ਪਹਿਰਾਵਾ

ਲੀੜੇ ਜਾ ਕੱਪੜੇ ਧਾਗੇ ਅਤੇ ਕੱਪੜੇ ਤੋਂ ਪਦਾਰਥ ਹੈ ਜੋ ਸ਼ਰੀਰ ਤੇ ਪਹਿਨਣ ਲਈ ਵਰਤਿਆਂ ਜਾਂਦਾ ਹੈ। ਲੀੜੇ ਆਮ ਤੌਰ ਤੇ ਸਿਰਫ ਮਨੁੱਖਾਂ ਦੁਆਰਾ ਹੀ ਵਰਤਿਆਂ ਜਾਂਦਾ ਹੈ ਅਤੇ ਇਹ ਲਗਭਗ ਸਾਰੀਆਂ ਮਾਨਵੀ ਸੱਭਿਆਤਾਵਾਂ ਦੀ ਵਿਸ਼ੇਸ਼ਤਾ ਹੈ। ਲੀੜੇ ਦੀ ਕਿਸਮ ਅਤੇ ਮਾਤਰਾ ਭੌਤਿਕ ਆਕਾਰ, ਲਿੰਗ ਅਤੇ ਸਮਾਜਿਕ ਅਤੇ ਭੂਗੋਲਿਕ ਲਿਹਾਜ ਤੇ ਨਿਰਭਰ ਕਰਦੀ ਹੈ। ਸਮੁੱਚੀ ਪ੍ਰਕਿਰਤੀ ਵਿੱਚ ਕੇਵਲ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਆਪਣੇ ਸਰੀਰ ਨੂੰ ਸੱਭਿਅਕ ਲੀੜੇ ਨਾਲ ਢਕਦਾ ਹੈ ਤੇ ਇਹੀ ਕਪੜਾ ਮਨੁੱਖੀ ਸ਼ਖ਼ਸੀਅਤ ਦਾ ਮਹੱਤਵਪੂਰਨ ਹਿੱਸਾ ਹੋ ਨਿੱਬੜਿਆ ਹੈ। ਮਨੁੱਖ ਨੇ ਸ਼ੁਰੂ ਵਿੱਚ ਪੱਤਿਆਂ ਨਾਲ ਤੇ ਫਿਰ ਚਮੜੇ ਨਾਲ ਆਪਣਾ ਤਨ ਕੱਜਿਆ। ਜਿਵੇਂ-ਜਿਵੇਂ ਸਮਾਜ ਨੇ ਤਰੱਕੀ ਕੀਤੀ ਮਨੁੱਖ ਨੇ ਹੱਥ-ਖੱਡੀ ਦੇ ਖੱਦਰ ਤੋਂ ਲੈ ਕੇ ਸਿਲਕ ਤਕ ਲੰਮਾ ਫ਼ਾਸਲਾ ਤੈਅ ਕੀਤਾ। ਮੌਜੂਦਾ ਸਮੇਂ ਮਨੁੱਖੀ ਸ਼ਖ਼ਸੀਅਤ ਵਿੱਚ ਪਹਿਰਾਵੇ ਦੀ ਖ਼ਾਸ ਮਹੱਤਤਾ ਹੈ। ਪਹਿਰਾਵਾ ਹੀ ਹੁੰਦਾ ਹੈ ਜੋ ਸਾਹਮਣੇ ਵਾਲੇ ਉੱਪਰ ਤੁਹਾਡਾ ਪਹਿਲਾ ਪ੍ਰਭਾਵ ਸਿਰਜਦਾ ਹੈ। ਤੁਹਾਡੇ ਪਹਿਰਾਵੇ ਦੇ ਸਲੀਕੇ ਤੋਂ ਹੀ ਤੁਹਾਡੀ ਸ਼ਖ਼ਸੀਅਤ ਦਾ ਵੱਡਾ ਹਿੱਸਾ ਉਜਾਗਰ ਹੁੰਦਾ ਹੈ ਤੇ ਤੁਹਾਡੇ ਨਾਲ ਗੱਲਬਾਤ ਤੁਹਾਡੇ ਪਹਿਰਾਵੇ ਅਨੁਸਾਰ ਹੀ ਹੁੰਦੀ ਹੈ। ਜੇ ਤੁਹਾਡੇ ਅੰਦਰ ਯੋਗਤਾ, ਗੁਣ, ਡੂੰਘਾਈ, ਪ੍ਰੋਢਤਾ ਤੇ ਗੰਭੀਰਤਾ ਨਹੀਂ ਤਾਂ ਦੁਨੀਆ ਦਾ ਕੋਈ ਵੀ ਪਹਿਰਾਵਾ ਤੁਹਾਡੀ ਸ਼ਖ਼ਸੀਅਤ ਦਾ ਚਿਰ ਸਥਾਈ ਪ੍ਰਭਾਵ ਬਰਕਰਾਰ ਨਹੀਂ ਰੱਖ ਸਕਦਾ।

