ਤਰਲੋਕ ਸਿੰਘ ਕੰਵਰ

ਤਰਲੋਕ ਸਿੰਘ ਕੰਵਰ ਪੰਜਾਬੀ ਚਿੰਤਕ ਅਤੇ ਸਾਹਿਤ ਆਲੋਚਕ ਸਨ

ਜਾਣ - ਪਹਿਚਾਣ

ਡਾ. ਤਰਲੋਕ ਸਿੰਘ ਕੰਵਰ ( 1931-29 ਅਗਸਤ 1994 ) ਡਾ . ਤਰਲੋਕ ਸਿੰਘ ਕੰਵਰ ਪੰਜਾਬੀ ਦੇ ਉਹਨਾਂ ਚੋਟੀ ਦੇ ਸਮੀਖਿਆਕਾਰਾਂ ਵਿਚ ਸ਼ਾਮਲ ਹਨ , ਜਿਹੜੇ ਸਾਹਿਤ ਦੀ ਸਾਹਿਤਕਤਾ ਨੂੰ ਨਿਸਚਿਤ ਕਰਨ ਲਈ ਯਤਨਸ਼ੀਲ ਰਹੇ ਹਨ । ਇਸ ਮੰਤਵ ਲਈ ਉਹਨਾਂ ਨੇ ਨਾ ਕੇਵਲ ਰੂਸੀ ਰੂਪਵਾਦ , ਅਮਰੀਕੀ ਨਵ - ਲੋਚਨਾ ਤੇ ਸੰਰਚਨਾਵਾਦ ਵਰਗੇ ਸਾਹਿਤ - ਸਮੀਖਿਆ ਦੇ ਰੁਝਾਣਾਂ ਨੂੰ ਗੰਭੀਰਤਾ ਨਾਲ ਅਧਿਐਨ - ਵਿਸ਼ਲੇਸ਼ਣ ਦਾ ਵਿਸ਼ਾ ਹੀ ਬਣਾਇਆ ਸਗੋਂ ਆਪਣੇ ਨਵੇਕਲੇ ਅੰਦਾਜ਼ ਵਿਚ ਇਹਨਾਂ ਪਹੁੰਚ ਵਿਧੀਆਂ ਨਾਲ ਸੰਵਾਦ ਰਚਾਉਣ ਦਾ ਯਤਨ ਵੀ ਕੀਤਾ । ਡਾ . ਹਰਿਭਜਨ ਸਿੰਘ ਭਾਟੀਆ ਦਾ ਕਹਿਣਾ ਹੈ ਕਿ ਜਿਥੇ ਹਰਿਭਜਨ ਸਿੰਘ ਚਿੰਤਨ ਵਧੇਰੇ ਕਰਕੇ ਰੂਪਵਾਦ ਤੇ ਸੰਰਚਨਾਵਾਦ ਦੇ ਇਰਦ ਗਿਰਦ ਵਿਚਰਦਾ ਰਿਹਾ , ਉਥੇ ਡਾ ਕਵਰ ਦਾ ਚਿੰਤਨ ਕੌਮਾਂਤਰੀ ਪੱਧਰ ਉਪਰ ਵਾਪਰੀਆਂ ਇਹਨਾਂ ਤੋਂ ਪਾਰ ਦੀਆਂ ਪ੍ਰਾਪਤੀਆਂ ਨਾਲ ਵੀ ਜੁੜਿਆ ਰਿਹਾ ਅਰਥਾਤ ਡਾ . ਕੰਵਰ ਨੇ ਆਪਣੇ ਚਿੰਤਨ ਦੇ ਘੇਰੇ ਨੂੰ ਰੂਪਵਾਦ , ਸੰਰਚਨਾਵਾਦ ਤੋਂ ਅੱਗੇ ਪ੍ਰਤੀਕਵਾਦ ਉੱਤਰ - ਸੰਰਚਨਾਵਾਦ ਅਤੇ ਚਿਹਨ - ਵਿਗਿਆਨ ਤਕ ਫੈਲਾਇਆ ਹੈ ਤੇ ਪੰਜਾਬੀ ਚਿੰਤਨ ਚੇਤਨਾ ਦੇ ਖੇਤਰ ਵਿਚ ਆਪਣਾ ਸਥਾਨ ਬਣਾਇਆ ਹੈ  


