛੰਦ ਰਤਨਾਵਲੀ" ਦੇ ਆਧਾਰ ਤੇ ਦਿੱਤੀ ਸੂਚਨਾ ਦੇ ਰੂਪ ਵਿੱਚ ਮਿਲਦਾ ਹੈ। ਪੰਜਾਬੀ ਖੋਜ ਦਾ ਜਨਮ ਵੀ ਇਨ੍ਹਾਂ ਅਕਾਦਮਿਕ ਲੋੜਾਂ ਵਿਚੋਂ ਹੋਇਆ। ਪੰਜਾਬੀ ਖੋਜ ਦਾ ਸਭ ਤੋਂ ਪਹਿਲਾ ਨਮੂਨਾ ਸਾਮੰਤ 1940 ਮੁਤਾਬਿਕ 1883 ਈ. ਵਿੱਚ ਹਿਰਦੇ ਰਾਮ ਭੱਲਾ ਦੇ ਹਨੂਮਾਨ ਨਾਟਕ ਸੰਪਾਦਕ ਹੈ, ਜੋ ਕਿ ਨਾਥ ਜੋਗੀ ਨੇ ਕੀਤੀ। ਪੰਜਾਬੀ ਖੋਜ ਦੇ ਆਰੰਭਲੇ ਦੌਰ ਵਿੱਚ ਹਨੂਮਾਨ ਨਾਟਕ ਤੋਂ ਬਾਅਦ ਦੂਜੀ ਮਹੱਤਵਪੂਰਨ ਖੋਜ ਰਚਨਾ ਹਾਫ਼ਜ਼ਾਬਾਦ ਵਾਲੀ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ, ਜੋ ਪ੍ਰੋ. ਗੁਰਮੁਖ ਸਿੰਘ ਨੇ 1885 ਈ. ਵਿੱਚ ਕੀਤੀ। ਪਹਿਲਾਂ ਇਹੋ ਜਨਮ-ਸਾਖੀ ਕਿਸੇ ਹੋਰ ਨਾਂ ਥੱਲੇ 1882 ਈ. ਵਿੱਚ ਸਿੰਘ ਸਭਾ ਦੇ ਲਾਹੌਰ ਦੇ ਯਤਨਾਂ ਨਾਲ ਵੱਧ ਚੁੱਕੀ ਸੀ। ਮੌਲਾ ਬਖ਼ਸ਼ ਕੁਸ਼ਤਾ ਦੀ ਚਸ਼ਮਾ-ਏ-ਹਯਾਤ ਨੂੰ, ਪੰਜਾਬ ਦੇ ਹੀਰੇ ਅਤੇ 1961 ਈ: ਵਿੱਚ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਨਾਂ ਹੇਠ ਛਾਪਿਆ।

ਪੰਜਾਬੀ ਵਿੱਚ ਆਲੋਚਨਾਤਮਿਕ ਸੰਪਾਦਨ ਦਾ ਇਤਿਹਾਸ

ਸੰਪਾਦਨਾ ਨੂੰ ਵਧੇਰੇ ਵਿਗਿਆਨਕ ਬਣਾਉਣ ਅਤੇ ਠੀਕ ਅਰਥਾਂ ਵਿੱਚ ਅੱਗੇ ਤੋਰਨ ਦਾ ਸਿਹਰਾ ਭਾਈ ਵੀਰ ਸਿੰਘ ਦੇ ਸਿਰ ਹੀ ਜਾਂਦਾ ਹੈ। ਭਾਈ ਵੀਰ ਸਿੰਘ ਦੀਆਂ ਸੰਪਾਦਿਤ ਰਚਨਾਵਾਂ ਦਾ ਕਾਲ ਕ੍ਰਮ ਅਨੁਸਾਰ ਵੇਰਵਾ:

  1. ਪ੍ਰਾਚੀਨ ਗ੍ਰੰਥ ਪ੍ਰਕਾਸ਼।
  2. ਸਿੱਖਾਂ ਦੀ ਭਗਤ ਮਾਲਾ।
  3. ਪੁਰਾਤਨ ਜਨਮ ਸਾਖੀ
  4. ਗੁਰਪ੍ਰਤਾਪ ਸੂਰਜ ਗ੍ਰੰਥ।
  5. ਮਾਲਵਾ ਦੇਸ਼ ਰਤਨ ਦੀ ਸਾਖੀ ਪੋਥੀ।

ਇਨ੍ਹਾਂ ਪੁਸਤਕਾਂ ਵਿੱਚ ਉਹਨਾਂ ਦੁਆਰਾ ਸੰਪਾਦਕ ਅਤਿ ਮਹੱਤਵਪੂਰਨ ਗ੍ਰੰਥ ਸੂਰਜ ਗ੍ਰੰਥ ਦੀ ਚੋਣ ਹੀ ਕੀਤੀ ਹੈ। ਗੁਰ ਪ੍ਰਤਾਪ ਸੂਰਜ ਗ੍ਰੰਥ ਇੱਕ ਵੱਡ-ਆਕਾਰੀ ਗ੍ਰੰਥ ਹੈ। ਜੋ ਉਹਨਾਂ ਨੇ 14 ਜਿਲਦਾਂ ਵਿੱਚ ਸੰਪਾਦਤ ਕਰਕੇ ਛਾਪਿਆ। ਸੰਪਾਦਤ ਪੁਸਤਕਾਂ ਦੇ ਮੁੱਖ ਤੌਰ 'ਤੇ ਤਿੰਨ ਭਾਗ ਹੁੰਦੇ ਹਨ:-

  1. ਭੂਮਿਕਾ ਜਾਂ ਪ੍ਰਸਤਾਵਨਾ
  2. ਮੂਲ ਪਾਠ
  3. ਅੰਤਿਕਾਵਾਂ।

ਭਾਈ ਵੀਰ ਸਿੰਘ ਨੇ ਇਨ੍ਹਾਂ ਤਿੰਨਾਂ ਵਿਚੋਂ ਪਹਿਲੇ ਦੋ ਵੱਲ ਵਿਸ਼ੇਸ਼ ਧਿਆਨ ਦਿੱਤਾ। ਭਾਈ ਵੀਰ ਸਿੰਘ ਜੀ ਤੋਂ ਬਾਅਦ ਨਜਾਬਤ ਰਚਿਤ ਨਾਦਰ ਸ਼ਾਹ ਦੀ ਵਾਰ ਪਹਿਲੀ ਵਾਰ ਸੰਪਾਦਿਤ ਰੂਪ ਵਿੱਚ ਜਨਵਰੀ 1920 ਈ. ਵਿੱਚ ਬਾਵਾ ਕਰਤਾਰ ਸਿੰਘ ਦੇ ਨਾਂ ਨਾਲ ਸਾਹਮਣੇ ਆਈ। ਮੁਕਬਲ ਦੀ ਰਚਨਾ ਹੀਰ ਮੁਕਬਲ 1921ਈ: ਅਤੇ ਲਵ ਕੁਸ਼ ਦੀ ਵਾਰ 1946 ਈ. ਦਾ ਸੰਪਾਦਨ ਕੀਤਾ ਗਿਆ। ਬਾਵਾ ਗੰਗਾ ਸਿੰਘ ਬੇਦੀ ਰਾਹੀਂ 'ਹੀਰ-ਦਮੋਦਰ' ਪਹਿਲੀ ਵਾਰ ਸੰਪਾਦਿਤ ਰੂਪ ਵਿੱਚ ਆਪਣੇ ਆਈ ਸੀ। ਡਾ. ਮੋਹਨ ਸਿੰਘ ਦੀਵਾਨਾ ਨੇ ਲੇਖਕ ਦੇ ਆਲੋਚਨਾਤਮਿਕ ਸੰਸਕਰਨ ਸੰਭਾਲਣ ਦਾ ਬੀੜਾ ਉਠਾਇਆ। ਉਸ ਦੀਆਂ ਸੰਪਾਦਿਤ ਮਿਲਦੀਆਂ ਹਨ। ਜਿਵੇਂ

