ਤਿਤਲੀ

ਤਿਤਲੀ ਕੀਟ ਵਰਗ ਲੈਪੀਡੋਪਟੇਰਾ ਗਣ ਦੀ ਇੱਕ ਪ੍ਰਾਣੀ ਹੈ, ਜੋ ਆਮ ਤੌਰ 'ਤੇ ਹਰ ਜਗ੍ਹਾ ਮਿਲਦੀ ਹੈ। ਇਹ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਹੁੰਦੀ ਹੈ। ਬਾਲਗ਼ ਤਿਤਲੀਆਂ ਦੇ ਵੱਡੇ, ਅਕਸਰ ਚਮਕੀਲੇ ਰੰਗੀਨ ਖੰਭ ਹੁੰਦੇ ਹਨ, ਅਤੇ ਬੜੀ ਪਿਆਰੀ ਉਡਾਨ ਹੁੰਦੀ ਹੈ। ਗਰੁੱਪ ਵਿੱਚ ਅਸਲੀ ਤਿਤਲੀਆਂ (ਪਰਪਰਵਾਰ ਪੈਪੀਲਿਓਨਾਇਡੀਆ), ਸਕਿੱਪਰ (ਪਰਪਰਵਾਰ ਹੇਸਪਰਾਇਡੀਆ) ਅਤੇ ਪਤੰਗਾ-ਤਿਤਲੀਆਂ (ਪਰਪਰਵਾਰ ਹੇਡੀਲਾਇਡੀਆ) ਸ਼ਾਮਲ ਹਨ। ਤਿਤਲੀਆਂ ਦੇ ਪਥਰਾਟ 40-50 ਲੱਖ ਸਾਲ ਪਹਿਲਾਂ ਦੇ ਮਿਲਦੇ ਹਨ।

ਤਿਤਲੀ
ਤਿਤਲੀ
Scientific classification
Kingdom:
Phylum:
ਆਰਥਰੋਪੋਡਾ
Class:
Order:
(unranked):
ਰੋਪੈਲੋਸੇਰਾ
ਉੱਪ-ਸਮੂਹ

ਪੰਜਾਬੀ ਸੱਭਿਆਚਾਰ ਵਿੱਚ

ਪੰਜਾਬੀ ਸੱਭਿਆਚਾਰ ਵਿੱਚ ਤਿਤਲੀਆਂ ਨੂੰ ਅਪੱਛਰਾਂ ਮੰਨਿਆ ਗਿਆ ਹੈ। ਤਿਤਲੀਆਂ ਦੇ ਹੋਂਦ ਵਿੱਚ ਆਉਣ ਬਾਰੇ ਇੱਕ ਕਥਾ ਪ੍ਰਚੱਲਤ ਹੈ ਜਿਸ ਅਨੁਸਾਰ ਇੱਕ ਅਜਿਹੀ ਅਪੱਛਰਾ ਸੀ ਜੋ ਹਰ ਰੋਜ਼ ਰਾਤ ਦੇ ਸਮੇਂ ਧਰਤੀ ਦੇ ਜੰਗਲਾਂ ਤੇ ਬਗੀਚਿਆਂ ਵਿੱਚ ਘੁੰਮਣ-ਫਿਰਨ ਲਈ ਆਉਂਦੀ ਸੀ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਵਾਪਿਸ ਚਲੀ ਜਾਂਦੀ ਸੀ। ਇੱਕ ਦਿਨ ਉਸ ਦੇ ਕੱਪੜੇ ਝਾੜੀਆਂ ਵਿੱਚ ਫੱਸ ਗਏ ਅਤੇ ਆਪਣੇ ਰੇਸ਼ਮੀ ਕੱਪੜਿਆਂ ਨੂੰ ਫਟਣ ਤੋਂ ਬਚਾਉਣ ਲਈ ਉਹ ਇੱਕ-ਇੱਕ ਕਰ ਕੇ ਕੰਡੇ ਕੱਢਣ ਲੱਗੀ। ਇੰਨੀ ਦੇਰ ਵਿੱਚ ਸਵੇਰ ਹੋ ਗਈ ਅਤੇ ਸੂਰਜ ਦੀ ਰੌਸ਼ਨੀ ਵਿੱਚ ਉਹ ਸੁੰਗੜਕੇ ਤਿਤਲੀ ਬਣ ਗਈ ਅਤੇ ਹਮੇਸ਼ਾ ਲਈ ਇੱਥੇ ਹੀ ਰਹਿ ਗਈ।

ਤਿਤਲੀ ਬਾਰੇ ਹੇਠ ਲਿਖੀ ਬੁਝਾਰਤ ਪ੍ਰਚੱਲਤ ਹੈ:

ਅਰਸ਼ੋਂ ਉਤਰੀ ਕਾਮਨੀ
ਕਰ ਕੇ ਸੁੰਦਰ ਭੇਸ,
ਜੋੜਾ ਸਤਰੰਗਾ ਪਹਿਨ ਕੇ
ਕਾਲਾ ਘੋੜਾ ਹੇਠ।

ਤਿਤਲੀ ਨਾਲ ਸਬੰਧਿਤ ਕਈ ਬੋਲੀਆਂ ਵੀ ਹਨ ਜਿਹਨਾਂ ਵਿੱਚੋਂ ਇੱਕ ਹੇਠ ਪੇਸ਼ ਹੈ:

ਕਾਲੀ ਤਿਤਲੀ ਕਮਾਦੋਂ ਨਿਕਲੀ
ਕਿ ਉਡਦੀ ਨੂੰ ਬਾਜ਼ ਪੈ ਗਿਆ

ਤਿਤਲੀ ਨਾਲ ਸਬੰਧਿਤ ਇੱਕ ਕਵਿਤਾ ਇਸ ਤਰ੍ਹਾਂ ਹੈ:
ਤਿਤਲੀ ਉੜੀ, ਬੱਸ ਤੇ ਚੜੀ,
ਸੀਟ ਨਾ ਮਿਲੀ, ਰੋਣ ਲਗੀ,
ਡਰਾਈਵਰ ਬੋਲਾ, ਆਜਾ ਮੇਰੇ ਪਾਸ,
ਤਿਤਲੀ ਬੋਲੀ, ਹਟ ਬਦਮਾਸ਼,

ਹਵਾਲੇ

Tags:

🔥 Trending searches on Wiki ਪੰਜਾਬੀ:

ਸ਼ੁਭਮਨ ਗਿੱਲਸਦਾਮ ਹੁਸੈਨਯੂਬਲੌਕ ਓਰਿਜਿਨਸਿੰਚਾਈਸਾਮਾਜਕ ਮੀਡੀਆਆਮਦਨ ਕਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਲੋਕ ਪੂਜਾ ਵਿਧੀਆਂਲੋਕੇਸ਼ ਰਾਹੁਲਸੂਰਜਅਲੰਕਾਰ (ਸਾਹਿਤ)ਬਹੁਭਾਸ਼ਾਵਾਦਗਿਆਨੀ ਦਿੱਤ ਸਿੰਘਵੱਡਾ ਘੱਲੂਘਾਰਾਆਂਧਰਾ ਪ੍ਰਦੇਸ਼ਸੰਸਾਰੀਕਰਨਨਵ ਸਾਮਰਾਜਵਾਦਅਸਤਿਤ੍ਵਵਾਦਪੰਜਾਬੀ ਵਿਆਕਰਨਬੱਚਾਜਗਜੀਵਨ ਰਾਮਅਮਰੀਕ ਸਿੰਘਗਿਆਨ ਪ੍ਰਬੰਧਨਜਪੁਜੀ ਸਾਹਿਬਪੀਲੂਪੱਤਰਕਾਰੀਪੰਜਾਬੀਕਾਲੀਦਾਸ2023 ਕ੍ਰਿਕਟ ਵਿਸ਼ਵ ਕੱਪਸਾਂਬਾ, (ਜੰਮੂ)ਭਾਰਤ ਦਾ ਰਾਸ਼ਟਰਪਤੀਅਨੰਦ ਸਾਹਿਬਪੰਜਾਬੀ ਸਾਹਿਤਸੰਤ ਅਤਰ ਸਿੰਘਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਗੈਰ-ਲਾਭਕਾਰੀ ਸੰਸਥਾਪੰਜਾਬ ਦੇ ਲੋਕ ਸਾਜ਼ਗਲੇਸ਼ੀਅਰ ਨੇਸ਼ਨਲ ਪਾਰਕ (ਅਮਰੀਕਾ)ਜੱਟਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਗੁਰੂ ਅੰਗਦਸੰਸਮਰਣਇਤਿਹਾਸਭਾਈ ਗੁਰਦਾਸ ਦੀਆਂ ਵਾਰਾਂਨਯਨਤਾਰਾਇੰਡੋਨੇਸ਼ੀਆਸਮਾਜਮੈਰੀ ਕਿਊਰੀਪੇਰੀਆਰ ਈ ਵੀ ਰਾਮਾਸਾਮੀਸਾਹਿਤ ਅਕਾਦਮੀ ਇਨਾਮਰਾਧਾ ਸੁਆਮੀ ਸਤਿਸੰਗ ਬਿਆਸਸਾਰਾਗੜ੍ਹੀ ਦੀ ਲੜਾਈਭਾਈ ਤਾਰੂ ਸਿੰਘਸੁਹਜਵਾਦੀ ਕਾਵਿ ਪ੍ਰਵਿਰਤੀਉਸਤਾਦ ਦਾਮਨਪੰਜਾਬੀ ਕਹਾਣੀਗੁਰਦਾਸ ਮਾਨਸੂਫ਼ੀ ਕਾਵਿ ਦਾ ਇਤਿਹਾਸਆਨੰਦਪੁਰ ਸਾਹਿਬਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ)ਗੁਰੂ ਹਰਿਰਾਇਵੀਮਹਾਨ ਕੋਸ਼ਅਹਿਮਦ ਫ਼ਰਾਜ਼ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਕੁੱਕੜਾਂ ਦੀ ਲੜਾਈਰਾਜਾ ਈਡੀਪਸਜਸਵੰਤ ਸਿੰਘ ਕੰਵਲਨਨਕਾਣਾ ਸਾਹਿਬਜੈਵਲਿਨ ਥਰੋਅਜ਼ਅੰਬਾਲਾਮਾਤਾ ਗੁਜਰੀਵਿਟਾਮਿਨ ਡੀਪਾਕਿਸਤਾਨ🡆 More