ਦਿਵਾਲੀ: ਭਾਰਤ ਦਾ ਪ੍ਰਮੁੱਖ ਤਿਉਹਾਰ

ਦਿਵਾਲੀ ਜਾਂ ਦੀਪਾਵਲੀ (ਜੈਨ ਦੀਵਾਲੀ, ਬੰਦੀ ਛੋੜ ਦਿਵਸ, ਤਿਹਾਰ, ਸੁਅੰਤੀ, ਸੋਹਰਾਈ ਅਤੇ ਬਾਂਦਨਾ ਤਿਉਹਾਰਾਂ ਨਾਲ਼ ਸਬੰਧਤ) ਹਿੰਦੂ, ਸਿੱਖ, ਜੈਨ ਅਤੇ ਕੁਝ ਬੋਧੀ ਲੋਕਾਂ ਦੇ ਮੁੱਖ ਤਿਉਹਾਰਾਂ ਵਿਚੋਂ ਇਕ ਹੈ ਜਿਹੜਾ ਨੂਰ ਦਾ ਤਿਉਹਾਰ ਵਜੋਂ ਜਾਣਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ 'ਤੇ ਕੱਤਕ ਮਹੀਨੇ (ਅਕਤੂਬਰ ਅਤੇ ਨਵੰਬਰ ਵਿਚਕਾਰ) ਦੌਰਾਨ ਮਨਾਇਆ ਜਾਂਦਾ ਹੈ। ਦੀਵਾਲ਼ੀ ਹਨੇਰੇ 'ਤੇ ਚਾਨਣ, ਬੁਰਾਈ 'ਤੇ ਚੰਗਿਆਈ ਅਤੇ ਅਗਿਆਨਤਾ ਤੇ ਗਿਆਨ ਦੀ ਫ਼ਤਹਿ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ ਤੇ ਦੌਲਤ ਦੀ ਦੇਵੀ ਲੱਛਮੀ ਅਤੇ ਸਿਆਣਪ ਅਤੇ ਵਿਘਨਾਂ ਨੂੰ ਹਰਾਉਣ ਵਾਲ਼ੇ ਦੇਵਤੇ ਗਣੇਸ਼ ਨਾਲ਼ ਸਬੰਧਤ ਹੈ। ਕਈ ਖੇਤਰੀ ਪਰੰਪਰਾਵਾਂ ਮੁਤਾਬਕ ਇਹ ਤਿਉਹਾਰ ਸੀਤਾ ਅਤੇ ਰਾਮ, ਕ੍ਰਿਸ਼ਨ, ਦੁਰਗਾ, ਸ਼ਿਵ, ਕਾਲ਼ੀ, ਹਨੂੰਮਾਨ, ਕੁਬੇਰ, ਜਮ, ਜਮਨਾ, ਧੰਨਵੰਰਰੀ ਜਾਂ ਵਿਸ਼ਵਕਰਮਾ ਨਾਲ਼ ਜੋੜਿਆ ਹੈ। ਇਸ ਤੋਂ ਇਲਾਵਾ, ਇਹ ਉਸ ਦਿਨ ਦੀ ਯਾਦ ਚ ਮਨਾਉਇਆ ਜਾਣ ਵਾਲ਼ਾ ਜਸ਼ਨ ਹੈ ਜਦੋਂ ਰਾਜਾ ਰਾਮ ਆਪਣੀ ਪਤਨੀ ਸੀਤਾ ਅਤੇ ਆਪਣੇ ਭਰਾ ਲਛਮਣ ਨਾਲ਼ ਲੰਕਾ ਵਿਚ ਰਾਵਣ ਨੂੰ ਸ਼ਿਕਸਤ ਦੇਣ ਅਤੇ 14 ਸਾਲ ਦੀ ਜਲਾਵਤਨੀ ਉਪਰੰਤ ਅਯੁੱਧਿਆ ਵਾਪਸ ਆਇਆ ਸੀ।

ਦਿਵਾਲੀ
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਰੰਗੋਲੀ ਸਜਾਵਟ, ਰੰਗਦਾਰ ਬਾਰੀਕ ਪਾਊਡਰ ਜਾਂ ਰੇਤ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ, ਦਿਵਾਲੀ ਦੇ ਦੌਰਾਨ ਪ੍ਰਸਿੱਧ ਹਨ।
ਵੀ ਕਹਿੰਦੇ ਹਨਦੀਪਾਵਲਿ
ਮਨਾਉਣ ਵਾਲੇਹਿੰਦੂ, ਜੈਨ, ਸਿੱਖ, ਕੁੱਝ ਬੁੱਧ
ਕਿਸਮਧਾਰਮਿਕ, ਸੱਭਿਆਚਾਰਕ, ਮੌਸਮੀ
ਜਸ਼ਨਦੀਵਾ ਰੋਸ਼ਨੀ, ਪੂਜਾ (ਪੂਜਾ ਅਤੇ ਪ੍ਰਾਰਥਨਾ), ਹਵਨ (ਅੱਗ ਦੀ ਭੇਟ) , ਵਰਤ, ਦਾਨ, ਮੇਲਾ, ਘਰ ਦੀ ਸਫਾਈ ਅਤੇ ਸਜਾਵਟ, ਆਤਿਸ਼ਬਾਜ਼ੀ , ਤੋਹਫ਼ੇ, ਅਤੇ ਇੱਕ ਦਾਅਵਤ ਵਿੱਚ ਹਿੱਸਾ ਲੈਣਾ ਅਤੇ ਮਿਠਾਈਆਂ
ਮਿਤੀAshvin Krishna Trayodashi, Ashvin Krishna Chaturdashi, Ashvin Amavasya, Kartik Shukla Pratipada, Kartik Shukla Dwitiya
ਬਾਰੰਬਾਰਤਾਸਾਲਾਨਾ
ਨਾਲ ਸੰਬੰਧਿਤਦਿਵਾਲੀ (ਜੈਨ ਧਰਮ), ਬੰਦੀ ਛੋੜ ਦਿਵਸ, ਤਿਹਾਰ, ਸੁਅੰਤੀ, ਸੋਹਰਾਈ, ਬਾਂਦਨਾ
ਦੀਵਾਲ਼ੀ ਜਸ਼ਨ-ਏ-ਨੂਰ
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਨਰਕਾ ਚਤੁਰਦਸੀ ਰਾਤ ਨੂੰ ਅੰਦਰੂਨੀ ਦੀਵਿਆਂ ਦੀ ਸਜਾਵਟ
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਓਮ ਦੇ ਪ੍ਰਤੀਕ ਵਿਚ ਦੀਵਿਆਂ ਦੀ ਲੜੀ
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਨੇਪਾਲ਼ ਵਿਚ ਤਿਹਾਰ
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਦੀਵਾਲ਼ੀ ਦੇ ਤਿਉਹਾਰ ਸਮੇਂ ਘਰ ਦੀ ਸਜਾਵਟ
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਨਾਚ ਅਤੇ ਬਾਜਾਰਾਂ
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਤ੍ਰਿਨੀਦਾਦ ਅਤੇ ਟੋਬੈਗੋ ਵਿਚ ਦੀਵਾਲ਼ੀ ਨਗਰ ਦਾ ਜਸ਼ਨ
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਮਿਠਾਈ
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਦੀਵਿਆਂ ਦੇ ਨਾਲ਼ ਫੁੱਲਾਂ ਦੀ ਸਜਾਵਟ
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਬੇਦਾਰਾ ਕੰਨੱਪਾ ਮੰਦਰ, ਮੈਸੂਰ ਵਿਖੇ ਦੀਵਿਆਂ ਦੀ ਲੜੀ
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਹਰਿਮੰਦਰ ਸਾਹਿਬ ਵਿਖੇ ਦੀਵਾਲ਼ੀ ਦੇ ਮੌਕੇ ਤੇ ਦੀਵੇ
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਹਰਿਆਣਾ ਵਿਚ ਇਕ ਸਜਾਇਆ ਹੋਇਆ ਘਰ
ਦੀਵਾਲੀ ਵਿਚ ਦ੍ਰਿਸ਼ਾਂ, ਅਵਾਜ਼ਾਂ, ਕਲਾਵਾਂ ਅਤੇ ਸੁਆਦਾਂ ਦੇ ਜਸ਼ਨਾਂ ਸ਼ਾਮਲ ਹੁੰਦੇ ਹਨ। ਜਸ਼ਨਾਂ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਹੁੰਦੇ ਹਨ।
ਦਿਵਾਲੀ: ਸ਼ਬਦ ਉਤਪੱਤੀ ਅਤੇ ਮਿਤੀਆਂ, ਇਤਿਹਾਸ, ਸੱਮਸਿਆਵਾਂ
ਦੀਵਾਲ਼ੀ ਦੀ ਇਕ ਪੂਜਾ ਥਾਲੀ 'ਤੇ ਲੱਛਮੀ ਗਣੇਸ਼ ਦੀਆਂ ਤਸਵੀਰਾਂ

