ਯੋਹਾਨ ਵੁਲਫਗੰਗ ਫਾਨ ਗੇਟੇ

ਯੋਹਾਨ ਵੁਲਫਗੈਂਗ ਵਾਨ ਗੇਟੇ (28 ਅਗਸਤ 1749 – 22 ਮਾਰਚ 1832) ਇੱਕ ਜਰਮਨ ਲੇਖਕ, ਕਲਾਕਾਰ ਅਤੇ ਸਿਆਸਤਦਾਨ ਸੀ। ਉਸ ਨੇ ਕਵਿਤਾ, ਡਰਾਮਾ, ਧਰਮ, ਮਨੁੱਖਤਾ ਅਤੇ ਵਿਗਿਆਨ ਵਰਗੇ ਵਿਵਿਧ ਖੇਤਰਾਂ ਵਿੱਚ ਕਾਰਜ ਕੀਤਾ। ਉਸ ਦਾ ਲਿਖਿਆ ਡਰਾਮਾ ਫਾਉਸਟ (Faust) ਸੰਸਾਰ ਸਾਹਿਤ ਵਿੱਚ ਉੱਚ ਸਥਾਨ ਰੱਖਦਾ ਹੈ। ਗੇਟੇ ਦੀਆਂ ਦੂਜੀਆਂ ਰਚਨਾਵਾਂ ਵਿੱਚ 'ਸਾਰੋ ਆਫ ਯੰਗ ਵਰਦਰ' ਸ਼ਾਮਿਲ ਹਨ। ਗੇਟੇ ਜਰਮਨੀ ਦੀਆਂ ਸਭ ਤੋਂ ਮਹਾਨ ਸਾਹਿਤਕ ਹਸਤੀਆਂ ਵਿੱਚੋਂ ਇੱਕ ਹੈ, ਜਿਸ ਨੇ ਅਠਾਰਵੀਂ ਅਤੇ ਉਂਨੀਵੀਂ ਸਦੀ ਵਿੱਚ ਵੇਮਰ ਕਲਾਸਿਸਿਜਮ (Weimar Classicism) ਨਾਮ ਨਾਲ ਪ੍ਰਸਿੱਧ ਅੰਦੋਲਨ ਦੀ ਸ਼ੁਰੁਆਤ ਕੀਤੀ। ਵੇਮਰ ਅੰਦੋਲਨ ਬੋਧ, ਸੰਵੇਦਨਾ ਅਤੇ ਰੋਮਾਂਸਵਾਦ ਦਾ ਰਲਿਆ-ਮਿਲਿਆ ਰੂਪ ਹੈ।

ਯੋਹਾਨ ਵੁਲਫਗੰਗ ਫਾਨ ਗੇਟੇ

ਜੀਵਨੀ

ਗੋਇਟੇ ਦਾ ਜਨਮ 28 ਅਗਸਤ 1749 ਵਿੱਚ ਫ਼ਰੈਂਕਫਰਟ ਵਿੱਚ ਹੋਇਆ। ਉਸ ਦਾ ਬਾਪ ਜੋਹਾਨ ਕੀਸਪਰ ਗੋਇਟੇ (1710-1782) ਇੱਕ ਵਕੀਲ ਸੀ ਲੇਕਿਨ ਗੋਇਟੇ ਦੇ ਜਨਮ ਦੇ ਵਕ਼ਤ ਉਹ ਆਪਣੇ ਚਾਰ ਮੰਜ਼ਿਲਾ ਮਕਾਨ ਵਿੱਚ ਰਿਟਾਇਰਡ ਜਿੰਦਗੀ ਗੁਜ਼ਾਰ ਰਿਹਾ ਸੀ। ਉਸ ਦੀ ਆਪਣੀ ਲਾਇਬਰੇਰੀ ਬਹੁਤ ਵੱਡੀ ਸੀ ਅਤੇ ਚਿੱਤਰਕਾਰੀ ਦੇ ਬਹੁਤ ਸਾਰੇ ਨਮੂਨੇ ਵੀ ਉਸ ਦੇ ਕੋਲ ਸਨ। ਮਜ਼ਾਜਨ, ਸਖ਼ਤ, ਮਗ਼ਰੂਰ ਅਤੇ ਸਨਕੀ ਕਿਤਾਬਾਂ ਦੀ ਰਸੀਆ ਗੋਇਟੇ ਦੀ ਮਾਂ ਕੈਥਰੀਨ ਅਲਿਜ਼ਬੈਥ (1731-1808) ਫ਼ਰੈਂਕਫਰਟ ਦੇ ਮੇਅਰ ਦੀ ਧੀ ਸੀ। ਖੁਸ਼ਮਿਜ਼ਾਜ, ਹਸਮੁੱਖ, ਨੇਕ ਸੀਰਤ, ਸ਼ਾਇਰੀ ਅਤੇ ਥੀਏਟਰ ਦੀ ਰਸੀਆ। ਉਸ ਨੇ ਇੱਕ ਛੋਟਾ ਜਿਹਾ ਥੀਏਟਰ ਵੀ ਆਪਣੇ ਘਰ ਵਿੱਚ ਬਣਾ ਰੱਖਿਆ ਸੀ। ਆਪਣੇ ਬਚਪਨ ਦਾ ਜਿਕਰ ਗੋਇਟੇ ਨੇ ਬਹੁਤ ਪਿਆਰ ਨਾਲ ਕੀਤਾ ਹੈ। ਗੇਟੇ ਨੇ ਮੁਢਲੀ ਸਿਖਿਆ ਆਪਣੇ ਬਾਪ ਕੋਲੋਂ ਅਤੇ ਸਮੇਂ ਦੇ ਗਿਆਨ ਦੀਆਂ ਸਭਨਾਂ ਅਹਿਮ ਸਾਖਾਵਾਂ ਦੀ ਸਿਖਿਆ ਘਰ ਹੀ ਆਉਣ ਵਾਲੇ ਟਿਊਟਰਾਂ ਕੋਲੋਂ ਹਾਸਲ ਕੀਤੀ। ਗੋਇਟੇ ਲਾਤੀਨੀ, ਯੂਨਾਨੀ ਅਤੇ ਅੰਗਰੇਜ਼ੀ ਪੜ੍ਹ ਸਕਦਾ ਸੀ। ਇਬਰਾਨੀ ਤੋਂ ਵੀ ਵਾਕਫ ਸੀ। ਫ਼ਰਾਂਸੀਸੀ ਅਤੇ ਇਤਾਲਵੀ ਰਵਾਨੀ ਨਾਲ ਬੋਲ ਸਕਦਾ ਸੀ। ਵਾਇਲਨ ਵਜਾਉਣਾ, ਸਕੈਚ ਬਣਾਉਣਾ, ਚਿੱਤਰਕਾਰੀ ਕਰਨਾ, ਘੋੜ ਸਵਾਰੀ, ਨਾਚ ਅਤੇ ਤੈਰਾਕੀ ਉਸ ਨੇ ਉਸੇ ਜ਼ਮਾਨੇ ਵਿੱਚ ਸਿੱਖੇ। 1765 ਵਿੱਚ ਉਹ ਕਨੂੰਨ ਦੀ ਪੜ੍ਹਾਈ ਲਈ ਲੀਇਪਜ਼ਗ ਗਿਆ। 1768 ਵਿੱਚ ਉਹ ਬੀਮਾਰ ਪੈ ਗਿਆ ਅਤੇ ਫ਼ਰੈਂਕਫ਼ਰਟ ਵਾਪਸ ਆ ਗਿਆ। ਛੇ ਭੈਣਾਂ ਭਰਾਵਾਂ ਵਿੱਚੋਂ ਸਿਰਫ ਗੋਇਟੇ ਅਤੇ ਉਸ ਦੀ ਇੱਕ ਭੈਣ ਹੀ ਬਚੇ ਸਨ ਇਸ ਲਈ ਉਨ੍ਹਾਂ ਦੀ ਪੜ੍ਹਾਈ ਅਤੇ ਤਰਬੀਅਤ ਉੱਤੇ ਮਾਂ-ਪਿਉ ਨੇ ਪੂਰੀ ਤਵੱਜੋ ਦਿੱਤੀ। 1771 ਵਿੱਚ ਸਟਰਾਸਬਰਗ ਵਿੱਚ ਉਸ ਨੇ ਕਨੂੰਨ ਦੀ ਪੜ੍ਹਾਈ ਮੁਕੰਮਲ ਕੀਤੀ। ਉਥੇ ਹੀ ਉਸ ਦੀ ਮੁਲਾਕ਼ਾਤ ਹਰਡਰ ਨਾਲ ਹੋਈ। ਉਹ ਗੋਇਟੇ ਤੋਂ ਪੰਜ ਸਾਲ ਵੱਡਾ ਸੀ। ਇੱਥੇ ਉਸ ਦੀ ਮੁਲਾਕ਼ਾਤ ਉਨ੍ਹਾਂ ਨੌਜਵਾਨਾਂ ਨਾਲ ਵੀ ਹੋਈ ਜੋ ਦਰਬਾਰਾਂ ਦੀ ਦਿਖਾਵਾ ਪਸੰਦੀ, ਪ੍ਰਚਾਰਕਾਂ ਦੇ ਫੋਕੇ ਲਫਜਾਂ ਅਤੇ ਵਪਾਰੀਆਂ ਦੁਆਰਾ ਲੁੱਟਖਸੁੱਟ ਦੇ ਖਿਲਾਫ ਸਨ ਅਤੇ ਇਸ ਗੱਲੋਂ ਦੁਖੀ ਅਤੇ ਮਾਯੂਸ ਸਨ ਕਿ ਨੌਜਵਾਨਾਂ ਨੂੰ ਜਰਮਨ ਸਮਾਜ ਵਿੱਚ ਉਹ ਮੁਕਾਮ ਨਹੀਂ ਮਿਲ ਰਿਹਾ ਹੈ ਜਿਸ ਦੇ ਉਹ ਆਪਣੀ ਯੋਗਤਾ ਅਤੇ ਵਸੀਲਿਆਂ ਦੇ ਲਿਹਾਜ਼ ਨਾਲ, ਹੱਕਦਾਰ ਸਨ। ਮਹਰੂਮੀ ਦਾ ਅਹਿਸਾਸ ਉਨ੍ਹਾਂ ਉੱਤੇ ਛਾਇਆ ਹੋਇਆ ਸੀ। ਉਹ ਵਿਚਾਰਾਂ ਦੇ ਪ੍ਰਗਟਾ ਦੀ ਅਜ਼ਾਦੀ ਦੇ ਹਾਮੀ ਅਤੇ ਸਾਰੇ ਸਮਾਜ ਵਿੱਚ ਜ਼ਹਨੀ ਬੇਦਾਰੀ ਪੈਦਾ ਕਰਨ ਦੇ ਖ਼ਾਹਿਸ਼ਮੰਦ ਸਨ। ਨੌਜਵਾਨਾਂ ਦੀ ਇਸ ਤਹਿਰੀਕ ਦਾ ਨਾਮ ਸਟਰਮ ਅੰਡ ਡਰਾਂਗ (Sturm Und Drang) ਸੀ। ਇਸ ਤਹਿਰੀਕ ਤੋਂ ਪ੍ਰਭਾਵਿਤ ਹੋ ਕੇ ਗੋਇਟੇ ਨੇ ਲੰਮੀਆਂ ਨਜ਼ਮਾਂ ਲਿਖੀਆਂ। ਇਸੇ ਜ਼ਮਾਨੇ ਵਿੱਚ ਗੋਇਟੇ ਰੋਮਾਂ ਅਤੇ ਸਪਿਨੋਜ਼ਾ ਤੋਂ ਵੀ ਪ੍ਰਭਾਵਿਤ ਹੋਇਆ। ਇਸ ਦੌਰ ਵਿੱਚ ਉਸਨੂੰ ਜਾਨਵਰਾਂ ਅਤੇ ਪੌਦਿਆਂ ਦੇ ਅਧਿਅਨ ਦਾ ਸ਼ੌਕ ਵੀ ਪੈਦਾ ਹੋਇਆ, ਜੋ ਸਾਰੀ ਉਮਰ ਜਾਰੀ ਰਿਹਾ ਅਤੇ ਇਸ ਨੇ ਜੀਵ-ਵਿਗਿਆਨ ਦੀ ਵੀ ਅਹਿਮ ਖਿਦਮਤ ਕੀਤੀ। 