1) ਕਲਾਮ ਸ਼ਾਹ ਹੁਸੈਨ। 2) ਕਾਫ਼ੀਆਂ ਬੁੱਲ੍ਹੇ ਸ਼ਾਹ।  3) ਹੀਰ ਵਾਰਿਸ। 

ਇਸ ਤੋਂ ਬਾਅਦ ਐਸ. ਐਸ. ਅਮੋਲ ਦਾ ਸਭ ਤੋਂ ਅਹਿਮ ਕੰਮ ਧਨੀ ਰਾਮ ਚਾਤ੍ਰਿਕ ਦੀਆਂ ਮੁਕੰਮਲ ਰਚਨਾਵਾਂ ਦਾ ਸੰਗ੍ਰਹਿ ਹੈ। ਧਨੀ ਰਾਮ ਚਾਤ੍ਰਿਕ ਰਚਨਾਵਲੀ ਦੀ ਪਹਿਲੀ ਜਿਲਦ ਵਿੱਚ ਜਿੱਥੇ ਉਸ ਦੀ ਸਾਰੀ ਛਪੀ ਅਤੇ ਅਣਛਪੀ ਕਵਿਤਾ ਨੂੰ ਇਕੱਠਾ ਕਰਕੇ ਸੁਰੱਖਿਆ ਕਰਨ ਦਾ ਉਪਰਾਲਾ ਕੀਤਾ ਗਿਆ ਹੈ।

ਪੰਜਾਬੀ ਵਿੱਚ ਉਪਾਧੀ ਸਾਪੇਖ ਖੋਜ ਦਾ ਇਤਿਹਾਸ

ਉਪਾਧੀ ਸਾਪੇਖ ਖੋਜ ਦਾ ਮੁੱਢ ਡਾ. ਬਨਾਰਸੀ ਦਾਸ ਜੈਨ ਦਾ ਖੋਜ ਪ੍ਰਬੰਧ, ਮੋਹਨ ਸਿੰਘ ਦੀਵਾਨਾ ਦੇ 'Phonology of Punjabi Sufi poets' (1932 ਈ:), 'The history of Punjabi literature' (1913 ਈ:) ਤੇ ਡਾ. ਸ਼ੇਰ ਸਿੰਘ ਦੇ 'Philosophy Sikhism' (1928 ਈ:) ਇਹ ਸਾਰੇ ਖੋਜ ਪ੍ਰਬੰਧ ਮੂਲ ਰੂਪ ਵਿੱਚ ਅੰਗਰੇਜ਼ੀ ਵਿੱਚ ਲਿਖੇ ਹਨ। ਡਾ. ਸੁਰਿੰਦਰ ਸਿੰਘ ਕੋਹਲੀ ਦਾ ਖੋਜ ਪ੍ਰਬੰਧ ਮਾਰਚ 1958 ਈ: ਵਿੱਚ ਦਿੱਲੀ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਹੈ। 1962 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ "ਵਿਚ 1969 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਖੋਜ ਕਾਰਜ ਚਲਦੇ ਰਹੇ। 1970 ਤਕ ਪੰਜਾਬੀ ਵਿੱਚ ਖੋਜ ਦਾ ਰੁਝਾਨ ਚੱਲ ਨਿਕਲਿਆ। ਪੰਜਾਬੀ ਸੂਫ਼ੀ ਕਾਵਿ ਸੰਬੰਧੀ ਉਪਾਧੀ ਨਿਰਪੇਖ ਆਲੋਚਨਾ ਦਾ ਇਤਿਹਾਸ 20ਵੀਂ ਸਦੀ ਤੋਂ ਆਰੰਭ ਮੰਨਿਆ। ਬਾਵਾ ਬੁੱਧ ਸਿੰਘ ਦੀ ਪਹਿਲੀ ਪੁਸਤਕ ਹੰਸ ਚੋਗ (1914) ਵਿੱਚ ਪ੍ਰਕਾਸ਼ਿਤ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸ਼ੇਖ਼ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਅਲੀ ਹੈਦਰ, ਫ਼ਰਦ ਫ਼ਕੀਰ, ਸੁਲਤਾਨ ਬਾਹੂ ਆਦਿ ਸੂਫ਼ੀ ਕਵੀਆਂ ਬਾਰੇ ਦੱਸਦਾ ਹੈ। ਮੌਲਾ ਬਖ਼ਸ਼ ਕੁਸ਼ਤਾ ਦਾ ਕੀਤਾ ਗਿਆ ਖੋਜ ਕਾਰਜ ਅਤੇ ਆਲੋਚਨਾ ਦਾ ਕਾਰਜ ਭਗਵੇਂ ਰੂਪ ਵਿੱਚ ‘ਪੰਜਾਬ ਦੇ ਹੀਰੇ’ (1932) ਦੇ ਨਾਲ ਸਾਹਮਣੇ ਆਇਆ। ਬਾਵਾ ਬੁੱਧ ਸਿੰਘ ਅਤੇ ਮੌਲਾ ਬਖ਼ਸ਼ ਕੁਸ਼ਤਾ ਅਧਿਐਨ ਵਿਧੀ ਵਿੱਚ ਤਜ਼ਕਰਾ ਨਿਗਰਾਨੀ ਹੈ। ਸ਼ਕਰਗੰਜ (ਸੰਪਾ. ਪ੍ਰੀਤਮ ਸਿੰਘ) ਇਸਲਾਮ ਅਤੇ ਸੂਫ਼ੀਵਾਦ ਬਾਬਾ ਸ਼ੇਖ਼ ਫ਼ਰੀਦ ਦਰਸ਼ਨ ਬਾਬਾ ਫ਼ਰੀਦ ਜੀਵਨ ਸਮਾਂ ਤੇ ਰਚਨਾ (ਸੰਪਾ. ਸੁਰਿੰਦਰ ਸਿੰਘ ਕੋਹਲੀ) ਸ਼ੇਖ਼ ਫ਼ਰੀਦ (ਭਾਸ਼ਾ ਵਿਭਾਗ) ਬੁੱਲ੍ਹੇ ਸ਼ਾਹ ਜੀਵਨ ਤੇ ਰਚਨਾ (ਜੀਤ ਸਿੰਘ ਸੀਤਲ) ਆਦਿ ਕੁੱਝ ਹੋਰ ਮਹੱਤਵਪੂਰਨ ਪੁਸਤਕਾਂ ਹਨ। ਇਸ ਤੋਂ ਇਲਾਵਾ ਇਸ ਵਿੱਚ ਗੁਰੂਆਂ ਦੀਆਂ ਜਨਮ-ਸਾਖੀਆਂ ਅਤੇ ਸਫ਼ਰਨਾਮਾ ਸਾਹਿਤ, ਪੰਜਾਬੀ ਸਫ਼ਰਨਾਮਾ ਆਦਿ ਬਾਰੇ ਚਰਚਾ ਕੀਤੀ ਗਈ ਹੈ।

