ਚੰਡੀ ਚਰਿਤ੍ਰ ੳਕਤਿ ਬਿਲਾਸ

'ਚੰਡੀ ਚਰਿਤ੍ਰ ਉਕਤਿ ਬਿਲਾਸ' ਇੱਕ ਕਾਵਿ ਰਚਨਾ ਹੈ, ਜੋ ਦਸਮ ਗ੍ਰੰਥ ਵਿੱਚ ਮੋਜੂਦ ਹੈ ਅਤੇ ਰਵਾਇਤੀ ਤੋਰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮਨੀ ਜਾਂਦੀ ਹੈ। ਸਿੱਖ ਧਰਮ ਦਾ ਮਸ਼ਹੂਰ ਸ਼ਬਦ ਦੇਹੁ ਸਿਵਾ ਬਰ ਮੋਹਿ ਇਹੈ ਇਸੀ ਰਚਨਾ ਦਾ ਹਿਸਾ ਹੈ।

ਇਸ ਰਚਨਾ ਦੇ ਪਾਤਰ ਮਾਰਕੰਡੇਏ ਪੁਰਾਣ ਉੱਤੇ ਆਧਾਰਿਤ ਹੈ, ਪਰ ਦਿਸ਼ਾ ਅਤੇ ਸਾਰੀ ਕਹਾਣੀ ਮਾਰਕੰਡੇਏ ਪੂਰਨ ਦੀ ਪੂਰੀ ਸੁਤੰਤਰ ਹੈ।

ਸਮੱਗਰੀ

ਉਕਤਿ ਬਿਲਾਸ ਅੱਠ ਅਧਿਆਇ ਵਿੱਚ ਵੰਡਿਆ ਗਿਆ ਹੈ। ਇਸ ਰਚਨਾ ਵਿੱਚ ਬ੍ਰਜ ਭਾਸ਼ਾ ਭਰਪੂਰ ਵਰਤੀ ਗਈ ਹੈ।

ਬਾਣੀ ੴ ਵਾਹਿਗੁਰੂ ਜੀ ਕੀ ਫਤਹਿ ਦੇ ਨਾਲ ਸ਼ੁਰੂ ਹੁੰਦੀ ਹੈ ਅਤੇ ਚੰਡੀ ਚਰਿਤ੍ਰ ਦੇ ਅੱਠਵੇ ਅਧਿਆਇ ਦੇ ਨਾਲਃ ਇਤਿ ਸ੍ਰੀ੍ਰ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰੋ ਉਕਤਿ ਬਿਲਾਸ ਦੇਵ ਸੁਰੇਸ ਸਹਿਤ ਜੈਕਾਰ ਸ਼ਬਦ ਕਰਾ ਅਸਟਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ਨਾਲ ਇਸ ਦਾ ਅੰਤ ਹੁੰਦਾ ਹੈ

ਸ਼ੁਰੂ ਵਿਚ, ਲੇਖਕ ਨੇ ਚੰਡੀ ਦੇ ਗੁਣ ਇਉਂ ਵਰਣਨ ਕਿਤੇ ਹਨ:

ਸ੍ਵੈਯਾ
ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥
ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥
ਦਿਉਸ ਨਿਸਾ ਸਸਿ ਸੂਰ ਕੈ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥
ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥1॥

— (ਚੰਡੀ ਚਰਿਤ੍ਰ (ਉਕਤਿ ਬਿਲਾਸ), ਪੰਕਤੀ- 1 to 4)

ਚੰਡੀ ਦੀ ਪਰਿਭਾਸ਼ਾ

ਪਹਿਲੀ ਬਾਰ੍ਹਾ ਬਚਨ ਚੰਡੀ ਦੀ ਪਰਿਭਾਸ਼ਾ ਦੇ ਬਾਰੇ ਹਨ। ਇਸ ਨੂੰ ਬੁਨਿਆਦੀ ਵਿਆਖਿਆ ਕਰ ਕੇ ਲੇਖਕ ਨੇ ਬਾਅਦ ਵਿੱਚ ਚੰਡੀ ਦੇ ਕਰਤਬ ਉਜਾਗਰ ਕਿਤੇ ਹਨ।

ਜੋਤ ਜਗਮਗੈ ਜਗਤਿ ਮੈ ਚੰਡ ਚਮੁੰਡ ਪ੍ਰਚੰਡ ॥

— (ਚੰਡੀ ਚਰਿਤ੍ਰ (ਉਕਤਿ ਬਿਲਾਸ), ਪੰਕਤੀ- 7)

ਭੁਜ ਦੰਡਨ ਦੰਡਨਿ ਅਸੁਰ ਮੰਡਨ ਭੁਇ ਨਵ ਖੰਡ ॥3॥

— (ਚੰਡੀ ਚਰਿਤ੍ਰ (ਉਕਤਿ ਬਿਲਾਸ), ਪੰਕਤੀ- 8)

ਤਾਰਨ ਲੋਕ ਉਧਾਰਨ ਭੂਮਹਿ ਦੈਤ ਸੰਘਾਰਨ ਚੰਡਿ ਤੁਹੀ ਹੈ ॥

— (ਚੰਡੀ ਚਰਿਤ੍ਰ (ਉਕਤਿ ਬਿਲਾਸ), ਪੰਕਤੀ- 9)

ਪ੍ਰਮੁਦ ਕਰਨ ਸਭ ਭੈ ਹਰਨ ਨਾਮ ਚੰਡਿਕਾ ਜਾਸ ॥

— (ਚੰਡੀ ਚਰਿਤ੍ਰ (ਉਕਤਿ ਬਿਲਾਸ), ਪੰਕਤੀ- 13)

