ਡੇਲ ਸਪੈਂਡਰ (ਜਨਮ 22 ਸਤੰਬਰ 1943) ਇੱਕ ਆਸਟਰੇਲਿਆਈ ਨਾਰੀਵਾਦੀ ਵਿਦਵਾਨ, ਅਧਿਆਪਕ, ਲੇਖਕ ਅਤੇ ਸਲਾਹਕਾਰ ਹੈ।
ਡੇਲ ਸਪੈਂਡਰ | |
---|---|
ਜਨਮ | ਨਿਊਕਾਸਟਲ, ਨਿਊ ਸਾਊਥ ਵੇਲਸ, ਆਸਟਰੇਲੀਆ | 22 ਸਤੰਬਰ 1943
ਰਾਸ਼ਟਰੀਅਤਾ | ਆਸਟਰੇਲੀਅਨ |
ਸਾਥੀ | ਟੇਡ ਬ੍ਰਾਉਨ |
ਰਿਸ਼ਤੇਦਾਰ | ਸਰ ਪੇਰਸੀ ਸਪੈਂਡਰ (ਅੰਕਲ) |
ਵੈੱਬਸਾਈਟ | |
www |
ਸਪੈਂਡਰ ਦਾ ਜਨਮ ਨਿਊਕਾਸਟਲ, ਨਿਊ ਸਾਊਥ ਵੇਲਸ ਵਿੱਖੇ ਹੋਇਆ। ਉਹ ਇੱਕ ਕ੍ਰਾਇਮ ਲੇਖਕ ਜੀਨ ਸਪੈਂਡਰ (1901-70) ਦੀ ਭਤੀਜੀ ਹੈ। ਉਹ ਆਪਣੇ ਤਿੰਨੋ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਸੀ ਅਤੇ ਉਸ ਦੀ ਇੱਕ ਛੋਟੀ ਭੈਣ ਲਿਨ ਤੇ ਇੱਕ ਛੋਟਾ ਭਰਾ ਗ੍ਰੀਮ ਹੈ। 1960 ਦੇ ਸ਼ੁਰੂ ਵਿੱਚ, ਉਸ ਨੇ ਆਪਣੀ ਗ੍ਰੈਜੂਏਟ, ਐਮ.ਏ. ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਸਿਡਨੀ ਦੇ ਉੱਤਰ-ਪੱਛਮੀ ਉਪਨਗਰ ਦੇ ਮੀਡਆਬੈਂਕ ਬੁਆਏਜ਼ ਹਾਈ ਸਕੂਲ ਵਿੱਚ ਅੰਗਰੇਜ਼ੀ ਪੜ੍ਹਾਉਣ ਲੱਗੀ। 1960ਵਿਆਂ ਦੇ ਅੱਧ ਵਿੱਚ, ਉਹ ਡਪਟੋ ਹਾਈ ਸਕੂਲ ਵਿੱਚ ਅੰਗਰੇਜ਼ੀ ਸਾਹਿਤ ਪੜ੍ਹਾਉਣ ਲੱਗ ਗਈ ਸੀ। 1974 ਵਿੱਚ ਉਸ ਨੇ ਜੇਮਸ ਕੁੱਕ ਯੂਨੀਵਰਸਿਟੀ ਵਿੱਚ ਲੈਕਚਰ ਦੇਣਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਲੰਡਨ ਚਲੀ ਗਈ ਤੇ ਉੱਥੇ 1980 ਵਿੱਚ ਆਪਣੀ ਕਿਤਾਬ "ਮੈਨ ਮੇਡ ਲੈਂਗੂਏਜ਼" ਪ੍ਰਕਾਸ਼ਿਤ ਕਰਵਾਈ।
ਉਸ ਦੀ ਕਿਤਾਬ ਮੈਨ ਮੇਡ ਲੈਂਗੂਏਜ਼ (1980) ਸਪੈਂਡਰ ਡਰ ਪੀਐਚ.ਡੀ ਖੋਜ ਕਾਰਜ 'ਤੇ ਅਧਾਰਿਤ ਹੈ। ਉਸ ਦੀ ਦਲੀਲ ਹੈ ਕਿ ਇਸ ਪਿੱਤਰਸੱਤਾਮਕ ਸਮਾਜ ਵਿੱਚ ਮਰਦ ਭਾਸ਼ਾ ਨੂੰ ਨਿਯੰਤਰਿਤ ਕਰਦਾ ਹੈ ਅਤੇ ਭਾਸ਼ਾ ਉਹਨਾਂ ਦੇ ਪੱਖ ਨੂੰ ਹੀ ਪੂਰਦੀ ਹੈ। "ਭਾਸ਼ਾ ਸਾਡੀ ਅਸਲੀਅਤ ਦੀਆਂ ਸੀਮਾਵਾਂ ਦਾ ਰੂਪ ਧਾਰਨ ਕਰਨ ਵਿੱਚ ਮਦਦ ਕਰਦੀ ਹੈ। ਇਹ ਸੰਸਾਰ ਨੂੰ ਕ੍ਰਮਬੱਧ, ਸ਼੍ਰੇਣੀਬੱਧ ਅਤੇ ਹੇਰਫੇਰ ਕਰਨ ਦਾ ਸਾਡਾ ਸਾਧਨ ਹੈ" (1980:3)।
ਉਸ ਦੇ ਪਿਛਲੇ ਤਿੰਨ ਦਹਾਕਿਆਂ ਤੋਂ ਟੈਡ ਬ੍ਰਾਊਨ ਨਾਲ ਸਬੰਧ ਹਨ। ਉਹਨਾਂ ਦੀ ਕੋਈ ਔਲਾਦ ਨਹੀਂ ਹੈ। ਉਹ ਲਗਾਤਾਰ ਜਾਮਨੀ ਕੱਪੜੇ ਪਹਿਨਦੀ ਆ ਰਹੀ ਹੈ, ਉਸ ਨੇ ਇਹ ਚੋਣ ਸ਼ੁਰੂ ਵਿੱਚ ਮਤਾਧਿਕਾਰ ਦੇ ਸੰਕੇਤਕ ਸੰਦਰਭ ਲਈ ਕੀਤੀ ਸੀ। ਉਹ ਬ੍ਰਿਸਬੇਨ, ਆਸਟਰੇਲੀਆ ਵਿੱਚ ਰਹਿੰਦੀ ਹੈ।
This article uses material from the Wikipedia ਪੰਜਾਬੀ article ਡੇਲ ਸਪੈਂਡਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.