ਨਿਊਜ਼ੀਲੈਂਡ

ਨਿਊਜ਼ੀਲੈਂਡ (ਮਾਉਰੀ:ਆਉਟਿਆਰੋਆ) ਦੱਖਣ-ਲਹਿੰਦੇ ਪਸਿਫਕ ਸਮੁੰਦਰ ਵਿੱਚ ਇੱਕ ਸੌਵਰਨ ਆਈਲੈਂਡ ਮੁਲਕ ਹੈ। ਇਸ ਦੇਸ਼ ਦੇ ਜੀਉਗ੍ਰੈਫਕਲੀ ਦੋ ਜ਼ਮੀਨੀ ਹਿਸੇ ਨੇ-ਨੌਰਥ ਆਈਲੈਂਡ (ਟੇ ਇਕਾ-ਆ-ਮਾਉਈ), ਅਤੇ ਸਾਊਥ ਆਈਲੈਂਡ (ਟੇ ਵਾਇਪੌਨਾਮੂ)-ਅਤੇ 600 ਛੋਟੇ ਆਈਲੈਂਡ। ਨਿਊਜ਼ੀਲੈਂਡ ਆਸਟ੍ਰੇਲੀਆ ਦੇ ਚੜ੍ਹਦੇ ਵੱਲ ਤਕਰੀਬਨ 1500 ਕਿਲੋਮੀਟਰ (900 ਮੀਲ) ਟੈਜ਼ਮਨ ਸੀਅ ਦੇ ਪਾਰ ਮੌਜੂਦ ਹੈ ਅਤੇ ਨਿਊਕੈਲਾਡੋਨੀਆ ਦੇ ਪਸਿਫਕ ਆਈਲੈਂਡ ਖੇਤਰਾਂ, ਫੀਜੀ ਅਤੇ ਟੌਂਗਾ ਤੋਂ ਤਕਰੀਬਨ 1000 ਕਿਲੋਮੀਟਰ (600 ਮੀਲ) ਦੇ ਦੱਖਣ ਵੱਲ। ਇਸਦੇ ਫਾਸਲੇ ਕਾਰਨ, ਇਹ ਇਨਸਾਨਾਂ ਵੱਲੋਂ ਆਖਰ ਅਬਾਦ ਹੋਏ ਜ਼ਮੀਨਾਂ ਵਿੱਚੋਂ ਸੀ। ਆਈਸੋਲੇਸ਼ਨ ਦੇ ਲੰਬੇ ਵਕਵੇ ਦੌਰਾਨ, ਨਿਉਜ਼ੀਲੈਂਡ ਵਿੱਚ ਜਾਨਵਰਾਂ, ਫੰਗਲ ਅਤੇ ਬੂਟਿਆਂ ਦੀ ਨਿਆਰੀ ਬਾਇਉਡਵਰਸਟੀ ਤਿਆਰ ਹੋਈ। ਮੁਲਕ ਦੇ ਜ਼ਮੀਨੀ ਉਤਾ-ਚੜਾਹ ਅਤੇ ਪਹਾੜਾਂ ਦੇ ਤਿੱਖੇ ਸਿਖਰ, ਜਿਵੇਂ ਸਦਰਨ ਐਲਪਸ, ਦਾ ਵਜੂਦ ਟਿਕਟੌਨਕ ਪਲੇਟਾਂ ਦੇ ਜ਼ਮੀਨੀ ਉਚਾਅ ਅਤੇ ਜੁਆਲਾਮੁਖੀ ਸਫੋਟ ਕਾਰਨ ਹੈ। ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਹੈ, ਜੱਦਕਿ ਔਕਲੈਂਡ ਸਭ ਤੋਂ ਜ਼ਿਆਦਾ ਅਬਾਦੀ ਵਾਲ਼ਾ ਸ਼ਹਿਰ।

