ਨਾਵਲ ਪਿੰਜਰ

ਪਿੰਜਰ ਨਾਵਲ ਅੰਮ੍ਰਿਤਾ ਪ੍ਰੀਤਮ ਦਾ ਲਿਖਿਆ ਇੱਕ ਪੰਜਾਬੀ ਬੋਲੀ ਦਾ ਨਾਵਲ ਹੈ ਜੋ ਪਹਿਲੀ ਵਾਰ 1950 ਵਿੱਚ ਛਪਿਆ। ਇਹ ਨਾਵਲ ਦੇਸ਼-ਵੰਡ ਨਾਲ ਸੰਬੰਧਿਤ ਹੈ। ਇਸ ਨਾਵਲ ਵਿੱਚ ਵੰਡ ਵੇਲੇ ਔਰਤ ਦੀ ਤ੍ਰਾਸਦਿਕ ਹਾਲਤ ਦਾ ਪੁਰੋ ਪਾਤਰ ਦੇ ਹਵਾਲੇ ਨਾਲ ਚਿਤਰਣ ਹੈ। ਪਿੰਜਰ ਨਾਵਲ ਹਿੰਦੀ ਭਾਸ਼ਾ ਸਮੇਤ ਕਈ ਭਾਸ਼ਾਵਾਂ 'ਚ ਅਨੁਵਾਦ ਹੋਇਆ ਹੈ।

ਪਿੰਜਰ
ਨਾਵਲ ਪਿੰਜਰ
ਲੇਖਕਅੰਮ੍ਰਿਤਾ ਪ੍ਰੀਤਮ
ਮੂਲ ਸਿਰਲੇਖਪਿੰਜਰ
ਅਨੁਵਾਦਕਖੁਸ਼ਵੰਤ ਸਿੰਘ (ਅੰਗਰੇਜ਼ੀ)
ਡੇਨੀ ਮਾਤਰਿੰਗ (ਫ਼ਰਾਂਸੀਸੀ)
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਤਾਰਾ ਪ੍ਰੈੱਸ (ਨਵੀਂ ਛਾਪ)
ਪ੍ਰਕਾਸ਼ਨ ਦੀ ਮਿਤੀ
2009 (ਨਵੀਂ ਛਾਪ)
ਆਈ.ਐਸ.ਬੀ.ਐਨ.978-81-83860-97-0

ਇਹ ਨਾਵਲ ਇੱਕ ਹਿੰਦੂ ਕੁੜੀ, ਪੂਰੋ ਦੀ ਕਹਾਣੀ ਹੈ ਜੋ ਕਿ ਇੱਕ ਮੁਸਲਮਾਨ ਆਦਮੀ ਰਸ਼ੀਦ ਦੁਆਰਾ ਜ਼ਬਰਦਸਤੀ ਅਗ਼ਵਾ ਕਰ ਲਈ ਜਾਂਦੀ ਹੈ ਅਤੇ ਜਦੋਂ ਉਹ ਕੁਝ ਵਕਤ ਬਾਅਦ ਉਸ ਤੋਂ ਬਚ ਕੇ ਵਾਪਸ ਆਉਂਦੀ ਹੈ ਤਾਂ ਉਸ ਦੇ ਮਾਪੇ ਉਸ ਨੂੰ ਨਾਪਾਕ ਕੁੜੀ ਮੰਨਦੇ ਹੋਏ ਅਪਣਾਉਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਫਿਰ ਉਹ ਰਸ਼ੀਦੇ ਦੇ ਘਰ ਹੀ ਰਹਿੰਦੀ ਹੈ ਅਤੇ 1947 ਦੀ ਵੰਡ ਪਿੱਛੋਂ ਆਪਣੇ ਦਰਦ ਸਮੇਤ ਪਰਿਵਾਰ ਨੂੰ ਸਾਂਭਦੀ ਹੈ। ਤੇ ਕੋਲ ਰੋਕ ਬਚਾ ਵੀ ਹੋ ਜਾਂਦਾ ਹੈ। ਆਪਣੀ ਜ਼ਬਰਦਸਤੀ ਚੁੱਕੀ ਗਈ ਭਰਜਾਈ ਨੂੰ ਲੱਭਣ 'ਚ ਮਦਦ ਕਰਦੀ ਹੋਈ ਆਪਣੇ ਭਰਾ ਨੂੰ ਵੀ ਮਿਲਦੀ ਹੈ। ਉਹ ਪੁਰੋ ਨੂੰ ਨਾਲ ਆਉਣ ਨੂੰ ਕਹਿੰਦਾ ਹੈ ਪਰ ਪੁਰੋ ਹੁਣ ਤਾਂ ਰਸ਼ੀਦੇ ਦੇ ਹੀ ਲੜ ਲੱਗ ਚੁੱਕੀ ਹੁੰਦੀ ਹੈ।ਅੰਤ 'ਤੇ ਬਾਕੀ ਔਰਤਾਂ ਨੂੰ ਲਿਜਾਂਦਾ ਟਰੱਕ ਧੂੜ ਉਡਾਉਂਦਾ ਜਾਂਦਾ ਹੈ।

