ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਕਰਤਾਰਪੁਰ, ਨਾਰੋਵਾਲ ਜ਼ਿਲ੍ਹਾ, ਪਾਕਿਸਤਾਨ ਵਿੱਚ ਲਾਹੌਰ ਤੋਂ 120 ਕਿਲੋਮੀਟਰ ਦੂਰ ਇੱਕ ਗੁਰਦੁਆਰਾ ਹੈ ਅਤੇ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਉਸ ਇਤਿਹਾਸਕ ਸਥਾਨ ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਨਾਨਕ ਦੇਵ ਦੀ 23 ਅੱਸੂ, ਸੰਵਤ 1596 (22 ਸਤੰਬਰ 1539) ਤੇ ਜੋਤੀ ਜੋਤ ਸਮਾਏ ਸਨ। ਇਸ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਫ਼ਲਸਫ਼ਾ ਦਿੱਤਾ ਸੀ।

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ
گردوارا دربار صاحب کرتارپور
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀSikh architecture
ਕਸਬਾ ਜਾਂ ਸ਼ਹਿਰਕਰਤਾਰਪੁਰ, [[ਪੰਜਾਬ, ਪਾਕਿਸਤਾਨ]|ਪੰਜਾਬ]]
ਦੇਸ਼ਪਾਕਿਸਤਾਨ]
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ
ਗੁਰਦਵਾਰਾ ਕਰਤਾਰਪੁਰ ਸਾਹਿਬ ਅੰਦਰ ਸੁਨਹਿਰੀ ਪਾਲਕੀ
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ
ਪੁਰਾਣੀ ਗੁਰਦਵਾਰਾ ਇਮਾਰਤ ਦਾ ਨੀਂਹ ਪੱਥਰ

ਇਸਨੂੰ ਡੇਰਾ ਨਾਨਕ ਬਾਬਾ ਵੀ ਕਹਿੰਦੇ ਹਨ ਅਤੇ ਇਸਨੂੰ ਡੇਰਾ ਸਾਹਿਬ ਰੇਲਵੇ ਸਟੇਸ਼ਨ ਲੱਗਦਾ ਹੈ। ਇਹ ਅਸਥਾਨ ਦਰਿਆ ਰਾਵੀ ਦੇ ਕੰਢੇ ਰੇਲਵੇ ਸਟੇਸ਼ਨ ਤੋਂ ਚਾਰ ਕਿਲੋਮੀਟਰ ਦੀ ਦੂਰੀ ਦੇ ਅੰਦਰ ਸਥਿਤ ਹੈ। ਮੌਜੂਦਾ ਇਮਾਰਤ 1,35,600 ਰੁਪੇ ਦੀ ਲਾਗਤ ਨਾਲ ਪਟਿਆਲਾ ਦੇ ਮਹਾਰਾਜਾ ਸਰਦਾਰ ਭੁਪਿੰਦਰ ਸਿੰਘ ਨੇ ਬਣਵਾਈ ਸੀ। 1995 ਵਿੱਚ ਪਾਕਿਸਤਾਨ ਦੀ ਸਰਕਾਰ ਨੇ ਇਹਦੀ ਮੁਰੰਮਤ ਕਰਵਾਈ ਸੀ, ਅਤੇ  2004 ਵਿੱਚ ਪੂਰੀ ਤਰ੍ਹਾਂ ਮੁੜ ਬਹਾਲ ਕਰ ਦਿੱਤੀ ਸੀ।ਗੁਰਦਵਾਰਾ ਸਾਹਿਬ ਦੀ ਇਮਾਰਤ ਵਿੱਚ ਜੜਿਆ ਨੀਂਹ ਪੱਥਰ ਦਰਸਾਂਉਦਾ ਹੈ ਕਿ ਪੁਰਾਣੀ ਇਮਾਰਤ ਦਾ ਨੀਂਹ ਪੱਥਰ ਨਿਰਮਲ ਆਸ਼ਰਮ ਰਿਸ਼ੀਕੇਸ਼ ਦੇ ਸੰਤ ਬਾਬਾ ਬੁੱਡਾ ਜੀ ਨੇ 1929 ਵਿੱਚ ਰਖਿਆ ਸੀ। ਇਹ ਇੱਕ ਖੁੱਲ੍ਹੀ ਅਤੇ ਸੁੰਦਰ ਇਮਾਰਤ ਹੈ। ਜੰਗਲ ਅਤੇ ਰਾਵੀ ਨਦੀ ਨੇੜੇ ਹੋਣ ਕਰਕੇ ਇਸ ਦੀ ਦੇਖਭਾਲ ਮੁਸ਼ਕਲ ਬਣ ਹੋ ਜਾਂਦੀ ਹੈ।

