ਜੈਕਾਂਤਨ

ਡੀ.

ਜੈਕਾਂਤਨ (24 ਅਪ੍ਰੈਲ 1934 – 8 ਅਪ੍ਰੈਲ 2015), ਆਮ ਤੌਰ ਤੇ ਮਸ਼ਹੂਰ ਜੇਕੇ, ਇੱਕ ਭਾਰਤੀ ਲੇਖਕ, ਪੱਤਰਕਾਰ, ਬੁਲਾਰਾ, ਫਿਲਮ-ਮੇਕਰ, ਆਲੋਚਕ ਅਤੇ ਕਾਰਕੁਨ ਸੀ। ਉਹ ਕਡਲੂਰ ਵਿਚ ਪੈਦਾ ਹੋਇਆ  ਸੀ। ਉਹ ਛੋਟੀ ਉਮਰ ਵਿੱਚ ਸਕੂਲ ਤੋਂ ਹੱਟ ਗਿਆ ਸੀ ਅਤੇ ਮਦਰਾਸ ਚਲਾ ਗਿਆ, ਜਿੱਥੇ ਉਹ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ। ਛੇ ਦਹਾਕਿਆਂ ਦੇ ਕਰੀਅਰ ਵਿੱਚ ਉਸਨੇ ਦੋ ਆਤਮਕਥਾਵਾਂ ਤੋਂ ਇਲਾਵਾ, ਕਰੀਬ 40 ਨਾਵਲ, 200 ਨਿੱਕੀਆਂ ਕਹਾਣੀਆਂ ਲਿਖੀਆਂ ਹਨ। ਸਾਹਿਤ ਤੋਂ ਇਲਾਵਾ, ਉਸਨੇ ਦੋ ਫ਼ਿਲਮਾਂ ਬਣਾਈਆਂ। ਇਸ ਤੋਂ ਇਲਾਵਾ, ਉਸ ਦੇ ਚਾਰ ਹੋਰ ਨਾਵਲਾਂ ਨੂੰ ਲੈ ਕੇ ਦੂਜਿਆਂ ਨੇ ਫਿਲਮਾਂ ਬਣਾਈਆਂ ਹਨ।  

ਜੈਕਾਂਤਨ
ਜੈਕਾਂਤਨ 2012 ਵਿੱਚ
ਜੈਕਾਂਤਨ 2012 ਵਿੱਚ
ਜਨਮ(1934-04-24)24 ਅਪ੍ਰੈਲ 1934
ਕਡਲੌਰ, ਸਾਊਥ ਆਰਕੋਟ ਜ਼ਿਲ੍ਹਾ, ਮਦਰਾਸ ਪ੍ਰੈਸੀਡੈਂਸੀ, ਬ੍ਰਿਟਿਸ਼ ਇੰਡੀਆ
ਮੌਤ8 ਅਪ੍ਰੈਲ 2015(2015-04-08) (ਉਮਰ 80)
Chennai, India
ਕਿੱਤਾਲੇਖਕ, ਪੱਤਰਕਾਰ, ਬੁਲਾਰਾ, ਫਿਲਮ-ਮੇਕਰ, ਆਲੋਚਕ ਅਤੇ ਕਾਰਕੁਨ
ਭਾਸ਼ਾਤਾਮਿਲ
ਰਾਸ਼ਟਰੀਅਤਾਭਾਰਤੀ
ਪ੍ਰਮੁੱਖ ਅਵਾਰਡਪਦਮ ਭੂਸ਼ਣ, ਗਿਆਨਪੀਠ,ਸਾਹਿਤ ਅਕਾਦਮੀ, ਸੋਵੀਅਤ ਲੈਂਡ ਨਹਿਰੂ ਅਵਾਰਡ, ਆਰਡਰ ਆਫ਼ ਫਰੈਂਡਸ਼ਿਪ (2011)

