ਪਰਮਿੰਦਰ ਕੌਰ ਸਵੈਚ

ਪਰਮਿੰਦਰ ਕੌਰ ਸਵੈਚ ਇੱਕ ਪੰਜਾਬੀ ਕਵੀ, ਲੇਖਕ, ਨਾਟਕਕਾਰ, ਅਭਿਨੇਤਰੀ ਅਤੇ ਸਮਾਜ ਸੇਵਕ ਕਾਰਕੁਨ ਹੈ।

ਜੀਵਨ

ਪਰਮਿੰਦਰ ਕੌਰ ਸਵੈਚ ਦਾ ਜਨਮ ਜਨਵਰੀ ੧੬, ੧੯੬੧ ਨੂੰ ਮਾਤਾ ਜਸਮੇਲ ਕੌਰ ਅਤੇ ਪਿਤਾ ਜਗਤਾਰ ਸਿੰਘ ਦੇ ਘਰ, ਪਿੰਡ ਇਸਰੂ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਪਰਮਿੰਦਰ ਨੇ ਸੀਨੀਅਰ ਸੈਕੰਡਰੀ ਦੀ ਪੜ੍ਹਾਈ "ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਗੋਰਮਿੰਟ ਸੈਕੰਡਰੀ ਸਕੂਲ" (ਇਸਰੂ, ਲੁਧਿਆਣਾ) ਵਿੱਚ ਕੀਤੀ ਸੀ। ਸੈਕੰਡਰੀ ਸਕੂਲ ਕਰਨ ਤੋਂ ਬਾਅਦ, ਪਰਮਿੰਦਰ ਨੇ "ਏ ਐਸ ਕਾਲਜ ਫੌਰ ਵਿਮਨ ਖੰਨਾ" ਤੋਂ ਬੀ.ਏ. ਦੀ ਡਿਗਰੀ ਪਰਾਪਤ ਕੀਤੀ। ਇਸ ਤੋਂ ਬਾਅਦ, ਪਰਮਿੰਦਰ ਕੌਰ ਨੇ "ਪੰਜਾਬ ਯੂਨੀਵਰਸਿਟੀ ਪਟਿਆਲਾ" ਤੋਂ ਮਾਸਟਰ ਡਿਗਰੀ ਵੀ ਪਰਾਪਤ ਕੀਤੀ। ਕਾਲਜ ਅਤੇ ਯੂਨੀਵਰਸਿਟੀ ਦੇ ਵਿੱਚ ਪਰਮਿੰਦਰ ਕੌਰ ਕਈ ਵਿਦਿਆਰਥੀ ਸੰਸਥਾਵਾਂ ਵਿੱਚ ਸ਼ਾਮਲ ਸੀ। ਉਸ ਸਮੇਂ ਤੋਂ ਲੈ ਕਿ ਅੱਜ ਤਕ, ਪਰਮਿੰਦਰ ਕੌਰ ਆਪਣੇ ਸਮਾਜਿਕ ਕੰਮਾ ਵਿੱਚ ਸ਼ਾਮਲ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਪਰਮਿੰਦਰ ਕੌਰ ੧੯੮੯ ਨੂੰ ਕੈਨੇਡਾ ਅਵਾਸ ਹੋ ਗਈ ਅਤੇ ਉਸ ਨੇ ਆਪਣੇ ਪਤੀ ਅਤੇ ਤਿੰਨ ਬੱਚਿਆ ਨਾਲ ਨਵੀਂ ਜਿੰਦਗੀ ਸ਼ੁਰੂ ਕਰ ਲਈ। ਪਰਮਿੰਦਰ ਕੌਰ ਸਰੀ, ਬੀ.ਸੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ।