ਰਚਨਾਵਾਂ

ਡਾ . ਤਰਲੋਕ ਸਿੰਘ ਵੱਲੋਂ ਪੰਜਾਬੀ ਸਮੀਖਿਆ ਖੇਤਰ . ਤਰਲੋਕ ਸਿੰਘ ਵੱਲੋਂ ਪੰਜਾਬੀ ਸਮੀਖਿਆ ਖੇਤਰ ਵਿਚ ਬਦਲਦੇ ਪਰਿਪੇਖ ( 1975 ) ,

ਮਾਨ ਪ੍ਰਤਿਮਾਨ ( 1976 ) 

, ਪਾਠ ਤੇ ਪ੍ਰਸੰਗ ( 1985 ) ਸੰਚਾਰ ਸਭਿਆਚਾਰ ( 1988 ) ਸਾਹਿਤ ਅਧਿਐਨ ਦੇ ਬਦਲਦੇ ਪਰਿਪੇਖ ( 1988 ) ਥਾਪਨਾ / ਉਥਾਪਨਾ ( 1989 ) ਵਚਨ / ਪ੍ਰਵਚਨ ( 1991 ) ਸਭਿਆਚਾਰ ਵਿਗਿਆਨ ( 1991 ) ਪ੍ਰਪੰਚ / ਪ੍ਰਬੰਧ / ਪ੍ਰਵਾਹ ( 1992 ) ਗੁਰੂ ਨਾਨਕ ਦਾ ਕਾਵਿ ਸ਼ਾਸਤਰ ( 1994 ) ਵਰਗੀਆਂ ਮੁੱਲਵਾਨ ਰਚਨਾਵਾਂ ਦੇ ਰੂਪ ਵਿਚ ਵੱਡਮੁੱਲਾ ਯੋਗਾਨ ਪਾਇਆ ਹੈ ।

ਵਿਹਾਰਕੀ ( 1980 ) ਬੰਧ ਪ੍ਰਤਿਸ਼ੋਧ ( 1989 )  

ਅਤੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਡਾ.ਕੰਵਰ ਵੱਲੋਂ ਸੰਪਾਦਤ ਕੀਤੀਆਂ ਆਲੋਚਨਾ ਪੁਸਤਕਾਂ ਹਨ । ਡਾ . ਕੰਵਰ ਨੇ 1967 ਈ ਵਿਚ ਦਿੱਲੀ ਯੂਨੀਵਰਸਿਟੀ ਤੋਂ ਡਾ . ਹਰਿਭਜਨ ਸਿੰਘ ਦੀ ਨਿਗਰਾਨੀ ਅਧੀਨ ਆਧੁਨਿਕ ਪੰਜਾਬੀ ਕਵਿਤਾ ( 1900-1950 ) ਵਿਚ ਪ੍ਰਤੀਕਵਾਦ ' ਵਿਸ਼ੇ ਉੱਤੇ ਪੀਐੱਚ.ਡੀ ਦੀ ਉਪਾਧੀ ਪ੍ਰਾਪਤ ਕੀਤੀ ਸੀ । ਇਹੋ ਕਾਰਨ ਹੈ ਕਿ ਸ਼ੁਰੂ ਵਿਚ ਡਾ . ਕੰਵਰ ਦੀ ਆਲੋਚਨਾ ਵਿਚ ਪ੍ਰਤੀਕਵਾਦ ਦੇ ਗਿਆਨ ਸ਼ਾਸਤਰੀ ਸਰੋਕਾਰ ਵਧੇਰੇ ਉਘੜੇ ਨਜ਼ਰ ਆਉਂਦੇ ਹਨ । ਇਸ ਸਮੇਂ ਦੌਰਾਨ ਡਾ . ਕਵਰ ਦੀ ਇਹ ਧਾਰਨਾ ਪੇਸ਼ ਹੋਈ ਮਿਲਦੀ ਹੈ ਕਿ ਮਨੁੱਖੀ ਸਭਿਆਚਾਰ ਦੇ ਸਿਰਜਨਾਤਮਕ ਅਮਲ ਦੌਰਾਨ ਪ੍ਰਤੀਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਅਸਲ ਵਿਚ ਸਭਿਆਚਾਰ ਪ੍ਰਤੀਕ ਆਧਾਰਿਤ ਵਰਤਾਰਾ ਹੀ ਹੁੰਦਾ ਹੈ ।

              ਡਾ ਕੰਵਰ ਬਾਰੇ ਵਿਦਵਾਨਾਂ ਦੇ ਵਿਚਾਰ              

ਡਾ ਭਾਟੀਆ ਅਨੁਸਾਰ ਡਾ . ਕਵਰ ਪ੍ਰਮੁੱਖ ਰੂਪ ਵਿਚ ਇਕ ਸਿਧਾਂਤਕਾਰ ਸੀ , ਜਿਹੜਾ ਪੱਛਮੀ ਗਿਆਨ - ਸ਼ਾਸਤਰ ਦੇ ਖੇਤਰ ਵਿਚ ਵਾਪਰੀਆਂ ਤਬਦੀਲੀਆਂ ਤੋਂ ਪੰਜਾਬੀ ਚਿੰਤਨ ਜਗਤ ਨੂੰ ਵਾਕਫ਼ ਕਰਾਉਣਾ ਲੋਚਦਾ ਸੀ । ਇਸ ਮੰਤਵ ਲਈ ਉਸ ਨੇ ਆਪਣੇ ਯਤਨ ਨਿਰੰਤਰ ਜਾਰੀ ਰੱਖੇ ਸੀ । ਵਿਦਵਾਨਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਡਾ . ਕੰਵਰ ਨੇ 1975 ਈ ਵਿਚ ਇਕ ਲਘੂ ਆਕਾਰੀ ਰਚਨਾ ਸਾਹਿਤ ਅਧਿਐਨ ਦੀ ਸੰਰਚਨਾਵਾਦੀ ਪ੍ਰਣਾਲੀ ਪ੍ਰਕਾਸ਼ਤ ਕਰਵਾਈ ਸੀ । ਭਾਵੇਂ ਸੰਰਚਨਾਵਾਦੀ ਪ੍ਰਣਾਲੀ ਦਾ ਜ਼ਿਕਰ ਡਾ . ਹਰਿਭਜਨ ਸਿੰਘ ਨੇ ਆਪਣੀਆਂ ਰਚਨਾਵਾਂ ਵਿਚ ਕੀਤਾ ਸੀ ਪਰੰਤੂ ਪੁਸਤਕ ਰੂਪ ਵਿਚ ਸੰਰਚਨਾਵਾਦੀ ਪ੍ਰਣਾਲੀ ਦੇ ਸਿਧਾਂਤਕ ਪਹਿਲੂਆਂ ਨੂੰ ਉਸ ਨੇ ਹੀ ਪੇਸ਼ ਕਰਨ ਦਾ ਉੱਦਮ ਕੀਤਾ ਸੀ । ( ਹ.ਸ ਭਾਟੀਆ , 2004 ) ਡਾ . ਸੁਤਿੰਦਰ ਸਿੰਘ ਨੂਰ ਦੀ ਡਾ . ਕੰਵਰ ਬਾਰੇ ਕੀਤੀ ਇਹ ਟਿੱਪਣੀ ਉਸ ਦੇ ਵਡਮੁੱਲੇ ਸਮੀਖਿਆ ਕਾਰਜਾਂ ਦੀ ਪੁਸ਼ਟੀ ਕਰਦੀ ਹੈ । ਡਾ ਨੂਰ ਅਨੁਸਾਰ ਡਾ ਕਵਰ ਦੀ ਪੰਜਾਬੀ ਸਾਹਿਤ ਸਮੀਖਿਆ ਚਿੰਤਨ , ਅਧਿਆਪਨ , ਖੋਜ ਅਤੇ ਸੰਸਥਾਵਾਂ ਦੇ ਸੰਚਾਲਨ ਉੱਤੇ ਇਕ ਅਜਿਹੀ ਛਾਪ ਹੈ , ਜੋ ਲੰਮੇ ਸਮੇਂ ਤਕ ਕਾਇਮ ਰਹੇਗੀ ।

ਲਿਖਤਾਂ

  • ਗੁਰੂ ਨਾਨਕ ਦਾ ਕਾਵਿ ਸ਼ਾਸਤਰ (1994)
  • ਵਚਨ/ਪ੍ਰਵਚਨ
  • ਪ੍ਰਪੰਚ/ ਪ੍ਰਬੰਧ /ਪ੍ਰਵਾਹ (1992)
  • ਸ਼ੋਧ/ਪਰਿਸ਼ੋਧ (1989)
  • ਸਾਹਿਤ ਅਧਿਐਨ ਦੇ ਬਦਲਦੇ ਪਰਿਪੇਖ (1988)
  • ਮਨ ਪ੍ਰਤੀਮਨ (1976)
  • ਥਾਪਨ ਉਥਾਪਨ
  • ਸੰਰਚਨਾਵਾਦੀ ਅਧਿਐਨ ਪ੍ਰਣਾਲੀ

