ਪੰਜਾਬ, ਭਾਰਤ: ਭਾਰਤ ਦਾ ਇੱਕ ਰਾਜ

ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤ‍ਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।

ਪੰਜਾਬ
ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ
ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ
ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ
ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ
ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ
ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ
ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ
ਪੰਜਾਬ ਦਾ ਅਧਿਕਾਰਤ ਚਿੰਨ੍ਹ
Etymology: ਪੰਜ ਦਰਿਆਵਾਂ ਦੀ ਧਰਤੀ
ਪੰਜਾਬ ਨੂੰ ਦਰਸਾਉਂਦਾ ਭਾਰਤ ਦਾ ਨਕਸ਼ਾ
ਪੰਜਾਬ ਦੀ ਭਾਰਤ ਵਿੱਚ ਸਥਿਤੀ
ਗੁਣਕ: 30°47′N 75°50′E / 30.79°N 75.84°E / 30.79; 75.84
ਦੇਸ਼ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ ਭਾਰਤ
ਖੇਤਰਉੱਤਰ ਭਾਰਤ
ਪਹਿਲਾਂਪੂਰਬੀ ਪੰਜਾਬ
ਪੈਪਸੂ
ਗਠਨ1 ਨਵੰਬਰ 1966
ਰਾਜਧਾਨੀਚੰਡੀਗੜ੍ਹ
ਸਭ ਤੋਂ ਵੱਡਾ ਸ਼ਹਿਰਲੁਧਿਆਣਾ
ਜ਼ਿਲ੍ਹੇ23
ਸਰਕਾਰ
 • ਬਾਡੀਪੰਜਾਬ ਸਰਕਾਰ
 • ਰਾਜਪਾਲਬਨਵਾਰੀਲਾਲ ਪੁਰੋਹਿਤ
 • ਮੁੱਖ ਮੰਤਰੀਭਗਵੰਤ ਮਾਨ (ਆਪ)
ਵਿਧਾਨਪਾਲਿਕਾਇੱਕ ਸਦਨੀ
 • ਵਿਧਾਨ ਸਭਾਪੰਜਾਬ ਵਿਧਾਨ ਸਭਾ (117 ਸੀਟਾਂ)
ਰਾਸ਼ਟਰੀ ਸੰਸਦਭਾਰਤ ਦਾ ਸੰਸਦ
 • ਉੱਪਰਲਾ ਸਦਨ7 ਸੀਟਾਂ
 • ਹੇਠਲਾ ਸਦਨ13 ਸੀਟਾਂ
ਹਾਈਕੋਰਟਪੰਜਾਬ ਅਤੇ ਹਰਿਆਣਾ ਹਾਈਕੋਰਟ
ਖੇਤਰ
 • ਕੁੱਲ50,362 km2 (19,445 sq mi)
 • ਰੈਂਕ20ਵਾਂ
ਉੱਚਾਈ
300 m (1,000 ft)
Highest elevation
(ਨੈਣਾ ਦੇਵੀ ਰੇਂਜ)
1,000 m (3,000 ft)
Lowest elevation
(ਦੱਖਣੀ ਪੱਛਮੀ ਪਾਸੇ)
105 m (344 ft)
ਆਬਾਦੀ
 (2011)
 • ਕੁੱਲ2,77,43,338
 • ਰੈਂਕ16ਵਾਂ
 • ਘਣਤਾ550/km2 (1,400/sq mi)
 • ਸ਼ਹਿਰੀ
37.48%
 • ਪੇਂਡੂ
62.52%
ਵਸਨੀਕੀ ਨਾਂਪੰਜਾਬੀ
ਭਾਸ਼ਾ
 • ਅਧਿਕਾਰਤਪੰਜਾਬੀ
ਜੀਡੀਪੀ
 • ਕੁੱਲ (2023-24)Increase6.98 trillion (US$87 billion)
 • ਰੈਂਕ16ਵਾਂ
 • ਪ੍ਰਤੀ ਵਿਅਕਤੀNeutral increase1,51,367 (US$1,900) (17ਵਾਂ)
ਸਮਾਂ ਖੇਤਰਯੂਟੀਸੀ+05:30 (IST)
ISO 3166 ਕੋਡIN-PB
ਵਾਹਨ ਰਜਿਸਟ੍ਰੇਸ਼ਨPB
ਐੱਚਡੀਆਈ (2019)Neutral increase 0.724 ਉੱਚਾ (9ਵਾਂ)
ਸਾਖਰਤਾ (2011)Increase 75.84% (21ਵਾਂ)
ਲਿੰਗ ਅਨੁਪਾਤ (2021)938/1000 (25ਵਾਂ)
ਵੈੱਬਸਾਈਟpunjab.gov.in
ਪੰਜਾਬ ਦੇ ਪ੍ਰਤੀਕ
ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ
ਪੰਛੀਉੱਤਰੀ ਗੋਸ਼ਾਕ
ਫੁੱਲਗਲੈਡੀਓਲਸ
ਥਣਧਾਰੀਕਾਲਾ ਹਿਰਨ, ਸਿੰਧ ਦਰਿਆ ਡਾਲਫਿਨ
ਰੁੱਖਟਾਹਲੀ
State highway mark
ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ
State highway of ਪੰਜਾਬ
PB SH1 - PB SH41
ਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਕਾਂ ਦੀ ਸੂਚੀ