ਦੀਵਾਲ਼ੀ ਦੇ ਦਿਨ ਤੋਂ ਪਹਿਲਾਂ ਤਰ੍ਹਾਂ-ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ, ਜਿਹਨਾਂ ਵਿਚ ਘਰਾਂ ਅਤੇ ਕੰਮ ਵਾਲ਼ੀਆਂ ਥਾਂਵਾਂ ਦੀ ਸਫ਼ਾਈ, ਮੁਰੰਮਤ ਅਤੇ ਤੇਲ ਦੇ ਦੀਵੇ ਅਤੇ ਰੰਗੋਲੀਆਂ ਨਾਲ਼ ਸਜਾਵਟ ਸ਼ਾਮਲ ਹਨ। ਹਨੇਰੇ ’ਤੇ ਪ੍ਰਕਾਸ਼ ਦੀ ਫ਼ਤਹਿ ਦਾ ਇਹ ਤਿਉਹਾਰ ਸਮਾਜ ਵਿੱਚ ਖੁਸ਼ੀ, ਭਾਈਚਾਰੇ ਅਤੇ ਪ੍ਰੇਮ ਦਾ ਸੰਦੇਸ਼ ਫੈਲਾਉਂਦਾ ਹੈ। ਇਹ ਤਿਉਹਾਰ ਸਮੂਹਿਕ ਅਤੇ ਵਿਅਕਤੀਗਤ ਦੋਵੇਂ ਤਰ੍ਹਾਂ ਮਨਾਇਆ ਜਾਣ ਵਾਲ਼ਾ ਅਜਿਹਾ ਵਿਸ਼ੇਸ਼ ਤਿਉਹਾਰ ਹੈ ਜੋ ਧਾਰਮਕ, ਸੱਭਿਆਚਾਰਕ ਅਤੇ ਸਮਾਜਕ ਅਹਿਮੀਅਤ ਰੱਖਦਾ ਹੈ। ਹਰ ਪ੍ਰਾਂਤ ਜਾਂ ਖੇਤਰ ਵਿੱਚ ਦੀਵਾਲ਼ੀ ਮਨਾਉਣ ਦੇ ਕਾਰਨ ਅਤੇ ਤਰੀਕੇ ਵੱਖਰੇ ਹਨ ਪਰ ਸਾਰੀਆਂ ਥਾਂਵਾਂ ’ਤੇ ਇਹ ਤਿਉਹਾਰ ਕਈ ਪੀੜ੍ਹੀਆਂ ਤੋਂ ਮਨਾਏ ਜਾਂਦੇ ਹਨ। ਲੋਕਾਂ ਵਿੱਚ ਦਿਵਾਲ਼ੀ ਦੀ ਬਹੁਤ ਉਮੰਗ ਹੁੰਦੀ ਹੈ। ਲੋਕ ਆਪਣੇ ਘਰਾਂ ਨੂੰ ਸਾਫ਼ ਕਰਦੇ ਹਨ, ਨਵੇਂ ਕੱਪੜੇ ਪਾਉਂਦੇ ਹਨ। ਮਠਿਆਈਆਂ ਦੇ ਉਪਹਾਰ ਇੱਕ ਦੂਜੇ ਨੂੰ ਵੰਡਦੇ ਹਨ, ਇੱਕ ਦੂਜੇ ਦੇ ਨਾਲ਼ ਮਿਲਦੇ ਹਨ। ਘਰ-ਘਰ ਵਿੱਚ ਸੁੰਦਰ ਰੰਗੋਲੀ ਬਣਾਈ ਜਾਂਦੀ ਹੈ, ਦੀਪ ਜਗਾਏ ਜਾਂਦੇ ਹਨ ਅਤੇ ਆਤਸ਼ਬਾਜੀ ਕੀਤੀ ਜਾਂਦੀ ਹੈ। ਵੱਡੇ ਛੋਟੇ ਸਾਰੇ ਇਸ ਤਿਉਹਾਰ ਵਿੱਚ ਭਾਗ ਲੈਂਦੇ ਹਨ। ਦੀਵਾਲ਼ੀ ਪੰਜਾਬ ਸਮੇਤ ਸਾਰੇ ਭਾਰਤ ਦਾ ਪ੍ਰਮੁੱਖ ਤਿਉਹਾਰ ਹੈ। ਸੀਤਾ ਦੀ ਵਾਪਸੀ, ਲੱਛਮੀ ਪੂਜਾ ਦੇ ਰੂਪ ਵਿਚ ਮਨਾਈ ਜਾਂਦੀ ਹੈ। ਲੋਕ ਲੱਛਮੀ ਦੀ ਪੂਜਾ ਕਰਦੇ ਹਨ। ਮਿੱਟੀ ਦੀ ਇਕ 'ਹਟੜੀ' ਬਣਾਈ ਹੈ ਜੋ ਕਿ ਛੋਟੇ ਜਿਹੇ ਘਰ ਦਾ ਹੀ ਚਿੰਨ੍ਹ ਹੁੰਦੀ ਹੈ। ਆਪਣੀ ਸਮਰਥਾ ਮੁਤਾਬਕ ਲੋਕੀ ਇਸ ਨੂੰ ਭੇਟਾ ਚਾੜ੍ਹਦੇ ਹਨ। ਖ਼ੁਸ਼ੀ ਵਿਚ ਦੀਵੇ ਜਗਾਏ ਜਾਂਦੇ ਹਨ। ਲੱਛਮੀ ਦੀ ਆਮਦ ਲਈ ਵੱਡੇ ਵਡੇਰਿਆਂ ਨੂੰ, ਖੇੜੇ ਨੂੰ, ਖੁਆਜੇ ਨੂੰ, ਰੂੜੀ ਨੂੰ, ਕੌਲਿਆਂ ਨੂੰ ਸਤਿਕਾਰਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਉਹਨਾਂ ਦੀ ਕਿਰਪਾ ਸਦਕਾ ਲੱਛਮੀ ਦੀ ਆਮਦ ਹੁੰਦੀ ਹੈ। ਦੀਵਾਲ਼ੀ ਹਿੰਦੂ, ਸਿੱਖ ਅਤੇ ਜੈਨ ਕੌਮਾਂ ਲਈ ਇੱਕ ਪ੍ਰਮੁੱਖ ਸੱਭਿਆਚਾਰਕ ਸਮਾਗਮ ਵੀ ਹੈ।

ਸਿੱਖ ਧਰਮ ਇਸ ਦਿਹਾੜੇ ਨੂੰ ਸਿੱਖਾਂ ਦੇ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਨਾਲ ਜੋੜ ਕੇ ਮਨਾਉਂਦੇ ਹਨ, ਜਿਨ੍ਹਾਂ ਨੇ ਸਿੱਖਾਂ ਦੀ ਪ੍ਰਭੂਸੱਤਾ ਸੰਪੰਨ ਸੰਸਥਾ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦੀ ਸਥਾਪਨਾ ਕੀਤੀ ਸੀ। ਸਿੱਖ ਪ੍ਰੈੱਸ ਐਸੋਸੀਏਸ਼ਨ ਅਨੁਸਾਰ ਭਾਰਤ ਦੇ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਕਾਰਜਕਾਲ ਦੌਰਾਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ (ਮੱਧ ਪ੍ਰਦੇਸ਼) ਚੋਂ ਰਿਹਾਅ ਹੋ ਕੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਤਾਂ ਉਸ ਵੇਲੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਦੀਵੇ ਬਾਲ ਕੇ ਖੁਸ਼ੀਆਂ ਮਨਾਈਆਂ ਸਨ। ਜਿਸ ਕਰਕੇ ਇਸ ਦਿਹਾੜੇ ਨੂੰ ‘ਬੰਦੀ ਛੋੜ ਦਿਹਾੜਾ’ ਆਖਿਆ ਜਾਂਦਾ ਹੈ।

