ਛੰਦ

ਛੰਦ ਉੱਤਰੀ ਭਾਰਤ ਅਤੇ ਪਾਕਿਸਤਾਨ ਵਿੱਚ ਵਰਤੀ ਜਾਂਦੀ ਸ਼ਾਇਰੀ ਦੀ ਇੱਕ ਕਿਸਮ ਹੈ। ਜਿਹਨਾਂ ਕਾਵਿ ਤੁਕਾਂ ਦੇ ਅੱਖਰ ਮਾਤਰਾ ਅਤੇ ਗੁਣਾਂ ਦੀ ਗਿਣਤੀ ਅਨੁਸਾਰ ਖ਼ਾਸ ਤੋਲ ਵਿੱਚ ਰੱਖੇ ਜਾਣ ਉਹ ਛੰਦ ਹੁੰਦਾ ਹੈ। ਇਹ ਅੱਗੋਂ ਕਈ ਕਿਸਮ ਦੇ ਹੁੰਦੇ ਹਨ ਜਿਹਨਾਂ ਦੀ ਆਪੋ ਆਪਣੀਆਂ ਸੀਮਾਵਾਂ ਹੁੰਦੀਆਂ ਹਨ।

ਛੰਦ ਸ਼ਬਦ ਦਾ ਅਰਥ ਹੈ ‘ ਬੰਧਨ ’ ਜਾਂ ‘ ਢੱਕਣਾ । ਐਸੀ ਰਚਨਾ ਜੋ ਪਿੰਗਲ ਦੇ ਵਰਣ ਜਾਂ ਨਿਯਮਾਂ ਅਨੁਸਾਰ ਅਰਥਾਤ ਵਰਣ ਜਾਂ ਅੱਖਰ , ਮਾਤਰਾਂ ਦੀ ਗਿਣਤੀ - ਮਿਣਤੀ ਦੇ ਹਿਸਾਬ ਨਾਲ ਕਿਸੇ ਸੁਰ ਤਾਲ ਵਿਚ ਗਾਏ ਜਾਣ ਦੇ ਸਮਰਥ ਹੋਵੇ , ਛੰਦ - ਬਧ ਰਚਨਾ ਕਹੀ ਜਾਂਦੀ ਹੈ।

