ਜਸਵੰਤ ਦੀਦ: ਪੰਜਾਬੀ ਕਵੀ

ਜਸਵੰਤ ਦੀਦ (ਜਨਮ: 11 ਮਾਰਚ 1954) ਪੰਜਾਬੀ ਦਾ ਮਸ਼ਹੂਰ ਕਵੀ ਅਤੇ ਵਾਰਤਕ ਲੇਖਕ ਹੈ। ਪੰਜਾਬੀ ਆਲੋਚਕ ਗੁਰਬਚਨ ਦੇ ਅਨੁਸਾਰ, ਉਹ ਅੱਜ ਦੇ ਮਨੁੱਖ ਦੀਆਂ ਵਿਸੰਗਤੀਆਂ ਤੇ ਜਿ਼ਹਨੀ ਕਸ਼ਮਕਸ਼ ਦਾ ਕਵੀ ਹੈ। ਇਸ ਮਨੁੱਖ ਅੰਦਰ ਰਿੱਝ ਰਹੀ ਬੇਚੈਨੀ, ਭਟਕਨ ਤੇ ਤਲਾਸ਼ ਦਾ ਕਵੀ ਹੈ।

ਜਸਵੰਤ ਦੀਦ
ਜਸਵੰਤ ਦੀਦ
ਜਸਵੰਤ ਦੀਦ
ਜਨਮ (1954-04-11) 11 ਅਪ੍ਰੈਲ 1954 (ਉਮਰ 70)
ਸ਼ਾਹਕੋਟ, ਜਿਲ੍ਹਾ ਜਲੰਧਰ, ਪੰਜਾਬ, ਭਾਰਤ
ਕਿੱਤਾਕਵੀ, ਲੇਖਕ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ, ਪਟਿਆਲਾ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ

ਜੀਵਨ

ਜਸਵੰਤ ਦੀਦ ਦਾ ਜਨਮ 11 ਮਾਰਚ 1954 ਨੂੰ ਜਲੰਧਰ ਜਿਲੇ ਦੇ ਇੱਕ ਨਗਰ ਸ਼ਾਹਕੋਟ ਵਿੱਚ ਹੋਇਆ। ਉਸਦੇ ਪਿਤਾ ਦਾ ਨਾਂ ਪਿਆਰਾ ਸਿੰਘ ਹੈ। ਦੀਦ ਨੇ ਸ਼ਾਹਕੋਟ ਤੋਂ ਮੁਢਲੀ ਪੜ੍ਹਾਈ ਕਰਨ ਤੋਂ ਬਾਅਦ ਨਕੋਦਰ ਤੋਂ ਬੀ.ਏ. ਕੀਤੀ ਅਤੇ ਪੰਜਾਬੀ ਸਾਹਿਤ ਦੇ ਵਿਸ਼ੇ ਵਿੱਚ ਐਮ.ਏ. ਅਤੇ ਐਮ.ਫਿਲ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਉਸਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪੀਐਚ.ਡੀ. ਕਰਕੇ ਰਸਮੀ ਪੜ੍ਹਾਈ ਮੁਕੰਮਲ ਕਰ ਲਈ। ਕਿੱਤੇ ਦੇ ਤੌਰ ‘ਤੇ ਉਸਨੇ ਪਹਿਲਾਂ ਰੇਡੀਉ ਅਤੇ ਫਿਰ (ਹੁਣ ਤੱਕ) ਦੂਰਦਰਸ਼ਨ ਨੂੰ ਚੁਣਿਆ। ਅੱਜਕੱਲ ਉਹ ਦੂਰਦਰਸ਼ਨ ਕੇਂਦਰ, ਜਲੰਧਰ ਦਾ ਸਹਾਇਕ ਸਟੇਸ਼ਨ ਡਾਇਰੈਕਟਰ ਹੈ। ਦੀਦ ਨੂੰ ਉਸ ਦੇ ਕਾਵਿ-ਸੰਗ੍ਰਹਿ 'ਕਮੰਡਲ' ਲਈ ਸਾਹਿਤ ਅਕਾਡਮੀ ਐਵਾਰਡ ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਜਸਵੰਤ ਦੀਦ: ਜੀਵਨ, ਰਚਨਾਵਾਂ, ਕਹਾਣੀ ਸੰਗ੍ਰਹਿ 
ਜਸਵੰਤ ਦੀਦ ਅਤੇ ਡਾ. ਕੁਲਵੀਰ ਗੋਜਰਾ, ਭਾਈ ਵੀਰ ਸਿੰਘ ਸਾਹਿਤ ਸਦਨ, ਦਿੱਲੀ ਵਿਖੇ

