ਪੰਜਾਬੀ ਕਹਾਣੀ

ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ। ਇਹ ਪੰਜਾਬੀ ਗਲਪ ਵਿੱਚ ਨਾਵਲ ਤੋਂ ਬਾਅਦ ਦੂਜੇ ਸਥਾਨ ਤੇ ਹੈ। ਆਧੁਨਿਕ ਕਹਾਣੀ ਵਿੱਚ ਆਮ ਮਨੁੱਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ। ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ ਕਰਦੀ ਹੈ। .

ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ। ਇਹ ਪੰਜਾਬੀ ਗਲਪ ਵਿੱਚ ਨਾਵਲ ਤੋਂ ਬਾਅਦ ਦੂਜੇ ਸਥਾਨ ਤੇ ਹੈ। ਆਧੁਨਿਕ ਕਹਾਣੀ ਵਿੱਚ ਆਮ ਮਨੁੱਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ। ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ ਕਰਦੀ ਹੈ।

ਪਹਿਲਾ ਪੜਾਅ 1913-1935 ਆਦਰਸ਼ਵਾਦੀ, ਯਥਾਰਥਵਾਦੀ ਪੰਜਾਬੀ ਕਹਾਣੀ

ਕਹਾਣੀਕਾਰ ਤੇ ਰਚਨਾਵਾਂ

ਭਾਈ ਮੋਹਨ ਸਿੰਘ ਵੈਦ,-ਸਿਆਣੀ ਮਾਤਾ (1918)

ਅਭੈ ਸਿੰਘ,-ਚੰਬੇ ਦੀਆਂ ਕਲੀਆਂ (1925)

ਚਰਨ ਸਿੰਘ ਸ਼ਹੀਦ,- ਹੱਸਦੇ ਹੰਝੂ (1933)

ਅਮਰ ਸਿੰਘ,-ਖੋਤੇ ਦੀ ਹੱਡ ਬੀਤੀ (1933)

ਨਾਨਕ ਸਿੰਘ,-ਹੰਝੂਆਂ ਦੇ ਹਾਰ (1937)

ਦੂਜਾ ਪੜਾਅ 1936-1965 ਪ੍ਰਗਤੀਵਾਦੀ,ਯਥਾਰਥਵਾਦੀ ਪੰਜਾਬੀ ਕਹਾਣੀ

ਚੋਥੇ ਦਹਾਕੇ ਦੇ ਅੰਤਲੇ ਸਾਲਾਂ ਵਿੱਚ ਪੰਜਾਬੀ ਕਹਾਣੀ ਰਚਨਾ ਦ੍ਰਿਸਟੀ ਵਿੱਚ ਅਜਿਹਾ ਗੁਨਾਤਮਕ ਪਰਿਵਰਤਨ ਹੁੰਦਾ ਹੈ ਕਿ ਜਿਸ ਨਾਲ ਮੱਧਕਾਲੀ ਅਧਿਆਤਮਕਵਾਦੀ ਆਦਰਸ਼ਵਾਦੀ ਅਤੇ ਰੁਮਾਂਸਵਾਦੀ, ਸੁਧਾਰਵਾਦੀ ਦੀ ਰਹਿੰਦ-ਖੁਹਦ ਤੋਂ ਪੂਰੀ ਤਰਾਂ ਮੁਕਤ ਹੋ ਕੇ ਵਿਚਰਣ ਲਗਦੀ ਹੈ। ਨਾਟਕਕਾਰ ਬਲਵੰਤ ਗਾਰਗੀ ਨੇ ਆਪਣੇ ਵਿਲੱਖਣ ਰੰਗ ਢੰਗ ਵਿੱਚ ਕਹਾਣੀਆਂ ਲਿਖੀਆਂ ਜੋ ਉਸ ਨੂੰ ਉਰਦੂ ਅਫ਼ਸਾਨਾਨਿਗਾਰਾਂ ਬਲਵੰਤ ਸਿੰਘ, ਕ੍ਰਿਸ਼ਨ ਚੰਦਰ ਨੇੜੇ ਲਿਜਾਂਦੀਆਂ ਹਨ, ਪਰ ਉਸ ਦੀ ਨਾਟਕਕਾਰ ਵਜੋਂ ਪ੍ਰਸਿੱਧੀ ਹੋ ਜਾਣ ਕਾਰਨ ਕਿਸੇ ਪੰਜਾਬੀ ਵਿਦਵਾਨ ਨੇ ਏਧਰ ਧਿਆਨ ਦੇਣ ਦੀ ਲੋੜ ਨਹੀਂ ਸਮਝੀ।[1]

