ਜੰਗਨਾਮਾ ਸ਼ਾਹ ਮੁਹੰਮਦ

'ਜੰਗਨਾਮਾ ਸ਼ਾਹ ਮੁਹੰਮਦ' ਵਿੱਚ ਪੰਜਾਬ ਵਿੱਚ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੇ ਇਤਿਹਾਸ ਦੇ ਸਿਰੇ ਦੇ ਨਾਟਕੀ ਪਲਾਂ ਨੂੰ ਕਾਵਿਕ ਬਿਰਤਾਂਤ ਵਿੱਚ ਬੰਨ੍ਹਿਆ ਗਿਆ ਹੈ। ਇਸ ਵਿੱਚ ਸ਼ਾਇਰ ਦਾ ਦੇਸ ਪਿਆਰ ਅਤੇ ਸਾਮਰਾਜਵਾਦ-ਵਿਰੋਧੀ ਪੈਂਤੜੇ ਸਦਕਾ ਸ਼ਾਹ ਮੁਹੰਮਦ ਨੂੰ ਪੰਜਾਬੀ ਦਾ ਪਹਿਲਾ “ਰਾਸ਼ਟਰੀ ਸ਼ਾਇਰ” ਕਿਹਾ ਜਾਂਦਾ ਹੈ। ਇਹ ਰਚਨਾ ਪੰਜਾਬੀ ਭਾਈਚਾਰੇ ਅੰਦਰਲੀ ਖਾਨਾਜੰਗੀ ਉੱਤੇ ਅਥਰੂ ਕੇਰਦੀ ਹੈ ਜੋ ਲੜਾਈ ਵਿੱਚ ਪੰਜਾਬੀਆਂ ਦੀ ਹਾਰ ਦਾ ਮੁੱਖ ਕਾਰਨ ਬਣੀ।

ਪੰਜਾਬੀ ਸਾਹਿਤ ਦੇ ਰੂਸੀ ਵਿਦਵਾਨ ਆਈ. ਸੇਰੇਬਰੀਆਕੋਵ ਨੇ ਆਪਣੀ ਕਿਤਾਬ 'ਪੰਜਾਬੀ ਸਾਹਿਤ' ਵਿੱਚ ਇਸ ਰਚਨਾ ਨੂੰ ਰਾਸ਼ਟਰੀ ਦੁਖਾਂਤ ਨੂੰ ਪੂਰੀ ਗਹਿਰਾਈ ਨਾਲ ਸਮਝਣ ਮਹਿਸੂਸਣ, ਉਸਦੇ ਕਾਰਣਾਂ ਦੀ ਬਾਰੀਕਬੀਨੀ ਨਾਲ ਨਿਸ਼ਾਨਦੇਹੀ ਕਰਨ ਅਤੇ ਰਾਸ਼ਟਰੀ ਭਾਵਨਾ ਨੂੰ ਥੀਮ ਵਜੋਂ ਗ੍ਰਹਿਣ ਕਰਨ ਵਾਲੀ ਰਚਨਾ ਦੱਸਿਆ। ਡਾ. ਸਤਿੰਦਰ ਸਿੰਘ ਨੂਰ ਨੇ ਸ਼ਾਹ ਮੁਹੰਮਦ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਕਿਹਾ ਹੈ।