ਪੰਜਾਬੀ ਦੇ ਇਤਿਹਾਸ ਵਿੱਚ ਪੱਤਰਕਾਰੀ ਦੀ ਭੂਮਿਕਾ

ਪੰਜਾਬੀ ਖੋਜ ਦੇ ਇਤਿਹਾਸ ਅਤੇ ਵਿਕਾਸ ਵਿੱਚ ਪੰਜਾਬੀ ਪੱਤਰਕਾਰੀ ਦਾ ਬੜਾ ਅਹਿਮ ਯੋਗਦਾਨ ਰਿਹਾ ਹੈ। ਸਭ ਤੋਂ ਪਹਿਲਾਂ ਖੋਜ ਪੱਤਰ ਰਸਾਲਿਆਂ ਦੇ ਰੂਪ ਵਿੱਚ ਜਾਰੀ ਹੁੰਦੇ ਸਨ। ਭਾਈ ਵੀਰ ਸਿੰਘ ਨੇ ਖ਼ਾਲਸਾ ਸਮਾਚਾਰ 1899 ਵਿੱਚ ਜਾਰੀ ਕੀਤਾ। ਪੰਜਾਬੀ ਸਾਹਿਤਕ ਪੱਤਰਕਾਰੀ ਦੀ ਨੀਂਹ ਲਾਭ ਸਿੰਘ ਨਾਰੰਗ ਨੇ ਜਨਵਰੀ 1923 ਵਿੱਚ ਮਾਸਿਕ ਪੱਤਰ ਜਾਰੀ ਕਰਕੇ ਰੱਖੀ। ਇਸ ਤੋਂ ਪਿੱਛੋਂ ਫੁਲਵਾੜੀ (1924), ਕਵੀ(1927), ਬਸੰਤ (1928), ਪ੍ਰੀਤਲੜੀ (1933), ਪੰਜ ਦਰਿਆ (1933), ਜੀਵਨ-ਪ੍ਰੀਤੀ ਅਤੇ ਪੰਜਾਬੀ ਸਾਹਿਤ (1942) ਆਦਿ ਮਾਸਿਕ ਪੱਤਰ ਆਰੰਭ ਹੋਏ। ਆਜ਼ਾਦੀ ਤੋਂ ਬਾਅਦ ਜਾਰੀ ਕੁੱਝ ਪੱਤਰ ਜੋ ਖੋਜ ਦੇ ਮਨੋਰਥ ਨਾਲ ਕੀਤੇ ਗਏ, ਪੰਜਾਬੀ ਦੁਨੀਆ, ਆਲੋਚਨਾ, ਪਰਖ, ਖੋਜ ਪੱਤ੍ਰਿਕਾ ਅਤੇ -ਖੋਜ ਦਰਪਣ ਨਾਂ ਹਨ।