ਕਹਾਣੀਕਾਰ ਤੇ ਰਚਨਾਵਾਂ

ਸੰਤ ਸਿੰਘ ਸੇਖੋਂ,- ਸਮਾਚਾਰ (1943)'ਕਾਮੇ ਤੇ ਯੋਧੇ,ਸਮਾਚਾਰ,ਬਾਰਾਂਦਰੀ,ਅੱਧੀ ਵਾਟ,ਤੀਜਾ ਪਹਿਰ,ਸਿਆਣਪਾਂ,

ਦੇਵਿੰਦਰ ਸਤਿਆਰਥੀ,- ਕੁੰਗ ਪੇਸ਼ (1941)

ਬਲਵੰਤ ਗਾਰਗੀ,-ਕਾਲਾ ਅੰਧ (1945)

ਜਸਵੰਤ ਕਵਲ,-ਸੰਧੁਰ(1944)

ਤੀਜਾ ਪੜਾਅ -1966-1990 ਵਸਤੂ ਮੁਖੀ,ਯਥਾਰਥਵਾਦੀ ਪੰਜਾਬੀ ਕਹਾਣੀ

ਇਹ ਉਹ ਸਮਾਂ ਹੈ ਜਦੋਂ ਆਜ਼ਾਦੀ ਪ੍ਰਾਪਤੀ ਨਾਲ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਦਸਤਕਾਰੀ ਢੰਗ ਨਾਲ ਹੱਲ ਹੋਣ ਦਾ ਵਹਿਮ ਦੂਰ ਹੁੰਦਾ ਹੈ। ਇਸ ਦੇ ਪ੍ਰਤੀਕਰਮ ਵਜੋਂ ਰੋਹ ਅਤੇ ਵਿਧਰੋਹ ਦੋਵਾਂ ਰੂਪਾਂ ਰਾਹੀਂ ਅਸੰਤੁਸ਼ਟਤਾ ਪ੍ਰਗਟ ਹੋਣ ਲਗਦੀ ਹੈ। ਜਿਸ ਕਰ ਕੇ ਨਕਸਲਵਾੜੀ ਲਹਿਰ ਅਤੇ ਅੰਤ ਸਿਖ ਖਾੜਕੂਵਾਦ ਦੇ ਰੂਪਾਂ ਵਿੱਚ ਸਾਮ੍ਹਣੇ ਆਉਂਦਾ ਹੈ।

ਕਹਾਣੀਕਾਰ ਤੇ ਰਚਨਾਵਾਂ

ਰਾਮ ਸਰੂਪ ਅਣਖੀ,-ਸੁੱਤਾ ਨਾਗ (1966)

ਅਜੀਤ ਕੌਰ,-ਗੁਲਵਾਨੋ (1963)

ਵਰਿਆਮ ਸਿੰਘ ਸੰਧੂ,-ਲੋਹੇ ਦੇ ਹੱਥ (1971)

ਮਨਮੋਹਨ ਬਾਵਾ,-ਇਕ ਰਾਤ (1961)

