ਡਾ. ਹਰਿਭਜਨ ਸਿੰਘ

ਡਾ ਹਰਿਭਜਨ ਸਿੰਘ: ਪੰਜਾਬੀ ਕਵੀ

ਡਾ. ਹਰਿਭਜਨ ਸਿੰਘ (18 ਅਗਸਤ 1920 - 21 ਅਕਤੂਬਰ 2002) ਇੱਕ ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਸੀ।[1] ਅੰਮ੍ਰਿਤਾ ਪ੍ਰੀਤਮ ਦੇ ਨਾਲ ਹਰਭਜਨ ਨੂੰ ਪੰਜਾਬੀ ਕਵਿਤਾ ਦੀ ਸ਼ੈਲੀ ਵਿੱਚ ਕ੍ਰਾਂਤੀ ਲਿਆਉਣ ਦਾ ਸੇਹਰਾ ਜਾਂਦਾ ਹੈ। ਉਸ ਨੇ ''ਰੇਗਿਸਤਾਨ ਵਿੱਚ ਲੱਕੜਹਾਰਾ'' ਸਮੇਤ 17 ਕਾਵਿ ਸੰਗ੍ਰਹਿ, ਸਾਹਿਤਕ ਇਤਿਹਾਸ ਦੇ 19 ਕੰਮ ਅਤੇ ਅਰਸਤੂ, ਸੋਫੋਕਲੀਜ, ਰਬਿੰਦਰਨਾਥ ਟੈਗੋਰ ਅਤੇ ਰਿਗਵੇਦ ਵਿੱਚੋਂ ਚੋਣਵੇਂ ਟੋਟਿਆਂ ਸਮੇਤ 14 ਅਨੁਵਾਦ ਦੇ ਕੰਮ ਪ੍ਰਕਾਸ਼ਿਤ ਕੀਤੇ ਹਨ। ਨਾ ਧੁੱਪੇ ਨਾ ਛਾਵੇਂ ਲਈ 1969 ਵਿੱਚ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ।

ਡਾ. ਹਰਿਭਜਨ ਸਿੰਘ
Poet Harbhajan Singh in 2000.jpg
ਜਨਮ(1920-08-18)18 ਅਗਸਤ 1920
ਲਮਡਿੰਗ, ਅਸਮ
ਮੌਤ21 ਅਕਤੂਬਰ 2002(2002-10-21) (ਉਮਰ 82)
ਕਿੱਤਾਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ ਅਤੇ ਅਨੁਵਾਦਕ

ਮੁੱਢਲਾ ਜੀਵਨ ਅਤੇ ਸਿੱਖਿਆ

ਡਾ. ਹਰਿਭਜਨ ਸਿੰਘ ਦਾ ਜਨਮ ਲਮਡਿੰਗ, ਅਸਾਮ ਵਿੱਚ 18 ਅਗਸਤ, 1920 ਨੂੰ ਗੰਗਾ ਦੇਈ ਅਤੇ ਗੰਡਾ ਸਿੰਘ ਦੇ ਘਰ ਹੋਇਆ ਸੀ। ਪਰਿਵਾਰ ਨੂੰ ਲਾਹੌਰ ਜਾਣਾ ਪਿਆ ਜਿੱਥੇ ਉਹਨਾਂ ਨੇ ਗਵਾਲਮੰਡੀ ਵਿੱਚ ਦੋ ਮਕਾਨ ਖਰੀਦੇ ਸਨ। ਉਹ ਅਜੇ ਇੱਕ ਸਾਲ ਦਾ ਵੀ ਨਹੀਂ ਸੀ ਹੋਇਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਫਿਰ ਉਹ ਮਸਾਂ 4 ਸਾਲ ਦਾ ਹੋਇਆ ਸੀ ਕਿ ਉਸਦੀ ਮਾਂ ਅਤੇ ਦੋ ਭੈਣਾਂ ਦੀ ਮੌਤ ਹੋ ਗਈ। ਉਹਨੂੰ ਉਹਦੀ ਮਾਂ ਦੀ ਛੋਟੀ ਭੈਣ (ਮਾਸੀ) ਜੋ ਇਛਰਾ, ਲਾਹੌਰ ਵਿੱਚ ਰਹਿੰਦੀ ਸੀ ਉਸਨੇ ਪਾਲਿਆ, ਉਹ ਸਥਾਨਕ ਡੀ ਏ ਵੀ ਸਕੂਲ ਵਿੱਚ ਪੜ੍ਹਿਆ ਸੀ ਅਤੇ ਬਹੁਤ ਛੋਟੀ ਉਮਰ ਤੋਂ ਹੀ ਇੱਕ ਜ਼ਹੀਨ ਵਿਦਿਆਰਥੀ ਸੀ ਪਰ ਪੈਸੇ ਦੀ ਤੰਗੀ ਕਾਰਨ ਆਪਣੀ ਪੜ੍ਹਾਈ ਨੂੰ ਰੋਕਣਾ ਪਿਆ। ਉਹ ਲਾਹੌਰ ਵਿੱਚ ਇੱਕ ਹੋਮੀਉਪੈਥੀ ਕੈਮਿਸਟ ਦੀ ਦੁਕਾਨ ਤੇ ਇੱਕ ਸੇਲਜਮੈਨ ਦਾ, ਨਵੀਂ ਦਿੱਲੀ ਵਿੱਚ ਭਾਰਤ ਸਰਕਾਰ ਦੇ ਇੱਕ ਕਲਰਕ ਦਾ ਅਤੇ ਫਿਰ ਖਾਲਸਾ ਸਕੂਲ, ਨਵੀਂ ਦਿੱਲੀ ਵਿੱਚ ਇੱਕ ਸਹਾਇਕ ਲਾਇਬਰੇਰੀਅਨ ਦਾ ਕੰਮ ਕੀਤਾ।

ਹਰਭਜਨ ਸਿੰਘ ਨੇ ਉੱਚ ਸਿੱਖਿਆ ਕਾਲਜ ਜਾਣ ਬਿਨਾਂ ਹਾਸਲ ਕੀਤੀ। ਉਸ ਕੋਲ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਵਿੱਚ ਦੋ ਡਿਗਰੀਆਂ ਸਨ, ਦੋਨੋਂ ਦਿੱਲੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀਆਂ। ਉਸ ਦਾ ਪੀ ਐਚ ਡੀ ਥੀਸੀਸ ਗੁਰਮੁਖੀ ਲਿਪੀ ਵਿੱਚ ਹਿੰਦੀ ਕਵਿਤਾ ਬਾਰੇ ਵਿਚਾਰ-ਵਿਮਰਸ਼ ਸੀ।

ਉਸ ਦੇ ਤਿੰਨ ਬੇਟਿਆਂ ਵਿੱਚੋਂ ਇੱਕ, ਮਦਨ ਗੋਪਾਲ ਸਿੰਘ, ਗਾਇਕ ਅਤੇ ਵਿਦਵਾਨ ਹੈ।

ਸਨਮਾਨ

ਡਾ. ਹਰਿਭਜਨ ਸਿੰਘ ਦਾ ਆਲੋਚਨਾ ਕਾਰਜ

ਡਾ. ਹਰਿਭਜਨ ਸਿੰਘ ਪੰਜਾਬੀ ਦਾ ਸੰਰਚਨਾਵਾਦੀ ਅਤੇ ਰੂਪਵਾਦੀ ਆਲੋਚਕ ਹੈ।ਡਾ. ਹਰਿਭਜਨ ਸਿੰਘ ਨੇ ਪੰਜਾਬੀ ਚਿੰਤਨ ਕਾਰਜ ਨੂੰ ਅਸਲੋਂ ਵੱਖਰੇ ਤੇ ਨਿਵੇਕਲੇ ਮਾਰਗ ਉੱਪਰ ਤੋਰਿਆ। ਪੂਰਵ ਮਿਥਿਤ ਧਾਰਨਾਵਾਂ ਦਾ ਤਿਆਗ, ਨਿਸ਼ਚੇਵਾਦੀ ਮੁੱਲਵਾਦੀ ਵਿਧੀ ਤੋਂ ਗੁਰੇਜ਼, ਲੇਖਕ ਦੇ ਜੀਵਨ ਤੇ ਰਚਨਾ ਦੇ ਪ੍ਰਭਾਵ ਤੋਂ ਲਾਂਭੇ ਵਿਚਰਨਾ, ਸਾਹਿਤਕਤਾ ਦੀ ਪਹਿਚਾਣ, ਵਸਤੂ ਤੇ ਰੂਪ ਦੀ ਅਦਵੈਤ ਅਤੇ ਰੂਪ ਵਿਧਾਨਕ ਸ਼ਬਦਾਬਲੀ ਦਾ ਪ੍ਰਯੋਗ ਆਦਿ ਉਸਦੀ ਅਧਿਐਨ ਵਿਧੀ ਦੇ ਪਛਾਨਣ ਯੋਗ ਨੁਕਤੇ ਹਨ। ਡਾ. ਹਰਿਭਜਨ ਸਿੰਘ ਦਾ ਸਭ ਤੋਂ ਮਹੱਤਵਪੂਰਨ ਪੱਖ ਉਸਦੀ ਵਿਹਾਰਕ ਸਮੀਖਿਆ ਦਾ ਹੈ ਜਿਹੜਾ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਤਕ ਫੈਲ ਕੇ ਉਸਦੀ ਸਮੁੱਚੀ ਪੰਜਾਬੀ ਸਮੀਖਿਆ ਦੇ ਇਤਿਹਾਸ ਵਿੱਚ ਵਿਲੱਖਣਤਾ ਨੂੰ ਸਿਰਜਦਾ ਹੈ।[4]