1947 ਵਿਚ ਭਾਰਤ ਦੀ ਵੰਡ ਤੋਂ ਬਾਅਦ ਬਰਤਾਨਵੀ ਭਾਰਤ ਦੇ ਪੰਜਾਬ ਸੂਬੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡਿਆ ਗਿਆ ਸੀ। 1966 ਵਿੱਚ ਭਾਰਤੀ ਪੰਜਾਬ ਦੀ ਮੁੜ ਵੰਡ ਹੋਈ ਸੀ। ਇਸ ਦੇ ਤਿੰਨ ਹਿੱਸੇ ਕੀਤੇ ਗਏ ਅਤੇ ਨਤੀਜੇ ਵਜੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਂਦ ਵਿੱਚ ਆਏ ਅਤੇ ਪੰਜਾਬ ਬਣਿਆ। ਇਹ ਭਾਰਤ ਦਾ ਇਕੱਲਾ ਸੂਬਾ ਹੈ ਜਿੱਥੇ ਸਿੱਖ ਬਹੁਮਤ (59%) ਵਿੱਚ ਹਨ।

ਯੂਨਾਨੀ ਲੋਕ ਪੰਜਾਬ ਨੂੰ ਪੈਂਟਾਪੋਟਾਮੀਆ ਨਾਂ ਨਾਲ ਜਾਣਦੇ ਸਨ ਜੋ ਕਿ ਪੰਜ ਇਕੱਠੇ ਹੁੰਦੇ ਦਰਿਆਵਾਂ ਦਾ ਅੰਦਰੂਨੀ ਡੈਲਟਾ ਹੈ। ਪਾਰਸੀਆਂ ਦੇ ਪਵਿੱਤਰ ਗ੍ਰੰਥ ਅਵੈਸਟਾ ਵਿੱਚ ਪੰਜਾਬ ਖੇਤਰ ਨੂੰ ਪੁਰਾਤਨ ਹਪਤਾ ਹੇਂਦੂ ਜਾਂ ਸਪਤ-ਸਿੰਧੂ (ਸੱਤ ਦਰਿਆਵਾਂ ਦੀ ਧਰਤੀ) ਨਾਲ ਜੋੜਿਆ ਜਾਂਦਾ ਹੈ। ਬਰਤਾਨਵੀ ਲੋਕ ਇਸ ਨੂੰ " ਪਰੱਸ਼ੀਆ" ਕਹਿ ਕੇ ਬੁਲਾਉਂਦੇ ਸਨ। ਇਤਿਹਾਸਕ ਤੌਰ 'ਤੇ ਪੰਜਾਬ ਯੂਨਾਨੀਆਂ, ਮੱਧ ਏਸ਼ੀਆਈਆਂ, ਅਫ਼ਗਾਨੀਆਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼-ਦੁਆਰ ਰਿਹਾ ਹੈ।

ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਖੇਤੀਬਾੜੀ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਹੈ। ਕਣਕ ਦੀ ਸਭ ਤੋਂ ਵੱਧ ਪੈਦਾਵਾਰ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹੁੰਦੀ ਹੈ। ਪੰਜਾਬ ਵਿੱਚ ਏਸ਼ਿਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਹੈ। ਪੰਜਾਬ ਵਿੱਚ ਹੋਰ ਵੀ ਪ੍ਰਮੁੱਖ ਉਦਯੋਗ: ਵਿਗਿਆਨਕ ਸਾਜ਼ਾਂ, ਖੇਤੀਬਾੜੀ, ਖੇਡ ਅਤੇ ਬਿਜਲੀ ਸੰਬੰਧੀ ਮਾਲ, ਸਿਲਾਈ ਮਸ਼ੀਨਾਂ, ਮਸ਼ੀਨ ਸੰਦਾਂ, ਸਟਾਰਚ, ਸਾਈਕਲਾਂ, ਖਾਦਾਂ ਵਰਗੀਆਂ ਵਸਤਾਂ ਦਾ ਨਿਰਮਾਣ, ਵਿੱਤੀ ਰੁਜ਼ਗਾਰ, ਸੈਰ-ਸਪਾਟਾ ਅਤੇ ਦਿਉਦਾਰ ਦੇ ਤੇਲ ਅਤੇ ਖੰਡ ਦਾ ਉਤਪਾਦਨ, ਹਨ। ਪੂਰੇ ਭਾਰਤ ਵਿੱਚ ਪੰਜਾਬ ਵਿਖੇ ਸਭ ਤੋਂ ਵੱਧ ਇਸਪਾਤ ਦੇ ਰਿੜ੍ਹਵੀਆਂ ਮਿੱਲਾਂ ਦੇ ਕਾਰਖਾਨੇ ਹਨ ਜੋ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਇਸਪਾਤ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਹਨ। ਇਸ ਨੂੰ ਸਟੀਲ ਦਾ ਘਰ ਵੀ ਕਿਹਾ ਜਾਂਦਾ ਹੈ।