ਨਿਊਜ਼ੀਲੈਂਡ
ਆਉਟਿਆਰੋਆ (ਮਾਉਰੀ)
Blue field with the Union Flag in the top right corner, and four red stars with white borders to the right.
A quartered shield, flanked by two figures, topped with a crown.
ਝੰਡਾ ਹਥਿਆਰਾਂ ਦੀ ਮੋਹਰ
ਐਨਥਮਾਂ:
  • "God Defend New Zealand"
    ਰੱਬਾ ਨਿਊਜ਼ੀਲੈਂਡ ਦੀ ਹਿਫ਼ਾਜ਼ਤ ਕਰ
  • "God Save the Queen"
    ਰੱਬਾ ਰਾਣੀ ਨੂੰ ਬਚਾਅ
ਹੈਮਸਫੇਰ ਦੇ ਗੱਬੇ ਨਿਊਜ਼ੀਲੈਂਡ ਦਾ ਨਕਸ਼ਾ, ਉਰਥੋਗ੍ਰੈਫਕ ਪਰਜੈਕਸ਼ਨ ਵਰਤਕੇ।
ਦੁਨੀਆ ਦੇ ਨਕਸ਼ੇ ਉੱਤੇ ਨਿਊਜ਼ੀਲੈਂਡ ਦੇ ਸਲਤਨਤ ਵਿੱਚ ਨਿਊਜ਼ੀਲੈਂਡ
ਰਾਜਧਾਨੀਵੈਲਿੰਗਟਨ
41°17′S 174°27′E / 41.283°S 174.450°E / -41.283; 174.450
ਸਭ ਤੋਂ ਵੱਡਾ ਸ਼ਹਿਰਔਕਲੈਂਡ
ਅਧਿਕਾਰਤ ਭਾਸ਼ਾਵਾਂ
ਨਸਲੀ ਸਮੂਹ
(2013)
  • 74.0% ਯੂਰੋਪੀ
  • 14.9% ਮਾਉਰੀ
  • 11.8% ਏਸ਼ੀਅਨ
  • 7.4% ਪਸਿਫ਼ਕ ਆਈਲੈਂਡਰ
  • 2.9% ਹੋਰ
ਵਸਨੀਕੀ ਨਾਮਨਿਊਜ਼ੀਲੈਂਡਰ
ਕੀਵੀ (ਆਮ)
ਸਰਕਾਰਯੂਨਿਟੇਰੀ ਪਾਰਲੀਮੈਂਟਰੀ ਕੌਨਸਟੀਟੂਸ਼ਨਲ ਮੌਨਆਰਕੀ
• ਮੌਨਆਰਕ
ਇਲਿਜ਼ਾਬਿਥ II
• ਗਵਰਨਰ ਜਰਨੈਲ
ਡੈਮ ਪੈਟਸੀ ਰੇਡੀ
• ਪ੍ਰਾਈਮ ਮਿਨਿਸਟਰ
ਜਸਿੰਡਾ ਆਰਡਰਨ
ਵਿਧਾਨਪਾਲਿਕਾਪਾਰਲੀਮੈਂਟ
(ਨੁਮਾਇੰਦਾ ਸਭਾ)
 ਯੂਨਾਈਟਡ ਕਿੰਗਡਮ ਤੋਂ ਅਜ਼ਾਦੀ ਦੇ ਪੜਾਅ
• ਜ਼ਿਮੇਵਾਰ ਸਰਕਾਰ
7 ਮਈ 1856
• ਡੋਮਿਨੀਅਨ ਐਲਾਨਿਆ
26 ਸਤੰਬਰ 1907
• ਵੈਸਟਮਿਨਸਟਰ ਦੇ ਸਟੈਟੂਟ ਨੂੰ ਇਖਤਿਆਰ ਕੀਤਾ
25 ਨਵੰਬਰ 1947
ਖੇਤਰ
• ਕੁੱਲ
268,021 km2 (103,483 sq mi) (75ਵਾਂ)
• ਜਲ (%)
1.6
ਆਬਾਦੀ
• ਅਨੁਮਾਨ
ਫਰਮਾ:Poptoday
• 2013 ਜਨਗਣਨਾ
4,242,048
ਜੀਡੀਪੀ (ਪੀਪੀਪੀ)2018 ਅਨੁਮਾਨ
• ਕੁੱਲ
$198.52 ਬਿਲੀਅਨ
• ਪ੍ਰਤੀ ਵਿਅਕਤੀ
$40,118
ਜੀਡੀਪੀ (ਨਾਮਾਤਰ)2018 ਅਨੁਮਾਨ
• ਕੁੱਲ
$220.89 ਬਿਲੀਅਨ
• ਪ੍ਰਤੀ ਵਿਅਕਤੀ
$44,639
ਗਿਨੀ (2014)33.0
ਮੱਧਮ
ਐੱਚਡੀਆਈ (2015)Increase 0.915
ਬਹੁਤ ਉੱਚਾ · 13ਵਾਂ
ਮੁਦਰਾਨਿਊਜ਼ੀਲੈਂਡ ਡਾਲਰ ($) (NZD)
ਸਮਾਂ ਖੇਤਰUTC+12 (NZST)
• ਗਰਮੀਆਂ (DST)
UTC+13 (NZDT)
ਮਿਤੀ ਫਾਰਮੈਟਦਦ/ਮਮ/ਸਸਸਸ
ਡਰਾਈਵਿੰਗ ਸਾਈਡਖੱਬਾ
ਕਾਲਿੰਗ ਕੋਡ+64
ਇੰਟਰਨੈੱਟ ਟੀਐਲਡੀ.nz