ਪਰਮਿੰਦਰ ਕੌਰ ਦੇ ਪਰਿਵਾਰ ਵਿੱਚ ਉਸ ਦਾ ਪਤੀ ਅਤੇ ਤਿੰਨ ਬੱਚੇ ਹਨ। ਪਰਮਿੰਦਰ ਕੌਰ ਦੀ ਮਾਤਾ ਜੀ ਜਸਮੇਲ ਕੌਰ ਹੈ ਅਤੇ ਪਿਤਾ ਜੀ ਜਗਤਾਰ ਸਿੰਘ ਹਨ। ਉਸ ਦੀ ਮਾਤਾ ਜੀ ਘਰੇਲੂ ਔਰਤ ਸੀ ਅਤੇ ਉਸ ਦੇ ਪਿਤਾ ਜੀ ਖੇਤੀ ਕਰਦੇ ਸਨ ਪਰ ਕਮਿਊਨਿਸਟ ਵਿਚਾਰਾਂ ਦੇ ਧਾਰਨੀ ਸਨ। ਉਸ ਦੇ ਦਾਦਾ ਜੀ ਜਵਾਹਰ ਸਿੰਘ ਨੇ ਪਹਿਲਾਂ ਗਦਰ ਪਾਰਟੀ ਵਿੱਚ ਅਤੇ ਫਿਰ ਕਿਰਤੀ ਪਾਰਟੀ ਵਿੱਚ ਸੂਹੀਏ ਅਤੇ ਹਰਕਾਰੇ ਦੇ ਤੌਰ 'ਤੇ ਕੰਮ ਕੀਤਾ ਸੀ। ਪੰਜਾਬੀ ਦੇ ਪ੍ਰਸਿੱਧ ਗਜ਼ਲਗੋਅ ਪ੍ਰਿੰਸੀਪਲ ਤਖਤ ਸਿੰਘ ਪਰਮਿੰਦਰ ਸਵੈਚ ਦੇ ਚਾਚਾ ਜੀ ਸਨ। ਉਨ੍ਹਾਂ ਦੇ ਇੱਕ ਚਾਚਾ ਜੀ, ਕਰਨੈਲ ਸਿੰਗ, ਗੋਆ ਦੀ ਅਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ।