ਸ਼ਬਦ ਉਤਪਤੀ

ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ 'ਪੰਜ' ਅਤੇ 'ਆਬ' ਦਾ ਮੇਲ ਹੈ ਜਿਸ ਦਾ ਮਤਲਬ ਪੰਜ ਪਾਣੀ ਅਤੇ ਸ਼ਾਬਦਿਕ ਅਰਥ ਪੰਜ ਦਰਿਆਵਾਂ ਦੀ ਧਰਤੀ ਹੈ। ਇਹ ਪੰਜ ਦਰਿਆ: ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ ਹਨ।

ਇਤਿਹਾਸ

ਮਹਾਂਭਾਰਤ ਸਮੇਂ ਦੇ ਦੌਰਾਨ ਪੰਜਾਬ ਨੂੰ ਪੰਚਨਦ ਦੇ ਨਾਂ ਨਾਲ਼ ਜਾਣਿਆ ਜਾਂਦਾ ਸੀ। ਹੜੱਪਾ (ਇਸ ਸਮੇਂ ਪੰਜਾਬ, ਪਾਕਿਸਤਾਨ,ਪਾਕਿਸਤਾਨ ਵਿੱਚ) ਜਿਹੇ ਸ਼ਹਿਰਾਂ ਕਰਕੇ ਸਿੰਧੂ-ਘਾਟੀ ਸੱਭਿਅਤਾ ਪੰਜਾਬ ਇਲਾਕੇ ਦੇ ਕਾਫੀ ਵੱਡੇ ਹਿੱਸੇ 'ਚ ਫੈਲੀ ਹੋਈ ਸੀ। ਵੇਦੀ ਸੱਭਿਅਤਾ ਸਰਸਵਤੀ ਦੇ ਕਿਨਾਰੇ ਪੰਜਾਬ ਸਮੇਤ ਲਗਭਗ ਪੂਰੇ ਉੱਤਰੀ ਭਾਰਤ 'ਚ ਫੈਲੀ ਹੋਈ ਸੀ। ਇਸ ਸੱਭਿਅਤਾ ਨੇ ਭਾਰਤੀ ਉਪਮਹਾਂਦੀਪ ਵਿੱਚ ਆੳਣ ਵਾਲ਼ੇ ਸੱਭਿਆਚਾਰਾਂ ਤੇ ਕਾਫ਼ੀ ਅਸਰ ਪਾਇਆ। ਪੰਜਾਬ ਗੰਧਾਰ, ਮਹਾਂਜਨਪਦ, ਨੰਦ, ਮੌਰੀਆ, ਸ਼ੁੰਗ, ਕੁਸ਼ਾਨ, ਗੁਪਤ ਖ਼ਾਨਦਾਨ, ਪਲਾਸ, ਗੁੱਜਰ-ਪ੍ਰਤੀਹਾਰ ਅਤੇ ਹਿੰਦੂ ਸ਼ਾਹੀ ਸਮੇਤ ਮਹਾਨ ਪ੍ਰਾਚੀਨ ਸਾਮਰਾਜ ਦਾ ਹਿੱਸਾ ਸੀ। ਮਹਾਨ ਸਿਕੰਦਰ ਦੇ ਅਨਵੇਸ਼ਣ ਦੇ ਦੂਰ ਪੂਰਵੀ ਸੀਮਾ ਸਿੰਧੂ ਨਦੀ ਦੇ ਕੰਡੇ ਸੀ। ਖੇਤੀਬਾੜੀ ਨਿੱਖਰੀ ਅਤੇ ਵਪਾਰਕ ਸ਼ਹਿਰਾਂ (ਜਿਵੇਂ ਜਲੰਧਰ ਅਤੇ ਲੁਧਿਆਣਾ) ਦੀ ਜਾਇਦਾਦ ਵਿੱਚ ਵਾਧਾ ਹੋਇਆ।

