ਗੁਰਦੁਆਰਾ ਅੜੀਸਰ ਸਾਹਿਬ

ਗੁਰਦੁਆਰਾ ਅੜੀਸਰ ਸਾਹਿਬ ਪਿੰਡ ਧੌਲਾ, ਹੰਡਿਆਇਆ ਅਤੇ ਪਿੰਡ ਚੂੰਘ ਦੀ ਸਾਂਝੀ ਜੂਹ ਤੇ ਵਸਿਆ ਹੈ। ਬਰਨਾਲਾ-ਬਠਿੰਡਾ ਸੜਕ ਤੇ ਬਰਨਾਲਾ ਤੋਂ ਕੋਈ 8 ਕਿਲੋਮੀਟਰ ਦੂਰ ਹੈ। ਇਸ ਗੁਰਦੁਆਰਾ ਸਾਹਿਬ ਨੂੰ ਕੂਕਾ ਸਿੱਖ ਮਹੰਤ ਭਗਤ ਸਿੰਘ ਨੇ 1920 ਦੇ ਨੇੜੇ-ਤੇੜੇ ਬਣਾਇਆ ਸੀ।

ਇਤਿਹਾਸ

ਇਸ ਗੁਰੂਘਰ ਦੇ ਇਤਿਹਾਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੋੜਿਆ ਜਾਂਦਾ ਹੈ। ਗੁਰੂ ਘਰ ਦੇ ਇਤਿਹਾਸ ਨਾਲ ਕਈ ਅਜਿਹੀਆਂ ਮਿੱਥ ਕਹਾਣੀਆਂ ਜੁੜੀਆਂ ਹੋਇਆਂ ਹਨ ਜਿਹੜੀਆਂ ਸਿੱਖ ਫਿਲਾਸਫੀ ਨਾਲ ਮੇਲ ਨਹੀਂ ਖਾਂਦੀਆਂ। ਇਸ ਗੁਰੂਘਰ ਨੂੰ ਬਣਾਉਣ ਪਿੱਛੇ ਭਾਈ ਸੰਤੋਖ ਸਿੰਘ ਜੀ ਵੱਲੋਂ ਰਚਿਤ 'ਗੁਰ ਪ੍ਰਤਾਪ ਸੂਰਜ ਗਰੰਥ' ਵਿੱਚ ਲਿਖੀ ਵਾਰਤਾ ਹੈ। ਇਸ ਗਰੰਥ ਦੀ ਗਿਆਰਵੀ ਰਸ ਦੇ 35 ਅੰਸੂ ਅਨੁਸਾਰ ਗੁਰੂ ਜੀ ਜਦੋਂ ਹੰਡਿਆਇਆ ਨਗਰ ਤੋਂ ਤੁਰੇ ਤਾਂ 2 ਮੀਲ ਦੂਰ ਜਾ ਕੇ ਘੋੜਾ ਅੜੀ ਪੈ ਗਿਆ। ਜਦੋਂ ਘੋੜਾ ਅੱਗੇ ਨਾ ਵਧਿਆ ਤਾਂ ਗੁਰੂ ਜੀ ਨੇ ਆਖਿਆ ਕਿ ਇਧਰ ਮੰਦੀਮੱਤ ਵਾਲੇ ਤੁਰਕ ਲੋਕ ਵਸਦੇ ਹਨ। ਪ੍ਰਭੂ ਦਾ ਨਾਮ ਨਹੀਂ ਲੈਂਦੇ। ਬਾਅਦ ਵਿੱਚ ਗੁਰੂ ਜੀ ਦੇ ਘੋੜੇ ਵੱਲੋਂ ਤੰਬਾਕੂ ਦੇ ਖੇਤ ਵਿੱਚ ਨਾ ਵੜਨ ਦੀ ਕਹਾਣੀ ਵੀ ਜੋੜ ਦਿੱਤੀ ਗਈ।