ਦੀਵਾਲੀ ਮੌਕੇ ਸਿੱਖ ਸ਼ਰਧਾਲੂ ਗੁਰੂਘਰਾਂ `ਚ ਜਾ ਕੇ ਮੱਥਾ ਟੇਕਦੇ ਹਨ ਅਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕਰਦੇ ਹਨ। ਦੀਵਾਲੀ ਮੌਕੇ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ ਸਮੇਤ ਹਰ ਗੁਰੂ ਘਰ `ਚ ਦੀਵਾਲੀ ਵਾਲੇ ਦਿਨ ਕੀਰਤਨ ਕਰਨ ਵਾਲੇ ਪ੍ਰਚਾਰਕ ਸਿੰਘ ਅਕਸਰ ਹੇਠ ਲਿਖੇ ਸ਼ਬਦ ਦਾ ਗਾਇਨ ਕਰਦੇ ਹਨ।

“ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ” ਪੰਕਤੀ ਨੂੰ ਮੂਲ ਅਰਥਾਂ ਦੇ ਬਿਲਕੁਲ ਉਲਟ ਪੇਸ਼ ਕਰ ਰਹੇ ਹੁੰਦੇ ਹਨ। ਅਸਲ `ਚ ਭਾਈ ਗੁਰਦਾਸ ਜੀ ਦੀ ਵਾਰ 19/6 ਦੀ ਇਹ ਪਹਿਲੀ ਪੰਕਤੀ ਹੈ ਅਤੇ ਪਉੜੀ ਇਸ ਤਰ੍ਹਾਂ ਹੈ:

“ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ॥

ਤਾਰੇ ਜਾਤਿ ਸਨਾਤਿ, ਅੰਬਰ ਭਾਲੀਅਨਿ॥

ਫੁਲਾਂ ਦੀ ਬਾਗਾਤਿ, ਚੁਣਿ ਚੁਨਿ ਚਾਲਿਆਣਿ॥

ਤੀਰਥ ਜਾਤੀ ਜਾਤਿ ਨੈਣਿ ਨਿਹਾਲੀਅਣਿ॥

ਹਰਿ ਚੰਦਉਰੀ ਝਾਤਿ, ਵਸਾਇ ਉਚਾਲੀਅਣਿ॥

ਗੁਰਮੁਖਿ ਸੁਖ ਫਲਦਾਤਿ, ਸਬਦਿ ਸਮਾਲੀਅਣਿ॥

ਇਸ ਬਾਬਤ ਗੁਰਮਤਿ ਐਜ਼ਕੇਸ਼ਨ ਸੈਂਟਰ ਦਿੱਲੀ ਦੇ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਦੀ ਦਲੀਲ ਹੈ ਕਿ ਇਸ ਵਾਰ `ਚ ਦੀਵਾਲੀ ਦੇ ਦਿਹਾੜੇ ਦੀ ਸ਼ੋਭਾ ਨਹੀਂ ਕੀਤੀ ਗਈ ਸਗੋਂ ਸਿੱਖ ਗੁਰੂਆਂ `ਚ ਪ੍ਰਵਾਨਤ ਭਾਈ ਗੁਰਦਾਸ ਜੀ ‘ਸੰਸਾਰ ਦੀ ਨਾਸ਼ਵਾਨਤਾ’ ਬਾਰੇ ਸਮਝਾਉਂਦੇ ਹਨ ਕਿ ਦੀਵਾਲੀ ਵਾਲੀ ਰਾਤ ਬਾਲੇ ਜਾਣ ਵਾਲੇ ਦੀਵੇ ਕੁੱਝ ਚਿਰ ਬਾਅਦ ਬੁਝ ਜਾਂਦੇ ਹਨ। ਰਾਤ ਨੂੰ ਚਮਕਣ ਵਾਲੇ ਤਾਰੇ ਸਵੇਰ ਤੱਕ ਲੋਪ ਹੋ ਜਾਂਦੇ ਹਨ। ਪੌਦਿਆਂ ਨਾਲ ਲੱਗੇ ਫੁੱਲ ਵੀ ਸਦਾ ਨਹੀਂ ਰਹਿੰਦੇ। ਤੀਰਥਾਂ ਜਾਣ ਵਾਲੇ ਲੋਕ ਦਿਸਦੇ ਹਨ ਪਰ ਉੱਥੇ ਜਾ ਕੇ ਨਹੀਂ ਰਹਿੰਦੇ। ਬੱਦਲਾਂ ਦੇ ਮਹਿਲ ਦਿਸਦੇ ਹਨ ਪਰ ਉਨ੍ਹਾਂ ਦੀ ਅਸਲ ਹੋਂਦ ਨਹੀਂ ਹੁੰਦੀ। ਜਿਸ ਕਰਕੇ ਗੁਰਮੁਖ ਲੋਕ ਅਜਿਹੀਆਂ ਨਾਸ਼ਵਾਨ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ ਅਤੇ ਸਗੋਂ ਸਦੀਵੀ ‘ਗੁਰੂ ਸ਼ਬਦ’ ਨਾਲ ਜੁੜ ਕੇ ਜਿ਼ੰਦਗੀ ਜਿਉਂਦੇ ਹਨ।

ਭਾਈ ਗੁਰਦਾਸ ਜੀ ਦੀ ਇਸ ਵਾਰ ਬਾਰੇ ਕਥਾ ਵਾਚਕ ਸੁਖਜੀਤ ਸਿੰਘ ਕਪੂਰਥਲਾ ਵੀ ਰਾਹੀਂ ਅਜਿਹੇ ਹੀ ਵਿਚਾਰਾਂ ਨੂੰ ਉਤਸ਼ਾਹਿਤ ਕਰਦੇ ਹਨ ਕਿ ਭਾਈ ਗੁਰਦਾਸ ਦੀ ਵਾਰ ਦੇ ਸਹੀ ਅਰਥਾਂ ਨੂੰ ਸਮਝਣਾ ਜ਼ਰੂਰੀ ਹੈ ਅਤੇ ਦੀਵਾਲੀ ਵਾਲੇ ਦਿਨ ਜੋ ਸ਼ਬਦ ਗਾਇਆ ਜਾਂਦਾ ਹੈ, ਉਸਦਾ ਦੀਵਾਲੀ ਵਾਲੇ ਦਿਹਾੜੇ ਨਾਲ ਸਿੱਧਾ ਕੋਈ ਸਬੰਧ ਨਹੀਂ ।

