ਨਰਿੰਜਨ ਸਿੰਘ ਤਸਨੀਮ (1 ਮਈ 1929 - 17 ਅਗਸਤ 2019), ਸਾਹਿਤ ਅਕਾਡਮੀ ਇਨਾਮ ਪ੍ਰਾਪਤ ਕਰਤਾ ਇੱਕ ਪੰਜਾਬੀ ਨਾਵਲਕਾਰ ਅਤੇ ਆਲੋਚਕ ਹੈ। ਹੁਣ ਤੱਕ ਉਸ ਦੀਆਂ ਲਗਭਗ 30 ਪੁਸਤਕਾਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਛਪ ਚੁੱਕੀਆਂ ਹਨ। ਉਸਨੂੰ ਪੰਜਾਬੀ ਭਾਸ਼ਾ ਦੇ ਸਿਰਮੌਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਸਹਿਤ ਕਈ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ।
ਨਿਰੰਜਣ ਤਸਨੀਮ | |
---|---|
ਜਨਮ | , ਭਾਰਤੀ ਪੰਜਾਬ | 1 ਮਈ 1929
ਮੌਤ | 17 ਅਗਸਤ 2019 | (ਉਮਰ 90)
ਕਿੱਤਾ | ਅਧਿਆਪਕ, ਨਾਵਲਕਾਰ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਨਾਵਲ |
ਨਰਿੰਜਨ ਸਿੰਘ ਦਾ ਜਨਮ ਆਪਣੇ ਨਾਨਕੇ ਪਿੰਡ ਤਰਨਤਾਰਨ ਵਿੱਚ 1 ਮਈ 1929 ਨੂੰ ਹੋਇਆ ਸੀ। ਇਨ੍ਹਾਂ ਦੇ ਮਾਤਾ ਦਾ ਨਾਮ ਸੀਤਾਵੰਤੀ ਅਤੇ ਪਿਤਾ ਦਾ ਨਾਮ ਕਰਮ ਸਿੰਘ ਸੀ। ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਦੀ ਐਮ.ਏ. ਦੀ ਡਿਗਰੀ ਕੀਤੀ ਅਤੇ ਫਿਰ ਉਹ ਕਾਲਜ ਵਿੱਚ ਪੜ੍ਹਾਉਣ ਬਤੌਰ ਅੰਗਰੇਜੀ ਪ੍ਰੋ. ਨੌਕਰੀ ਕਰਨ ਲੱਗੇ। ਤਸਨੀਮ ਨੇ ਆਪਣੇ ਸਾਹਿਤਕ ਖੇਤਰ ਦੀ ਸ਼ੁਰੁਆਤ 35 ਸਾਲ ਦੀ ਉਮਰ ਵਿੱਚ ਉਰਦੂ ਸਾਹਿਤ ਲਿਖਣ ਤੋਂ ਕੀਤੀ। ਸ਼ੁਰੂ ਵਿੱਚ ਉਨ੍ਹਾਂ ਨੇ ਉਰਦੂ ਕਹਾਣੀਆਂ ਲਿਖੀਆਂ। ਫਿਰ ਈਸ਼ਵਰ ਚਿੱਤਰਕਾਰ ਦੇ ਪ੍ਰਭਾਵ ਅਧੀਨ ਉਨ੍ਹਾਂ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਪਹਿਲਾ ਨਾਵਲ ਪਰਛਾਵੇਂ ਲਿਖਿਆ। ਉਹ ਐਸ.ਸੀ.ਡੀ . ਕਾਲਜ ਵਿੱਚੋਂ ਬਤੌਰ ਅੰਗਰੇਜ਼ੀ ਪ੍ਰੋ. ਰਿਟਾਇਰ ਹੋਏ।
ਨਿਰੰਜਨ ਤਸਨੀਮ ਦੀ ਮੌਤ 17 ਅਗਸਤ 2019 ਉਨ੍ਹਾਂ ਦੇ ਘਰ ਵਿਕਾਸ ਨਗਰ ਲੁਧਿਆਣਾ ਵਿੱਚ ਹੋਈ । ਉਸ ਸਮੇਂ ਇਨ੍ਹਾਂ ਦੀ ਉਮਰ 91 ਸਾਲ ਸੀ।
ਆਈਨੇ ਦੇ ਰੂਬਰੂ
ਤਸਨੀਮ ਨੂੰ ਉਹਨਾਂ ਦੀ ਕਿਤਾਬ ਗਵਾਚੇ ਅਰਥ (ਨਾਵਲ) ਲਈ
This article uses material from the Wikipedia ਪੰਜਾਬੀ article ਨਿਰੰਜਣ ਤਸਨੀਮ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.