ਜੈਕਾਂਤਨ ਦੇ ਸਾਹਿਤਕ ਸਨਮਾਨਾਂ ਵਿੱਚ ਗਿਆਨਪੀਠ ਅਤੇ ਸਾਹਿਤ ਅਕਾਦਮੀ ਐਵਾਰਡ ਸ਼ਾਮਲ ਹਨ। ਉਹ ਭਾਰਤ ਦੇ ਤੀਜੇ ਸਭ ਤੋਂ ਉੱਚੇ ਨਾਗਰਿਕ ਸਨਮਾਨ, ਪਦਮ ਭੂਸ਼ਣ (2009),  ਸੋਵੀਅਤ ਲੈਂਡ ਨਹਿਰੂ ਅਵਾਰਡ (1978), ਅਤੇ ਰੂਸੀ ਸਰਕਾਰ ਦੇ ਆਰਡਰ ਆਫ਼ ਫਰੈਂਡਸ਼ਿਪ (2011) ਦੇ ਨਾਲ ਵੀ ਸਨਮਾਨਿਆ ਗਿਆ।

ਜੀਵਨੀ

ਜੈਕਾਂਤਨ ਦਾ ਜਨਮ 1934 ਵਿੱਚ ਕਡਲੌਰ ਦੇ ਉਪਨਗਰ ਮੰਜਕੁਪਪਾਮ, ਜੋ ਸਾਬਕਾ ਮਦਰਾਸ ਪ੍ਰੈਜੀਡੈਂਸੀ ਦੇ ਦੱਖਣੀ ਆਰਕੋਟ ਜ਼ਿਲੇ ਦਾ ਇੱਕ ਹਿੱਸਾ ਸੀ, ਵਿੱਚ ਇੱਕ ਕਿਸਾਨ ਦੇ ਪਰਿਵਾਰ ਵਿੱਚ ਹੋਇਆ ਸੀ। ਉਸਨੂੰ ਉਸਦੀ ਮਾਂ ਅਤੇ ਮਾਮਿਆਂ ਨੇ ਪਾਲਿਆ। ਉਸ ਨੂੰ ਛੋਟੀ ਉਮਰ ਵਿੱਚ ਹੀ ਸਿਆਸਤ ਵਿੱਚ ਦਿਲਚਸਪੀ ਹੋ ਗਈ ਕਿਉਂਕਿ ਉਸ ਦੇ ਮਾਮੇ ਰਾਜਨੀਤੀ ਵਿੱਚ ਬਹੁਤ ਸਰਗਰਮ ਸਨ। ਇੱਕ ਬੱਚੇ ਦੇ ਰੂਪ ਵਿੱਚ, ਉਹ ਸੁਬਰਾਮਨਿਆ ਭਾਰਤੀ ਦੀਆਂ ਰਚਨਾਵਾਂ ਤੋਂ ਬਹੁਤ ਪ੍ਰਭਾਵਿਤ ਸੀ।  ਜੈਕਾਂਤਨ ਨੇ ਪੰਜਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਸਕੂਲ ਛੱਡ ਦਿੱਤਾ, ਕਿਉਂਕਿ ਉਸ ਨੇ ਸੋਚਿਆ ਕਿ ਪੜ੍ਹਾਈ ਉਸ ਦੀਆਂ ਸਿਆਸੀ ਸਰਗਰਮੀਆਂ ਵਿੱਚ ਰੁਕਾਵਟ ਬਣੇਗੀ। 1946 ਵਿੱਚ ਉਹ ਰੋਜ਼ੀ-ਰੋਟੀ ਦੀ ਭਾਲ ਵਿੱਚ ਮਦਰਾਸ (ਹੁਣ ਚੇਨਈ) ਲਈ ਰਵਾਨਾ ਹੋ ਗਿਆ। ਉਥੇ ਉਹ ਆਖਰ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀ ਪੀ ਆਈ) ਦੇ ਪ੍ਰਿੰਟਿੰਗ ਪ੍ਰੈਸ ਦੇ ਕੰਪੋਜ਼ੀਟਰ ਦੇ ਰੂਪ ਵਿੱਚ ਕੰਮ ਕਰਨ ਲੱਗਾ। ਸੀ.