ਦਿਲਜੀਤ ਦੋਸਾਂਝ

ਦਲਜੀਤ ਸਿੰਘ ਦੋਸਾਂਝ (ਜਨਮ: 6 ਜਨਵਰੀ 1984), ਇੱਕ ਭਾਰਤੀ ਅਦਾਕਾਰ, ਗਾਇਕ, ਟੈਲੀਵਿਜ਼ਨ ਪੇਸ਼ਕਰਤਾ ਅਤੇ ਇੰਟਰਨੈਟ ਸ਼ਖਸ਼ੀਅਤ ਹੈ। ਉਹ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਦਾ ਹੈ। ਉਹ ਪੰਜਾਬੀ ਸੰਗੀਤ ਉਦਯੋਗ ਦੇ ਪ੍ਰਮੁੱਖ ਕਲਾਕਾਰਾਂ ਵਿਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਉਸਨੇ ਪੰਜਾਬੀ ਸਿਨਮੇ ਵਿੱਚ 'ਜੱਟ ਐਂਡ ਜੂਲੀਅਟ'(2012), ਜੱਟ ਐਂਡ ਜੂਲੀਅਟ 2 (2013), ਪੰਜਾਬ 1984 (2015), ਸਰਦਾਰ ਜੀ (2016), 'ਅੰਬਰਸਰੀਆ' (2016), ਸਰਦਾਰ ਜੀ 2 (2016) ਅਤੇ ਸੁਪਰ ਸਿੰਘ (2017) ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ, ਜੋ ਕਿ ਇਤਿਹਾਸ ਦੀਆਂ ਸਭ ਤੋਂ ਸਫਲ ਪੰਜਾਬੀ ਫਿਲਮਾਂ ਵਿੱਚੋਂ ਹਨ। ਉਸਨੇ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਸਾਲ 2004 ਵਿੱਚ ਆਪਣੀ ਪਹਿਲੀ ਐਲਬਮ ਇਸ਼ਕ ਦਾ ਊੜਾ ਐੜਾ ਨਾਲ ਕੀਤੀ। ਉਸ ਨੇ 2016 ਵਿੱਚ ਉੜਤਾ ਪੰਜਾਬ ਫਿਲਮ ਨਾਲ ਆਪਣੀ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਜਿਸ ਲਈ ਉਸ ਨੇ ਸਭ ਤੋਂ ਵਧੀਆ ਪੁਰਸ਼ ਸ਼ੁਰੂਆਤ ਲਈ ਫਿਲਮਫੇਅਰ ਅਵਾਰਡ ਹਾਸਲ ਕੀਤਾ।

ਦਿਲਜੀਤ ਦੋਸਾਂਝ
ਦਿਲਜੀਤ ਦੋਸਾਂਝ
ਫ਼ਿਲੌਰੀ ਦੀ ਮੀਡੀਆ ਮੀਟਿੰਗ ਦੌਰਾਨ ਦੋਸਾਂਝ।
ਜਨਮ (1984-01-06) 6 ਜਨਵਰੀ 1984 (ਉਮਰ 40)
ਪੇਸ਼ਾ
  • ਅਦਾਕਾਰ
  • ਗਾਇਕ
  • ਟੈਲੀਵਿਜ਼ਨ ਸ਼ਖਸੀਅਤ
  • ਨਿਰਮਾਤਾ
ਸਰਗਰਮੀ ਦੇ ਸਾਲ2002–ਵਰਤਮਾਨ
ਸੰਗੀਤਕ ਕਰੀਅਰ
ਵੰਨਗੀ(ਆਂ)
ਵੈੱਬਸਾਈਟdiljitdosanjh.co.uk