ਰਚਨਾਵਾਂ

ਕਾਵਿ-ਸੰਗ੍ਰਹਿ

  • ਬੱਚੇ ਤੋਂ ਡਰਦੀ ਕਵਿਤਾ (1984-2003-2022)
  • ਅਚਨਚੇਤ (1990-2003)
  • ਆਵਾਜ਼ ਆਏਗੀ ਅਜੇ (1996-2003)
  • ਘੁੰਡੀ (2001-2003)
  • ਕਮੰਡਲ (2005-2008)
  • ਆਵਾਗਵਣੁ
  • ਬੇਸਮੈਂਟ ਕਵਿਤਾਵਾਂ (2023)
  • ਜਿੱਥੋਂ ਮੈਂ ਤੈਨੂੰ ਲੱਭਣਾ ਸ਼ੁਰੂ ਕੀਤਾ (ਤੇ ਹੋਰ ਪਿਆਰ ਕਵਿਤਾਵਾਂ) (2023)

ਵਾਰਤਕ

  • ਧਰਤੀ ਹੋਰ ਪਰ੍ਹੇ... (2008)
  • ਖੱਡੀ (2018)

ਕਹਾਣੀ ਸੰਗ੍ਰਹਿ

  • ਇੱਕ ਲੱਪ ਯਾਦਾਂ ਦੀ

ਅਨੁਵਾਦ

  • ਜੰਗਲ ਦੀ ਕਹਾਣੀ (ਯਸ਼ਪਾਲ)

ਸੰਪਾਦਨਾ

  • ਦੇਸ਼ ਵੰਡ ਦੀਆਂ ਕਹਾਣੀਆਂ

ਕੰਮ

  1. ਪ੍ਰ੍ਰੋਡਕਸ਼ਨ ਸਹਾਇਕ ਦੂਰਦਰਸ਼ਨ ਕੇਂਦਰ ਜਲੰਧਰ, ਪ੍ਰੋਗਰਾਮ ਅਧਿਕਾਰੀ All india ਰੇਡੀਓ, ਦਿੱਲੀ. ਭਾਰਤ।
  2. ਪ੍ਰੋਗਰਾਮ ਅਧਿਕਾਰੀ ਇੰਡੀਆ ਰੇਡੀਓ ਜਲੰਧਰ।
  3. ਪ੍ਰੋਗਰਾਮ ਅਧਿਕਾਰੀ ਦੂਰਦਰਸ਼ਨ ਕੇਂਦਰ ਜਲੰਧਰ।
  4. ਸਹਾਇਕ ਸਟੇਸ਼ਨ ਡਾਇਰੈਕਟਰ ਦੂਰਦਰਸ਼ਨ ਜਲੰਧਰ।
  5. ਦੂਰਦਰਸ਼ਨ ਡਾਇਰੈਕਟਰ, ਮੰਡੀ ਹਾਉਸ,ਨਵੀ ਦਿੱਲੀ,ਹਰਦਿਆਲ ਨਗਰ, ਗੜਾ ਰੋਡ ,ਜਲੰਧਰ,ਟੈਲੀਫੋਨ ਨੰ.0181 2224649