ਪਾਕਿਸਤਾਨ ਵਿੱਚ ਪੰਜਾਬੀ ਖੋਜ ਦਾ ਇਤਿਹਾਸ

ਪਾਕਿਸਤਾਨ ਵਿੱਚ ਵੀ ਪੰਜਾਬੀ ਸਾਹਿਤ ਦੀ ਖੋਜ ਦਾ ਕੰਮ ਹੋ ਰਿਹਾ ਹੈ। ਪਾਕਿਸਤਾਨ ਵਿੱਚ ਮਾਸਿਕ ਲਹਿਰਾਂ, ਤਿਮਾਰੀ, ਪੰਜਾਬੀ ਅਦਬ ਅਤੇ ਮਾਂ ਬੋਲੀ ਰਸਾਲੇ ਵੀ ਨਿਕਲ ਰਹੇ ਹਨ। ਜਿਹਨਾਂ ਵਿੱਚ ਖੋਜ ਤੇ ਆਲੋਚਨਾ ਮੁੱਖ ਲੇਖ ਲਾਏ ਜਾਂਦੇ ਹਨ। ਹਾਫ਼ਿਜ਼ ਅਬਦੁਲ ਹਮੀਦ ਸਰਮਰ ਦੀ ਦੋ ਆਲੋਚਨਾ ਪੁਸਤਕਾਂ ‘ਅਦਬੀ ਰਿਸ਼ਮਾਂ’ ਅਤੇ ‘ਅਦਬੀ ਵਾਸਾ’ ਦਾ ਵੀ ਇਸ ਵਿੱਚ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਪੁਸਤਕ ਵਿੱਚ ਅਖਿਧ ਪੰਜਾਬੀ ਲੋਕ-ਧਾਰਾ ਦੀ ਖੋਜ ਵਿੱਚ ਸਰ ਰਿਚਰਡ ਟੈਂਪਲ ਦੇ ਨਾਂ ਹਨ। ਪੰਜਾਬੀ ਲੋਕ-ਧਾਰਾ ਬਾਰੇ ਖੋਜ ਦਾ ਕੰਮ ਉੱਨ੍ਹੀਵੀਂ ਸਦਾ ਦੇ ਦੂਜੇ ਅੱਧ ਵਿੱਚ ਅੰਗਰੇਜ਼ ਵਿਦਵਾਨਾਂ ਨੇ ਸ਼ੁਰੂ ਕੀਤਾ।

ਹਵਾਲੇ

Tags:

ਪੰਜਾਬੀ ਖੋਜ ਦਾ ਇਤਿਹਾਸ ਅਧਿਆਏਪੰਜਾਬੀ ਖੋਜ ਦਾ ਇਤਿਹਾਸ ਹਵਾਲੇਪੰਜਾਬੀ ਖੋਜ ਦਾ ਇਤਿਹਾਸਖੋਜਗੁਰਬਾਣੀਜ਼ਿੰਦਗੀ

🔥 Trending searches on Wiki ਪੰਜਾਬੀ:

ਬਾਬਾ ਫ਼ਰੀਦਵੇਦਵਿਕੀਪੀਡੀਆਗੁਰੂਇੰਡੋਨੇਸ਼ੀਆਫ਼ਰਾਂਸਮਹਾਂਦੀਪਹੈਰੋਇਨਹਰਭਜਨ ਮਾਨਜੈਵਿਕ ਖੇਤੀਬਿੱਲੀਸਕੂਲਪਰਿਵਾਰਪੁਆਧਲ਼ਸਾਉਣੀ ਦੀ ਫ਼ਸਲਭਾਈ ਦਇਆ ਸਿੰਘਜਲੰਧਰ (ਲੋਕ ਸਭਾ ਚੋਣ-ਹਲਕਾ)ਗੁਰੂ ਗੋਬਿੰਦ ਸਿੰਘ ਭਵਨਧਰਮਜਸਵੰਤ ਸਿੰਘ ਕੰਵਲਡੇਂਗੂ ਬੁਖਾਰਸਾਹਿਬਜ਼ਾਦਾ ਜ਼ੋਰਾਵਰ ਸਿੰਘਜੋਗੀ ਪੀਰ ਦਾ ਮੇਲਾਛੋਟਾ ਘੱਲੂਘਾਰਾਨਿਹੰਗ ਸਿੰਘਜਥੇਦਾਰਡਾ. ਸੱਤਪਾਲਬਸੰਤ ਪੰਚਮੀਬੁੱਧ ਧਰਮਗੁਰਦੁਆਰਾ ਕਰਮਸਰ ਰਾੜਾ ਸਾਹਿਬਰੰਬਾਨਾਰੀਵਾਦਗੁਰੂ ਤੇਗ ਬਹਾਦਰਜਾਮਨੀਪੰਜਾਬ, ਪਾਕਿਸਤਾਨਪੰਜਾਬ ਪੁਲਿਸ (ਭਾਰਤ)ਗੁਰਦੁਆਰਾ ਪੰਜਾ ਸਾਹਿਬਸ਼ਰੀਂਹਅਡੋਲਫ ਹਿਟਲਰਸਿੱਖ ਗੁਰੂਸਮਾਜਭਗਤ ਨਾਮਦੇਵਸਾਹਿਬਜ਼ਾਦਾ ਫ਼ਤਿਹ ਸਿੰਘਗੁੱਗੂ ਗਿੱਲਭੱਖੜਾਖੰਡਾਕਾਨ੍ਹ ਸਿੰਘ ਨਾਭਾਗੌਤਮ ਬੁੱਧਈਸਟ ਇੰਡੀਆ ਕੰਪਨੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਤਖ਼ਤ ਸ੍ਰੀ ਹਜ਼ੂਰ ਸਾਹਿਬਚੰਦਰਮਾਜਲ੍ਹਿਆਂਵਾਲਾ ਬਾਗਮਝੈਲਉੱਤਰ ਪ੍ਰਦੇਸ਼ਸੰਗਰਾਂਦਨਿਮਰਤ ਖਹਿਰਾਰਾਜ ਸਭਾਸਤਿੰਦਰ ਸਰਤਾਜਏਸ਼ੀਆਉੱਤਰਯਥਾਰਥਵਾਦੀ ਪੰਜਾਬੀ ਨਾਵਲਕਲਪਨਾ ਚਾਵਲਾਪਟਿਆਲਾ (ਲੋਕ ਸਭਾ ਚੋਣ-ਹਲਕਾ)ਮਜ਼੍ਹਬੀ ਸਿੱਖਟਾਹਲੀਭਾਈ ਗੁਰਦਾਸਭਾਸ਼ਾਭਾਰਤ ਵਿੱਚ ਬੁਨਿਆਦੀ ਅਧਿਕਾਰਛਪਾਰ ਦਾ ਮੇਲਾਨਿੱਜਵਾਚਕ ਪੜਨਾਂਵਪੰਜਾਬੀ ਲੋਕ ਬੋਲੀਆਂਮਾਈ ਭਾਗੋਸਿੱਖ ਸਾਮਰਾਜਸਾਮਰਾਜਵਾਦ🡆 More