ਛੰਦ ਦੇ ਵਰਗੀਕਰਣ

ਛੰਦਾਂ ਦਾ ਵਰਗੀਕਰਣ ਅਥਵਾ ਭੇਦ ਉਪਭੇਦ ਕਈ ਤਰਾਂ ਦੱਸੇ ਗਏ ਹਨ। ਡਾ: ਸੰਸਾਰ ਚੰਦ ਇਸ ਦੀ ਵੰਡ ਆਪਣੀ ਪੁਸਤਕ 'ਛੰਦ ਅਲੰਕਾਰ ਪ੍ਰਦੀਪ' ਵਿੱਚ ਦੋ ਭਾਗਾਂ ਵਿਚ ਅਰਥਾਤ ਵੈਦਿਕ ਛੰਦ ਅਤੇ ਲੌਕਿਕ ਛੰਦ ਵਿਚ ਕਰ ਕੇ ਵੈਦਿਕ ਛੰਦ ਦੇ ਪੰਜ ਉਪਭੇਦ ਅਤੇ ਲੌਕਿਕ ਛੰਦ ਦੇ ਦੋ ਭੇਦ ਅਰਥਾਤ ਵਰਣਿਕ ਛੰਦ ਅਤੇ ਮਾਤ੍ਰਿਕ ਛੰਦ ਮੰਨਦੇ ਹਨ। ਕੁਝ ਦੂਸਰੇ ਲੇਖਕਾਂ ਨੇ ਇਹਨਾਂ ਦੋ ਭੇਦਾਂ ਤੋਂ ਬਿਨਾਂ ਵੀ ਕੁਝ ਭੇਦ ਮੰਨੇ ਹਨ ਜਿਹਾ ਕਿ ਸਵਛੰਦ ਛੰਦ ( Blank verse ) ਜਾਂ ਗੁਣ ਛੰਦ ਜਾਂ ਕੁਝ ਨੇ ਗਣ ਛੰਦ ਅਤੇ ਮਾਤ੍ਰਿਕ ਛੰਦ ਨੂੰ ਜਾਤੀ ਛੰਦ ਦੇ ਦੋ ਉਪਭੇਦ ਮੰਨਿਆ ਹੈ। ਪਰ ਕਿਸੇ ਨਾ ਕਿਸੇ ਤਰ੍ਹਾਂ ਹਰ ਇਕ ਨੇ ਦੋ ਭੇਦਾਂ ਅਰਥਾਤ ਵਰਣਿਕ ਛੰਦ ਮਾਤ੍ਰਿਕ ਛੰਦ ਨੂੰ ਜ਼ਰੂਰ ਲਿਆ ਹੈ। ਉਂਝ ਵੀ ਪੁਰਾਣੇ ਸਮੇਂ ਤੋਂ ਹੀ ਛੰਦ ਦੀਆਂ ਦੋ ਪਰੰਪਰਾ ਹੀ ਚਲਦੀਆਂ ਆ ਰਹੀਆਂ ਹਨ ਇਕ ਵਰਣਿਕ ਛੰਦ ਪਰੰਪਰਾ ਦੂਸਰੀ ਮਾਤ੍ਰਿਕ ਛੰਦ ਪਰੰਪਰਾ। ਇਸੇ ਆਧਾਰ ਤੇ ਹੀ ਅਸੀਂ ਛੰਦਾਂ ਦੇ ਦੋ ਮੁੱਖ ਭੇਦ ਹੀ ਮੰਨਾਂਗੇ।

( i ) ਮਾਤ੍ਰਿਕ ਛੰਦ ।

( ii ) ਵਰਣਿਕ ਛੰਦ ।

ਵਰਣਿਕ ਛੰਦਾਂ ਨੂੰ ਆਮ ਤੌਰ ਤੇ ਵਿਤ ਵੀ ਕਿਹਾ ਜਾਂਦਾ ਹੈ। ਵਰਣ ਅਜੇਹੇ ਛੰਦਾਂ ਦੀ ਆਧਾਰ - ਮੂਲਕ ਇਕਾਈ ਹੁੰਦੇ ਹਨ ਤੇ ਅਜੇਹੇ ਛੰਦ ਦੀ ਰਚਨਾ ਸਮੇਂ ਸਿਰਫ ਵਰਣਾਂ ਦੀ ਗਿਣਤੀ ਦਾ ਹੀ ਖ਼ਿਆਲ ਰੱਖਿਆ ਜਾਂਦਾ ਹੈ। ਮਾਤ੍ਰਾ ਦਾ ਇਹਨਾਂ ਵਿਚ ਕੋਈ ਹਿਸਾਬ ਜਾਂ ਖਿਆਲ ਨਹੀਂ ਕੀਤਾ ਜਾਂਦਾ। ਕੁਝ ਵਰਣਿਕ ਛੰਦ ਅਜੇਹੇ ਵੀ ਹੁੰਦੇ ਹਨ ਜਿਨ੍ਹਾਂ ਵਿਚ ਗੁਰੂ ਲਘੂ ਦੀ ਤਰਤੀਬ ਨੀਯਤ ਨਹੀਂ ਹੁੰਦੀ, ਸੁਭਾਵਕ ਹੋ ਸਕਦੀ ਹੈ। ਅਜੇਹੇ ਛੰਦ ਦੀ ਊਤਮ ਉਦਾਹਰਣ ‘ ਕਥਿਤ ਹੈ।