ਜਸਵੰਤ ਦੀਦ ਦੀ ਕਵਿਤਾ ਵਿਚਲੇ ਸਰੋਕਾਰ

  • ਨਵੀ ਪੰਜਾਬੀ ਕਵਿਤਾ ਵਿਚ ਜਿਨ੍ਹਾਂ ਕੁਝ ਕਵੀਆਂ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ।ਉਹਨਾਂ ਵਿਚ ਜਸਵੰਤ ਦੀਦ ਪ੍ਰਤੀਨਿਧ ਹਸਤਾਖ਼ਰ ਕਿਹਾ ਜਾ ਸਕਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਨਵੀ ਪੰਜਾਬੀ ਕਵਿਤਾ ਦਾ ਕਵੀ ਹੈ।ਸਦੀ ਦੇ ਨੋਵੇ ਦਹਾਕੇ ਤੋ ਲੈ ਕੇ ਅੱਜ ਤੱਕ ਉਹ ਨਰਿੰਤਰ ਕਵਿਤਾ ਲਿਖ ਰਿਹਾ ਹੈ।1970 ਵਿਚ ਉਸ ਦਾ "ਇਕ ਲੱਪ ਯਾਦਾਂ" ਦੀ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ।
  • ਜਿਹਨਾ ਵਿਚ ਜੋ ਸਰੋਕਾਰ ਹਨ। ਉਹ ਬੰਦੇ ਦੇ ਆਲੇ-ਦੁਆਲੇ ਕੇਂਦਰਿਤ ਹੋ ਕੇ,ਲਘੂ ਸਰੋਕਾਰ ਨੂੰ ਪੇਸ਼ ਕਰਨ ਵਾਲੀ ਕਵਿਤਾ ਹੈ।ਦੀਦ ਦੀ ਕਵਿਤਾ ਵਿਚ ਸੈਕਸੂਅਲ ਸੰਬੰਧ,ਸੰਭੋਗੀ ਛਿਣਾਂ ਦਾ ਚਿਤਰਣ, ਵਿਆਹ ਬਹਾਰੀ ਕਾਮੁਕ ਸੰਬੰਧਾਂ ਦੀ ਪੇਸ਼ਕਾਰੀ, ਬੰਦੇ ਅੰਦਰਲੀ ਕਾਮੁਕ ਜਵਾਲਾ ਦਾ ਚਿਤਰਣ ਹੋਇਆ।
  • ਮਹੱਤਵਪੂਰਨ ਸਵਾਲ ਇਹ ਹੈ ਕਿ ਦੀਦ ਜਦੋ ਆਂਤਰਿਕ -ਵਾ-ਵਰੋਲਿਆਂ ਨੂੰ ਪੇਸ਼ ਕਰਦਾ ਤਾਂ ਉਹ ਇਕ ਦੂਰੀ ਤੇ ਖੜ੍ਹ ਕੇ ਹਾਸਾ ਬਿਖੇਰ ਰਿਹਾ ਹੁੰਦਾ ਹੈ।ਦੀਦ ਦੀ ਕਵਿਤਾ ਵਿਚਲੀ ਸੰਬੋਧਨੀ "ਮੈ ਮੂਲਕਤਾ" ਇਹਨਾ ਵਰਤਾਰਿਆਂ ਨੂੰ ਪੇਸ਼ ਕਰਨ ਵਾਲੀਆਂ ਜੁਗਤਾਂ ਹਨ।ਦੀਦ ਦੀ ਕਵਿਤਾਵਾਂ ਵਿਚਲੇ ਸਰੋਕਾਰਾਂ ਵਿਅੰਗ ਰੂਪ "ਚ ਮਿਲਦੇ ਹਨ।ਦਵੰਦ , ਦੁਚਿੱਤੀ, ਦੰਭੀ ਮਾਨਸਿਕਤਾ, ਕਾਮੁਕ ਵੇਗ, ਵਰਜਿਤ ਪਿਆਰ ਦੀ ਚਾਹਨਾ ਤੋ ਇਲਾਵਾ ਪਿੰਡ ਤੋਂ ਜਲਾਵਤਨ ਹੋਇਆਂ ਮਨੁੱਖ,ਮੱਧ ਵਰਗੀ ਦੰਭੀ ਮਾਨਵ, ਕਾਮਨਾ ਤੇ ਮਰਿਆਦਾ ਦੇ ਦੰਭ ਵਿਚ ਫਸਿਆਂ ਮਾਨਵ ਅਨੇਕਾਂ ਪਾਸਾਰ ਉਸ ਦੀ ਕਵਿਤਾ ਵਿਚ ਖੁੱਲ੍ਦੇ ਹਨ।ਜਿਨ੍ਹਾਂ ਦੀ ਪੇਸ਼ਕਾਰੀ ਦੀ ਵਿਅੰਗੀ ਜੁਗਤ ਨੂੰ ਪਛਾਣਨ ਦੀ ਜ਼ਰੁਰਤ ਹੈ।
  • ਸ਼ਹਿਰੀ ਤੇ ਪੇਂਡੂ ਜੀਵਨ ਸੰਬੰਧੀ ਵਿਚਾਰ ਹੈ ਕਿ ਸ਼ਹਿਰ ਅਜੇ ਵੀ ਸਾਡੀ ਸਭਿਅਤਾ ਦਾ ਅੰਗ ਨਹੀਂ ਬਣਿਆ।ਕੇਵਲ ਰੋਜ਼ੀ ਰੋਟੀ ਕਮਾਉਣ ਦਾ ਸਾਧਨ ਹੈ।*ਪਿੰਡ ਦੀ ਇਸ ਜੜ੍ਹਤ ਅਤੇ ਅਸਲੇ ਨੂੰ ਦੀਦ ਛੋਟੇ -2 ਵੇਰਵਿਆਂ ਰਾਹੀਂ ਪੇਸ਼ ਕਰਕੇ ਪਿੰਡ ਦੇ ਸਭਿਆਚਾਰ ਨਾਲ ਜੋੜਨ ਦਾ ਸੁਚੇਤ ਯਤਨ ਕਰ ਰਿਹਾ ਹੈ।ਹਵੇਲੀ, ਕੰਡੇਦਾਰ ਬੇਰੀ ਦਾ ਪ੍ਰਛਾਵਾਂ, ਖੂਹੀ,ਕੂੜਾ ਕੰਕਰ ,ਖੇਤ, ਸ਼ਾਮ ਨੂੰ ਸੰਖ ਪੂਰਨ ਦੀ ਧੂਨੀ ਆਦਿ। ਪਿੰਡ ਦੇ ਸਭਿਆਚਾਰ ਦਾ ਦਰਿਸ਼ "ਘੰਡੀ" ਕਾਵਿ ਸੰਗ੍ਰਹਿ ਦੀਆਂ "ਰਿਜਕ","ਮਾਮੇ ਦੀ ਸ਼ਾਹਕੋਟ ਫੇਰੀ" ਆਦਿ ਕਵਿਤਾਵਾਂ ਇਸ ਦੀ ਮਿਸਲ ਹਨ।

