ਗਾਜਰ

ਗਾਜਰ (Eng: Carrot) ਇੱਕ ਸਬਜ਼ੀ ਦਾ ਨਾਂਅ ਹੈ। ਇਹ ਜ਼ਮੀਨ ਦੇ ਥੱਲੇ ਹੋਣ ਵਾਲੀ ਪੌਦੇ ਦੀ ਜੜ੍ਹ ਹੁੰਦੀ ਹੈ। ਰੰਗ ਪੱਖੋਂ ਇਹ ਲਾਲ, ਪੀਲੀ, ਭੂਰੀ, ਨਰੰਗੀ, ਕਾਲੀ ਅਤੇ ਚਿੱਟੀ ਹੁੰਦੀ ਹੈ। ਗਾਜਰ ਵਿੱਚ ਕੈਰੋਟੀਨ ਨਾਂਅ ਦਾ ਇੱਕ ਤੱਤ ਸਭ ਤੋਂ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ ਲੋਹ ਨਾਂਅ ਦਾ ਖਣਿਜ, ਲਵਣ ਦੇ ਨਾਲ ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਓਡੀਨ, ਸੋਡੀਅਮ, ਕੈਰੋਟੀਨ ਆਦਿ ਤੱਤ ਮੌਜੂਦ ਹੁੰਦੇ ਹਨ। ਮਿੱਟੀ ਵਿੱਚ ਮਿਲਦੇ 16 ਲਵਣਾਂ ਵਿੱਚੋਂ ਗਾਜਰ ਵਿੱਚ 12 ਲਵਣ ਹੁੰਦੇ ਹਨ। ਇਸ ਦੇ ਇਲਾਵਾ ਗਾਜਰ ਦੇ ਰਸ ਵਿੱਚ ਵਿਟਾਮਿਨ ‘ਏ’, ਬੀ’, ‘ਸੀ’, ‘ਡੀ’, ਈ’, ‘ਜੀ’, ਆਦਿ ਮਿਲਦੇ ਹਨ।

ਗਾਜਰ
ਗਾਜਰ
ਪੁੱਟ ਕੇ ਧੋ ਕੇ ਚਿਣੀਆਂ ਗਾਜਰਾਂ
Scientific classification
Kingdom:
(unranked):
(unranked):
Eudicots
(unranked):
Asterids
Order:
Apiales
Family:
Apiaceae
Genus:
Daucus
Species:
D. carota
Binomial name
Daucus carota subsp. sativus
(Hoffm.) Schübl. & G. Martens
ਗਾਜਰ
Daucus carota subsp. maximus

ਗਾਜਰ ਭੋਜਨ ਵਿੱਚ ਕਈ ਤਰੀਕਿਆਂ ਨਾਲ ਵਰਤੀ ਜਾਂਦੀ ਹੈ। ਜਿਵੇਂ ਕਿ:-ਗਾਜਰ ਦੀ ਸਬਜੀ ਬਣ ਸਕਦੀ ਹੈ ਗਜਰੇਲਾ ਬਣ ਸਕਦਾ ਹੈ ਆਚਾਰ ਬਣ ਸਕਦਾ ਹੈ ਹਲਵਾ ਬਣ ਸਕਦਾ ਹੈ ਜੂਸ ਬਣ ਸਕਦਾ ਹੈ ਗਾਜਰ ਦੇ ਕੋਫਤੇ ਅਤੇ ਪਰਾਓਠੇ ਵੀ ਬਣ ਸਕਦੇ ਹਨ ਸਲਾਦ ਵਿੱਚ ਵੀ ਵਰਤੀ ਜਾ ਸਕਦੀ ਹੈ।

ਇਕ ਕਿਸਮ ਦੇ ਪੌਦੇ ਨੂੰ ਜੜ੍ਹ ਨੂੰ, ਜਿਸ ਜੜ੍ਹ ਦੀ ਸਬਜ਼ੀ ਬਣਾਈ ਜਾਂਦੀ ਹੈ, ਕੱਚਾ ਵੀ ਖਾਧਾ ਜਾਂਦਾ ਹੈ, ਗਾਜਰ ਕਹਿੰਦੇ ਹਨ। ਗਾਜਰ ਦੀ ਸਬਜ਼ੀ ਬਹੁਤ ਵਧੀਆ ਮੰਨੀ ਜਾਂਦੀ ਹੈ। ਇਹ ਕੱਲੀ ਵੀ ਬਣਾਈ ਜਾਂਦੀ ਹੈ। ਆਲੂ ਪਾ ਕੇ ਵੀ ਬਣਾਈ ਜਾਂਦੀ ਹੈ। ਆਲੂ ਮਟਰ ਪਾਕੇ ਵੀ ਬਣਾਈ ਜਾਂਦੀ ਹੈ। ਕੱਲੇ ਮਟਰ ਪਾ ਕੇ ਬਣਾਈ ਜਾਂਦੀ ਹੈ। ਗਾਜਰ ਵਿਚ ਵਿਟਾਮਿਨ ਏ ਬਹੁਤ ਹੁੰਦਾ ਹੈ ਜਿਹੜਾ ਅੰਧਰਾਤੇ ਦੀ ਬਿਮਾਰੀ ਨੂੰ ਰੋਕਦਾ ਹੈ। ਹੋਰ ਕਈ ਬਿਮਾਰੀਆਂ ਦੇ ਇਲਾਜ ਲਈ ਵੀ ਗਾਜਰ ਵਰਤੀ ਜਾਂਦੀ ਹੈ। ਗਾਜਰ ਦਾ ਆਚਾਰ ਪਾਇਆ ਜਾਂਦਾ ਹੈ। ਮੁਰੱਬਾ ਪਾਇਆ ਜਾਂਦਾ ਹੈ। ਗਾਜਰਪਾਕ ਬਣਾਇਆ ਜਾਂਦਾ ਹੈ। ਗਾਜਰਾਂ ਦੀ ਸ਼ਰਾਬ ਵੀ ਬਣਦੀ ਹੈ।