ਡਾ. ਹਰਿਭਜਨ ਸਿੰਘ ਪੱਛਮੀ ਸਾਹਿਤ ਚਿੰਤਨ ਵਿੱਚ ਪ੍ਰਚਲਿਤ ਦ੍ਰਿਸ਼ਟੀਆਂ ਸੰਰਚਨਾਤਮਕ ਭਾਸ਼ਾ ਵਿਗਿਆਨ, ਰੂਸੀ ਰੂਪਵਾਦ, ਅਮਰੀਕੀ ਨਵੀਨ ਆਲੋਚਨਾ, ਚਿੰਨ੍ਹ ਵਿਗਿਆਨ ਆਦਿ ਦੇ ਮੂਲ ਸੰਕਲਪਾਂ ਨੂੰ ਸਿਧਾਂਤਕ ਪੱਤਰ 'ਤੇ ਗ੍ਰਹਿਣ ਕਰਕੇ ਜਿੱਥੇ ਪੰਜਾਬੀ ਸਾਹਿਤ ਆਲੋਚਨਾ ਖੇਤਰ ਵਿੱਚ ਨਵੇਂ ਪ੍ਰਤਿਮਾਨ ਸਥਾਪਿਤ ਕਰਦਾ ਹੈ, ਉੱਥੇ ਇਨ੍ਹਾਂ ਦੇ ਅਧਾਰ 'ਤੇ ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਂ ਨੂੰ ਆਪਣੇ ਸਿਧਾਂਤਕ ਤੇ ਵਿਹਾਰਕ ਅਧਿਐਨ ਦਾ ਕੇਂਦਰ ਬਣਾਉਂਦਾ ਹੈ। ਡਾ. ਗੁਰਚਰਨ ਸਿੰਘ “ਨਵੀਨ ਪੰਜਾਬੀ ਆਲੋਚਨਾ ਦੀਆਂ ਪ੍ਰਵਿਰਤੀਆਂ” ਸਿਰਲੇਖ ਅਧੀਨ “ਸਾਹਿਤ ਸ਼ਾਸਤਰ ਅਨੁਸਾਰ ਸਾਹਿਤ ਨੂੰ ਪੜ੍ਹਨ-ਪੜ੍ਹਾਉਣ ਦੀ ਪਿਰਤ ਦਾ ਆਰੰਭ” ਡਾ. ਹਰਿਭਜਨ ਸਿੰਘ ਤੋਂ ਮੰਨਦਾ ਹੈ। ਰਘਬੀਰ ਸਿੰਘ ਹਰਿਭਜਨ ਸਿੰਘ ਨੂੰ ਦੂਜੀ ਪੀੜ੍ਹੀ ਦੇ ਪੰਜਾਬੀ ਆਲੋਚਕਾਂ ਵਿੱਚ “ਇਕੋਂ ਇੱਕ ਗਿਣਨਯੋਗ ਵਿਦਵਾਨ” ਕਹਿੰਦਾ ਹੈ, ਜਿਸਨੇ ਮਾਰਕਸਵਾਦ ਦੀਆਂ ਪ੍ਰਚਲਿਤ ਦਿਸ਼ਾਵਾਂ ਤੋਂ ਹਟ ਕੇ ਆਪਣਾ ਵੱਖਰਾ ਰਾਹ ਚੁਣਿਆ। ਡਾ. ਜੀਤ ਸਿੰਘ ਸੀਤਲ, ਡਾ. ਹਰਿਭਜਨ ਸਿੰਘ ਨਾਲ ਨਵੀਨ ਆਲੋਚਨਾਂ ਨੂੰ “ਆਪਣੇ ਸਿਖਰ 'ਤੇ ਪੂਰੇ ਜੋਬਨ 'ਪੁੱਜਦੀ” ਕਹਿੰਦਾ ਹੈ।[ਹਵਾਲਾ ਲੋੜੀਂਦਾ]

ਡਾ. ਹਰਿਭਜਨ ਸਿੰਘ ਦੁਆਰਾ ਲਿਖਿਤ ਆਲੋਚਨਾਤਮਕ ਪੁਸਤਕਾਂ

ਡਾ. ਹਰਿਭਜਨ ਸਿਘ ਨੇ ਆਲੋਚਨਾ ਨੂੰ ਆਧਾਰ ਬਣਾ ਕੇ ਕਈ ਆਲੋਚਨਾਤਮਕ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ, ਜਿਵੇਂ-

 • ਅਧਿਐਨ ਤੇ ਅਧਿਆਪਨ (1970)
 • ਮੁਲ ਤੇ ਮੁਲੰਕਣ (1972)
 • ਸਾਹਿਤ ਸ਼ਾਸ਼ਤਰ (1973)
 • ਸਾਹਿਤ ਤੇ ਸਿਧਾਂਤ (1973)
 • ਪਾਰਗਾਮੀ (1976)
 • ਰਚਨਾ ਸੰਰਚਨਾ (1977)
 • ਰੂਪਕੀ (1977)
 • ਸਾਹਿਤ ਵਿਗਿਆਨ (1978)
 • ਸਿਸਟਮੀ (1979)
 • ਸਾਹਿਤ ਅਧਿਐਨ (1981)
 • ਪਤਰਾਂਜਲੀ(1981)[5]
 • ਪਿਆਰ ਤੇ ਪਰਿਵਾਰ (1988)
 • ਖ਼ਾਮੋਸ਼ੀ ਦਾ ਜੰਜੀਰਾ (1988)
 • ਕਵਿਤਾ ਸੰਗ੍ਰਹਿ
 • ਲਾਸਾਂ (1956)
 • ਅਧਰੈਣੀ(1962)
 • ਨਾ ਧੁੱਪੇ ਨਾ ਛਾਵੇਂ (1967)
 • ਸੜਕ ਦੇ ਸਫੇ ਉਤੇ (1970)
 • ਮੈਂ ਜੋ ਬੀਤ ਗਿਆ (1970)
 • ਅਲਫ ਦੁਪਹਿਰ (1972)
 • ਟੁੱਕੀਆਂ ਜੀਭਾਂ ਵਾਲੇ (1977)
 • ਮਹਿਕਾਂ ਨੂੰ ਜਿੰਦਰੇ ਨਾ ਮਾਰੀਂ (1983)
 • ਅਲਵਿਦਾ ਤੋਂ ਪਹਿਲਾਂ (1984)
 • ਮਾਵਾਂ ਧੀਆਂ (1989)
 • ਨਿੱਕ - ਸੁੱਕ (1989)
 • ਮੇਰੀ ਕਾਵਿ ਯਾਤਰਾ (1989)
 • ਚੌਥੇ ਦੀ ਉਡੀਕ (1991)
 • ਰੁੱਖ ਤੇ ਰਿਸ਼ੀ (1992)
 • ਮੇਰਾ ਨਾਉਂ ਕਬੀਰ (2000)

ਕਾਵਿ ਨਮੂਨਾ


ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ
ਵੇ ਕਾਲਖਾਂ ਚ ਤਾਰਿਆਂ ਦੀ ਡੁੱਬ ਗਈ ਸਵੇਰ;

ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ
ਵੇ ਖਿੰਡ ਗਈਆਂ ਮਹਿਫਲਾਂ ਤੇ ਛਾ ਗਈ ਉਜਾੜ।

ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ;

ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ,
ਵੇ ਸੀਨਿਆਂ ਵਿੱਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ;
ਵਿਹਲਾ ਹੋਕੇ ਸੌਂ ਗਿਆ ਐ ਲੋਹਾ ਇਸਪਾਤ।

ਸੌਂ ਜਾ ਇੰਜ ਅੱਖੀਆਂ ਚੋਂ ਅੱਖੀਆਂ ਨਾ ਕੇਰ,
ਸਿਤਾਰਿਆਂ ਦੀ ਸਦਾ ਨਹੀਂ ਡੁੱਬਣੀ ਸਵੇਰ;

ਹਮੇਸ਼ ਨਹੀਂ ਮਨੁੱਖ ਤੇ ਕੁੱਦਣਾ ਜਨੂੰਨ
ਹਮੇਸ਼ ਨਹੀਂ ਡੁੱਲਣਾ ਜ਼ਮੀਨ ਉੱਤੇ ਖ਼ੂਨ;
ਹਮੇਸ਼ ਨਾ ਵਰਾਨ ਹੋਣੀ ਅੱਜ ਵਾਂਗ ਰਾਤ

ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ ...