            "ਕੈਸਾ ਫੈਸਲਾ ਹੈ ਕਿ ਮੈਥੋਂ ਤੈਅ ਨਹੀ ਹੁੰਦਾ?ਮੈਂ ਅੱਜ ਕੱਲ੍ਹ ਬਾਰ ਬਾਰ ਪਿੰਡ ਕਿਉ ਆਉਦਾ ਹਾਂ, ਸੋਚਦਾ ਹੀ ਹਾ-ਕਿ ਸਾਹਮਣੀ ਖੂਹੀ ਵਲੋਂ ਜਿਗਰੀ ਯਾਰ ਆ ਗਿਆਂ ਹੈ"

  • ਜਸਵੰਤ ਦੀਦ ਦੀ ਕਵਿਤਾ ਵਿਚ ਇਹ ਸੰਬੰਧ ਉਸ ਦੋ ਮੁਖੀ ,"ਮਰਿਆਦਾ ਪੁਰਸ਼ੋਤਮ" ਪੁਰਸ਼ ਦੀ ਤਸਵੀਰ ਪੇਸ਼ ਕਰਦੇ ਹਨ । ਜਿਹੜਾ ਵਰਜਿਤ ਪਿਆਰ ਨੂੰ ਵੀ ਮਾਨਵ ਚਾਹੁੰਦਾ ਹੈ।ਪਤਨੀ ਦੀਆਂ ਨਜ਼ਰਾਂ ਵਿਚ ਵੀ ਪਤੀ ਬਣਿਆਂ ਰਹਿਣਾ ਚਾਹੁੰਦਾ ਹੈ।ਇਹ ਦੰਭੀ ਦੋ ਮੁਖੀ ਕਿਰਦਾਰ ਵਾਲਾ ਪਾਤਰ "ਰਾਧਾ ਕ੍ਰਿਸ਼ਨ ਕਵਿਤਾ ਵਿਚ ਰੁਕਮਣੀ " ਲਈ ਖੈਰ ਸੁਖ , ਰਾਧਾ ਲਈ ਵਰ ,ਆਪਣੇ ਲਈ ਗੋਪੀਆਂ ਦੀ ਮੰਗ ਕਰਦਾ ਹੈ।

       "ਮੈ ਮੰਗਿਆਂ ਰੱਬ ਕੋਲੋ ਰੁਕਮਣੀ ਲਈ ਖੈਰ ਸੁੱਖ ਰਾਧਾ ਲਈ ਵਰ ਚੰਗਾ ਜਿਹਾ ਤੇ ਆਪਣੇ ਲਈ ਗੋਪੀਆਂ"

  • ਇਸ ਲਈ ਜਸਵੰਤ ਦੀਦ ਦੀ ਕਵਿਤਾ ਲਘੂ ਸਰੋਕਾਰਾਂ ਦੀ ਕਵਿਤਾ ਨਹੀ , ਸਗੋਂ ਉਹਨਾਂ ਸਰੋਕਾਰਾਂ ਦੀ ਕਵਿਤਾ ਹੈ ਜਿਹੜੇ ਅਜੋਕੇ ਮੱਧ ਵਰਗੀ ਮਾਨਵ ਦੇ ਆਂਤਰਿਕ ਸੰਸਾਰ ਦੀ ਮਨੋ ਸਰੰਚਨਾ ਦਾ ਹਿੱਸਾ ਹਨ ।ਦੀਦ ਦੀ ਕਵਿਤਾ ਦੀ ਵਡਿਆਈ ਇਸ ਮਾਨਵ ਦੇ ਚਰਿੱਤਰ ਨੂੰ ਪੇਸ਼ ਕਰਨਾ ਹੀ ਨਹੀਂ ਸਗੋਂ ਚਰਿੱਤਰ ਦੇ ਮਾਨਵੀ,ਅਮਾਨਵੀ,ਚੰਗੇ ਮਾੜੇ,ਨਾਇਕ,ਪ੍ਰਤੀ ਨਾਇਕ,ਸਾਰਥਕ,ਨਾਹਵਾਚੀ ਰੂਪ ਨੂੰ ਐਕਸਪੋਜ਼ ਕਰਨ ਵਿਚ ਹੈ।ਆਪਣੇ ਇਸ ਕਰਮ ਨੂੰ ਜਿਹਨਾ ਸਵੈ ਕਟਾਖਸ਼ੀ , ਵਿਅੰਗ,ਹਾਸ ਵਿਅੰਗ ਅਤੇ ਤਵੀਜ਼ ਜੁਗਤਾ ਰਾਹੀ ਪੇਸ਼ ਕਰਦਾ ਹੈ।ਨਿਰਸੰਦੇਹ ਇਹ ਕਾਵਿ ਜੁਗਤਾਂ ਨਵੀਂ ਕਵਿਤਾ ਦੇ ਕਾਵਿ-ਸ਼ਾਸਤਰ ਦੇ ਵਿਕਾਸ ਦੀਆਂ ਸੂਚਕ ਹਨ।

ਬਾਹਰੀ ਲਿੰਕ

ਜਸਵੰਤ ਦੀਦ ਦੁਆਰਾ ਨਿਰਦੇਸ਼ਤ ਜਲਪਰੀ ਫ਼ਿਲਮ

ਹਵਾਲੇ

Tags:

ਜਸਵੰਤ ਦੀਦ ਜੀਵਨਜਸਵੰਤ ਦੀਦ ਰਚਨਾਵਾਂਜਸਵੰਤ ਦੀਦ ਕਹਾਣੀ ਸੰਗ੍ਰਹਿਜਸਵੰਤ ਦੀਦ ਅਨੁਵਾਦਜਸਵੰਤ ਦੀਦ ਸੰਪਾਦਨਾਜਸਵੰਤ ਦੀਦ ਕੰਮਜਸਵੰਤ ਦੀਦ ਦੀ ਕਵਿਤਾ ਵਿਚਲੇ ਸਰੋਕਾਰਜਸਵੰਤ ਦੀਦ ਬਾਹਰੀ ਲਿੰਕਜਸਵੰਤ ਦੀਦ ਹਵਾਲੇਜਸਵੰਤ ਦੀਦਕਵੀਗੁਰਬਚਨਲੇਖਕ

🔥 Trending searches on Wiki ਪੰਜਾਬੀ:

ਪੰਜਾਬੀ ਕਹਾਣੀਦੇਗ ਤੇਗ਼ ਫ਼ਤਿਹਪੇਰੂਸੰਤ ਰਾਮ ਉਦਾਸੀਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਭਾਈ ਗੁਰਦਾਸ ਦੀਆਂ ਵਾਰਾਂਅੰਤਰਰਾਸ਼ਟਰੀਖਾਦਅਲੋਪ ਹੋ ਰਿਹਾ ਪੰਜਾਬੀ ਵਿਰਸਾਲੋਕ ਸਭਾ ਹਲਕਿਆਂ ਦੀ ਸੂਚੀਸਿਮਰਨਜੀਤ ਸਿੰਘ ਮਾਨਰਾਣੀ ਲਕਸ਼ਮੀਬਾਈਆਈ.ਐਸ.ਓ 4217ਕਲਪਨਾ ਚਾਵਲਾਹੀਰ ਰਾਂਝਾਯੋਨੀਈਸਟਰ ਟਾਪੂਸੰਯੁਕਤ ਰਾਸ਼ਟਰਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਪੰਜਾਬ ਦੀ ਕਬੱਡੀਪੰਜਾਬੀ ਲੋਕ ਬੋਲੀਆਂਅਥਲੈਟਿਕਸ (ਖੇਡਾਂ)ਤਖ਼ਤ ਸ੍ਰੀ ਕੇਸਗੜ੍ਹ ਸਾਹਿਬਦਿੱਲੀ ਸਲਤਨਤਭਾਰਤ ਦੀ ਸੰਸਦਸਿੱਖ ਧਰਮ ਦਾ ਇਤਿਹਾਸਸੰਦੀਪ ਸ਼ਰਮਾ(ਕ੍ਰਿਕਟਰ)11 ਜਨਵਰੀਗੁਰੂ ਨਾਨਕ ਜੀ ਗੁਰਪੁਰਬਸ਼ਹਾਦਾਪਹਿਲੀ ਸੰਸਾਰ ਜੰਗਸਾਕਾ ਨਨਕਾਣਾ ਸਾਹਿਬਜਰਨੈਲ ਸਿੰਘ ਭਿੰਡਰਾਂਵਾਲੇਭਾਰਤਸਫ਼ਰਨਾਮੇ ਦਾ ਇਤਿਹਾਸਕੰਨਸਾਰਾਗੜ੍ਹੀ ਦੀ ਲੜਾਈਡਾ. ਦੀਵਾਨ ਸਿੰਘਬੁੱਲ੍ਹੇ ਸ਼ਾਹਪੰਜਾਬੀ ਅਖਾਣਸੰਤ ਸਿੰਘ ਸੇਖੋਂਕੈਲੰਡਰ ਸਾਲਜਵਾਹਰ ਲਾਲ ਨਹਿਰੂਵਟਸਐਪਫੁੱਟਬਾਲਪੰਜਾਬ ਦੇ ਲੋਕ ਸਾਜ਼ਚਮਾਰਫ਼ਾਰਸੀ ਭਾਸ਼ਾਨਾਨਕ ਸਿੰਘਈਸਟ ਇੰਡੀਆ ਕੰਪਨੀਗੰਨਾਬਾਬਾ ਬਕਾਲਾਗੁਰਦੁਆਰਾ ਬਾਬਾ ਬਕਾਲਾ ਸਾਹਿਬਜੀਵਨੀਸੱਜਣ ਅਦੀਬਵਿਸ਼ਨੂੰਪਦਮ ਸ਼੍ਰੀਕਾਫ਼ੀਰਣਜੀਤ ਸਿੰਘਬਠਿੰਡਾਲਾਲਜੀਤ ਸਿੰਘ ਭੁੱਲਰਖ਼ਬਰਾਂਜਿੰਦ ਕੌਰਵਿਗਿਆਨਮਨੁੱਖੀ ਅਧਿਕਾਰ ਦਿਵਸਸਿੱਖਸ਼ਬਦ-ਜੋੜਆਸਾ ਦੀ ਵਾਰਕਬੀਰਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਪੰਜਾਬ, ਭਾਰਤ ਦੇ ਜ਼ਿਲ੍ਹੇਡਾ. ਮੋਹਨਜੀਤਨਾਦੀਆ ਨਦੀਮਆਧੁਨਿਕ ਪੰਜਾਬੀ ਕਵਿਤਾਕਾਕਾ🡆 More