ਅੱਜ ਤੋਂ 50 ਕੁ ਸਾਲ ਪਹਿਲਾਂ ਦੇਸੀ ਗਾਜਰਾਂ ਆਮ ਬੀਜੀਆਂ ਜਾਂਦੀਆਂ ਸਨ। ਗਾਜਰਾਂ ਜ਼ਿਆਦਾ ਖੜ੍ਹੀ ਕਪਾਹ ਵਿਚ ਬੀਜੀਆਂ ਜਾਂਦੀਆਂ ਸਨ। ਕਪਾਹ ਵੱਢੀ ਜਾਂਦੀ ਸੀ। ਗਾਜਰਾਂ ਹੋ ਜਾਂਦੀਆਂ ਸਨ। ਗਾਜਰਾਂ ਦੇ ਸੇਜ਼ੇ ਨੂੰ ਅਤੇ ਗਾਜਰਾਂ ਨੂੰ ਕਈ ਕਈ ਟੁਕੜੇ ਕਰ ਕੇ ਪਸ਼ੂਆਂ ਨੂੰ ਵਿਸ਼ੇਸ਼ ਤੌਰ 'ਤੇ ਦੁੱਧ ਦੇਣ ਵਾਲੀਆਂ ਮੱਝਾਂ, ਗਾਈਆਂ ਅਤੇ ਬਲਦਾਂ ਨੂੰ ਪਾਏ ਜਾਂਦੇ ਸਨ। ਹੁਣ ਤਾਂ ਗਾਜਰਾਂ ਦੀਆਂ ਨਵੀਆਂ ਕਿਸਮਾਂ ਬੀਜੀਆਂ ਜਾਂਦੀਆਂ ਹਨ। ਪਹਿਲਾਂ ਹਰ ਘਰ ਗਾਜਰਾਂ ਬੀਜਦਾ ਸੀ। ਹੁਣ ਵਪਾਰ ਲਈ ਜਿਮੀਂਦਾਰ ਗਾਜਰਾਂ ਬੀਜਦੇ ਹਨ। ਪਸ਼ੂਆਂ ਨੂੰ ਹੁਣ ਕੋਈ ਵੀ ਗਾਜਰਾਂ ਨਹੀਂ ਪਾਉਂਦਾ। ਸਬਜ਼ੀ, ਸਲਾਦ, ਆਚਾਰ ਆਦਿ ਲਈ ਗਾਜਰਾਂ ਹੁਣ ਮੰਡੀ ਵਿਚੋਂ ਹੀ ਖਰੀਦੀਆਂ ਜਾਂਦੀਆਂ ਹਨ।

ਗਾਜਰ ਦੇ ਫਾਇਦੇ

1) ਕਹਿੰਦੇ ਗਾਜਰ ਦਾ ਜੂਸ ਪੀਣ ਨਾਲ ਗੈਸ ਠੀਕ ਹੁੰਦੀ ਹੈ।

2) ਪੀਲੀਏ ਦੇ ਪੀੜਤ ਲੋਕਾਂ ਲਈ ਗਾਜਰ ਦਾ ਜੂਸ ਤੇ ਸੂਪ ਬਹੁਤ ਵਧੀਆ ਮੰਨਿਆ ਗਿਆ ਹੈ

3) ਚਮੜੀ ਦੀ ਖੁਸ਼ਕੀ ਜੋ ਕਿ ਵਿਟਾਮਨ ਏ ਦੀ ਕਮੀ ਕਾਰਨ ਦੱਸੀ ਗਈ ਹੈ ਗਾਜਰ ਖਾਣ ਨਾਲ ਠੀਕ ਹੋ ਸਕਦੀ ਹੈ ਗਾਜਰ ਸਰਦੀਆਂ ਦਾ ਤੋਹਫਾ ਹੈ।

4) ਦਿਲ ਦੀ ਧੜਕਣ ਵਧਣ ਤੇ ਖੂਨ ਗਾੜਾ ਹੋਣ ਦੀ ਹਾਲਤ ਵਿੱਚ ਗਾਜਰ ਦਾ ਜੂਸ ਪੀਣਾ ਠੀਕ ਮੰਨਿਆਂ ਗਿਆ ਹੈ।

