ਪੁਆਧੀ ਉਪਭਾਸ਼ਾ: ਪੰਜਾਬੀ ਦੀ ਉਪਭਾਸ਼ਾ

ਪੁਆਧੀ ਪੰਜਾਬੀ ਦੀ ਇੱਕ ਉਪਭਾਸ਼ਾ ਹੈ, ਜੋ ਪਂਜਾਬ ਦੇ ਪੁਆਧ ਖੇਤਰ ਵਿੱਚ ਬੋਲੀ ਜਾਂਦੀ ਹੈ।

ਪੁਆਧੀ ਉਪਭਾਸ਼ਾ: ਖੇਤਰ, ਪੁਆਧ ਦਾ ਮੇਲਾ, ਭਾਸ਼ਾਈ ਵਿਸ਼ੇਸ਼ਤਾਵਾਂ
ਪੰਜਾਬੀ ਦੀਆਂ ਉਪਭਾਸ਼ਾਵਾਂ

ਖੇਤਰ

ਜ਼ਿਲ੍ਹਾ ਰੋਪੜ, ਪਟਿਆਲੇ ਦਾ ਪੂਰਬੀ ਹਿੱਸਾ, ਜ਼ਿਲਾ ਸੰਗਰੂਰ ਦੇ ਮਲੇਰਕੋਟਲਾ ਦਾ ਖੇਤਰ, ਸਤਲੁਜ ਦੇ ਨਾਲ ਲੱਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ, ਅੰਬਾਲੇ ਦਾ ਥਾਣਾ ਸਦਰ ਵਾਲਾ ਪਾਸਾ ਅਤੇ ਜ਼ਿਲ੍ਹਾ ਜੀਂਦ ਦੇ ਕੁਝ ਪਿੰਡ। ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ ਦੇ ਅਨੁਸਾਰ,"ਸ਼ਿਵਾਲਿਕ ਦੀਆਂ ਪਹਾੜੀਆਂ ਦੀ ਥੱਲੜੀ ਪੱਟੀ ਪਿੰਜੌਰ ਤੋਂ ਨਾਲਾਗੜ੍ਹ ਪੁਆਧੀ ਦੀ ਰੰਗਣ ਵਾਲੀ ਮੰਨੀ ਜਾਂਦੀ ਹੈ। ਮੋਟੇ ਤੌਰ ਉੱਤੇ ਦਰਿਆ ਸਤਲੁਜ ਦੇ ਪੂਰਬੀ ਪਾਸੇ ਤੋਂ ਲੈ ਕੇ ਦਰਿਆ ਘੱਗਰ ਦੇ ਪੂਰਬ-ਪੱਛਮ ਤੱਕ ਫੈਲੇ ਵੱਡ ਆਕਾਰੀ ਭੂ-ਖੰਡ ਦੇ ਵਿਭਿੰਨ ਰੰਗਾਂ ਦੀ ਧਰਤੀ ਪੁਆਧ ਅਖਵਾਉਂਦੀ ਹੈ। ਇਥੋਂ ਦੇ ਰਹਿਣ ਵਾਲਿਆਂ ਨੂੰ ਪੁਆਧੀਏ ਜਾਂ ਪੁਆਧੜੀਏ ਕਿਹਾ ਜਾਂਦਾ ਹੈ।"