ਆਲੋਚਨਾ ਦੇ ਤੱਤ ਜਾਂ ਆਧਾਰ

ਰੂਪ ਅਤੇ ਵਸਤੂ ਅਦਵੈਤ

ਡਾ. ਹਰਿਭਜਨ ਸਿੰਘ ਦੀ ਆਲੋਚਨਾ ਦਾ ਪ੍ਰਮੁੱਖ ਤੱਤ ਰੂਪ ਅਤੇ ਵਸਤੂ ਨੂੰ ਇੱਕ ਸਮਝਣਾ ਹੈ। ਉਸਦੇ ਵਿਚਕਾਰ ਅਨੁਸਾਰ ਕਿਸੇ ਸਾਹਿਤਿਕ ਰਚਨਾ ਵਿੱਚ ਰੂਪ ਅਤੇ ਵਸਤੂ ਆਪਸ ਵਿੱਚ ਇੰਨੇ ਇਕਮਿਕ ਹੋਏ ਹੁੰਦੇ ਹਨ, ਕਿ ਉਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਹਨਾਂ ਦਾ ਵੱਖੋ-ਵੱਖਰਾ ਅਧਿਐਨ ਸੰਭਵ ਹੀ ਨਹੀਂ। ਸਾਹਿਤ ਦਾ ਸਮੁੱਚਾ ਅਧਿਐਨ ਰੂਪ ਅਤੇ ਵਸਤੂ ਨੂੰ ਇੱਕ ਸਾਂਝੀ ਇਕਾਈ ਮੰਨ ਕੇ ਕੀਤਾ ਜਾ ਸਕਦਾ ਹੈ। ਡਾ. ਹਰਿਭਜਨ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਨਿਸਚਿਤ ਰੂਪ ਵਿੱਚ ਢਲਣ ਤੋਂ ਬਾਅਦ ਵਿਸ਼ਾ ਰੂਪ ਦਾ ਹੀ ਅੰਗ ਬਣ ਜਾਂਦਾ ਹੈ। ਇਸੇ ਕਰਕੇ ਵਿਸ਼ੇ ਦਾ ਅਧਿਐਨ ਰੂਪ ਦੇ ਅਧਿਐਨ ਨਾਲ ਹੀ ਕੀਤਾ ਜਾ ਸਕਦਾ ਹੈ। ਰੂਪ ਦਾ ਅਧਿਐਨ ਹੀ ਸਮੁੱਚੇ ਰੂਪ ਵਿੱਚ ਵਸਤੂ ਦਾ ਅਧਿਐਨ ਹੈ।ਡਾ. ਹਰਿਭਜਨ ਸਿੰਘ ਨੇ ਪੰਜਾਬੀ ਆਲੋਚਨਾ ਨੂੰ ਰੂਪਵਾਦ, ਅਮਰੀਕੀ ਆਲੋਚਨਾਂ, ਸੰਰਚਨਾਵਾਦ ਤੇ ਭਾਸ਼ਾ ਵਿਗਿਆਨ ਵਿੱਚ ਵਰਤੀ ਜ਼ਾਦੀ ਸ਼ਬਦਾਵਲੀ ਨੂੰ ਆਲੋਚਨਾਂ ਦੀ ਸ਼ਬਦਾਵਲੀ ਬਣਾਇਆ। ਇਹਨਾਂ ਸ਼ਬਦਾਂ ਵਿੱਚ ਮੋਟਿਫ ਜਾਂ ਥੀਮ, ਰੀਮ, ਇਕਾਲਕੀ, ਕਾਲਕ੍ਰਮਿਕ, ਪੈਰਾਡਾਈਸ, ਚਿਹਨਕ, ਚਿਹਨਤ ਆਦਿ ਸ਼ਬਦ ਵਧੇਰੇ ਪ੍ਰਯੋਗ ਹੋਏ ਹਨ। ਡਾ. ਹਰਿਭਜਨ ਸਿੰਘ ਨੇ ਯਥਾਰਥ ਦੇ ਅਜਨਬੀਕਰਨ ਨੂੰ ਆਪਣੀ ਆਲੋਚਨਾਂ ਦਾ ਪ੍ਰਮੁੱਖ ਸਿਧਾਂਤ ਬਣਾਇਆ ਹੈ। ਉਸਨੇ ਇਹ ਸਿਧਾਂਤ ਰੂਸੀ ਰੂਪਵਾਦ ਵਿਚੋਂ ਗ੍ਰਹਿਣ ਕੀਤਾ ਹੈ। ਰੂਸੀ ਰੂਪਵਾਦ ਅਨੁਸਾਰ ਸਾਹਿਤਕ ਰਚਨਾ ਵਿੱਚ ਯਥਾਰਥ ਨੂੰ ਉਸੇ ਰੂਪ ਵਿੱਚ ਹੀ ਪੇਸ਼ ਨਹੀਂ ਕੀਤਾ ਜਾਂਦਾ, ਸਗੋਂ ਬਦਲਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ, ਉਸੇ ਬਦਲਵੇਂ ਰੂਪ ਨੂੰ ਹੀ ਸਾਹਿਤਕ ਯਥਾਰਥ ਕਿਹਾ ਜਾਂਦਾ ਹੈ, ਜੋ ਯਥਾਰਥ ਦਾ ਅਜਨਬੀਕਰਨ ਕਿਹਾ ਜਾਂਦਾ ਹੈ। ਡਾ. ਹਰਿਭਜਨ ਸਿੰਘ ਕਿਸੇ ਰਚਨਾ ਦੀ ਆਲੋਚਨਾਂ ਕਰਨ ਲੱਗਿਆ ਉਸ ਵਿੱਚ ਯਥਾਰਥ ਦੇ ਅਜਨਬੀਕਰਨ ਦਾ ਸਿਧਾਂਤ ਪੇਸ਼ ਕਰਦਾ ਹੈ।[ਹਵਾਲਾ ਲੋੜੀਂਦਾ]

ਡਾ. ਹਰਿਭਜਨ ਸਿੰਘ ਦੀਆਂ ਮੂਲ ਸਥਾਪਨਾਵਾਂ

 • ਸਾਹਿਤ ਅਤੇ ਸਮਾਜ
 • ਸਾਹਿਤਕਤਾ ਅਤੇ ਵਾਸਤਵਿਕਤਾ
 • ਸਾਹਿਤ ਕਿਰਤ ਦੀ ਹੋਂਦ ਵਿਧੀ
 • ਸਾਹਿਤ ਤੇ ਸੰਚਾਰ
 • ਸਾਹਿਤ ਤੇ ਵਰਗ ਬਿੰਬ
 • ਸਾਹਿਤ ਤੇ ਪਰੰਪਰਾ
 • ਸਾਹਿਤ ਆਲੋਚਨਾ ਦਾ ਵਿਗਿਆਨਿਕ ਆਧਾਰ
 • ਸਾਹਿਤ ਰੂਪਾਂ ਦੇ ਸੰਗਠਨ ਸਿਧਾਂਤ

