ਪੂਰਨ ਨਾਥ

ਪੰਜਾਬੀ ਪ੍ਰੰਪਰਾ ਅਨੁਸਾਰ ਚੌਰੰਗੀ ਨਾਥ, ਪੂਰਨ ਭਗਤ ਹੀ ਸੀ। ਉਹ ਸਕਲਾ ਜਾਂ ਸੰਗਲਾਦੀਪ (ਵਰਤਮਾਨ ਸਿਆਲਕੋਟ ਦੇ ਰਾਜਾ ਸਲਵਾਨ ਦਾ ਪੁੱਤਰ, ਗੋਰਖ ਨਾਥ ਦਾ ਗੁਰ - ਭਾਈ ਤੇ ਮਛੰਦਰ ਨਾਥ ਦਾ ਚੇਲਾ ਮੰਨਿਆ ਜਾਂਦਾ ਹੈ। ਡਾ .

ਮੋਹਣ ਸਿੰਘ ਦੀਵਾਨਾ, ਪੱਟੀ ਦੇ ਇੱਕ ਜੈਨ ਮੰਦਰ ਤੋਂ ਪ੍ਰਾਪਤ ਨਾਥ ਬਾਣੀ ਦੇ ਆਧਾਰ ' ਤੇ ਲਿਖਦਾ ਹੈ ਕਿ ਪੂਰਨ ਨਾਥ, ਸਲਵਾਨ ਦਾ ਪੁੱਤਰ ਸੀ। ਰਾਣੀ ਲੂਣਾ ਦੇ ਕਹਿਣ ' ਤੇ ਉਸ ਨੇ ਪੂਰਨ ਨੂੰ ਅੰਨ੍ਹੇ ਖੂਹ ਵਿੱਚ ਸੁੱਟਵਾ ਦਿੱਤਾ ਸੀ। ਉਥੋਂ ਉਸ ਨੂੰ ਮਛੰਦਰ ਨਾਥ ਨੇ ਕਢਵਾਇਆ ਮੰਨਿਆ ਜਾਂਦਾ ਹੈ। ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਪੂਰਨ ਦਾ ਨਾਮ ਹੀ ਜੋਗ ਧਾਰਨ ਪਿੱਛੋਂ ਚੌਰੰਗੀ ਨਾਥ ਪੈ ਗਿਆ ਹੋਵੇਗਾ। ਸਿਆਲਕੋਟ ਵਿੱਚ ਪੂਰਨ ਦਾ ਖੂਹ ਤੇ ਤੋਰਾ, ਉਸ ਦੀ ਯਾਦ ਵਜੋਂ ਅਜੇ ਵੀ ਸੁਰੱਖਿਅਤ ਹਨ। ਡਾ . ਜੀਤ ਸਿੰਘ ਸੀਤਲ ਅਨੁਸਾਰ ਰਾਜਾ ਸਲਵਾਨ ਦਾ 1040 ਈ . ਵਿੱਚ ਚੰਬੇ ਤੋਂ ਸਿਆਲਕੋਟ ਤੱਕ ਦੇ ਇਲਾਕੇ ਉੱਤੇ ਰਾਜ ' ਸੀ। ਲੂਣਾ ਦਾ ਪੁੱਤਰ ਰਾਜਾ ਰਸਾਲੂ, ਪੂਰਨ ਭਗਤ ਦਾ ਹੀ ਛੋਟਾ ਮਤਰੇਆ ਭਰਾ ਸੀ। ਪੰਡਤ ਅਯੋਧਿਆ ਸਿੰਘ ਉਪਾਧਿਆਇ, ਚੌਰੰਗੀ ਨਾਥ ਨੂੰ ਪੂਰਨ ਭਗਤ ਦਾ ਵੱਡਾ ਭਰਾ ਮੰਨਦੇ ਹਨ ਪਰੰਤੂ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਪੂਰਨ ਦਾ ਕੋਈ ਵੱਡਾ ਭਰਾ ਹੀ ਨਹੀਂ ਸੀ, ਸੋ, ਇਹ ਮਨੋਤ ਠੀਕ ਨਹੀਂ ਮੰਨੀ ਜਾ ਸਕਦੀ। | ਰੰਗੀ ਨਾਥ ਪੂਰਨ ਨਾਥ ਦੇ ਸ਼ਲੋਕ, ਸ਼ਬਦ ਤੇ ਇੱਕ ਛੋਟੇ ਜਿਹੇ ਆਕਾਰ ਦੀ ਰਚਨਾ ਪ੍ਰਾਣ ਸੰਗਲੀ ਮਿਲਦੀ ਹੈ। ਉਸਦੀ ! ਭਾਸ਼ਾ ਵਿੱਚ ਪੰਜਾਬੀ ਰੰਗਣ ਪ੍ਰਤੱਖ ਹੈ, ਨਾਲ ਹੀ ਉਸ ਵਿੱਚ ਰਾਜਸਤਾਨੀ ਤੇ ਹੋਰ ਉਪ - ਭਾਸ਼ਾਵਾਂ ਦੀ ਝਲਕ ਵੀ ਮਿਲਦੀ ਹੈ। ਜਿਵੇਂ: ਸਾਹਿਬਾ ਤੇ ਮਨ ਮੀਰ ਸਾਹਿਬਾਂ ਲੁਟਿਆ ਪਵਨ ਭੰਡਾਰ ਸਾਹਿਬਾਂ ਤੋਂ ਪੰਚ ਤਤਿ ਸਾਹਿਬ ਸੋਇਬਾ ਤੋਂ ਨਿਰੰਜਨ ਨਰਿੰਕਾਰ ॥ ਚੌਰੰਗੀ ਨਾਥ ਦੀ ਭਾਸ਼ਾ ਵਿੱਚ ਅਪਭ੍ਰਸ਼ ਦੇ ਅਧਿਕ ਕਲਾਂ ਤੋਂ ਕੁਝ ਵਿਦਵਾਨ ਅੰਦਾਜ਼ਾ ਲਗਾਉਂਦੇ ਹਨ ਕਿ ਉਸ ਦਾ ਜੀਵਨ ਸਮਾਂ 1000 ਈ . ਤੋਂ ਪਹਿਲਾਂ ਦਾ ਹੈ ਪਰੰਤੂ ਬਹੁਤੇ ਵਿਦਵਾਨ ਉਸ ਦਾ ਸਮਾਂ 1000 ਤੋਂ 1200 ਈ . ਵਿਚਕਾਰ ਹੋਣ ਬਾਰੇ ਸਹਿਮਤ ਹਨ।