ਪੀ.ਆਈ. ਨਾਲ ਉਨ੍ਹਾਂ ਦਾ ਸੰਬੰਧਾਂ ਨੇ ਉਸਨੂੰ ਅੰਦੋਲਨ ਦੇ ਵਿਚਾਰਾਂ ਨਾਲ ਲੈਸ ਕਰ ਦਿੱਤਾ,  ਅਤੇ ਉਸ ਨੂੰ ਪੀ ਜੀਵਨੰਦਮ, ਬਾਲਦਾਂਦਯੁਥਮ ਅਤੇ ਐਸ. ਰਾਮਕ੍ਰਿਸ਼ਨਨ ਵਰਗੇ ਨੇਤਾਵਾਂ ਦੀ ਸੰਗਤ ਦਾ ਮੌਕਾ ਮਿਲਿਆ। ਪਾਰਟੀ ਦੇ ਨੇਤਾਵਾਂ ਨੇ ਉਸਨੂੰ ਲਿਖਣ ਲਈ ਪਰੇਰਨਾ ਦਿੱਤੀ। ਪਾਰਟੀ ਦੇ ਇੱਕ ਸਰਗਰਮ ਮੈਂਬਰ ਵਜੋਂ ਕੰਮ ਕਰਦਿਆਂ, ਉਸ ਨੇ ਵਿਸ਼ਵ ਸਾਹਿਤ, ਸਭਿਆਚਾਰ, ਰਾਜਨੀਤੀ, ਅਰਥਸ਼ਾਸਤਰ ਅਤੇ ਪੱਤਰਕਾਰੀ ਦੇ ਵਿਸ਼ਿਆਂ ਬਾਰੇ ਜਾਣ ਲਿਆ। ਇਸ ਸਮੇਂ ਦੌਰਾਨ, ਜੈਕਾਂਤਨ ਨੇ ਕਮਿਊਨਿਸਟ ਪੱਖੀ ਰਸਾਲਿਆਂ ਲਈ ਲਿਖਣਾ ਸ਼ੁਰੂ ਕੀਤਾ। ਅਗਲੇ ਕੁਝ ਸਾਲਾਂ ਵਿੱਚ, ਉਸਨੇ ਆਪਣੇ ਆਪ ਨੂੰ ਪਾਰਟੀ ਵਿੱਚ ਚੋਟੀ ਦੇ ਲੇਖਕਾਂ ਵਿੱਚੋਂ ਇੱਕ ਵਜੋਂ ਸਥਾਪਿਤ ਕਰ ਲਿਆ। ਉਸ ਦੀਆਂ ਪਹਿਲੀਆਂ ਰਚਨਾਵਾਂ ਰੋਜ਼ਾਨਾ ਅਖ਼ਬਾਰ ਜਨਸ਼ਕਤੀ ਵਿੱਚ ਛਪੀਆਂ ਸੀ ਅਤੇ ਛੇਤੀ ਹੀ ਸਰਸਵਤੀ, ਥਾਮਰਾਇ, ਸੰਥੀ, ਮਨੀਠਨ, ਸ਼ਕਤੀ ਅਤੇ ਸਮਾਰਨ ਵਰਗੇ ਹੋਰ ਪੱਤਰਾਂ ਨੇ ਉਸਦੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ। ਉਸ ਦੀਆਂ ਮੁਢਲੀਆਂ ਲਿਖਤਾਂ ਝੁੱਗੀਆਂ-ਝੌਂਪੜੀਆਂ ਦੀ ਹਾਲਤ ਬਾਰੇ ਸਨ ਜੋ ਪਾਰਟੀ ਦੇ ਦਫਤਰ ਵਿੱਚ ਅਤੇ ਇਸਦੇ ਆਲੇ-ਦੁਆਲੇ ਰਹਿੰਦੇ ਸਨ। 

