ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ

ਨਿਰੁਕਤ ਜ਼ਿਆਦਾਤਰ ਵੇਦ ਦੇ ਸੰਬੰਧ ਵਿੱਚ ਵਰਤਿਆ ਜਾਂਦਾ ਹੈ।ਇਸ ਦੇ ਅਰਥ ਹਨ ਡਿਕਸ਼ਨਰੀ ਯਾ ਨਿਘੰਟ।ਨਿਘੰਟ ਵਿੱਚ ਪ੍ਰਯਾਯ ਵਾਚੀ ਸ਼ਬਦਾਂ ਲਈ ਦਾ ਸੰਗ੍ਰਹਿ ਹੁੰਦਾ ਹੈ ਅੱਖਰ ਕ੍ਰਮ ਨਹੀਂ ਹੁੰਦਾ। ਪੰਜਾਬੀ ਵਿੱਚ ਇਸ ਲਈ ਅਨੇਕਾਰਥ ਕੋਸ਼ ਵੀ ਵਰਤਿਆ ਜਾਂਦਾ ਹੈ।ਸੋ ਵੇਦ ਦੇ, ਨਿਘੰਟ ਦੀ ਯਾਸਕ ਮੁਨੀ ਦੁਆਰਾ ਕੀਤੀ ਵਿਆਖਿਆ ਦਾ ਨਾਮ ਹੀ ਨਿਰੁਕਤ ਹੈ। ਡਾ.

ਬਲਬੀਰ ਸਿੰਘ ਨੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਜੋ ਪ੍ਰੋਜੈਕਟ ਸ਼ੁਰੂ ਕੀਤਾ ਉਸ ਦਾ ਨਾਮ " ਨਿਰੁਕਤ ਸ੍ਰੀ ਗੁਰੂ ਗਰੰਥ ਸਾਹਿਬ ਹੈ। ਇਸ ਵਿੱਚ ਗੁਰੂ ਗਰੰਥ ਸਾਹਿਬ ਵਿੱਚ ਆਏ ਸ਼ਬਦਾਂ ਯਾ ਸ਼ਬਦ ਪਦਿਆਂ ਦੀ ਮੌਲਿਕ ਵਿਆਖਿਆ ਕੀਤੀ ਗਈ ਹੈ। ਸ਼ਬਦਾਂ ਨੂੰ ਉਹਨਾਂ ਦੇ ਅੱਖਰ ਕ੍ਰਮ ਅਨੁਸਾਰ ਰਖਿਆ ਗਿਆ ਹੈ। ਇਸ ਦੁਆਰਾ ਗੁਰੂ ਗਰੰਥ ਸਾਹਿਬ ਦੇ ਵਿਉਂਤਪਤੀ ਸਹਿਤ ਅਰਥ ਵਿਆਖਿਆ ਭਾਵ ਅਤੇ ਪ੍ਰਸੰਗ ਇੱਕ ਨਵੀਂ ਪਹੁੰਚ ਵਿਧੀ ਨਾਲ ਦਰਸਾਏ ਹਨ। ਡਾ. ਬਲਬੀਰ ਸਿੰਘ ਅਨੁਸਾਰ "ਨਿਰੁਕਤ ਇੱਕ ਐਸੀ ਚੀਜ਼ ਹੋਣੀ ਚਾਹੀਦੀ ਹੈ ਜੋ ਆਮ ਪਾਠਕਾਂ ਲਈ ਰੌਚਕ ਹੋਵੇ,ਗੁਰਬਾਣੀ ਦੇ ਖੋਜੀਆਂ ਲਈ ਪ੍ਰੇਰਣਾ ਭਰਪੂਰ ਹੋਵੇ ਅਤੇ ਕਥਾ ਕਰਨ ਵਾਲਿਆਂ ਲਈ ਪ੍ਰਮਾਣਾਂ ਦਾ ਮੂਲ ਸਰੋਤ ਹੋਵੇ।"

ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ

ਵਿਉਂਤ

ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ 

ਨਿਰੁਕਤ ਦੀ ਪੋਥੀ ਵਿੱਚ ਪਹਿਲੇ ਨਿਰੁਕਤ ਹੈ, ਭਾਵ ਲਫ਼ਜ਼ ਤੇ ਉਸ ਦਾ ਅਰਥ ਸ਼ੁਰੂ ਵਿੱਚ ਹਨ। ਫੇਰ ਮੂਲ ਦੀ ਤੁਕ ਹੈ ਜਿਸ ਵਿੱਚ ਉਹ ਲਫਜ਼ ਵਰਤਿਆ ਗਿਆ ਹੈ।ਅੁਸ ਤੋਂ ਅੱਗੇ ਭਾਵ ਹੈ ਜੋ ਅਰਥਾਂ ਦੇ ਘੇਰੇ ਵਿੱਚ ਰਹਿੰਦਾ ਹੈ।ਕਿਤੇ ਕਿਤੇ ਅੱਗੇ ਮਤਲਬ ਦਿੱਤਾ ਹੈ, ਜੋ ਇੱਕ ਕਿਸਮ ਦੀ ਸੰਖੇਪ ਵਿਆਖਿਆ ਹੈ। ਆਖਰ ਵਿੱਚ ਵਿਉਤਪਤੀ ਦਿੱਤੀ ਹੈ।ਇਸ ਵਿੱਚ ਮੂਲ ਭਾਸ਼ਾ ਦਾ ਰੂਪ ਦਿਖਾਇਆ ਗਿਆ ਹੈ ਜਿਸ ਵਿਚੋਂ ਉਹ ਲਫ਼ਜ਼ ਉਗਮਿਆ ਹੈ। ਪੁਸਤਕ ਨੂੰ ਤਰਤੀਬ ਵਰਣਮਾਲਾ ਅਨੁਸਾਰ, ਮਾਤ੍ਰਾ ਦਾ ਖਿਆਲ ਰੱਖ ਕੇ ਦਿੱਤੀ ਗਈ ਹੈ।

ਹੁਣ ਤੱਕ ਦਾ ਕਾਰਜ

ਨਿਰੁਕਤ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਪੰਜ ਜਿਲਦਾਂ ਛਪ ਚੁਕੀਆਂ ਹਨ। ਨਿਰੁਕਤ ਦੀ ਪਹਿਲੀ ਜਿਲਦ 1972 ਈ. ਵਿੱਚ ਤਿਆਰ ਹੋ ਕੇ ਛਾਪੀ ਗਈ।ਦੂਜੀ ਜਿਲਦ ਦਾ ਖਰੜਾ ਡਾ. ਸਾਹਿਬ ਨੇ 1974 ਵਿੱਚ ਛਾਪਣ ਲਈ ਭੇਜਿਆ। ਪਰ ਅਚਾਨਕ 1974 ਵਿੱਚ ਡਾ. ਬਲਬੀਰ ਸਿੰਘ ਜੀ ਦੀ ਮਿਰਤੂ ਕਾਰਨ ਇਹ ਕੰਮ 1975 ਵਿੱਚ ਨੇਪਰੇ ਚੜਿਆ।ਅੱਜਕਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਇਹ ਪਰੋਜੈਕਟ ਦਾ ਕੰਮ ਸ੍ਰੀ ਗੁਰੂ ਗਰੰਥ ਸਾਹਿਬ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁਖੀ ਡਾ.ਰਤਨ ਸਿੰਘ ਜੱਗੀ ਦੁਆਰਾ ਨੇਪਰੇ ਚੜ੍ਹਾਇਆ ਜਾ ਰਿਹਾ ਹੈ।

ਹਵਾਲੇ

http://sikhbookclub.com/books/dictionary/1656/363 Archived 2014-03-01 at the Wayback Machine.

Tags:

ਬਲਬੀਰ ਸਿੰਘ

🔥 Trending searches on Wiki ਪੰਜਾਬੀ:

ਧੁਨੀ ਸੰਪ੍ਰਦਾਮਨੁੱਖੀ ਦਿਮਾਗਭਾਰਤ ਦੀ ਰਾਜਨੀਤੀਦੇਬੀ ਮਖਸੂਸਪੁਰੀਫ਼ੇਸਬੁੱਕਲਿਬਨਾਨਇੰਦਰਾ ਗਾਂਧੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੁਰੂ ਗਰੰਥ ਸਾਹਿਬ ਦੇ ਲੇਖਕਰੇਖਾ ਚਿੱਤਰਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਪੰਜਾਬ ਪੁਲਿਸ (ਭਾਰਤ)ਹਰਭਜਨ ਮਾਨਭਾਈ ਦਇਆ ਸਿੰਘ ਜੀਮਾਤਾ ਜੀਤੋਨੀਤੀਕਥਾਸਫ਼ਰਨਾਮਾਗੁਰਦਾਸ ਮਾਨਬੱਚਾਅਨੀਸ਼ਾ ਪਟੇਲਪੰਜਾਬੀ ਜੰਗਨਾਮਾਤਬਲਾਭਾਈ ਲਾਲੋਭਾਰਤ ਦੀ ਸੰਵਿਧਾਨ ਸਭਾਲਾਲ ਕਿਲ੍ਹਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਭਾਰਤਦੇਵਿੰਦਰ ਸਤਿਆਰਥੀਔਰਤਹੀਰ ਰਾਂਝਾਗੁਰਦਿਆਲ ਸਿੰਘਮਝੈਲਪੰਜਾਬ ਦੀ ਕਬੱਡੀਫਲਧਾਰਾ 370ਵਹਿਮ-ਭਰਮਕੇ. ਜੇ. ਬੇਬੀਪੰਜਾਬਕਿਰਿਆਦਸਵੰਧਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਤਖ਼ਤ ਸ੍ਰੀ ਦਮਦਮਾ ਸਾਹਿਬਨਾਰੀਵਾਦਗੁਰੂਸੱਭਿਆਚਾਰਸਕੂਲ ਲਾਇਬ੍ਰੇਰੀਸਿਗਮੰਡ ਫ਼ਰਾਇਡਹੈਂਡਬਾਲਪੰਜਾਬੀ ਸੂਫ਼ੀ ਕਵੀਬੰਗਲੌਰਨਾਮਬੀਬੀ ਸਾਹਿਬ ਕੌਰਮਨੁੱਖੀ ਅਧਿਕਾਰ ਦਿਵਸਲਸਣਪੰਜਾਬ ਦੇ ਲੋਕ-ਨਾਚਬਾਈਬਲਚਿੱਟਾ ਲਹੂਮੋਹਨਜੀਤਚਿੰਤਾਪੰਜਾਬੀ ਲੋਕ ਨਾਟ ਪ੍ਰੰਪਰਾਤਾਰਾਗੁਰਪ੍ਰੀਤ ਸਿੰਘ ਧੂਰੀਸ਼੍ਰੋਮਣੀ ਅਕਾਲੀ ਦਲਜਗਤਾਰਮਿਆ ਖ਼ਲੀਫ਼ਾਸਿੱਖ ਧਰਮਵਿਆਕਰਨਵਾਰਤਕਗੁਰੂ ਹਰਿਗੋਬਿੰਦਸਵਿੰਦਰ ਸਿੰਘ ਉੱਪਲਹਰੀ ਖਾਦਜੰਗਨਾਮਾ ਸ਼ਾਹ ਮੁਹੰਮਦਕਲਾਇੰਟਰਨੈੱਟਗੌਤਮ ਬੁੱਧ🡆 More