ਜੀਵਨ ਅਤੇ ਪੇਸ਼ਾ

ਮੁੱਢਲਾ ਜੀਵਨ

ਦਿਲਜੀਤ ਦਾ ਜਨਮ 6 ਜਨਵਰੀ 1984 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਦੁਸਾਂਝ ਕਲਾਂ ਵਿੱਚ, ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਬਲਬੀਰ ਸਿੰਘ, ਪੰਜਾਬ ਰੋਡਵੇਜ਼ ਦੇ ਸੇਵਾ-ਮੁਕਤ ਕਰਮਚਾਰੀ ਹਨ ਅਤੇ ਮਾਤਾ ਸੁਖਵਿੰਦਰ ਕੌਰ,  ਘਰੇਲੂ ਔਰਤ ਹਨ। ਉਸਦੀ ਇੱਕ ਵੱਡੀ ਭੈਣ ਅਤੇ ਇੱਕ ਛੋਟਾ ਭਰਾ ਵੀ ਹੈ। ਉਹ ਆਪਣੇ ਬਚਪਨ ਦੇ ਦੁਸਾਂਝ ਕਲਾਂ ਵਿੱਚ ਬਿਤਾਏ ਅਤੇ ਫਿਰ ਲੁਧਿਆਣੇ, ਪੰਜਾਬ ਚਲਾ ਗਿਆ, ਜਿਥੇ ਉਸਨੇ ਆਪਣੀ ਰਸਮੀ ਸਿੱਖਿਆ ਪੂਰੀ ਕੀਤੀ, ਜਿਸ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੋਂ ਹਾਈ ਸਕੂਲ ਡਿਪਲੋਮਾ ਵੀ ਸ਼ਾਮਲ ਸੀ। ਸਕੂਲ ਦੇ ਦੌਰਾਨ ਹੀ ਉਸਨੇ ਲਾਗਲੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ।

2003–2004:ਇਸ਼ਕ ਦਾ ਊੜਾ ਐੜਾ ਅਤੇ ਦਿਲ

ਦੋਸਾਂਝ ਨੇ 2004 ਵਿੱਚ ਆਪਣੀ ਪਹਿਲੀ ਐਲਬਮ ਇਸ਼ਕ ਦਾ ਊੜਾ ਐੜਾ ਟੀ-ਸੀਰੀਜ਼ ਦੀ ਵੰਡ ਨਾਲ ਬਣੀ ਕੰਪਨੀ ਫਾਇਨਟੋਨ ਕੈਸੇਟਸ ਨਾਲ ਜਾਰੀ ਕੀਤੀ। ਫਾਇਨਟੋਨ ਦੇ ਰਾਜਿੰਦਰ ਸਿੰਘ ਨੇ ਦੋਸਾਂਝ ਨੂੰ ਪੰਜਾਬੀ ਸੰਗੀਤ ਉਦਯੋਗ ਵਿੱਚ ਪਹਿਲੀ ਵਾਰ ਸ਼ੁਰੂਆਤ ਕਰਨ ਵਿੱਚ ਮਦਦ ਕੀਤੀ ਅਤੇ ਦਲਜੀਤ ਦੀ ਬਜਾਏ ਉਸ ਦਾ ਪਹਿਲਾ ਨਾਮ ਦਿਲਜੀਤ ਕਰਨ ਦਾ ਸੁਝਾਅ ਦਿੱਤਾ। ਸੰਗੀਤ ਬਬਲੂ ਮਹਿੰਦਰਾ ਦੁਆਰਾ ਰਚਿਆ ਗਿਆ ਸੀ ਅਤੇ ਬੋਲ ਬਲਵੀਰ ਬੋਪਾਰਾਏ ਦੁਆਰਾ ਲਿਖੇ ਗਏ ਸਨ। ਦੋਸਾਂਝ ਨੇ ਅੱਠਾਂ ਗਾਣਿਆਂ ਨੂੰ ਅਵਾਜ ਦਿੱਤੀ ਅਤੇ ਨਿਰਮਾਤਾਵਾਂ ਨੇ ਐਲਬਮ ਦੇ ਟਾਈਟਲ ਟਰੈਕ ਲਈ ਇੱਕ ਸੰਗੀਤ ਵੀਡੀਓ ਬਣਾਇਆ। ਅਗਲੇ ਸਾਲ 2004 ਵਿੱਚ ਉਸਦੀ ਕੈਸਟ ਦਿਲ ਰਿਲੀਜ਼ ਹੋਈ ਅਤੇ ਇਹ ਵੀ ਫਾਇਨਟੋਨ ਕੈਸੇਟਸ ਨਾਲ ਹੀ ਸੀ।

