ਖੇਡ

ਖੇਡ (ਜਾਂ ਖੇਡਾਂ) ਆਮ ਤੌਰ ਉੱਤੇ ਮੁਕਾਬਲਾਪ੍ਰਸਤ ਅਤੇ ਸਰੀਰਕ ਕੰਮ-ਕਾਜ ਦੀਆਂ ਸਾਰੀਆਂ ਕਿਸਮਾਂ ਹੁੰਦੀਆਂ ਹਨ ਜਿਸ ਦਾ ਮੁੱਖ ਟੀਚਾ, ਬੇਕਾਇਦਾ ਜਾਂ ਜੱਥੇਬੰਦਕ ਹਿੱਸੇਦਾਰੀ ਰਾਹੀਂ, ਸਰੀਰਕ ਯੋਗਤਾ ਅਤੇ ਮੁਹਾਰਤ ਨੂੰ ਕਾਇਮ ਰੱਖਣਾ ਜਾਂ ਸੁਧਾਰਨਾ ਹੁੰਦਾ ਹੈ ਅਤੇ ਨਾਲ਼ ਹੀ ਨਾਲ਼ ਹਿੱਸੇਦਾਰਾਂ ਅਤੇ ਕਈ ਵਾਰ ਦਰਸ਼ਕਾਂ ਨੂੰ ਮਨੋਰੰਜਨ ਮੁਹੱਈਆ ਕਰਵਾਉਣਾ ਵੀ। ਦੁਨੀਆ ਵਿੱਚ ਸੈਂਕੜੇ ਖੇਡਾਂ ਹਨ, ਕੁਝ ਜਿਹਨਾਂ ਵਿੱਚ ਸਿਰਫ਼ ਦੋ ਮੁਕਾਬਲੇਬਾਜ਼ ਲੁੜੀਂਦੇ ਹੋਣ ਅਤੇ ਕੁਝ ਜਿਹਨਾਂ ਵਿੱਚ ਇੱਕੋ ਵਾਰ ਸੈਂਕੜੇ ਲੋਕ ਖੇਡ ਸਕਣ, ਭਾਵੇਂ ਜੋਟੀ ਵਜੋਂ ਜਾਂ ਕੱਲ੍ਹਮ-ਕੱਲੇ।

ਖੇਡ
ਬਚਪਨ ਵਿੱਚ ਖੇਡਾਂ। ਉੱਤੇ ਵਿਖਾਈ ਗਈ ਫੁੱਟਬਾਲ ਇੱਕ ਜੋਟੀਦਾਰ ਖੇਡ ਹੈ ਜਿਸ ਵਿੱਚ ਸਰੀਰਕ ਤੰਦਰੁਸਤੀ ਅਤੇ ਸਮਾਜਕ ਮੇਲਜੋਲ ਦੀ ਜਾਚ ਨੂੰ ਸੁਆਰਨ ਦਾ ਮੌਕਾ ਮਿਲਦਾ ਹੈ।

ਆਮ ਤੌਰ ਉੱਤੇ ਖੇਡਾਂ ਕਈ ਅਸੂਲਾਂ ਜਾਂ ਰੀਤੀ-ਰਿਵਾਜਾਂ ਦੇ ਵੱਸ ਹੁੰਦੀਆਂ ਹਨ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਮੁਕਾਬਲਾ ਨਿਰਪੱਖ ਅਤੇ ਬੇਦਾਗ਼ ਹੋਵੇ ਅਤੇ ਜੇਤੂ ਦੇ ਹੱਕ ਵਿੱਚ ਫ਼ੈਸਲਾ ਅਟੱਲ ਜਾਂ ਇੱਕਸੁਰ ਰਹਿ ਸਕੇ। ਜਿੱਤਣ ਦੀ ਕਿਰਿਆ ਦਾ ਪਤਾ ਸਰੀਰਕ ਵਾਕਿਆਂ ਤੋਂ, ਜਿਵੇਂ ਕਿ ਗੋਲ ਮਾਰਨੇ ਜਾਂ ਸਭ ਤੋਂ ਪਹਿਲਾਂ ਲਕੀਰ ਟੱਪਣੀ, ਜਾਂ ਫੇਰ ਜੱਜਾਂ ਵੱਲੋਂ ਖੇਡ ਦੇ ਕੌਤਕ ਵੇਖ ਕੇ ਲਾਇਆ ਜਾ ਸਕਦਾ ਹੈ ਜਿਹਨਾਂ ਵਿੱਚ ਤਕਨੀਕੀ ਮੁਹਾਰਤ ਜਾਂ ਹੁਨਰੀ ਛਾਪ ਵਰਗੇ ਬਾਹਰਮੁਖੀ ਜਾਂ ਅੰਤਰਮੁਖੀ ਮਾਪਦੰਡ ਸ਼ਾਮਲ ਹਨ।

ਜੱਥੇਬੰਦਕ ਖੇਡਾਂ ਵਿੱਚ ਅਦਾਕਾਰੀ ਦੇ ਰਿਕਾਰਡ ਰੱਖੇ ਜਾਂਦੇ ਹਨ ਅਤੇ ਮਸ਼ਹੂਰ ਖੇਡਾਂ ਵਿੱਚ ਇਸ ਜਾਣਕਾਰੀ ਦਾ ਐਲਾਨ ਖੁੱਲ੍ਹੇ ਰੂਪ ਵਿੱਚ ਜਾਂ ਖੇਡ ਖ਼ਬਰਾਂ ਵਿੱਚ ਕੀਤਾ ਜਾ ਸਕਦਾ ਹੈ। ਇਸ ਤੋਂ ਛੁੱਟ, ਖੇਡਾਂ ਗ਼ੈਰ-ਹਿੱਸੇਦਾਰਾਂ ਵਾਸਤੇ ਮਨੋਰੰਜਨ ਅਤੇ ਦਿਲ-ਪਰਚਾਵੇ ਦਾ ਇੱਕ ਮੁੱਖ ਸਰੋਤ ਹੁੰਦੀਆਂ ਹਨ। ਦਰਸ਼ਕੀ ਖੇਡਾਂ ਵਿੱਚ ਠਾਠਾਂ ਮਾਰਦੀਆਂ ਭੀੜਾਂ ਪੁੱਜਦੀਆਂ ਹਨ ਅਤੇ ਪ੍ਰਸਾਰਨ ਰਾਹੀਂ ਇਹ ਹੋਰ ਵੀ ਪਸਰੇ ਹੋਏ ਸਰੋਤਿਆਂ ਤੱਕ ਪਹੁੰਚਦੀਆਂ ਹਨ।

ਏ.ਟੀ. ਕਰਨੀ, ਇੱਕ ਸਲਾਹਕਾਰ ਕੰਪਨੀ, ਮੁਤਾਬਕ ਸੰਸਾਰਕ ਖੇਡ ਸਨਅਤ ਦਾ 2013 ਤੱਕ ਕੁੱਲ ਮੁੱਲ $620 ਅਰਬ ਸੀ।

ਹਵਾਲੇ

ਅੱਗੇ ਪੜ੍ਹੋ

  • ਮਾਈਕਲ ਮੈਂਡਲ ਵੱਲੋਂ The Meaning of Sports (ਖੇਡਾਂ ਦਾ ਮਤਲਬ) (PublicAffairs,।SBN 1-58648-252-1)।
  • ਖੇਡ ਫ਼ਲਸਫ਼ੇ ਦਾ ਰਸਾਲਾ
  • Sullivan, George. The Complete Sports Dictionary. New York: Scholastic Book Services, 1979. 199 p.।SBN 0-590-05731-6

ਬਾਹਰਲੇ ਜੋੜ

Tags:

ਮਨੋਰੰਜਨ

🔥 Trending searches on Wiki ਪੰਜਾਬੀ:

ਸੋਨਾਲੁੱਡੀਪੰਜਾਬੀ ਵਿਆਹ ਦੇ ਰਸਮ-ਰਿਵਾਜ਼ਦਲੀਪ ਕੌਰ ਟਿਵਾਣਾਪ੍ਰਿਅੰਕਾ ਚੋਪੜਾਅਕਬਰਨਰਕਗੁਰਦੁਆਰਾ ਬਾਓਲੀ ਸਾਹਿਬਗੂਰੂ ਨਾਨਕ ਦੀ ਪਹਿਲੀ ਉਦਾਸੀਅਨੰਦ ਕਾਰਜਚਿੱਟਾ ਲਹੂਇਤਿਹਾਸਧਨੀ ਰਾਮ ਚਾਤ੍ਰਿਕਸੁਜਾਨ ਸਿੰਘਵਿਧਾਗਿੱਧਾਅਕਾਲ ਤਖ਼ਤ ਦੇ ਜਥੇਦਾਰਖੇਤੀਬਾੜੀਖ਼ਾਲਸਾਅੰਬਭਾਰਤ ਦਾ ਚੋਣ ਕਮਿਸ਼ਨਗਣਤੰਤਰ ਦਿਵਸ (ਭਾਰਤ)ਗੁਰਦੁਆਰਿਆਂ ਦੀ ਸੂਚੀਰਸ (ਕਾਵਿ ਸ਼ਾਸਤਰ)ਪਾਕਿਸਤਾਨਗੁਰੂ ਹਰਿਗੋਬਿੰਦਬੁੱਲ੍ਹੇ ਸ਼ਾਹਸਤਿੰਦਰ ਸਰਤਾਜਰਹਿਰਾਸਗੱਤਕਾਸਿਮਰਨਜੀਤ ਸਿੰਘ ਮਾਨਭਾਸ਼ਾ ਪਰਿਵਾਰਮਲੇਰੀਆਕੇਂਦਰੀ ਸੈਕੰਡਰੀ ਸਿੱਖਿਆ ਬੋਰਡਲੋਕ ਸਭਾ ਹਲਕਿਆਂ ਦੀ ਸੂਚੀਪੰਜਾਬ, ਭਾਰਤਗੁੱਲੀ ਡੰਡਾ (ਨਦੀਨ)ਭਾਰਤ ਦਾ ਆਜ਼ਾਦੀ ਸੰਗਰਾਮਗੁਰੂ ਅਰਜਨਪੰਜਾਬ ਲੋਕ ਸਭਾ ਚੋਣਾਂ 2024ਪ੍ਰਦੂਸ਼ਣਕੁੰਮੀਪੰਜਾਬੀ ਭਾਸ਼ਾਪਹਿਰਾਵਾ18 ਅਪ੍ਰੈਲਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਵਿਸ਼ਵਕੋਸ਼ਏਕਾਦਸੀ ਮਹਾਤਮਗੁਰੂ ਨਾਨਕ ਜੀ ਗੁਰਪੁਰਬਗੁਰੂ ਗ੍ਰੰਥ ਸਾਹਿਬਗੁਰੂ ਗੋਬਿੰਦ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬੀ ਇਕਾਂਗੀ ਦਾ ਇਤਿਹਾਸਨਾਟਕ (ਥੀਏਟਰ)ਏ. ਪੀ. ਜੇ. ਅਬਦੁਲ ਕਲਾਮਮਹਾਂਰਾਣਾ ਪ੍ਰਤਾਪਪਾਣੀ ਦੀ ਸੰਭਾਲਸ਼ਰੀਂਹਅੱਧ ਚਾਨਣੀ ਰਾਤ (ਫ਼ਿਲਮ)ਸੀਰੀਆਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਆਧੁਨਿਕਤਾਵਾਦਵਿਸਾਖੀਬਿਲਸਮਾਜਕ ਪਰਿਵਰਤਨਪਰੰਪਰਾਮਨੋਵਿਗਿਆਨਦੇਬੀ ਮਖਸੂਸਪੁਰੀਨਾਭਾਪਿੰਡਹੀਰਾ ਸਿੰਘ ਦਰਦਰੂਸੀ ਰੂਪਵਾਦਚੋਣਪੰਜਾਬੀ ਕਹਾਣੀ🡆 More