ਸਾਹਿਤ ਅਤੇ ਸਮਾਜ- ਡਾ. ਹਰਿਭਜਨ ਸਿੰਘ ਸਾਹਿਤ ਅਤੇ ਸਮਾਜ ਦੇ ਪਰਮਪਰ ਸੰਬੰਧਾਂ ਬਾਰੇ ਮੂਲ ਸਥਾਪਨਾਵਾਂ ਬਾਰੇ ਲਿਖਦੇ ਹਨ ਕਿ ਸਾਹਿਤ ਦੀ ਇੱਕ ਤਰ੍ਹਾਂ ਦਾ ਸੰਸਾਰ ਹੈ ਤੇ ਉਸ ਵਿੱਚ ਵੀ ਇੱਕ ਸਮਾਜ-ਪ੍ਰਬੰਧ ਤੇ ਸਮਾਜ ਭਾਵਨਾ ਦਾ ਚਿੱਤਰ ਮਿਲ ਸਕਦਾ ਹੈ। ਜੇ ਪੁਰਾਣੇ ਸਾਹਿਤ ਦਾ ਗੁਰੂ ਨਾਲ ਅਧਿਐਨ ਕੀਤਾ ਜਾਵੇ ਤਾਂ ਉਸ ਵਿੱਚ ਤੱਤਕਾਲੀਨ ਸਮਾਜ ਦੀ ਰਹਿਣੀ-ਬਹਿਣੀ, ਪਹਿਨ-ਪੁਸ਼ਾਕ, ਵਿਚਾਰ-ਵਿਸ਼ਵਾਸ, ਰੀਤੀ-ਰਿਵਾਜ ਬਾਰੇ ਖਾਸੀ (ਕਾਫ਼ੀ) ਜਾਣਕਾਰੀ ਮਿਲ ਸਕਦੀ ਹੈ। ਪੁਰਾਤਨ ਸਾਹਿਤ ਦੇ ਇਤਿਹਾਸ ਦੇ ਲੇਖਕਾਂ ਨੇ ਪੁਰਾਤਨ ਸਾਹਿਤ ਦੀ ਸਹਾਇਤਾ ਨਾਲ ਹੀ ਤੱਤਕਾਲੀਨ ਸਮਾਜ ਦਾ ਚਿੱਤਰ ਉਸਾਰਿਆ ਹੈ। ਸਾਹਿਤ ਵੀ ਸਮਾਜਿਕ ਮੁੱਲਾਂ ਨੂੰ ਜੀਵੰਤ ਅਵਸਥਾ ਵਿੱਚ ਰੱਖਣ ਦਾ ਰੋਲ ਨਿਭਾਉਂਦਾ ਹੈ। ਸਾਹਿਤ ਸਮਕਾਲੀ ਸਮਾਜਿਕ ਮੁੱਲਾਂ ਨੂੰ ਪ੍ਰਤੀਬਿੰਬਤ ਹੀ ਨਹੀਂ ਕਰਦਾ, ਉਹਨਾਂ ਉੱਪਰ ਟਿੱਪਣੀ ਵੀ ਕਰਦਾ ਹੈ, ਦੂਜੇ ਉਹ ਕੇਵਲ ਪ੍ਰਾਪਤ ਮੁੱਲਾਂ ਨਾਲ ਹੀ ਕੰਮ ਨਹੀਂ ਸਾਰਦਾ, ਸਗੋਂ ਨਵੀਂ ਮੁੱਲ ਸਿਰਜਣਾ ਵੱਲ ਸੰਕੇਤ ਵੀ ਕਰਦਾ ਹੈ।

ਸਾਹਿਤ ਤੇ ਵਰਗ-ਬਿੰਬ ਡਾ. ਹਰਿਭਜਨ ਸਿੰਘ ਸਾਹਿਤ-ਕਿਰਤ ਨੂੰ ਜਮਾਤੀ-ਸਮਾਜ ਦੀ ਉਪਜ ਨਹੀਂ ਮੰਨਦਾ। ਉਸ ਅਨੁਸਾਰ ਸਮਾਜ ਅਤੇ ਸਾਹਿਤ ਦਾ ਵਿਆਪਕ ਸੰਬੰਧ ਇੱਕ ਬੁਨਿਆਦੀ ਹਕੀਕਤ ਹੈ, ਪਰ ਕਦੀ-ਕਦੀ ਇਸਨੂੰ ਸੀਮਿਤ ਅਰਥਾਂ ਵਿੱਚ ਗ੍ਰਹਿਣ ਕੀਤਾ ਜਾਂਦਾ ਹੈ। ਪੁਰਾਣੇ ਸਮੇਂ ਤੋਂ ਸਾਹਿਤਕਾਰ ਆਪਣੇ ਵਰਗ ਦੇ ਅਨੁਕੂਲ ਅਤੇ ਪ੍ਰਤਿਕੂਲ ਰਚਨਾ ਕਰਦੇ ਰਹ ਹਨ। ਜ਼ਰੂਰੀ ਨਹੀਂ ਕਿ ਲੇਖਕ ਦੀ ਵਰਗ ਸਥਿਤੀ ਉਸਦੀ ਰਚਨਾ ਵਿੱਚ ਪ੍ਰਗਟ ਹੋਵੇ। ਮੱਧਯੁਗ ਦੀਆਂ ਧਾਰਮਿਕ ਸਾਹਿਤ ਦੀ ਰਚਨਾ ਨਿਮਨ, ਉੱਚ ਤੇ ਮੱਧ ਤਿੰਨ ਵਰਗਾਂ ਦੇ ਵਿਅਕਤੀ ਕਰਦੇ ਹਨ।

  ਉਦਾਹਰਨ ਦੇ ਤੌਰ 'ਤੇ ਅਸੀਂ ਕਬੀਰ, ਮੀਰਾ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦੇਖ ਸਕਦੇ ਹਾਂ।

ਡਾ. ਹਰਿਭਜਨ ਸਿੰਘ ਰੂਪਵਾਦੀ ਚਿੰਤਨ ਅਨੁਸਾਰ ਸਾਹਿਤ-ਕਿਰਤ ਵਿਚੋਂ ਵਰਗ-ਵੇਰਵੇ ਦੇ ਬਿੰਬ ਲੱਛਣ ਦਾ ਵਿਰੋਧ ਕਰਦਾ ਹੈ। ਡਾ. ਅਤਰ ਸਿੰਘ ਵੀ ਰੂਪਵਾਦੀਆਂ ਦੇ ਇਸੇ ਪੱਖ ਨੂੰ ਉਘਾੜਦਾ ਹੋਇਆ ਲਿਖਦਾ ਹੈ:-

  "ਰੂਪਵਾਦੀਆਂ ਦਾ ਕਹਿਣਾ ਹੈ ਕਿ ਸਾਡਾ ਇਸ ਗੱਲ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ, ਕਿ ਸਾਹਿਤਕਾਰ ਕਿਹੜੇ ਪੱਖ ਤੇ ਪੜ੍ਹਦਾ ਜਾਂ ਲਿਖਦਾ ਹੈ। ਸਾਹਿਤਕਾਰ ਨੂੰ ਆਪਣੀ ਮਨ-ਮਰਜੀ ਮੁਤਾਬਿਕ ਵਿਸ਼ੇ ਦੀ ਚੋਣ ਕਰਨ ਅਤੇ ਉਸਨੂੰ ਪੇਸ਼ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ।"

ਇਹ ਗੱਲ ਸਾਹਿਤ ਨੂੰ ਇੱਕ ਸਮਾਜਿਕ ਕਿਰਤ ਪ੍ਰਵਾਨ ਨਹੀਂ ਕਰਦੀ ਅਤੇ ਆਰਥਿਕਤਾ ਵਾਂਗ ਅਣਦਖਲੀ ਦੇ ਘਟੀਆ ਕਿਸਮ ਦੇ ਅਸੂਲ ਦੀ ਪ੍ਰੋੜਤਾ ਕਰਦੀ ਹੈ।