2004–2010: ਹੋਰ ਕੈਸਟਾਂ ਅਤੇ ਸਿੰਗਲ ਗਾਣੇ

ਦੋਸਾਂਝ ਦੀ ਤੀਜੀ ਐਲਬਮ ਸਮਾਇਲ, ਦੇ ਨੱਚਦੀਆਂ ਅੱਲ੍ਹੜਾਂ ਕੁਆਰੀਆਂ ਅਤੇ ਪੱਗਾਂ ਪੋਚਵੀਆਂ ਵਾਲੇ ਗਾਣਿਆਂ ਨਾਲ ਦਿਲਜੀਤ ਨੇ ਪ੍ਰਸਿਧੀ ਖੱਟੀ। ਇਹ ਐਲਬਮ ਫਾਇਨਟੋਨ ਕੈਸੇਟਸ ਨੇ 2005 ਵਿੱਚ ਰਿਲੀਜ਼ ਕੀਤੀ ਸੀ। ਉਸ ਦੀ ਅਗਲੀ ਐਲਬਮ ਇਸ਼ਕ ਹੋ ਗਿਆ ਫਾਇਨਟੋਨ ਕੈਸੇਟਸ ਨੇ 2006 ਵਿੱਚ ਰਿਲੀਜ਼ ਕੀਤੀ ਸੀ। ਉਸ ਦੀ ਅਗਲੀ ਐਲਬਮ ਚਾਕਲੇਟ 2008 ਵਿੱਚ ਆਈ ਸੀ। 2009 ਵਿੱਚ ਦੋਸਾਂਝ ਨੇ ਚਾਰ ਵੱਖਰੇ ਸਿੰਗਲ ਭਗਤ ਸਿੰਘ, ਨੋ ਟੈਨਸ਼ਨ, ਪਾਵਰ ਆਫ਼ ਡੁਇਟ ਅਤੇ ਡਾਂਸ ਵਿਦ ਮੀ ਰਿਲੀਜ਼ ਕੀਤੇ। 2010 ਵਿੱਚ ਉਸਨੇ ਮੇਲ ਕਰਦੇ ਰੱਬਾ ਵਿੱਚ ਗਾਣਾ ਗਿਆ, ਜੋ ਜਿੰਮੀ ਸ਼ੇਰਗਿੱਲ 'ਤੇ ਫਿਲਮਾਇਆ ਗਿਆ ਸੀ।