5) ਤਿੱਲੀ ਵਧਣ ਤੇ ਗਾਜਰ ਦਾ ਆਚਾਰ ਬਣਾ ਕੇ ਖਾਣ ਨਾਲ ਤਿੱਲੀ ਘਟ ਸਕਦੀ ਹੈ।

6) ਗਾਜਰ ਦਾ ਰਸ ਪੀਣ ਨਾਲ ਟਾਸਲ ਠੀਕ ਹੋ ਸਕਦੇ ਹਨ।

7) ਗਾਜਰ ਅੱਖਾਂ ਲਈ ਰਾਮਬਾਣ ਦਾ ਕੰਮ ਕਰ ਸਕਦੀ ਹੈ।

ਪੰਜਾਬ ਵਿੱਚ ਉਗਾਈਆਂ ਜਾਨ ਵਾਲੀਆਂ ਉੱਨਤ ਕਿਸਮਾਂ

  • ਪੰਜਾਬ ਕੈਰਟ ਰੈੱਡ (2014)
  • ਪੰਜਾਬ ਬਲੈਕ ਬਿਊਟੀ (2013) 
  • ਪੀ. ਸੀ. - 34 (2005)

ਹਵਾਲੇ

Tags:

🔥 Trending searches on Wiki ਪੰਜਾਬੀ:

ਜਾਪੁ ਸਾਹਿਬਹੋਲੀਖ਼ਬਰਾਂਪੰਜਾਬ, ਭਾਰਤ ਦੇ ਜ਼ਿਲ੍ਹੇਅਹਿਲਿਆ ਬਾਈ ਹੋਲਕਰਕੋਸ਼ਕਾਰੀਗ੍ਰਹਿਗਲੇਸ਼ੀਅਰ ਨੈਸ਼ਨਲ ਪਾਰਕ (ਅਮਰੀਕਾ)ਗਿਆਨਪੀਠ ਇਨਾਮਪੰਜਾਬ (ਭਾਰਤ) ਦੀ ਜਨਸੰਖਿਆਅਜਮੇਰ ਸਿੰਘ ਔਲਖਸਿੱਖ ਸਾਮਰਾਜਅਨੰਤਭਗਵਾਨ ਮਹਾਵੀਰਪ੍ਰਦੂਸ਼ਣ1 (ਸੰਖਿਆ)ਵਿਕੀਮੀਡੀਆ ਕਾਮਨਜ਼ਬਾਬਾ ਫ਼ਰੀਦਤਾਜ ਮਹਿਲਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਵਲਾਦੀਮੀਰ ਪ੍ਰਾਪਜਪੁਜੀ ਸਾਹਿਬਮਨੀਕਰਣ ਸਾਹਿਬਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਪੌਣ ਊਰਜਾਘੋੜਾਜਪਾਨਪੰਜਾਬੀ ਨਾਵਲ ਦਾ ਇਤਿਹਾਸਸਵਰ ਅਤੇ ਲਗਾਂ ਮਾਤਰਾਵਾਂਕੁਲਦੀਪ ਮਾਣਕਗੁਰੂ ਹਰਿਕ੍ਰਿਸ਼ਨਫੁੱਟਬਾਲਜਜ਼ੀਆਇਬਰਾਹਿਮ ਲੋਧੀਖੰਡਾਵਿਜੈਨਗਰ ਸਾਮਰਾਜਸਵਿੰਦਰ ਸਿੰਘ ਉੱਪਲਕਿਰਿਆਛੋਟਾ ਘੱਲੂਘਾਰਾਨਿਮਰਤ ਖਹਿਰਾਜਾਮਨੀਵੀਅਤਨਾਮੀ ਭਾਸ਼ਾਅਕਾਲ ਤਖ਼ਤਜਨਤਕ ਛੁੱਟੀਅੰਮ੍ਰਿਤਸਰਇਤਿਹਾਸਪੰਜ ਪਿਆਰੇਭਾਰਤ ਦੀ ਸੰਵਿਧਾਨ ਸਭਾਮਾਤਾ ਖੀਵੀਅੰਤਰਰਾਸ਼ਟਰੀਮਹਿੰਦਰ ਸਿੰਘ ਧੋਨੀਮਿੱਟੀਵਿਆਹਕ਼ੁਰਆਨਰਸ (ਕਾਵਿ ਸ਼ਾਸਤਰ)ਭਾਰਤਦਖਣੀ ਓਅੰਕਾਰਸ਼ਬਦਪੰਜਾਬੀ ਕੱਪੜੇਚਰਨ ਦਾਸ ਸਿੱਧੂਡਰੱਗਤ੍ਵ ਪ੍ਰਸਾਦਿ ਸਵੱਯੇਜਗਜੀਵਨ ਰਾਮਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਸਾਹਿਤਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਅਰੁਣ ਜੇਤਲੀ ਕ੍ਰਿਕਟ ਸਟੇਡੀਅਮਕੇਂਦਰੀ ਸੈਕੰਡਰੀ ਸਿੱਖਿਆ ਬੋਰਡਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਕੰਪਿਊਟਰ🡆 More