ਟੁੰਡੇ ਅਸਰਾਜੇ ਦੀ ਵਾਰ

ਟੁੰਡੇ ਅਸਰਾਜੇ ਦੀ ਵਾਰ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਛੇ ਪ੍ਰਮੁੱਖ ਵਾਰਾਂ ਵਿੱਚੋਂ ਇੱਕ ਵਾਰ ਹੈ। ਇਸਦਾ ਸਮੂਚਾ ਪਾਠ ਸਾਨੂੰ ਉਪਲਬਧ ਨਹੀਂ ਹੈ। ਵਾਰ ਇੱਕ ਲੋਕ ਸਾਹਿਤ ਕਾਵਿ-ਰੂਪ ਹੋਣ ਦੇ ਕਾਰਨ ਇਹਨਾਂ ਦੇ ਲੇਖਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਵਾਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਜਿਸ ਵਿੱਚ ਆਸਾ ਦੀ ਵਾਰ ਮਹਲਾ 1 ਨੂੰ ਇਸ ਵਾਰ ਦੀ ਧੁਨੀ ਉੱਤੇ ਗਾਉਣ ਦਾ ਉਪਦੇਸ਼ ਹੈ। ਇਹ ਵਾਰ ਰਾਜਾ ਸਾਰੰਗ ਅਤੇ ਉਸਦੇ ਪੁੱਤਰ ਅਸਰਾਜ ਨਾਲ ਸੰਬੰਧਿਤ ਹੈ।

ਕਥਾਨਕ

ਜਦ ਅਸਰਾਜ ਆਪਣੀ ਮਤਰੇਈ ਮਾਂ ਦਾ ਪਿਆਰ ਕਬੂਲਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਉਸਦਾ ਪਿਤਾ ਰਾਜਾ ਸਾਰੰਗ ਉਸਨੂੰ ਮੌਤ ਦੀ ਸਜ਼ਾ ਸੁਣਾਉਂਦਾ ਹੈ। ਜਲਾਦ ਉਸ ਮਾਰਨ ਦੀ ਜਗ੍ਹਾ ਉਸਦੀਆਂ ਬਾਹਾਂ ਵੱਢ ਕੇ ਉਸਨੂੰ ਛੱਡ ਦਿੰਦੇ ਹਨ। ਬਾਅਦ ਵਿੱਚ ਅਸਰਾਜ ਕਿਸੇ ਜਗ੍ਹਾ ਦਾ ਰਾਜਾ ਬਣ ਜਾਂਦਾ ਹੈ। ਅੰਤ ਵਿੱਚ ਉਹ ਆਪਣੇ ਪਿਤਾ ਸਾਰੰਗ ਦੀ ਸਹਾਇਤਾ ਵੀ ਕਰਦਾ ਹੈ।

ਕਾਵਿ-ਨਮੂਨਾ

ਭਬਕਿਓ ਸ਼ੇਰ ਸਰਦੂਲ ਰਾਇ, ਰਣ ਮਾਰੂ ਬੱਜੇ।
ਖਾਨ ਸੁਲਤਾਨ ਬਡ ਸੂਰਮੇ, ਵਿੱਚ ਰਣ ਦੇ ਗੱਜੇ।
ਖ਼ਤ ਲਿਖੇ ਟੁੰਡੇ ਅਸਰਾਜ ਨੂੰ, ਪਾਤਸ਼ਾਹੀ ਅੱਜੇ।
ਟਿਕਾ ਸਾਰੰਗ ਬਾਪ ਨੇ, ਦਿਤਾ ਭਰ ਲੱਜੇ।
ਫਤਹ ਪਾਇ ਆਸਰਾਇ ਜੀ ਸ਼ਾਹੀ ਘਰ ਸੱਜੇ।

ਹਵਾਲਾ

  • ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਗੋਬਿੰਦ ਸਿੰਘ ਲਾਂਬਾ; ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ;2000; ਪੰਨਾ 56

Tags:

ਆਸਾ ਦੀ ਵਾਰਗੁਰੂ ਗ੍ਰੰਥ ਸਾਹਿਬਪੰਜਾਬੀ ਸਾਹਿਤਵਾਰ

🔥 Trending searches on Wiki ਪੰਜਾਬੀ:

ਪੰਜਾਬ, ਪਾਕਿਸਤਾਨ ਸਰਕਾਰਮਨੀਕਰਣ ਸਾਹਿਬਰੋਹਿਤ ਸ਼ਰਮਾਵੈੱਬ ਬਰਾਊਜ਼ਰਕਲਪਨਾ ਚਾਵਲਾਭਾਈ ਨੰਦ ਲਾਲਨਾਨਕਸ਼ਾਹੀ ਕੈਲੰਡਰਗੁਰਦਾਸ ਮਾਨਸ਼ਬਦਕੋਸ਼ਬਵਾਸੀਰਰਣਜੀਤ ਸਿੰਘ ਕੁੱਕੀ ਗਿੱਲਵਿਲੀਅਮ ਸ਼ੇਕਸਪੀਅਰਕਿੰਨੂਮਨਮੋਹਨ ਵਾਰਿਸਹੜੱਪਾਭਗਵੰਤ ਰਸੂਲਪੁਰੀਮੇਲਾ ਮਾਘੀਸੰਯੁਕਤ ਰਾਜਕੋਹਿਨੂਰਰਸ (ਕਾਵਿ ਸ਼ਾਸਤਰ)ਅਲਬਰਟ ਆਈਨਸਟਾਈਨਮਾਤਾ ਖੀਵੀਜੀਊਣਾ ਮੌੜਵਿਸ਼ਵ ਪੁਸਤਕ ਦਿਵਸਬੁਣਾਈਮਰੀਅਮ ਨਵਾਜ਼ਗੁਰਮੁਖੀ ਲਿਪੀਅੰਗਰੇਜ਼ੀ ਭਾਸ਼ਾ ਦਾ ਇਤਿਹਾਸਪੂਛਲ ਤਾਰਾਸ਼ਬਦਸੀ++ਪੰਜਾਬ ਦੇ ਲੋਕ-ਨਾਚਵਪਾਰਭਗਤ ਸਿੰਘਜਗਦੀਸ਼ ਚੰਦਰ ਬੋਸਯੂਬਲੌਕ ਓਰਿਜਿਨਵਰਚੁਅਲ ਪ੍ਰਾਈਵੇਟ ਨੈਟਵਰਕਹੋਲਾ ਮਹੱਲਾਦੁੱਧਮਹਿਸਮਪੁਰਲੋਕ ਖੇਡਾਂਹਿੰਦੀ ਭਾਸ਼ਾਹੁਸਤਿੰਦਰਗੁਰਦੁਆਰਾ ਬਾਬਾ ਬਕਾਲਾ ਸਾਹਿਬਦਲਿਤਬੋਲੇ ਸੋ ਨਿਹਾਲਪੰਜਾਬ (ਭਾਰਤ) ਦੀ ਜਨਸੰਖਿਆਪੰਜਾਬ ਵਿੱਚ ਕਬੱਡੀਵਰਲਡ ਵਾਈਡ ਵੈੱਬਸਿਧ ਗੋਸਟਿਬਠਿੰਡਾਪਾਕਿਸਤਾਨ ਦੀ ਨੈਸ਼ਨਲ ਅਸੈਂਬਲੀਖੋਜਪੰਜਾਬ ਦੀ ਸੂਬਾਈ ਅਸੈਂਬਲੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਪ੍ਰਦੂਸ਼ਣਅਜੀਤ (ਅਖ਼ਬਾਰ)ਧਰਤੀ ਦਾ ਇਤਿਹਾਸਹੀਰਾ ਸਿੰਘ ਦਰਦਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ1 ਸਤੰਬਰਚੰਗੇਜ਼ ਖ਼ਾਨ1941ਪੰਜਾਬ ਦਾ ਇਤਿਹਾਸਮਾਲਤੀ ਬੇਦੇਕਰਨੰਦ ਲਾਲ ਨੂਰਪੁਰੀਵਿਆਹ ਦੀਆਂ ਰਸਮਾਂਸੰਤ ਅਤਰ ਸਿੰਘਰਾਜਾ ਸਾਹਿਬ ਸਿੰਘਨਾਟਕ (ਥੀਏਟਰ)ਦਿਲਸ਼ਾਦ ਅਖ਼ਤਰਪੰਜਾਬੀ ਲੋਰੀਆਂਬਿੱਲੀਨਾਥ ਜੋਗੀਆਂ ਦਾ ਸਾਹਿਤਪੰਜਾਬ ਦੀ ਰਾਜਨੀਤੀ🡆 More