ਮਾਤ੍ਰਾ ਦੀ ਨਿਸਚਿਤ ਸੰਖਿਆ ਤੇ ਅਧਾਰਤ ਪਦਾਂ ਵਾਲੇ ਛੰਦ ਮਾਤ੍ਰਿਕ ਛੰਦ ਹੁੰਦੇ ਹਨ । ਇਸ ਨੂੰ ਜਾਤੀ ਛੰਦ ਵੀ ਕਿਹਾ ਜਾਂਦਾ ਹੈ । ਅਰਥਾਤ ਅਜੇਹੇ ਛੰਦ ਜਿਨ੍ਹਾਂ ਵਿਚ ਮਾਤ੍ਰਾ ਦੀ ਗਿਣਤੀ ਪ੍ਰਧਾਨ ਹੋਵੋ ਮਾਤ੍ਰਿਕ ਛੰਦ ਕਹੇ ਜਾਂਦੇ ਹਨ । ਵਰਣਿਕ ਛੰਦਾਂ ਨਾਲੋਂ ਮਾਤ੍ਰਿਕ ਛੰਦ ਵਧੇਰੇ ਵਰਤੋਂ ਵਿਚ ਆਉਂਦੇ ਹਨ ਅਤੇ ਸੁਖਾਵੇਂ ਲੱਗਦੇ ਹਨ । ਅਸਲ ਵਿਚ ਸੰਸਕ੍ਰਿਤ ਵਿਚ ਵਰਣਿਕ ਛੰਦ ਸਨ ਜੋ ਗੀਤ ਧੁਨਾਂ ਲਈ ਠੀਕ ਨਹੀਂ ਬੈਠਦੀਆਂ । ਮਾਤ੍ਰਿਕ ਧੁਨਾਂ ਲੋਕ ਗੀਤਾਂ ਵਿਚ ਚਲਦੀਆਂ ਅਤੇ ਮਾਤ੍ਰਿਕ ਛੰਦਾਂ ਦੀ ਪ੍ਰਵਿਰਤੀ ਪ੍ਰਾਕ੍ਰਿਤਾਂ ਅਤੇ ਅਪਭੰਰਸ਼ਾਂ ਦੇ ਸਮੇਂ ਚਲ ਪਈ ਸੀ । ਰਾਗ ਜਾਂ ਸੰਗੀਤ ਅੰਸ਼ਾਂ ਦੀ ਰੱਖਿਆ ਮਾਤ੍ਰਿਕ ਛੰਦਾਂ ਵਿਚ ਹੀ ਹੋ ਸਕਦੀ ਹੈ।

ਕਿਸਮਾਂ

ਦੋਹਿਰਾ ਛੰਦ

ਇਹ ਇੱਕ ਮਾਤ੍ਰਿਕ ਛੰਦ ਹੈ। ਇਸਦੇ ਦੋ ਚਰਣ ਹੁੰਦੇ ਹਨ। ਹਰ ਚਰਣ ਵਿੱਚ 24 ਮਾਤਰਾਵਾਂ ਹੁੰਦੀਆਂ ਹਨ। ਬਿਸਰਾਮ 13 ਅਤੇ 11 ਮਾਤਰਾਵਾਂ ਉੱਤੇ ਹੁੰਦਾ ਹੈ। ਅੰਤ ਤੇ ਗੁਰੂ ਲਘੂ ਆਉਂਦੇ ਹਨ।

ਨਮੂਨਾ

ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ

ਧੋਬੀ ਕਪੜੇ ਧੋਂਦੀਆ ਵੀਰਾ ਹੋ ਹੁਸ਼ਿਆਰ ਪਿਛਲੇ ਪਾਸੇ ਆ ਰਿਹਾ,ਮੂੰਹ ਅੱਡੀ ਸੰਸਾਰ

ਸੋਰਠਾ ਛੰਦ

ਇਹ ਵੀ ਮਾਤ੍ਰਿਕ ਛੰਦ ਹੈ। ਇਸਦੇ ਦੋ ਚਰਣ ਹੁੰਦੇ ਹਨ। 11, 13 ਤੇ ਬਿਸਰਾਮ ਹੁੰਦਾ ਹੈ। ਪਹਿਲੇ ਤੇ ਤੀਜੇ ਬਿਸਰਾਮ ਤੇ ਅਨੁਪ੍ਰਾਸ ਦਾ ਮੇਲ ਹੁੰਦਾ ਹੈ।

