ਡਾ. ਕਿਰਪਾਲ ਸਿੰਘ

ਡਾ.

ਕਿਰਪਾਲ ਸਿੰਘ (ਸੰਨ 1924 ਈ:-7 ਮਈ 2019) ਦਾ ਜਨਮ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ। ਆਪ ਦੀ ਦਿਲਚਸਪੀ ਇਤਿਹਾਸ ਵੱਲ ਵਧੇਰੇ ਹੋਣ ਕਰਕੇ ਆਪ ਦਾ ਨਾਂਅ ਭਾਰਤ ਦੇ ਆਧੁਨਿਕ ਅਤੇ ਮੱਧਕਾਲੀਨ ਇਤਿਹਾਸ ਵਿੱਚ ਨਿਵੇਕਲਾ ਯੋਗਦਾਨ ਪਾਉਣ ਵਿੱਚ ਅਨਿੱਖੜਵਾਂ ਹੈ।

ਡਾ. ਕਿਰਪਾਲ ਸਿੰਘ
ਜਨਮਕਿਰਪਾਲ ਸਿੰਘ
(1924-01-01)1 ਜਨਵਰੀ 1924
ਗੁਜਰਾਂਵਾਲਾ (ਪਾਕਿਸਤਾਨ)
ਮੌਤ7 ਮਈ 2019
ਚੰਡੀਗੜ੍ਹ
ਦਫ਼ਨ ਦੀ ਜਗ੍ਹਾਚੰਡੀਗੜ੍ਹ
ਕਿੱਤਾਸਿੱਖ ਵਿਦਿਵਾਨ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਅਲਮਾ ਮਾਤਰਖਾਲਸਾ ਕਾਲਜ, ਅੰਮ੍ਰਿਤਸਰ
ਸ਼ੈਲੀਸਿੱਖ ਇਤਿਹਾਸ
ਵਿਸ਼ਾਇਤਿਹਾਸ
ਪ੍ਰਮੁੱਖ ਅਵਾਰਡਡਾਕਟਰ ਆਫ ਲਿਟਰੇਚਰ

ਅਕਾਦਮਿਕ ਜੀਵਨ

ਕਿਰਪਾਲ ਸਿੰਘ ਨੇ ਆਪਣਾ ਅਕਾਦਮਿਕ ਜੀਵਨ ਪ੍ਰੋਫੈਸਰ ਆਫ ਰਿਸਰਚ ਵਜੋਂ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਸੰਨ 1950 ਈ: ਵਿੱਚ ਸ਼ੁਰੂ ਕੀਤਾ। ਇੱਕ ਦਰਜਨ ਦੇ ਕਰੀਬ ਪੰਜਾਬੀ ਪੁਸਤਕਾਂ ਲੋਕ ਅਰਪਨ ਕੀਤੀਆਂ। ਡਾ. ਕਿਰਪਾਲ ਸਿੰਘ ਬਹੁਤ ਸਾਰੀਆਂ ਮੰਨੀਆਂ-ਪ੍ਰਮੰਨੀਆਂ ਸੰਸਥਾਵਾਂ ਏਸ਼ੀਐਟਿਕ ਸੁਸਾਇਟੀ ਆਫ ਕੋਲਕਾਤਾ ਦੇ ਇਤਿਹਾਸ ਅਤੇ ਆਰਕੀਆਲੋਜੀ ਵਿਭਾਗ ਦੇ ਸੈਕਟਰੀ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਮੈਂਬਰ ਆਫ ਗਵਰਨਿੰਗ ਕੌਾਸਲ ਦੇ ਤੌਰ 'ਤੇ ਵੀ ਸੇਵਾ ਨਿਭਾਈ।

ਯੋਗਦਾਨ

  • ਡਾ. ਕਿਰਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੌਖਿਕ ਇਤਿਹਾਸ ਦੇ ਬਾਨੀ ਹਨ। ਇਨ੍ਹਾਂ ਨੇ ਬਰਤਾਨੀਆ ਦੇ ਲਾਰਡ ਐਟਲੀ, ਲਾਰਡ ਇਸਮੇ, ਸਰ ਪੈਟਰਕ ਸਪੇਸ, ਸਰ ਫਰਾਂਸਿਸ ਮੂਡੀ ਨਾਲ 1964 ਈ: ਵਿੱਚ ਭਾਰਤੀ ਵੰਡ ਦੇ ਫੈਸਲੇ ਉੱਤੇ ਡੂੰਘੀਆਂ ਵਿਚਾਰਾਂ ਕੀਤੀਆਂ। ਆਪ ਨੇ 1972 ਈ: ਵਿੱਚ 'ਪੰਜਾਬ ਦਾ ਬਟਵਾਰਾ' 'ਤੇ ਮਹਾਨ ਕਾਰਜ ਕਰਕੇ ਇਤਿਹਾਸ ਦੇ ਖੇਤਰ ਵਿੱਚ ਸਥਾਪਤੀ ਵਾਲਾ ਸਥਾਨ ਪ੍ਰਾਪਤ ਕੀਤਾ।
  • ਜਨਮ ਸਾਖੀਆਂ ਦੇ ਖੇਤਰ ਵਿੱਚ ਆਪ ਦੀਆਂ ਸਿੱਖ ਕੌਮ ਨੂੰ ਵਡਮੁੱਲੀਆਂ ਦੇਣਾਂ ਹਨ। 1956 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜੀ ਵਿਦਵਾਨ ਡਾ. ਕਿਰਪਾਲ ਸਿੰਘ ਨੇ ਪਾਕਿਸਤਾਨ ਤੋਂ ਕੰਕਣ ਦੀ ਰਚਨਾ ਸੰਖੇਪ ਦਸ ਗੁਰ ਕਥਾ ਦਾ ਉਤਾਰਾ ਭਾਰਤ ਲਿਆ ਕੇ ਪੰਜਾਬ (ਭਾਰਤ) ਵਿੱਚ ਇਸ ਦਾ ਸੰਪਾਦਨ ਕੀਤਾ।
  • ਖਾਲਸਾ ਕਾਲਜ ਅੰਮ੍ਰਿਤਸਰ ਦੇ ਸਿੱਖ ਖੋਜ ਕੇਂਦਰ ਨੂੰ ਡਾ. ਗੰਡਾ ਸਿੰਘ ਤੋਂ ਬਾਅਦ ਯੋਗ ਉਤਰਾਧਿਕਾਰੀ ਵਜੋਂ ਸੰਭਾਲਿਆ ਤੇ ਵਧਾਇਆ।
  • ਭਾਈ ਵੀਰ ਸਿੰਘ ਦੀ ਪ੍ਰੇਰਨਾ ਨਾਲ ਪੰਜਾਬ ਦੀ ਵੰਡ ਨਾਲ ਸਬੰਧਤ ਸ਼ਾਨਦਾਰ ਕੰਮ ਨੂੰ ਕਲਮਬਧ ਕੀਤਾ।
  • ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਤਾਪ ਸਿੰਘ ਕੈਰੋਂ ਦੀ ਮੱਦਦ ਸਦਕਾ ਇੰਗਲੈਂਡ ਤੋਂ ਵੀ ਜਾ ਕੇ ਕਾਫੀ ਜਾਣਕਾਰੀ ਮੌਖਿਕ ਤੇ ਲਿਖਤੀ ਰੂਪ ਵਿੱਚ ਇਕੱਠੀ ਕਰਕੇ ਲਿਆਏ ਸਨ ਜੋ ਕਿਤਾਬਾਂ ਦੇ ਰੂਪ ਵਿੱਚ ਛਾਪੀ।
  • ਏਸ਼ੀਐਟਿਕ ਸੁਸਾਇਟੀ ਆਫ ਕੋਲਕਾਤਾ ਦੇ ਇਤਿਹਾਸ ਅਤੇ ਆਰਕੀਆਲੋਜੀ ਵਿਭਾਗ ਦੇ ਸੈਕਟਰੀ ਦੀ ਜ਼ਿੰਮੇਵਾਰੀ ਦੇ ਪਦ ਤੇ ਵੀ ਰਹੇ।
  • ਪੰਜਾਬੀ ਯੂਨੀਵਰਸਿਟੀ ਵਿਚ ਮੌਖਿਕ ਇਤਿਹਾਸ ਇਕੱਠਾ ਕਰਨ ਦਾ ਸੈਂਟਰ ਸਥਾਪਤ ਕੀਤਾ।
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸੂਰਜ ਪ੍ਰਕਾਸ਼ ਦੇ ਵੱਡ ਆਕਾਰੀ ਵਿਆਖਿਆ ਪ੍ਰੋਜੈਕਟ ਨੂੰ ਨੇਪਰੇ ਚੜ੍ਹਵਾਇਆ।

ਸਨਮਾਨ

  • ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਡਾਕਟਰ ਆਫ ਲਿਟਰੇਚਰ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ।
  • ਆਪ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਚੀਫ ਖਾਲਸਾ ਦੀਵਾਨ ਸ੍ਰੀ ਅੰਮਿ੍ਤਸਰ 2002 ਵਿਚ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 2004 ਵਿਚ, ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ 2005 ਵਿੱਚ ਆਪ ਨੂੰ ਸਨਮਾਨਿਤ ਕਰ ਚੁੱਕੀ ਹੈ।
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾ: ਕਿਰਪਾਲ ਸਿੰਘ ਨੂੰ ਇੱਕ ਲੱਖ ਰੁਪਏ ਨਕਦ, ਦੁਸ਼ਾਲਾ, ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਸਰਬ ਹਿੰਦ ਸੁੰਦਰ ਦਸਤਾਰ ਮੁਕਾਬਲੇ ਸਬੰਧੀ ਕਰਵਾਏ ਧਾਰਮਿਕ ਸਮਾਗਮ ਵਿੱਚ ਡਾ: ਕਿਰਪਾਲ ਸਿੰਘ ਵੱਲੋਂ ਕੀਤੀ ਇਤਿਹਾਸਕ ਗ੍ਰੰਥਾਂ ਦੀ ਖੋਜ, ਸਿੱਖ ਸਰੋਤ ਇਤਿਹਾਸਕ ਗ੍ਰੰਥਾਂ ਦੀ ਸੰਪਾਦਨਾ ਪ੍ਰੋਜੈਕਟਾਂ ਰਾਹੀਂ ਸਿੱਖ ਕੌਮ ਦੇ ਵਡਮੁੱਲੇ ਵਿਰਸੇ ਤੇ ਸਰਮਾਏ ਨੂੰ ਸਾਂਭਣ ਲਈ ਕੀਤੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਨਮਾਨਿਤ ਕੀਤਾ।

ਲਿਖਣ ਕੰਮ

ਆਪ ਨੇ ਲਗਭਗ 15 ਪੁਸਤਕਾਂ ਅੰਗਰੇਜ਼ੀ ਵਿਚ, 12 ਪੁਸਤਕਾਂ ਪੰਜਾਬੀ ਵਿੱਚ ਅਤੇ 11 ਪੁਸਤਕਾਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਹਨ।

ਹਵਾਲੇ

Tags:

ਡਾ. ਕਿਰਪਾਲ ਸਿੰਘ ਅਕਾਦਮਿਕ ਜੀਵਨਡਾ. ਕਿਰਪਾਲ ਸਿੰਘ ਯੋਗਦਾਨਡਾ. ਕਿਰਪਾਲ ਸਿੰਘ ਸਨਮਾਨਡਾ. ਕਿਰਪਾਲ ਸਿੰਘ ਲਿਖਣ ਕੰਮਡਾ. ਕਿਰਪਾਲ ਸਿੰਘ ਹਵਾਲੇਡਾ. ਕਿਰਪਾਲ ਸਿੰਘਗੁਜਰਾਂਵਾਲਾਪਾਕਿਸਤਾਨ

🔥 Trending searches on Wiki ਪੰਜਾਬੀ:

ਜਗਤਾਰਪੰਜਾਬ ਦੇ ਮੇਲੇ ਅਤੇ ਤਿਓੁਹਾਰਰੱਬਪਾਣੀਡਿਪਲੋਮਾਧਨੀ ਰਾਮ ਚਾਤ੍ਰਿਕਮੰਜੀ ਪ੍ਰਥਾਉਪਵਾਕਬਾਬਾ ਜੀਵਨ ਸਿੰਘਖੂਹਪੰਜਾਬ (ਭਾਰਤ) ਦੀ ਜਨਸੰਖਿਆਪਾਸ਼ਮੁਕੇਸ਼ ਕੁਮਾਰ (ਕ੍ਰਿਕਟਰ)ਮਾਲਵਾ (ਪੰਜਾਬ)ਪੀ. ਵੀ. ਸਿੰਧੂਰਾਮਆਲੋਚਨਾ ਤੇ ਡਾ. ਹਰਿਭਜਨ ਸਿੰਘਕਲੇਮੇਂਸ ਮੈਂਡੋਂਕਾਹਰਿਆਣਾਖ਼ਾਲਸਾਪਵਿੱਤਰ ਪਾਪੀ (ਨਾਵਲ)ਮਿਰਜ਼ਾ ਸਾਹਿਬਾਂਅਕਬਰਪ੍ਰੋਫ਼ੈਸਰ ਮੋਹਨ ਸਿੰਘਇਸਲਾਮ ਅਤੇ ਸਿੱਖ ਧਰਮਭੰਗੜਾ (ਨਾਚ)ਵਿਕੀਪੀਡੀਆਮੇਲਾ ਮਾਘੀਅਲਗੋਜ਼ੇਰਾਮਾਇਣਪੱਤਰਕਾਰੀਪਾਇਲ ਕਪਾਡੀਆਗੀਤਰਬਿੰਦਰਨਾਥ ਟੈਗੋਰਪੰਜਾਬੀ ਸਾਹਿਤਸਤਿੰਦਰ ਸਰਤਾਜਹਾਸ਼ਮ ਸ਼ਾਹਬੁਰਜ ਖ਼ਲੀਫ਼ਾਵਿੱਤੀ ਸੇਵਾਵਾਂਬਾਸਕਟਬਾਲਆਧੁਨਿਕ ਪੰਜਾਬੀ ਸਾਹਿਤਸਿਕੰਦਰ ਲੋਧੀਕਿੱਕਲੀਬਾਜ਼ਗ੍ਰਾਮ ਪੰਚਾਇਤਜੰਗਨਾਮਾ ਸ਼ਾਹ ਮੁਹੰਮਦਫ਼ਰੀਦਕੋਟ ਜ਼ਿਲ੍ਹਾਉਰਦੂ-ਪੰਜਾਬੀ ਸ਼ਬਦਕੋਸ਼ਛੋਲੇਨਾਨਕ ਸਿੰਘਜਗਦੀਪ ਸਿੰਘ ਕਾਕਾ ਬਰਾੜਉਦਾਤਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧਮਤਾਨ ਸਾਹਿਬਅਮਰ ਸਿੰਘ ਚਮਕੀਲਾਮਕੈਨਿਕਸਦੁਆਬੀਰਤਨ ਸਿੰਘ ਰੱਕੜਦਿੱਲੀਸਿੰਧੂ ਘਾਟੀ ਸੱਭਿਅਤਾਪਾਠ ਪੁਸਤਕਮਾਸਟਰ ਤਾਰਾ ਸਿੰਘਵਿਆਕਰਨਲੋਂਜਾਈਨਸਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਗੁਰਦਾਸ ਮਾਨਮਾਰਕ ਜ਼ੁਕਰਬਰਗਅੰਗਰੇਜ਼ੀ ਬੋਲੀਰੇਡੀਓਮਨੁੱਖੀ ਦਿਮਾਗਸ਼ਿਮਲਾਗੁਰਦੁਆਰਾ ਬਾਬਾ ਬਕਾਲਾ ਸਾਹਿਬਰਾਧਾ ਸੁਆਮੀ ਸਤਿਸੰਗ ਬਿਆਸਜੰਗਲੀ ਜੀਵ ਸੁਰੱਖਿਆ🡆 More