ਦਿਲਚਸਪ ਗੱਲ ਇਹ ਹੈ ਕਿ ਭਾਰਤ `ਚ ਮੁਗਲ ਹਕੂਮਤ ਦੌਰਾਨ ਸੰਨ 1619 `ਚ ਗੁਰੂ ਸਾਹਿਬ ਦੀ ਰਿਹਾਈ ਬਾਰੇ ਜਦੋਂ ਸ਼ਾਹੀ ਫ਼ਰਮਾਨ ਜਾਰੀ ਹੋਇਆ ਸੀ ਤਾਂ ਉਨ੍ਹਾਂ ਨੇ ਇਕੱਲਿਆਂ ਰਿਹਾਅ ਹੋਣ ਦੀ ਬਜਾਏ ਆਪਣੇ ਨਾਲ ਕਿਲ੍ਹੇ `ਚ ਬੰਦ 52 ਹੋਰ ਹਿੰਦੂ ਰਾਜਿਆਂ ਨੂੰ ਵੀ ਰਿਹਾਅ ਕਰਨ ਦੀ ਸ਼ਰਤ ਰੱਖੀ ਸੀ। ਅਜਿਹਾ ਸੁਣ ਕੇ ਦੂਜੇ ਪਾਸੇ ਬਾਦਸ਼ਾਹ ਜਹਾਂਗੀਰ ਨੇ ਵੀ ਸ਼ਰਤ ਰੱਖ ਦਿੱਤੀ ਕਿ ਸਿਰਫ਼ ਉਨ੍ਹੇ ਰਾਜੇ ਹੀ ਰਿਹਾਅ ਕੀਤੇ ਜਾਣਗੇ, ਜਿੰਨੇ ਗੁਰੂ ਸਾਹਿਬ ਦੀ ਪੋਸ਼ਾਕ ਦਾ ਲੜ ਫੜ ਕੇ ਬਾਹਰ ਆ ਸਕਦੇ ਹਨ। ਇਸ ਪਿੱਛੋਂ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਵਿਸ਼ੇਸ਼ ਬਾਣਾ ਤਿਆਰ ਕਰਵਾਇਆ ਸੀ। ਜਿਸ ਰਾਹੀਂ 52 ਪਹਾੜੀ ਰਾਜੇ ਗੁਰੂ ਸਾਹਿਬ ਦੀ ਪੋਸ਼ਾਕ ਨੂੰ ਫੜ ਕੇ ਕਿਲ੍ਹੇ ਚੋਂ ਬਾਹਰ ਆ ਗਏ ਸਨ। ਇਸ ਪੋਸ਼ਾਕ ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਭਾਲ ਕੇ ਰੱਖੀ ਹੋਈ ਹੈ।

ਪਰੰਪਰਾਗਤ ਤੌਰ ਤੇ ਦੀਵਾਲ਼ੀ ਪੰਜ ਦਿਨਾਂ ਦਾ ਤਿਉਹਾਰ ਹੁੰਦਾ ਹੈ ਅਤੇ ਇਸਦੀ ਸ਼ੁਰੂਆਤ ਭਾਰਤੀ ਉਪਮਹਾਂਦੀਪ ਵਿਚ ਹੋਈ ,ਜਿਸਦਾ ਉੱਲੇਖ ਮੁੱਢਲੇ ਸੰਸਕ੍ਰਿਤ ਗ੍ਰੰਥਾਂ ਵਿਚ ਮਿਲਦਾ ਹੈ। ਵਿਜੈ ਦਸ਼ਮੀ (ਦਸਹਿਰਾ, ਦਸੈਨ) ਤੋਂ 20 ਦਿਨ ਉਪਰੰਤ, ਧਨਤੇਰਸ ਦੇ ਨਾਲ਼ ਦੀਵਾਲ਼ੀ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ। ਦੂਜਾ ਦਿਨ ਨਰਕ ਚਤੁਰਦਸ਼ੀ ਹੈ। ਤੀਜਾ ਦਿਨ ਲੱਛਮੀ ਪੂਜਾ ਦਾ ਦਿਨ ਹੈ ਅਤੇ ਰਵਾਇਤੀ ਮਹੀਨੇ ਦੀ ਸਭ ਤੋਂ ਹਨੇਰੀ ਰਾਤ ਹੈ। ਕੁਝ ਹਿੰਦੂ ਭਾਈਚਾਰੇ ਅੰਤਮ ਦਿਨ ਨੂੰ 'ਭਾਈ ਦੂਜ' ਵਜੋਂ ਮਨਾਉਂਦੇ ਹਨ ਜਿਹੜਾ ਰੱਖੜੀ ਵਾਂਗ ਭੈਣ ਅਤੇ ਭਰਾ ਦੇ ਰਿਸ਼ਤੇ ਨੂੰ ਸਮਰਪਿਤ ਹੈ, ਜਦੋਂ ਕਿ ਹੋਰ ਹਿੰਦੂ ਅਤੇ ਸਿੱਖ ਕਾਰੀਗਰ ਭਾਈਚਾਰੇ ਇਸ ਦਿਨ ਨੂੰ ਵਿਸ਼ਵਕਰਮਾ ਪੂਜਾ ਵਜੋਂ ਮਨਾਉਂਦੇ ਹਨ ਅਤੇ ਇਸ ਨੂੰ ਆਪਣੇ ਕੰਮ ਵਾਲ਼ੀਆਂ ਥਾਵਾਂ 'ਤੇ ਰੱਖ-ਰਖਾਅ ਕਰਕੇ ਅਤੇ ਪ੍ਰਾਰਥਨਾਵਾਂ ਕਰਕੇ ਮਨਾਉਂਦੇ ਹਨ।

ਭਾਰਤ ਵਿੱਚ ਕੁਝ ਹੋਰ ਧਰਮ ਵੀ ਦੀਵਾਲ਼ੀ ਦੇ ਨਾਲ਼-ਨਾਲ਼ ਆਪਣੇ-ਆਪਣੇ ਤਿਉਹਾਰ ਮਨਾਉਂਦੇ ਹਨ। ਜੈਨ ਆਪਣੀ ਦੀਵਾਲ਼ੀ ਮਨਾਉਂਦੇ ਹਨ ਜੋ ਮਹਾਂਵੀਰ ਦੀ ਅੰਤਮ ਮੁਕਤੀ ਦੀ ਯਾਦ ਵਿਚ ਮਨਾਈ ਜਾਂਦੀ ਹੈ, ਸਿੱਖ ਬੰਦੀ ਛੋੜ ਦਿਵਸ ਮਨਾਉਂਦੇ ਹਨ, ਜੋ ਗੁਰੂ ਹਰਿਗੋਬਿੰਦ ਦੀ ਮੁਗਲ ਕੈਦ ਤੋਂ ਰਿਹਾਈ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਨੇਵਾਰ ਬੋਧੀ, ਦੂਜੇ ਬੋਧੀਆਂ ਦੇ ਉਲਟ, ਲੱਛਮੀ ਦੀ ਪੂਜਾ ਕਰਕੇ ਦੀਵਾਲ਼ੀ ਮਨਾਉਂਦੇ ਹਨ, ਜਦੋਂ ਕਿ ਪੂਰਬੀ ਭਾਰਤ ਅਤੇ ਬੰਗਲਾਦੇਸ਼ ਦੇ ਹਿੰਦੂ ਆਮ ਤੌਰ 'ਤੇ ਕਾਲ਼ੀ ਮਾਤਾ ਦੀ ਪੂਜਾ ਕਰਕੇ ਦੀਵਾਲ਼ੀ ਮਨਾਉਂਦੇ ਹਨ। ਤਿਉਹਾਰ ਦਾ ਮੁੱਖ ਦਿਨ (ਲੱਛਮੀ ਪੂਜ਼ਾ ਦਾ ਦਿਨ) ਫਿਜੀ, ਗੁਆਨਾ, ਭਾਰਤ, ਮਲੇਸ਼ੀਆ, ਮਾਰੀਸ਼ਸ, ਮਿਆਂਮਾਰ, ਨੇਪਾਲ਼, ਪਾਕਿਸਤਾਨ, ਸਿੰਗਾਪੁਰ, ਸ਼੍ਰੀਲੰਕਾ, ਸੂਰੀਨਾਮ, ਅਤੇ ਤ੍ਰਿਨੀਦਾਦ ਅਤੇ ਟੋਬੈਗੋ ਵਿਚ ਇਕ ਅਧਿਕਾਰਕ ਛੁੱਟੀ ਹੈ।