2011–2012: ਪੰਜਾਬੀ ਫਿਲਮਾਂ ਵਿੱਚ ਦਾਖਲਾ ਅਤੇ ਲੱਕ 28 ਕੁੜੀ ਦਾ

2011 ਵਿੱਚ ਦੋਸਾਂਝ ਪੰਜਾਬੀ ਫ਼ਿਲਮਾਂ ਵਿੱਚ ਦਾਖਲ ਹੋ ਗਿਆ। ਉਸਦੀ ਪਹਿਲੀ ਫ਼ਿਲਮ ਦ ਲਾਇਨ ਆਫ਼ ਪੰਜਾਬ ਫਰਵਰੀ 2011 ਵਿੱਚ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਫਲਾਪ ਹੋ ਗਈ ਸੀ, ਪਰੰਤੂ ਫਿਲਮ ਦੇ ਸਾਉਂਡਟੈਕ ਤੋਂ "ਲੱਕ 28 ਕੁੜੀ ਦਾ" ਗਾਣਾ ਇੱਕ ਵੱਡੀ ਸਫਲਤਾ ਸੀ। ਬੀ.ਬੀ.ਸੀ ਦੁਆਰਾ ਪ੍ਰਕਾਸ਼ਿਤ ਯੂਐਸਏ ਵਿੱਚ ਦਫ਼ਤਰੀ ਏਸ਼ੀਅਨ ਡਾਉਨਲੋਡ ਚਾਰਟ 'ਤੇ ਇਹ ਗਾਣਾ ਨੰਬਰ 1 'ਤੇ ਪਹੁੰਚ ਗਿਆ ਸੀ। ਇਸ ਗਾਣੇ ਵਿੱਚ ਉਸ ਨਾਲ ਯੋ ਯੋ ਹਨੀ ਸਿੰਘ ਵੀ ਸੀ। ਜੁਲਾਈ 2011 ਵਿਚ, ਉਸਦੀ ਦੂਜੀ ਪੰਜਾਬੀ ਫ਼ਿਲਮ ਜਿਹਨੇ ਮੇਰਾ ਦਿਲ ਲੁੱਟਿਆ ਰਿਲੀਜ਼ ਹੋਈ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਭੂਮਿਕਾ ਵੀ ਸੀ ਅਤੇ ਫਿਲਮ ਨੇ ਚੰਗਾ ਵਪਾਰ ਕੀਤਾ। ਦੋਸਾਂਝ ਨੇ ਫਿਲਮ ਦੇ ਸਾਉਂਡਟਰੈਕ ਵਿੱਚ ਬਾਰਾਂ ਟਰੈਕਾਂ ਵਿਚੋਂ ਛੇ ਗਾਣਿਆਂ ਨੂੰ ਅਵਾਜ਼ ਦਿੱਤੀ। ਉਸੇ ਸਾਲ ਨਵੰਬਰ ਵਿਚ, ਦਿਲਜੀਤ ਨੇ ਐਲਾਨ ਕੀਤਾ ਕਿ ਉਹ ਆਪਣਾ ਵਿਵਾਦਪੂਰਨ ਐਲਬਮ ਅਰਬਨ ਪੇਂਡੂ ਰਿਲੀਜ਼ ਨਹੀਂ ਕਰੇਗਾ, ਜਿਸ ਵਿੱਚ 15 ਸਾਲ ਗਾਣਾ ਵੀ ਸ਼ਾਮਲ ਸੀ। ਇਹ ਸਿੰਗਲ, ਜੋ ਯੋ ਯੋ ਹਨੀ ਸਿੰਘ ਨਾਲ ਸੀ, ਵਿੱਚ ਕੁਆਰੀਆਂ ਲੜਕੀਆਂ ਦੇ ਵਿਭਿੰਨ ਵਰਤਾਓ ਬਾਰੇ ਅਤੇ ਸ਼ਰਾਬ, ਨਸ਼ੇ ਅਤੇ ਟੈਟੂ ਵਿੱਚ ਉਨ੍ਹਾਂ ਦੀ ਭਰਮਾਰ ਬਾਰੇ ਗੱਲ ਕੀਤੀ। ਉਸ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਸੀ: "ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਮੇਰਾ ਇਰਾਦਾ ਨਹੀਂ ਸੀ। ਮੈਂ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦਾ ਹਾਂ ਜਿਹੜੇ ਇਸ ਗੀਤ ਦੀ ਉਡੀਕ ਕਰ ਰਹੇ ਸਨ।" ਦੋਸਾਂਝ ਨੇ ਆਪਣੇ 2013 ਦੇ ਹਿੱਟ ਸਿੰਗਲ ਪਰੋਪਰ ਪਟੋਲਾ ਦੇ ਸੰਗੀਤ ਵੀਡੀਓ ਵਿੱਚ ਟਰੈਕ ਅਤੇ ਐਲਬਮਾਂ ਦੀ ਯਾਦ ਦਿਵਾਉਣ ਲਈ ਇੱਕ ਅਰਬਨ ਪੇਂਡੂ ਦੇ ਛਾਪੇ ਵਾਲੀ ਟੀ-ਸ਼ਰਟ ਪਹਿਨੀ ਹੋਈ ਸੀ। ਦੋਸਾਂਝ ਨੇ 2011 ਵਿੱਚ ਕੈਟੀ ਆਈਜ਼, ਧਰਤੀ ਅਤੇ ਚੁਸਤੀਆਂ ਤਿੰਨ ਵੱਖ-ਵੱਖ ਸਿੰਗਲਜ਼ ਜਾਰੀ ਕੀਤੇ।