ਨਾਮ

ਨਿਊਜ਼ੀਲੈਂਡ 
1657 ਦੇ ਨਕਸ਼ੇ ਤੋਂ ਡਟੇਲ ਜਿਸ ਵਿੱਚ ਦਿੱਸ ਰਿਹਾ "ਨੋਵਾ ਜ਼ੀਲੈਂਡੀਆ" ਦਾ ਲਹਿੰਦੇ ਵੱਲ ਦਾ ਸਮੁੰਦਰੀ ਕੰਢਾ

ਡੱਚ ਖੋਜਕਾਰ ਏਬਲ ਟੈਜ਼ਮਨ ਨੇ ਨਿਊਜ਼ੀਲੈਂਡ ਨੂੰ 1642 ਵਿੱਚ ਤੱਕਿਆ ਅਤੇ ਸਟੇਟ ਜਰਨੈਲ (ਡੱਚ ਪਾਰਲੀਮੈਂਟ) ਦੇ ਆਨ ਵਿੱਚ ਨਾਮ ਰੱਖਿਆ ਸਟੇਟਨ ਲੈਂਡ। ਉਹਨੇ ਲਿਖਿਆ, "ਹੋ ਸਕਦਾ ਕਿ ਇਹ ਜ਼ਮੀਨ ਸਟੇਟਨ ਲੈਂਡ ਦਾ ਹਿੱਸਾ ਹੋਵੇ ਭਰ ਇਸ ਬਾਰੇ ਪੱਤਾ ਨਹੀਂ", 1616 ਵਿੱਚ ਜੇਕਬ ਲੇ ਮੈਰਿ ਵਲੋਂ ਖੋਜ ਕੀਤੇ ਗਏ, ਦੱਖਣੀ ਅਮਰੀਕਾ ਦੇ ਦੱਖਣ ਕੰਡੇ ਵਿੱਚ ਓਵੇਂ ਦੇ ਨਾਮ ਵਾਲੇ ਜ਼ਮੀਨੀਹੁਜਮ ਬਾਰੇ ਜ਼ਿਕਰ। 1645 ਵਿੱਚ, ਡੱਚ ਕਾਰਟੋਗ੍ਰਾਫਰ ਨੇ ਡੱਚ ਸੂਬੇ ਜ਼ੀਲੈਂਡ ਉੱਤੇ ਜ਼ਮੀਨ ਦਾ ਨਾਮ "ਨੋਵਾ ਜ਼ੀਲੈਂਡੀਆ" ਤਬਦੀਲ ਕਰ ਦਿੱਤਾ। ਬ੍ਰਿਟਿਸ਼ ਖੋਜਕਾਰ ਜੇਮਜ਼ ਕੁੱਕ ਨੇ ਬਾਅਦ ਵਿੱਚ ਇਸਨੂੰ ਨਿਊਜ਼ੀਲੈਂਡ ਨਾਂਅ ਦਿੱਤਾ।

ਆਉਟਿਆਰੋਆ (ਅਕਸਰ "ਲੰਬੇ ਚਿੱਟੇ ਬੱਦਲ ਵਾਲ਼ੀ ਜ਼ਮੀਨ" ਵਜੋਂ ਤਰਜ਼ਮਾ ਕੀਤਾ ਜਾਂਦਾ ਹੈ) ਨਿਊਜ਼ੀਲੈਂਡ ਲਈ ਮੌਜੂਦਾ ਮਾਉਰੀ ਨਾਮ ਹੈ। ਇਸਦਾ ਇਲਮ ਨਹੀਂ ਕਿ ਯੂਰੋਪੀਆਂ ਦੇ ਆਉਣ ਤੋਂ ਪਹਿਲਾਂ ਸਾਰੇ ਮੁਲਕ ਦਾ ਕੋਈ ਮਾਉਰੀ ਨਾਮ ਸੀ ਜਾਂ ਨਹੀਂ, ਆਉਟਿਆਰੋਆ ਅਸਲ ਵਿੱਚ ਸਿਰਫ ਨੌਰਥ ਆਈਲੈਂਡ ਦੇ ਜ਼ਿਕਰ ਲਈ ਸੀ। ਮਾਉਰੀ ਵਿੱਚ ਦੋ ਮੁੱਖ ਆਈਲੈਂਡਾਂ ਦੇ ਕਈ ਰਿਵਾਇਤੀ ਨਾਮ ਸਨ ਜਿਨ੍ਹਾਂ ਵਿੱਚ ਟੇ ਇਕਾ-ਆ-ਮਾਉਈ (ਮਾਉਈ ਦੀ ਮੱਛੀ) ਅਤੇ ਨੌਰਥ ਆਈਲੈਂਡ ਲਈ ਟੇ ਵਾਇਪੌਨਾਮੂ (ਹਰੇਪੱਥਰ ਦੇ ਆਬ) ਜਾਂ ਟੇ ਵਾਕਾ ਓ ਆਓਰਾਕੀ (ਅਰੋਕੀ ਦਾ ਸ਼ਿਕਾਰਾ) ਸਾਊਥ ਆਈਲੈਂਡ ਲਈ। ਪੁਰਾਤਨ ਯੂਰੋਪੀ ਨਕਸ਼ਿਆਂ ਵਿੱਚ ਉੱਤਰ (ਨੌਰਥ ਆਈਲੈਂਡ), ਵਿੱਚਕਾਰ (ਸਾਊਥ ਆਈਲੈਂਡ) ਅਤੇ ਦੱਖਣ (ਸਟੂਵਰਟ ਆਈਲੈਂਡ / ਰਾਕੀਊਰਾ) ਲੇਬਲ ਕੀਤਾ ਜਾਂਦਾ ਰਿਹਾ। 1830 ਵਿੱਚ, ਸਭ ਤੋਂ ਵੱਡੇ ਆਈਲੈਂਡਾਂ ਦੇ ਪਛਾਣ ਲਈ ਨਕਸ਼ਿਆਂ ਉੱਤੇ ਨੌਰਥ (ਉੱਤਰ) ਅਤੇ ਸਾਊਥ (ਦੱਖਣ) ਵਰਤਿਆ ਜਾਣ ਲਗਾ ਅਤੇ 1907 ਤੱਕ ਇਹ ਅਵਾਮ ਵਿੱਚ ਆਮ ਹੋ ਗਏ। ਨਿਊਜ਼ੀਲੈਂਡ ਜੀਉਗ੍ਰੈਫਿਕ ਬੋਰਡ ਨੇ 2009 ਵਿੱਚ ਖੋਜਿਆ ਕਿ ਨੌਰਥ ਆਈਲੈਂਡ ਅਤੇ ਸਾਊਥ ਆਈਲੈਂਡ ਨਾਮ ਹਮੇਸ਼ਾ ਗੈਰ-ਸਰਕਾਰੀ ਸਨ, ਅਤੇ 2013 ਵਿੱਚ ਇਹ ਨਾਮ, ਅਤੇ ਹੋਰ ਨਾਮ ਸਾਰੇ ਸਰਕਾਰੀ ਬਣਾਏ ਗਏ। ਇਸਨੇ ਨੌਰਥ ਆਈਲੈਂਡ ਜਾਂ ਟੇ ਇਕਾ-ਆ-ਮਾਉਈ ਅਤੇ ਸਾਊਥ ਆਈਲੈਂਡ ਜਾਂ ਟੇ ਵਾਇਪੌਨਾਮੂ ਨੂੰ ਪੱਕਾ ਕੀਤਾ। ਹਰੇਕ ਆਈਲੈਂਡ ਲਈ, ਉਸਦਾ ਇੰਗਲਿਸ਼ ਜਾਂ ਮਾਉਰੀ ਨਾਮ, ਜਾਂ ਦੋਹਾਂ ਨੂੰ ਇੱਕਠਾ ਵਰਤਿਆ ਜਾ ਸਕਦਾ।

ਇਤਿਹਾਸ

ਨਿਊਜ਼ੀਲੈਂਡ 
ਮਾਓਰੀ ਲੋਕਾਂ ਦੁਆਰਾ ਕਵੀਨਸਟਾਉਨ, ਸਕਾਈਲਾਈਨ ਵਿੱਚ ਕੀਵੀ ਹਕਾ ਪ੍ਰਦਰਸ਼ਨ

ਨਿਊਜ਼ੀਲੈਂਡ ਇਨਸਾਨਾਂ ਵੱਲੋਂ ਆਖਰ ਅਬਾਦ ਹੋਏ ਖ਼ਾਸ ਜ਼ਮੀਨੀਹਜੂਮਾਂ ਵਿੱਚੋਂ ਸੀ। ਰੇਡੀਓ ਕਾਰਬਨ ਡੇਟਿੰਗ, ਜੰਗਲ ਕਟਾਈ ਦਾ ਸਬੂਤ ਅਤੇ ਮਾਉਰੀ ਅਬਾਦੀ ਵਿੱਚ ਮਾਟੋਕੌਨਡ੍ਰੀਅਲ ਡੀਐਨਏ ਦੀ ਬੇਤਬਦੀਲੀ ਸਿਫ਼ਾਰਸ਼ ਹੈ ਕਿ ਨਿਊਜ਼ੀਲੈਂਡ ਪਹਿਲਾਂ ਚੜ੍ਹਦੇ ਪੌਲੀਨੀਸ਼ਨਾਂ ਵਲੋਂ 1250 ਅਤੇ 1300 ਵਿੱਚਕਾਰ ਅਬਾਦ ਕੀਤਾ ਗਿਆ, ਇਹ ਸਿੱਟਾ ਸੀ ਦੱਖਣੀ ਪਸਿਫਕ ਆਈਲੈਂਡਾਂ ਵਿੱਚੋਂ ਕਈ ਸਮੁੰਦਰੀ ਸਫ਼ਰਾਂ ਦਾ। ਕਈ ਸਦੀਆਂ ਦੇ ਮਗਰੋਂ, ਇਹ ਅਬਾਦਕਾਰਾਂ ਨੇ ਨਿਆਰਾ ਕਲਚਰ ਸਿਰਜਿਆ ਜੋ ਹੁਣ ਮਾਉਰੀ ਵਜੋਂ ਜਾਣਿਆ ਜਾਂਦਾ। ਅਬਾਦੀ ਈਵੀ (ਜ਼ਾਤਾਂ) ਅਤੇ ਹਪੂ (ਬਰਾਦਰੀਆਂ) ਵਿੱਚ ਵੰਡੇ ਗਏ ਜੋ ਕਦੇ ਮਿਲਵਰਤਨ, ਕਦੇ ਮੁਕਾਬਲੇ ਕਰਨ, ਕਦੇ ਆਪਸ ਵਿੱਚ ਭਿੜ ਜਾਣ। ਕਿਸੇ ਵਕ਼ਤ ਮਾਉਰੀ ਗਰੁੱਪ ਰੀਕੋਹੂ, ਜੋ ਹੁਣ ਕੈਥਮ ਆਈਲੈਂਡਜ਼ ਵਜੋਂ ਜਾਣਿਆ ਜਾਂਦਾ ਹੈ ਨੂੰ ਮਾਈਗ੍ਰੇਟ ਕਰ ਗਏ, ਜਿਥੇ ਉਹਨਾ ਦਾ ਨਿਆਰਾ ਮਾਉਰੀ ਕਲਚਰ ਤਰੱਕੀਯਾਫਤ ਹੋਇਆ। ਤਕਰੀਬਨ ਸਾਰੀ ਮੋਰੀਓਰੀ ਅਬਾਦੀ 1835 ਅਤੇ 1862 ਵਿੱਚਕਾਰ ਨੇਸਤੋਨਾਬੂਦ ਹੋ ਗਈ, ਇਸਦਾ ਮੁੱਖ ਕਾਰਨ 1930 ਦੇ ਦਹਾਕੇ ਵਿੱਚ ਟਾਰਾਨਾਕੀ ਮਾਉਰੀ ਹਮਲੇ ਅਤੇ ਗ਼ੁਲਾਮੀ, ਭਾਵੇਂ ਯੂਰੋਪੀ ਬਮਾਰੀਆਂ ਵੀ ਹਿੱਸੇਦਾਰ ਸਨ। 1862 ਵਿੱਚ ਸਿਰਫ਼ 101 ਰਹਿ ਗਏ, ਅਤੇ ਖਾਲਸ ਮੋਰੀਓਰੀ ਖ਼ੂਨ ਵਾਲੇ਼ ਆਖਰੀ ਜ਼ਾਹਿਰ ਇਨਸਾਨ ਦਾ ਦਿਹਾਂਤ ਹੋ ਗਿਆ।