ਜੈਕਾਂਤਨ ਨੇ ਤਾਮਿਲ ਮੈਗਜ਼ੀਨ, ਜਿਸਦਾ ਨਾਂ ਸੋਭਾਵਕੀਯਾਵਤੀ ਸੀ, ਲਈ ਆਪਣੀ ਪਹਿਲੀ ਨਿੱਕੀ ਕਹਾਣੀ ਲਿਖੀ,  ਜਿਸ ਨੂੰ 1953 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਛੇਤੀ ਸਫਲਤਾ ਮਿਲਣ ਦੇ ਬਾਅਦ, ਜੈਕਾਂਤਨ ਨੇ ਅਨੰਦ ਵਿਕਾਤਨ, ਕੁਮੁਦਮ ਅਤੇ ਦੀਨਾਮਨੀ ਕਾਦਿਰ, ਵਰਗੇ ਮੁੱਖ ਧਾਰਾ ਮੈਗਜੀਨਾਂ ਲਈ ਲਿਖਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਖ਼ਾਸ ਕਰ 1960 ਦੇ ਦਹਾਕੇ ਵਿੱਚ ਉਸਦੀਆਂ ਅਨੇਕਾਂ ਛੋਟੀਆਂ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ। 1964 ਵਿੱਚ, ਜੈਕਾਂਤਨ ਨੇ ਸਹਿ-ਨਿਰਮਾਤਾ ਵਜੋਂ ਫਿਲਮਾਂ ਵਿੱਚ ਪ੍ਰਵੇਸ਼ ਕੀਤਾ ਅਤੇ ਆਪਣੇ ਨਾਵਲ ਦੇ ਅਧਾਰ ਤੇ ਇੱਕ ਉੱਨਯਿਪੋਲ ਓਰਵਨ ਨਾਮਕ ਫ਼ਿਲਮ ਦਾ ਨਿਰਦੇਸ਼ਨ ਕੀਤਾ। ਇਹ ਫ਼ਿਲਮ ਝੁੱਗੀਆਂ-ਝੌਂਪੜੀਆਂ ਦੇ ਹਾਲਾਤ ਤੇ ਕੇਂਦਰਿਤ ਸੀ। ਵਪਾਰਕ ਅਸਫਲਤਾ ਹੋਣ ਦੇ ਬਾਵਜੂਦ, ਇਸ ਨੇ 1965 ਵਿੱਚ ਤੀਜੀ ਵਧੀਆ ਫ਼ੀਚਰ ਫ਼ਿਲਮ ਵਜੋਂ ਰਾਸ਼ਟਰਪਤੀ ਦਾ ਮੈਰਿਟ ਸਰਟੀਫਿਕੇਟ ਹਾਸਲ ਕਰ ਲਿਆ। . ਅਗਲੇ ਸਾਲ ਉਸਨੇ ਇੱਕ ਹੋਰ ਫ਼ਿਲਮ ਬਣਾਈ ਜਿਸਦਾ ਨਾਮ ਯਾਰੁਕਗਾ ਅਜ਼ਹਦਨ ਸੀ, ਜਿਸ ਵਿੱਚ ਨਾਗੇਸ਼ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਸੀ। ਉਸ ਦਾ ਨਾਵਲ ਸਿਲਾ ਨੇਰੰਗਲਿਲ ਸਿਲਾ ਮਨੀਥਾਗਾਲ (1970) ਨੇ ਉਸ ਲਈ 1972 ਵਿੱਚ (ਤਮਿਲ ਲਈ) ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਕੀਤਾ। ਬਾਅਦ ਵਿੱਚ ਇਸ ਦੇ ਅਧਾਰ ਤੇ ਏ. ਭੀਮ ਸਿੰਘ ਨੇ ਇਸੇ ਨਾਂ ਦੀ ਇੱਕ ਫ਼ਿਲਮ ਬਣਾਈ ਸੀ, ਜਿਸ ਨੇ ਰਾਸ਼ਟਰੀ ਫ਼ਿਲਮ ਅਵਾਰਡ ਜਿੱਤਿਆ ਸੀ। ਫਿਲਮ ਦੀ ਸਫਲਤਾ ਤੋਂ ਪ੍ਰੇਰਿਤ ਹੋ ਕੇ, ਭੀਮਸਿੰਘ ਨੇ ਇੱਕ ਹੋਰ ਫ਼ਿਲਮ, ਓਰੂ ਨਦੀਗਾਈ, ਨਾਡਗਮ ਪਾਰਕੀਰਾਲ ਬਣਾਈ, ਜੋ ਕਿ ਇਸੇ ਨਾਮ ਦੇ ਨਾਵਲ ਤੇ ਆਧਾਰਿਤ ਸੀ।

2008 ਵਿੱਚ, ਰਵੀਸੁਬਰਾਮਨੀਅਨ ਨੇ ਜੈਕਾਂਤਨ ਬਾਰੇ ਆਪਣੀ ਕਿਸਮ ਦੀ ਦੂਜੀ ਦਸਤਾਵੇਜ਼ੀ ਫਿਲਮ ਬਣਾਈ ਅਤੇ ਇਸਦਾ ਨਿਰਮਾਣ ਇਲੈਯਾਰਾਜਾ ਨੇ ਕੀਤਾ। ਫਰਵਰੀ 2014 ਵਿੱਚ, ਜੈਕਾਂਤਨ ਨੂੰ ਬਿਮਾਰੀ ਤੋਂ ਬਾਅਦ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਕ ਸੰਖੇਪ ਬਿਮਾਰੀ ਤੋਂ ਬਾਅਦ, ਉਸਨੂੰ ਇੱਕ ਸਾਲ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ 8 ਅਪ੍ਰੈਲ 2015 ਨੂੰ ਉਸਦੀ ਮੌਤ ਹੋ ਗਈ।

2017 ਵਿੱਚ ਉਸਦੇ ਪੁਰਸਕਾਰ ਪ੍ਰਾਪਤ ਨਾਵਲ ਓਰੂ ਮਨੀਤਨ ਓਰੂ ਵੀਦੂ ਓਰੂ ਉਲਾਗਮ ਉੱਤੇ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਕੁਮਾਰ ਜੀ. ਵੈਂਕਟੇਸ਼ ਵਲੋਂ ਇੱਕ ਫੀਚਰ ਫਿਲਮ ਬਣਾਈ ਜਾ ਰਹੀ ਹੈ।