ਡਿਸਕੋਗ੍ਰਾਫੀ

ਸਾਲ ਸਿਰਲੇਖ ਲੇਬਲ
2000 ਇਸ਼ਕ ਦਾ ਊੜਾ ਆੜਾ ਫਾਇਨਟੋਨ
2004 ਦਿਲ ਫਾਇਨਟੋਨ
2005 ਸਮਾਇਲ ਫਾਇਨਟੋਨ
2006 ਇਸ਼ਕ ਹੋ ਗਿਆ ਫਾਇਨਟੋਨ
2008 ਚਾਕਲੇਟ ਸਪੀਡ ਰਿਕਾਰਡ
2009 ਦ ਨੈਕਸਟ ਲੈਵਲ ਟੀ ਸੀਰੀਜ਼
2012 ਸਿੱਖ ਗੈਰ-ਰਵਾਇਤੀ ਧਾਰਮਿਕ ਐਲਬਮ, ਸਪੀਡ ਰਿਕਾਰਡ
2012 ਬੈਕ ਟੂ ਬੇਸਿਕ ਸਪੀਡ ਰਿਕਾਰਡ
2012 ਅਰਬਨ ਪੇਂਡੂ ਰਿਲੀਜ਼ ਨਹੀਂ ਹੋਈ
2018 ਕਾਨਫੀਡੈਂਨਸ਼ੀਅਲ ਟੀ ਸੀਰੀਜ਼
2018 ਰੋਅਰ ਫੇਮਸ ਸਟੂਡੀਓ
2020 ਗੋਟ ਫੇਮਸ ਸਟੂਡੀਓ, ਦਿਲਜੀਤ ਦੋਸਾਂਝ
2021 ਮੂਨ ਚਾਈਲਡ ਏਰਾ ਫੇਮਸ ਸਟੂਡੀਓ, ਦਿਲਜੀਤ ਦੋਸਾਂਝ
2023 ਗੋਸਟ

ਫਿਲਮਾਂ ਵਿੱਚ ਗਾਏ ਗੀਤ

ਪੰਜਾਬੀ

ਸਾਲ ਫਿਲਮ ਗੀਤ
2011 ਧਰਤੀ ਵਰੰਟ
2013 ਬਿੱਕਰ ਬਾਈ ਸੈਂਟੀਮੈਂਟਲ ਮੈਂ ਫੈਨ ਭਗਤ ਸਿੰਘ ਦਾ

ਹਿੰਦੀ

ਸਾਲ ਫਿਲਮ ਗੀਤ
2012 ਤੇਰੇ ਨਾਲ ਲਵ ਹੋ ਗਿਆ ਪੀ ਪਾਂ ਪੀ ਪਾਂ ਹੋ ਗਿਆ
2013 ਮੇਰੇ ਡੈਡ ਕੀ ਮਾਰੂਤੀ ਮੇਰੇ ਡੈਡ ਕੀ ਮਾਰੂਤੀ
2013 ਯਮਲਾ ਪਗਲਾ ਦੀਵਾਨਾ-੨ ਐਂਦਾਂ ਹੀ ਨੱਚਨਾ
2015 ਸਿੰਘ ਇਜ਼ ਬਲਿੰਗ ਤੁੰਗ ਤੁੰਗ ਬਾਜੇ
2016 ਉੜਤਾ ਪੰਜਾਬ ਇੱਕ ਕੁੜੀ
2017 ਫ਼ਿਲੌਰੀ ਨੌਟੀ ਬਿੱਲੋ
2017 ਨੂਰ ਮੂਵ ਯੂੳਰ ਲੱਕ
2017 ਰਾਬਤਾ ਸਾਡਾ ਮੂਵ