ਆਸਟ੍ਰਾਲੇਸ਼ੀਆ ਦਾ ਡੱਚ ਖੋਜਕਾਰੀ ਦੇ ਸੁਨਹਿਰੀ ਦੌਰ ਦਾ ਪੁਰਾਤਨ ਨਕਸ਼ਾ (ਅੰ. 1590s – ਅੰ. 1720s). ਜੋਐਨ ਬਲਿਉ ਵਲੋਂ ਚਾਰਟ ਉੱਤੇ ਮੁਨਹਸਰ, ਅੰ. 1644.
ਪਹਿਲੇ ਦੌਰੇ ਦੌਰਾਨ 1769-70 ਵਿੱਚ ਕੁੱਕ ਵਲੋਂ ਵਾਹਿਆ ਗਿਆ ਨਿਊਜ਼ੀਲੈਂਡ ਕੰਡੇ ਦਾ ਨਕਸ਼ਾ। ਇੰਡੈਵਰ ਬੇੜੇ ਦਾ ਰਸਤਾ ਵੀ ਦਖਾਇਆ ਹੈ।

ਫੁਟਨੋਟ

`

ਅਗਾਹ ਪੜ੍ਹਾਈ

ਬਾਹਰੀ ਕੜੀਆਂ

    ਸਰਕਾਰੀ
    ਸਫ਼ਰ
    ਆਮ ਜਾਣਕਾਰੀ


Tags:

ਨਿਊਜ਼ੀਲੈਂਡ ਨਾਮਨਿਊਜ਼ੀਲੈਂਡ ਇਤਿਹਾਸਨਿਊਜ਼ੀਲੈਂਡ ਫੁਟਨੋਟਨਿਊਜ਼ੀਲੈਂਡ ਹਵਾਲੇਨਿਊਜ਼ੀਲੈਂਡ ਅਗਾਹ ਪੜ੍ਹਾਈਨਿਊਜ਼ੀਲੈਂਡ ਬਾਹਰੀ ਕੜੀਆਂਨਿਊਜ਼ੀਲੈਂਡ

🔥 Trending searches on Wiki ਪੰਜਾਬੀ:

ਮਾਰਕਸਵਾਦੀ ਸਾਹਿਤ ਆਲੋਚਨਾਰਾਣਾ ਸਾਂਗਾਗੂਰੂ ਨਾਨਕ ਦੀ ਪਹਿਲੀ ਉਦਾਸੀਅੰਗਰੇਜ਼ੀ ਬੋਲੀਹੁਸੈਨੀਵਾਲਾਲੋਕ ਸਭਾ ਹਲਕਿਆਂ ਦੀ ਸੂਚੀਆਸਾ ਦੀ ਵਾਰਸੁਭਾਸ਼ ਚੰਦਰ ਬੋਸਸਿੱਧੂ ਮੂਸੇ ਵਾਲਾਚਾਹਅਮਰ ਸਿੰਘ ਚਮਕੀਲਾਭਾਰਤ ਦਾ ਸੰਵਿਧਾਨਅਕਾਲੀ ਫੂਲਾ ਸਿੰਘਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਮਾਨੂੰਪੁਰ, ਲੁਧਿਆਣਾਸਮਾਜਕੇਂਦਰੀ ਸੈਕੰਡਰੀ ਸਿੱਖਿਆ ਬੋਰਡਕੁਲਦੀਪ ਮਾਣਕਪਿੰਡਸ਼ੁਭਮਨ ਗਿੱਲਗ਼ਦਰ ਲਹਿਰਪ੍ਰੋਫ਼ੈਸਰ ਮੋਹਨ ਸਿੰਘਤਖ਼ਤ ਸ੍ਰੀ ਪਟਨਾ ਸਾਹਿਬਗੋਇੰਦਵਾਲ ਸਾਹਿਬਵਿੰਸੈਂਟ ਵੈਨ ਗੋਬਾਬਾ ਬੁੱਢਾ ਜੀਜਾਪੁ ਸਾਹਿਬ2020-2021 ਭਾਰਤੀ ਕਿਸਾਨ ਅੰਦੋਲਨਪਾਣੀਪੰਜਾਬੀ ਸੂਫ਼ੀ ਕਵੀਆਦਿ ਗ੍ਰੰਥਵਲਾਦੀਮੀਰ ਲੈਨਿਨਮਧਾਣੀਪਵਿੱਤਰ ਪਾਪੀ (ਨਾਵਲ)ਸਾਹਿਬ ਸਿੰਘਵਟਸਐਪਜੱਸਾ ਸਿੰਘ ਆਹਲੂਵਾਲੀਆਦਲੀਪ ਕੌਰ ਟਿਵਾਣਾਸਚਿਨ ਤੇਂਦੁਲਕਰਲਾਲਜੀਤ ਸਿੰਘ ਭੁੱਲਰਸਿਕੰਦਰ ਮਹਾਨਅਲੰਕਾਰ (ਸਾਹਿਤ)ਮਿਆ ਖ਼ਲੀਫ਼ਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਨਾਂਵਪਾਸ਼ਵਾਲੀਬਾਲਕੇਂਦਰ ਸ਼ਾਸਿਤ ਪ੍ਰਦੇਸ਼ਜੈਤੋ ਦਾ ਮੋਰਚਾਅਲੰਕਾਰ ਸੰਪਰਦਾਇਮੇਖਗੱਤਕਾਸਵਰਗਗਨ ਮੈ ਥਾਲੁਬਸੰਤ ਪੰਚਮੀਸ਼ਿਵ ਕੁਮਾਰ ਬਟਾਲਵੀਟੱਪਾਲੋਕਧਾਰਾਇੰਟਰਨੈੱਟਕਵਿਤਾਗੂਗਲ ਕ੍ਰੋਮਵਰਚੁਅਲ ਪ੍ਰਾਈਵੇਟ ਨੈਟਵਰਕਮੰਗੂ ਰਾਮ ਮੁਗੋਵਾਲੀਆਧਰਤੀਬਾਰੋਕਬਠਿੰਡਾ1619ਫ਼ਾਰਸੀ ਭਾਸ਼ਾ2024 ਫ਼ਾਰਸ ਦੀ ਖਾੜੀ ਦੇ ਹੜ੍ਹਲਹੌਰਵਿਸ਼ਵ ਪੁਸਤਕ ਦਿਵਸਅਰਥ-ਵਿਗਿਆਨ19542024 ਭਾਰਤ ਦੀਆਂ ਆਮ ਚੋਣਾਂਰੇਖਾ ਚਿੱਤਰਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀ🡆 More