ਚੋਥਾ ਪੜਾਅ -1991 ਤੋਂ ਨਿਰੰਤਰ, ਉਤਰ ਯਥਾਰਥਵਾਦੀ ਪੰਜਾਬੀ ਕਹਾਣੀ

ਨੋਵੇਂ ਦਹਾਕੇ ਦੇ ਉੱਤਰ ਅੱਧ ਤੋਂ ਪਿਛੋ ਪੰਜਾਬੀ ਕਹਾਣੀਕਾਰਾਂ ਦਾ ਇੱਕ ਨਵਾਂ ਦੌਰ ਬੜੀ ਤੇਜੀ ਨਾਲ ਉਭਰ ਕੇ ਸਾਮ੍ਹਣੇ ਆਇਆ ਹੈ। 1992 ਤੋਂ 1996 ਦੌਰਾਨ ਚਾਰ ਕੁ ਸਾਲਾਂ ਵਿੱਚ ਹੀ ਇਹਨਾਂ ਦੀਆਂ ਕਹਾਣੀਆਂ ਮੋਲਿਕ ਸੰਗ੍ਰਹਿ ਵੀ ਚਰਚਾ ਦਾ ਕੇਂਦਰ ਬਣਨ ਲੱਗੇ, ਪ੍ਰਸਿੱਧ ਵਿਦਵਾਨ ਗੁਰਬਚਨ ਸਿੰਘ ਨੇ ਕੁਝ ਕਹਾਣੀਕਾਰਾ ਦੀਆਂ ਕਹਾਣੀਆਂ ਬਾਰੇ ਕਿਹਾ,"ਇਹ ਕਹਾਣੀਆਂ ਪ੍ਰਵਚਨ ਦਾ ਦਰਜਾ ਰਖਦੀਆਂ ਹਨ, ਜਿਸ ਦਾ ਮਤਲਬ ਹੈ ਕਿ ਇਹਨਾਂ ਦੇ ਭਾਸ਼ਿਕ ਸ਼ੈਲੀ ਅਰਥਾਂ ਦੀਆਂ ਪ੍ਰਤੀ ਧੁਨੀਆਂ ਪੈਦਾ ਕਰਦੀ ਹੈ, ਜੋ ਲੁਪਤ/ਅਦਿਖ ਹੈ, ਭਾਸ਼ਾ ਦੀ ਸੀਮਾਂ ਤੋਂ ਪਾਰ ਜਾਂਦੀ ਹੈ। ਇਸ ਨੂੰ ਸਿਰਜਣ ਪਿਛੇ ਸੁਚੇਤ ਯਤਨ ਹੈ। ਕਥਾ ਅੰਸ਼ ਮੁੱਦਾ ਨਹੀਂ, ਸਗੋ ਬਿਰਤਾਂਤ ਉਸਾਰੀ ਦੀ ਜੁਗਤ ਹੈ। ਇਹ ਕਹਾਣੀਕਾਰ ਘਟਨਾ/ਸਥਿਤੀ ਦੇ ਅਚੇਤ ਤੱਕ ਪੁਜਦੇ ਹਨ। ਅਚੇਤ ਦੀਆਂ ਅਵਾਜਾਂ ਤਕ ਪਾਠਕਾਂ ਨੂੰ ਪਹੁੰਚਾਉਣ ਲਈ ਭਾਸ਼ਕ ਸ਼ੈਲੀ ਨਾਲ ਜੱਦੋ-ਜਹਿਦ ਕਰਦੇ ਹਨ। ਰਵਾਇਤੀ ਬਿਰਤਾਂਤ ਤੋਂ ਪਾਰ ਜਾਂਦੇ ਹਨ। ਚੌਥੀ ਪੀੜੀ ਦੇ ਸਹੀ ਨੁਮਾਇਦੇ ਬਣਦੇ ਹਨ"।

ਕਹਾਣੀਕਾਰ ਤੇ ਰਚਨਾਵਾਂ

ਜਸਵੀਰ ਸਿੰਘ ਭੁਲਰ,-ਨਵੀਂ ਰੁੱਤ ਦੇ ਜੁਗਨੂੰ (1992)

ਪ੍ਰੇਮ ਪ੍ਰਕਾਸ

ਅਜਮੇਰ ਸਿਧੂ,-ਨਰਕ ਕੁੰਡਾ (1997)

ਜਤਿੰਦਰ ਸਿੰਘ ਹਾਂਸ,-ਪਾਵੇ ਨਾਲ ਬੰਨਿਆ ਹੋਇਆ ਕਾਲ (2005)

ਹਵਾਲੇ

  1. ਪ੍ਰੋ. ਮੇਵਾ ਸਿੰਘ ਤੁੰਗ (2018-07-21). "ਪੰਜਾਬੀ ਕਹਾਣੀ ਦੀ ਸਥਿਤੀ 'ਤੇ ਨਜ਼ਰਸਾਨੀ". Tribune Punjabi. Retrieved 2018-07-22. {{cite news}}: Cite has empty unknown parameter: |dead-url= (help)

This article uses material from the Wikipedia ਪੰਜਾਬੀ article ਪੰਜਾਬੀ ਕਹਾਣੀ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wikimedia Foundation, Inc. Wiki (DUHOCTRUNGQUOC.VN) is an independent company and has no affiliation with Wikimedia Foundation.

