ਜਿਰਾਫ਼

ਜਿਰਾਫ਼ ਜਾਂ ਜਰਾਫ਼ (ਜਿਰਾਫ਼ਾ ਕਮੇਲੋਪਾਰਡੇਲਿਸ) ਅਫ਼ਰੀਕਾ ਦੇ ਜੰਗਲਾਂ ਵਿੱਚ ਪਾਇਆ ਜਾਣ ਵਾਲਾ ਇੱਕ ਸ਼ਾਕਾਹਾਰੀ ਪਸੂ ਹੈ। ਇਹ ਸਾਰੇ ਥਲੀ ਪਸ਼ੁਆਂ ਵਿੱਚ ਸਭ ਤੋਂ ਉੱਚਾ ਹੁੰਦਾ ਹੈ ਅਤੇ ਜੁਗਾਲੀ ਕਰਨ ਵਾਲਾ ਸਭ ਤੋਂ ਵੱਡਾ ਜੀਵ ਹੈ। ਇਸ ਦਾ ਵਿਗਿਆਨਕ ਨਾਮ ਊਠ ਵਰਗੇ ਮੂੰਹ ਅਤੇ ਤੇਂਦੁਏ ਵਰਗੀ ਤਵਚਾ ਦੇ ਕਾਰਨ ਪਿਆ ਹੈ। ਜਿਰਾਫ ਆਪਣੀ ਲੰਮੀ ਗਰਦਨ ਅਤੇ ਲੰਮੀਆਂ ਟੰਗਾਂ ਅਤੇ ਆਪਣੇ ਵਿਸ਼ੇਸ਼ ਸਿੰਗਾਂ ਲਈ ਵੀ ਜਾਣਿਆ ਜਾਂਦਾ ਹੈ। ਇਹ ਔਸਤਨ 5-6 ਮੀ ਉੱਚਾ ਹੁੰਦਾ ਹੈ ਅਤੇ ਨਰ ਦਾ ਔਸਤਨ ਭਾਰ 1,200 ਕਿ ਅਤੇ ਮਾਦਾ ਦਾ 830 ਕਿ ਗ ਹੁੰਦਾ ਹੈ। ਇਹ ਜਿਰਾਫਿਡੇ ਪਰਵਾਰ ਦਾ ਹੈ ਅਤੇ ਇਸ ਦਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਇਸ ਕੁਲ ਦਾ ਅਫਰੀਕਾ ਵਿੱਚ ਪਾਇਆ ਜਾਣ ਵਾਲਾ ਓਕਾਪੀ ਨਾਮਕ ਪ੍ਰਾਣੀ ਹੈ। ਇਸ ਦੀ ਨੌਂ ਪ੍ਰਜਾਤੀਆਂ ਹਨ ਜੋ ਕਿ ਸਰੂਪ, ਰੰਗ, ਤਵਚਾ ਦੇ ਧੱਬਿਆਂ ਅਤੇ ਪਾਏ ਜਾਣ ਵਾਲੇ ਖੇਤਰਾਂ ਪੱਖੋਂ ਇੱਕ ਦੂਜੇ ਨਾਲੋਂ ਭਿੰਨ ਹਨ। ਜਿਰਾਫ ਅਫਰੀਕਾ ਦੇ ਉੱਤਰ ਵਿੱਚ ਚੈਡ ਤੋਂ ਦੱਖਣ ਵਿੱਚ ਦੱਖਣ ਅਫਰੀਕਾ ਅਤੇ ਪੱਛਮ ਵਿੱਚ ਨਾਇਜਰ ਤੋਂ ਪੂਰਬ ਵਿੱਚ ਸੋਮਾਲੀਆ ਤੱਕ ਪਾਇਆ ਜਾਂਦਾ ਹੈ। ਅਮੂਮਨ ਜਿਰਾਫ ਖੁੱਲੇ ਮੈਦਾਨਾਂ ਅਤੇ ਛਿਤਰੇ ਜੰਗਲਾਂ ਵਿੱਚ ਪਾਏ ਜਾਂਦੇ ਹਨ। ਜਿਰਾਫ ਉਹਨਾਂ ਸਥਾਨਾਂ ਵਿੱਚ ਰਹਿਣਾ ਪਸੰਦ ਕਰਦੇ ਹਨ ਜਿੱਥੇ ਲੋੜੀਂਦੀ ਮਾਤਰਾ ਵਿੱਚ ਬਬੂਲ ਜਾਂ ਕਿੱਕਰ ਦੇ ਦਰਖਤ ਹੋਣ ਕਿਉਂਕਿ ਇਹਨਾਂ ਦੀ ਲੁੰਗ ਜਿਰਾਫ ਦਾ ਪ੍ਰਮੁੱਖ ਖਾਣਾ ਹੈ। ਆਪਣੀ ਲੰਮੀ ਗਰਦਨ ਦੇ ਕਾਰਨ ਇਨ੍ਹਾਂ ਨੂੰ ਉੱਚੇ ਰੁੱਖਾਂ ਤੋਂ ਪੱਤੇ ਖਾਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ। ਬਾਲਗ ਉਮਰੇ ਪਰਭਖਸ਼ੀਆਂ ਦਾ ਘੱਟ ਹੀ ਸ਼ਿਕਾਰ ਹੁੰਦੇ ਹਨ ਲੇਕਿਨ ਇਨ੍ਹਾਂ ਦੇ ਸ਼ਾਵਕਾਂ ਦਾ ਸ਼ਿਕਾਰ ਸ਼ੇਰ, ਤੇਂਦੁਏ, ਲਕੜਬੱਘੇ ਅਤੇ ਜੰਗਲੀ ਕੁੱਤੇ ਕਰਦੇ ਹਨ। ਆਮ ਤੌਰ ਉੱਤੇ ਜਿਰਾਫ ਕੁੱਝ ਸਮਾਂ ਲਈ ਇਕੱਠੇ ਹੁੰਦੇ ਹਨ ਅਤੇ ਕੁੱਝ ਘੰਟਿਆਂ ਦੇ ਬਾਦ ਆਪਣੀ ਆਪਣੀ ਡੰਡੀ ਫੜ ਲੈਂਦੇ ਹਨ। ਨਰ ਆਪਣਾ ਦਬਦਬਾ ਬਣਾਉਣ ਲਈ ਇੱਕ ਦੂਜੇ ਨਾਲ ਆਪਣੀਆਂ ਗਰਦਨਾਂ ਲੜਾਉਂਦੇ ਹਨ।