ਸਹਿਤਕ ਜੀਵਨ

ਪਰਮਿੰਦਰ ਕੌਰ ਨੇ ਦਸਵੀਂ ਵਿੱਚ ਲਿਖਣਾ ਸ਼ੁਰੂ ਕਰ ਦਿਤਾ ਸੀ, ਪਰ ਇਸ ਸਮੇਂ ਉਸ ਨੇ ਥੋੜਾ ਥੋੜਾ ਹੀ ਲਿਖਿਆ। ਕਾਲਜ ਦੇ ਸਮੇਂ ਉਸ ਨੇ ਜ਼ਿਆਦਾ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਕਈ ਕਹਾਣੀਆ, ਕਵਿਤਾਵਾਂ ਅਤੇ ਇੱਕ ਨਾਟਕ ਵੀ ਲਿਖਿਆ। ਇਹ ਨਾਟਕ, "ਦਾਜ ਦੀ ਲਾਹਨਤ", ਪਰਮਿੰਦਰ ਕੌਰ ਨੇ ਕਾਲਜ ਵਿੱਚ ਅਤੇ ਨੇੜਲੇ ਕਈ ਪਿੰਡਾ ਵਿੱਚ ਵੀ ਖੇਡਿਆ। ੧੯੮੯ ਵਿੱਚ ਜਦ ਪਰਮਿੰਦਰ ਕੌਰ ਆਪਣੇ ਪਰਿਵਾਰ ਨਾਲ ਕੈਨੇਡਾ ਆ ਗਈ, ਉਸ ਨੇ ਕਈ ਚਿਰ ਲਈ ਲਿਖਣਾ ਛੱਡ ਦਿੱਤਾ ਸੀ ਅਤੇ ਆਪਣੇ ਪਤੀ ਨਾਲ ਆਪਣੇ ਤਿੰਨ ਬਚਿਆ ਨੂੰ ਪਾਲਣ ਲਈ ਸਮਾ ਬਿਤਾਇਆ। ਇਸ ਸਮੇਂ ਉਸ ਨੇ ਸਿਰਫ ਇੱਕ-ਦੋ ਕਵਿਤਾਵਾਂ ਹੀ ਲਿਖੀਆਂ ਸਨ। ੨੦੦੪ ਵਿੱਚ ਪਰਮਿੰਦਰ ਕੌਰ "ਤਰਕਸੀਲ ਸਸਾਇਅਟੀ ਆਫ ਕੈਨੇਡਾ" ਵਿੱਚ ਅਹੁਦੇਦਾਰ ਦੇ ਤੌਰ 'ਤੇ ਸ਼ਾਮਲ ਹੋ ਗਈ ਸੀ। ਪਰਮਿੰਦਰ ਕੌਰ ਨੇ ੨੦੦੯ ਵਿੱਚ ਆਪਣੀ ਪਹਿਲੀ ਨਾਟਕਾਂ ਦੀ ਕਿਤਾਬ "ਭਲਾ ਮੈਂ ਕੌਣ" ਲਿਖੀ। ਇਸ ਕਿਤਾਬ ਦੇ ਨਾਟਕ ਵੈਨਕੂਵਰ (ਕੈਨੇਡਾ) ਵਿੱਚ ਗੁਰਦੀਪ ਆਰਟਸ ਅਕੈਡਮੀ ਵਲੋਂ ਖੇਡੇ ਗਏ। ਇਸ ਤੋਂ ਬਾਅਦ ਪਰਮਿੰਦਰ ਕੌਰ ਲਿਖਦੀ ਰਹੀ ਅਤੇ ਉਸ ਨੇ ਕਈ ਕਵਿਤਾਵਾਂ ਅਤੇ ਨਾਟਕ ਵੀ ਲਿਖੇ ਅਤੇ ਅੱਜ ਵੀ ਆਪਣੀ ਲਿਖਤ ਵਿੱਚ ਰੁਝੀ ਰਹਿੰਦੀ ਹੈ। ਉਸ ਦੇ ਮੁਤਾਬਕ ਉਸ ਦੀ ਲਿਖਤ ਦੀ ਪ੍ਰੇਰਣਾ ਉਸ ਦੇ ਵਿਰਸੇ ਤੋਂ ਆਉਂਦੀ ਹੈ। ਉਸ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਵੀ ਬੁਹਤ ਗਿਆਨ ਮਿਲਿਆ ਹੈ ਜੋ ਉਸ ਦੀਆਂ ਲਿਖਤਾ ਤੇ ਬਹੁਤ ਪ੍ਰਭਾਵ ਪਾਉਂਦਾ ਹੈ।

ਲਿਖਤਾਂ

  • ਭਲਾ ਮੈ ਕੌਣ(ਨਾਟਕ ੨੦੦੯)
  • ਮਖੌਟਿਆ ਦੇ ਆਰ ਪਾਰ-(ਕਵਿਤਾਵਾਂ ੨੦੧੦)
  • ਬਲਦੇ ਬਿਰਖ(ਨਾਟਕ ੨੦੧੧)
  • ਲਹਿਰਾਂ ਦੀ ਵੇਦਨਾ (ਕਵਿਤਾਵਾਂ ੨੦੧੬)
  • ਤਵਾਰੀਖ ਬੋਲਦੀ ਹੈ (ਨਾਟਕ ੨੦੧੬)

ਸਹਿਤਕ ਸੰਸਥਾਵਾਂ ਵਿੱਚ ਮੈਂਬਰਸ਼ਿੱਪ

ਪਰਮਿੰਦਰ ਕੌਰ ਹੇਠ ਲਿਖੀਆ ਸੰਸਥਾਵਾ ਦੀ ਮੈਂਬਰ ਹੈ:

  • ਤਰਕਸ਼ੀਲ ਸਸਾਇਟੀ ਕੈਨੇਡਾ
  • ਈਸਟ ਇੰਡੀਅਨ ਡਿਫੈਂਸ ਕਮੇਟੀ
  • ਪ੍ਰੋਗ੍ਰੇਸਿਵ ਨਾਰੀ ਅਸੋਸੀਏਸ਼ਨ
  • ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਅਸੋਸੀਏਸ਼ਨ
  • ਸ਼ਹੀਦ ਭਗਤ ਸਿੰਘ ਮੈਮੋਰੀਅਲ ਸਸਾਇਟੀ
  • ਪ੍ਰੋਗਰੈਸਿਵ ਆਰਟਸ ਕਲੱਬ
  • ਸੰਗਮ ਸਿਸਟਰਜ਼
  • ਕੇਂਦਰੀ ਲਿਖਾਰੀ ਸਭਾ
  • ਪੰਜਾਬੀ ਲੇਖਕ ਮੰਚ
  • ਸਾਹਿਤ ਸਭਾ ਸਰੀ
  • ਕਲਮੀ ਪਰਵਾਜ਼ ਮੰਚ

ਬਾਹਰਲੇ ਲਿੰਕ

  • ਪਰਮਿੰਦਰ ਕੌਰ ਸਵੈਚ ਦੀ ਵੈੱਬ-ਸਾਈਟ:

http://parminderswaich.com/

  • ਪਰਮਿੰਦਰ ਕੌਰ-ਮਖੌਟਿਆਂ ਦੇ ਆਰ-ਪਾਰ ਰਲੀਜ਼

https://www.youtube.com/watch?v=BWkdqwU0W_8

  • ਕਮਲਜੀਤ ਸਿੰਘ ਥਿੰਦ ਦੀ ਪਰਮਿੰਦਰ ਕੌਰ ਸਵੈਚ ਨਾਲ ਇੰਟਰਵਿਊ- ਪਹਿਲਾ ਹਿੱਸਾ

https://www.youtube.com/watch?v=O0mBpQHJY2w

  • ਕਮਲਜੀਤ ਸਿੰਘ ਥਿੰਦ ਦੀ ਪਰਮਿੰਦਰ ਕੌਰ ਸਵੈਚ ਨਾਲ ਇੰਟਰਵਿਊ- ਦੂਜਾ ਹਿੱਸਾ

https://www.youtube.com/watch?v=WJVEVubfWG4

ਪਰਮਿੰਦਰ ਕੌਰ ਸਵੈਚ

ਪਰਮਿੰਦਰ ਕੌਰ ਸਵੈਚ ਇੱਕ ਪੰਜਾਬੀ ਕਵੀ, ਲੇਖਕ, ਨਾਟਕਕਾਰ, ਅਭਿਨੇਤਰੀ ਅਤੇ ਸਮਾਜ ਸੇਵਕ ਕਾਰਕੁਨ ਹੈ।

Tags:

ਪਰਮਿੰਦਰ ਕੌਰ ਸਵੈਚ ਜੀਵਨਪਰਮਿੰਦਰ ਕੌਰ ਸਵੈਚ ਸਹਿਤਕ ਜੀਵਨਪਰਮਿੰਦਰ ਕੌਰ ਸਵੈਚ ਲਿਖਤਾਂਪਰਮਿੰਦਰ ਕੌਰ ਸਵੈਚ ਸਹਿਤਕ ਸੰਸਥਾਵਾਂ ਵਿੱਚ ਮੈਂਬਰਸ਼ਿੱਪਪਰਮਿੰਦਰ ਕੌਰ ਸਵੈਚ ਬਾਹਰਲੇ ਲਿੰਕਪਰਮਿੰਦਰ ਕੌਰ ਸਵੈਚ ਹਵਾਲੇਪਰਮਿੰਦਰ ਕੌਰ ਸਵੈਚਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਪੂਛਲ ਤਾਰਾਅੱਗਗੱਤਕਾਆਮਦਨ ਕਰਰਾਜਾ ਪੋਰਸਭਾਰਤੀ ਮੌਸਮ ਵਿਗਿਆਨ ਵਿਭਾਗਵਾਰਤਕਮਾਤਾ ਗੁਜਰੀਬਾਬਾ ਦੀਪ ਸਿੰਘਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂਤਕਨੀਕੀ ਸਿੱਖਿਆਟੀਬੀਪੰਜਾਬੀ ਭਾਸ਼ਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਟਕਸਾਲੀ ਭਾਸ਼ਾਸੋਨਾਤੇਜਾ ਸਿੰਘ ਸੁਤੰਤਰਦੁੱਲਾ ਭੱਟੀ2020-2021 ਭਾਰਤੀ ਕਿਸਾਨ ਅੰਦੋਲਨਪੰਜਾਬੀ ਨਾਟਕਮਹਾਂਭਾਰਤਸ਼ਬਦਆਂਧਰਾ ਪ੍ਰਦੇਸ਼ਯਥਾਰਥਵਾਦ (ਸਾਹਿਤ)ਕੋਟਲਾ ਛਪਾਕੀਨਾਥ ਜੋਗੀਆਂ ਦਾ ਸਾਹਿਤਪੋਸਤਖ਼ਬਰਾਂਜੈਮਲ ਅਤੇ ਫੱਤਾਈਸਟਰ ਟਾਪੂਸ਼ਾਹ ਮੁਹੰਮਦਸਿੱਖ ਗੁਰੂਸਾਈਬਰ ਅਪਰਾਧਗਿਆਨੀ ਦਿੱਤ ਸਿੰਘਵਲਾਦੀਮੀਰ ਲੈਨਿਨਅੰਮ੍ਰਿਤਸਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਧਰਤੀ ਦਾ ਇਤਿਹਾਸਬਾਬਾ ਜੀਵਨ ਸਿੰਘਮੱਧਕਾਲੀਨ ਪੰਜਾਬੀ ਸਾਹਿਤਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸ2024 ਫ਼ਾਰਸ ਦੀ ਖਾੜੀ ਦੇ ਹੜ੍ਹਰਸਾਇਣ ਵਿਗਿਆਨਮਾਈ ਭਾਗੋਪਟਿਆਲਾਸ਼ਿਵ ਕੁਮਾਰ ਬਟਾਲਵੀਹਵਾ ਪ੍ਰਦੂਸ਼ਣਜ਼ਫ਼ਰਨਾਮਾ (ਪੱਤਰ)ਕੁਈਰ ਅਧਿਐਨਧਨੀ ਰਾਮ ਚਾਤ੍ਰਿਕਸਮਾਜਪੰਜਾਬ ਲੋਕ ਸਭਾ ਚੋਣਾਂ 2024ਮਜ਼੍ਹਬੀ ਸਿੱਖਕੁਲਦੀਪ ਪਾਰਸਕੁੱਤਾਰੇਲਗੱਡੀਮਾਰਕਸਵਾਦਕਬੂਤਰਸਾਮਾਜਕ ਮੀਡੀਆਦੇਬੀ ਮਖਸੂਸਪੁਰੀਅਕਾਲ ਤਖ਼ਤਇਸਲਾਮਰਾਧਾ ਸੁਆਮੀ ਸਤਿਸੰਗ ਬਿਆਸਸੁਰਿੰਦਰ ਛਿੰਦਾ1619ਕਾਨ੍ਹ ਸਿੰਘ ਨਾਭਾਜੌਂਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਲੋਕ ਸਾਹਿਤਮਾਲਦੀਵਦਸਮ ਗ੍ਰੰਥਮਹਾਨ ਕੋਸ਼ਪੰਜਾਬੀ ਧੁਨੀਵਿਉਂਤਇਹ ਹੈ ਬਾਰਬੀ ਸੰਸਾਰਮਾਨੂੰਪੁਰ, ਲੁਧਿਆਣਾਪੰਜਾਬੀ ਨਾਵਲ ਦਾ ਇਤਿਹਾਸਬੁੱਧ ਧਰਮਮਹਾਤਮਾ ਗਾਂਧੀ2024 ਭਾਰਤ ਦੀਆਂ ਆਮ ਚੋਣਾਂ🡆 More