ਸਾਹਿਤ ਤੇ ਪਰੰਪਰਾ:- ਡਾ. ਹਰਿਭਜਨ ਸਿੰਘ ਸਾਹਿਤ ਕਿਰਤ ਦੀ ਸਿਰਜਣਾ ਵਿੱਚ ਸਾਹਿਤਕ ਰੂੜ੍ਹੀਆਂ 'ਤੇ ਸਾਹਿਤਕ-ਪਰੰਪਰਾ ਦੇ ਪਾਏ ਯੋਗਦਾਨ ਨੂੰ ਸਵੀਕਾਰ ਕਰਦਾ ਹੈ। ਉਹ ਇਸ ਸਬੰਧੀ ਲਿਖਦਾ ਹੈ, ਕਿ ਸਾਹਿਤ-ਕਿਰਤਾਂ ਦਾ ਜਨਮ ਨਿਰੋਲ, ਵਾਸਤਵਿਕਤਾ ਵਿਚੋਂ ਨਹੀਂ ਹੁੰਦਾ। 'ਸਾਹਿਤਕਤਾ' ਜਾਂ 'ਸਾਹਿਤ-ਪਰੰਪਰਾ' ਵੀ ਇੱਕ ਠੋਸ ਹਕੀਕਤ ਵਾਂਗ ਸਾਹਿਤਕਾਰ ਦੇ ਅੰਗ-ਸੰਗ ਹੁੰਦੀ ਹੈ। ਉਹ ਸੁਚੇਤ ਜਾਂ ਅਚੇਤ ਰੂਪ ਵਿੱਚ ਕੁਝ ਪ੍ਰਚਲਿਤ ਸਾਹਿਤ ਰੂੜ੍ਹੀਆਂ ਦਾ ਪਾਲਣ ਕਰ ਰਿਹਾ ਹੁੰਦਾ ਹੈ।

ਸਾਹਿਤ ਸਿਰਜਣਾ ਦਾ ਵੀ ਆਪਣਾ ਇਤਿਹਾਸ ਹੈ। ਇਤਿਹਾਸ ਅਤੇ ਪਰੰਪਰਾ ਦੇ ਦਬਾਓ ਹੇਠ ਹੀ ਕਿਸੇ ਲੇਖਕ ਨੂੰ ਆਪਣੀ ਰਚਨਾ-ਵਿਧੀ ਨਿਸ਼ਚਿਤ ਕਰਨੀ ਪੈਂਦੀ ਹੈ।

ਇਸ ਸਬੰਧ ਵਿੱਚ ਡਾ. ਰਵਿੰਦਰ ਸਿੰਘ ਰਵੀ ਵਧੇਰੇ ਸਪਸ਼ਟਤਾ ਦਾ ਧਾਰਨੀ ਹੈ, ਉਸ ਅਨੁਸਾਰ:-

  “ਕਵੀ ਮੂਲੋਂ ਨਵੀਨ ਜਾਂ ਕ੍ਰਾਂਤੀਕਾਰੀ ਨਹੀਂ ਹੁੰਦਾ। ਉਸਦਾ ਸਮੁੱਚਾ ਪਿਛੋਕੜ ਉਸਦੀ ਕਲਾਕ੍ਰਿਤ ਲਈ ਬੁਨਿਆਦੀ ਹੁੰਦਾ ਹੈ। ਜਦੋਂ ਇਹ ਪਿਛੋਕੜ ਕਲਾਕਾਰ ਲਈ ਸਾਰਥਕ ਜਾਂ ਢੁੱਕਵਾਂ ਨਹੀਂ ਰਹਿੰਦਾ ਤਾਂ ਉਹ ਆਪਣੇ ਅਨੁਭਵ ਦੇ ਅਧਾਰ 'ਤੇ ਇਸ ਨੂੰ ਨਵਾਂ ਰੂਪ ਅਤੇ ਸਾਰ ਬਖਸ਼ਦਾ ਹੈ। ਉਹ ਪਰੰਪਰਾ ਅੱਗੇ ਸਮਰਪਣ ਨਹੀਂ ਕਰਦਾ, ਸਗੋਂ ਉਸਦਾ ਰੂਪਾਤਰਨ ਕਰਦਾ ਹੈ।”[ਹਵਾਲਾ ਲੋੜੀਂਦਾ]


ਸਾਹਿਤ-ਆਲੋਚਨਾ ਦਾ ਵਿਗਿਆਨਕ ਆਧਾਰ

ਡਾ. ਹਰਿਭਜਨ ਸਿੰਘ ਸਾਹਿਤ ਤੇ ਆਲੋਚਨਾ ਨੂੰ ਵੀ ਮੂਲੋਂ ਨਿਖੇੜ ਕੇ ਦੇਖਦਾ ਹੈ। ਡਾ. ਹਰਿਭਜਨ ਸਿੰਘ ਨੇ ਪੰਜਾਬੀ ਸਾਹਿਤ-ਆਲੋਚਨਾਂ ਦੀਆਂ ਸੀਮਾਵਾਂ ਤੇ ਕਮਜ਼ੋਰੀਆਂ ਵੱਲ ਸੰਕੇਤ ਕਰਦੇ ਹੋਏ ਆਲੋਚਨਾ ਨੂੰ ਵਿਗਿਆਨਕ ਆਧਾਰਾਂ 'ਤੇ ਉਸਾਰਨ ਦੇ ਤਰਕ ਪੇਸ਼ ਕੀਤੇ ਹਨ।

ਡਾ. ਹਰਿਭਜਨ ਦਾ ਇਹ ਮਤ ਤਰਕਸੰਗਤ ਹੈ ਕਿ ਪੰਜਾਬੀ ਆਲੋਚਨਾ ਲੰਮੇ ਸਮੇਂ ਤੱਕ ਟੀਕਾ ਟਿੱਪਣੀ, ਵਿਰੋਧ, ਰੋਸ, ਦੋਸ਼ ਪ੍ਰਗਟਾਉਣ ਤੱਕ ਹੀ ਸੀਮਿਤ ਰਹੀ ਹੈ।

ਪੰਤੂ ਉਸਦਾ ‘ਸਾਹਿਤ ਸ਼ਾਸਤਰ’ ਵਿਚਲਾ ਇਹ ਨਿਬੰਧ ‘ਸਾਹਿਤ ਅਤੇ ਸਮਾਲੋਚਨਾ’1973 ਵਿੱਚ ਲਿਖਿਆ ਹੋਣ ਕਰਕੇ, ਉਸ ਤੋਂ ਪਹਿਲਾਂ ਦੀ ਪੰਜਾਬੀ ਆਲੋਚਨਾ ਦੀਆਂ ਸੀਮਾਵਾਂ ਵੱਲ ਇਸ਼ਾਰਾ ਕਰਦਾ ਹੈ। ਜਦਕਿ ਹੁਣ ਆਲੋਚਨਾ ਖੇਤਰ ਵਿੱਚ ਬਦਲਾਅ ਆਏ ਹਨ। ਹੁਣ ਪੰਜਾਬੀ ਆਲੋਚਨਾ ਸੁਯੋਗ ਖੋਜੀ ਵਿਦਵਾਨਾਂ ਦੇ ਯਤਨਾਂ ਨਾਲ ਤਰਕਮਈ ਵਿਗਿਆਨਕਤਾ ਤੇ ਬਾਹਰਮੁੱਖਤਾ ਦੀ ਧਾਰਣੀ ਬਣੀ ਹੈ। ਜਿਸ ਨਾਲ ਸਾਹਿਤ ਕਿਰਤੀ ਦੇ ਅਧਿਐਨ ਸਮੇਂ ਸਾਹਿਤ-ਬਿੰਬਾਂ ਦੇ ਵਿਸ਼ਲੇਸ਼ਣ ਦੁਆਰਾ ਪਾਠਕ ਨੂੰ ਕਿਰਤ ਵਿੱਚ ਪੇਸ਼ ਵਿਚਾਰਾਂ ਤੇ ਭਾਵਾਂ ਤੋਂ ਜਾਣੂ ਕਰਾਉਣ ਦੇ ਸਾਰਥਕ ਯਤਨ ਹੋਏ ਹਨ।

ਉਪਰੋਕਤ ਸਮੁੱਚੇ ਵਿਸ਼ਲੇਸਣ ਤੇ ਮੁਲਾਂਕਣ ਤੋਂ ਸਪਸ਼ਟ ਹੈ ਕਿ ਹਰਿਭਜਨ ਸਿੰਘ ਦੀ ਆਲੋਚਨਾ ਪੱਛਮੀ ਨਵੀਨ ਆਲੋਚਨਾ ਪ੍ਰਣਾਲੀਆਂ ਦੇ ਵਿਭਿੰਨ ਸੰਕਲਪਾਂ ਨੂੰ ਅਧਾਰ ਬਣਾ ਕੇ ਸਾਹਿਤ-ਕਿਰਤਾਂ ਦੀ ਹੋਂਦ ਵਿਧੀ ਦਾ ਨਿਰਣਾ ਯਤਨ ਕਰਦੀ ਹੈ। ਅਜਿਹਾ ਕਰਦੇ ਸਮੇਂ ਉਹ ਸਾਹਿਤ ਕਿਰਤ ਨੂੰ ਲੇਖਕ, ਪਾਠਕ, ਸਮਾਜ, ਆਰਥਿਕਤਾ ਤੇ ਰਾਜਨੀਤਿਕ ਪ੍ਰਸੰਗ ਨਾਲੋਂ ਮੂਲੋਂ ਨਿਖੇੜ ਕੇ ਇੱਕ ਸਵੈਸੁਤੰਤਰ, ਖੁਦ ਮੁਖਤਿਆਰ, ਤੇ ਸਵੈਪੂਰਣ ਹੋਂਦ ਹੋਣ 'ਤੇ ਬਲ ਦਿੰਦੀ ਹੈ।

