ਨਵਤੇਜ ਸਿੰਘ ਪ੍ਰੀਤਲੜੀ

ਨਵਤੇਜ ਸਿੰਘ ਪ੍ਰੀਤਲੜੀ (8 ਜਨਵਰੀ 1925 - 12 ਅਗਸਤ 1981) ਇੱਕ ਉੱਘੇ ਪੰਜਾਬੀ ਲੇਖਕ ਸਨ। ਓਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵੱਡੇ ਪੁੱਤਰ ਸਨ ਅਤੇ ਉਹ ਪੰਜਾਬੀ ਰਸਾਲੇ ਪ੍ਰੀਤਲੜੀ ਵਿੱਚ ਛਪਦੇ ਆਪਣੇ ਬਾਕਾਇਦਾ ਫ਼ੀਚਰ ਮੇਰੀ ਧਰਤੀ ਮੇਰੇ ਲੋਕ ਕਰਕੇ ਹਿੰਦੁਸਤਾਨ ਦੀ ਅਜ਼ਾਦੀ ਤੋਂ ਬਾਅਦ ਪੰਜਾਬੀ ਪਾਠਕ ਜਗਤ ਵਿੱਚ ਉੱਘਾ ਨਾਮ ਰਹੇ। ਕਮਿਊਨਿਸਟ ਲਹਿਰ ਨਾਲ ਉਨ੍ਹਾਂ ਦੇ ਕਰੀਬੀ ਸੰਬੰਧ ਸਨ।

ਨਵਤੇਜ ਸਿੰਘ ਪ੍ਰੀਤਲੜੀ

ਜੀਵਨ

ਨਵਤੇਜ ਸਿੰਘ ਦਾ ਜਨਮ 8 ਜਨਵਰੀ 1925 ਨੂੰ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਹੋਇਆ।

ਉਨ੍ਹਾਂ ਦਾ ਵਿਆਹ ਸਾਬਕਾ ਟੈਨਿਸ ਖਿਡਾਰੀ ਰਹੀ ਮਹਿੰਦਰ ਕੌਰ ਨਾਲ਼ ਹੋਇਆ ਜੋ ਕਲਕੱਤਾ ਦੇ ਇੱਕ ਸਕੂਲ ਵਿੱਚ ਅਧਿਆਪਿਕ ਵੀ ਰਹੀ ਸੀ। ਮਹਿੰਦਰ ਕੌਰ ਦਾ (2 ਮਈ 2011 ਨੂੰ) ਪ੍ਰੀਤ ਨਗਰ ਵਿਚਲੇ ਆਪਣੇ ਘਰ ਵਿੱਚ 87 ਵਰ੍ਹਿਆਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਚਾਰ ਪੁੱਤਰ ਹਨ - ਪਾਬਲੋ, ਸੁਮਿਤ ਰਿਤੂਰਾਜ, ਰਤੀਕੰਤ। ਸੁਮੀਤ ਸਿੰਘ ਨੇ ਉਨ੍ਹਾਂ ਦੀ ਮੋਤ ਤੋਂ ਬਾਅਦ ਪ੍ਰੀਤ ਲੜੀ ਦਾ ਕੰਮ ਸੰਭਾਲਿਆ ਸੀ। ਪਰ 1984 ਵਿੱਚ ਉਸਦਾ ਦਹਿਸ਼ਤਗਰਦਾਂ ਨੇ ਕਤਲ ਕਰ ਦਿੱਤਾ।

12 ਅਗਸਤ 1981 ਵਿੱਚ ਕੈਂਸਰ ਨਾਲ਼ ਉਨ੍ਹਾਂ ਦੀ ਮੌਤ ਹੋ ਗਈ।

ਕੰਮ

ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਹ ਸੰਪਾਦਕ, ਫੀਚਰ ਲੇਖਕ, ਸਰਗਰਮ ਰਾਜਸੀ ਕਾਰਕੁਨ ਦੇ ਨਾਲ਼-ਨਾਲ਼ ਕਹਾਣੀਕਾਰ ਵੀ ਸਨ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਬਹਾਰ ਆਉਣ ਤੱਕ (ਸਮੁੱਚੀਆਂ ਕਹਾਣੀਆਂ)
  • ਦੇਸ ਵਾਪਸੀ
  • ਬਾਸਮਤੀ ਦੀ ਮਹਿਕ
  • ਚਾਨਣ ਦੇ ਬੀਜ
  • ਨਵੀਂ ਰੁੱਤ
  • ਭਾਈਆਂ ਬਾਝ
  • ਕੋਟ ਤੇ ਮਨੁੱਖ
  • ਮੈਂ ਯੋ ਚਿਆਂਗ ਤਫੋ ਛੁਆਨ (ਚੀਨੀ ਵਿੱਚ ਅਨੁਵਾਦ )
  • ਤ੍ਰੇਨੁਲ ਨੂ ਵਾ ਤ੍ਰੇਚੇ (ਰੁਮਾਨੀਅਨ ਵਿਚ ਅਨੁਵਾਦ)
  • ਬਸ਼ੀਰਾ

ਸਫ਼ਰਨਾਮਾ

  • ਦੋਸਤੀ ਦੇ ਪੰਧ

ਬਾਲ ਸਾਹਿਤ

  • ਸਭ ਤੋਂ ਵੱਡਾ ਖਜਾਨਾ

ਤਰਜਮੇ

ਸੰਪਾਦਨ

  • ਅੰਮ੍ਰਿਤਾ ਪ੍ਰੀਤਮ ਦੀ ਚੋਣਵੀਂ ਕਵਿਤਾ
  • ਚੋਣਵੀਂ ਪੰਜਾਬੀ ਵਾਰਤਕ
  • ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ (ਸਾਹਿਤ ਅਕਾਦਮੀ)
  • ਬੱਚਿਆਂ ਲਈ ਟੈਗੋਰ
  • ਬਾਰਾਂ ਰੰਗ (ਚੋਣਵੇਂ ਪੰਜਾਬੀ ਲੇਖਕਾਂ ਦੀਆਂ ਕਹਾਣੀਆਂ)

ਹਵਾਲੇ

Tags:

ਨਵਤੇਜ ਸਿੰਘ ਪ੍ਰੀਤਲੜੀ ਜੀਵਨਨਵਤੇਜ ਸਿੰਘ ਪ੍ਰੀਤਲੜੀ ਕੰਮਨਵਤੇਜ ਸਿੰਘ ਪ੍ਰੀਤਲੜੀ ਰਚਨਾਵਾਂਨਵਤੇਜ ਸਿੰਘ ਪ੍ਰੀਤਲੜੀ ਹਵਾਲੇਨਵਤੇਜ ਸਿੰਘ ਪ੍ਰੀਤਲੜੀਗੁਰਬਖਸ਼ ਸਿੰਘ ਪ੍ਰੀਤਲੜੀਪ੍ਰੀਤਲੜੀਪੰਜਾਬੀ

🔥 Trending searches on Wiki ਪੰਜਾਬੀ:

ਦਲੀਪ ਸਿੰਘਇਤਿਹਾਸਗੁੁਰਦੁਆਰਾ ਬੁੱਢਾ ਜੌਹੜਗਠੀਆਪਰਿਵਰਤਨ ਕਾਲ ਦੀ ਵਾਰਤਕਜੌਰਜੈਟ ਹਾਇਅਰਵਿਸ਼ਵ ਵਪਾਰ ਸੰਗਠਨਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਰੋਗਲਿਪੀਸਿੱਧੂ ਮੂਸੇ ਵਾਲਾਭਾਰਤ ਦਾ ਪ੍ਰਧਾਨ ਮੰਤਰੀਫ਼ਰੀਦਕੋਟ ਸ਼ਹਿਰਬਾਬਾ ਬੁੱਢਾ ਜੀਭਗਤ ਰਵਿਦਾਸਭਾਰਤ ਦਾ ਆਜ਼ਾਦੀ ਸੰਗਰਾਮਗੁਰੂ ਹਰਿਗੋਬਿੰਦਕਿੱਸਾ ਕਾਵਿਹੈਂਡਬਾਲਗੈਲੀਲਿਓ ਗੈਲਿਲੀਭਗਵੰਤ ਮਾਨਗੁਰਪ੍ਰੀਤ ਸਿੰਘ ਬਣਾਂਵਾਲੀਪੰਜਾਬੀ ਟੀਵੀ ਚੈਨਲਅਕਾਲੀ ਫੂਲਾ ਸਿੰਘਰਾਏ ਸਿੱਖਜਾਦੂ-ਟੂਣਾਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧਪਾਸ਼ਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਜਰਮੇਨੀਅਮਸ਼ਬਦਰਹਿਰਾਸਅਕਾਲ ਤਖ਼ਤ ਦੇ ਜਥੇਦਾਰਦੁਰਗਾ ਅਸ਼ਟਮੀਪੰਜ ਤਖ਼ਤ ਸਾਹਿਬਾਨਸ਼ਰਧਾ ਰਾਮ ਫਿਲੌਰੀਸਿੱਖਿਆਬਹਾਦੁਰ ਸ਼ਾਹ ਜ਼ਫ਼ਰਸਿੱਖ ਗੁਰੂਮੌਤ ਦੀਆਂ ਰਸਮਾਂਪੜਨਾਂਵਤੀਆਂਨਕਸਲੀ-ਮਾਓਵਾਦੀ ਬਗਾਵਤਭਾਰਤ ਦੀਆਂ ਭਾਸ਼ਾਵਾਂਦਾਤਰੀਅਧਾਰਗ਼ਦਰ ਲਹਿਰਬਿਲਮੂਲ ਮੰਤਰਮਹਿਦੇਆਣਾ ਸਾਹਿਬਬੁਢਲਾਡਾਜੱਸ ਮਾਣਕਪੰਜਾਬ, ਭਾਰਤਮਨੁੱਖੀ ਦਿਮਾਗਪੰਜਾਬੀ ਅਖ਼ਬਾਰਆਸਾ ਦੀ ਵਾਰਪੰਜਾਬੀ ਲੋਕ ਕਲਾਵਾਂਦਿੱਲੀ ਸਲਤਨਤਮਿਆ ਖ਼ਲੀਫ਼ਾਜੀ ਆਇਆਂ ਨੂੰਪਾਣੀਪਤ ਦੀ ਪਹਿਲੀ ਲੜਾਈਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਸ਼ਹਿਣਾਭਾਰਤ ਵਿੱਚ ਬੁਨਿਆਦੀ ਅਧਿਕਾਰਨੌਰੋਜ਼ਨੀਲਗਿਰੀ ਜ਼ਿਲ੍ਹਾਚੰਡੀਗੜ੍ਹਭਾਦੋਂਅਭਾਜ ਸੰਖਿਆਲੰਮੀ ਛਾਲਹਿੰਦ-ਇਰਾਨੀ ਭਾਸ਼ਾਵਾਂ17 ਅਪ੍ਰੈਲਸੂਫ਼ੀ ਕਾਵਿ ਦਾ ਇਤਿਹਾਸ🡆 More