ਦੀਵਾਲੀ ਦਾ ਤਿਉਹਾਰ ਕੱਤੇ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਦੀਵਾਲੀ ਵਾਲੇ ਦਿਨ ਦੀ ਰਾਤ ਨੂੰ ਦੀਵੇ ਜਗਾਏ ਜਾਂਦੇ ਹਨ। ਹਿੰਦੂ ਅਤੇ ਸਿੱਖ ਸਾਰੇ ਦੀਵਾਲੀ ਮਨਾਉਂਦੇ ਹਨ। ਸਿੱਖ ਗੁਰੂਦਵਾਰਿਆਂ ਵਿਚ ਅਤੇ ਹਿੰਦੂ ਮੰਦਰਾਂ ਵਿਚ ਦੀਵੇ ਰੱਖਦੇ ਹਨ। ਵੱਡੇ-ਵਡੇਰਿਆਂ ਦੀਆਂ ਸਮਾਧਾਂ ਤੇ ਦੀਵੇ ਰੱਖੇ ਜਾਂਦੇ ਹਨ। ਵਾੜਿਆਂ ਵਿਚ ਤੇ ਰੂੜੀ ਤੇ ਦੀਵੇ ਰੱਖੇ ਜਾਂਦੇ ਹਨ।ਮੜ੍ਹੀਆਂ ਵਿਚ ਦੀਵੇ ਰੱਖੇ ਜਾਂਦੇ ਹਨ। ਪਿੰਡ ਦੇ ਦਰਵਾਜਿਆਂ ਵਿਚ ਦੀਵੇ ਰੱਖੇ ਜਾਂਦੇ ਹਨ। ਮੁੰਡੇ ਮਿੱਟੀ ਦੀਆਂ ਮਸ਼ਾਲਾਂ ਤੇ ਗਿੱਦੜ ਪੀੜ੍ਹੀਆਂ ਦੀਆਂ ਮਸ਼ਾਲਾਂ ਬਣਾ ਕੇ ਬਾਲਦੇ ਹਨ। ਰਾਤ ਨੂੰ ਪਟਾਕੇ ਚਲਾਏ ਜਾਂਦੇ ਹਨ।ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਪਹਿਲਾਂ ਘਰ ਕੱਚੇ ਹੁੰਦੇ ਹਨ। ਇਸ ਲਈ ਦੀਵਾਲੀ ਆਉਣ ਤੋਂ ਪਹਿਲਾਂ ਘਰਾਂ ਨੂੰ ਚੰਗੀ ਤਰ੍ਹਾਂ ਲਿੱਪਿਆ ਪੋਚਿਆ ਜਾਂਦਾ ਸੀ। ਕੁੜੀਆਂ ਆਪ ਮਿੱਟੀ ਦੀ ਹਟੜੀ ਬਣਾਉਂਦੀਆਂ ਸਨ। ਰਾਤ ਨੂੰ ਹਟੜੀ ਵਿਚ ਹਰ ਕਿਸਮ ਦੀ ਮਠਿਆਈ ਰੱਖੀ ਜਾਂਦੀ ਸੀ/ਹੈ। ਹਟੜੀ ਦੇ ਕੋਨਿਆਂ ਤੇ ਦੀਵੇ ਰੱਖ ਕੇ ਲੱਛਮੀ ਦੀ ਪੂਜਾ ਕੀਤੀ ਜਾਂਦੀ ਸੀ/ਹੈ। ਦੀਵਾਲੀ ਵਾਲੀ ਰਾਤ ਨੂੰ ਜੂਆ ਖੇਡਣ ਦੀ ਰਸਮ ਵੀ ਹੈ। ਹਿੰਦੂ ਇਸ ਕਰਕੇ ਦੀਵਾਲੀ ਮਨਾਉਂਦੇ ਹਨ ਕਿਉਂ ਜੋ ਸ਼੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਣਵਾਸ ਕੱਟ ਕੇ ਵਾਪਸ ਅਯੁੱਧਿਆ ਆਏ ਸਨ। ਉਨ੍ਹਾਂ ਦੇ ਵਾਪਸ ਆਉਣ ਦੀ ਖੁਸ਼ੀ ਵਿਚ ਦੀਵਾਲੀ ਮਨਾਈ ਜਾਂਦੀ ਹੈ। ਸਿੱਖ ਇਸ ਕਰ ਕੇ ਦੀਵਾਲੀ ਮਨਾਉਂਦੇ ਹਨ ਕਿਉਂ ਜੋ ਇਸ ਦਿਨ ਸ੍ਰੀ ਗੁਰੂ ਹਰਗੋਬਿੰਦ ਜੀ ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਸਮੇਤ ਰਿਹਾ ਹੋਏ ਸਨ। ਉਨ੍ਹਾਂ ਦੇ ਅੰਮ੍ਰਿਤਸਰ ਪਹੁੰਚਣ ਤੇ ਖੁਸ਼ੀ ਵਿਚ ਦੀਪਮਾਲਾ ਕੀਤੀ ਗਈ ਸੀ। ਹੁਣ ਦੀਵਾਲੀ ਵਾਲੇ ਦਿਨ ਹਰਿਮੰਦਰ ਸਾਹਿਬ ਵਿਚ ਪੂਰੀ ਦੀਪਮਾਲਾ ਕੀਤੀ ਜਾਂਦੀ ਹੈ ਤੇ ਪੂਰੀ ਆਤਿਸ਼ਬਾਜੀ ਚਲਾਈ ਜਾਂਦੀ ਹੈ।

ਸ਼ਬਦ ਉਤਪੱਤੀ ਅਤੇ ਮਿਤੀਆਂ

ਦੀਵਾਲ਼ੀ ਸੰਸਕ੍ਰਿਤ ਦੇ ਦੋ ਲਫ਼ਜ਼ਾਂ ਦੀਪ ਅਤੇ ਆਵਲ਼ੀ ਤੋਂ ਬਣਿਆ ਹੈ ਜਿਹਨਾਂ ਦਾ ਅਰਥ "ਦੀਵਿਆਂ ਦੀ ਲੜੀ" ਹੈ। ਸੰਸਕ੍ਰਿਤ ਲਫ਼ਜ਼ 'ਦੀਪ' ਦਾ ਅਰਥ ਹੈ "ਦੀਵਾ, ਪ੍ਰਕਾਸ਼, ਚਿਰਾਗ਼, ਗਿਆਨ ਜਾਂ ਕੋਈ ਚੀਜ਼ ਜੋ ਚਮਕਦੀ ਹੈ" ਅਤੇ 'ਆਵਲ਼ੀ' ਦਾ ਅਰਥ ਹੈ "ਕਤਾਰ, ਸੀਮਾ, ਨਿਰੰਤਰ ਰੇਖਾ ਜਾਂ ਲੜੀ"।

