ਗਣੇਸ਼ ਸ਼ੰਕਰ ਵਿਦਿਆਰਥੀ

ਗਣੇਸ਼ ਸ਼ੰਕਰ ਵਿਦਿਆਰਥੀ (26 ਅਕਤੂਬਰ 1890 - 25 ਮਾਰਚ 1931), ਭਾਰਤ ਦੇ ਆਜ਼ਾਦੀ ਅੰਦੋਲਨ ਦਾ ਸਰਗਰਮ ਕਾਰਕੁਨ, ਨਿਡਰ ਭਾਰਤੀ ਪੱਤਰਕਾਰ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਆਗੂ ਸੀ। ਉਹਦੀ ਵਧੇਰੇ ਪ੍ਰਸਿੱਧੀ ਹਿੰਦੀ ਅਖਬਾਰ, ਪ੍ਰਤਾਪ ਦਾ ਬਾਨੀ ਸੰਪਾਦਕ ਹੋਣ ਨਾਤੇ ਹੈ।

ਗਣੇਸ਼ ਸ਼ੰਕਰ ਵਿਦਿਆਰਥੀ
ਜਨਮ26 ਅਕਤੂਬਰ 1890
ਹਾਥਗਾਮ ਜਾਂ ਹਾਥਗਾਉਂ, ਪ੍ਰਯਾਗ (ਹੁਣ ਇਲਾਹਾਬਾਦ)
ਮੌਤ25 ਮਾਰਚ 1931
ਕਾਨਪੁਰ, ਸੰਯੁਕਤ ਪ੍ਰਦੇਸ਼, ਬਰਤਾਨਵੀ ਭਾਰਤ
ਪੇਸ਼ਾਪੱਤਰਕਾਰ
ਸਰਗਰਮੀ ਦੇ ਸਾਲ1890 - 1931 (ਮੌਤ ਤੱਕ)
ਖਿਤਾਬਸੰਪਾਦਕ ਪ੍ਰਤਾਪ (1913-1931) ਸਹਾਇਕ ਸੰਪਾਦਕ- ਸਰਸਵਤੀ (1911-1913)
ਤਸਵੀਰ:Ganesh-shankar-vidyarthi-stamp.jpg
ਸਨਮਾਨ ਵਜੋਂ ਜਾਰੀ ਡਾਕ ਟਿਕਟ

ਜੀਵਨੀ

ਗਣੇਸ਼ ਸ਼ੰਕਰ ਵਿਦਿਆਰਥੀ ਦਾ ਜਨਮ 26 ਅਕਤੂਬਰ 1890 ਨੂੰ ਆਪਣੇ ਨਾਨਕਾ ਪਿੰਡ ਹਾਥਗਾਮ, ਪ੍ਰਯਾਗ (ਹੁਣ ਇਲਾਹਾਬਾਦ) ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਸ਼੍ਰੀ ਜੈਨਾਰਾਇਣ ਮੱਧ ਪ੍ਰਦੇਸ਼ ਦੇ ਇੱਕ ਸਕੂਲ ਵਿੱਚ ਅਧਿਆਪਕ ਸਨ ਅਤੇ ਉਰਦੂ-ਫ਼ਾਰਸੀ ਜਾਣਦੇ ਸਨ। ਗਣੇਸ਼ਸ਼ੰਕਰ ਵਿਦਿਆਰਥੀ ਨੇ ਸਿੱਖਿਆ ਮੁੰਗਾਵਲੀ (ਗਵਾਲੀਅਰ) ਵਿੱਚ ਪ੍ਰਾਪਤ ਕੀਤੀ ਅਤੇ ਪਿਤਾ ਵਾਂਗ ਹੀ ਉਰਦੂ-ਫ਼ਾਰਸੀ ਦੀ ਪੜ੍ਹਾਈ ਕੀਤੀ। ਪਰ ਉਹ ਆਰਥਕ ਕਠਿਨਾਈਆਂ ਦੇ ਕਾਰਨ ਐਂਟਰੈਂਸ ਤੋਂ ਅੱਗੇ ਨਾ ਪੜ੍ਹ ਸਕੇ। ਵੈਸੇ ਉਹਨਾਂ ਦੀ ਗੈਰ-ਰਸਮੀ ਪੜ੍ਹਾਈ ਨਿਰੰਤਰ ਚਲਦੀ ਹੀ ਰਹੀ। ਆਪਣੀ ਮਿਹਨਤ ਅਤੇ ਲਗਨ ਨਾਲ ਉਹਨਾਂ ਨੇ ਪੱਤਰਕਾਰਤਾ ਸਿੱਖ ਲਈ। ਸ਼ੁਰੂ ਵਿੱਚ ਗਣੇਸ਼ ਸ਼ੰਕਰ ਜੀ ਨੂੰ ਇੱਕ ਨੌਕਰੀ ਵੀ ਮਿਲ ਗਈ ਸੀ, ਪਰ ਅੰਗਰੇਜ਼ ਅਧਿਕਾਰੀਆਂ ਨਾਲ ਅਣਬਣ ਕਾਰਨ ਉਹਨਾਂ ਨੇ ਉਹ ਨੌਕਰੀ ਛੱਡ ਦਿੱਤੀ।

ਸੰਪਾਦਕ ਵਜੋਂ

ਨੌਕਰੀ ਛੱਡਕੇ ਉਹ ਅਧਿਆਪਕ ਬਣ ਗਏ। ਮਹਾਵੀਰ ਪ੍ਰਸਾਦ ਦਿਵੇਦੀ ਨੇ ਵਿਦਿਆਰਥੀ ਜੀ ਨੂੰ ਆਪਣੇ ਕੋਲ ਸਰਸਵਤੀ ਦੇ ਸੰਪਾਦਕੀ ਕਾਰਜ ਲਈ ਸੱਦ ਲਿਆ। ਰਾਜਨੀਤੀ ਦੀ ਚੇਟਕ ਤਾਂ ਪਹਿਲਾਂ ਹੀ ਸੀ। ਸਾਲ ਕੁ ਬਾਅਦ ਉਹ ਅਭਿਉਦਏ ਨਾਮਕ ਪੱਤਰ ਵਿੱਚ ਚਲੇ ਗਏ। ਇਸ ਦੇ ਬਾਅਦ 1907 ਤੋਂ 1912 ਤੱਕ ਦਾ ਉਹਨਾਂ ਦਾ ਜੀਵਨ ਅਤਿਅੰਤ ਭਟਕਣ ਵਾਲਾ ਸੀ। ਕੁੱਝ ਸਮਾਂ ਪ੍ਰਭਾ ਦਾ ਵੀ ਸੰਪਾਦਨ ਕੀਤਾ ਸੀ। 1913 ਦੇ ਅਕਤੂਬਰ ਵਿੱਚ ਪ੍ਰਤਾਪ (ਹਫ਼ਤਾਵਾਰ) ਦੇ ਸੰਪਾਦਕ ਬਣੇ।

ਸਮਾਜਕ-ਰਾਜਨੀਤਕ ਸਮੱਸਿਆਵਾਂ ਬਾਰੇ ਵਿਦਿਆਰਥੀ ਜੀ ਦੇ ਵਿਚਾਰ ਬਹੁਤ ਕ੍ਰਾਂਤੀਕਾਰੀ ਹੁੰਦੇ ਸਨ। ਉਹਨਾਂ ਨੇ ਕਿਸਾਨਾਂ ਅਤੇ ਦੇਸੀ ਰਿਆਸਤਾਂ ਦੀ ਪ੍ਰਜਾ ਉੱਤੇ ਕੀਤੇ ਜਾਂਦੇ ਅੱਤਿਆਚਾਰਾਂ ਦਾ ਜ਼ੋਰਦਾਰ ਵਿਰੋਧ ਕੀਤਾ। ਉਹਨਾਂ ਨੇ ਪਹਿਲਾਂ ਉਰਦੂ ਵਿੱਚ ਲਿਖਣਾ ਸ਼ੁਰੂ ਕੀਤਾ ਤੇ ਬਾਅਦ 'ਚ ਹਿੰਦੀ ਵਿੱਚ ਪੱਤਰਕਾਰੀ ਵੱਲ ਆਏ ਅਤੇ ਜੀਵਨ ਭਰ ਸੰਪਾਦਕ ਰਹੇ।

ਰਾਜਨੀਤਕ ਸੰਘਰਸ਼

ਪਹਿਲਾਂ ਵਿਦਿਆਰਥੀ ਜੀ ਨੇ ਲੋਕਮਾਨਿਆ ਤਿਲਕ ਨੂੰ ਆਪਣਾ ਰਾਜਨੀਤਕ ਗੁਰੂ ਮੰਨਿਆ, ਪਰ ਰਾਜਨੀਤੀ ਵਿੱਚ ਗਾਂਧੀ ਜੀ ਦੇ ਆਗਮਨ ਦੇ ਬਾਅਦ ਆਪ ਉਹਨਾਂ ਦੇ ਪੱਕੇ ਪੈਰੋਕਾਰ ਬਣ ਗਏ। ਸ਼੍ਰੀਮਤੀ ਏਨੀ ਬੀਸੇਂਟ ਦੇ ਹੋਮਰੂਲ ਅੰਦੋਲਨ ਵਿੱਚ ਵਿਦਿਆਰਥੀ ਜੀ ਨੇ ਬਹੁਤ ਲਗਨ ਨਾਲ ਕੰਮ ਕੀਤਾ ਅਤੇ ਕਾਨਪੁਰ ਦੇ ਮਜ਼ਦੂਰ ਵਰਗ ਦੇ ਇੱਕ ਵਿਦਿਆਰਥੀ ਨੇਤਾ ਹੋ ਗਏ। ਕਾਂਗਰਸ ਦੇ ਵੱਖ ਵੱਖ ਅੰਦੋਲਨਾਂ ਵਿੱਚ ਭਾਗ ਲੈਣ ਅਤੇ ਅਧਿਕਾਰੀਆਂ ਦੇ ਅੱਤਿਆਚਾਰਾਂ ਦੇ ਵਿਰੁੱਧ ਨਿਡਰਤਾ ਨਾਲ ਪ੍ਰਤਾਪ ਵਿੱਚ ਲੇਖ ਲਿਖਣ ਦੇ ਸੰਬੰਧ ਵਿੱਚ ਇਹ 5 ਵਾਰ ਜੇਲ੍ਹ ਗਏ ਅਤੇ ਪ੍ਰਤਾਪ ਤੋਂ ਕਈ ਵਾਰ ਜ਼ਮਾਨਤ ਮੰਗੀ ਗਈ। ਕੁੱਝ ਹੀ ਸਾਲਾਂ ਵਿੱਚ ਉਹ ਉੱਤਰ ਪ੍ਰਦੇਸ਼ (ਤਦ ਸੰਯੁਕਤ ਪ੍ਰਾਂਤ) ਦੇ ਸਿਖ਼ਰ ਦੇ ਕਾਂਗਰਸ ਨੇਤਾ ਹੋ ਗਏ। ਉਹ 1925 ਵਿੱਚ ਕਾਂਗਰਸ ਦੇ ਕਾਨਪੁਰ ਅਜਲਾਸ ਦੀ ਸਵਾਗਤ ਸਮਿਤੀ ਦੇ ਪ੍ਰਧਾਨ ਸਨ ਅਤੇ 1930 ਵਿੱਚ ਰਾਜਕੀ ਕਾਂਗਰਸ ਕਮੇਟੀ ਦੇ ਪ੍ਰਧਾਨ ਹੋਏ। ਇਸ ਨਾਤੇ 1930 ਦੇ ਸੱਤਿਆਗ੍ਰਿਹ ਅੰਦੋਲਨ ਦੇ ਆਪਣੇ ਪ੍ਰਦੇਸ਼ ਦੇ ਪਹਿਲੇ ਡਿਕਟੇਟਰ ਨਿਯੁਕਤ ਹੋਏ।

ਹਫ਼ਤਾਵਾਰ ਪ੍ਰਤਾਪ ਦੇ ਪ੍ਰਕਾਸ਼ਨ ਦੇ 7 ਸਾਲ ਬਾਅਦ 1920 ਵਿੱਚ ਵਿਦਿਆਰਥੀ ਜੀ ਨੇ ਉਸਨੂੰ ਦੈਨਿਕ ਕਰ ਦਿੱਤਾ ਅਤੇ ਪ੍ਰਭਾ ਨਾਮ ਦੀ ਇੱਕ ਸਾਹਿਤਕ ਅਤੇ ਰਾਜਨੀਤਕ ਮਾਸਿਕ ਪਤ੍ਰਿਕਾ ਵੀ ਆਪਣੇ ਪ੍ਰੈੱਸ ਤੋਂ ਕੱਢੀ। ਉਹਨਾਂ ਨੇ ਕਿੰਨੇ ਹੀ ਨਵਯੁਵਕਾਂ ਨੂੰ ਸੰਪਾਦਕ, ਲੇਖਕ ਅਤੇ ਕਵੀ ਬਨਣ ਦੀ ਪ੍ਰੇਰਨਾ ਅਤੇ ਟ੍ਰੇਨਿੰਗ ਦਿੱਤੀ। ਭਾਰਤ ਦੇ ਇਨਕਲਾਬੀ ਨੌਜਵਾਨਾਂ ਨਾਲ ਉਹਨਾਂ ਦੇ ਨਿਰੰਤਰ ਸੰਪਰਕ ਸਨ। 1923-24 ਵਿੱਚ ਭਗਤ ਸਿੰਘ ਨੇ ਵੀ ਪ੍ਰਤਾਪ ਦੇ ਦਫ਼ਤਰ ਵਿੱਚ ਗਣੇਸ਼ ਸ਼ੰਕਰ ਵਿਦਿਆਰਥੀ ਨਾਲ 'ਬਲਵੰਤ' ਨਾਮ ਥੱਲੇ ਕੰਮ ਕੀਤਾ ਸੀ। ਇੱਥੇ ਹੀ ਭਗਤ ਸਿੰਘ ਦੀ ਮੁਲਾਕਾਤ ਬਟੁਕੇਸ਼ਵਰ ਦੱਤ,ਸ਼ਿਵ ਵੀਨਾ,ਬੀ.ਕੇ.ਸਿਨ੍ਹਾ ਨਾਲ ਹੋਈ।

ਸ਼ਹਾਦਤ

ਗਣੇਸ਼ਸ਼ੰਕਰ ਵਿਦਿਆਰਥੀ ਦੀ ਮੌਤ ਕਾਨਪੁਰ ਦੇ ਹਿੰਦੂ-ਮੁਸਲਮਾਨ ਦੰਗਿਆਂ ਵਿੱਚ ਬੇਕਸੂਰ ਲੋਕਾਂ ਨੂੰ ਬਚਾਉਂਦੇ ਹੋਏ 25 ਮਾਰਚ 1931 ਵਿੱਚ ਹੋਈ। ਉਹਨਾਂ ਦੀ ਲਾਸ਼ ਤਿੰਨ-ਚਾਰ ਦਿਨ ਬਾਅਦ ਹਸਪਤਾਲ ਦੀਆਂ ਲਾਸ਼ਾਂ ਵਿੱਚ ਮਿਲੀ ਸੀ। 29 ਮਾਰਚ ਨੂੰ ਵਿਦਿਆਰਥੀ ਜੀ ਦਾ ਅੰਤਮ-ਸਸਕਾਰ ਕੀਤਾ ਗਿਆ।

ਸਨਮਾਨ

  • ਗਣੇਸ਼ ਸ਼ੰਕਰ ਵਿਦਿਆਰਥੀ ਮੈਡੀਕਲ ਕਾਲਜ (ਜੀ ਐੱਸ ਵੀ ਐਮ) ਮੈਡੀਕਲ ਕਾਲਜ ਦਾ ਨਾਂ ਉਹਨਾਂ ਦੇ ਨਾਂ ਤੇ ਰੱਖਿਆ ਗਿਆ ਹੈ।
  • ਫੂਲ ਬਾਗ ਨੂੰ ਗਣੇਸ਼ ਵਿਦਿਆਰਥੀ ਉਦਿਆਨ ਕਿਹਾ ਜਾਂਦਾ ਹੈ।
  • ਗਣੇਸ਼ ਸ਼ੰਕਰ ਵਿਦਿਆਰਥੀ ਇੰਟਰ ਕਾਲਜ (ਜੀ ਐੱਸ ਵੀ ਆਈ ਸੀ) ਜੀ ਐੱਸ ਵੀ ਇੰਟਰ ਕਾਲਜ ਕਾਨਪੁਰ ਵੀ ਉਸ ਦੀ ਯਾਦ ਵਿੱਚ ਕਾਇਮ ਕੀਤਾ ਗਿਆ।
  • ਗਣੇਸ਼ ਸ਼ੰਕਰ ਵਿਦਿਆਰਥੀ ਇੰਟਰ ਕਾਲਜ (ਜੀ ਐੱਸ ਵੀ ਇੰਟਰ ਕਾਲਜ ਹਾਥਗਾਉਂ-ਫਤੇਹਪੁਰ) ਵੀ ਉਸ ਦੀ ਯਾਦ ਵਿੱਚ ਕਾਇਮ ਹੈ।

ਹਵਾਲੇ

Tags:

ਗਣੇਸ਼ ਸ਼ੰਕਰ ਵਿਦਿਆਰਥੀ ਜੀਵਨੀਗਣੇਸ਼ ਸ਼ੰਕਰ ਵਿਦਿਆਰਥੀ ਸੰਪਾਦਕ ਵਜੋਂਗਣੇਸ਼ ਸ਼ੰਕਰ ਵਿਦਿਆਰਥੀ ਸ਼ਹਾਦਤਗਣੇਸ਼ ਸ਼ੰਕਰ ਵਿਦਿਆਰਥੀ ਸਨਮਾਨਗਣੇਸ਼ ਸ਼ੰਕਰ ਵਿਦਿਆਰਥੀ ਹਵਾਲੇਗਣੇਸ਼ ਸ਼ੰਕਰ ਵਿਦਿਆਰਥੀਭਾਰਤੀ ਰਾਸ਼ਟਰੀ ਕਾਂਗਰਸ

🔥 Trending searches on Wiki ਪੰਜਾਬੀ:

ਹੀਰ ਰਾਂਝਾਮਨੁੱਖੀ ਦਿਮਾਗਕੰਜਕਾਂਭਾਸ਼ਾ ਪਰਿਵਾਰਗੁਰਪ੍ਰੀਤ ਸਿੰਘ ਬਣਾਂਵਾਲੀਗੁਰਮਤ ਕਾਵਿ ਦੇ ਭੱਟ ਕਵੀਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਤਰਨ ਤਾਰਨ ਸਾਹਿਬਭਾਰਤੀ ਪੰਜਾਬੀ ਨਾਟਕਮਾਨਸਾ ਜ਼ਿਲ੍ਹਾ, ਭਾਰਤਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਭਾਰਤ ਦੀ ਵੰਡਸਿੰਧੂ ਘਾਟੀ ਸੱਭਿਅਤਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਬੁੱਧ ਧਰਮਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸੰਪੱਤੀਗੁਰੂ ਨਾਨਕ ਦੇਵ ਜੀ ਗੁਰਪੁਰਬਹਰੀ ਸਿੰਘ ਨਲੂਆ17 ਅਪ੍ਰੈਲਪਿੰਡਕਾਂਗੋ ਦਰਿਆਗੁਰਦੁਆਰਾ ਜੰਡ ਸਾਹਿਬਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਕੋਸ਼ਕਾਰੀਮਿਸਰਬਾਸਕਟਬਾਲਇੰਗਲੈਂਡਲੱਕੜਸਕੂਲਭੰਗੜਾ (ਨਾਚ)ਭਾਸ਼ਾ ਵਿਗਿਆਨਸ਼ਬਦਕੋਸ਼ਵੋਟ ਦਾ ਹੱਕਗੁਰੂ ਗ੍ਰੰਥ ਸਾਹਿਬਪੰਜਾਬ ਨੈਸ਼ਨਲ ਬੈਂਕਬਿਲਭਾਦੋਂਭਾਰਤ ਦਾ ਪ੍ਰਧਾਨ ਮੰਤਰੀਅੰਤਰਰਾਸ਼ਟਰੀ ਮਜ਼ਦੂਰ ਦਿਵਸਲੁੱਡੀਮੱਧਕਾਲੀਨ ਪੰਜਾਬੀ ਸਾਹਿਤਧਰਮਹਰਜੀਤ ਬਰਾੜ ਬਾਜਾਖਾਨਾਪੰਜਾਬ ਵਿਧਾਨ ਸਭਾਪੰਜਾਬੀ ਨਾਵਲਸਵਾਮੀ ਵਿਵੇਕਾਨੰਦਪੰਜਾਬੀ ਕੈਲੰਡਰਭਾਰਤ ਦੀ ਸੰਵਿਧਾਨ ਸਭਾਜਗਰਾਵਾਂ ਦਾ ਰੋਸ਼ਨੀ ਮੇਲਾਇੱਕ ਕੁੜੀ ਜੀਹਦਾ ਨਾਮ ਮੁਹਬੱਤਅਮੀਰ ਖ਼ੁਸਰੋਨਿੱਕੀ ਕਹਾਣੀਗ਼ਦਰ ਲਹਿਰਪੰਜਾਬੀ ਨਾਟਕਮਾਈ ਭਾਗੋਸਰੀਰ ਦੀਆਂ ਇੰਦਰੀਆਂਧਰਤੀ ਦਾ ਇਤਿਹਾਸਜਾਮਨੀਭਾਈ ਅਮਰੀਕ ਸਿੰਘਮਲੇਰੀਆਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਵਿਆਕਰਨਿਕ ਸ਼੍ਰੇਣੀਵਿਸਾਖੀਨਾਮਗੁਰੂਦੁਆਰਾ ਸ਼ੀਸ਼ ਗੰਜ ਸਾਹਿਬਸ਼ਰਧਾਂਜਲੀਆਤਮਜੀਤਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸੁਰਜੀਤ ਪਾਤਰਪੰਜਾਬੀ ਵਾਰ ਕਾਵਿ ਦਾ ਇਤਿਹਾਸਬਲਦੇਵ ਸਿੰਘ ਧਾਲੀਵਾਲਜਾਦੂ-ਟੂਣਾਨਨਕਾਣਾ ਸਾਹਿਬਸਾਹਿਤ ਅਤੇ ਮਨੋਵਿਗਿਆਨ🡆 More