ਪੁਆਧ ਦਾ ਮੇਲਾ

ਪੰਜਾਬ ਦਾ ਮਸ਼ਹੂਰ ਮੇਲਾ ਹੈ।

ਭਾਸ਼ਾਈ ਵਿਸ਼ੇਸ਼ਤਾਵਾਂ

ਪੰਜਾਬੀ ਦੀਆਂ ਬਾਕੀ ਉਪ-ਭਾਸ਼ਾਵਾਂ ਵਾਂਗ ਪੁਆਧੀ ਵਿੱਚ ਵੀ ਸੁਰ ਮੌਜੂਦ ਹੈ। ਪੁਆਧੀ ਦੀ ਨੀਵੀਂ ਸੁਰ ਦੀ ਵਰਤੋਂ ਮਾਝੀ ਦੀ ਤਰਾਂ ਹੈ ਅਤੇ ਉੱਚੀ ਸੁਰ ਦੀ ਵਰਤੋਂ ਮਲਵਈ ਦੀ ਤਰ੍ਹਾਂ ਹੈ। ਪੱਧਰੀ ਜਾਂ ਸਾਂਵੀਂ ਸੁਰ ਤਿੰਨਾਂ ਵਿੱਚ ਇੱਕੋ ਜਿਹੀ ਹੈ। ਪੁਆਧੀ ਵਿੱਚ ਅੰਤਲਾ /ਹ/ ਨਹੀਂ ਉੱਚਾਰਿਆ ਜਾਂਦਾ ਹੈ ਅਤੇ ਨਾਸਕੀ ਵਿਅੰਜਨ /ਙ/ ਅਤੇ /ਞ/ ਦੀ ਵਰਤੋਂ ਵੀ ਨਹੀਂ ਹੁੰਦੀ ਹੈ। ਤਾਲਵੀ ਸੰਘਰਸ਼ੀ ਸ਼ਬਦ /ਸ਼/ ਵੀ ਨਹੀਂ ਹੈ, ਕੇਵਲ ਦੰਤੀ /ਸ/ ਹੈ। /ਵ/ ਤੋਂ /ਬ/ ਅਤੇ /ਮ/ ਵਿੱਚ ਰੂਪਾਂਤਰਨ ਮਲਵਈ ਨਾਲੋਂ ਵੱਧ ਹੈ। ਦੋ ਸਵਰਾਂ ਵਿਚਲਾ /ਵ/ ਅਕਸਰ /ਮ/ ਵਿੱਚ ਬਦਲਦਾ ਹੈ। ਜਿਵੇਂ: ਸਬੇਰਾ (ਸਵੇਰਾ), ਸੰਬਾਰ ਕੇ (ਸੰਵਾਰ ਕੇ), ਕਾਮਾ ਰੌਲੀ, ਕੈਮਾਂ (ਕਿੰਨਵਾਂ), ਜਾਮਾਂਗਾ, ਐਮੇ, ਸਮਗਾ (ਸਗਵਾਂ), ਸਿਰਨਾਮਾ, ਜਮਾਈ, ਅਤੇ ਤੀਮੀ ਆਦਿ। ਪੁਆਧੀ ਵਿੱਚ ਬਾਂਗਰੂ (ਹਰਿਆਣਵੀ) ਦੇ ਅਸਰ ਹੇਠ ਕੁਝ ਸ਼ਬਦਾਂ ਦੇ ਮੁੱਢ ਵਿੱਚ ਹਰਸਵ ਸਵਰਾਂ ਦੀ ਦੀਰਘਤਾ ਮਿਲਦੀ ਹੈ। ਜਿਵੇਂ: ਖੂਣੋਂ (ਖੁਣੋ), ਝੂਲ (ਝੁੱਲ), ਊਸਾਰੁ, ਊਹਾਂ, ਈਹਾਂ (ਓਥੇ, ਇੱਥੇ) ਆਦਿ। ਪੁਆਧੀ ਦੇ ਇੱਕ ਪਾਸੇ ਮਲਵਈ ਅਤੇ ਦੂਜੇ ਪਾਸੇ ਬਾਂਗਰੂ ਹਿੰਦੀ ਹੈ। ਪੁਆਧੀ ਵਿੱਚ ਹਮਾਨੂੰ/ਮ੍ਹਾਨੂੰ ਪੜਨਾਂਵ ਹੈ। ਇਸਤਰਾਂ 'ਬਿੱਚਮਾ' ਪੁਆਧੀ ਦਾ ਸਬੰਧਕ ਹੈ। "ਵਿਚ" ਅਤੇ "ਮਾਂ (ਮੇ)" ਤੋਂ ਬਣਿਆ ਹੈ।

ਹਮ/ਹਮੇਂ (ਅਸੀਂ, ਥਮ/ਥਮੇ (ਤੂੰ, ਤੁਸੀਂ), ਮ੍ਹਾਰੇ/ਥਾਰੇ (ਸਾਡੇ, ਤੁਹਾਡੇ), ਥਾਨੂੰ (ਤੈਨੂੰ), ਇਯੋ (ਇਹ), ਸਾਤੋਂ (ਸਾਥੋਂ) ਆਦਿ ਪੜਨਾਂਵ ਸ਼ਾਮਲ ਹਨ। ਪੁਆਧੀ ਦੇ ਸਬੰਧਕ ਵੀ ਖਾਸ ਹਨ, ਜੋ ਕਿ ਹੋਰ ਪੰਜਾਬੀ ਉਪ-ਭਾਸ਼ਾਵਾਂ ਤੋਂ ਵੱਖਰੇ ਹਨ। ਜਿਵੇਂ ਕਿ: ਗੈਲ (ਨਾਲ), ਲਵੇ (ਨੇੜੇ), ਕੰਨੀਓ (ਪਾਸਿਓ), ਓੜੀ (ਤਰਫ਼)। ਕੁਝ ਕਾਰਕੀ ਸਬੰਧਕ ਵੀ ਵੇਖਣਯੋਗ ਹਨ। ਜਿਵੇਂ ਕਿ: ਕਾਸ ਮਾਂ (ਕਿਸ ਵਿੱਚ), ਕਾਤੇ (ਕਿਸ ਕਰ ਕੇ), ਕਿੱਕਾ (ਕਿਸ ਕਾ), ਜਾਸ ਨੂੰ (ਜਿਸ ਨੂੰ), ਪਰ (ਉੱਤੇ), ਕਿਨੂੰ (ਕਿਸ ਨੂੰ), ਕ੍ਹੀਨੂੰ (ਕਿਨ੍ਹਾਂ ਨੂੰ) ਆਦਿ।

