ਪ੍ਰੇਮ ਪ੍ਰਕਾਸ਼ (ਜਨਮ 7 ਅਪਰੈਲ 1932) ਪੰਜਾਬੀ ਕਹਾਣੀਕਾਰ ਹੈ। ਉਹ 1947 ਤੋਂ ਬਾਅਦ ਦੇ ਪੂਰਬੀ ਪੰਜਾਬੀ ਸਾਹਿਤ ਵਿੱਚ ਇੱਕ ਛੋਟੀ ਕਹਾਣੀ ਦੇ ਲੇਖਕਾਂ ਵਿੱਚੋਂ ਇੱਕ ਹੈ। ਉਹ ਪ੍ਰੇਮ ਪ੍ਰਕਾਸ਼ ਖੰਨਵੀ ਵਜੋਂ ਵੀ ਜਾਣਿਆ ਜਾਂਦਾ ਰਿਹਾ ਹੈ।
ਪ੍ਰੇਮ ਪ੍ਰਕਾਸ਼ | |
---|---|
ਜਨਮ | ਬਦੀਨ ਪੁਰ, ਨੇੜੇ ਖੰਨਾ, ਪੰਜਾਬ, ਭਾਰਤ | 7 ਅਪ੍ਰੈਲ 1932
ਕਿੱਤਾ | ਕਹਾਣੀਕਾਰ |
ਪ੍ਰੇਮ ਪ੍ਰਕਾਸ਼ ਦਾ ਜੱਦੀ ਪਿੰਡ ਖੰਨਾ ਸ਼ਹਿਰ ਦੇ ਨਜਦੀਕ ਬਡਗੁਜਰਾਂ ਹੈ, ਜੋ ਪਹਿਲਾਂ ਰਿਆਸਤ ਨਾਭਾ ਵਿੱਚ ਹੋਇਆ ਕਰਦਾ ਸੀ। ਮੁਢਲੀ ਵਿਦਿਆ ਅਮਲੋਹ ਤੋਂ ਲਈ ਅਤੇ ਫਿਰ ਏ.ਐਸ ਹਾਈ ਸਕੂਲ ਖੰਨਾ, ਜ਼ਿਲਾ ਲੁਧਿਆਣਾ ਤੋਂ 1949 ਵਿੱਚ ਮੈਟ੍ਰਿਕ ਕੀਤੀ, ਫਿਰ ਕ੍ਰਿਸਚਿਅਨ ਬੇਸਿਕ ਟ੍ਰੇਨਿੰਗ ਸਕੂਲ, ਖਰੜ (ਓਦੋਂ ਜ਼ਿਲਾ ਅੰਬਾਲਾ) ਤੋਂ ਜੇ.ਬੀ.ਟੀ ਕਰ ਲਈ। ਫਿਰ ਪ੍ਰਾਈਵੇਟ ਗਿਆਨੀ ਅਤੇ ਬੀ.ਏ ਕਰਨ ਉੱਪਰੰਤ 1963-64 ਵਿੱਚ ਪੱਤਰਕਾਰੀ ਦਾ ਡਿਪਲੋਮਾ ਕੀਤਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 1966 ਵਿੱਚ ਐਮ.ਏ ਉਰਦੂ ਕੀਤੀ।
ਪ੍ਰੇਮ ਪ੍ਰਕਾਸ਼ ਨੇ 1953 ਤੋਂ 1962 ਤੱਕ ਪ੍ਰਾਇਮਰੀ ਸਕੂਲ ਅਧਿਆਪਕ ਵਜੋਂ ਕੰਮ ਕੀਤਾ ਅਤੇ ਫਿਰ ਜਲੰਧਰ ਦੇ ਉਰਦੂ ਅਖਬਾਰ ਰੋਜ਼ਾਨਾ ਮਿਲਾਪ ਵਿੱਚ (1964 ਤੋਂ 1969 ਤੱਕ) ਅਤੇ ਰੋਜ਼ਾਨਾ ਹਿੰਦ ਸਮਾਚਾਰ ਵਿੱਚ 1969 ਤੋਂ 1990 ਤਕ ਸਬ ਐਡੀਟਰ ਵਜੋਂ ਕੰਮ ਕੀਤਾ। 1990 ਤੋਂ ਸਾਹਿਤਕ ਪਰਚਾ 'ਲਕੀਰ' ਕੱਢ ਰਿਹਾ ਹੈ। ਪਹਿਲਾਂ ਇਹ ਪਰਚਾ 1970 ਵਿੱਚ ਸੁਰਜੀਤ ਹਾਂਸ ਨਾਲ ਮਿਲ ਕੇ ਸ਼ੁਰੂ ਕੀਤਾ ਸੀ।
This article uses material from the Wikipedia ਪੰਜਾਬੀ article ਪ੍ਰੇਮ ਪ੍ਰਕਾਸ਼, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.