ਪਾਠ ਪੁਸਤਕ

 ਪਾਠ ਪੁਸਤਕ (ਅੰਗਰੇਜ਼ੀ: Text book) ਪੜ੍ਹਾਈ ਦੀ ਕਿਸੇ ਵੀ ਸ਼ਾਖਾ ਵਿੱਚ ਇੱਕ ਹਦਾਇਤ ਹੈ। ਵਿੱਦਿਅਕ ਸੰਸਥਾਵਾਂ ਦੀਆਂ ਲੋੜਾਂ ਮੁਤਾਬਕ ਪਾਠ ਪੁਸਤਕਾਂ ਬਣਾਈਆਂ ਜਾਂਦੀਆਂ ਹਨ। ਅੱਜ-ਕੱਲ੍ਹ, ਜ਼ਿਆਦਾਤਰ ਪਾਠ-ਪੁਸਤਕਾਂ ਖ਼ਾਸ ਤੌਰ 'ਤੇ ਪ੍ਰਿੰਟ ਕੀਤੇ ਗਏ ਫਾਰਮੇਟ ਵਿੱਚ ਛਾਪੀਆਂ ਜਾਂਦੀਆਂ ਹਨ ; ਹੁਣ ਪਾਠ ਪੁਸਤਕਾਂ ਔਨਲਾਈਨ ਇਲੈਕਟ੍ਰਾਨਿਕ ਕਿਤਾਬਾਂ ਦੇ ਰੂਪ ਵਿੱਚ ਵੀ ਉਪਲਬਧ ਹਨ। ਪਾਠ ਪੁਸਤਕ ਨੂੰ ਸਕੂਲੀ ਸਿੱਖਿਆ ਦਾ ਮੁੁੱਖ ਸਾਧਨ ਮੰਨਿਆ ਜਾਂਦਾ ਹੈ ਪਾਠ ਪੁਸਤਕ ਦੀ ਸਮੱਗਰੀ,ਬੱੱਚਿਆ ਦੀ ਰੁਚੀ, ਸਰਲ ਭਾਸ਼ਾ, ਸ਼ਪੱਸ਼ਟੀਕਰਨ ਆਦਿ ਨੂੰ ਮੁੱਖ ਰੱਖਿਆ ਜਾਣਾ ਚਾਹੀਦਾ ਹੈ।