ਆਪਣੇ ਭੂਗੋਲਿਕ ਟਿਕਾਣੇ ਕਰਕੇ ਪੰਜਾਬ ਦਾ ਇਲਾਕਾ ਪੱਛਮ ਅਤੇ ਪੂਰਬ ਵੱਲੋਂ ਲਗਾਤਾਰ ਹਮਲਿਆਂ ਅਤੇ ਹੱਲਿਆਂ ਹੇਠ ਰਿਹਾ। ਪੰਜਾਬ ਨੂੰ ਫ਼ਾਰਸੀਆਂ, ਯੂਨਾਨੀਆਂ, ਸਿਥੀਅਨਾਂ, ਤੁਰਕਾਂ, ਅਤੇ ਅਫ਼ਗਾਨੀਆਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਪੰਜਾਬ ਨੇ ਕਈ ਸੌ ਸਾਲ ਖ਼ੂਨ-ਖ਼ਰਾਬਾ ਝੱਲਿਆ। ਇਸ ਦੀ ਵਿਰਾਸਤ ਵਿੱਚ ਇੱਕ ਨਿਵੇਕਲਾ ਸੱਭਿਆਚਾਰ ਹੈ ਜੋ ਹਿੰਦੂ, ਬੋਧੀ, ਫ਼ਾਰਸੀ/ਪਾਰਸੀ, ਮੱਧ-ਏਸ਼ੀਆਈ, ਇਸਲਾਮੀ, ਅਫ਼ਗਾਨ, ਸਿੱਖ ਅਤੇ ਬਰਤਾਨਵੀ ਤੱਤਾਂ ਨੂੰ ਜੋੜਦਾ ਹੈ।

ਪਾਕਿਸਤਾਨ ਵਿੱਚ ਤਕਸ਼ਿਲਾ ਸ਼ਹਿਰ ਭਰਤ (ਭਗਵਾਨ ਰਾਮ ਦੇ ਭਰਾ) ਦੇ ਪੁੱਤਰ ਤਕਸ਼ ਵੱਲੋਂ ਥਾਪਿਆ ਗਿਆ ਸੀ। ਇੱਥੇ ਦੁਨੀਆਂ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ, ਤਕਸ਼ਿਲਾ ਯੂਨੀਵਰਸਿਟੀ ਸੀ ਜਿਸ ਦਾ ਇੱਕ ਅਧਿਆਪਕ ਮਹਾਨ ਵੇਦੀ ਵਿਚਾਰਕ ਅਤੇ ਸਿਆਸਤਦਾਨ ਚਾਣਕ ਮੁਨੀ ਸੀ। ਤਕਸ਼ਿਲਾ ਮੌਰੀਆ ਸਾਮਰਾਜ ਦੇ ਵੇਲੇ ਵਿੱਦਿਅਕ ਅਤੇ ਬੌਧਿਕ ਚਰਚਾ ਦਾ ਬਹੁਤ ਵੱਡਾ ਕੇਂਦਰ ਸੀ। ਹੁਣ ਇਹ ਸੰਯੁਕਤ ਰਾਸ਼ਟਰ ਦਾ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ।

ਪੰਜਾਬ ਅਤੇ ਕਈ ਫ਼ਾਰਸੀ ਸਾਮਰਾਜਾਂ ਦੇ ਵਿੱਚ ਸੰਪਰਕ ਦਾ ੳਹ ਸਮਾਂ ਵਿਸ਼ੇਸ਼ ਮਹੱਤਵ ਰੱਖਦਾ ਹੈ ਜਦੋਂ ਇਸ ਦੇ ਕੁੱਝ ਹਿੱਸੇ ਜਾਂ ਤਾਂ ਸਾਮਰਾਜ ਦੇ ਨਾਲ ਹੀ ਰਲ਼ ਗਏ ਜਾਂ ਫ਼ਾਰਸੀ ਬਾਦਸ਼ਾਹਾਂ ਨੂੰ ਟੈਕਸਾਂ ਦੇ ਭੁਗਤਾਨ ਬਦਲੇ ਅਜ਼ਾਦ ਇਲਾਕੇ ਬਣੇ ਰਹੇ। ਆਉਣ ਵਾਲੀਆਂ ਸਦੀਆਂ ਵਿੱਚ, ਜਦੋਂ ਫ਼ਾਰਸੀ ਮੁਗ਼ਲ ਸਰਕਾਰ ਦੀ ਭਾਸ਼ਾ ਬਣ ਗਈ, ਫ਼ਾਰਸੀ ਵਾਸਤੂਕਲਾ, ਕਵਿਤਾ, ਕਲਾ ਅਤੇ ਸੰਗੀਤ ਖੇਤਰ ਦੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਹਿੱਸਾ ਸਨ। ਮੱਧ 19ਵੀ ਸਦੀ 'ਚ ਅੰਗਰੇਜ਼ਾਂ ਦੇ ਆਉਣ ਤੱਕ ਪੰਜਾਬ ਦੀ ਦਫ਼ਤਰੀ ਭਾਸ਼ਾ ਫ਼ਾਰਸੀ ਸੀ ਜਿਸ ਤੋਂ ਬਾਅਦ ਇਹ ਖ਼ਤਮ ਕਰ ਦਿਤੀ ਗਈ ਅਤੇ ਪ੍ਰਬੰਧਕੀ ਭਾਸ਼ਾ ਉਰਦੂ ਬਣਾ ਦਿੱਤੀ ਗਈ।