ਜਿਰਾਫ਼
ਜਿਰਾਫ਼
ਤਨਜ਼ਾਨੀਆ ਦੇ ਮਿਕੁਮੀ ਨੈਸ਼ਨਲ ਪਾਰਕ ਵਿੱਚ ਇੱਕ ਮਾਸਾਈ ਜਿਰਾਫ਼
Conservation status
ਜਿਰਾਫ਼
Least Concern (IUCN 3.1)
Scientific classification
Kingdom:
ਐਨੀਮਲੀਆ
Phylum:
ਕੋਰਡਾਟਾ
Class:
ਮੈਮਲੀਆ
Order:
ਆਰਟੀਓਡੈਕਟਾਈਲਾ
Family:
ਜਿਰਾਫ਼ਡਾਏ
Genus:
ਜਿਰਾਫ਼ਾ
Species:
ਜੀ. ਕਮੇਲੋਪਾਰਡੇਲਿਸ
Binomial name
ਜਿਰਾਫ਼ਾ ਕਮੇਲੋਪਾਰਡੇਲਿਸ
(Linnaeus, 1758)
ਉਪ-ਪ੍ਰਜਾਤੀਆਂ

9, ਦੇਖੋ ਟੈਕਸਟ

ਪ੍ਰਜਾਤੀਆਂ ਦੀ ਵੰਡ ਅਨੁਸਾਰ ਜਿਰਾਫ਼ ਦੀ ਰੇਂਜ ਦਾ ਨਕਸ਼ਾ

ਹਵਾਲੇ

Tags:

🔥 Trending searches on Wiki ਪੰਜਾਬੀ:

ਉਰਦੂ-ਪੰਜਾਬੀ ਸ਼ਬਦਕੋਸ਼ਹਿੰਦੀ ਭਾਸ਼ਾਰਾਣੀ ਲਕਸ਼ਮੀਬਾਈਪੁਰਖਵਾਚਕ ਪੜਨਾਂਵਅਰਦਾਸਰਸੂਲ ਹਮਜ਼ਾਤੋਵਖੰਨਾਭਾਰਤੀ ਪੰਜਾਬੀ ਨਾਟਕਬੁਸ਼ਰਾ ਬੀਬੀਲੋਕ ਚਿਕਿਤਸਾਅਰਜਕ ਸੰਘਅੰਮ੍ਰਿਤ ਸੰਚਾਰਜਗਤਾਰਰਾਸ਼ਟਰੀ ਝੰਡਾਅਕਾਲ ਤਖ਼ਤਪੰਜਾਬ (ਭਾਰਤ) ਵਿੱਚ ਖੇਡਾਂਸ਼ਰਾਬ ਦੇ ਦੁਰਉਪਯੋਗਓਸ਼ੋਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਦੁੱਲਾ ਭੱਟੀਰਬਾਬਸੂਫ਼ੀ ਸਿਲਸਿਲੇਧਿਆਨ ਚੰਦ25 ਜੁਲਾਈਰਾਜਨੀਤੀ ਵਿਗਿਆਨਪੇਰੀਯਾਰਛੱਤਬੀੜ ਚਿੜ੍ਹੀਆਘਰਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਦਸਵੰਧਖ਼ਾਲਿਸਤਾਨ ਲਹਿਰਵਹਿਮ ਭਰਮਪਿਆਰਗੁਰਬਾਣੀ ਦਾ ਰਾਗ ਪ੍ਰਬੰਧਸ਼ਬਦ ਸ਼ਕਤੀਆਂਦਲਿਤ ਸਾਹਿਤਪੰਜਾਬੀ ਲੋਕ ਨਾਟਕਅਲੰਕਾਰ (ਸਾਹਿਤ)ਸੰਮਨਨਵ ਰਹੱਸਵਾਦੀ ਪ੍ਰਵਿਰਤੀਗੋਤਦਸਤਾਰਗੂਰੂ ਨਾਨਕ ਦੀ ਪਹਿਲੀ ਉਦਾਸੀਮੋਬਾਈਲ ਫ਼ੋਨਗੁਰੂ ਨਾਨਕਗੁਰਮੁਖੀ ਲਿਪੀਭਾਈ ਵੀਰ ਸਿੰਘਅਕਬਰਅਧਿਆਪਕਲੋਕ ਧਰਮਸਿਧ ਗੋਸਟਿਪਾਉਂਟਾ ਸਾਹਿਬਸ਼ਿਵ ਕੁਮਾਰ ਬਟਾਲਵੀਧਨਵੰਤ ਕੌਰਇੰਟਰਨੈੱਟਪੁਆਧੀ ਉਪਭਾਸ਼ਾਸਰੋਜਨੀ ਨਾਇਡੂਸਾਹਿਬਜ਼ਾਦਾ ਅਜੀਤ ਸਿੰਘਅਹਿਮਦ ਸ਼ਾਹ ਅਬਦਾਲੀਗੌਤਮ ਬੁੱਧਸਵਾਮੀ ਦਯਾਨੰਦ ਸਰਸਵਤੀਸੱਭਿਆਚਾਰਆਨੰਦਪੁਰ ਸਾਹਿਬਕਿਰਨ ਬੇਦੀਟਿਕਾਊ ਵਿਕਾਸ ਟੀਚੇਕਰੇਲਾਲਸਣਸਾਕਾ ਗੁਰਦੁਆਰਾ ਪਾਉਂਟਾ ਸਾਹਿਬਇਟਲੀਐਪਲ ਇੰਕ.ਹੰਸ ਰਾਜ ਹੰਸਰੂਸੀ ਭਾਸ਼ਾਭਾਈ ਨੰਦ ਲਾਲਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਬੀਰ ਰਸੀ ਕਾਵਿ ਦੀਆਂ ਵੰਨਗੀਆਂਪੰਜਾਬੀ ਵਿਕੀਪੀਡੀਆਮਾਰਕਸਵਾਦਲੋਕ ਵਾਰਾਂ🡆 More