ਚਾਬੀਆਂ ਦਾ ਮੋਰਚਾ

ਚਾਬੀਆਂ ਦਾ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 15-16 ਨਵੰਬਰ, 1920 ਨੂੰ ਹੋਈ ਤੇ ਅੰਗਰੇਜ਼ ਸਰਕਾਰ ਨੇ ਕੋਈ ਇਤਰਾਜ਼ ਨਹੀਂ ਕੀਤਾ ਕਿਉਂਕਿ ਇਸ ਦੇ ਮੁੱਖ ਅਹੁਦੇਦਾਰ ਸਰਕਾਰ ਪੱਖੀ ਸਨ ਪਰ ਜਦ 28 ਅਗਸਤ, 1921 ਦੇ ਦਿਨ ਨਵੀਂ ਚੋਣ ਵਿੱਚ ਬਾਬਾ ਖੜਕ ਸਿੰਘ ਪ੍ਰਧਾਨ ਬਣੇ ਤਾਂ ਸਰਕਾਰ ਨੇ ਸ਼੍ਰੋਮਣੀ ਕਮੇਟੀ ਵਿੱਚ ਦਖ਼ਲ ਦੇਣਾ ਸ਼ੁਰੂ ਕਰ ਦਿਤਾ। 7 ਨਵੰਬਰ, 1921 ਦੇ ਦਿਨ ਬਾਅਦ ਦੁਪਹਿਰ ਤਿੰਨ ਵਜੇ ਪੁਲਿਸ, ਸੁੰਦਰ ਸਿੰਘ ਰਾਮਗੜ੍ਹੀਆਂ ਦੇ ਘਰ ਗਿਆ ਅਤੇ ਉਸ ਤੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ (ਖ਼ਜ਼ਾਨੇ) ਦੀਆਂ ਤੇ ਕੁੱਝ ਹੋਰ ਚਾਬੀਆਂ ਲੈ ਲਈਆਂ। ਸਰਕਾਰ ਨੇ ਐਲਾਨ ਕੀਤਾ ਕਿਉਂਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ ਇਸ ਕਰ ਕੇ ਚਾਬੀਆਂ ਲਈਆਂ ਗਈਆਂ ਹਨ। ਇਸ ਹਰਕਤ ਨਾਲ ਸਿੱਖਾਂ ਵਿੱਚ ਸਰਕਾਰ ਵਿਰੁੱਧ ਗੁੱਸੇ ਦੀ ਲਹਿਰ ਫੈਲ ਗਈ। 11 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਇੱਕ ਮੀਟਿੰਗ ਅਕਾਲ ਤਖ਼ਤ ਸਾਹਿਬ 'ਤੇ ਹੋਈ। 12 ਨਵੰਬਰ ਨੂੰ ਮੀਟਿੰਗ ਵਿੱਚ ਫ਼ੈਸਲਾ ਹੋਇਆ ਕਿ ਬਹਾਦਰ ਸਿੰਘ ਨੂੰ ਗੁਰਦਵਾਰਾ ਇੰਤਜ਼ਾਮ ਵਿੱਚ ਦਖ਼ਲ ਨਾ ਦੇਣ ਦਿਤਾ ਜਾਏ। ਅਖ਼ੀਰ ਸਰਕਾਰ ਨੇ ਵੀ ਹਥਿਆਰ ਸੁੱਟਣ ਦਾ ਫ਼ੈਸਲਾ ਕਰ ਲਿਆ। ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਸੁਨੇਹਾ ਭੇਜਿਆ ਕਿ ਸਰਕਾਰ ਉਹਨਾਂ ਨੂੰ ਚਾਬੀਆਂ ਦੇਣ ਵਾਸਤੇ ਤਿਆਰ ਹੈ। 6 ਦਸੰਬਰ, 1921 ਦੇ ਦਿਨ ਹੋਈ ਇੱਕ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਸਿੱਖ ਦਰਬਾਰ ਸਾਹਿਬ ਦੀਆਂ ਚਾਬੀਆਂ ਉਦੋਂ ਤਕ ਵਾਪਸ ਨਾ ਲਵੇ ਜਦੋਂ ਤਕ ਸਰਕਾਰ ਇਸ ਸਬੰਧ ਵਿੱਚ ਗਿ੍ਫ਼ਤਾਰ ਕੀਤੇ ਆਗੂ ਰਿਹਾਅ ਨਹੀਂ ਕਰ ਦੇਂਦੀ। ਇਸ 'ਤੇ 17 ਜਨਵਰੀ, ਨੂੰ 193 'ਚੋਂ 150 ਆਗੂ ਰਿਹਾਅ ਕਰ ਦਿਤੇ ਗਏ ਪਰ ਪੰਡਤ ਦੀਨਾ ਨਾਥ ਨੂੰ ਰਿਹਾਅ ਨਾ ਕੀਤਾ ਗਿਆ।

ਹਵਾਲੇ

Tags:

ਬਾਬਾ ਖੜਕ ਸਿੰਘਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

🔥 Trending searches on Wiki ਪੰਜਾਬੀ:

18 ਸਤੰਬਰਵਗਦੀ ਏ ਰਾਵੀ ਵਰਿਆਮ ਸਿੰਘ ਸੰਧੂਅਮਰ ਸਿੰਘ ਚਮਕੀਲਾਗਰਭ ਅਵਸਥਾਗੁਰਦਿਆਲ ਸਿੰਘਮਰਾਠਾ ਸਾਮਰਾਜਅੰਗਰੇਜ਼ੀ ਬੋਲੀਸਮਾਜਅਧਿਆਪਕ22 ਸਤੰਬਰਸੁਰਜੀਤ ਪਾਤਰਭਾਰਤ ਦਾ ਰਾਸ਼ਟਰਪਤੀਸਿਮਰਨਜੀਤ ਸਿੰਘ ਮਾਨਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾਬਾਸਕਟਬਾਲਗੁਰੂ ਕੇ ਬਾਗ਼ ਦਾ ਮੋਰਚਾਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂਐੱਸ. ਜਾਨਕੀਪੰਜਾਬ ਲੋਕ ਸਭਾ ਚੋਣਾਂ 2024ਅਰਜਨ ਢਿੱਲੋਂਵੱਲਭਭਾਈ ਪਟੇਲਪੰਜਾਬ ਵਿੱਚ ਕਬੱਡੀਬੰਦਾ ਸਿੰਘ ਬਹਾਦਰਮੁਕਤਸਰ ਦੀ ਮਾਘੀਆਮ ਆਦਮੀ ਪਾਰਟੀਸਿੰਘ ਸਭਾ ਲਹਿਰਮੌਤਸਾਮਾਜਕ ਮੀਡੀਆਸਿੱਧੂ ਮੂਸੇ ਵਾਲਾਹਰੀ ਖਾਦਬਵਾਸੀਰਬਾਬਾ ਫ਼ਰੀਦਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਭਾਈ ਗੁਰਦਾਸ ਦੀਆਂ ਵਾਰਾਂਸੰਚਾਰਪੰਜਾਬ ਦੀ ਕਬੱਡੀਪਾਕਿਸਤਾਨਪੰਜਾਬ ਦੇ ਲੋਕ-ਨਾਚਖ਼ਾਲਿਸਤਾਨ ਲਹਿਰਰਾਜਾ ਰਾਮਮੋਹਨ ਰਾਏਸ਼ੁੱਕਰਵਾਰਪੰਜਾਬੀ ਸੂਫ਼ੀ ਕਵੀਇਲੈਕਟ੍ਰਾਨਿਕ ਮੀਡੀਆਗੁਰੂ ਨਾਨਕਕੋਟੜਾ (ਤਹਿਸੀਲ ਸਰਦੂਲਗੜ੍ਹ)10 ਦਸੰਬਰਪੰਜਾਬੀ ਭਾਸ਼ਾਭਗਤ ਪਰਮਾਨੰਦਆਧੁਨਿਕਤਾਵਾਦਵਿਸਾਖੀਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਦੱਖਣੀ ਸੁਡਾਨਦ੍ਰੋਪਦੀ ਮੁਰਮੂਮਿਸਲਕਸਤੂਰੀਪੰਜਾਬੀ ਅਧਿਆਤਮਕ ਵਾਰਾਂਧੁਨੀ ਸੰਪ੍ਰਦਾ7 ਜੁਲਾਈਬੂੰਦੀਆਸੀ ਖੁਰਦਖੇਡ੧੭ ਮਈਰੋਨਾਲਡ ਰੀਗਨਸੋਮਨਾਥ ਲਾਹਿਰੀਕਰਤਾਰ ਸਿੰਘ ਸਰਾਭਾਸੁਧਾਰ ਘਰ (ਨਾਵਲ)ਨਾਦਰ ਸ਼ਾਹਕਿੱਸਾ ਕਾਵਿ🡆 More