ਵਿਓਤਪੱਤੀ ਅਨੁਸਾਰ ਚੰਡੀ ਦੇ ਅਰਥ ਹਨ "ਹਿੰਸਕ ਅਤੇ ਜੋਸ਼ੀਲਾ". ਗੁਰਮਤਿ ਵਿੱਚ, ਚੰਡੀ ਵਿਵੇਕ ਬੁਧੀ ਕਹਿੰਦੇ ਅਰਥਾਤ ਅਨੁਭਵੀ ਅਤੇ ਸੂਝਵਾਨ ਮਨ ਜੋ ਨਕਾਰਾਤਮਕ ਮਤ ਨਾਲ ਲੜਦਾ ਹੈ। ਸਾਕਤ ਹਿੰਦੂ ਅਤੇ ਇਸ ਰਚਨਾ ਦੇ ਵਿਰੋਧੀ, ਚਡੀ ਨੂੰ ਇੱਕ ਔਰਤ ਦਾ ਰੂਪ ਮਨੰਦੇ ਹਨ ਜੋ ਮਹਾਕਾਲੀ, ਮਹਾ ਲਛਮੀ ਅਤੇ ਸਰਸਵਤੀ ਤੋਂ ਬਣੀ ਹੈ।

ਹਵਾਲੇ

Tags:

ਗੁਰੂ ਗੋਬਿੰਦ ਸਿੰਘਦਸਮ ਗ੍ਰੰਥ

🔥 Trending searches on Wiki ਪੰਜਾਬੀ:

ਗ਼ਜ਼ਲਦਿਲਸ਼ਾਦ ਅਖ਼ਤਰਸੁਰ (ਭਾਸ਼ਾ ਵਿਗਿਆਨ)ਹੋਲਾ ਮਹੱਲਾਸਿੱਖ ਧਰਮਮਾਂਬੁੱਧ ਧਰਮਸਿਕੰਦਰ ਮਹਾਨਸੰਤ ਰਾਮ ਉਦਾਸੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਲੋਕ ਸਾਹਿਤਰਾਜਾ ਪੋਰਸਰਾਜਨੀਤੀ ਵਿਗਿਆਨਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)2024 ਫ਼ਾਰਸ ਦੀ ਖਾੜੀ ਦੇ ਹੜ੍ਹਗੁਰੂ ਹਰਿਕ੍ਰਿਸ਼ਨਦਿਲਜੀਤ ਦੋਸਾਂਝਟੀਬੀਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਦਿੱਲੀਵਰਿਆਮ ਸਿੰਘ ਸੰਧੂਬ੍ਰਹਿਮੰਡ ਵਿਗਿਆਨਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਦਸਵੰਧਡਾ. ਦੀਵਾਨ ਸਿੰਘਕੁਲਵੰਤ ਸਿੰਘ ਵਿਰਕਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਊਧਮ ਸਿੰਘਰਾਜ ਸਭਾਗੁਰਦੁਆਰਾ ਅੜੀਸਰ ਸਾਹਿਬਕਲਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬ ਦਾ ਇਤਿਹਾਸਕੰਨਭਾਰਤ ਦਾ ਆਜ਼ਾਦੀ ਸੰਗਰਾਮਨਿਰਵੈਰ ਪੰਨੂਕੇਂਦਰੀ ਸੈਕੰਡਰੀ ਸਿੱਖਿਆ ਬੋਰਡਮਨੁੱਖੀ ਅਧਿਕਾਰ ਦਿਵਸਲੋਕ ਸਭਾ ਹਲਕਿਆਂ ਦੀ ਸੂਚੀਆਤਮਜੀਤਵਚਨ (ਵਿਆਕਰਨ)ਬੋਹੜਈਸ਼ਵਰ ਚੰਦਰ ਨੰਦਾਮਹਾਂਸਾਗਰਟਕਸਾਲੀ ਭਾਸ਼ਾਪਾਕਿਸਤਾਨੀ ਸਾਹਿਤਚੰਡੀਗੜ੍ਹਹਿਦੇਕੀ ਯੁਕਾਵਾਇਹ ਹੈ ਬਾਰਬੀ ਸੰਸਾਰਕਿਰਿਆਯੋਨੀਇੰਟਰਨੈੱਟਬਾਸਕਟਬਾਲਸਮਾਜਬਾਬਾ ਬੀਰ ਸਿੰਘਪੰਜਾਬ ਦੀ ਰਾਜਨੀਤੀਡਾ. ਮੋਹਨਜੀਤਪੰਜਾਬੀ ਵਾਰ ਕਾਵਿ ਦਾ ਇਤਿਹਾਸਗੂਰੂ ਨਾਨਕ ਦੀ ਪਹਿਲੀ ਉਦਾਸੀਗੰਨਾਪੰਜ ਕਕਾਰਪੰਜਾਬੀ ਲੋਕ ਬੋਲੀਆਂਪੰਜਾਬੀ ਮੁਹਾਵਰੇ ਅਤੇ ਅਖਾਣਆਈ.ਐਸ.ਓ 4217ਦੇਗ ਤੇਗ਼ ਫ਼ਤਿਹਕਬੱਡੀਜਲ ਸੈਨਾਵਿਰਾਟ ਕੋਹਲੀਭਾਰਤ ਰਾਸ਼ਟਰੀ ਕ੍ਰਿਕਟ ਟੀਮਗੁਰੂ ਗ੍ਰੰਥ ਸਾਹਿਬਬਾਵਾ ਬਲਵੰਤਅਲੰਕਾਰ (ਸਾਹਿਤ)ਸਵਰਛੰਦ🡆 More