1920 ਤੋਂ ਪਹਿਲਾਂ ਇਥੇ ਇੱਕ ਛੱਪੜ ਅਤੇ ਝਿੜੀ ਸੀ ਜਿਸ ਨੂੰ 'ਗਿੱਦੜੀ ਵਾਲਾ ਬੰਨਾ' ਆਖਿਆ ਜਾਂਦਾ ਸੀ। ਪਿੰਡ ਧੌਲਾ ਅਤੇ ਹੰਡਿਆਇਆ ਦੇ ਡਾਂਗਰੀ ਇਥੇ ਡੰਗਰ ਚਾਰਨ ਆਉਂਦੇ ਸਨ। ਕੂਕਾ ਭਗਤ ਸਿੰਘ ਪਿੰਡ ਹੰਡਿਆਇਆ ਦੇ ਕੱਚੇ ਗੁਰੂਸਰ ਵਿਖੇ ਸੇਵਾਦਾਰ ਸਨ ਉਹਨਾਂ ਨੂੰ ਇੱਕ ਦਿਨ ਅਕਾਸ਼ਬਾਣੀ ਹੋਈ ਕਿ ਤੂੰ 'ਅੜੀਸਰ ਥਾਂ' ਦੀ ਖੋਜ ਕਰ। ਇਹ ਅਦਮੀ ਦੋ ਪਿੰਡਾਂ ਦੀ ਸਾਂਝੀ ਜੂਹ ਤੇ ਖਾਲੀ ਪਈ ਜਮੀਨ ਤੇ ਆ ਕੇ ਬੈਠ ਗਿਆ ਜਿੱਥੇ ਪਿੰਡ ਧੌਲਾ ਦੇ ਪਾਲ਼ੀ ਮੁੰਡੇ ਕਿਰਪਾਲ ਸਿੰਘ, ਕਰਤਾਰ ਸਿੰਘ ਆਦਿ ਇਹਨਾਂ ਲਈ ਰੋਟੀ ਲੈ ਜਾਂਦੇ। ਬਾਅਦ ਵਿੱਚ ਇਸ ਸਿੱਖ ਨੇ ਛੋਟਾ ਜਿਹਾ ਨਿਸ਼ਾਨ ਸਾਹਿਬ ਲਾ ਕੇ ਗੁਰਦੁਆਰਾ ਸਾਹਿਬ ਜੀ ਨੀਂਹ ਰੱਖ ਦਿੱਤੀ। ਭਗਤ ਸਿੰਘ ਤੋਂ ਬਾਅਦ ਮਹੰਤ ਬਖਤੌਰ ਸਿੰਘ ਪਿੰਡ ਉੱਪਲੀ, ਮਹੰਤ ਲਾਲ ਸਿੰਘ ਭਦੌੜ ਨੇ ਮਹੰਤ ਭਰਪੂਰ ਸਿੰਘ ਕੋਠੇ ਚੂੰਘ ਸੇਵਾਦਾਰ ਰਹੇ। ਹੁਣ ਇਹ ਗੁਰੂਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ ਪਰ ਮਹੰਤ ਪ੍ਰੰਪਰਾ ਅਨੁਸਾਰ ਸੇਵਾ ਰਾਮ ਸਿੰਘ ਨੂੰ ਦਿੱਤੀ ਹੋਈ ਸੀ। ਰਾਮ ਸਿੰਘ ਨੂੰ ਜੂਨ 2020 ਵਿੱਚ ਗੈਰਇਖਲਾਕੀ ਦੋਸ਼ ਅਧੀਨ ਸੇਵਾ ਤੋਂ ਹਟਾ ਦਿੱਤਾ ਗਿਆ। 1997 ਵਿੱਚ ਇਸ ਗੁਰੂਘਰ ਦੀ ਪੁਨਰ ਉਸਾਰੀ ਦਾ ਕੰਮ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਨੇ ਸ਼ੁਰੂ ਕੀਤਾ। ਅੱਜ ਕੱਲ੍ਹ ਇੱਥੇ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਕਾਰਸੇਵਾ ਵਾਲੇ ਬਾਬਾ ਬਾਬੂ ਸਿੰਘ ਪ੍ਰਬੰਧਕ ਹਨ।

ਹਵਾਲੇ

Tags:

ਧੌਲਾਬਰਨਾਲਾ ਜ਼ਿਲ੍ਹਾਹੰਡਿਆਇਆ

🔥 Trending searches on Wiki ਪੰਜਾਬੀ:

ਨੱਥੂ ਸਿੰਘ (ਕ੍ਰਿਕਟਰ)ਜਨਮਸਾਖੀ ਅਤੇ ਸਾਖੀ ਪ੍ਰੰਪਰਾਗਿਆਨਪੀਠ ਇਨਾਮਗੁਰਦੁਆਰਾ ਪੰਜਾ ਸਾਹਿਬਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਸਰਸੀਣੀਪੂਰਨ ਭਗਤਪੰਜਾਬੀ ਅਖਾਣਏਡਜ਼ਸਵਿਤਰੀਬਾਈ ਫੂਲੇਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਗੂਗਲਸ਼ਨਿੱਚਰਵਾਰਮਈ ਦਿਨਸੀ.ਐਸ.ਐਸਪਵਿੱਤਰ ਪਾਪੀ (ਨਾਵਲ)ਇਟਲੀਡਾ. ਨਾਹਰ ਸਿੰਘਐਚ.ਟੀ.ਐਮ.ਐਲਰਾਗ ਭੈਰਵੀਸੁਖਵਿੰਦਰ ਅੰਮ੍ਰਿਤਮਾਤਾ ਸੁਲੱਖਣੀਰੋਹਿਤ ਸ਼ਰਮਾਮੋਹਨਜੀਤਕੰਬੋਜਅਕਾਲ ਤਖ਼ਤਇਲੈਕਟ੍ਰਾਨਿਕ ਮੀਡੀਆਪੰਜਾਬੀ ਵਿਕੀਪੀਡੀਆਆਸਾ ਦੀ ਵਾਰਮਿਆ ਖ਼ਲੀਫ਼ਾਆਸਟਰੇਲੀਆਅਜਮੇਰ ਸ਼ਰੀਫ਼ਜਨ-ਸੰਚਾਰਚੜ੍ਹਦੀ ਕਲਾਹਰਾ ਇਨਕਲਾਬਜਜ਼ੀਆਸ਼ਿਵ ਕੁਮਾਰ ਬਟਾਲਵੀਪ੍ਰਦੂਸ਼ਣਇੰਡੀਆ ਗੇਟਅਸਤਿਤ੍ਵਵਾਦਸਰਦੂਲਗੜ੍ਹ ਵਿਧਾਨ ਸਭਾ ਹਲਕਾਮਾਈ ਭਾਗੋਅੰਗੋਲਾਜ਼ਮਜ਼੍ਹਬੀ ਸਿੱਖਜਨਮ ਸੰਬੰਧੀ ਰੀਤੀ ਰਿਵਾਜਭਾਰਤ ਦੀ ਅਰਥ ਵਿਵਸਥਾਨਾਨਕ ਸਿੰਘਨਿਬੰਧ ਦੇ ਤੱਤਗਿਆਨ ਪ੍ਰਬੰਧਨਪੌਣ ਊਰਜਾਤਖ਼ਤ ਸ੍ਰੀ ਕੇਸਗੜ੍ਹ ਸਾਹਿਬਲਾਰੈਂਸ ਓਲੀਵੀਅਰਗ਼ੁਲਾਮ ਮੁਹੰਮਦ ਸ਼ੇਖ਼ਜਸਵੰਤ ਸਿੰਘ ਕੰਵਲਊਧਮ ਸਿੰਘਲੋਕ ਧਰਮਅਗਰਬੱਤੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਬਹਿਰ (ਕਵਿਤਾ)ਪਾਉਂਟਾ ਸਾਹਿਬਵਰਸਾਏ ਦੀ ਸੰਧੀਕਾਰਕਸੁਰਜੀਤ ਪਾਤਰਜਿਗਰ ਦਾ ਕੈਂਸਰਪੰਜਾਬਕਾਫ਼ੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪਾਣੀਪੱਤਰਕਾਰੀਧੁਨੀ ਸੰਪ੍ਰਦਾਗੁਰੂ ਹਰਿਕ੍ਰਿਸ਼ਨਕੁਪੋਸ਼ਣਭਾਈ ਨੰਦ ਲਾਲਭੀਮਰਾਓ ਅੰਬੇਡਕਰ🡆 More