ਇਹ ਪੰਜ ਦਿਨਾਂ ਦਾ ਜਸ਼ਨ ਹਰ ਸਾਲ ਗਰਮੀਆਂ ਦੀ ਵਾਢੀ ਦੀ ਸਮਾਪਤੀ ਉਪਰੰਤ ਪਤਝੜ ਦੇ ਸ਼ੁਰੂ ਵਿੱਚ ਮਨਾਇਆ ਜਾਂਦਾ ਹੈ। ਇਹ ਨਵੇਂ ਚੰਦ (ਅਮਾਵਸਿਆ) ਨਾਲ਼ ਮੇਲ ਖਾਂਦਾ ਹੈ ਅਤੇ ਹਿੰਦੂ ਚੰਦਰਮਾ ਜੰਤਰੀ ਦੀ ਸਭ ਤੋਂ ਹਨੇਰੀ ਰਾਤ ਮੰਨੀ ਜਾਂਦੀ ਹੈ। ਜਸ਼ਨਾਂ ਅਮਾਵਸਿਆ ਦੇ ਦੋ ਦਿਨਾਂ ਪਹਿਲਾਂ ਸ਼ੁਰੂ ਹੁੰਦੇ ਹਨ ਅਤੇ ਉਸ ਤੋਂ ਬਾਅਦ ਹੋਰ ਦੋ ਦਿਨਾਂ ਲਈ ਜਾਰੀ ਰਹੇ। ਕਈ ਵਿਦਵਾਨਾਂ ਮੁਤਬਾਕ ਇਸਤੋਂ ਬਾਅਦ ਕੱਤਕ ਮਹੀਨੇ ਦਾ ਅੰਤ ਹੁੰਦਾ ਹੈ ਅਤੇ ਅੱਸੂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ। ਸਭ ਤੋਂ ਹਨੇਰੀ ਰਾਤ ਜਸ਼ਨਾਂ ਦਾ ਸਿਖਰ ਹੈ ਅਤੇ ਗ੍ਰੇਗੋਰੀਅਨ ਕਲੰਡਰ ਵਿੱਚ ਅਕਤੂਬਰ ਦੇ ਦੂਜੇ ਅੱਧ ਜਾਂ ਨਵੰਬਰ ਦੇ ਸ਼ੁਰੂ ਵਿੱਚ ਮੇਲ ਖਾਂਦੀ ਹੈ। ਤਿਉਹਾਰ ਦਾ ਸਿਖਰ ਤੀਜਾ ਦਿਨ ਹੁੰਦਾ ਹੈ ਅਤੇ ਇਸ ਨੂੰ ਮੁੱਖ ਦੀਵਾਲ਼ੀ ਆਖਿਆ ਜਾਂਦਾ ਹੈ। ਇਹ ਕਈ ਦੇਸ਼ਾਂ ਵਿਚ ਇਕ ਅਧਿਕਾਰਤ ਛੁੱਟੀ ਹੈ, ਜਦੋਂ ਕਿ ਦੂਜੇ ਤਿਉਹਾਰਾਂ ਦੇ ਦਿਨਾਂ ਨੂੰ ਖੇਤਰੀ ਤੌਰ 'ਤੇ ਭਾਰਤ ਵਿਚ ਜਨਤਕ ਜਾਂ ਵਿਕਲਪਿਕ ਛੁੱਟੀਆਂ ਵਜੋਂ ਮਨਾਈਆਂ ਜਾਂਦੀਆਂ ਹਨ। ਨੇਪਾਲ਼ ਵਿਚ, ਇਹ ਇੱਕ ਬਹੁਦਿਨ ਤਿਉਹਾਰ ਵੀ ਹੈ, ਹਾਲਾਂਕਿ ਦਿਨਾਂ ਅਤੇ ਰੀਤੀ-ਰਿਵਾਜਾਂ ਨੂੰ ਵੱਖਰਾ ਨਾਮ ਦਿੱਤਾ ਗਿਆ ਹੈ, ਜਿਸਦੇ ਸਿਖਰ ਨੂੰ ਹਿੰਦੂਆਂ ਦੁਆਰਾ ਤਿਹਾਰ ਤਿਉਹਾਰ ਅਤੇ ਬੋਧੀਆਂ ਦੁਆਰਾ ਸਵੰਤੀ ਜਾਂ ਸੁਅੰਤੀ ਤਿਉਹਾਰ ਆਖਿਆ ਜਾਂਦਾ ਹੈ।

ਇਤਿਹਾਸ

ਦੀਪ ਜਲਾਣ ਦੀ ਪ੍ਰਥਾ ਦੇ ਪਿੱਛੇ ਵੱਖ-ਵੱਖ ਕਾਰਨਾਂ ਅਤੇ ਕਹਾਣੀਆਂ ਹਨ। ਰਾਮ ਭਗਤਾਂ ਅਨੁਸਾਰ ਦੀਵਾਲ਼ੀ ਦਿਵਸ ਅਯੁੱਧਿਆ ਦੇ ਰਾਜਾ ਰਾਮ ਦੁਆਰਾ ਲੰਕਾ ਦੇ ਰਾਜਾ ਰਾਵਣ ਦਾ ਅੰਤ ਕਰ ਕੇ ਅਯੋਧਿਆ ਪਰਤਿਆ ਸੀ। ਉਹਨਾਂ ਦੇ ਪਰਤਣ ਦੀ ਖੁਸ਼ੀ ਵਿੱਚ ਅੱਜ ਵੀ ਲੋਕ ਇਹ ਤਿਉਹਾਰ ਮਨਾਂਦੇ ਹਨ। ਕ੍ਰਿਸ਼ਨ ਭਗਤੀਧਾਰਾ ਦੇ ਲੋਕਾਂ ਦਾ ਮੱਤ ਹੈ ਕਿ ਇਸ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਨੇ ਅਤਿਆਚਾਰੀ ਰਾਜਾ ਨਰਕਾਸੁਰ ਦਾ ਅੰਤ ਕੀਤਾ ਸੀ। ਚਾਨਣੀ ਦਾ ਮੇਲਾ, ਰੌਸ਼ਨੀਆਂ ਦਾ ਤਿਉਹਾਰ, ਦੀਵਾਲ਼ੀ ਕੱਤਕ ਦੀ 30 ਨੂੰ ਆਉਂਦੀ ਹੈ। ਦੀਵਾਲ਼ੀ ਮਨਾਉਣ ਦੀ ਰੀਤ ਕੱਦ ਤੇ ਕਿਵੇਂ ਅਰੰਭ ਹੋਈ, ਇਸ ਬਾਰੇ ਕੋਈ ਠੋਸ ਤੱਥ ਤਾਂ ਸਾਹਮਣੇ ਨਹੀਂ ਆਉਂਦਾ ਪਰ ਰਵਾਇਤ ਅਨੁਸਾਰ ਸਦੀਆਂ ਪਹਿਲਾਂ ਸ੍ਰੀ ਰਾਮ ਚੰਦਰ, ਰਾਜੇ ਰਾਵਣ ’ਤੇ ਜਿੱਤ ਦਰਜ ਕਰਕੇ ਇਸ ਦਿਨ ਅਯੁੱਧਿਆ ਪਰਤ ਆਏ ਸਨ, ਉਹਨਾਂ ਦੇ ਮੁੜ ਆਉਣ ਦੀ ਖ਼ੁਸ਼ੀ ਵਿੱਚ ਅਯੁੱਧਿਆ ਨਿਵਾਸੀਆਂ ਨੇ ਆਪਣੇ ਘਰਾਂ ’ਚ ਦੀਪਮਾਲਾ ਕੀਤੀ। ਮੰਨਿਆ ਜਾਂਦਾ ਹੈ ਕਿ ਉਸ ਦਿਨ ਦੀਵਾਲ਼ੀ ਮਨਾਉਣ ਦੀ ਪਰੰਪਰਾ ਦਾ ਮੁੱਢ ਬੱਝ ਗਿਆ।

ਦੀਵਾਲ਼ੀ ਦਾ ਤਿਉਹਾਰ ਸੰਭਾਵਤ ਤੌਰ 'ਤੇ ਪ੍ਰਾਚੀਨ ਭਾਰਤ ਵਿੱਚ ਵਾਢੀ ਦੇ ਤਿਉਹਾਰਾਂ ਦਾ ਇੱਕ ਸੰਯੋਜਨ ਹੈ। ਪਦਮ ਪੁਰਾਣ ਅਤੇ ਸਕੰਦ ਪੁਰਾਣ ਵਰਗੇ ਪ੍ਰਾਚੀਨ ਸੰਸਕ੍ਰਿਤ ਗ੍ਰੰਥਾਂ ਵਿਚ ਇਸਦਾ ਉੱਲੇਖ ਮਿਲਦਾ ਹੈ। ਦੀਵਿਆਂ ਦਾ ਉੱਲੇਖ ਸਕੰਦ ਕਿਸ਼ੋਰ ਪੁਰਾਣ ਵਿਚ ਮਿਲਦਾ ਹੈ ਅਤੇ ਉੱਥੇ ਉਹਨਾਂ ਸੂਰਜ ਦੇ ਹਿੱਸੇ ਜਿਹੜੇ ਸਾਰੇ ਜੀਵਨ ਨੂੰ ਚਾਨਣ ਅਤੇ ਊਰਜਾ ਦਾ ਬ੍ਰਹਿਮੰਡੀ ਦਾਤਾ ਦੱਸੇ ਗਏ ਹਨ।

ਰਾਜੇ ਹਰਸ਼ 7ਵੀਂ ਸਦੀ ਦੇ ਸੰਸਕ੍ਰਿਤ ਨਾਟਕ ਨਾਗਾਨੰਦ ਵਿੱਚ ਦੀਪਪ੍ਰਤਿਪਦੌਤਸਵ (ਦੀਪ = ਪ੍ਰਕਾਸ਼, ਪ੍ਰਤੀਪਦ = ਪਹਿਲਾ ਦਿਨ, ਔਤਸਵ = ਤਿਉਹਾਰ) ਦੇ ਰੂਪ ਵਿੱਚ ਦੀਪਾਵਲ਼ੀ ਦਾ ਹਵਾਲ਼ਾ ਦਿੰਦਾ ਹੈ, ਜਿੱਥੇ ਦੀਵੇ ਜਗਾਏ ਜਾਂਦੇ ਸਨ ਅਤੇ ਨਵ-ਵਿਆਹੁਤਾ ਲਾੜਿਆਂ ਅਤੇ ਲਾੜਿਆਂ ਨੂੰ ਤੋਹਫ਼ੇ ਮਿਲੇ ਸਨ। ਰਾਜਸ਼ੇਖਰ ਨੇ ਆਪਣੇ 9ਵੀਂ ਸਦੀ ਦੇ ਕਾਵਿਆਮੀਮਾਂਸਾ ਵਿੱਚ ਦੀਪਾਵਲ਼ੀ ਦਾ ਜ਼ਿਕਰ ਦੀਪਮਾਲਿਕਾ ਵਜੋਂ ਕੀਤਾ, ਜਿਸ ਵਿਚ ਉਸਨੇ ਰਾਤ ਨੂੰ ਘਰਾਂ, ਗਲੀਆਂ ਅਤੇ ਬਾਜ਼ਾਰਾਂ ਤੇਲ ਦੇ ਦੀਵਿਆਂ ਨਾਲ਼਼ ਸਜਾਉਂਣ ਦੀ ਪਰੰਪਰਾ ਦਾ ਜ਼ਿਕਰ ਕੀਤਾ।

ਭਾਰਤ ਤੋਂ ਬਾਹਰ ਦੇ ਬਹੁਤ ਸਾਰੇ ਯਾਤਰੀਆਂ ਦੁਆਰਾ ਵੀ ਦੀਵਾਲ਼ੀ ਦਾ ਵਰਣਨ ਕੀਤਾ ਗਿਆ ਸੀ। ਭਾਰਤ ਬਾਰੇ ਆਪਣੀ 11ਵੀਂ ਸਦੀ ਦੀਆਂ ਯਾਦਾਂ ਵਿੱਚ, ਫ਼ਾਰਸੀ ਯਾਤਰੀ ਅਤੇ ਇਤਿਹਾਸਕਾਰ ਅਲਬਰੂਨੀ ਨੇ ਹਿੰਦੂਆਂ ਦੁਆਰਾ ਕੱਤਕ ਮਹੀਨੇ ਵਿੱਚ ਨਵੇਂ ਚੰਦ ਦੇ ਦਿਨ ਮਨਾਏ ਜਾਣ ਵਾਲੇ ਦੀਵਾਲੀ ਬਾਰੇ ਲਿਖਿਆ ਹੈ। ਇਟਾਲਵੀ ਵਪਾਰੀ ਅਤੇ ਯਾਤਰੀ ਨਿਕੋਲੋ ਡੀ ਕੌਂਟੀ ਨੇ 15ਵੀਂ ਸਦੀ ਦੇ ਸ਼ੁਰੂ ਵਿੱਚ ਭਾਰਤ ਦਾ ਦੌਰਾ ਕੀਤਾ ਅਤੇ ਆਪਣੀ ਪੁਸਤਕ ਵਿੱਚ ਲਿਖਿਆ, "ਇਹਨਾਂ ਤਿਉਹਾਰਾਂ ਵਿਚੋਂ ਇਕ ਤਿਉਹਾਰ ਹੁੰਦਾ ਹੈ ਜਦੋਂ ਭਾਰਤੀਆਂ ਆਪਣੇ ਮੰਦਰਾਂ ਦੇ ਅੰਦਰ, ਅਤੇ ਛੱਤਾਂ ਦੇ ਬਾਹਰ, ਅਣਗਿਣਤ ਦੀਵੇ ਜਗਾਉਂਦੇ ਹਨ... ਜੋ ਦਿਨ ਰਾਤ ਬਲਦੇ ਰਹਿੰਦੇ ਹਨ ਅਤੇ ਪਰਿਵਾਰਾਂ ਇਕੱਠੇ ਹੋ ਜਾਂਦੇ ਹਨ, ਨਵੇਂ ਕੱਪੜੇ ਪਹਿਨਦੇ ਹਨ, ਗਾਉਂਦੇ ਹਨ, ਨੱਚਦੇ ਹਨ ਅਤੇ ਦਾਵਤ ਕਰਦੇ ਹਨ। 16ਵੀਂ ਸਦੀ ਦੇ ਪੁਰਤਗਾਲੀ ਯਾਤਰੀ ਡੋਮਿੰਗੋ ਪੇਸ ਨੇ ਹਿੰਦੂ ਵਿਜੈ ਨਗਰ ਸਾਮਰਾਜ ਦੀ ਆਪਣੀ ਯਾਤਰਾ ਬਾਰੇ ਲਿਖਿਆ ਕਿ ਅਕਤੂਬਰ ਵਿੱਚ ਦੀਪਾਵਲ਼ੀ ਦਾ ਤਿਉਹਾਰ ਹੁੰਦਾ ਹੈ ਅਤੇ ਲੋਕਾਂ ਆਪਣੇ ਘਰਾਂ ਅਤੇ ਦੇ ਮੰਦਰਾਂ ਨੂੰ ਦੀਵਿਆਂ ਨਾਲ਼ ਰੌਸ਼ਨ ਕਰਦੇ ਸਨ। ਰਮਾਇਣ ਵਿਚ ਦੱਸਿਆ ਗਿਆ ਹੈ ਕਿ ਅਯੁੱਧਿਆ ਵਿਚ ਸਿਰਫ਼ 2 ਸਾਲ ਲਈ ਦੀਵਾਲ਼ੀ ਮਨਾਈ ਗਈ ਸੀ।

ਦਿੱਲੀ ਸਲਤਨਤ ਅਤੇ ਮੁਗਲ ਸਾਮਰਾਜ ਯੁੱਗ ਦੇ ਇਸਲਾਮੀ ਇਤਿਹਾਸਕਾਰਾਂ ਨੇ ਵੀ ਦੀਵਾਲ਼ੀ ਅਤੇ ਹੋਰ ਹਿੰਦੂ ਤਿਉਹਾਰਾਂ ਦਾ ਜ਼ਿਕਰ ਕੀਤਾ ਹੈ। ਕੁਝ ਮੁਸਲਮਾਨ ਹੁਕਮਰਾਨ, ਖਾਸ ਤੌਰ 'ਤੇ ਮੁਗਲ ਬਾਦਸ਼ਾਹ ਅਕਬਰ, ਨੇ ਇਹਨਾਂ ਤਿਉਹਾਰਾਂ ਦਾ ਸਵਾਗਤ ਕੀਤਾ ਅਤੇ ਇਹਨਾਂ ਵਿਚ ਵੀ ਹਿੱਸਾ ਲਿਆ, ਜਦੋਂ ਕਿ ਔਰੰਗਜ਼ੇਬ ਵਰਗੇ ਹੋਰ ਇਸਲਾਮੀ ਹੁਕਮਰਾਨਾਂ ਨੇ ਦੀਵਾਲ਼ੀ ਅਤੇ ਹੋਲੀ ਵਰਗੇ ਤਿਉਹਾਰਾਂ 'ਤੇ ਪਾਬੰਦੀ ਲਗਾ ਦਿੱਤੀ।

ਬਰਤਾਨਵੀ ਬਸਤੀਵਾਦੀ ਯੁੱਗ ਦੀਆਂ ਪ੍ਰਕਾਸ਼ਨਾਂ ਵਿੱਚ ਵੀ ਦੀਵਾਲ਼ੀ ਦਾ ਉੱਲੇਖ ਮਿਲਦਾ ਹੈ। ਉੱਘੇ ਬਰਤਾਨਵੀ ਭਾਸ਼ਾ ਸ਼ਾਸਤਰੀ ਵਿਲੀਅਮ ਜੋਨਜ਼ ਨੇ ਆਪਣੀ ਪੁਸਤਕ ਵਿਚ ਦੱਸਿਆ ਕਿ "ਦੀਵਾਲ਼ੀ ਦੇਵੀ ਲੱਛਮੀ ਦੇ ਸਨਮਾਨ ਵਿੱਚ ਇਕ ਮਹਾਨ ਤਿਉਹਾਰ ਹੈ ਜਿਸ ਦੌਰਾਨ ਰੁੱਖਾਂ ਅਤੇ ਘਰਾਂ ਦੀ ਨੂਰ ਅਤੇ ਦੀਵਿਆਂ ਨਾਲ਼ ਸਜਾਵਟ ਕੀਤੀ ਜਾਂਦੀ ਹੈ"।

