ਭੌਤਿਕ ਵਿਗਿਆਨ ਵਿੱਚ ਕਿਸੇ ਸਾਈਨਨੁਮਾ ਛੱਲ ਦੀ ਛੱਲ-ਲੰਬਾਈ ਉਸ ਛੱਲ ਦੀ ਸਥਾਨੀ ਮਿਆਦ ਜਾਂ ਫੈਲਾਅ ਹੁੰਦਾ ਹੈ ਭਾਵ ਕਿੰਨੀ ਦੂਰੀ ਮਗਰੋਂ ਛੱਲ ਆਪਣੇ-ਆਪ ਨੂੰ ਦੁਹਰਾਉਂਦੀ ਹੈ। ਇਹਨੂੰ ਆਮ ਕਰ ਕੇ ਇੱਕੋ ਪੜਾਅ ਵਾਲ਼ੇ ਦੋ ਨਾਲੋ-ਨਾਲ ਦੇ ਬਿੰਦੂਆਂ (ਜਿਵੇਂ ਕਿ ਟੀਸੀਆਂ, ਡੁੰਘ ਜਾਂ ਸਿਫ਼ਰੀ ਲਾਂਘੇ) ਵਿਚਲੀ ਵਿੱਥ ਕੱਢ ਕੇ ਮਿਣਿਆ ਜਾਂਦਾ ਹੈ। ਇਹ ਲੰਬਾਈ ਚੱਲ ਅਤੇ ਅਚੱਲ ਦੋਹੇਂ ਛੱਲਾਂ ਦਾ ਅਤੇ ਹੋਰ ਕਈ ਸਥਾਨੀ ਛੱਲ-ਨਮੂਨਿਆਂ ਦਾ ਗੁਣ ਹੁੰਦੀ ਹੈ। ਛੱਲ-ਲੰਬਾਈ ਨੂੰ ਆਮ ਕਰ ਕੇ ਯੂਨਾਨੀ ਅੱਖਰ ਲੈਮਡਾ (λ) ਨਾਲ਼ ਲਿਖਿਆ ਜਾਂਦਾ ਹੈ। ਇਹ ਸਿਧਾਂਤ ਗੈਰ-ਸਾਈਨਨੁਮਾ ਅਕਾਰ ਦੀਆਂ ਦੁਹਰਾਉਂਦੀਆਂ ਛੱਲਾਂ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਇਹਦੀ ਕੌਮਾਂਤਰੀ ਮਿਆਰੀ ਇਕਾਈ ਮੀਟਰ ਹੈ।
This article uses material from the Wikipedia ਪੰਜਾਬੀ article ਛੱਲ-ਲੰਬਾਈ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.