ਜੇਕਰ ਡਾ. ਹਰਿਭਜਨ ਸਿੰਘ ਸਾਹਿਤ-ਚਿੰਤਨ ਸੰਬੰਧੀ ਹੋਏ ਚਿੰਤਨ ਨੂੰ ਵਿਸ਼ਲੇਸ਼ਣ-ਮੁਲਾਂਕਣ ਦੀ ਕਸਵੱਟੀ 'ਤੇ ਪਰਖੇ ਬਿਨ੍ਹਾਂ, ਦ੍ਰਿਸ਼ਟੀ ਅਧੀਨ ਰੱਖੀਏ ਤਾਂ ਉਸਦੇ ਚਿੰਤਨ ਸੰਬੰਧੀ ਪ੍ਰਾਪਤ ਮਾਸਰਕੀ ਦਾ ਘੇਰਾ ਭੂ ਸਿਕਾਵਾਂ, ਮੁੱਖ-ਬੰਦਾਂ, ਪੱਤ੍ਰ-ਪੱਤ੍ਰਿਕਾਵਾਂ ਵਿੱਚ ਉਪਲੱਬਧ, ਸਾਮਗ੍ਰੀ, ਆਲੋਚਨਾਤਮਕ ਮਜ਼ਬੂਨਾਂ, ਪੁਸਤਕਾਂ, ਡਾ. ਹਰਿਭਜਨ ਸਿੰਘ ਸੰਬੰਧੀ ਨਿਕਲੇ ਵਿਸ਼ੇਸ਼ ਅੰਕਾਂ ਜਾਂ ਵਿਸ਼ੇਸ਼ ਪੁਸਤਕਾਂ ਅਤੇ ਪੰਜਾਬੀ ਸਾਹਿਤ ਦੇ ਇਤਿਹਾਸਾਂ ਵਿੱਚ ਦਰਜ ਟਿੱਪਣੀਆਂ ਤੱਕ ਫੈਲਿਆ ਹੋਇਆ ਹੈ।

‘ਡਾ. ਹਰਿਭਜਨ ਸਿੰਘ ਭਾਟੀਆ’ ਉਸਦੀ ਆਲੋਚਨਾ-ਵਿਧੀ ਦਾ ਮੁਲਾਂਕਣ ਕਰਦਾ ਹੋਇਆ ਲਿਖਦਾ ਹੈ:-

  ਉਸਨੇ ਰਚਨਾਵਾਂ ਨੂੰ 'ਦ੍ਰਿਸ਼ਟਾਂਤ' ਵਜੋਂ ਵਰਤਣ ਦੀ ਬਜਾਇ ਉਹਨਾਂ ਨਾਲ ਕਰੀਬੀ ਨਾਤਾ ਜੋੜ ਦੀ ਜਾਂਚ ਦੱਸੀ ਹੈ। ਪੂਰਵ ਮਿਥਿਤ ਵਿਚਾਰਧਾਰਾ ਦਾ ਤਿਆਗ, ਨਿਸ਼ਚੇਵਾਦੀ-ਮੁੱਲਵਾਦੀ ਆਲੋਚਨਾ ਦੀ ਵਰਤੋਂ ਤੋ ਗੁਰੇਜ ਲੇਖਕ ਤੇ ਰਚਨਾ ਦੇ ਪ੍ਰਭਾਵ ਤੋਂ ਲਾਭੇ ਵਿਚਰਣ ਸਾਹਿਤਕਤਾ ਦੀ ਪਛਾਣ ਕਰਨ, ਵਸਤੂ ਤੇ ਰੂਪ ਦੀ ਅਦਵੈਦ ਅਤੇ ਰੂਪ ਵਿਧਾਨਕ ਸ਼ਬਦਾਵਲੀ ਦਾ ਪ੍ਰਯੋਗ ਉਸਦੀ ਅਧਿਐਨ ਵਿਧੀ ਦੇ ਪਛਾਣਨਯੋਗ ਨੁਕਤੇ ਹਨ।”

ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਡਾ. ਹਰਿਭਜਨ ਸਿੰਘ ਆਪਣੇ ਤੋਂ ਪੂਰਵ ਪ੍ਰਚਲਿਤ ਪ੍ਰਭਾਵਵਾਦੀ, ਮਕਾਨਕੀ ਭਾਂਤ ਦੀ ਅਤੇ ਸਮਾਜ-ਸਾਪੇਖ ਆਲੋਚਨਾ ਤੋਂ ਅਸਲੋਂ ਵੱਖਰੀ ਭਾਂਤ ਦੀ ਭਾਵ ਸਾਹਿਤ-ਆਲੋਚਨਾਂ ਕਰਨ ਸਦਕਾ ਉਹ ਪੰਜਾਬੀ ਸਾਹਿਤ ਚਿੰਤਨ ਦੀ ਖੇਤਰ ਵਿੱਚ ਅਸਲੋਂ ਵੱਖਰਾ ਤੇ ਨਿਵੇਕਲਾ ਹਸਤਾਖਰ ਹੈ।

ਆਲੋਚਨਾ ਵਿਧੀ ਦੇ ਪ੍ਰਮੁੱਖ ਦੋਸ਼

ਭਾਵੇਂ ਹਰਿਭਜਨ ਸਿੰਘ ਨੇ ਪੰਜਾਬੀ ਆਲੋਚਕਾਂ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ, ਪਰ ਉਸਦੀ ਆਲੋਚਨਾ ਵਿੱਚ ਕਈ ਦੋਸ਼ ਹਨ।

 • ਉਹ ਰਚਨਾ ਵਿੱਚ ਵਿਸ਼ੇ ਨਾਲੋਂ ਕਲਾ ਨੂੰ ਪ੍ਰਮੁੱਖਤਾ ਦਿੰਦਾ ਹੈ, ਉਸਦੀ ਆਲੋਚਨਾ ਸਿਰਫ਼ ਕਲਾ ਅਧਿਐਨ ਤੱਕ ਹੀ ਸੀਮਿਤ ਹੈ।
 • ਉਸਦੇ ਸ਼ਬਦ ਜਟਿਲ ਹੁੰਦੇ ਹਨ, ਜੋ ਸਾਧਾਰਨ ਜਾਂ ਆਮ ਲੋਕਾਂ ਦੀ ਸਮਝ ਵਿੱਚ ਨਹੀਂ ਆਉਂਦੇ।
 • ਉਹ ਸਿਰਫ਼ ਸਾਹਿਤਿਕ ਭਾਸ਼ਾ ਜਾਂ ਕਲਾ ਦਾ ਹੀ ਅਧਿਐਨ ਕਰਦਾ ਹੈ। ਸਾਹਿਤ ਪ੍ਰਯੋਜਨ ਜਾਂ ਇਸਦੇ ਸਾਹਿਤਿਕ ਪ੍ਰਸੰਗ ਵੱਲ ਧਿਆਨ ਨਹੀਂ ਦਿੰਦਾ।

ਡਾ. ਹਰਿਭਜਨ ਸਿੰਘ ਦੇ ਸਾਹਿਤ ਸਿਧਾਂਤ ਚਿੰਤਨ ਵਿੱਚ ਤਿੰਨ ਸੰਕਲਪ:

ਸਾਹਿਤ ਸਿਧਾਂਤ,ਸਾਹਿਤ ਸ਼ਾਸਤਰ, ਸਾਹਿਤ ਵਿਗਿਆਨ

ਇਸ ਵਿਚ ਉਸਦੀਆਂ ਸਾਹਿਤ ਸਿਧਾਂਤ, ਸਾਹਿਤ ਵਿਗਿਆਨ, ਸਾਹਿਤ ਅਧਿਐਨ, ਸਿਸਟਮੀ ਆਦਿ ਪੁਸਤਕਾਂ ਸ਼ਾਮਲ ਹਨ। 'ਸਾਹਿਤ ਸ਼ਾਸਤਰ' ਸੰਕਲਪ ਨੂੰ ਉਸ ਨੇ ਸਾਹਿਤ ਸਿਧਾਂਤ ਲਈ ਵਰਤਿਆ ਹੈ। ਇਸ ਸੰਕਲਪ ਅਧੀਨ ਉਹ ਆਪਣੇ ਸੰਕਲਪਾਂ ਸਬੰਧੀ ਸਿਧਾਂਤਕ ਚਰਚਾ ਕਰਦਾ ਹੈ ਅਤੇ ਉਹਨਾਂ ਨਾਲ ਜਾਣ-ਪਛਾਣ ਕਰਵਾਉਂਦਾ ਹੈ। ਵੱਥ-ਵਿਹੂਣੇ ਸੰਕਲਪਾਂ ਲਈ ਉਸ ਨੇ 'ਸਾਹਿਤ ਵਿਗਿਆਨ' ਸੰਕਲਪ ਦੀ ਵਰਤੋਂ ਕੀਤੀ ਹੈ।

ਸਾਹਿਤ ਸਿਧਾਂਤ

ਇਸ ਵਿਚ ਉਸਦੀਆਂ ਅਧਿਐਨ ਤੇ ਅਧਿਆਪਨ ਮੁੱਲ ਤੇ ਮੁਲੰਕਣ ਰਚਨਾ ਸਰੰਚਨਾ ਪਾਰਗਾਮੀ ਆਦਿ ਪੁਸਤਕਾਂ ਸ਼ਾਮਲ ਹਨ ਇਨ੍ਹਾਂ ਪੁਸਤਕਾਂ ਵਿੱਚ ਉਹ ਮਧਕਾਲੀ ਕਾਵਿ ਧਾਰਾਵਾ ਤੋਂ ਲੈ ਕੇ ਆਧੁਨਿਕ ਸਾਹਿਤ ਬਾਰੇ ਕਰਦਾ ਹੈ ਅਤੇ ਬਾਣੀ ਦੇ ਵਿਲੱਖਣ ਸਰੂਪ ਬਾਰੇ ਕਿੱਸਾਕਾਰਾ ਵੀਰ ਕਾਵ ਬਾਰੇ ਭੂਮਿਕਾ ਬਾਰੇ ਨਵੇਂ ਦ੍ਰਿਸ਼ਟੀਕੋਣ ਤੋਂ ਚਰਚਾ ਕਰਦਾ ਹੈ ਉਸ ਅਨੁਸਾਰ ਪੰਜਾਬੀ ਸਾਹਿਤ ਦੇ ਮੌਲਿਕ ਕਾਵਿ ਰੂਪਾਂ ਵਿੱਚੋਂ ਹੀ ਇਸ ਦਾ ਕਾਵਿ-ਸ਼ਾਸਤਰ ਸਿਰਜਿਆ ਜਾ ਸਕਦਾ ਹੈ।

ਸਾਹਿਤ ਵਿਗਿਆਨ

ਇਸ ਵਿੱਚ ਉਸ ਦੀਆਂ ਰੂਪਕੀ, ਇੱਕ ਖ਼ਤ ਤੇਰੇ ਨਾਂ, ਖਾਮੋਸ਼ੀ ਦਾ ਜ਼ਜੀਰਾ, ਪਿਆਰ ਤੇ ਪਰਿਵਾਰ, ਮੇਰੀ ਪਸੰਦ ਆਦਿ ਪੁਸਤਕਾਂ ਵਰਣਨਯੋਗ ਹਨ । ਪੁਸਤਕ ਵਿਚ ਉਹ ਆਧੁਨਿਕ ਕਵੀਆਂ ਦੀਆਂ ਕਵਿਤਾਵਾਂ ਦਾ ਪਾਠ ਮੂਲਕ ਅਧਿਐਨ ਆਪਣੀ ਰੂਪਵਾਦੀ ਦ੍ਰਿਸਟੀ ਤੋਂ ਕਰਦਾ ਹੈ। 'ਇੱਕ ਖ਼ਤ ਤੇਰੇ ਨਾਂ' ਪੁਸਤਕ ਵਿਚ ਉਸ ਨੇ ਬਿਲਕੁਲ ਮੌਲਿਕ ਅਤੇ ਨਵੀਨ ਆਲੋਚਨਾ ਵਿਧੀ ਦੀ ਵਰਤੋਂ ਕਰਦਿਆਂ ਮੱਧਕਾਲ ਦੇ ਬਾਣੀਕਾਰ ,ਸਾਹਿਤਕਾਰਾਂ ਅਤੇ ਆਧੁਨਿਕ ਸਾਹਿਤਕਾਰ ਨੂੰ ਇਕ ਖਤ ਲਿਖਿਆ ਹੈ। 'ਖਾਮੋਸ਼ੀ ਦਾ ਜੰਜੀਰਾ' ਪ੍ਰੇਮ ਪ੍ਰਕਾਸ਼ ਦੀ ਕਹਾਣੀ ਦੀ 'ਸਵੇਤਾਂਬਰ ਨੇ ਕਿਹਾ ਸੀ' ਕਹਾਣੀ ਦੀ ਸਮੀਖਿਆ ਹੈ।


ਰੂਸੀ ਰੂਪਵਾਦ, ਫਰਾਂਸੀਸੀ ਸੰਰਚਨਾਵਾਦ ਅਤੇ ਨਵ-ਅਮਰੀਕਨ ਆਲੋਚਨਾ ਤੋਂ ਪ੍ਰਾਪਤ ਕੀਤੀ ਸੇਧ:

ਆਪਣੀ ਅਧਿਐਨ ਪ੍ਰਣਾਲੀ ਨੂੰ ਰਚਨਾ ਕੇਂਦਰਿਤ ਬਣਾਉਣ ਲਈ ਉਹ ਰੂਸੀ ਰੂਪਵਾਦ ਤੋਂ ਅਜਨਬੀਕਰਨ ਦੀ ਜੁਗਤ ਲੈਂਦਾ ਹੈ। ਅਮਰੀਕੀ ਆਲੋਚਨਾ ਤੋਂ ਸਮਝ ਉਧਾਰੀ ਲੈਕੇ ਉਹ ਸਾਹਿਤ ਦਾ ਵਿਗਿਆਨ ਉਸਾਰਨ ਦੀ ਗੱਲ ਕਰਦਾ ਹੈ। ਰਚਨਾ ਨੂੰ ਸਵੈ ਨਿਰਭਰ ਬੰਦ ਸਿਸਟਮ ਵਜੋਂ ਗ੍ਰਹਿਣ ਕਰਨ ਦੀ ਵਿਧੀ ਉਹ ਫਰਾਂਸੀਸੀ ਸੰਰਚਨਾਵਾਦ ਤੋਂ ਪ੍ਰਾਪਤ ਕਰਦਾ ਹੈ।।[6]

ਉਸਦੀ ਅਧਿਐਨ ਵਿਧੀ ਦੀ ਸਤਹੀ ਪੱਧਰ ਉਪੱਰ ਪਛਾਣ ਲਈ ‘ਸੁਹਜਵਾਦੀ’, ਰੂਪਵਾਦੀ, ਸੌਂਦਰਯਵਾਦੀ ਅਤੇ ਸ਼ਿਲਪਵਾਦੀ ਆਦਿ ਵਿਸ਼ੇਸ਼ਣ ਵੀ ਆਮ ਹੀ ਦਿੱਤੇ ਜਾਂਦੇ ਹਨ। ਉਸਦੀ ਰਚਨਾ ਦਾ ਵਿਸ਼ਲੇਸ਼ਣ ਭਾਵੇਂ ਇੱਕ ਪੱਖੀ ਰਹਿ ਜਾਂਦਾ ਹੈ ਪਰ ਇਸ ਇੱਕ ਪੱਖ ਦੇ ਦਰਸ਼ਨ ਸਾਨੂੰ ਇੱਕ ਸ਼ੀਸ਼ ਮਹਿਲ ਵਾਕਰ ਕਰਾ ਦਿੰਦਾ ਹੈ।