  • ਕਿਰਿਆ ਵਿਸ਼ੇਸ਼ਣ: ਇਬ (ਹੁਣ), ਇਬਕੇ (ਐਤਕਾਂ), ਇਕਣ, ਈਕਣ, ਓਗਲ (ਉਦੋਂ) ਕੋਗਲ (ਕਦੋਂ), ਜੋਗਲ (ਜਦੋਂ), ਤੋਗਲ (ਤਦੋਂ) ਆਦਿ। ਭੂਤਕਾਲੀ ਸਹਾਇਕ ਕਿਰਿਆਵਾਂ ਬਿਲਕੁਲ ਵਖਰੇਵੇਂ ਵਾਲੀਆਂ ਹਨ। ਜਿਵੇਂ: ਗਿਆ ਤੀ, ਗਏ ਤੇ, ਗਿਆ ਤਾ, ਗਈਆਂ ਤੀਆਂ ਆਦਿ। ਕਈ ਪੁਆਧੀ ਇਕਾਕਿਆਂ ਵਿੱਚ ਥੀ, ਥਾ, ਥੀਆਂ, ਅਤੇ ਥੇ ਵੀ ਬੋਲਦੇ ਹਨ। ਜਾਹਾ (ਜਾਂਦਾ ਹੈ), ਖਾਹਾ (ਖਾਂਦਾ ਹੈ), ਦੇਹਾ (ਦਿੰਦਾ ਹੈ)।

ਪੁਆਧੀ ਵਿੱਚ ਭਵਿੱਖਕਾਲ ਲਈ ਦੋ ਪਿਛੇਤਰ /-ਗ/ ਅਤੇ /-ਐਂ/ ਵਰਤੇ ਜਾਂਦੇ ਹਨ। "ਜੈਲਾ ਖੇਤ ਬਾਹੇਗਾ" ਜਾਂ "ਜੈਲਾ ਖੇਤ ਨਾ ਬਾਹੈ" ਆਦਿ।

ਵਾਰਤਾਲਾਪ ਵੰਨਗੀ

  • ਰੈ ਬੰਤਾ ਤੌਂ ਕਿਥੇ ਜਾਹਾਂ?
  • ਕਿਤੇ ਬੀ ਨੀ।
  • ਤੌਂ ਝੂਠ ਕਦ ਤੇ ਬੋਲਣ ਲਗ ਗਿਆ?
  • ਕਿਉਂ ਇਸ ਮਾਂ ਝੂਠ ਕੀ ਕੇੜ੍ਹੀ ਬਾਤ ਐ।

ਪੁਆਧੀ ਨਿਵੇਕਲੀ ਸ਼ਬਦਾਵਲੀ

ਗੋਰੂ (ਡੰਗਰ), ਚਤੌਲੀਆਂ (ਨਵਾਂ ਜੰਮਿਆ ਬੱਚਾ), ਸਿੰਘ ਜੀ (ਸਹੁਰਾ), ਗੰਠ/ਗੱਠ (ਗੰਢ), ਛੋਕੜੀ (ਕੁੜੀ), ਮ੍ਹੈਂਸ (ਮੱਝ), ਘਰੜ (ਅਧਰਿੜਕੀ ਲੱਸੀ), ਚਾਸਣੀ (ਕੜਾਹੀ), ਗੈਂ (ਗਾਊ), ਉਗਣ-ਆਥਨ (ਸਵੇਰ-ਸ਼ਾਮ), ਕਚਰਾ (ਖਰਬੂਜ਼ਾ), ਬਾਂਸਣ (ਭਾਂਡਾ), ਭੱਤ (ਚੌਲ), ਬਿਆਈ (ਸੂਈ ਮੱਝ), ਅਤੇ ਥੌੜ (ਸਥਾਨ)

ਹਵਾਲੇ

Tags:

ਪੁਆਧੀ ਉਪਭਾਸ਼ਾ ਖੇਤਰਪੁਆਧੀ ਉਪਭਾਸ਼ਾ ਪੁਆਧ ਦਾ ਮੇਲਾਪੁਆਧੀ ਉਪਭਾਸ਼ਾ ਭਾਸ਼ਾਈ ਵਿਸ਼ੇਸ਼ਤਾਵਾਂਪੁਆਧੀ ਉਪਭਾਸ਼ਾ ਵਾਰਤਾਲਾਪ ਵੰਨਗੀਪੁਆਧੀ ਉਪਭਾਸ਼ਾ ਪੁਆਧੀ ਨਿਵੇਕਲੀ ਸ਼ਬਦਾਵਲੀਪੁਆਧੀ ਉਪਭਾਸ਼ਾ ਹਵਾਲੇਪੁਆਧੀ ਉਪਭਾਸ਼ਾਉਪਭਾਸ਼ਾਪੁਆਧਪੰਜਾਬ ਖੇਤਰਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਸੱਜਣ ਅਦੀਬਪੰਜ ਕਕਾਰਟੱਪਾਮੌਤ ਦੀਆਂ ਰਸਮਾਂਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਟੀਬੀਲੋਕਰਾਜਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਧਰਤੀਕਾਂਗਰਸ ਦੀ ਲਾਇਬ੍ਰੇਰੀਜਾਪੁ ਸਾਹਿਬਇਸਲਾਮਸਫ਼ਰਨਾਮਾਭਗਤ ਧੰਨਾ ਜੀਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬ ਦੇ ਲੋਕ ਧੰਦੇਬੰਦਾ ਸਿੰਘ ਬਹਾਦਰਸੰਤ ਅਤਰ ਸਿੰਘਸੱਚ ਨੂੰ ਫਾਂਸੀਕੇ (ਅੰਗਰੇਜ਼ੀ ਅੱਖਰ)ਸਮਕਾਲੀ ਪੰਜਾਬੀ ਸਾਹਿਤ ਸਿਧਾਂਤਬੱਬੂ ਮਾਨਅਲੰਕਾਰ ਸੰਪਰਦਾਇਪੰਜਾਬੀ ਕਿੱਸਾ ਕਾਵਿ (1850-1950)ਸੱਭਿਆਚਾਰਕੁਈਰ ਅਧਿਐਨਵੱਡਾ ਘੱਲੂਘਾਰਾਮਿਸਲਜੌਂਭਗਤੀ ਲਹਿਰਸ਼ੇਰ ਸਿੰਘਵਟਸਐਪਦਲੀਪ ਕੌਰ ਟਿਵਾਣਾਵਿਕੀਮੀਡੀਆ ਸੰਸਥਾਪੰਜਾਬੀ ਸਾਹਿਤ ਦਾ ਇਤਿਹਾਸਉਪਵਾਕਤਿੱਬਤੀ ਪਠਾਰਨਾਂਵਰਾਜ ਸਭਾਸੰਗਰੂਰ (ਲੋਕ ਸਭਾ ਚੋਣ-ਹਲਕਾ)ਸਿਗਮੰਡ ਫ਼ਰਾਇਡਬਲਾਗਸ਼ਬਦਹਲਫੀਆ ਬਿਆਨਕੁੱਪਪਵਿੱਤਰ ਪਾਪੀ (ਨਾਵਲ)ਸਾਹਿਬਜ਼ਾਦਾ ਅਜੀਤ ਸਿੰਘਅੰਮ੍ਰਿਤ ਵੇਲਾਸ਼ੁੱਕਰ (ਗ੍ਰਹਿ)ਖਿਦਰਾਣੇ ਦੀ ਢਾਬਵਹਿਮ ਭਰਮਗੌਤਮ ਬੁੱਧਕਬੀਰਹਾਕੀਗੂਰੂ ਨਾਨਕ ਦੀ ਪਹਿਲੀ ਉਦਾਸੀਚਰਖ਼ਾਸਿੱਖ ਧਰਮ ਦਾ ਇਤਿਹਾਸਗੱਤਕਾਹੁਸੈਨੀਵਾਲਾਬਿਧੀ ਚੰਦਕਾਂਸੀ ਯੁੱਗਮੁੱਖ ਸਫ਼ਾਜੈਮਲ ਅਤੇ ਫੱਤਾਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਗੁਰਦੁਆਰਾ ਕਰਮਸਰ ਰਾੜਾ ਸਾਹਿਬਨਿੱਕੀ ਕਹਾਣੀਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਯੂਟਿਊਬਦੰਤ ਕਥਾਬ੍ਰਹਿਮੰਡਹੇਮਕੁੰਟ ਸਾਹਿਬਲਹੌਰ🡆 More