ਪਾਠ ਪੁਸਤਕ
ਪਾਠ ਪੁਸਤਕ

ਇਤਿਹਾਸ 

ਪਾਠ ਪੁਸਤਕਾਂ ਦਾ ਇਤਿਹਾਸ ਪ੍ਰਾਚੀਨ ਸੱਭਿਅਤਾ ਤਕ ਫੈਲਿਆ ਹੋਇਆ ਹੈ। ਉਦਾਹਰਣ ਲਈ ਪੁਰਾਣੇ ਯੂਨਾਨ ਵਿੱਚ ਸਿੱਖਿਆ ਦੇਣ ਦਾ ਕੰਮ ਲਿਖਣ ਨਾਲ ਸਬੰਧਤ ਸੀ। ਆਧੁਨਿਕ ਪਾਠ ਪੁਸਤਕਾਂ ਇਸ ਰੂਪ ਵਿੱਚ ਛਾਪੇਖਾਨੇ ਦੀ ਈਜਾਦ ਤੋਂ ਬਾਅਦ ਹੀ ਛਪਣੀਆਂ ਸੰਭਵ ਹੋ ਸਕੀਆਂ। ਪੁਰਾਣੇ ਸਮੇਂ ਵਿੱਚ ਪਾਠ ਪੁਸਤਕਾਂ ਅਧਿਆਪਕਾਂ ਵੱਲੋਂ ਹੀ ਪ੍ਰਯੋਗ ਕੀਤੀਆਂ ਜਾਂਦੀਆਂ ਸਨ ਜਾਂ ਉਹਨਾਂ ਲੋਕਾਂ ਦੁਆਰਾ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਜਿਹੜੇ ਆਪਣੀ ਪੜ੍ਹਾਈ ਖੁਦ ਬਿਨਾਂ ਕਿਸੇ ਅਧਿਆਪਕ ਦੇ ਕਰਦੇ ਸਨ। ਦਾਰਸ਼ਨਿਕ ਸੁਕਰਾਤ ਇਸ ਗੱਲ ਤੋਂ ਚਿੰਤਤ ਸੀ ਕਿ ਛਪਾਈ ਦੀ ਖੋਜ ਹੋਣ ਨਾਲ ਗਿਆਨ ਦੇ ਪ੍ਰਸਾਰ ਦਾ ਢੰਗ ਬਦਲ ਗਿਆ ਹੈ ਕਿਉਂਕਿ ਇਸ ਨਾਲ ਗਿਆਨ ਅੱਗੇ ਵਧਾਉਣ ਵੇਲੇ ਉਸ ਦਾ ਨੁਕਸਾਨ ਹੁੰਦਾ ਹੈ। ਕਿਉਂਕਿ ਯੂਨਾਨੀ ਵਰਣਮਾਲਾ ਦੀ ਕਾਢ ਤੋਂ ਪਹਿਲਾਂ ਸਾਰਾ ਗਿਆਨ ਮਹਾਂਕਾਵਿ ਦੇ ਰੂਪ ਵਿੱਚ ਉੱਚੀ ਆਵਾਜ਼ ਵਿੱਚ ਬੋਲਿਆ,ਗਾਇਆ ਜਾਂਦਾ ਸੀ ਅਤੇ ਉਸ ਨੂੰ ਕੰਠ ਕੀਤਾ ਜਾਂਦਾ ਸੀ। ਲਿਖਣ ਦੀ ਕਾਢ ਤੋਂ ਬਾਅਦ ਇਸ ਨੂੰ ਯਾਦ ਕਰਨ ਦੀ ਲੋੜ ਨਾ ਰਹੀ। ਇਸ ਨਾਲ ਲੋਕਾਂ ਦੀ ਯਾਦ ਕਰਨ ਅਤੇ ਦੁਬਾਰਾ ਗੱਲ ਨੂੰ ਦੱਸਣ ਦੀ ਯੋਗਤਾ ਵਿੱਚ ਕਮੀ ਆਈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਨੂੰ ਇਸ ਚਿੰਤਾ ਦਾ ਪਤਾ ਤਾਂ ਹੀ ਲਗਦਾ ਹੈ ਕਿਉਂਕਿ ਉਸ ਦੀਆਂ ਇਹਨਾਂ ਚਿੰਤਾਵਾਂ ਨੂੰ ਉਸ ਦੇ ਵਿਦਿਆਰਥੀ ਅਫਲਾਤੂਨ ਦੁਆਰਾ ਲਿਪੀਵੱਧ ਕੀਤਾ ਗਿਆ। ਪਾਠ ਪੁਸਤਕਾਂ ਵਿੱਚ ਅਗਲੀ ਵੱਡੀ ਤਬਦੀਲੀ ਪੰਦਰਵੀਂ ਸਦੀ ਵਿੱਚ ਛਾਪੇਖਾਨੇ ਦੀ ਈਜਾਦ ਤੋਂ ਬਾਅਦ ਆਈ। ਜਦੋਂ ਜਰਮਨ ਛਾਪਾਕਾਰ ਜੋਨਸ ਗੁਟਨਬਰਗ ਦੀ ਧਾਤੂ ਦੇ ਗੁਟਕਿਆਂ ਨੂੰ ਫੱਟੇ ਉਪਰ ਕਸ ਕੇ ਉਸ ਦੀ ਛਾਪ ਕਾਗਜ਼ ਤੇ ਉਤਾਰਨ ਦੀ ਖੋਜ ਕੀਤੀ।

ਪਾਠ ਪੁਸਤਕ ਦੇ ਗੁਣ

ਚੰਗੀ ਪਾਠ ਪੁਸਤਕ ਵਿੱਚ ਕੁਝ ਅਜਿਹੇ ਨੁਕਤਿਆਂ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਉਹ ਹੇਠ ਲਿਖੇ ਗੁਣਾਂ ਦੇ ਮਾਪਦੰਡ ਤੇ ਪੂਰੀ ਉੱਤਰਦੀ ਹੈ।

ਸਰਲ ਤੇ ਸ਼ਪੱਸ਼ਟ ਭਾਸ਼ਾ

ਪਾਠ ਪੁਸਤਕ ਦੀ ਭਾਸ਼ਾ ਸਰਲ ਤੇ ਸ਼ਪਸ਼ਟ ਹੋਣੀ ਹੈ ਤਾਂ ਕਿ ਬੱਚੇ ਆਸਾਨੀ ਨਾਲ ਪੜ੍ਹ ਅਤੇ ਸਮਝ ਸਕਣ। ਪਾਠ ਪੁਸਤਕਾਂ ਵਿਚ ਸਰਲ ਭਾਸ਼ਾ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਵਿੱਚ ਔਖੇ ਸ਼ਬਦਾਂ ਦੀ ਵਰਤੋਂ ਨਹੀ ਕੀਤੀ ਜਾਣੀ ਚਾਹੀਦੀ। ਸ਼ਬਦ ਵੀ ਸਰਲ ਤੇ ਸ਼ਪੱਸ਼ਟ ਹੀ ਵਰਤਣੇ ਚਾਹੀਦੇ ਹਨ। ਇਸ ਲਈ ਲੇਖਕ ਦੁਆਰਾ ਅਜਿਹੀ ਭਾਸ਼ਾ ਦੀ ਵਰਤੋਂ ਹੋਣੀ ਚਾਹੀਦੀ ਹੈ, ਜਿਸਨੂੰ ਆਸਾਨੀ ਨਾਲ ਸਮਝਿਆ ਜਾ ਸਕੇ।

ਚਿੱਤਰਾਂ ਅਤੇ ਡਾਇਗਰਾਮ ਦਾ ਇਸਤੇਮਾਲ

ਪਾਠ ਪੁਸਤਕ ਅਜਿਹੀ ਹੋਣੀ ਚਾਹੀਦੀ ਹੈ, ਜੋ ਦੇਖਣ ਵਿੱਚ ਹੀ ਰੋਚਕ ਲੱਗੇ। ਇਸ ਵਿੱਚ ਚਿੱਤਰਾ ਦਾ ਇਸਤੇਮਾਲ ਹੋਣਾ ਚਾਹੀਦਾ ਹੈ।ਕਿਉਂਕਿ ਚਿੱਤਰਾਂ ਦੀ ਮਦਦ ਨਾਲ, ਜਿਸ ਬਾਰੇ ਦੱਸਿਆ ਗਿਆ ਹੋਵੇ ਉਸ ਨੂੰ ਸਮਝਣ ਵਿਚ ਆਸਾਨੀ ਹੋ ਜਾਂਦੀ ਹੈ। ਚਿੱਤਰ ਪਾਠ ਪੁਸਤਕ ਨੂੰ ਵਿੱਚੋਂ ਵੀ ਦਿਲਚਸਪ ਬਣਾ ਦਿੰਦੇ ਹਨ। ਜਿਸ ਨੂੰ ਪੜ੍ਹਨ ਨੂੰ ਜੀ ਕਰਦਾ ਹੈ। ਛੋਟੇ ਬੱਚਿਆਂ ਨੂੰ ਵੀ ਸਮਝਣ ਵਿਚ ਆਸਾਨੀ ਹੋ ਜਾਦੀ ਹੈ ਇਸ ਲਈ ਪਾਠ ਪੁਸਤਕਾਂ ਵਿਚ ਚਿੱਤਰਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਔਖੀਆਂ ਧਾਰਨਾਵਾਂ ਦਾ ਸਰਲਤਾ ਨਾਲ ਵਰਨਣ

ਪਾਠ ਪੁਸਤਕ ਵਿਚ ਭਾਸ਼ਾ ਦਾ ਸਰਲ ਤੇ ਸ਼ਪੱਸ਼ਟ ਹੋਣਾ ਚਾਹੀਦਾ ਹੈ । ਪਰ ਜੇਕਰ ਔਖੀਆਂ ਧਾਰਨਾਵਾਂ ਦਾ ਸਰਲਤਾ ਨਾਲ ਵਰਨਣ ਕੀਤਾ ਜਾਵੇ ਤਾਂ ਇਸ ਨੂੰ ਸਮਝਣਾ ਹੋਰ ਵੀ ਆਸਾਨ ਹੋ ਜਾਂਦਾ ਹੈ। ਔਖੀਆਂ ਧਾਰਨਾਵਾਂ ਨੂੰ ਸਰਲ ਭਾਸ਼ਾ ਵਿਚ ਪੇਸ਼ ਕਰਨਾ ਪਾਠ ਪੁਸਤਕ ਦਾ ਮਹੱਤਵਪੂਰਨ ਗੁਣ ਹੈ

 ਵਿਦਿਆਰਥੀ ਕੇੇੇਦਰਿਤ ਪਾਠ ਪੁਸਤਕ 

ਪਾਠ ਪੁਸਤਕਾਂ ਵਿਦਿਆਰਥੀ ਕੇੇੇਦਰਿਤ ਹੋੋੋਣੀਆ ਚਾਹੀਦੀਆ ਹਨ। ਕਿਉਂਕਿ ਹਮੇੇਸ਼ਾਂ ਪੁਸਤਕਾ ਦੇ ਵਿਸ਼ਿਆਂ ਦੀ ਚੋਣ ਸਮੇਂ ਵਿਦਿਆਰਥੀ ਨੂੰ ਧਿਆਨ ਵਿੱਚ ਨਹੀ ਰਖਿਆ ਜਾਂਦਾ।ਜਦੋਂਕਿ ਪੁਸਤਕਾਂ ਨੂੰ ਪੜ੍ਹਨਾ ਬੱਚਿਆ ਨੇ ਹੁੰਦਾ, ਇਸ ਲਈ ਪਾਠ ਪੁਸਤਕਾਂ ਬਚਿਆ ਦੇ ਅਨੁਕੂਲ ਹੋਣੀਆ ਚਾਹੀਦੀਆ ਹਨ।

ਪਾਠ ਪੁਸਤਕ ਦੀ ਚੋਣ

ਬਾਜ਼ਾਰ ਦੀਆਂ ਦੂਜੀਆਂ ਚੀਜ਼ਾਂ ਦੇ ਉਲਟ ਪਾਠ ਪੁਸਤਕਾਂ ਦੀ ਇਹ ਖਾਸੀਅਤ ਹੈ ਕਿ ਜੋ ਇਹਨਾਂ ਦੀ ਚੋਣ ਕਰਦਾ ਹੈ ਜਿਵੇਂ ਸਕੂਲ , ਸਿੱਖਿਆ ਮਹਿਕਮੇ ਦੀ ਚੋਣ ਕਮੇਟੀ, ਪ੍ਰੋਫੈਸਰ ਆਦਿ ਉਹ ਪਾਠ ਪੁਸਤਕਾਂ ਖਰੀਦਦੇ ਨਹੀਂ ਤੇ ਜਿਹੜੇ ਉਹਨਾਂ ਨੂੰ ਖਰੀਦਦੇ ਹਨ ਜਿਵੇਂ ਵਿਦਿਆਰਥੀ ,ਉਹ ਇਹਨਾਂ ਦੀ ਚੋਣ ਨਹੀਂ ਕਰਦੇ।

ਹਵਾਲੇ

Tags:

ਪਾਠ ਪੁਸਤਕ ਇਤਿਹਾਸ ਪਾਠ ਪੁਸਤਕ ਦੇ ਗੁਣਪਾਠ ਪੁਸਤਕ ਦੀ ਚੋਣਪਾਠ ਪੁਸਤਕ ਹਵਾਲੇਪਾਠ ਪੁਸਤਕਕਿਤਾਬ

🔥 Trending searches on Wiki ਪੰਜਾਬੀ:

4 ਮਈਪੰਜਾਬੀ ਆਲੋਚਨਾਦਿਵਾਲੀਹੋਲਾ ਮਹੱਲਾਸੰਚਾਰਪੰਜ ਪਿਆਰੇਸੁਜਾਨ ਸਿੰਘਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀਸਾਈ ਸੁਧਰਸਨਗੁਰੂ ਅੰਗਦਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸੁਖਜੀਤ (ਕਹਾਣੀਕਾਰ)ਉਰਦੂਪੰਜਾਬੀ ਤਿਓਹਾਰਚੌਬੀਸਾਵਤਾਰ2011ਵਾਰਿਸ ਸ਼ਾਹਆਸਟਰੇਲੀਆਸਾਹਿਬਜ਼ਾਦਾ ਅਜੀਤ ਸਿੰਘਠੰਢੀ ਜੰਗਸਮਾਜਜਰਨੈਲ ਸਿੰਘ ਭਿੰਡਰਾਂਵਾਲੇਹਿੰਦੀ ਭਾਸ਼ਾਮੁੱਖ ਸਫ਼ਾਪਿਸ਼ਾਬ ਨਾਲੀ ਦੀ ਲਾਗਖੋ-ਖੋਨਿਬੰਧ ਦੇ ਤੱਤ17 ਅਕਤੂਬਰਧੁਨੀ ਸੰਪਰਦਾਇ ( ਸੋਧ)ਗੁਰੂ ਰਾਮਦਾਸਲੋਕ ਸਭਾ ਦਾ ਸਪੀਕਰਬਲਰਾਜ ਸਾਹਨੀਸੋਚਿਰਾਜਨੀਤੀ ਵਿਗਿਆਨ4 ਅਕਤੂਬਰਵਿਕੀਮੀਡੀਆ ਫ਼ਾਊਂਡੇਸ਼ਨ10 ਦਸੰਬਰ5 ਜੁਲਾਈਸਾਕਾ ਨੀਲਾ ਤਾਰਾਹਰੀ ਸਿੰਘ ਨਲੂਆਪੰਜਾਬੀ ਵਾਰ ਕਾਵਿ ਦਾ ਇਤਿਹਾਸਸਾਰਾਹ ਡਿਕਸਨਪੈਸਾਕੋਰੋਨਾਵਾਇਰਸ ਮਹਾਮਾਰੀ 2019ਚਮਾਰਸੁਬੇਗ ਸਿੰਘਊਧਮ ਸਿੰਘਚੂਹਾਗੱਤਕਾਜਹਾਂਗੀਰਦੱਖਣੀ ਸੁਡਾਨਪੰਜਾਬੀ ਸਭਿਆਚਾਰ ਟੈਬੂ ਪ੍ਰਬੰਧਮੂਲ ਮੰਤਰ੧੯੨੦ਵਿਸ਼ਵ ਬੈਂਕ ਸਮੂਹ ਦਾ ਪ੍ਰਧਾਨਬਿਧੀ ਚੰਦਪਾਉਂਟਾ ਸਾਹਿਬਔਰਤਾਂ ਦੇ ਹੱਕਹਿਰਣਯਾਕਸ਼ਪ1910ਗੁਰਬਾਣੀ ਦਾ ਰਾਗ ਪ੍ਰਬੰਧਮੁਕਤਸਰ ਦੀ ਮਾਘੀਸਵੈ-ਜੀਵਨੀਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂਸੰਤ ਸਿੰਘ ਸੇਖੋਂਲੂਣਾ (ਕਾਵਿ-ਨਾਟਕ)ਸਿਸਟਮ ਸਾਫ਼ਟਵੇਅਰਮਿਆ ਖ਼ਲੀਫ਼ਾ🡆 More