ਹਵਾਲੇ

Tags:

🔥 Trending searches on Wiki ਪੰਜਾਬੀ:

ਸ਼ਹਾਦਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਗੁਰਦੁਆਰਾ ਬਾਓਲੀ ਸਾਹਿਬਮਹਾਂਭਾਰਤਬ੍ਰਹਿਮੰਡਔਰੰਗਜ਼ੇਬਬਲਵੰਤ ਗਾਰਗੀਹਵਾ ਪ੍ਰਦੂਸ਼ਣਵਿਕੀਮੀਡੀਆ ਸੰਸਥਾਕਾਲੀਦਾਸਧਨੀ ਰਾਮ ਚਾਤ੍ਰਿਕਭਾਰਤ ਸਰਕਾਰਗਿੱਧਾਸਿੱਖ ਧਰਮਵਾਕਸਿੰਘ ਸਭਾ ਲਹਿਰਧਰਮਸਤਿੰਦਰ ਸਰਤਾਜਮਨੋਵਿਗਿਆਨਸੁਰ (ਭਾਸ਼ਾ ਵਿਗਿਆਨ)ਮਾਤਾ ਖੀਵੀਵਰ ਘਰਏ. ਪੀ. ਜੇ. ਅਬਦੁਲ ਕਲਾਮਅਨੁਵਾਦਜਲਵਾਯੂ ਤਬਦੀਲੀਚੰਡੀ ਦੀ ਵਾਰਸੰਗਰੂਰ (ਲੋਕ ਸਭਾ ਚੋਣ-ਹਲਕਾ)1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਵਰਿਆਮ ਸਿੰਘ ਸੰਧੂਪੰਜਾਬ ਦੇ ਲੋਕ-ਨਾਚਵਿਆਹਨਾਟਕ (ਥੀਏਟਰ)ਸਿਗਮੰਡ ਫ਼ਰਾਇਡਭਗਤ ਨਾਮਦੇਵਉਰਦੂਹਾੜੀ ਦੀ ਫ਼ਸਲਮਹਾਂਸਾਗਰਪਿੰਡਨਾਨਕ ਸਿੰਘਲਹੌਰਸਿੱਖ ਧਰਮ ਦਾ ਇਤਿਹਾਸਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਵਿਸਾਖੀਮੋਹਣਜੀਤਪੰਜਾਬੀ ਕੱਪੜੇਸਿੱਖ ਗੁਰੂਦੰਤ ਕਥਾਚਿੜੀ-ਛਿੱਕਾਕਬੀਰਪੜਨਾਂਵਨਾਥ ਜੋਗੀਆਂ ਦਾ ਸਾਹਿਤਵੱਲਭਭਾਈ ਪਟੇਲਮੁਦਰਾਕੁਈਰ ਅਧਿਐਨਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਲੋਕ ਸਾਹਿਤਆਮਦਨ ਕਰਡਾ. ਮੋਹਨਜੀਤਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਜ਼ੋਮਾਟੋਗੁਰੂ ਗੋਬਿੰਦ ਸਿੰਘਗੁਰਦਾਸ ਨੰਗਲ ਦੀ ਲੜਾਈਸੁਭਾਸ਼ ਚੰਦਰ ਬੋਸਸਤਿ ਸ੍ਰੀ ਅਕਾਲਲਿਪੀ2024ਕੋਸ਼ਕਾਰੀਬਲਾਗਵਰਨਮਾਲਾਵੋਟ ਦਾ ਹੱਕਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਪ੍ਰੋਫ਼ੈਸਰ ਮੋਹਨ ਸਿੰਘਪੰਜਾਬੀ ਸਵੈ ਜੀਵਨੀਲੋਕ ਸਭਾ ਹਲਕਿਆਂ ਦੀ ਸੂਚੀਮੁੱਖ ਸਫ਼ਾਹੁਸੈਨੀਵਾਲਾ🡆 More