ਗ਼ੁਲਾਮ ਖ਼ਾਨਦਾਨ

ਗੁਲਾਮ ਖ਼ਾਨਦਾਨ ਜਾਂ ਗ਼ੁਲਾਮ ਵੰਸ਼ ਜਾਂ ਮਮਲੂਕ ਵੰਸ਼ ਮੱਧਕਾਲੀਨ ਭਾਰਤ ਦਾ ਇੱਕ ਰਾਜਵੰਸ਼ ਸੀ। ਇਸ ਖ਼ਾਨਦਾਨ ਦਾ ਪਹਿਲਾ ਸ਼ਾਸਕ ਕੁਤੁਬੁੱਦੀਨ ਐਬਕ ਸੀ ਜਿਸ ਨੂੰ ਮੋਹੰਮਦ ਗੌਰੀ ਨੇ ਪ੍ਰਿਥਵੀਰਾਜ ਚੌਹਾਨ ਨੂੰ ਹਰਾਉਣ ਤੋਂ ਬਾਅਦ ਨਿਯੁਕਤ ਕੀਤਾ ਸੀ। ਇਸ ਖ਼ਾਨਦਾਨ ਨੇ ਦਿੱਲੀ ਦੀ ਸੱਤਾ ਉੱਤੇ 1206 ਈਸਵੀ ਤੋਂ 1290 ਈਸਵੀ ਤੱਕ ਰਾਜ ਕੀਤਾ। ਇਸਦਾ ਨਾਮ ਗੁਲਾਮ ਵੰਸ਼ ਇਸ ਕਾਰਣ ਪਿਆ ਸੀ ਕਿ ਇਸਦਾ ਸੰਸਥਾਪਕ ਇਲਤੁਤਮਿਸ਼ ਤੇ ਬਲਬਨ ਵਰਗੇ ਮਹਾਨ ਉੱਤਰਾਧਿਕਾਰੀ ਸ਼ੁਰੂ ਵਿੱਚ ਗੁਲਾਮ ਭਾਵ ਦਾਸ ਸਨ ਤੇ ਬਾਅਦ ਵਿੱਚ ਉਹ ਦਿੱਲੀ ਦਾ ਸਿੰਘਾਸਨ ਹਾਸਿਲ ਕਰਨ ਵਿੱਚ ਸਮਰੱਥ ਹੋਏ। ਕੁਤੁਬਦੀਨ (1206 - 1210 ਈਸਵੀ) ਮੂਲ: ਸ਼ਹਾਬੁਦੀਨ ਮੁਹੰਮਦ ਗੌਰੀ ਦਾ ਤੁਰਕੀ ਦਾਸ ਸੀ ਤੇ 1192 ਈਸਵੀ ਵਿੱਚ ਤਰਾਇਣ ਦੇ ਯੁੱਧ ਵਿੱਚ ਜਿੱਤ ਪ੍ਰਾਪਤ ਕਰਨ ਵਿੱਚ ਉਸਨੇ ਆਪਣੇ ਸਵਾਮੀ ਦੀ ਵਿਸ਼ੇਸ਼ ਸਹਾਇਤਾ ਕੀਤੀ ਸੀ। ਉਸਨੇ ਆਪਣੇ ਸਵਾਮੀ ਦੇ ਵੱਲੋਂ ਦਿੱਲੀ ਵਿੱਚ ਅਧਿਕਾਰ ਕਰ ਲਿਆ ਤੇ ਮੁਸਲਮਾਨਾਂ ਦੀ ਸਲਤਨਤ ਪੱਛਮ ਵਿੱਚ ਗੁਜਰਾਤ ਤੇ ਪੂਰਵ ਵਿੱਚ ਬਿਹਾਰ ਤੇ ਬੰਗਾਲ ਤੱਕ, 1206 ਈਸਵੀ ਵਿੱਚ ਗੌਰੀ ਦੀ ਮੌਤ ਤੋਂ ਪਹਿਲਾਂ ਹੀ ਫੈਲਾ ਦਿੱਤੀ। ਇਸਦਾ ਸੰਸਥਾਪਕ ਕੁਤਬਦੀਨ ਐਬਕ ਮੁਹੰਮਦ ਗੌਰੀ ਦਾ ਤੁਰਕੀ ਦਾਸ ਸੀ ਪਰ ਉਸਦੀ ਯੋਗਤਾ ਦੇਖਕੇ ਗੌਰੀ ਨੇ ਉਸਨੂੰ ਦਾਸਤਾ ਤੋਂ ਮੁਕਤ ਕਰ ਦਿੱਤਾ। ਇਸ ਵੰਸ਼ ਦਾ ਦੂਸਰਾ ਪ੍ਰਸਿੱਧ ਸ਼ਾਸ਼ਕ ਇਲਤੁਤਮਿਸ਼ ਸੀ, ਜਿਸਨੇ 1211 ਈਸਵੀ ਤੋਂ 1236 ਈਸਵੀ ਤੱਕ ਸ਼ਾਸ਼ਨ ਕੀਤਾ। ਉਸਦੇ ਸਮੇਂ ਵਿੱਚ ਸਾਮਰਾਜ ਦਾ ਬਹੁਤ ਵਿਸਥਾਰ ਹੋਇਆ ਤੇ ਕਸ਼ਮੀਰ ਤੋਂ ਨਰਮਦਾ ਤੱਕ ਤੇ ਬੰਗਾਲ ਤੋਂ ਸਿੰਧੂ ਤੱਕ ਦਾ ਇਲਾਕਾ ਗੁਲਾਮ ਵੰਸ਼ ਦੇ ਤਹਿਤ ਆ ਗਿਆ। ਇਲਤੁਤਮਿਸ਼ ਦੇ ਪੁੱਤਰ ਬੜੇ ਹੀ ਬਿਲਾਸੀ ਸਨ। ਅੰਤ ਕੁਝ ਸਮੇਂ ਬਾਅਦ 1236 ਈਸਵੀ ਵਿੱਚ ਉਸਦੀ ਪੁੱਤਰੀ ਰਜ਼ੀਆ ਬੇਗਮ ਗੱਦੀ ਤੇ ਬੈਠੀ। ਰਜ਼ੀਆ ਬੜੀ ਹੀ ਬੁੱਧੀਮਾਨ ਮਹਿਲਾ ਸੀ ਉਹ ਮਰਦਾਨੇ ਕੱਪੜੇ ਪਾ ਕੇ ਦਰਬਾਰ ਵਿੱਚ ਬੈਠਦੀ ਸੀ ਪਰ ਸਾਜ਼ਿਸਕਾਰੀਆਂ ਤੋਂ ਆਪਣੇ ਆਪ ਨੂੰ ਬਚਾਅ ਨਾ ਸਕੀ ਤੇ 1240 ਈਸਵੀ ਵਿੱਚ ਉਸਦੀ ਹੱਤਿਆ ਕਰ ਦਿੱਤੀ ਗਈ। ਇਸ ਵੰਸ਼ ਵਿੱਚ ਇੱਕ ਹੋਰ ਪ੍ਰਮੁੱਖ ਸ਼ਾਸ਼ਕ ਹੋਇਆ - ਸੁਲਤਾਨ ਗਿਆਸੁਦੀਨ ਬਲਬਨ ਵੀ ਮੂਲ ਰੂਪ ਵਿੱਚ ਇਲਤੁਤਮਿਸ਼ ਦਾ ਗੁਲਾਮ ਸੀ, ਇਸਨੇ 1266 ਈਸਵੀ ਤੋਂ 1287 ਈਸਵੀ ਤੱਕ ਸ਼ਾਸ਼ਨ ਕੀਤਾ। ਇਸਦੇ ਸਮੇਂ ਵਿੱਚ ਰਾਜ ਵਿੱਚ ਸ਼ਾਂਤੀ ਵਿਵਸਥਾ ਦੀ ਸਥਿਤੀ ਬਹੁਤ ਚੰਗੀ ਹੋ ਗਈ ਸੀ। ਅਮੀਰ ਖੁਸਰੋ ਗੁਲਾਮ ਸ਼ਾਸ਼ਕਾਂ ਦੇ ਹੀ ਵਰੋਸਾਏ ਵਿਦਵਾਨ ਸਨ। ਇਸ ਖ਼ਾਨਦਾਨ ਦੇ ਸ਼ਾਸਕ ਜਾਂ ਸੰਸਥਾਪਕ ਗ਼ੁਲਾਮ (ਦਾਸ) ਸਨ ਨਾ ਕਿ ਰਾਜਸ਼ਾਹੀ ਵਿਚੋਂ ਇਸ ਲਈ ਇਸਨੂੰ ਰਾਜਵੰਸ਼ ਦੀ ਬਜਾਏ ਸਿਰਫ ਖ਼ਾਨਦਾਨ ਕਿਹਾ ਜਾਂਦਾ ਹੈ।

ਗ਼ੁਲਾਮ ਵੰਸ਼
ਮਮਲੂਕ ਵੰਸ਼
1206–1290
ਮਮਲੂਕ ਵੰਸ਼ ਦਾ ਵਿਸਥਾਰ[1]
ਮਮਲੂਕ ਵੰਸ਼ ਦਾ ਵਿਸਥਾਰ
ਰਾਜਧਾਨੀ
ਆਮ ਭਾਸ਼ਾਵਾਂਫ਼ਾਰਸੀ
ਧਰਮ
ਸੁੰਨੀ ਇਸਲਾਮ
ਸਰਕਾਰਬਾਦਸ਼ਾਹੀ
ਸੁਲਤਾਨ 
• 1206–1210(ਪਹਿਲਾ)
ਕੁਤੁਬੁੱਦੀਨ ਐਬਕ
• 1290(ਅਖੀਰ)
ਸ਼ਮਸੁਦੀਨ ਕਯੂਮਰਸ
ਇਤਿਹਾਸ 
• Established
1206
• Disestablished
1290
ਤੋਂ ਬਾਅਦ
ਖ਼ਿਲਜੀ ਵੰਸ਼ ਗ਼ੁਲਾਮ ਖ਼ਾਨਦਾਨ
ਅੱਜ ਹਿੱਸਾ ਹੈ

ਸ਼ਾਸਕ ਸੂਚੀ

ਰਾਜਕਾਲ

ਇਸਨੇ ਦਿੱਲੀ ਦੀ ਸੱਤਾ ਉੱਤੇ ਕਰੀਬ 84 ਸਾਲਾਂ ਤੱਕ ਰਾਜ ਕੀਤਾ ਅਤੇ ਭਾਰਤ ਵਿੱਚ ਇਸਲਾਮੀ ਸ਼ਾਸਨ ਦੀ ਨੀਂਹ ਪਾਈ। ਇਸ ਤੋਂ ਪੂਰਵ ਕਿਸੇ ਵੀ ਮੁਸਲਮਾਨ ਸ਼ਾਸਕ ਨੇ ਭਾਰਤ ਵਿੱਚ ਲੰਬੇ ਸਮਾਂ ਤੱਕ ਪ੍ਰਭੁਤਵ ਕਾਇਮ ਨਹੀਂ ਕੀਤਾ ਸੀ। ਇਸ ਸਮੇਂ ਚੰਗੇਜ ਖਾਂ ਦੇ ਅਗਵਾਈ ਵਿੱਚ ਭਾਰਤ ਦੇ ਜਵਾਬ ਪੱਛਮ ਵਾਲਾ ਖੇਤਰ ਉੱਤੇ ਮੰਗੋਲਾਂ ਦਾ ਹਮਲਾ ਵੀ ਹੋਇਆ।

ਪ੍ਰਸਿੱਧ ਨਗਰ

ਸ੍ਰੋਤ

  • Anzalone, Christopher (2008). "Delhi Sultanate". In Ackermann, M. E. etc. Encyclopedia of World History. 2. Facts on File. pp. 100–101. ISBN 978-0-8160-6386-4. 
  • Walsh, J. E. (2006). A Brief History of India. Facts on File. ISBN 0-8160-5658-7.
  • Dynastic Chart The Imperial Gazetteer of India, v. 2, p. 368.
  • Sisirkumar Mitra (1977). The Early Rulers of Khajurāho. Motilal Banarsidass. ISBN 9788120819979.


ਹਵਾਲੇ

Tags:

ਗ਼ੁਲਾਮ ਖ਼ਾਨਦਾਨ ਸ਼ਾਸਕ ਸੂਚੀਗ਼ੁਲਾਮ ਖ਼ਾਨਦਾਨ ਰਾਜਕਾਲਗ਼ੁਲਾਮ ਖ਼ਾਨਦਾਨ ਪ੍ਰਸਿੱਧ ਨਗਰਗ਼ੁਲਾਮ ਖ਼ਾਨਦਾਨ ਸ੍ਰੋਤਗ਼ੁਲਾਮ ਖ਼ਾਨਦਾਨ ਹਵਾਲੇਗ਼ੁਲਾਮ ਖ਼ਾਨਦਾਨਇਲਤੁਤਮਿਸ਼ਕੁਤੁਬੁੱਦੀਨ ਐਬਕਦਿੱਲੀਪ੍ਰਿਥਵੀਰਾਜ ਚੌਹਾਨਮੁਹੰਮਦ ਗੌਰੀਮੋਹੰਮਦ ਗੌਰੀ