ਅਧਿਐਨ ਵਿਧੀ ਦੀਆਂ ਵਿਸ਼ੇਸ਼ਤਾਵਾਂ

 • ਉਹ ਅੰਤਰੰਗ ਵਿਧੀ ਵਾਲਾ ਆਲੋਚਕ ਹੈ।
 • ਉਸਦੀ ਅਧਿਐਨ ਵਿਧੀ ਰਚਨਾ ਪਾਠ ਉੱਤੇ ਕੇਂਦ੍ਰਿਤ ਹੈ।
 • ਉਸ ਦੀ ਰਚਨਾ ਪਾਠ ਦੀ ਸਮਾਜਿਕ, ਇਤਿਹਾਸਕ ਅਤੇ ਆਰਥਿਕ ਸਾਰਥਿਕਤਾ ਤੋਂ ਇਨਕਾਰੀ ਨਹੀਂ ਪਰ ਇਸ ਨੂੰ ਅਧਿਐਨ ਵਜੋਂ ਗ੍ਰਹਿਣ ਕਰਨਾ ਉਸਦਾ ਉਦੇਸ਼ ਨਹੀਂ ਹੈ।
 • ਉਹ ਸਾਹਿਤ-ਰਚਨਾਂ ਨੂੰ ਇਕ ਸੁਤੰਤਰ ਬੰਦ ਪ੍ਰਬੰਧ ਵਜੋਂ ਵੇਖਦਾ ਹੈ ਇਸ ਅਧਿਐਨ ਦੀ ਤਲਾਸ਼ ਵੀ ਪਾਠ ਵਿੱਚੋਂ ਹੀ ਕਰਦਾ ਹੈ।
 • ਪੂਰਵ ਮਿਥਿਤ ਧਾਰਨਾਵਾਂ, ਚਿੰਤਨ, ਮਾਡਲਾਂ ਤੋਂ ਵੱਖਰਾ ਅਧਿਐਨ ਕਰਦਾ ਹੈ।
 • ਉਹ ਸੇਖੋਂ ਤੇ ਕਿਸ਼ਨ ਸਿੰਘ ਦੀ ਤਰ੍ਹਾਂ ਮੁੱਲ ਵਿਧਾਨਕ ਸ਼ਬਦਾਬਲੀ ਦੀ ਥਾਂ ਰੂਪ ਵਿਗਿਆਨਕ ਸ਼ਬਦਾਵਲੀ ਅਤੇ ਸੰਕਲਪਾਵਲੀ ਦੀ ਵਰਤੋਂ ਕਰਦਾ ਹੈ ਰਚਨਾ- ਪਾਠਾਂ ਨੂੰ ਸਿੱਧ ਕਰਨ ਦੀ ਥਾਂ ਉਨ੍ਹਾਂ ਨੂੰ ਸਮਝਣ ਪ੍ਰਤੀ ਰੁਚਿਤ ਹੈ।
 • ਉਸਦੀ ਅਧਿਐਨ ਦ੍ਰਿਸ਼ਟੀ ਕਾਵਿ ਸ਼ਾਸਤਰੀ ਅਤੇ ਅੰਤਰ ਅਨੁਸ਼ਾਸਨੀ ਦੇ ਦਵੰਦਾਤਮਕ ਰਿਸ਼ਤੇ ਵਿੱਚ ਵਿਚਰਨ ਵਾਲੀ ਹੈ।

ਹਵਾਲੇ

 1. http://www.apnaorg.com/poetry/harbhajan/haribhajan_main_index_english.htm
 2. Punjabi Sahitya Akademi.
 3. "Biography".
 4. ਹਰਿਭਜਨ ਸਿੰਘ ਭਾਟੀਆ,ਪੰਜਾਬੀ ਆਲੋਚਨਾ ਸਿਧਾਂਤ ਤੇ ਵਿਹਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ
 5. "WEBOPAC". Retrieved 30 ਸਤੰਬਰ 2015.
 6. ਰਾਜਿੰਦਰ ਸਿੰਘ ਸੇਂਖੋਂ,ਆਲੋਚਨਾ ਅਤੇ ਪੰਜਾਬੀ ਆਲੋਚਨਾ,ਲਾਹੌਰ ਬੁੱਕਸ ਲੁਧਿਆਣਾ,ਪੰਨਾ-206

This article uses material from the Wikipedia ਪੰਜਾਬੀ article ਡਾ. ਹਰਿਭਜਨ ਸਿੰਘ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wikimedia Foundation, Inc. Wiki (DUHOCTRUNGQUOC.VN) is an independent company and has no affiliation with Wikimedia Foundation.

🔥 Trending searches on Wiki ਪੰਜਾਬੀ:

ਮੁੱਖ ਸਫ਼ਾਕੈਨੇਡਾਵਿਲੀਅਮ ਸ਼ੇਕਸਪੀਅਰਫ਼ਿਨੀ ਭਾਸ਼ਾਲੇਖਕਖੰਮਮ ਜ਼ਿਲਾਪਨਾਮਾਜਾਵੇਦ ਸ਼ੇਖਥਰੀ-ਡੀ ਚਲਚਿਤਰਮਾਰੀਅਨ ਇਲੀਚਸੁਨਿਧੀ ਚੌਹਾਨਏਕੜਗਾਲੈਨਨਿਕੋਲਾ ਟੈਸਲਾਲਿਥੁਆਨੀਆਈ ਭਾਸ਼ਾਸਾਮਾਜਕ ਵਰਗਵਣਜਾਰਾ ਬੇਗਮਵਿਸ਼ੂਉਚਾਈਲਘੂ ਫ਼ਿਲਮਹੇਲ ਗੀਬਰਸਲੈਸੀਮਾਰਗਰੈੱਟ ਥੈਚਰਰਾਮਨੌਮੀਗੁਰੂ ਗ੍ਰੰਥ ਸਾਹਿਬਪੰਜਾਬੀ ਭਾਸ਼ਾਗੁਰੂ ਨਾਨਕਰਣਜੀਤ ਸਿੰਘਪੰਜਾਬ, ਭਾਰਤਭਾਈ ਵੀਰ ਸਿੰਘਜਰਨੈਲ ਸਿੰਘ ਭਿੰਡਰਾਂਵਾਲੇਅਲਫ਼ਰੈਡ ਨੋਬਲਗੁਰਮੁਖੀ ਲਿਪੀਰੇਨੇ ਮੈਗਰਿਟਭਗਤ ਸਿੰਘਅਕਾਲ ਤਖ਼ਤਪੰਜਾਬੀ ਸੱਭਿਆਚਾਰਵਿਸਾਖੀਭਾਰਤੀ ਸੰਵਿਧਾਨਭਾਰਤਸ਼ਰੂਤੀ ਨਾਗਵੰਸ਼ੀਸਰਬੱਤ ਖ਼ਾਲਸਾਅੰਮ੍ਰਿਤਪਾਲ ਸਿੰਘ ਖਾਲਸਾਬਾਬਾ ਫਰੀਦਹਰੀ ਸਿੰਘ ਨਲੂਆਸਿੱਖਿਆਵਾਕਨਾਟਕਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਅੰਮ੍ਰਿਤਾ ਪ੍ਰੀਤਮਪੰਜਾਬੀ ਲੋਕ ਬੋਲੀਆਂਬੁਝਾਰਤਾਂਗੁਰੂ ਤੇਗ ਬਹਾਦਰਗੁਰੂ ਗੋਬਿੰਦ ਸਿੰਘਕਜ਼ਾਖ਼ਸਤਾਨਸਿੱਖੀਲਿੰਗ ਵਿਗਿਆਨਗੁਰੂ ਅਮਰਦਾਸਪੰਜਾਬ ਦੇ ਲੋਕ-ਨਾਚਗੁਰੂ ਅੰਗਦਪੰਜਾਬ ਦਾ ਇਤਿਹਾਸਹਰਿਮੰਦਰ ਸਾਹਿਬਭਾਸ਼ਾਰਾਮਾਇਣਪੰਜਾਬੀਸ਼ਿਵ ਕੁਮਾਰ ਬਟਾਲਵੀਬੰਦਾ ਸਿੰਘ ਬਹਾਦਰਗੁਰੂ ਹਰਿਗੋਬਿੰਦਆਰਆਰਆਰ (ਫਿਲਮ)ਭੀਮਰਾਓ ਅੰਬੇਡਕਰਪੰਜਾਬੀ ਨਾਟਕਪੰਜਾਬ ਰਾਜ ਚੋਣ ਕਮਿਸ਼ਨ🡆 More
/** SHOW / HIDE SECTION**/function mfTempOpenSection(getID) {var x = document.getElementById("mf-section-"+getID); if (x.style.display === "none") { x.style.display = ""; } else { x.style.display = "none"; }}