ਫਿਲਮਾਂ

ਪੰਜਾਬੀ

ਸਾਲ ਫਿਲਮ ਭੂਮਿਕਾ
2010 ਮੇਲ ਕਰਾਦੇ ਰੱਬਾ ਰਾਜਵੀਰ ਢਿੱਲੋਂ
2011 ਦ ਲਾਇਨ ਆਫ ਪੰਜਾਬ ਅਵਤਾਰ ਸਿੰਘ
ਜੀਹਨੇ ਮੇਰਾ ਦਿਲ ਲੁੱਟਿਆ ਗੁਰਨੂਰ ਸਿੰਘ ਰੰਧਾਵਾ
2012 ਜੱਟ ਐਂਡ ਜੂਲੀਅਟ ਫਤਿਹ ਸਿੰਘ
2013 ਸਾਡੀ ਲਵ ਸਟੋਰੀ ਰਾਜਵੀਰ/ ਬਿੱਲਾ
ਜੱਟ ਐਂਡ ਜੂਲੀਅਟ 2 ਫਤਿਹ ਸਿੰਘ
2014 ਡਿਸਕੋ ਸਿੰਘ ਲਾਟੂ ਸਿੰਘ
ਪੰਜਾਬ 1984 ਸ਼ਿਵਜੀਤ ਸਿੰਘ ਮਾਨ / ਸ਼ਿਵਾ
2015 ਸਰਦਾਰ ਜੀ ਜੱਗੀ
ਮੁਖਤਿਆਰ ਚੱਡਾ ਮੁਖਤਿਆਰ ਚੱਡਾ
2016 ਅੰਬਰਸਰੀਆ ਜੱਟ ਅੰਬਰਸਰੀਆ
ਸਰਦਾਰ ਜੀ 2 ਜੱਗੀ/ ਅੱਥਰਾ/ ਸਤਿਕਾਰ
2017 ਸੁਪਰ ਸਿੰਘ ਸੱਜਣ ਸਿੰਘ/ ਸੈਮ/ਸੁਪਰ ਸਿੰਘ
2018 ਸੱਜਣ ਸਿੰਘ ਰੰਗਰੂਟ ਸੱਜਣ ਸਿੰਘ ਰੰਗਰੂਟ
2019 ਛੜਾ ਛੜਾ
2021 ਹੌਂਸਲਾ ਰੱਖ ਯੈਂਕੀ ਸਿੰਘ
2022 ਬਾਬੇ ਭੰਗੜਾ ਪਾਉਂਦੇ ਨੇ ਜੱਗੀ
2023 ਜੋੜੀ ਸਿਤਾਰਾ

ਹਿੰਦੀ

ਸਾਲ ਫਿਲਮ ਭੂਮਿਕਾ
2016 ਉੜਤਾ ਪੰਜਾਬ ਸਰਤਾਜ ਸਿੰਘ
2017 ਫ਼ਿਲੌਰੀ ਰੂਪ ਲਾਲ ਫ਼ਿਲੌਰੀ
2018 ਵੈਲਕਮ ਟੂ ਨਿਊਯਾਰਕ ਤੇਜੀ
ਸੂਰਮਾ ਹਾਕੀ ਖਿਡਾਰੀ ਸੰਦੀਪ ਸਿੰਘ
2019 ਅਰਜੁਨ ਪਟਿਆਲਾ ਅਰਜੁਨ ਪਟਿਆਲਾ
ਗੁਡ ਨਿਊਜ਼ ਹਨੀ
2020 ਸੂਰਜ ਪੇ ਮੰਗਲ ਭਾਰੀ ਸੂਰਜ
2022 ਜੋਗੀ ਜੋਗਿੰਦਰ "ਜੋਗੀ" ਸਿੰਘ
2024 ਕ੍ਰਿਊ ਜੈਵੀਰ ਸਿੰਘ ਰਾਠੌਰ, ਕਸਟਮ ਅਫਸਰ
ਅਮਰ ਸਿੰਘ ਚਮਕੀਲਾ ਅਮਰ ਸਿੰਘ ਚਮਕੀਲਾ

ਹਵਾਲੇ

Tags:

ਦਿਲਜੀਤ ਦੋਸਾਂਝ ਜੀਵਨ ਅਤੇ ਪੇਸ਼ਾਦਿਲਜੀਤ ਦੋਸਾਂਝ ਡਿਸਕੋਗ੍ਰਾਫੀਦਿਲਜੀਤ ਦੋਸਾਂਝ ਫਿਲਮਾਂ ਵਿੱਚ ਗਾਏ ਗੀਤਦਿਲਜੀਤ ਦੋਸਾਂਝ ਫਿਲਮਾਂਦਿਲਜੀਤ ਦੋਸਾਂਝ ਹਵਾਲੇਦਿਲਜੀਤ ਦੋਸਾਂਝਅਦਾਕਾਰਅੰਬਰਸਰੀਆਉੜਤਾ ਪੰਜਾਬਗਾਇਕਜੱਟ ਐਂਡ ਜੂਲੀਅਟਜੱਟ ਐਂਡ ਜੂਲੀਅਟ 2ਪੰਜਾਬ 1984ਪੰਜਾਬ ਦਾ ਸੰਗੀਤਪੰਜਾਬੀ ਸਿਨਮਾਫ਼ਿਲਮਫ਼ੇਅਰ ਪੁਰਸਕਾਰਬਾਲੀਵੁੱਡਸਰਦਾਰ ਜੀ 2ਸੁਪਰ ਸਿੰਘ