ਸੱਮਸਿਆਵਾਂ

ਅੱਜ ਕੱਲ੍ਹ ਕੁਝ ਥਾਂਵਾਂ 'ਤੇ ਇਹ ਤਿਉਹਾਰ ਰਵਾਇਤੀ ਸਾਦਗ਼ੀ ਅਨੁਸਾਰ ਨਹੀਂ ਮਨਾਇਆ ਜਾਂਦਾ ਸਗੋਂ ਇਸ ਦਿਨ ਲੱਖਾਂ ਕਰੋੜਾਂ ਰੁਪਿਆਂ ਦੀ ਆਤਸ਼ਬਾਜ਼ੀ ਚਲਾਈ ਜਾਂਦੀ ਹੈ ਤੇ ਮਨਾਉਣ ਦਾ ਢੰਗ ਵੀ ਬਹੁਤ ਨੁਮਾਇਸ਼ੀ ਤੇ ਦਿਖਾਵੇ ਵਾਲ਼ਾ ਹੋ ਗਿਆ ਹੈ। ਐਡੀ ਵੱਡੀ ਪੱਧਰ ’ਤੇ ਆਤਸ਼ਬਾਜ਼ੀ ਚਲਾਏ ਜਾਣ ਕਾਰਨ ਜੋ ਪ੍ਰਦੂਸ਼ਣ ਹੁੰਦਾ ਹੈ, ਉਸਦੀ ਸਥਿਤੀ ਐਨੀ ਗੰਭੀਰ ਹੈ ਕਿ ਭਾਰਤ ਦੀ ਸਰਬਉੱਚ ਅਦਾਲਤ ਨੂੰ ਨਿਰਦੇਸ਼ ਦੇਣੇ ਪਏ ਹਨ ਕਿ ਆਤਸ਼ਬਾਜ਼ੀ ਚਲਾਉਣ ਦਾ ਸਮਾਂ ਸੀਮਤ ਕੀਤਾ ਜਾਵੇ। ਦਿੱਲੀ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਤਾਂ ਪ੍ਰਦੂਸ਼ਣ ਇੰਨਾ ਵੱਧ ਜਾਂਦਾ ਹੈ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।

ਇਹ ਵੀ ਦੇਖੋ

ਹਵਾਲਾਜਾਤ

Tags:

ਦਿਵਾਲੀ ਸ਼ਬਦ ਉਤਪੱਤੀ ਅਤੇ ਮਿਤੀਆਂਦਿਵਾਲੀ ਇਤਿਹਾਸਦਿਵਾਲੀ ਸੱਮਸਿਆਵਾਂਦਿਵਾਲੀ ਇਹ ਵੀ ਦੇਖੋਦਿਵਾਲੀ ਹਵਾਲਾਜਾਤਦਿਵਾਲੀਅਯੁੱਧਿਆਕਾਲ਼ੀ ਮਾਤਾਕੁਬੇਰਕ੍ਰਿਸ਼ਨਕੱਤਕਗਣੇਸ਼ਜੈਨ ਧਰਮਤਿਹਾਰ (ਤਿਉਹਾਰ)ਦਿਵਾਲੀ (ਜੈਨ ਧਰਮ)ਦੁਰਗਾਬੋਧੀਬੰਦੀ ਛੋੜ ਦਿਵਸਯਮਯਮੁਨਾ (ਹਿੰਦੂ ਧਰਮ)ਰਾਮਰਾਵਣਲਕਸ਼ਮਣਲੰਕਾਲੱਛਮੀਵਿਸ਼ਵਕਰਮਾਸ਼ਿਵਸਿੱਖਸੀਤਾਸੋਹਰਾਈਹਨੂੰਮਾਨਹਿੰਦੂ

🔥 Trending searches on Wiki ਪੰਜਾਬੀ:

ਭਾਰਤੀ ਰੁਪਈਆਛਾਤੀ (ਨਾਰੀ)ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਰੋਹਿਤ ਸ਼ਰਮਾਅਕਾਲੀ ਫੂਲਾ ਸਿੰਘਹੋਲਾ ਮਹੱਲਾਤਰਲਜ਼ੋਮਾਟੋਤੇਜਾ ਸਿੰਘ ਸੁਤੰਤਰਹਾੜੀ ਦੀ ਫ਼ਸਲਸਿੱਖ ਧਰਮ ਦਾ ਇਤਿਹਾਸਪੰਜਾਬ, ਭਾਰਤਪੰਜਾਬ, ਭਾਰਤ ਦੇ ਜ਼ਿਲ੍ਹੇਜ਼ਫ਼ਰਨਾਮਾ (ਪੱਤਰ)ਮੁਹੰਮਦ ਗ਼ੌਰੀਭਾਰਤ ਦਾ ਉਪ ਰਾਸ਼ਟਰਪਤੀਰਾਜਸਥਾਨਭਾਈ ਗੁਰਦਾਸਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਏਡਜ਼ਦੇਬੀ ਮਖਸੂਸਪੁਰੀਵਚਨ (ਵਿਆਕਰਨ)ਸੰਤ ਰਾਮ ਉਦਾਸੀਕਾਨ੍ਹ ਸਿੰਘ ਨਾਭਾਭਾਰਤ ਦਾ ਇਤਿਹਾਸਧਨੀ ਰਾਮ ਚਾਤ੍ਰਿਕਗੁਰੂ ਗੋਬਿੰਦ ਸਿੰਘਬਸੰਤ ਪੰਚਮੀਗੁਰੂ ਗ੍ਰੰਥ ਸਾਹਿਬਮਰੀਅਮ ਨਵਾਜ਼ਸੱਜਣ ਅਦੀਬਗੁਰੂ ਹਰਿਕ੍ਰਿਸ਼ਨਸਿੰਘ ਸਭਾ ਲਹਿਰਬੈਅਰਿੰਗ (ਮਕੈਨੀਕਲ)ਵਿਕੀ22 ਅਪ੍ਰੈਲਵਾਲਪੰਜਾਬੀ ਕੈਲੰਡਰਜੈਤੋ ਦਾ ਮੋਰਚਾਧਰਤੀਸਟੀਫਨ ਹਾਕਿੰਗਪੇਰੂਪਰਿਵਾਰਫ਼ਰੀਦਕੋਟ (ਲੋਕ ਸਭਾ ਹਲਕਾ)ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ1619ਸਮਾਜਸਿਗਮੰਡ ਫ਼ਰਾਇਡਪੰਜਾਬੀ ਕਿੱਸਾ ਕਾਵਿ (1850-1950)ਪ੍ਰਿੰਸੀਪਲ ਤੇਜਾ ਸਿੰਘਮੁਹਾਰਤਅੰਮ੍ਰਿਤਾ ਪ੍ਰੀਤਮਪਹਿਲੀ ਸੰਸਾਰ ਜੰਗਹਰੀ ਸਿੰਘ ਨਲੂਆਲੋਕਧਾਰਾ ਸ਼ਾਸਤਰਅਮਰ ਸਿੰਘ ਚਮਕੀਲਾ (ਫ਼ਿਲਮ)ਪੰਜਾਬ ਦੇ ਮੇਲੇ ਅਤੇ ਤਿਓੁਹਾਰਅਲੰਕਾਰ (ਸਾਹਿਤ)ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਹਿਮਾਲਿਆਵਿਸਾਖੀਭਾਰਤਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਬਿਰਤਾਂਤਮਾਤਾ ਖੀਵੀਸਿੱਖਿਆਸਫ਼ਰਨਾਮੇ ਦਾ ਇਤਿਹਾਸਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ ਬੁਝਾਰਤਾਂਭਾਸ਼ਾਸੰਤ ਸਿੰਘ ਸੇਖੋਂਦੇਗ ਤੇਗ਼ ਫ਼ਤਿਹਟੋਂਗਾਗੌਤਮ ਬੁੱਧ🡆 More