ਪ੍ਰਾਚੀਨ ਪੰਜਾਬ ਦੀ ਕਹਾਣੀ

ਪ੍ਰਾਚੀਨ ਪੰਜਾਬ ਦੀਆਂ ਭੂਗੋਲਿਕ ਹੱਦਾਂ ਤੇ ਸਰਹੱਦਾਂ ਦੋ ਦਰਿਆਵਾਂ ਨਾਲ ਚੱਲਦੀਆਂ ਆਈਆਂ ਹਨ: ਪੂਰਬ (ਚੜ੍ਹਦੇ) ਵੱਲ ਜਮਨਾ ਅਤੇ ਪੱਛਮ (ਲਹਿੰਦੇ) ਵੱਲ ਸਿੰਧ ਦਰਿਆ। ਸਾਂਝੇ ਪੰਜਾਬ ਦੀ ਹੱਦਬੰਦੀ ਤੈਅ ਕਰਨ ਵਾਲੇ ਇਨ੍ਹਾਂ ਦੋ ਦਰਿਆਵਾਂ ਦਰਮਿਆਨ ਪੰਜ ਦਰਿਆ ਵਹਿੰਦੇ ਹਨ।

  1. ਜੇਲ੍ਹਮ
  2. ਚੇਨਾਬ
  3. ਰਾਵੀ
  4. ਬਿਆਸ
  5. ਸਤਲੁਜ

ਸਪਤ-ਸਿੰਧੂ

ਸੱਤਾਂ ਦਰਿਆਵਾਂ ਦੀ ਇਹ ਧਰਤੀ ਸਪਤ-ਸਿੰਧੂ ਕਹਾਉਂਦੀ ਸੀ। ਸਮੇਂ ਦੇ ਫੇਰ ਨਾਲ ਇਹ ਵਿਸ਼ਾਲ ਸੂਬਾ ਪੰਜ-ਨਦੀਆਂ ਵਿੱਚ ਸਿਮਟ ਕੇ ਪੰਜ-ਨਦ ਅਖਵਾਇਆ, ਜੋ ਮੁਸਲਮਾਨਾਂ ਦੀ ਆਮਦ ਤੋਂ ਬਾਅਦ ‘ਪੰਜ-ਆਬ’ ਬਣ ਗਿਆ। ਸੰਨ 1799 ਤੋ 1849 ਈਸਵੀ ਤੱਕ ਪੰਜਾਬ ਉੱਪਰ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਰਹੀ ਐ। ਜਿਸਨੂੰ ਖ਼ਾਲਸੇ ਦਾ ਰਾਜ ਜਾ ਖਾਲਸਾ ਰਾਜ ਕਿਹਾ ਜਾਂਦਾ ਹੈ। ਤੇ ਬਾਅਦ ਵਿੱਚ ਪਟਿਆਲ਼ਾ ਰਿਆਸਤ ਦੇ ਮਹਾਰਾਜਾ ਸਾਹਿਬ ਸਿੰਘ ਨੇ ਅੰਗਰੇਜ਼ਾਂ ਦੀ ਅਧੀਨਗੀ ਮੰਨ ਲਈ ਤੇ ਪਟਿਆਲ਼ਾ ਰਿਆਸਤ ਤੋ ਸਤਲੁਜ ਦਰਿਆ ਤੱਕ ਅੰਗਰੇਜ ਪੂਰੀ ਤਰ੍ਹਾਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਸਤਲੁਜ ਦਰਿਆ ਤੱਕ ਕਾਬਜ ਹੋ ਗਏ ਤੇ 1849 ਵਿੱਚ ਅੰਗਰੇਜ਼ਾਂ ਨੇ ਇੱਕ ਅਜਾਦ ਦੇਸ਼ ਪੰਜਾਬ ਨੂੰ ਆਪਣੀ ਕੂਟਨੀਤੀ ਨਾਲ ਆਪਣੇ ਅਧੀਨ ਕਰ ਲਿਆ। 1849 ਤੋ 1947 ਤੱਕ ਪੰਜਾਬ ਬ੍ਰਿਟਿਸ਼ ਭਾਰਤ ਦਾ ਗੁਲਾਮ ਰਿਹਾ ਤੇ 1947ਈ: ਦੀ ਵੰਡ ਸਮੇਂ ਅੰਗਰੇਜ਼ਾਂ ਨੇ ਪੰਜਾਬ ਦੇ ਦੋ ਟੁਕੜੇ ਕਰ ਦਿੱਤੇ ਤੇ ਪੰਜਾਬ ਦੋ ਦੇਸ਼ਾਂ ਵਿੱਚ ਵੰਡਿਆ ਗਿਆ। ਜਿਸ ਨੂੰ ਚੜ੍ਹਦਾ ਪੰਜਾਬ(ਭਾਰਤ) ਤੇ ਲਹਿੰਦਾ ਪੰਜਾਬ (ਪਾਕਿਸਤਾਨ) ਦਾ ਨਾਮ ਦਿੱਤਾ ਗਿਆ। ਤੇ ਅੱਜ ਕੱਲ੍ਹ ਜਿਸਨੂੰ ਅਸੀ ਦੇਖਦੇ ਹਾ।ਜਦੋ ਭਾਰਤ ਪਾਕਿਸਤਾਨ ਵੇਲੇ ਪੰਜਾਬ ਵੰਡਿਆ ਗਿਆ ਤਾ ਉਹ ਢਾਈ-ਢਾਈ ਦਰਿਆਵਾ ਵਿੱਚ ਵੰਡਿਆ ਗਿਆ। ਲਹਿੰਦੇ ਪੰਜਾਬ ਦੀ ਜਲਧਾਰਾ ਹਿੱਸੇ ਸਿਆਲਕੋਟ, ਲਾਹੌਰ ਤੇ ਮਿੰਟਗੁਮਰੀ ਦੇ ਜ਼ਿਲ੍ਹੇ ਅਤੇ ਬਹਾਵਲਪੁਰ ਦੀ ਰਿਆਸਤ ਆ ਗਏ। ਪੰਜਾਬ ਦੇ ਲੋਕ-ਗੀਤਾਂ ਵਿੱਚ ਬੋਲਦੀ ਅਤੇ ਅਜ਼ੀਮ ਸ਼ਹਾਦਤਾਂ ਨਾਲ ਜੁੜਿਆ ਰਾਵੀ ਵੀ ਵੰਡਿਆ ਗਿਆ।