🔥 Trending searches on Wiki ਪੰਜਾਬੀ:

ਰਸ (ਕਾਵਿ ਸ਼ਾਸਤਰ)ਦੋ ਟਾਪੂ (ਕਹਾਣੀ ਸੰਗ੍ਰਹਿ)ਹਿੰਦੀ ਭਾਸ਼ਾਅਲੰਕਾਰ (ਸਾਹਿਤ)ਹਾਸ਼ਮ ਸ਼ਾਹਸਮਾਜਮੋਹਨਜੀਤਪੰਜਾਬੀ ਕੱਪੜੇਬਰਗਾੜੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਕਬੱਡੀਵਰ ਘਰਨਨਕਾਣਾ ਸਾਹਿਬਸਿਸਵਾਂ ਡੈਮਤਰਸੇਮ ਜੱਸੜਸਾਹਿਬਜ਼ਾਦਾ ਅਜੀਤ ਸਿੰਘਨੇਪਾਲਤਬਲਾਪੰਜ ਤਖ਼ਤ ਸਾਹਿਬਾਨਧਰਮਧੁਨੀ ਵਿਉਂਤਪੇਰੀਆਰ ਈ ਵੀ ਰਾਮਾਸਾਮੀਬਠਿੰਡਾਪੁਆਧਛਪਾਰ ਦਾ ਮੇਲਾਬਾਈਬਲਰਬਾਬਖੜਕ ਸਿੰਘਅਕਾਲੀ ਫੂਲਾ ਸਿੰਘਗੁਰੂ ਗੋਬਿੰਦ ਸਿੰਘਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸਰੋਜਨੀ ਨਾਇਡੂਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਵਿਸ਼ਵ ਵਾਤਾਵਰਣ ਦਿਵਸਘੜਾਫੁਲਕਾਰੀਜੀਵਨੀਪੰਜਾਬ ਦੇ ਮੇਲੇ ਅਤੇ ਤਿਓੁਹਾਰਗੁਰਪ੍ਰੀਤ ਸਿੰਘ ਧੂਰੀਚਰਨਜੀਤ ਸਿੰਘ ਚੰਨੀਪੂਰਨ ਭਗਤਸਿੱਧੂ ਮੂਸੇ ਵਾਲਾਰੂਸਮੋਹਨ ਸਿੰਘ ਦੀਵਾਨਾਤੂਫ਼ਾਨਨਾਗਰਿਕਤਾਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਉਮਰਾਹਹਰਿਮੰਦਰ ਸਾਹਿਬਰੇਖਾ ਚਿੱਤਰਫ਼ਿਰੋਜ਼ਪੁਰਗੁਰੂ ਅਮਰਦਾਸਸਿੱਠਣੀਆਂਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਜੰਗਲੀ ਜੀਵ ਸੁਰੱਖਿਆਕੁਲਦੀਪ ਪਾਰਸਜੱਸਾ ਸਿੰਘ ਆਹਲੂਵਾਲੀਆਗੁਰਦੁਆਰਾਕਾਵਿ ਦੀਆ ਸ਼ਬਦ ਸ਼ਕਤੀਆਮਨੁੱਖੀ ਸਰੀਰਨੀਤੀਕਥਾਜਲਾਲ ਉੱਦ-ਦੀਨ ਖਿਲਜੀਧਿਆਨ ਚੰਦਪਵਿੱਤਰ ਪਾਪੀ (ਨਾਵਲ)ਕੁਆਰੀ ਮਰੀਅਮਭਗਤ ਪੂਰਨ ਸਿੰਘਖੋਜਗੋਪਰਾਜੂ ਰਾਮਚੰਦਰ ਰਾਓਲਹਿਰਾ ਦੀ ਲੜਾਈ🡆 More