ਨਮੂਨਾ

 ਕਦਰ ਨਾ ਪੈਂਦੀ ਯਾਰ, ਢਠਿਆਂ ਦੇ ਗੁਣਾਂ ਦੀ।
 ਭਾਸੇ ਨਾ ਮਹਿਕਾਰ, ਗੱਲ ਪਏ ਫੁਲਹਾਰ ਦੀ।

ਸਿਰਖੰਡੀ ਛੰਦ

ਦੋ ਤੁਕਾਂ ਹੁੰਦੀਆਂ ਹਨ। ਇਹ ਮਾਤਰਕ ਛੰਦ ਹੈ। ਕੁਲ 21 ਮਾਤਰਾ ਹੁੰਦੀਆਂ ਹਨ, ਪਹਿਲਾਂ ਵਿਸ਼ਰਾਮ 12 ਮਾਤਰਾ ਤੇ ਦੂਸਰਾ ਵਿਸ਼ਰਾਮ 9 ਹੁੰਦਾ ਹੈ। ਅੰਤ ਵਿੱਚ ਗੁਰੂ ਹੁੰਦਾ ਹੈ।

ਦਵੱਈਆ ਜਾਂ ਦੁਵੈਯਾ

ਇਹ ਇੱਕ ਮਾਤ੍ਰਿਕ ਛੰਦ ਹੈ। ਇਹ ਚਾਰ ਚਰਣਾਂ ਵਾਲਾ ਛੰਦ ਹੈ ਜਿਸਦੇ ਹਰ ਚਰਣ ਵਿੱਚ 28 ਮਾਤਰਾਵਾਂ ਹੁੰਦੀਆਂ ਹਨ। ਪਹਿਲਾ ਬਿਸਰਾਮ 16 ਅਤੇ ਦੂਜਾ 12 ਮਾਤਰਾਵਾਂ ਉੱਤੇ ਹੁੰਦਾ ਹੈ। ਅੰਤ ਤੇ ਗੁਰੂ ਹੁੰਦਾ ਹੈ।

ਨਮੂਨਾ

ਨਾਜ਼ੁਕ ਪੈਰ ਮਲੂਕ ਸੱਸੀ ਦੇ,ਮਹਿੰਦੀ ਨਾਲ ਸ਼ਿੰਗਾਰੇ
ਬਾਲੂ ਰੇਤ ਤਪੇ ਵਿੱਚ ਥਲ ਦੇ,ਜਿਊਂ ਜੌਂ ਭੁੰਨਣ ਭਨਿਆਰੇ
ਸੂਰਜ ਭੱਜ ਵੜਿਆ ਵਿੱਚ ਬੱਦਲੀਂ,ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਸੱਸੀ ਦਾ,ਸਿਦਕੋਂ ਮੂਲ ਨਾ ਹਾਰੇ।

ਕੋਰੜਾ

ਇਹ ਇੱਕ ਵਰਨਿਕ ਛੰਦ ਹੈ। ਇਸ ਛੰਦ ਦੇ ਚਾਰ ਚਰਣ ਹੁੰਦੇ ਹਨ। ਹਰ ਚਰਣ ਵਿੱਚ 13 ਅੱਖਰ ਹੁੰਦੇ ਹਨ। ਪਹਿਲਾ ਵਿਸਰਾਮ 6 ਜਾਂ 7 ਵਰਨਾ ਤੋਂ ਬਾਅਦ ਅਤੇ ਦੂਜਾ ਵਿਸਰਾਮ 7 ਵਰਨਾ ਤੋਂ ਬਾਅਦ ਆਉਂਦਾ ਹੈ। ਇਸ ਵਿਚ ਦੋ - ਦੋ ਤੁਕਾਂ ਦਾ ਤੁਕਾਂਤ ਮਿਲਦਾ ਹੁੰਦਾ ਹੈ ਅੰਤ ਵਿੱਚ ਲਘੂ ਗੁਰੂ ਆਉਂਦਾ ਹੈ।