ਇਸ ਦਾ ਅੰਗਰੇਜ਼ੀ ਤਰਜਮਾ ਖ਼ੁਸ਼ਵੰਤ ਸਿੰਘ ਅਤੇ ਫ਼੍ਰੈਂਚ ਤਰਜਮਾ ਡੈਨਿਸ ਮਾਰਟ੍ਰਿੰਗ ਨੇ ਕੀਤਾ।

ਮੁੱਖ ਪਾਤਰ

ਨਾਵਲ ਦੇ ਮੁੱਖ ਪਾਤਰ ਸਮੇਤ ਸਾਰੇ ਪਾਤਰ ਇਸ ਪ੍ਰਕਾਰ ਹਨ:

  • ਪੂਰੋ (ਬਾਅਦ ਵਿੱਚ, ਹਮੀਦਾ)
  • ਰਸ਼ੀਦ
  • ਰਾਮ ਚੰਦ
  • ਲਾਜੋ
  • ਤ੍ਰਿਲੋਕ
  • ਰੱਜੋ
  • ਤਾਰਾ (ਪੂਰੋ ਦੀ ਮਾਤਾ)
  • ਮੋਹਨ ਲਾਲ (ਪੂਰੋ ਦਾ ਪਿਤਾ)
  • ਸ਼ਿਆਮ ਲਾਲ (ਰਾਮ ਚੰਦ ਦਾ ਪਿਤਾ)
  • ਪਗਲੀ
  • ਜਾਵੇਦ

ਕਹਾਣੀ ਅਪਣਾਈ

ਨਾਵਲ ਪਿੰਜਰ 
ਬਾਲੀਵੁੱਡ ਫ਼ਿਲਮ ਪਿੰਜਰ

ਇਸ ਨਾਵਲ ਦੀ ਕਹਾਣੀ ਨੂੰ 2003 ਦੀ ਇੱਕ ਇਸੇ ਨਾਮ ਦੀ ਬਾਲੀਵੁੱਡ ਫ਼ਿਲਮ ਵਿੱਚ ਅਪਣਾਇਆ ਗਿਆ ਜਿਸ ਵਿੱਚ ਮੁੱਖ ਕਿਰਦਾਰ ਉਰਮਿਲਾ ਮਾਤੌਂਡਕਰ, ਮਨੋਜ ਬਾਜਪਾਈ ਅਤੇ ਸੰਜੇ ਸੂਰੀ ਨੇ ਨਿਭਾਏ ਹਨ। ਇਸ ਫ਼ਿਲਮ ਨੂੰ ਕੌਮੀ ਏਕਤਾ ਬਾਰੇ ਸਭ ਤੋਂ ਵਧੀਆ ਫ਼ੀਚਰ ਫ਼ਿਲਮ ਦਾ ਇਨਾਮ ਮਿਲਿਆ।

ਹਵਾਲੇ

Tags:

ਅੰਮ੍ਰਿਤਾ ਪ੍ਰੀਤਮਪੰਜਾਬੀ ਬੋਲੀਹਿੰਦੀ

🔥 Trending searches on Wiki ਪੰਜਾਬੀ:

ਧੁਨੀ ਵਿਗਿਆਨਪੰਜਾਬ ਦੇ ਲੋਕ ਧੰਦੇਟਕਸਾਲੀ ਭਾਸ਼ਾਹਰਿਮੰਦਰ ਸਾਹਿਬਚੰਗੀ ਪਤਨੀ, ਬੁੱਧੀਮਾਨ ਮਾਂਗੁਰੂ ਅਰਜਨਡਿਸਕਸ ਥਰੋਅਭਗਤੀ ਲਹਿਰਭਾਰਤ ਵਿਚ ਟ੍ਰੈਕਟਰਵਿਕਸ਼ਨਰੀਅਕਾਲ ਤਖ਼ਤਮਿਰਜ਼ਾ ਸਾਹਿਬਾਂਕਬੀਰਸਾਕਾ ਨਨਕਾਣਾ ਸਾਹਿਬ21 ਅਪ੍ਰੈਲਗੁਰਦਿਆਲ ਸਿੰਘਲੋਕ ਸਭਾ ਦਾ ਸਪੀਕਰਪ੍ਰੋਫ਼ੈਸਰ ਮੋਹਨ ਸਿੰਘਬਾਬਾ ਦੀਪ ਸਿੰਘਸਵਰਾਜਬੀਰਬੰਦਾ ਸਿੰਘ ਬਹਾਦਰਬਵਾਸੀਰਪਾਲਮੀਰਾਪੰਜਾਬੀ ਲੋਕ ਨਾਟ ਪ੍ਰੰਪਰਾਅਰਜਨ ਢਿੱਲੋਂਇੰਸਟਾਗਰਾਮਮੇਰਾ ਦਾਗ਼ਿਸਤਾਨਕਵਿ ਦੇ ਲੱਛਣ ਤੇ ਸਰੂਪਪੰਜਾਬੀ ਸਾਹਿਤ ਦਾ ਇਤਿਹਾਸਰਾਣੀ ਲਕਸ਼ਮੀਬਾਈਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਅਕਾਲੀ ਹਨੂਮਾਨ ਸਿੰਘਫ਼ਾਰਸੀ ਵਿਆਕਰਣਪਿਆਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕੋਸ਼ਕਾਰੀਜਾਦੂ-ਟੂਣਾਚਰਨ ਦਾਸ ਸਿੱਧੂਸਾਮਾਜਕ ਮੀਡੀਆਏ. ਪੀ. ਜੇ. ਅਬਦੁਲ ਕਲਾਮਲਾਇਬ੍ਰੇਰੀਭੀਮਰਾਓ ਅੰਬੇਡਕਰਸਕੂਲ ਲਾਇਬ੍ਰੇਰੀਗੁਰਮੀਤ ਬਾਵਾਵਿਆਕਰਨਸੁਖਮਨੀ ਸਾਹਿਬਤੂੰ ਮੱਘਦਾ ਰਹੀਂ ਵੇ ਸੂਰਜਾਭਾਰਤ ਦਾ ਚੋਣ ਕਮਿਸ਼ਨਖੋਜੀ ਕਾਫ਼ਿਰਗਗਨ ਮੈ ਥਾਲੁਦੇਬੀ ਮਖਸੂਸਪੁਰੀਰਣਜੀਤ ਸਿੰਘ ਕੁੱਕੀ ਗਿੱਲਨਾਗਰਿਕਤਾਭਾਈ ਸਾਹਿਬ ਸਿੰਘ ਜੀਤਾਜ ਮਹਿਲਕੰਪਿਊਟਰਲੋਕ ਸਾਹਿਤਹਉਮੈਚਮਾਰਭਾਈ ਮਨੀ ਸਿੰਘਵਾਰਤਕਮਾਤਾ ਖੀਵੀਆਇਜ਼ਕ ਨਿਊਟਨਚੜਿੱਕਅਜਮੇਰ ਸਿੰਘ ਔਲਖਪੰਜਾਬ ਵਿਧਾਨ ਸਭਾਪੰਜਾਬ ਦੀ ਰਾਜਨੀਤੀਕਾਵਿ ਦੀਆ ਸ਼ਬਦ ਸ਼ਕਤੀਆਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਬੰਦਰਗਾਹਸੰਯੁਕਤ ਰਾਸ਼ਟਰਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਇੰਦਰਾ ਗਾਂਧੀਭਾਰਤ ਦੀ ਵੰਡ🡆 More