Tags:

ਰਾਜਾ ਸਲਵਾਨਸਿਆਲਕੋਟ

🔥 Trending searches on Wiki ਪੰਜਾਬੀ:

ਪੰਜ ਪਿਆਰੇਨਨਕਾਣਾ ਸਾਹਿਬਮੱਧਕਾਲੀਨ ਪੰਜਾਬੀ ਸਾਹਿਤਨਵੀਂ ਵਿਸ਼ਵ ਵਿਵਸਥਾ (ਸਾਜ਼ਿਸ਼ ਸਿਧਾਂਤ)ਵੱਲਭਭਾਈ ਪਟੇਲਸਰਸੀਣੀਪੋਲੋ ਰੱਬ ਦੀਆਂ ਧੀਆਂਰੋਮਾਂਸਵਾਦੀ ਪੰਜਾਬੀ ਕਵਿਤਾਟਕਸਾਲੀ ਭਾਸ਼ਾਅਨੀਸ਼ਾ ਪਟੇਲਪ੍ਰਦੂਸ਼ਣਬੈਂਕਪੰਜਾਬ ਦੇ ਕਬੀਲੇਸੂਫ਼ੀ ਕਾਵਿ ਦਾ ਇਤਿਹਾਸਮੇਰਾ ਦਾਗ਼ਿਸਤਾਨਸ਼ੇਰ ਸ਼ਾਹ ਸੂਰੀਪੋਸਤਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਰੂਸਗਿੱਧਾਸਿਗਮੰਡ ਫ਼ਰਾਇਡਚੰਡੀਗੜ੍ਹ ਰੌਕ ਗਾਰਡਨਸ਼੍ਰੋਮਣੀ ਅਕਾਲੀ ਦਲਸੈਣੀਪਟਿਆਲਾਵਾਰਿਸ ਸ਼ਾਹਜਸਵੰਤ ਸਿੰਘ ਨੇਕੀਲਿਬਨਾਨਮਿੱਤਰ ਪਿਆਰੇ ਨੂੰਜਾਤਲੰਮੀ ਛਾਲਹੁਸੀਨ ਚਿਹਰੇਲਤਾ ਮੰਗੇਸ਼ਕਰਇਸ਼ਤਿਹਾਰਬਾਜ਼ੀਭਾਈ ਤਾਰੂ ਸਿੰਘਅਲੋਪ ਹੋ ਰਿਹਾ ਪੰਜਾਬੀ ਵਿਰਸਾਕੁਲਦੀਪ ਪਾਰਸਸਾਉਣੀ ਦੀ ਫ਼ਸਲਰੱਤੀਇਤਿਹਾਸਐਨ, ਗ੍ਰੇਟ ਬ੍ਰਿਟੇਨ ਦੀ ਰਾਣੀਸਾਂਸੀ ਕਬੀਲਾਨਿੰਮ੍ਹਭਾਰਤ ਦੀ ਸੰਵਿਧਾਨ ਸਭਾਪੰਜਾਬ ਦੀ ਰਾਜਨੀਤੀਸਤਿੰਦਰ ਸਰਤਾਜਮੜ੍ਹੀ ਦਾ ਦੀਵਾਕਲਾਖੇਤੀਬਾੜੀਅਜੀਤ ਕੌਰਪਾਲਮੀਰਾਖੋ-ਖੋਭਾਰਤ ਛੱਡੋ ਅੰਦੋਲਨਲੋਕ ਸਾਹਿਤਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਭਾਈ ਲਾਲੋਟੋਡਰ ਮੱਲਮਾਤਾ ਖੀਵੀਬੁੱਲ੍ਹੇ ਸ਼ਾਹਗੁਰ ਹਰਿਕ੍ਰਿਸ਼ਨਬਲਦੇਵ ਸਿੰਘ ਸੜਕਨਾਮਾਬੁਝਾਰਤਾਂਖੰਨਾਭਾਰਤ ਵਿੱਚ ਪੰਚਾਇਤੀ ਰਾਜਭਾਈ ਹਿੰਮਤ ਸਿੰਘ ਜੀਤਖ਼ਤ ਸ੍ਰੀ ਹਜ਼ੂਰ ਸਾਹਿਬਹਰਿਮੰਦਰ ਸਾਹਿਬਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੁਰੂ ਅਰਜਨਵਿਕਸ਼ਨਰੀਸੂਰਜ ਮੰਡਲਸ਼ਬਦਕੋਸ਼ਇੰਟਰਨੈੱਟਲੋਕ ਮੇਲੇਮਲਹਾਰ ਰਾਵ ਹੋਲਕਰ🡆 More