ਪੰਜਾਬ ਦੀਆਂ ਪੰਜ ਡਵੀਜ਼ਨਾਂ

ਬਟਵਾਰੇ ਵੇਲੇ ਪੰਜਾਬ ਦੀਆਂ ਪੰਜ ਡਵੀਜ਼ਨਾਂ ਅਤੇ ਉੱਣਤੀ ਜ਼ਿਲ੍ਹੇ ਸਨ।

  1. ਅੰਬਾਲਾ ਡਵੀਜ਼ਨ ਵਿੱਚ ਗੁੜਗਾਉਂ, ਰੋਹਤਕ, ਕਰਨਾਲ, ਹਿਸਾਰ, ਸ਼ਿਮਲਾ ਅਤੇ ਅੰਬਾਲਾ ਸ਼ਾਮਲ ਸਨ।
  2. ਲਾਹੌਰ ਡਵੀਜ਼ਨ ਵਿੱਚ ਲਾਹੌਰ, ਗੁਜਰਾਂਵਾਲਾ, ਸ਼ੇਖੂਪੁਰਾ, ਸਿਆਲਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਛੇ ਜ਼ਿਲ੍ਹੇ ਆਉਂਦੇ ਸਨ।
  3. ਰਾਵਲਪਿੰਡੀ ਵਿੱਚ ਜੇਹਲਮ, ਗੁਜਰਾਤ, ਰਾਵਲਪਿੰਡੀ, ਅਟਕ, ਸ਼ਾਹਪੁਰਾ ਅਤੇ ਮੀਆਂਵਾਲੀ ਜ਼ਿਲ੍ਹੇ ਸਨ। #ਮੁਲਤਾਨ ਡਵੀਜ਼ਨ ਵਿੱਚ ਲਾਇਲਪੁਰ, ਝੰਗ, ਮੁਲਤਾਨ, ਮੁਜ਼ੱਫ਼ਰਗੜ੍ਹ ਅਤੇ ਡੇਰਾ ਗਾਜ਼ੀ ਖ਼ਾਨ ਸ਼ਾਮਲ ਸਨ।
  4. ਜਲੰਧਰ ਵਿੱਚ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਕਾਂਗੜਾ ਆਉਂਦੇ ਸਨ।
  5. ਮੁਲਤਾਨ ਡਵੀਜ਼ਨ ਵਿੱਚ ਲਾਇਲਪੁਰ, ਝੰਗ, ਮੁਲਤਾਨ, ਮੁਜ਼ੱਫ਼ਰਗੜ੍ਹ ਅਤੇ ਡੇਰਾ ਗਾਜ਼ੀ ਖ਼ਾਨ ਸ਼ਾਮਲ ਸਨ।