🔥 Trending searches on Wiki ਪੰਜਾਬੀ:

ਮੁੱਖ ਸਫ਼ਾਕੈਨੇਡਾਵਿਲੀਅਮ ਸ਼ੇਕਸਪੀਅਰਫ਼ਿਨੀ ਭਾਸ਼ਾਲੇਖਕਖੰਮਮ ਜ਼ਿਲਾਪਨਾਮਾਜਾਵੇਦ ਸ਼ੇਖਥਰੀ-ਡੀ ਚਲਚਿਤਰਮਾਰੀਅਨ ਇਲੀਚਸੁਨਿਧੀ ਚੌਹਾਨਏਕੜਗਾਲੈਨਨਿਕੋਲਾ ਟੈਸਲਾਲਿਥੁਆਨੀਆਈ ਭਾਸ਼ਾਸਾਮਾਜਕ ਵਰਗਵਣਜਾਰਾ ਬੇਗਮਵਿਸ਼ੂਉਚਾਈਲਘੂ ਫ਼ਿਲਮਹੇਲ ਗੀਬਰਸਲੈਸੀਮਾਰਗਰੈੱਟ ਥੈਚਰਰਾਮਨੌਮੀਗੁਰੂ ਗ੍ਰੰਥ ਸਾਹਿਬਪੰਜਾਬੀ ਭਾਸ਼ਾਗੁਰੂ ਨਾਨਕਰਣਜੀਤ ਸਿੰਘਪੰਜਾਬ, ਭਾਰਤਭਾਈ ਵੀਰ ਸਿੰਘਜਰਨੈਲ ਸਿੰਘ ਭਿੰਡਰਾਂਵਾਲੇਅਲਫ਼ਰੈਡ ਨੋਬਲਗੁਰਮੁਖੀ ਲਿਪੀਰੇਨੇ ਮੈਗਰਿਟਭਗਤ ਸਿੰਘਅਕਾਲ ਤਖ਼ਤਪੰਜਾਬੀ ਸੱਭਿਆਚਾਰਵਿਸਾਖੀਭਾਰਤੀ ਸੰਵਿਧਾਨਭਾਰਤਸ਼ਰੂਤੀ ਨਾਗਵੰਸ਼ੀਸਰਬੱਤ ਖ਼ਾਲਸਾਅੰਮ੍ਰਿਤਪਾਲ ਸਿੰਘ ਖਾਲਸਾਬਾਬਾ ਫਰੀਦਹਰੀ ਸਿੰਘ ਨਲੂਆਸਿੱਖਿਆਵਾਕਨਾਟਕਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਅੰਮ੍ਰਿਤਾ ਪ੍ਰੀਤਮਪੰਜਾਬੀ ਲੋਕ ਬੋਲੀਆਂਬੁਝਾਰਤਾਂਗੁਰੂ ਤੇਗ ਬਹਾਦਰਗੁਰੂ ਗੋਬਿੰਦ ਸਿੰਘਕਜ਼ਾਖ਼ਸਤਾਨਸਿੱਖੀਲਿੰਗ ਵਿਗਿਆਨਗੁਰੂ ਅਮਰਦਾਸਪੰਜਾਬ ਦੇ ਲੋਕ-ਨਾਚਗੁਰੂ ਅੰਗਦਪੰਜਾਬ ਦਾ ਇਤਿਹਾਸਹਰਿਮੰਦਰ ਸਾਹਿਬਭਾਸ਼ਾਰਾਮਾਇਣਪੰਜਾਬੀਸ਼ਿਵ ਕੁਮਾਰ ਬਟਾਲਵੀਬੰਦਾ ਸਿੰਘ ਬਹਾਦਰਗੁਰੂ ਹਰਿਗੋਬਿੰਦਆਰਆਰਆਰ (ਫਿਲਮ)ਭੀਮਰਾਓ ਅੰਬੇਡਕਰਪੰਜਾਬੀ ਨਾਟਕਪੰਜਾਬ ਰਾਜ ਚੋਣ ਕਮਿਸ਼ਨ🡆 More
/** SHOW / HIDE SECTION**/function mfTempOpenSection(getID) {var x = document.getElementById("mf-section-"+getID); if (x.style.display === "none") { x.style.display = ""; } else { x.style.display = "none"; }}