🔥 Trending searches on Wiki ਪੰਜਾਬੀ:

ਹੱਡੀਸੁਕਰਾਤਗੁਰੂ ਹਰਿਰਾਇਮਹਿਮੂਦ ਗਜ਼ਨਵੀਟੱਪਾਸਾਹਿਬਜ਼ਾਦਾ ਅਜੀਤ ਸਿੰਘਉੱਚਾਰ-ਖੰਡਪਾਣੀਪਤ ਦੀ ਪਹਿਲੀ ਲੜਾਈਪ੍ਰੋਫ਼ੈਸਰ ਮੋਹਨ ਸਿੰਘਮਨੁੱਖੀ ਦਿਮਾਗਗੂਗਲ ਕ੍ਰੋਮਨਾਵਲਹਿੰਦੀ ਭਾਸ਼ਾਫ਼ਾਰਸੀ ਭਾਸ਼ਾਕੁਈਰ ਅਧਿਐਨਆਂਧਰਾ ਪ੍ਰਦੇਸ਼ਕਿਸ਼ਤੀਗ਼ਿਆਸੁੱਦੀਨ ਬਲਬਨਹੁਸੀਨ ਚਿਹਰੇਪੰਜਾਬੀ ਤਿਓਹਾਰਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਸੁਖਮਨੀ ਸਾਹਿਬਗੁਰਦਾਸ ਨੰਗਲ ਦੀ ਲੜਾਈਸ਼ੇਰ ਸਿੰਘਕੁਦਰਤਕੰਪਿਊਟਰਜੈਤੋ ਦਾ ਮੋਰਚਾਸਿਮਰਨਜੀਤ ਸਿੰਘ ਮਾਨਸਿਹਤਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜਾਬ ਦੇ ਲੋਕ-ਨਾਚਕਾਹਿਰਾਪੜਨਾਂਵਵੋਟ ਦਾ ਹੱਕਵਟਸਐਪਸਾਰਾਗੜ੍ਹੀ ਦੀ ਲੜਾਈਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਮਾਤਾ ਗੁਜਰੀਬਾਬਾ ਬੀਰ ਸਿੰਘਡਾ. ਹਰਚਰਨ ਸਿੰਘਪੰਜਾਬੀ ਸੱਭਿਆਚਾਰਸਿਗਮੰਡ ਫ਼ਰਾਇਡ2024 ਫ਼ਾਰਸ ਦੀ ਖਾੜੀ ਦੇ ਹੜ੍ਹਜਜ਼ੀਆਸਟੀਫਨ ਹਾਕਿੰਗਟਕਸਾਲੀ ਭਾਸ਼ਾ23 ਅਪ੍ਰੈਲਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਭਾਈ ਵੀਰ ਸਿੰਘਕਬੱਡੀਬਾਸਕਟਬਾਲਪੰਜਾਬੀ ਕਿੱਸਾ ਕਾਵਿ (1850-1950)ਗੁਰੂ ਅੰਗਦਸੱਭਿਆਚਾਰਕਾਗ਼ਜ਼ਮਹਿੰਦਰ ਸਿੰਘ ਧੋਨੀਗੁਰੂ ਗ੍ਰੰਥ ਸਾਹਿਬਮਨੋਵਿਗਿਆਨਗੁਰੂ ਗੋਬਿੰਦ ਸਿੰਘਮੱਧ ਪੂਰਬਫੌਂਟਉਰਦੂਇੰਦਰਾ ਗਾਂਧੀਸਿੱਖਪੰਥ ਰਤਨਸ਼੍ਰੋਮਣੀ ਅਕਾਲੀ ਦਲਬਠਿੰਡਾਨਾਂਵਸੰਯੁਕਤ ਰਾਜਭਾਰਤ ਦਾ ਪ੍ਰਧਾਨ ਮੰਤਰੀਆਸਾ ਦੀ ਵਾਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਵਾਰਤਕਵੱਲਭਭਾਈ ਪਟੇਲਬੰਦਾ ਸਿੰਘ ਬਹਾਦਰ🡆 More