1772 ਵਿੱਚ ਉਸ ਨੇ ਵਕਾਲਤ ਸ਼ੁਰੂ ਕੀਤੀ। ਉਸ ਵਕ਼ਤ ਗੋਇਟੇ ਦੀ ਉਮਰ ਸਿਰਫ 23 ਸਾਲ ਸੀ। ਖ਼ੂਬਸੂਰਤ ਨੌਜਵਾਨ, ਚੌੜਾ ਮਥਾ, ਵੱਡੀਆਂ ਵੱਡੀਆਂ ਚਮਕਦੀਆਂ ਅੱਖਾਂ, ਆਸ਼ਿਕ ਸੁਭਾ ਅਤੇ ਜਜ਼ਬਾਤੀ। ਇਸ ਦੇ ਬਾਰੇ ਵਿੱਚ ਇਹ ਖਿਆਲ ਆਮ ਸੀ ਕਿ ਇਸ ਸ਼ਖਸ ਦੇ ਦਿਮਾਗ਼ ਦੇ ਕੁੱਝ ਪੇਚ ਢਿੱਲੇ ਹਨ। ਇੱਥੇ ਉਸ ਦੇ ਬਹੁਤ ਸਾਰੇ ਮਆਸ਼ਕੇ ਚਲੇ। ਕੁਝ ਦਾ ਜਿਕਰ ਉਸ ਨੇ ਖ਼ੁਦ ਕੀਤਾ ਹੈ। ਫਰੈਡਰਿਕ ਬਰਾਊਨ ਦਾ ਜਿਕਰ ਸਭ ਤੋਂ ਅਹਿਮ ਇਸ ਲਈ ਹੈ ਕਿ ਖ਼ੁਦ ਗੋਇਟੇ ਨੇ ਵੱਡੀ ਮੁਹੱਬਤ ਅਤੇ ਜਜ਼ਬੇ ਦੇ ਨਾਲ ਇਸ ਦਾ ਜਿਕਰ ਕੀਤਾ ਹੈ। ਜਦੋਂ ਉਹ ਇਸਨੂੰ ਹਾਸਲ ਹੋ ਗਈ ਤਾਂ ਗੋਇਟੇ ਨੇ ਆਪਣੇ ਇੱਕ ਦੋਸਤ ਨੂੰ ਲਿਖਿਆ ਕਿ ਇਨਸਾਨ ਆਪਣੀ ਮਤਲੂਬਾ ਚੀਜ਼ ਹਾਸਲ ਕਰਕੇ ਜ਼ੱਰਾ ਜਿੰਨਾ ਵੀ ਜ਼ਿਆਦਾ ਖ਼ੁਸ਼ ਨਹੀਂ ਹੋ ਜਾਂਦਾ। ਕਨੂੰਨ ਦੀ ਡਿਗਰੀ ਲੈਣ ਦੇ ਬਾਅਦ ਇਸ ਨੇ ਫਰੈਡਰਿਕ ਬਰਾਊਨ ਨੂੰ ਅਲਵਿਦਾ ਕਹਿ ਦਿੱਤਾ। ਪਰ ਬੇਚਾਰੀ ਬਰਾਊਨ ਨੇ ਸਾਰੀ ਉਮਰ ਸ਼ਾਦੀ ਨਹੀਂ ਕੀਤੀ ਅਤੇ 1813 ਵਿੱਚ ਮਰ ਗਈ। ਗੋਇਟੇ ਨੂੰ ਆਪਣੀ ਬੇਵਫ਼ਾਈ ਦਾ ਸ਼ਦੀਦ ਅਹਿਸਾਸ ਸੀ। ਇਸ ਸਾਲ ਇਸ ਨੇ ਆਪਣਾ ਡਰਾਮਾ Gotz Von Berlichingenਲਿਖਿਆ ਅਤੇ ਉਸ ਦੀ ਕਾਪੀ ਫਰੈਡਰਿਕ ਨੂੰ ਇਹ ਕਹਿ ਕਰ ਭਿਜਵਾਈ ਕਿ ਬੇਚਾਰੀ ਫਰੈਡਰਿਕ ਨੂੰ ਕਿਸੇ ਹੱਦ ਤੱਕ ਇਸ ਗੱਲ ਨਾਲ ਤਸੱਲੀ ਹੋਵੇਗੀ ਕਿ ਡਰਾਮੇ ਵਿੱਚ ਬੇਵਫ਼ਾ ਆਸ਼ਿਕ ਨੂੰ ਜ਼ਹਿਰ ਦੇ ਦਿੱਤਾ ਗਿਆ ਹੈ। ਇਸ ਡਰਾਮੇ ਤੇ ਨੌਜਵਾਨਾਂ ਦੀ ਤਹਿਰੀਕ ਦਾ ਗਹਿਰਾ ਅਸਰ ਹੈ। ਮਈ 1772 ਵਿੱਚ ਉਹ ਵਕਾਲਤ ਦੇ ਸੰਬੰਧ ਵਿੱਚ ਵੀਟਨਰਲਰ ਚਲਾ ਆਇਆ। ਇੱਥੇ ਉਸ ਦੀ ਮੁਲਾਕਾਤ ਜੀਰੋ ਸਲੱਮ ਅਤੇ ਕੈਸਨਰ ਨਾਲ ਹੋਈ ਜਿਸ ਦੀ ਮੰਗੇਤਰ ਤੇ ਉਹ ਆਸ਼ਿਕ ਹੋ ਗਿਆ ਅਤੇ ਜਦੋਂ ਨਾਕਾਮ ਹੋਇਆ ਤਾਂ ਦੂਜੇ ਹੀ ਦਿਨ ਇਸ ਸ਼ਹਿਰ ਨੂੰ ਛੱਡ ਦਿੱਤਾ। ਰਸਤੇ ਵਿੱਚ ਉਹ ਇੱਕ ਦੋਸਤ ਦੇ ਘਰ ਠਹਰਿਆ ਜਿਸ ਦੇ ਦੋ ਬੇਟੀਆਂ ਸਨ। ਵੱਡੀ ਧੀ ਮੈਕਸਮੁਲਿਆਨੀ (Maximiliane) ਨੂੰ ਵੇਖ ਕੇ ਉਸ ਦੇ ਜਜ਼ਬਿਆਂ ਵਿੱਚ ਵਿਆਕੁਲਤਾ ਪੈਦਾ ਹੋ ਗਈ। ਗੋਇਟੇ ਨੇ ਆਪਣੀ ਜੀਵਨੀ ਵਿੱਚ ਲਿਖਿਆ ਹੈ ਕਿ ਇਹ ਅਹਿਸਾਸ ਬਹੁਤ ਖ਼ੁਸ਼ਗਵਾਰ ਹੁੰਦਾ ਹੈ ਜਦੋਂ ਕੋਈ ਨਵਾਂ ਜਜ਼ਬਾ ਸਾਡੇ ਅੰਦਰ ਹਲਚਲ ਮਚਾ ਦਿੰਦਾ ਹੈ ਜਦੋਂ ਕਿ ਪੁਰਾਣਾ ਅਜੇ ਪੂਰੇ ਤੌਰ ਤੇ ਬੁਝਿਆ ਨਹੀਂ ਹੁੰਦਾ। ਜਦੋਂ ਸੂਰਜ ਛਿਪ ਰਿਹਾ ਹੁੰਦਾ ਹੈ ਤਾਂ ਇਨਸਾਨ ਦੇ ਅੰਦਰ ਇਹ ਖਾਹਿਸ਼ ਪੈਦਾ ਹੁੰਦੀ ਹੈ ਕਿ ਦੂਜੀ ਤਰਫ਼ ਚੰਨ ਚੜ੍ਹਨਾ ਸ਼ੁਰੂ ਹੋ ਜਾਵੇ। ਮੈਕਸਮੁਲਿਆਨੀ ਦੀ ਸ਼ਾਦੀ ਪੀਟਰ ਬਰਨੀਟਾਨੋ ਨਾਲ ਹੋ ਗਈ ਅਤੇ ਉਸ ਕੁਖੋਂ ਉਹ ਕੁੜੀ ਪੈਦਾ ਹੋਈ 35 ਸਾਲ ਬਾਅਦ ਜਿਸ ਦੇ ਇਸ਼ਕ ਵਿੱਚ ਗੋਇਟੇ ਗਿਰਫਤਾਰ ਹੋਇਆ। ਇਸ ਸਾਲ ਉਸਨੂੰ ਇੱਤਲਾਹ ਮਿਲੀ ਕਿ ਜੀਰੋਸਲੱਮ ਨੇ ਆਪਣੇ ਕਿਸੇ ਦੋਸਤ ਦੀ ਪਤਨੀ ਦੇ ਇਸ਼ਕ ਵਿੱਚ ਨਾਕਾਮੀ ਦੇ ਬਾਅਦ ਕੈਸਨਰ ਦੇ ਪਿਸਟਲ ਨਾਲ ਖੁਦਕੁਸ਼ੀ ਕਰ ਲਈ ਹੈ। 1774 ਵਿੱਚ ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਵਰਥਰ ਦੇ ਗ਼ਮਾਂ ਦੀ ਦਾਸਤਾਨ ਨਾਵਲ ਲਿਖਿਆ। ਇਹ ਨਾਵਲ ਇੰਨਾ ਮਕਬੂਲ ਹੋਇਆ ਕਿ ਉਸ ਦੀ ਸ਼ੌਹਰਤ ਸਾਰੇ ਯੂਰਪ ਵਿੱਚ ਫੈਲ ਗਈ। ਯੂਰਪ ਦੀ ਕਈ ਜ਼ਬਾਨਾਂ ਵਿੱਚ ਇਸ ਦਾ ਤਰਜੁਮਾ ਹੋਇਆ। ਚੀਨੀ ਅਤੇ ਉਰਦੂ ਵਿੱਚ ਵੀ ਇਸ ਦਾ ਤਰਜੁਮਾ ਹੋ ਚੁੱਕਿਆ ਹੈ। ਇਸ ਨਾਵਲ ਵਿੱਚ ਗੋਇਟੇ ਨੇ ਸ਼ਾਰੋਲੀਟ ਬਫ਼ ਨਾਲ ਆਪਣੇ ਇਸ਼ਕ ਦੀ ਨਾਕਾਮੀ ਦੇ ਤਜੁਰਬੇ ਨੂੰ ਸ਼ਿੱਦਤ ਨਾਲ ਬਿਆਨ ਕੀਤਾ ਹੈ। 1775 ਵਿੱਚ ਗੋਇਟੇ ਵੀਮਰ ਆ ਗਿਆ ਅਤੇ ਡਿਊਕ ਦੇ ਦਰਬਾਰ ਨਾਲ ਵਾਬਸਤਾ ਹੋ ਗਿਆ। ਡਿਊਕ ਨੇ ਗੋਇਟੇ ਨੂੰ ਇਸ ਕਦਰ ਪਸੰਦ ਕੀਤਾ ਕਿ ਉਹ ਤਿੰਨ ਸਾਲ ਤੱਕ ਸਾਰਾ ਵਕਤ ਡਿਊਕ ਦੇ ਨਾਲ ਰਿਹਾ। ਡਿਊਕ ਨੇ ਤਾਂ ਆਪਣਾ ਦਰਬਾਰ ਸਜਾਣ ਲਈ ਇੱਕ ਸ਼ਾਇਰ ਨੂੰ ਵਾਬਸਤਾ ਕੀਤਾ ਸੀ ਲੇਕਿਨ ਸਲਾਹੀਅਤਾਂ ਨੂੰ ਵੇਖ ਕੇ ਉਸਨੂੰ ਮੰਤਰੀ ਮੁਕੱਰਰ ਕਰ ਦਿੱਤਾ ਅਤੇ ਬਾਅਦ ਵਿੱਚ ਆਪਣੀ ਰਿਆਸਤ ਦੇ ਪ੍ਰਬੰਧ ਦਾ ਮੋਹਰੀ ਮੈਂਬਰ ਬਣਾ ਦਿੱਤਾ। ਦਸ ਸਾਲ ਤੱਕ ਉਹ ਰਿਆਸਤ ਦੇ ਕੰਮਾਂ ਵਿੱਚ ਲਗਾ ਰਿਹਾ ਅਤੇ ਸ਼ਾਨ ਨਾਲ ਜਿੰਦਗੀ ਬਸਰ ਕੀਤੀ। 1786 ਵਿੱਚ ਉਹ ਬਗੈਰ ਕਹੇ ਇਟਲੀ ਚਲਾ ਗਿਆ ਅਤੇ ਦੋ ਸਾਲ ਉੱਥੇ ਰਿਹਾ। ਇਟਲੀ ਦੇ ਦੌਰੇ ਨੇ ਗੋਇਟੇ ਦੇ ਰੋਮਾਂਸਵਾਦ ਨੂੰ ਬਦਲ ਦਿੱਤਾ ਅਤੇ ਇਸ ਤੇ ਕਲਾਸੀਕਲ ਦ੍ਰਿਸ਼ਟੀ ਛਾ ਗਈ। 1787 ਅਤੇ 1817 ਦੇ ਦਰਮਿਆਨ ਉਸ ਨੇ ਕਈ ਡਰਾਮੇ ਨਾਵਲ ਲਿਖੇ ਸਫ਼ਰਨਾਮੈ ਅਤੇ ਆਲੋਚਨਾ ਗ੍ਰੰਥ ਵੀ ਉਸੇ ਜ਼ਮਾਨੇ ਵਿੱਚ ਲਿਖੇ।

ਹਵਾਲੇ

ਸ਼

Tags:

ਕਲਾਕਾਰਜਰਮਨਰੋਮਾਂਸਵਾਦਲੇਖਕਸਿਆਸਤਦਾਨ

🔥 Trending searches on Wiki ਪੰਜਾਬੀ:

ਸਿੱਧੂ ਮੂਸੇ ਵਾਲਾਧਰਮਸਾਮਾਜਕ ਮੀਡੀਆਗਿਆਨ ਪ੍ਰਬੰਧਨਕਵਿਤਾਦੇਬੀ ਮਖਸੂਸਪੁਰੀ2024 ਫ਼ਾਰਸ ਦੀ ਖਾੜੀ ਦੇ ਹੜ੍ਹਖੋ-ਖੋਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਕੈਨੇਡਾਰਾਗਮਾਲਾਜਿਗਰ ਦਾ ਕੈਂਸਰਹਰਦਿਲਜੀਤ ਸਿੰਘ ਲਾਲੀਨੱਥੂ ਸਿੰਘ (ਕ੍ਰਿਕਟਰ)ਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਬੁਝਾਰਤਾਂਗਿਆਨੀ ਦਿੱਤ ਸਿੰਘਪੰਜਾਬੀ ਇਕਾਂਗੀ ਦਾ ਇਤਿਹਾਸਸਕੂਲਨਿਬੰਧ ਦੇ ਤੱਤਸੁਰਿੰਦਰ ਕੌਰਮਾਤਾ ਸੁੰਦਰੀਪੰਜਾਬ ਰਾਜ ਚੋਣ ਕਮਿਸ਼ਨਚੰਡੀਗੜ੍ਹਗੁਰਬਖ਼ਸ਼ ਸਿੰਘ ਫ਼ਰੈਂਕਤਾਰਾਐਕਸ (ਅੰਗਰੇਜ਼ੀ ਅੱਖਰ)ਨਾਗਾਲੈਂਡਗੁਰਮਤਿ ਕਾਵਿ ਦਾ ਇਤਿਹਾਸਗੁਰੂ ਅੰਗਦਚਾਰ ਸਾਹਿਬਜ਼ਾਦੇ (ਫ਼ਿਲਮ)ਰਾਣੀ ਮੁਖਰਜੀਵਾਕਸੂਰਜਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਭਗਤੀ ਲਹਿਰਪੰਜਾਬ (ਭਾਰਤ) ਵਿੱਚ ਖੇਡਾਂਜਨਰਲ ਰਿਲੇਟੀਵਿਟੀਭਗਤ ਸਿੰਘਔਰੰਗਜ਼ੇਬਅਲਾਹੁਣੀਆਂਖੰਡਾਕੁਪੋਸ਼ਣਸੰਸਮਰਣਸਵਰਗੁਰਦੁਆਰਾ ਪੰਜਾ ਸਾਹਿਬਰਾਧਾ ਸੁਆਮੀ ਸਤਿਸੰਗ ਬਿਆਸਜਲੰਧਰ (ਲੋਕ ਸਭਾ ਚੋਣ-ਹਲਕਾ)ਗੂਗਲ ਟਰਾਂਸਲੇਟਗੁਰਬਚਨ ਸਿੰਘ ਮਾਨੋਚਾਹਲਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ)ਡਾ. ਨਾਹਰ ਸਿੰਘਭਾਰਤ ਦਾ ਸੰਵਿਧਾਨਨਨਕਾਣਾ ਸਾਹਿਬਸਾਹਿਬਜ਼ਾਦਾ ਅਜੀਤ ਸਿੰਘਗੁਰੂ ਗ੍ਰੰਥ ਸਾਹਿਬਪੰਜ ਕਕਾਰਪੰਜਾਬੀ ਪੀਡੀਆਈਡੀਪਸਪ੍ਰੀਨਿਤੀ ਚੋਪੜਾਪੰਜਾਬੀ ਲੋਕਗੀਤਗ੍ਰਹਿਫੁੱਟਬਾਲਟੇਬਲ ਟੈਨਿਸਅਜੀਤ (ਅਖ਼ਬਾਰ)ਬਾਬਾ ਜੀਵਨ ਸਿੰਘਅਲੰਕਾਰ (ਸਾਹਿਤ)ਸ਼ਬਦ-ਜੋੜਲਹੂਖਾਦਜਜ਼ੀਆਸਾਕਾ ਸਰਹਿੰਦਕੋਣੇ ਦਾ ਸੂਰਜਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ🡆 More