ਨਿੱਜੀ ਜ਼ਿੰਦਗੀ, ਪ੍ਰਭਾਵ ਅਤੇ ਰਾਜਨੀਤਿਕ ਵਿਚਾਰ

ਜੈਕਾਂਤਨ ਦਾ ਵਿਆਹ ਉਸਦੀ ਕਜ਼ਨ ਨਾਲ ਹੋਇਆ ਸੀ। ਇਸ ਜੋੜੇ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਸੀ। Bਉਹ ਅਜਿਹੇ ਪਰਿਵਾਰ ਵਿੱਚ ਪੈਦਾ ਹੋਇਆ ਸੀ ਜਿਸ ਵਿੱਚ ਬਹੁਤ ਸਾਰੇ ਰਾਜਨੀਤਿਕ ਕਾਰਕੁਨ ਸਨ। ਇਸ ਲਈ ਉਹ ਛੋਟੀ ਉਮਰ ਵਿੱਚ ਹੀ ਰਾਜਨੀਤੀ ਵਿੱਚ ਦਿਲਚਸਪੀ ਲੈਣ ਲੱਗ ਪਿਆ ਸੀ। 1950 ਦੇ ਦਹਾਕੇ ਵਿੱਚ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਸੀ ਪੀ ਆਈ ਦਾ ਪੱਕਾ ਸਮਰਥਕ ਬਣ ਗਿਆ ਸੀ। ਉਸ ਨੂੰ ਸੀ ਪੀ ਆਈ ਦੇ ਆਗੂ ਕੇ ਬਾਲਧੰਦੂਤਹਿਮ ਨੇ ਰਾਜਨੀਤੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਸੀ। ਉਹ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਦ੍ਰਵਿੜ ਮੁਨੇਤਰਾ ਕਾਘਗਮ ਅਤੇ ਇਸਦੇ ਨੇਤਾਵਾਂ ਦੇ ਵਿਰੁੱਧ ਖੜਾ ਹੋਇਆ। ਉਸਨੇ ਸੀਪੀਆਈ ਨੇਤਾਵਾਂ ਨੂੰ "ਨਹਿਰੂਵਾਦੀ ਸਮਾਜਵਾਦ" ਲਈ ਸਮਰਥਨ ਕੀਤਾ ਅਤੇ ਇੰਦਰਾ ਗਾਂਧੀ ਦੀ ਬਹੁਤ ਪ੍ਰਸ਼ੰਸਾ ਕੀਤੀ। ਉਸਨੇ ਸੀਪੀਆਈ ਛੱਡ ਦਿੱਤੀ, ਅਤੇ ਬਾਅਦ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਈ. ਵੀ. ਸੰਪਤ ਦੁਆਰਾ ਸਥਾਪਿਤ ਕੀਤੀ ਗਈ ਤਾਮਿਲ ਦੇਸੀਅਕ ਕਾਟਚੀ ਵਿੱਚ ਸ਼ਾਮਲ ਹੋ ਗਿਆ। ਉਹ ਤਾਮਿਲ ਏਲਮ ਦੀ ਲਿਬਰੇਸ਼ਨ ਟਾਈਗਰਜ਼ ਨੂੰ ਇੱਕ "ਫਾਸੀਵਾਦੀ" ਸੰਗਠਨ ਕਹਿੰਦਾ ਸੀ।

ਸਾਹਿਤਕ ਸ਼ੈਲੀ ਅਤੇ ਥੀਮ

ਜੈਕਾਂਤਨ ਦੀਆਂ ਬਹੁਤ ਸਾਰੀਆਂ ਰਚਨਾਵਾਂ ਰਿਕਸ਼ਾ ਚਾਲਕਾਂ, ਵੇਸਵਾਵਾਂ ਅਤੇ ਰਾਗ-ਲੁਟੇਰਿਆਂ ਵਰਗੇ ਨੀਵੀਆਂ ਕਲਾਸਾਂ ਦੇ ਲੋਕਾਂ ਦੀ ਜ਼ਿੰਦਗੀ ਦੇ ਦੁਆਲੇ ਘੁੰਮਦੀਆਂ ਹਨ। ਇੱਕ ਇੰਟਰਵਿਊ ਵਿੱਚ, ਉਸਨੇ ਕਿਹਾ ਕਿ ਚੇਨਈ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਦੌਰਾਨ ਉਸਨੇ ਆਪਣੀ ਜ਼ਿੰਦਗੀ ਅਜਿਹੇ ਲੋਕਾਂ ਵਿੱਚ ਬਿਤਾਈ ਸੀ। ਇਸ ਨਾਲ ਉਸ ਅੰਦਰ ਉਨ੍ਹਾਂ ਨੂੰ ਪਸੰਦ ਕਰਨ ਦੀ ਭਾਵਨਾ ਪਨਪੀ ਸੀ।