ਸਾਹਿਤ ਤੇ ਇਤਿਹਾਸ

ਸਾਹਿਤ ਦੇ ਨਾਲ ਨਾਲ ਇਤਿਹਾਸਕ ਦਸਤਾਵੇਜ਼ ਵਜੋਂ ਵੀ ਇਸ ਰਚਨਾ ਦੀ ਪ੍ਰਮਾਣਿਕਤਾ ਮੰਨੀ ਗਈ ਹੈ। ਇਸੇ ਲਈ ਪੰਜਾਬ ਦੇ ਇਤਿਹਾਸ ਦੀਆਂ ਸਰੋਤ ਪੁਸਤਕਾਂ ਵਿੱਚ ਇਸ ਦਾ ਅਹਿਮ ਸਥਾਨ ਹੈ। (1782-1862)ਦੀ ਸ਼ਾਹਕਾਰ ਰਚਨਾ ਹੈ। ਇਹ ਜੰਗਨਾਮਾ ਭਾਵੇਂ ਉਨੀਵੀਂ ਸਦੀ ਦੇ ਲਗਪਗ ਅੱਧ ਵਿੱਚ ਲਿਖਿਆ ਗਿਆ ਪਰ ਇਸ ਦੀ ਸਾਰਥਿਕਤਾ ਇਕੀਵੀਂ ਸਦੀ ਵਿੱਚ ਵੀ ਬਣੀ ਹੋਈ ਹੈ। ਸਮੇਂ ਤੇ ਸਥਾਨ ਦੀਆਂ ਹੱਦਬੰਦੀਆਂ ਨੂੰ ਤੋੜਦਾ ਹੋਇਆ ਇਹ ਨਵ-ਸਾਮਰਾਜ ਦੀਆਂ ਕੂਟਨੀਤੀਆਂ ਬਾਰੇ ਵੀ ਪੰਜਾਬੀਆਂ ਨੂੰ ਚੇਤਨ ਕਰਦਾ ਦ੍ਰਿਸ਼ਟੀਗੋਚਰ ਹੁੰਦਾ ਹੈ।

ਕਵਿ ਵੰਨਗੀਆਂ

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉਤੇ ਆਫ਼ਾਤ ਆਈ।
ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜ਼ਾਤ ਆਈ।

ਬਣੇ ਮਾਈ ਦੇ ਆਣ ਅੰਗਰੇਜ਼ ਰਾਖੇ,
ਪਾਈ ਛਾਵਣੀ ਵਿੱਚ ਲਾਹੌਰ ਦੇ ਜੀ।
ਰੋਹੀ ਮਾਲਵਾ ਪਾਰ ਦਾ ਮੁਲਕ ਸਾਰਾ,
ਠਾਣਾ ਘੱਤਿਆ ਵਿੱਚ ਫਲੌਰ ਦੇ ਜੀ।
ਲਿਆ ਸ਼ਹਿਰ ਲਾਹੌਰ, ਫੀਰੋਜ਼ਪੁਰ ਦਾ,
ਕਿਹੜੇ ਟਕੇ ਆਵਣ ਨੰਦਾ ਚੌਰ ਦੇ ਜੀ।
ਸ਼ਾਹ ਮੁਹੰਮਦ ਕਾਂਗੜਾ ਮਾਰ ਲੀਤਾ,
ਉਹਦੇ ਕੰਮ ਗਏ ਸੱਭੇ ਸੌਰਦੇ ਜੀ।

ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ,
ਅੱਗੇ ਹੋਰ ਕੀ ਬਣਤ ਬਣਾਵਣੀ ਜੀ।
ਇਕ ਘੜੀ ਦੀ ਕੁਝ ਉਮੈਦ ਨਾਹੀ,
ਕਿਸੇ ਲਈ ਹਾੜੀ ਕਿਸੇ ਸਾਵਣੀ ਜੀ।
ਨਿਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ,
ਅਸੀਂ ਡਿੱਠੀ ਫਰੰਗੀ ਦੀ ਛਾਵਣੀ ਜੀ।
ਸ਼ਾਹ ਮੁਹੰਮਦਾ ਨਹੀਂ ਮਾਲੂਮ ਸਾਨੂੰ,
ਅੱਗੇ ਹੋਰ ਕੀ ਖੇਡ ਖਿਡਾਵਣੀ ਜੀ।

ਇਹ ਵੀ ਦੇਖੋ

ਹਵਾਲੇ

Tags:

ਜੰਗਨਾਮਾ ਸ਼ਾਹ ਮੁਹੰਮਦ ਸਾਹਿਤ ਤੇ ਇਤਿਹਾਸਜੰਗਨਾਮਾ ਸ਼ਾਹ ਮੁਹੰਮਦ ਕਵਿ ਵੰਨਗੀਆਂਜੰਗਨਾਮਾ ਸ਼ਾਹ ਮੁਹੰਮਦ ਇਹ ਵੀ ਦੇਖੋਜੰਗਨਾਮਾ ਸ਼ਾਹ ਮੁਹੰਮਦ ਹਵਾਲੇਜੰਗਨਾਮਾ ਸ਼ਾਹ ਮੁਹੰਮਦਇਤਿਹਾਸਪਿਆਰਪੰਜਾਬਪੰਜਾਬੀਰਣਜੀਤ ਸਿੰਘਸ਼ਾਹ ਮੁਹੰਮਦ

🔥 Trending searches on Wiki ਪੰਜਾਬੀ:

ਵਿਸ਼ਵ ਰੰਗਮੰਚ ਦਿਵਸਪੇਂਡੂ ਸਮਾਜਜੂਆਮਾਝਾਗੁਰੂ ਤੇਗ ਬਹਾਦਰਬੁਝਾਰਤਾਂਲਾਇਬ੍ਰੇਰੀਜਨੇਊ ਰੋਗਜਿੰਦ ਕੌਰਸੁਭਾਸ਼ ਚੰਦਰ ਬੋਸਮਹਾਤਮਾ ਗਾਂਧੀਸੁਨੀਤਾ ਵਿਲੀਅਮਸਪੰਜਾਬੀ ਲੋਕ ਨਾਟ ਪ੍ਰੰਪਰਾਮੌਤਹੋਲੀਛੰਦਭਾਸ਼ਾਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਪੰਜਾਬੀ ਸੂਫ਼ੀ ਕਵੀਸੁਖਵਿੰਦਰ ਕੰਬੋਜਛੋਟਾ ਘੱਲੂਘਾਰਾਮੋਬਾਈਲ ਫ਼ੋਨਪੰਜਾਬੀਪੰਜਾਬੀ ਰੀਤੀ ਰਿਵਾਜਪੰਜਾਬੀ ਆਲੋਚਨਾਸਿਆਸੀ ਦਲ8 ਅਗਸਤਹਿੰਦੀ ਭਾਸ਼ਾਜਾਪੁ ਸਾਹਿਬਪੰਜਾਬੀ ਸਾਹਿਤ ਦਾ ਇਤਿਹਾਸਦਯਾਪੁਰਭਾਈ ਗੁਰਦਾਸ ਦੀਆਂ ਵਾਰਾਂਨਾਂਵਫਗਵਾੜਾਸਾਲਆਧੁਨਿਕਤਾਵਾਦਹੈਂਡਬਾਲਨਾਰੀਵਾਦਪੰਜਾਬੀ ਵਾਰ ਕਾਵਿ ਦਾ ਇਤਿਹਾਸਹਰੀ ਸਿੰਘ ਨਲੂਆਵਿਗਿਆਨ ਦਾ ਇਤਿਹਾਸਬੱਚਾਵਿਚੋਲਗੀਜਾਤਹਰੀ ਖਾਦਮਾਂ ਬੋਲੀਅਨੁਵਾਦਬਾਬਾ ਜੀਵਨ ਸਿੰਘਕੜਾਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਲੋਹੜੀਭੰਗਾਣੀ ਦੀ ਜੰਗਰੇਲਵੇ ਮਿਊਜ਼ੀਅਮ, ਮੈਸੂਰਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਸਿਮਰਨਜੀਤ ਸਿੰਘ ਮਾਨਮਿੱਤਰ ਪਿਆਰੇ ਨੂੰਕਹਾਵਤਾਂ1903ਵਿਰਾਟ ਕੋਹਲੀਅੱਜ ਆਖਾਂ ਵਾਰਿਸ ਸ਼ਾਹ ਨੂੰਅੰਮ੍ਰਿਤਾ ਪ੍ਰੀਤਮ5 ਅਗਸਤਸੂਰਜ ਗ੍ਰਹਿਣਵੀਅਤਨਾਮਮਹਿੰਦਰ ਸਿੰਘ ਰੰਧਾਵਾਸ਼ੁਭਮਨ ਗਿੱਲਸੁਲਤਾਨ ਬਾਹੂਮਹਿੰਦਰ ਸਿੰਘ ਧੋਨੀਅਕਾਲ ਤਖ਼ਤਝਾਰਖੰਡਡਾ. ਹਰਿਭਜਨ ਸਿੰਘਗੁਰੂ ਹਰਿਗੋਬਿੰਦਯੂਟਿਊਬਹਾਂਸੀਦਿਨੇਸ਼ ਕਾਰਤਿਕ🡆 More