ਨਮੂਨਾ

ਤੂੜੀ ਤੰਦ ਸਾਂਭ, ਹਾੜੀ ਵੇਚ ਵਟ ਕੇ।

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।

ਕੱਛੇ ਮਾਰ ਵੰਝਲੀ ਅਨੰਦ ਛਾ ਗਿਆ।

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਕਬਿੱਤ ਛੰਦ

ਇਹ 31 ਜਾਂ 32 ਅੱਖਰਾਂ ਦਾ ਵਰਣਕ ਛੰਦ ਹੁੰਦਾ ਹੈ। ਇਸਦੇ ਚਾਰ ਚਰਣ ਹੁੰਦੇ ਹਨ। ਅੰਤ ਤੇ ਗੁਰੂ ਹੁੰਦਾ ਹੈ।

 ਉਦਾਹਰਨ:-1 ਭਾਈਆਂ ਬਗੈਰ ਕੋਈ, ਪੈਰ ਨਾ ਧਰਨ ਦੇਵੇ,            = 8 + 8 = 16 

ਭਾਈ ਉੱਠ ਜਾਣ ਭੱਜ, ਪੈਂਦੀਆਂ ਨੇ ਬਾਹਾਂ ਉਇ = 8 + 8 = 16 ਭਾਈਆਂ ਬਗ਼ੈਰ ਲੋਕ, ਸੱਥ ਵਿਚ ਦੇਣ ਗਾਈਂ = 8 + 8 = 16 ਭਾਈ ਹੁੰਦੇ ਪਾਸ ਲੱਖ, ਹੁੰਦੀਆਂ ਪਨਾਹ ਉਇ =8 + 8 = 16

ਬੈਂਤ

ਇਸਦੇ ਚਰਣਾਂ ਦੀ ਗਿਣਤੀ ਨਿਸਚਿਤ ਨਹੀਂ ਹੈ। 4 ਤੋਂ 22 ਚਰਣਾਂ ਦੇ ਬੈਂਤ ਮਿਲਦੇ ਹਨ। ਹਰ ਚਰਣ ਦੀਆਂ ਮਾਤਰਾਵਾਂ ਵਿੱਚ ਵੀ ਸਮਾਨਤਾ ਨਹੀਂ ਹੁੰਦੀ। ਹਰ ਚਰਣ ਵਿੱਚ 19 ਤੋਂ 22 ਤੱਕ ਮਾਤਰਾਵਾਂ ਆ ਜਾਂਦੀਆਂ ਹਨ।

ਨਮੂਨਾ

ਨਬਜ਼ ਵੇਖ ਕੇ ਕਰਾਂ ਇਲਾਜ ਇਸ ਦਾ,

ਦੇਇ ਵੇਦਨਾ ਸਭ ਬਤਾਇ ਮੈਨੂੰ।

ਨਾੜੀ ਵੇਖ ਕੇ ਏਸ ਦੀ ਕਰਾਂ ਕਾਰੀ,

ਦੇਵੇ ਉਠ ਕੇ ਹੱਥ ਦਿਖਾਇ ਮੈਨੂੰ।

ਰੋਗ ਕਾਸ ਤੋਂ ਚਲਿਆ ਕਰਾਂ ਜਾਹਰ,

ਮਜ਼ਾ ਮੂੰਹ ਦਾ ਦੇ ਬਤਾਇ ਮੈਨੂੰ

ਵਾਰਿਸ ਸ਼ਾਹ ਮੀਆਂ ਛਤੀ ਰੋਗ ਕਟਾਂ,

ਮਲਕੁਲ ਮੌਤ ਥੀਂ ਲਵਾਂ ਬਚਾਇ ਏਹ ਨੂੰ।


ਹਵਾਲੇ

Tags:

ਛੰਦ ਦੇ ਵਰਗੀਕਰਣ[1]ਛੰਦ ਕਿਸਮਾਂਛੰਦ ਹਵਾਲੇਛੰਦਪਾਕਿਸਤਾਨਭਾਰਤ

🔥 Trending searches on Wiki ਪੰਜਾਬੀ:

ਸਕੂਲਸੰਤ ਰਾਮ ਉਦਾਸੀਧੁਨੀ ਸੰਪਰਦਾਇ ( ਸੋਧ)ਪੰਜਾਬੀ ਭਾਸ਼ਾਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਬਿਰਤਾਂਤਮੋਟਾਪਾਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਭਾਈ ਮਨੀ ਸਿੰਘਸੋਹਣੀ ਮਹੀਂਵਾਲਸਿੰਧੂ ਘਾਟੀ ਸੱਭਿਅਤਾਤਰਾਇਣ ਦੀ ਪਹਿਲੀ ਲੜਾਈਗੁਰਮੁਖੀ ਲਿਪੀ ਦੀ ਸੰਰਚਨਾਚਿੰਤਾਹੱਡੀਅਲੰਕਾਰਪੰਜਾਬ ਵਿੱਚ ਕਬੱਡੀਭਗਤ ਪੂਰਨ ਸਿੰਘਵਿਲੀਅਮ ਸ਼ੇਕਸਪੀਅਰਅਮਰਜੀਤ ਕੌਰਕਰਮਜੀਤ ਅਨਮੋਲਬ੍ਰਹਿਮੰਡ ਵਿਗਿਆਨਸੱਜਣ ਅਦੀਬਗੋਪਰਾਜੂ ਰਾਮਚੰਦਰ ਰਾਓਸੰਰਚਨਾਵਾਦਕਵਿਤਾ ਅਤੇ ਸਮਾਜਿਕ ਆਲੋਚਨਾਮੁਹਾਰਤਚਰਨ ਦਾਸ ਸਿੱਧੂਬੈਅਰਿੰਗ (ਮਕੈਨੀਕਲ)ਮਹਾਂਭਾਰਤਫ਼ਾਇਰਫ਼ੌਕਸਧਰਮਨਾਦੀਆ ਨਦੀਮਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਕ੍ਰਿਕਟਅਥਲੈਟਿਕਸ (ਖੇਡਾਂ)ਆਸਟਰੇਲੀਆਨਿੱਕੀ ਕਹਾਣੀਸਿੱਖ ਸਾਮਰਾਜਜਿੰਦ ਕੌਰਦਸਤਾਰਵਾਕਭਗਤ ਰਵਿਦਾਸਜਲੰਧਰਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਜਵਾਹਰ ਲਾਲ ਨਹਿਰੂਇੰਟਰਨੈੱਟਮਾਤਾ ਖੀਵੀਨਾਟੋਬਾਵਾ ਬਲਵੰਤਤਖ਼ਤ ਸ੍ਰੀ ਪਟਨਾ ਸਾਹਿਬਏਸ਼ੀਆਗੁਰੂ ਅਮਰਦਾਸਗਗਨ ਮੈ ਥਾਲੁਸੂਰਜਮਹਾਂਸਾਗਰਗੁਰਚੇਤ ਚਿੱਤਰਕਾਰਡਾ. ਮੋਹਨਜੀਤਬ੍ਰਹਿਮੰਡਪੰਜਾਬੀਹਾਸ਼ਮ ਸ਼ਾਹਵਰ ਘਰਵੇਦਯਸ਼ਸਵੀ ਜੈਸਵਾਲਵਾਰਤਕਪਰਸ਼ੂਰਾਮਸ਼ੁੱਕਰ (ਗ੍ਰਹਿ)ਜਸਵੰਤ ਸਿੰਘ ਕੰਵਲਵਲਾਦੀਮੀਰ ਲੈਨਿਨਮਾਤਾ ਗੁਜਰੀਮਦਰ ਟਰੇਸਾਬੁਝਾਰਤਾਂਦਿਲਜੀਤ ਦੋਸਾਂਝਸੀ.ਐਸ.ਐਸ🡆 More