ਪੁਰਾਣਾ ਪੰਜਾਬ ਬਹੁਤ ਵੱਡਾ ਸੀ ਜਿਸ ਵਿੱਚ ਲਹਿੰਦਾ ਪੰਜਾਬ ਜੰਮੂ ਅਤੇ ਕਸ਼ਮੀਰ , ਹਿਮਾਚਲ , ਹਰਿਆਣਾ , ਰਾਜਸਥਾਨ , ਦਿੱਲੀ ਵੀ ਆਉਂਦੇ ਸੀ ਇਹ ਸਾਰੇ ਸੂਬਿਆਂਂ ਨੂੰ ਮਿਲਾ ਕੇ ਇੱਕ ਦੇਸ਼ ਬਣਦਾ ਸੀ ਉਸ ਸਮੇ ਪੰਜਾਬ ਦੀਆਂ ਪੰਜ ਡਵੀਜ਼ਨਾਂ ਅਤੇ ਉੱਣਤੀ ਜ਼ਿਲ੍ਹੇ ਸਨ। ਪੰਜਾਬ ਦੇ ਰੀਤੀ ਰਿਵਾਜ ਵੱਖ ਸੀ ਰਹਿਣ ਸਹਿਣ ਵੱਖ ਸੀ ਬੋਲੀ ਵੱਖ ਸੀ ਪਹਿਰਾਵਾ ਵੱਖ ਸੀ ਕਾਨੂੰਨ ਵੱਖ ਸੀ ਪਰ ਅੰਗਰੇਜ਼ਾਂ ਦੇ ਜਾਣ ਤੋ ਬਾਅਦ ਸੰਨ 1947 ਨੂੰ ਇਹਨਾਂ ਸਿਆਸਤਦਾਨਾਂ ਨੇ ਪੰਜਾਬ ਦੇ 2 ਹਿੱਸੇ ਕਰ ਦਿੱਤੇ ਇੱਕ ਹਿੱਸੇ ਦਾ ਪਾਕਿਸਤਾਨ ਦੇਸ਼ ਬਣ ਗਿਆ ਤੇ ਇੱਕ ਹਿੱਸਾ ਭਾਰਤ ਵਿੱਚ ਰਲਾ ਲਿਆ ਗਿਆ ਤੇ ਫਿਰ ਪੰਜਾਬ ਵੀ ਹੋਰ ਛੋਟਾ ਕਰ ਦਿੱਤਾ ਗਿਆ ਜਿਹਦੇ ਚੋ ਰਾਜਸਥਾਨ , ਜੰਮੂ , ਕਸ਼ਮੀਰ , ਤੇ ਦਿੱਲੀ ਕੱਢ ਦਿੱਤੇ ਗਏ ਤੇ ਆਖਿਰ ਸੰਨ 1966 ਨੂੰ ਇੱਕ ਵਾਰ ਫਿਰ ਪੰਜਾਬ ਦੇ ਟੁਕਡ਼ੇ ਕੀਤੇ ਗਏ ਤੇ ਪੰਜਾਬ ਵਿੱਚੋਂ ਦੋ ਹੋਰ ਸਟੇਟਾਂ ਹਰਿਆਣਾ, ਤੇ ਹਿਮਾਚਲ ਬਣਾ ਦਿੱਤੀਆਂ ਇਹ ਸਭ ਤਾਂ ਹੀ ਕੀਤਾ ਗਿਆ ਕਿ ਮੁਡ਼ ਦੁਬਾਰਾ ਕਿਤੇ ਸਿੱਖ ਰਾਜ ਕਾਇਮ ਨਾਂ ਹੋ ਸਕੇ ਤੇ ਪੰਜਾਬ ਨੂੰ ਇੱਕ ਛੋਟਾ ਜਿਹਾ ਸੂਬਾ ਬਣਾ ਦਿੱਤਾ ਕਿਉਂਕਿ ਇਹ ਇੱਕ ਦੇਸ਼ ਨਾਂ ਬਣ ਸਕੇ । 1947 ਨੂੰ ਪੰਜਾਬ ਅਜ਼ਾਦ ਹੋਇਆ ਸੀ ਕਿ ਗੁਲਾਮ, ਕਿਉਂਕਿ ਕਤਲੇਆਮ ਹੋਇਆ, ਲੋਕ ਘਰੋ ਬੇ-ਘਰ ਹੋ ਗਏ, ਜਮੀਨਾਂ-ਜਾਇਦਾਦਾਂ ਗਈਆਂ । ਅੰਗਰੇਜ਼ਾਂ ਨੇ ਸੰਨ 1849 ਵਿਚ ਪੰਜਾਬ ਜ਼ਬਤ ਕੀਤਾ ਸੀ । ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਉਸ ਸਮੇਂ ਅੰਗਰੇਜ਼ੀ ਗਵਰਨਰ ਹਾਰਡਿਗ ਤੇ ਲਾਰਡ ਲਾਰੇਸ ਦਾ ਦਫ਼ਤਰ ਕਲਕੱਤਾ ਭਾਰਤ ਦੇਸ਼ ਵਿੱਚ ਸੀ ਪੰਜਾਬ ਵਿੱਚ ਨਹੀ, ਕਵੀ ਸ਼ਾਹ ਮੁਹੰਮਦ ਜੰਗਨਾਮੇ ਕਿਤਾਬ ਵਿੱਚ ਲਿਖਦਾ - ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੋਜਾਂ ਭਾਰੀਆਂ ਨੇ - ਮਤਲਬ ਕਿ ਪੰਜਾਬ ਤੇ ਹਿੰਦੋਸਤਾਨ ਦੋਵੇਂ ਵੱਖ - ਦੇਸ਼ ਹਨ ਇਹ ਕਿਤਾਬ ਕਵੀ ਸ਼ਾਹ ਮੁਹੰਮਦ ਨੇ 1900 ਸੰਨ ਤੋ ਪਹਿਲਾਂ ਦੀ ਲਿਖੀ ਹੈ ਜੰਗਨਾਂਮਾਂ ਜਿਸ ਵਿੱਚ ਸਾਰਾ ਸਿੱਖ ਰਾਜ ਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਇਤਿਹਾਸ ਹੈ, ਚੀਨ ਦੇ ਅਹਿਲਕਾਰ ਅੱਜ ਵੀ ਕਹਿੰਦੇ ਆ ਕਿ ਸਾਡੀ ਭਾਰਤ ਨਾਲ ਕੋਈ ਸੰਧੀ ਨਹੀ ਆ ਸਾਡੀਆਂ ਸੰਧੀਆਂ ਸਿੱਖ ਰਾਜ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਸੀ ਤੇ ਹਜੇ ਤੱਕ ਭਾਰਤ ਦੀਆਂ ਕਈ ਦੇਸ਼ਾਂ ਨਾਲ ਵਪਾਰਕ ਸੰਧੀਆਂ ਸਿੱਖ ਰਾਜ ਦੇ ਨਾਮ ਤੇ ਚੱਲ ਰਹੀਆਂ ਹਨ ।