ਕਰਤਾਰਪੁਰ ਲਾਂਘਾ

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ
ਬਾਬਾ ਨਾਨਕ ਦੇ ਖੂਹ ਦੀਆਂ ਟਿੰਡਾਂ
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ
ਬਾਬਾ ਨਾਨਕ ਦਾ ਖੇਤਾਂ ਦੀ ਸਿੰਚਾਈ ਕਰਨ ਵਾਲਾ ਖੂਹ
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ
ਖੰਡੇ ਦੀ ਸ਼ਕਲ ਵਾਲਾ ਘਾਹਦਾਰ ਮੈਦਾਨ ਤੇ ਸੰਗਮਰਮਰ ਵਾਲਾ ਗੁਰਦਵਾਰਾ ਮੈਦਾਨ

ਹਿੰਦੁਸਤਾਨ ਪਾਕਿਸਤਾਨ ਸਰਹੱਦ ਦੇ ਬਿਲਕੁਲ ਨਜ਼ਦੀਕ ਹੋਣ ਕਾਰਨ ਦੋਵੇਂ ਸਰਕਾਰਾਂ ਦੀ ਰਜ਼ਾਮੰਦੀ ਤੇ ਭਾਰਤੀ ਨਾਗਰਿਕਾਂ ਖ਼ਾਸ ਕਰਕੇ ਸਿੱਖਾਂ ਦੀ ਮੰਗ ਕਾਰਨ, ਕਰਤਾਰਪੁਰ ਲਾਂਘਾ ਉੱਸਰ ਜਾਣ ਨਾਲ ਇਸ ਗੁਰਦਵਾਰੇ ਦੀ ਮਹੱਤਤਾ ਹੋਰਉਜਾਗਰ ਹੋਈ ਹੈ। ਗੁਰਦੁਆਰੇ ਦੀ ਪੁਰਾਣੀ ਇਮਾਰਤ ਸੁਰੱਖਿਅਤ ਰੱਖਦੇ ਹੋਏ 10 ਏਕੜ ਜ਼ਮੀਨ ਦਾ ਸਮੇਂ ਦੇ ਹਾਣੀ ਤਰੀਕੇ ਨਾਲ ਉਸਾਰੀ ਕਰਵਾਈ ਗਈ ਹੈ ਜਿਸ ਵਿੱਚ ਚਾਰੇ ਪਾਸੇ ਬਰਾਂਡਿਆਂ ਨਾਲ ਘਿਰਿਆ ਵਿਸ਼ਾਲ ਮੈਦਾਨ, ਸਰੋਵਰ, ਲੰਗਰ ਘਰ, ਦੋ ਸੁੰਦਰ ਦਰਸ਼ਨੀ ਡਿਉੜੀਆਂ, ਗੁਰੂ ਸਾਹਿਬ ਵੇਲੇ ਦੀ ਪੁਰਾਤਨ ਮਜ਼ਾਰ,ਸਸਕਾਰ ਅਸਥਾਨ,ਪੁਰਾਤਨ ਟਿੰਡਾਂ ਵਾਲਾ ਖੂਹ ਜਿਸ ਨੂੰ ਬਲਦਾਂ ਦੀ ਥਾਵੇਂ ਬਿਜਲਈ ਮੋਟਰ ਨਾਲ ਗੇੜਿਆ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ।ਆਸੇ ਪਾਸੇ ਸ਼ਾਨਦਾਰ ਫੁੱਲਾਂ ਨਾਲ ਸੁਸੱਜਿਤ, ਵਿਸ਼ਾਲ ਖੰਡੇ ਦੀ ਸ਼ਕਲ ਵਾਲੀ ਕਟਿੰਗ ਨਾਲ 36 ਏਕੜ ਦਾ ਘਾਹ ਦਾ ਮੈਦਾਨ ਤੇ ਗੁਰਦਵਾਰੇ ਦੇ ਮੈਦਾਨ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਦੀ ਸ਼ਕਲ ਵਾਲੇ ਇੱਕ ਥੜੇ ਦਾ ਨਿਰਮਾਨ ਕੀਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਕ੍ਰਿਪਾਨ ਵਾਲੇ ਥੜੇ ਤੋਂ ਪਰਦਾ ਹਟਾ ਕੇ 9 ਨਵੰਬਰ 2019 ਨੂੰ ਇਸ ਸਾਰੇ ਗੁਰਦਵਾਰਾ ਕੰਪਲੈਕਸ ਤੇ ਇਸ ਰਾਹੀਂ ਪੂਰੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ।ਗੁਰਦਵਾਰਾ ਸਾਹਿਬ ਅੰਦਰ ਸ਼ਸੋਭਤ ਸੁੰਦਰ ਸੋਨੇ ਦੀ ਪਾਲਕੀ ਦਿੱਲੀ ਦੀ ਸੰਗਤ ਵੱਲੋਂ ਭੇਟ ਕੀਤੀ ਗਈ ਹੈ।ਉਪਰੋਕਤ ਸਾਰਾ ਮੌਜੂਦਾ ਨਿਰਮਾਨ ਕਾਰਜ ਪਾਕਿਸਤਾਨ ਸਰਕਾਰ ਨੇ 550 ਸਾਲਾ ਗੁਰੂ ਨਾਨਕ ਪ੍ਰਕਾਸ਼ ਉਤਸਵ ਜੋ 12 ਨਵੰਬਰ 2019 ਨੂੰ ਸੀ ਨੂੰ ਮੁੱਖ ਰੱਖ ਕੇ 10 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਕਰਵਾਇਆ ਹੈ।

ਹਵਾਲੇ

Tags:

ਕਰਤਾਰਪੁਰਗੁਰਦੁਆਰਾਗੁਰੂ ਨਾਨਕ ਦੇਵਪਾਕਿਸਤਾਨਲਾਹੌਰ

🔥 Trending searches on Wiki ਪੰਜਾਬੀ:

ਰਾਜਾ ਰਾਮਮੋਹਨ ਰਾਏਜਨੇਊ ਰੋਗਇੰਸਟਾਗਰਾਮਪੰਜਾਬੀ ਨਾਵਲ383ਆਧੁਨਿਕ ਪੰਜਾਬੀ ਕਵਿਤਾਧਨੀ ਰਾਮ ਚਾਤ੍ਰਿਕਧੁਨੀ ਸੰਪ੍ਰਦਾਹੋਲੀਕੀਰਤਪੁਰ ਸਾਹਿਬਪੂਛਲ ਤਾਰਾਪੰਜਾਬੀ ਲੋਕ ਨਾਟਕਤਜੱਮੁਲ ਕਲੀਮਭਾਸ਼ਾ ਵਿਗਿਆਨਮਨੁੱਖੀ ਦਿਮਾਗਭਾਰਤ ਦੀ ਰਾਜਨੀਤੀਸੰਧੂਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਗੁਰਦੁਆਰਾ ਬੰਗਲਾ ਸਾਹਿਬ96ਵੇਂ ਅਕਾਦਮੀ ਇਨਾਮਕਸਤੂਰੀਸੀ.ਐਸ.ਐਸਧਰਤੀ14 ਸਤੰਬਰਨਰਾਇਣ ਸਿੰਘ ਲਹੁਕੇ26 ਅਗਸਤਮੈਕਸੀਕੋਡਿਸਕਸਪੰਜ ਕਕਾਰਯੂਨੀਕੋਡਸਾਹਿਤ ਅਤੇ ਇਤਿਹਾਸਸਿੱਖਚੌਪਈ ਸਾਹਿਬਸਾਲਪ੍ਰੋਟੀਨਕਾਰਲ ਮਾਰਕਸ16 ਦਸੰਬਰਪੰਜਾਬ ਲੋਕ ਸਭਾ ਚੋਣਾਂ 2024ਜਾਨ ਫ਼ਰੇਜ਼ਰ (ਟੈਨਿਸ ਖਿਡਾਰੀ)ਢੱਡਕ੍ਰਿਕਟਤਖ਼ਤ ਸ੍ਰੀ ਦਮਦਮਾ ਸਾਹਿਬਢਿੱਡ ਦਾ ਕੈਂਸਰ2020-2021 ਭਾਰਤੀ ਕਿਸਾਨ ਅੰਦੋਲਨਜਹਾਂਗੀਰਮਿਸਲਬਾਬਾ ਫ਼ਰੀਦਪੰਜਾਬੀ ਬੁਝਾਰਤਾਂਬਿਧੀ ਚੰਦ20 ਜੁਲਾਈਸਾਈ ਸੁਧਰਸਨਰਣਜੀਤ ਸਿੰਘ ਕੁੱਕੀ ਗਿੱਲਹੋਲਾ ਮਹੱਲਾਆਇਰਿਸ਼ ਭਾਸ਼ਾਲੋਕਧਾਰਾਹਵਾ ਪ੍ਰਦੂਸ਼ਣਡਾ. ਹਰਿਭਜਨ ਸਿੰਘਸੂਫ਼ੀ ਕਾਵਿ ਦਾ ਇਤਿਹਾਸਈ- ਗੌਰਮਿੰਟਤਮਿਲ਼ ਭਾਸ਼ਾਦਸਤਾਰਗੁਰੂ ਰਾਮਦਾਸਪੰਜਾਬ, ਭਾਰਤਜੂਆਅਸ਼ੋਕ ਤੰਵਰਬਰਮੂਡਾਜਾਪੁ ਸਾਹਿਬਨਵਾਬ ਕਪੂਰ ਸਿੰਘਪੰਜਾਬੀ ਲੋਕ ਗੀਤ🡆 More