ਆਲੋਚਨਾ

ਤਾਮਿਲ ਲੇਖਕ ਜੈਆਮੋਹਨ ਨੇ ਜੈਕਾਂਤਨ ਅਤੇ ਕਈ ਹੋਰ ਲੇਖਕਾਂ ਦੀਆਂ ਰਚਨਾਵਾਂ ਦੇ ਗਲਪੀ ਸੰਸਾਰ ਬਾਰੇ ਕਈ ਲੇਖ ਲਿਖੇ ਹਨ। ਉਸ ਨੇ ਆਪਣੀ ਕਿਤਾਬ ਮੰਨੂਮ ਮਰਬੁਮ ਵਿੱਚ ਵੀ ਇਸ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰੇ ਕੀਤੇ ਹਨ। ਮੁੱਖ ਤਾਮਿਲ ਆਲੋਚਕ ਐਮ. ਵੇਦਾਸਗਾਯਕੁਮਾਰ ਨੇ ਜੈਕਾਂਤਨ ਅਤੇ ਪੁਧੁਮੈਪੀਤਨ ਦੀਆਂ ਰਚਨਾਵਾਂ ਦਾ ਤੁਲਨਾਤਮਕ ਅਧਿਐਨ ਕੀਤਾ ਹੈ। ਜੈਅੰਤਸਰੀ ਬਾਲਾਕ੍ਰਿਸ਼ਨਨ ਨੇ ਤਾਮਿਲ ਵਿੱਚ ਜੈਕਾਂਤਨ ਦੇ ਸਾਰੇ ਨਾਵਲਾਂ ਉੱਤੇ ਆਪਣਾ ਡਾਕਟੋਰਲ ਖੋਜ ਅਧਿਐਨ ਕੀਤਾ। ਜੈਕਾਂਤਨਿਨ ਇਲਕਿਆਯਤਦਮ,ਜੈਕਾਂਤਨ ਓਰੂ ਪਾਰਵਈ, ਕਰਮਵਾਰ ਪਾ, ਕ੍ਰਿਸ਼ਨਾਸਮੀ ਅਤੇ ਕੇ.ਐੱਸ. ਸੁਬਰਾਮਣੀਅਮ ਦੁਆਰਾ ਜੈਕਾਂਤਨ ਦੀਆਂ ਰਚਨਾਵਾਂ 'ਤੇ ਲਿਖੀਆਂ ਕਿਤਾਬਾਂ ਹਨ।

ਫਿਲਮ ਨਿਰਮਾਤਾ ਰਵੀ ਸੁਬਰਾਮਣੀਅਮ ਦੁਆਰਾ ਬਣਾਈ ਗਈ ਇੱਕ ਪੂਰੀ ਲੰਬਾਈ ਦੀ ਦਸਤਾਵੇਜ਼ੀ ਅਤੇ ਲੇਖਕ ਦੀ ਮੌਤ ਤੋਂ ਬਾਅਦ ਕਈ ਤਮਿਲ ਲੇਖਕਾਂ ਦੇ ਉਸ ਬਾਰੇ ਲਿਖੇ ਗਏ ਉਸ ਬਾਰੇ ਮਹੱਤਵਪੂਰਣ ਜਾਣਕਾਰੀ ਨਾਲ ਭਰਪੂਰ ਹਨ।

ਹਵਾਲੇ

Tags:

ਜੈਕਾਂਤਨ ਜੀਵਨੀਜੈਕਾਂਤਨ ਨਿੱਜੀ ਜ਼ਿੰਦਗੀ, ਪ੍ਰਭਾਵ ਅਤੇ ਰਾਜਨੀਤਿਕ ਵਿਚਾਰਜੈਕਾਂਤਨ ਸਾਹਿਤਕ ਸ਼ੈਲੀ ਅਤੇ ਥੀਮਜੈਕਾਂਤਨ ਆਲੋਚਨਾਜੈਕਾਂਤਨ ਹਵਾਲੇਜੈਕਾਂਤਨਭਾਰਤੀ ਕਮਿਊਨਿਸਟ ਪਾਰਟੀਭਾਰਤੀ ਲੋਕਮਦਰਾਸ

🔥 Trending searches on Wiki ਪੰਜਾਬੀ:

ਨਵਾਬ ਕਪੂਰ ਸਿੰਘਪੰਜਾਬੀ ਲੋਕ ਬੋਲੀਆਂਬਾਬਾ ਬੁੱਢਾ ਜੀਸਵਿੰਦਰ ਸਿੰਘ ਉੱਪਲਭੀਮਰਾਓ ਅੰਬੇਡਕਰਨਵੀਂ ਦਿੱਲੀਮਹਾਂਦੀਪਚੰਦਰ ਸ਼ੇਖਰ ਆਜ਼ਾਦਤਰਸੇਮ ਜੱਸੜਬੀਬੀ ਭਾਨੀਦਲਿਤਦਸਮ ਗ੍ਰੰਥਗੁਰੂ ਨਾਨਕ ਜੀ ਗੁਰਪੁਰਬਬੁੱਧ ਧਰਮਵਾਰਿਸ ਸ਼ਾਹਭਗਤ ਪੀਪਾ ਜੀਕੁਲਵੰਤ ਸਿੰਘ ਵਿਰਕਬੋਹੜਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਭਾਰਤ ਦੀ ਸੰਵਿਧਾਨ ਸਭਾਲੁਧਿਆਣਾਸਾਉਣੀ ਦੀ ਫ਼ਸਲਸਾਹਿਤਸਾਹਿਤ ਅਤੇ ਮਨੋਵਿਗਿਆਨਨਵ ਰਹੱਸਵਾਦੀ ਪ੍ਰਵਿਰਤੀਮੁਹੰਮਦ ਬਿਨ ਤੁਗ਼ਲਕਰਸੂਲ ਹਮਜ਼ਾਤੋਵਗਗਨ ਮੈ ਥਾਲੁਖ਼ਾਲਿਦ ਹੁਸੈਨ (ਕਹਾਣੀਕਾਰ)ਮਹਾਤਮਾ ਗਾਂਧੀਬਠਿੰਡਾਬਲਵੰਤ ਗਾਰਗੀਕੁੱਕੜਜਸਵੰਤ ਸਿੰਘ ਕੰਵਲਲੋਕ ਸਭਾ ਦਾ ਸਪੀਕਰਗੁਰਮੁਖੀ ਲਿਪੀਲੋਕ ਚਿਕਿਤਸਾਸੰਯੁਕਤ ਰਾਜਪੰਜਾਬੀ ਭੋਜਨ ਸੱਭਿਆਚਾਰਲੋਕ ਕਲਾਵਾਂਮਨੀਕਰਣ ਸਾਹਿਬਰੇਖਾ ਚਿੱਤਰਲੈਸਬੀਅਨਪਾਣੀ ਦੀ ਸੰਭਾਲਜਰਗ ਦਾ ਮੇਲਾਪੰਜਾਬੀ ਸੱਭਿਆਚਾਰਛੰਦਗਿਆਨੀ ਦਿੱਤ ਸਿੰਘਮਹਿਲਾ ਸਸ਼ਕਤੀਕਰਨ2024 ਭਾਰਤ ਦੀਆਂ ਆਮ ਚੋਣਾਂਮਾਰਕਸਵਾਦਬ੍ਰਹਿਮੰਡਭੰਗੜਾ (ਨਾਚ)ਪੰਜਾਬਬਾਈਬਲਅਮਰ ਸਿੰਘ ਚਮਕੀਲਾਗੁਰਬਖ਼ਸ਼ ਸਿੰਘ ਫ਼ਰੈਂਕਅਮਰੀਕਾ ਦਾ ਇਤਿਹਾਸਮਿਸਲਪੰਜਾਬ (ਭਾਰਤ) ਵਿੱਚ ਖੇਡਾਂਬੁੱਲ੍ਹੇ ਸ਼ਾਹਹੇਮਕੁੰਟ ਸਾਹਿਬਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਜਾਮਨੀਔਰਤਨਾਮਪੰਜਾਬੀ ਕਿੱਸਾਕਾਰਡਿਸਕਸ ਥਰੋਅਇੰਟਰਨੈੱਟਚਿੜੀ-ਛਿੱਕਾਲੋਹੜੀਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਸਵਰ ਅਤੇ ਲਗਾਂ ਮਾਤਰਾਵਾਂਸੱਪਵਾਰਤਕਮਾਤਾ ਸੁੰਦਰੀ🡆 More