ਭਾਰਤ ਗਣਤੰਤਰ ਦਿਵਸ

ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਆਫ਼ ਇੰਡੀਆ ਐਕਟ (1935) ਦੀ ਜਗ੍ਹਾ ਉੱਤੇ ਅਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਹ ਉਹ ਦਿਹਾੜਾ ਹੈ, ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ ਵਡੇਰਿਆਂ ਦੇ ਕੀਤੇ ਗਏ ਕੰਮਾਂ ਨੂੰ ਸ਼ੁਕਰਾਨੇ ਨਾਲ ਚੇਤੇ ਕਰਦੇ ਹਨ ਜਿਹਨਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜਤ ਮਾਣ ਅਤੇ ਸੰਵਿਧਾਨ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ।

ਗਣਤੰਤਰ ਦਿਵਸ
ਭਾਰਤ ਗਣਤੰਤਰ ਦਿਵਸ
ਮਦਰਾਸ ਰੈਜਮੈਂਟ ਭਾਰਤੀ ਫੌਜ ਦੇ ਜਵਾਨ 2004 ਗਣਤੰਤਰ ਦਿਵਸ ਪਰੇਡ ਸਮੇਂ
ਮਨਾਉਣ ਵਾਲੇਭਾਰਤ
ਜਸ਼ਨਪਰੇਡ, ਸਕੂਲਾਂ ਵਿੱਚ ਮਿਠਾਈਆਂ ਵੰਡਣਾ ਅਤੇ ਸੱਭਿਆਚਾਰਕ ਨਾਚ
ਸ਼ੁਰੂਆਤ26 ਜਨਵਰੀ
ਅੰਤ26 ਜਨਵਰੀ
ਮਿਤੀ26 ਜਨਵਰੀ
ਬਾਰੰਬਾਰਤਾਸਾਲਾਨਾ
ਭਾਰਤ ਗਣਤੰਤਰ ਦਿਵਸ
ਰਾਸ਼ਟਰਪਤੀ ਭਵਨ

ਇਹ ਭਾਰਤ ਦੀਆਂ ਤਿੰਨ ਰਾਸ਼ਟਰੀ ਛੁੱਟੀਆਂ ਵਿੱਚੋਂ ਇੱਕ ਹੈ, ਬਾਕੀ ਦੋ ਸੁਤੰਤਰਤਾ ਦਿਵਸ (ਭਾਰਤ) ਅਤੇ ਗਾਂਧੀ ਜਯੰਤੀ ਹਨ।

ਪਹਿਲਾ ਗਣਤੰਤਰ ਦਿਵਸ

ਬਰਤਾਨਵੀ ਰਾਜ ਤੋਂ ਬਾਅਦ, ਜਦੋਂ ਆਜ਼ਾਦ ਹੋਏ ਭਾਰਤ ਨੇ 26 ਜਨਵਰੀ ਨੂੰ ‘‘ਪ੍ਰਭੂਸੱਤਾ ਸੰਪੰਨ, ਜਮਹੂਰੀ ਗਣਰਾਜ’’ ਦਾ ਨਾਮ ਗ੍ਰਹਿਣ ਕੀਤਾ ਸੀ, ਤਾਂ ਇੱਕ ਵਾਇਸਰਾਏ ਦੇ ਨਾਮ ’ਤੇ ਬਣੇ ਇੱਕ ਸਟੇਡੀਅਮ ਵਿੱਚ ਇਹ ਜਸ਼ਨ ਹੋਏ ਸਨ ਤੇ ਉਦੋਂ ਹੀ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਿਆ ਸੀ। ਭਾਰਤ ਦੀ ਆਜ਼ਾਦੀ ਦੀ ਲਹਿਰ ਮਗਰੋਂ ਆਜ਼ਾਦ ਮੁਲਕ ਵਜੋਂ ਸਥਾਪਤ ਹੋਣ ਬਾਰੇ ਘਟਨਾਵਾਂ ਦੀ ਲੜੀ ਬੜੀ ਹੀ ਦਿਲਚਸਪ ਹੈ। ਵੀਰਵਾਰ, 26 ਜਨਵਰੀ 1950 ਨੂੰ ਗਵਰਨਮੈਂਟ ਹਾਊਸ ਦੇ ਰੌਸ਼ਨੀ ਨਾਲ ਚਮਚਮਾਉਂਦੇ ਗੁੰਬਦਾਂ ਵਾਲੇ ਦਰਬਾਰ ਹਾਲ ਵਿੱਚ 10 ਵੱਜ ਕੇ 18 ਮਿੰਟ ’ਤੇ ਭਾਰਤ ਨੂੰ ਪ੍ਰਭੂਸੱਤਾ ਸੰਪੰਨ ਜਮਹੂਰੀ ਗਣਰਾਜ ਐਲਾਨਿਆ ਗਿਆ। ਛੇ ਮਿੰਟ ਮਗਰੋਂ ਡਾ. ਰਾਜਿੰਦਰ ਪ੍ਰਸਾਦ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਭਾਗਾਂ ਭਰੇ ਮੌਕੇ ’ਤੇ 10:30 ਵਜੇ ਤੋਂ ਥੋੜ੍ਹੇ ਕੁ ਸਮੇਂ ਮਗਰੋਂ 31 ਤੋਪਾਂ ਦੀ ਸਲਾਮੀ ਨਾਲ ਇਹ ਐਲਾਨ ਕੀਤਾ ਗਿਆ। ਇੱਕ ਬੇਹੱਦ ਪ੍ਰਭਾਵਸ਼ਾਲੀ ਸਹੁੰ ਚੁੱਕ ਰਸਮ ਮੌਕੇ ਸੇਵਾਮੁਕਤ ਹੋ ਰਹੇ ਗਵਰਨਰ-ਜਨਰਲ ਸੀ ਰਾਜਾਗੋਪਾਲ ਨੇ ਰਿਪਬਲਿਕ ਆਫ ਇੰਡੀਆ- ਭਾਰਤ ਦਾ ਐਲਾਨਨਾਮਾ ਪੜ੍ਹਿਆ। ਫਿਰ ਰਾਸ਼ਟਰਪਤੀ ਨੇ ਸਹੁੰ ਚੁੱਕੀ ਤੇ ਆਪਣਾ ਸੰਖੇਪ ਜਿਹਾ ਭਾਸ਼ਨ ਪਹਿਲਾਂ ਹਿੰਦੀ ਭਾਸ਼ਾ ਵਿੱਚ ਤੇ ਫਿਰ ਅੰਗਰੇਜ਼ੀ ਭਾਸ਼ਾ ਵਿੱਚ ਦਿੱਤਾ।


ਸਹੀ 2:30 ਵਜੇ ਬਾਅਦ ਦੁਪਹਿਰ ਰਾਸ਼ਟਰਪਤੀ, ਗਵਰਨਮੈਂਟ ਹਾਊਸ (ਹੁਣ ਰਾਸ਼ਟਰਪਤੀ ਭਵਨ) ਵਿੱਚ ਇੱਕ 35 ਸਾਲ ਪੁਰਾਣੀ ਪਰ ਮੌਕੇ ’ਤੇ ਸ਼ਿੰਗਾਰੀ ਹੋਈ ਵਿਸ਼ੇਸ਼ ਬੱਘੀ ਵਿੱਚ ਬਾਹਰ ਆਏ।

ਭਾਰਤ ਗਣਤੰਤਰ ਦਿਵਸ 
1950 ਵਿੱਚ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਪਹਿਲੀ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਿਲ ਹੋਣ ਸਮੇਂ (ਬੱਘੀ 'ਤੇ ਸਵਾਰ ਵਿਖਾਈ ਦੇ ਰਹੇ ਹਨ)

ਇਸ ਬੱਘੀ ਨੂੰ ਛੇ ਹੱਟੇ-ਕੱਟੇ ਆਸਟਰੇਲਿਆਈ ਘੋੜੇ ਜੋੜੇ ਹੋਏ ਸਨ ਤੇ ਰਾਸ਼ਟਰਪਤੀ ਦੇ ਬਾਡੀਗਾਰਡ ਇਸ ਨੂੰ ਐਸਕਾਰਟ ਕਰ ਰਹੇ ਸਨ। ਇਰਵਿਨ ਸਟੇਡੀਅਮ (ਹੁਣ ਨੈਸ਼ਨਲ ਸਟੇਡੀਅਮ) ਜੈ-ਜੈਕਾਰ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਸੀ ਤੇ ਲੋਕ ਰੁੱਖਾਂ, ਇਮਾਰਤਾਂ ਤੇ ਜੋ ਸੰਭਵ ਥਾਵਾਂ ਸਨ, ’ਤੇ ਚੜ੍ਹ ਕੇ ਖੁਸ਼ੀ ਵਿੱਚ ਜੈ-ਜੈਕਾਰ ਕਰ ਰਹੇ ਸਨ। ਰਾਸ਼ਟਰਪਤੀ ਹੱਥ ਜੋੜ ਕੇ ਇਨ੍ਹਾਂ ਦਾ ਹੁੰਗਾਰਾ ਭਰ ਰਹੇ ਸਨ। ਪੂਰੇ 3:45 ਵਜੇ ਇਹ ਬੱਘੀ ਇਰਵਿਨ ਸਟੇਡੀਅਮ ਵਿੱਚ ਪੁੱਜੀ ਜਿੱਥੇ 3000 ਅਫਸਰ ਤੇ ਤਿੰਨੇ ਭਾਰਤੀ ਸੈਨਾਵਾਂ ਦੇ ਦੋ ਜਰਨੈਲ ਤੇ ਪੁਲੀਸ ਰਸਮੀ ਪਰੇਡ ਲਈ ਤਣੇ ਹੋਏ ਸਨ। ਸੱਤ ਮਾਸ ਬੈਂਡ ਵਾਲੇ ਪੁਲੀਸ ਤੇ ਫੌਜੀ ਬਲਾਂ ਨੇ ਉਸ ਸਮੇਂ ਕਮਾਲ ਦਾ ਦ੍ਰਿਸ਼ ਪੇਸ਼ ਕੀਤਾ ਸੀ। ਭਾਰਤ ਦੀ ਪਹਿਲੀ ਫੋਟੋ ਪੱਤਰਕਾਰ ਹੋਮਾਇਵਿਆਰਵਾਲਾ ਵੱਲੋਂ ਇਸ ਸਮੇਂ ਦੀਆਂ ਖਿੱਚੀਆਂ ਤਸਵੀਰਾਂ ਵੀ ਇਤਿਹਾਸਕ ਹਨ। ਸਟੇਡੀਅਮ ਵਿੱਚ ਪੁਰਾਣੇ ਕਿਲੇ ਦੇ ਪਿਛੋਕੜ ਵਿੱਚ ਮਾਰਚ ਕਰਦੇ ਸੈਨਿਕ, ਸਹੁੰ ਚੁੱਕਦੇ ਡਾ. ਰਾਜਿੰਦਰ ਪ੍ਰਸਾਦ (ਹੁਣ ਦੇ ਵਿਜੇ ਚੌਕ ਵਿੱਚ ਬਿਨਾਂ ਕਿਸੇ ਸੁਰੱਖਿਆ ਦੇ) ਅੱਜ ਵੀ ਉਨ੍ਹਾਂ ਪਲਾਂ ਦੀ ਵਿਲੱਖਣ ਦਾਸਤਾਂ ਬਿਆਨਦੇ ਹਨ।

ਗਣਤੰਤਰ ਦਿਵਸ ਮੌਕੇ ਸ਼ਾਮਿਲ ਹੋਏ ਮਹਿਮਾਨ

ਭਾਰਤ ਗਣਤੰਤਰ ਦਿਵਸ 
ਯੂਗੋਸਲਾਵਿਆ ਨੂੰ ਇਸ ਵਿੱਚ ਨਹੀਂ ਦਰਸਾਇਆ ਗਿਆ
     5 ਵਾਰ (ਫ਼ਰਾਂਸ)      4 ਵਾਰ (ਭੂਟਾਨ)      3 ਵਾਰ (ਮਾਰੀਸ਼ਸ, ਰੂਸ/ਯੂ.ਐੱਸ.ਐੱਸ.ਆਰ.)      2 ਵਾਰ (ਬ੍ਰਾਜ਼ੀਲ, ਇੰਡੋਨੇਸ਼ੀਆ, ਨੇਪਾਲ, ਨਾਈਜੀਰੀਆ, ਪਾਕਿਸਤਾਨ, ਸ੍ਰੀ ਲੰਕਾ, ਯੂ.ਕੇ.)      1 ਵਾਰ      0 ਵਾਰ

ਗੈਲਰੀ

ਹੋਰ ਵੇਖੋ

ਹਵਾਲੇ

Tags:

ਭਾਰਤ ਗਣਤੰਤਰ ਦਿਵਸ ਪਹਿਲਾ ਗਣਤੰਤਰ ਦਿਵਸਭਾਰਤ ਗਣਤੰਤਰ ਦਿਵਸ ਗਣਤੰਤਰ ਦਿਵਸ ਮੌਕੇ ਸ਼ਾਮਿਲ ਹੋਏ ਮਹਿਮਾਨਭਾਰਤ ਗਣਤੰਤਰ ਦਿਵਸ ਗੈਲਰੀਭਾਰਤ ਗਣਤੰਤਰ ਦਿਵਸ ਹੋਰ ਵੇਖੋਭਾਰਤ ਗਣਤੰਤਰ ਦਿਵਸ ਹਵਾਲੇਭਾਰਤ ਗਣਤੰਤਰ ਦਿਵਸ26 ਜਨਵਰੀਗਣਰਾਜਗਵਰਨਮੈਂਟ ਆਫ਼ ਇੰਡੀਆ ਐਕਟ 1935ਭਾਰਤਭਾਰਤ ਦਾ ਸੰਵਿਧਾਨ

🔥 Trending searches on Wiki ਪੰਜਾਬੀ:

ਵਿਆਹਪਲਾਸੀ ਦੀ ਲੜਾਈਭਾਰਤ ਦਾ ਰਾਸ਼ਟਰਪਤੀਸੂਬਾ ਸਿੰਘਜ਼ੈਦ ਫਸਲਾਂਰਸ (ਕਾਵਿ ਸ਼ਾਸਤਰ)ਅੰਗਰੇਜ਼ੀ ਭਾਸ਼ਾ ਦਾ ਇਤਿਹਾਸਬੜੂ ਸਾਹਿਬਪਿਆਰਮਨੁੱਖੀ ਸਰੀਰਛੰਦਗੁਰਦਿਆਲ ਸਿੰਘਨਵਤੇਜ ਸਿੰਘ ਪ੍ਰੀਤਲੜੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਅਕਾਲ ਤਖ਼ਤਸ੍ਰੀ ਚੰਦਦਲਿਤਅੰਤਰਰਾਸ਼ਟਰੀ ਮਜ਼ਦੂਰ ਦਿਵਸਭੀਮਰਾਓ ਅੰਬੇਡਕਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਭੰਗੜਾ (ਨਾਚ)ਪੰਜਾਬ, ਭਾਰਤ ਦੇ ਜ਼ਿਲ੍ਹੇਰਾਜਾ ਸਾਹਿਬ ਸਿੰਘਵੈੱਬ ਬਰਾਊਜ਼ਰਅੰਮ੍ਰਿਤਸਰਮਾਝੀਏਡਜ਼ਫੌਂਟਭਗਤ ਰਵਿਦਾਸਟਾਹਲੀਖ਼ਾਲਸਾਕੋਕੀਨਤੁਲਸੀ ਦਾਸਰਬਿੰਦਰਨਾਥ ਟੈਗੋਰਮੋਹਨ ਸਿੰਘ ਦੀਵਾਨਾਮਾਲਵਾ (ਪੰਜਾਬ)ਲੈਸਬੀਅਨਤਰਨ ਤਾਰਨ ਸਾਹਿਬਸਿਕੰਦਰ ਮਹਾਨਵਾਰਤਕਦੁੱਧਅਰੁਣਾਚਲ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨਰਾਜਪਾਲ (ਭਾਰਤ)ਸ਼ਿਵਾ ਜੀਮੰਡਵੀ2020-2021 ਭਾਰਤੀ ਕਿਸਾਨ ਅੰਦੋਲਨਦਸਮ ਗ੍ਰੰਥਬੋਲੇ ਸੋ ਨਿਹਾਲਗ਼ਜ਼ਲਜਪੁਜੀ ਸਾਹਿਬਬਰਾੜ ਤੇ ਬਰਿਆਰਚਮਕੌਰ ਸਾਹਿਬਗ੍ਰਹਿਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਦਲੀਪ ਸਿੰਘਕਬੀਰਅਲਬਰਟ ਆਈਨਸਟਾਈਨਨਰਿੰਦਰ ਮੋਦੀਵਾਰਗੁੁਰਦੁਆਰਾ ਬੁੱਢਾ ਜੌਹੜਦਹਿੜੂਭਾਈ ਮਨੀ ਸਿੰਘਬੱਲਰਾਂਭਾਈ ਗੁਰਦਾਸ ਦੀਆਂ ਵਾਰਾਂਸੁਖਬੀਰ ਸਿੰਘ ਬਾਦਲਭੰਗਾਣੀ ਦੀ ਜੰਗਕੀਰਤਪੁਰ ਸਾਹਿਬਜਰਗ ਦਾ ਮੇਲਾਰੈੱਡ ਕਰਾਸਸਤਿ ਸ੍ਰੀ ਅਕਾਲਬਾਜ਼🡆 More