ਪਹਿਰਾਵਾ
ਇਤਿਹਾਸ ਵਿੱਚ ਪਹਿਰਾਵਾ

ਜਰੂਰਤ

ਵਿਅਕਤੀ ਦੇ ਸਰੀਰ ਨੂੰ ਕੱਜਣ ਲਈ ਪਹਿਰਾਵੇ ਦੀ ਲੋੜ ਹੁੰਦੀ ਹੈ। ਆਦਿ ਕਾਲ ਤੋਂ ਹੀ ਵਿਅਕਤੀ ਆਪਣੇ ਸਰੀਰ ਨੂੰ ਢੱਕਣ ਲਈ ਯਤਨਸ਼ੀਲ ਰਿਹਾ ਹੈ। ਜੰਗਲੀ ਅਵਸਥਾ ਵਿੱਚ ਉਹ ਆਪਣੇ ਸਰੀਰ ਪੱਤਿਆਂ ਦੀਆਂ ਛਿੱਲਾਂ, ਪੱਤੇ ਅਤੇ ਜਾਨਵਰਾਂ ਦੀ ਖੱਲ ਨਾਲ ਢੱਕਦਾ ਸੀ। ਹਰ ਮਨੁੱਖੀ ਸਮਾਜ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਪਹਿਰਾਵੇ ਦੀ ਰਵਾਇਤ ਜ਼ਰੂਰ ਰਹੀ ਹੈ। ਪਹਿਰਾਵੇ ਦਾ ਮੁੱਖ ਮਨੋਰਥ ਹਰ ਭਾਂਤ ਦੀ ਸੁਰੱਖਿਆ ਹੈ। ਇਸ ਲਈ ਖਿੱਤੇ ਦੇ ਲੋਕਾਂ ਦਾ ਪਹਿਰਾਵਾ ਉਸ ਖਿੱਤੇ ਦੀ ਭੂਗੋਲਿਕ ਸਥਿਤੀ, ਪੌਣ-ਪਾਣੀ, ਰੁੱਤਾਂ ਅਤੇ ਰੁਜ਼ਗਾਰ ਦੇ ਸਾਧਨਾਂ ਉੱਤੇ ਨਿਰਭਰ ਹੁੰਦਾ ਹੈ, ਜਿਸ ਕਰਕੇ ਪਹਿਰਾਵੇ ਤੋਂ ਵੀ ਉਸਦੀ ਪਹਿਚਾਣ ਹੋ ਜਾਂਦੀ ਹੈ ਕਿ ਉਹ ਕਿਹੜੇ ਖਿੱਤੇ ਤੇ ਕਿਹੜੇ ਧਰਮ ਦਾ ਹੈ। ਸਭਿਆਚਾਰ ਨੂੰ ਮਨੁੱਖ ਦੀ ਜੀਵਨ ਜਾਂਚ ਵਜੋਂ ਹੀ ਪਰਿਭਾਸ਼ਿਤ ਕੀਤਾ ਜਾਂਦਾ ਹੈ। ਅਰਥਾਤ ਕਿਸੇ ਸਮਾਜਕ ਸਮੂਹ ਜੀਵਨ ਵਿਧੀ ਹੀ ਉਸਦਾ ਸਭਿਆਚਾਰ ਹੁੰਦੀ ਹੈ। ਜਦੋਂ ਇਹ ਕਿਹਾ ਜਾਂਦਾ ਹੈ ਕਿ ਸਭਿਆਚਾਰ ਕਿਸੇ ਸਮਾਜ ਜਾਂ ਸਮਾਜਕ ਸਮੂਹ ਦੀ ਵਿਲੱਖਣ ਪਹਿਚਾਣ ਹੁੰਦਾ ਹੈ ਤਾਂ ਸਭਿਆਚਾਰ ਦੇ ਅੰਤਰਗਤ ਉਹ ਸਾਰੇ ਪੱਖ ਸ਼ਾਮਿਲ ਕਰ ਲਏ ਜਾਂਦੇ ਹਨ। ਜਿਹੜੇ ਕਿਸੇ ਸਮਾਜ ਸਮੂਹ ਨੂੰ ਦੂਜੇ ਸਮਾਜਕ ਸਮੂਹ ਨਾਲੋਂ ਨਿਖੇੜਦੇ ਹਨ। ਰੋਟੀ, ਕੱਪੜਾ ਅਤੇ ਸਥਾਨ ਮਨੁੱਖ ਦੀਆਂ ਬੁਨਿਆਦੀ ਲੋੜਾਂ ਮੰਨੇ ਜਾਣ ਵਾਲੇ ਪੱਖ ਹਨ। ਪਰੰਤੂ ਜਦੋਂ ਇਹ ਤਿੰਨੇ ਪੱਖ ਮਨੁੱਖ ਦੇ ਸਭਿਆਚਾਰਕ ਖੇਤਰ ਦੀ ਚੀਜ਼ ਬਣਦੇ ਹਨ ਤਾਂ ਇਹ ਕਿਸੇ ਇੱਕ ਸਮਾਜ ਨੂੰ ਕਿਸੇ ਦੂਸਰੇ ਸਮਾਜ ਨਾਲੋਂ ਨਿਖੇੜਨ ਲਈ ਬੁਨਿਆਦੀ ਭੂਮਿਕਾ ਨਿਭਾਉਂਦੇ ਹਨ।

ਪਹਿਰਾਵੇ ਦੇ ਰੰਗ

ਕਈ ਪਹਿਰਾਵੇ ਅਜਿਹੇ ਹੁੰਦੇ ਹਨ ਜੋ ਦੂਰੋਂ ਹੀ ਉਜਾਗਰ ਕਰ ਦਿੰਦੇ ਹਨ ਕਿ ਤੁਸੀਂ ਕਿਸ ਫ਼ਿਰਕੇ, ਧਰਮ, ਸੱਭਿਆਚਾਰ ਜਾਂ ਸੰਪਰਦਾਇ ਨਾਲ ਸਬੰਧ ਰੱਖਦੇ ਹੋ। ਭਗਵੇਂ ਭੇਸ ਵਾਲੇ ਨੂੰ ਸੰਤ ਜਾਂ ਯੋਗੀ, ਖਾਕੀ ਵਰਦੀ ਵਾਲੇ ਨੂੰ ਫ਼ੌਜੀ, ਸਿਪਾਹੀ ਜਾਂ ਕੋਈ ਹੋਰ ਸਰਕਾਰੀ ਕਰਮਚਾਰੀ, ਇਸੇ ਤਰ੍ਹਾਂ ਵੱਖ-ਵੱਖ ਧਰਮਾਂ ਵੱਲੋਂ ਆਪਣੇ ਪੈਰੋਕਾਰਾਂ ਲਈ ਵੱਖ-ਵੱਖ ਪਹਿਰਾਵੇ ਨਿਸ਼ਚਤ ਕੀਤੇ ਗਏ ਹਨ। ਇਸੇ ਤਰ੍ਹਾਂ ਵੱਖ-ਵੱਖ ਵਿਭਾਗਾਂ ਦੀਆਂ ਵਰਦੀਆਂ ਹਨ ਜੋ ਦੂਰੋਂ ਹੀ ਤੁਹਾਡੇ ਕਿੱਤੇ ਬਾਰੇ ਸੂਚਿਤ ਕਰ ਦਿੰਦੀਆਂ ਹਨ। ਕਈ ਲੋਕ ਅਜਿਹੇ ਫੈਸ਼ਨ ਦੇ ਕੱਪੜੇ ਪਾਉਂਦੇ ਹਨ ਜੋ ਇੱਕ ਖਾਸ ਸ਼੍ਰੇਣੀ ਦੇ ਲੋਕ ਪਾਉਂਦੇ ਹਨ ਜਿਵੇਂ ਰੇਲਵੇ ਕੁਲੀ, ਬੈਂਡ ਵਾਲੇ, ਅੱਗ ਬੁਝਾਊ ਅਮਲਾ, ਤੇਲ ਕੰਪਨੀਆਂ ਆਦਿ। ਇਹੋ ਜਿਹਾ ਪਹਿਰਾਵਾ ਬੇਸ਼ੱਕ ਆਦਮੀ ਦੇ ਡਿਊਟੀ ਉੱਪਰ ਹੋਣ ’ਤੇ ਰੋਹਬ ਅਤੇ ਰੁਤਬੇ ਦੀ ਨਿਸ਼ਾਨੀ ਹੈ ਪਰ ਆਮ ਜੀਵਨ ਵਿੱਚ ਅਜਿਹਾ ਪਹਿਰਾਵਾ ਇੱਕ ਸੱਭਿਅਕ ਆਦਮੀ ਨੂੰ ਕਿਵੇਂ ਵੀ ਪ੍ਰਭਾਵਸ਼ਾਲੀ ਨਹੀਂ ਬਣਾਉਂਦਾ। ਪਹਿਰਾਵੇ ਦੇ ਕਈ ਕੰਮ ਹਨ: ਇਹ ਮੌਸਮ ਤੋਂ ਸੂਰੱਖਿਆ ਪ੍ਰਦਾਨ ਕਰਦਾ ਹੈ, ਅਤੇ ਖਤਰਨਾਕ ਕੰਮਾਕਾਂਰਾ ਜਿਵੇਂ ਪਹਾੜਾਂ ਤੇ ਚੜ੍ਹਨਾ ਅਤੇ ਖਾਣਾ ਪਕਾਉਣਾ ਆਦਿ ਦੌਰਾਣ ਵੀ ਬਚਾਉ ਕਰਦਾ ਹੈ। ਸਫ਼ਰ ਕਰਨ ਸਮੇਂ, ਜਨਤਕ ਥਾਵਾਂ ਉੱਪਰ ਜਾਣ ਸਮੇਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦਫ਼ਤਰ, ਸਕੂਲ, ਬਾਜ਼ਾਰ ਜਾਂ ਹੋਰ ਜਨਤਕ ਥਾਵਾਂ ਉੱਪਰ ਜਾਣ ਸਮੇਂ ਅਜਿਹਾ ਪਹਿਰਾਵਾ ਚਾਹੀਦਾ ਹੈ ਜੋ ਤੁਹਾਡੀ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਤੇ ਸਾਊ ਦਿੱਖ ਵਾਲਾ ਬਣਾਵੇ।

ਉਤਪਾਦਨ

ਪਹਿਰਾਵਾ ਰੇਸ਼ੇ ਵਾਲੇ ਪੌਦੇ ਜਿਵੇਂ ਕਿ ਕਪਾਹ, ਪਲਾਸਟਿਕ ਜਿਵੇਂ ਕਿ ਪੋਲੀਐਸਟਰ ਜਾਂ ਜਾਨਵਰਾਂ ਦੀ ਚਮੜੀ ਅਤੇ ਵਾਲ ਜਿਵੇਂ ਕਿ ਉਨ ਆਦਿ ਤੋਂ ਬਣਾਇਆ ਜਾ ਸਕਦਾ ਹੈ। ਮਾਨਵ ਨੇ ਪਹਿਰਾਵੇ ਦਾ ਇਸਤੇਮਾਲ ਲਗਭਗ 83,00 ਤੋਂ 170,000 ਸਾਲ ਪਹਿਲਾਂ ਸ਼ੁਰੂ ਕਿੱਤਾ।

ਹਵਾਲੇ

ਹਵਾਲੇ

ਹੋਰ ਜਾਣਕਾਰੀ

  • Finnane, Antonia (2008), Changing Clothes in China: Fashion, History, Nation, New York: Columbia University Press, ISBN 978-0-231-14350-9, retrieved 8 September 2010 ebook ISBN 978-0-231-51273-2
  • Forsberg, Krister & Mansdorf, S.Z (2007), Quick Selection Guide to Chemical Protective Clothing (5th ed.), Hoboken, New Jersey: John Wiley & Sons, ISBN 978-0-470-14681-1, retrieved 8 September 2010{{citation}}: CS1 maint: multiple names: authors list (link)
  • Gavin, Timothy P (2003), "Clothing and Thermoregulation During Exercise", Sports Medicine, 33 (13): 941–947, doi:10.2165/00007256-200333130-00001, PMID 14606923, archived from the original on 7 ਜੁਲਾਈ 2011, retrieved 8 September 2010
  • Hollander, Anne L (1993), Seeing Through Clothes, Berkley & Los Angeles, California, and London, UK: University of California Press, ISBN 0-520-08231-1, retrieved 8 September 2010
  • Montain, Scott J; Sawaka, Michael N; Cadarett, Bruce S; Quigley, Mark D; McKay, James M (1994), "Physiological tolerance to uncompensable heat stress: effects of exercise intensity, protective clothing, and climate" (PDF), Journal of Applied Physiology, 77 (1): 216–222, PMID 7961236, archived from the original (PDF) on 28 ਜੂਨ 2011, retrieved 8 September 2010{{citation}}: CS1 maint: multiple names: authors list (link)
  • Ross, Robert (2008), Clothing, a Global History: or, The Imperialist's New Clothes, Cambridge, UK: Polity Press, ISBN 978-0-7456-3186-8, retrieved 8 September 2010 Paperback ISBN 978-0-7456-3187-5
  • Tochihara, Yutaka & Ohnaka, Tadakatsu, ed. (2005), Environmental Ergonomics: The Ergonomics of Human Comfort, Health and Performance in the Thermal Environment, Elsevier Ergonomics Book Series, vol. Vol.3, Amsterdam & Boston: Elsevier, pp. 315–320, ISBN 0-08-044466-0, retrieved 8 September 2010 CS1 maint: multiple names: editors list (link) (see especially sections 5 – 'Clothing' – & 6 – 'Protective clothing').
  • Yarborough, Portia & Nelson, Cherilyn N, ed. (2005), Performance of Protective Clothing: Global Needs and Emerging Markets, vol. 8th Vol., West Conshohocken, PA: ASTM International, ISBN 0-8031-3488-6, ISSN 1040-3035, retrieved 8 September 2010{{citation}}: CS1 maint: multiple names: editors list (link)

ਬਾਹਰਲੀਆਂ ਕੜੀਆਂ

Tags:

ਪਹਿਰਾਵਾ ਜਰੂਰਤਪਹਿਰਾਵਾ ਪਹਿਰਾਵੇ ਦੇ ਰੰਗਪਹਿਰਾਵਾ ਉਤਪਾਦਨਪਹਿਰਾਵਾ ਹਵਾਲੇਪਹਿਰਾਵਾ ਹਵਾਲੇਪਹਿਰਾਵਾ ਹੋਰ ਜਾਣਕਾਰੀਪਹਿਰਾਵਾ ਬਾਹਰਲੀਆਂ ਕੜੀਆਂਪਹਿਰਾਵਾ

🔥 Trending searches on Wiki ਪੰਜਾਬੀ:

ਪੂਰਨ ਭਗਤਪੰਜਾਬੀ ਲੋਕ ਕਲਾਵਾਂਜਨ ਗਣ ਮਨ1967ਭਾਈ ਘਨੱਈਆਦੇਬੀ ਮਖਸੂਸਪੁਰੀਸਿੱਖੀਇਸ਼ਤਿਹਾਰਬਾਜ਼ੀਲੈਸਬੀਅਨਪੰਜਾਬੀ ਨਾਰੀਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਨਿੱਜਵਾਚਕ ਪੜਨਾਂਵਭਾਰਤ ਦਾ ਇਤਿਹਾਸਭਾਸ਼ਾ ਵਿਗਿਆਨਵਹਿਮ ਭਰਮਦਿਲਜੀਤ ਦੋਸਾਂਝਸੀਰੀਆਤਖ਼ਤ ਸ੍ਰੀ ਦਮਦਮਾ ਸਾਹਿਬਸਵਾਮੀ ਦਯਾਨੰਦ ਸਰਸਵਤੀਅਮਰ ਸਿੰਘ ਚਮਕੀਲਾਪਾਣੀਭਗਤ ਨਾਮਦੇਵਭਾਰਤ ਦਾ ਝੰਡਾਪੰਜਾਬੀ ਲੋਕ ਬੋਲੀਆਂਤਖ਼ਤ ਸ੍ਰੀ ਪਟਨਾ ਸਾਹਿਬਪੰਜਾਬੀ ਨਾਵਲਹੰਸ ਰਾਜ ਹੰਸਗੁਰੂਦੁਆਰਾ ਸ਼ੀਸ਼ ਗੰਜ ਸਾਹਿਬਪੰਜਾਬ ਵਿਧਾਨ ਸਭਾਜੀਵਨੀਪੰਜਾਬ (ਭਾਰਤ) ਦੀ ਜਨਸੰਖਿਆਨਿਰਵੈਰ ਪੰਨੂਖਾਦਕਾਵਿ ਸ਼ਾਸਤਰਕੌੜਤੁੰਮਾਕਾਮਾਗਾਟਾਮਾਰੂ ਬਿਰਤਾਂਤਮਨੁੱਖੀ ਸਰੀਰਮੁਹਾਰਨੀਮਲੇਰੀਆਵਾਕੰਸ਼ਪੀਰੋ ਪ੍ਰੇਮਣਪ੍ਰਿੰਸੀਪਲ ਤੇਜਾ ਸਿੰਘਸੂਰਜਸਤਿ ਸ੍ਰੀ ਅਕਾਲਗੌਤਮ ਬੁੱਧਅਲਾਹੁਣੀਆਂਡਾ. ਜਸਵਿੰਦਰ ਸਿੰਘਅੰਤਰਰਾਸ਼ਟਰੀ ਮਹਿਲਾ ਦਿਵਸਗੁਰਪ੍ਰੀਤ ਸਿੰਘ ਬਣਾਂਵਾਲੀਰਣਜੀਤ ਸਿੰਘਸਵੈ-ਜੀਵਨੀਪੰਜਾਬੀ ਕੱਪੜੇਮੀਡੀਆਵਿਕੀਪੰਜਾਬ ਦੀਆਂ ਵਿਰਾਸਤੀ ਖੇਡਾਂਰਾਜਨੀਤੀ ਵਿਗਿਆਨਪੰਜ ਤਖ਼ਤ ਸਾਹਿਬਾਨਧਰਤੀਪੰਜਾਬ ਲੋਕ ਸਭਾ ਚੋਣਾਂ 2024ਪਿਸ਼ਾਬ ਨਾਲੀ ਦੀ ਲਾਗਏਕਾਦਸੀ ਮਹਾਤਮਗੁਰਦੁਆਰਾਅਥਲੈਟਿਕਸ (ਖੇਡਾਂ)ਦਲੀਪ ਕੌਰ ਟਿਵਾਣਾਕਵਿਤਾਜਹਾਂਗੀਰਵੇਦਦਸਮ ਗ੍ਰੰਥਮਾਝਾਪੰਜ ਪੀਰਕੁੱਪਵੈਸਾਖਚਮਕੌਰ ਦੀ ਲੜਾਈਸ਼ਬਦ ਅਲੰਕਾਰਯੂਬਲੌਕ ਓਰਿਜਿਨਸਾਹਿਰ ਲੁਧਿਆਣਵੀ🡆 More