ਲਹਿੰਦੇ ਪੰਜਾਬ ਦੇ ਟੁਕੜੇ

ਲਹਿੰਦੇ ਪੰਜਾਬ ਦੇ ਟੁਕੜੇ ਕਰ ਕੇ ਉਸ ‘ਚੋਂ ਮੁਲਤਾਨ ਜਾਂ ਬਹਾਵਲਪੁਰ ਵਰਗੇ ਖਿੱਤੇ ਕੱਢ ਦਿੱਤੇ ਜਾਣ ਤਾਂ ਇਤਿਹਾਸ ਨਾਲ ਇਸ ਤੋਂ ਵੱਡੀ ਜ਼ਿਆਦਤੀ ਕੀ ਹੋਵੇਗੀ? ਇਹ ਪੰਜਾਬ ਦਾ ਉਹ ਖਿੱਤਾ ਹੈ ਜਿੱਥੇ ਸਾਡੇ ਸੂਫ਼ੀ-ਸੰਤਾਂ ਅਤੇ ਗੁਰੂ ਸਾਹਿਬਾਨ ਨੇ ਸਰਬ-ਸਾਂਝੀਵਾਲਤਾ ਦੀ ਬਾਣੀ ਰਚੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਮੁਲਤਾਨ ਵਿੱਚ ਵਿੱਦਿਆ ਪ੍ਰਾਪਤੀ ਤੋਂ ਬਾਅਦ ਕੰਧਾਰ, ਮੱਕੇ ਅਤੇ ਬਗ਼ਦਾਦ ਦੀ ਜ਼ਿਆਰਤ ‘ਤੇ ਗਏ ਸਨ। ਅਤੇ ਬਾਣੀ ਵਿੱਚ ਲਹਿੰਦੇ ਪੰਜਾਬ ਦੀ ਬੋਲੀ ਦਾ ਚੋਖਾ ਪ੍ਰਭਾਵ ਹੈ। ਉਸ ਖਿੱਤੇ ਦੇ ਵਾਸੀਆਂ ਦਾ ਦਾਅਵਾ ਹੈ ਉਹ ਪੰਜਾਬੀ ਨਹੀਂ ਸਗੋਂ ਸਰਾਇਕੀ ਬੋਲੀ ਬੋਲਦੇ ਹਨ। ਆਪਸ ਵਿੱਚ ਰਚੀਆਂ-ਮਿਚੀਆਂ ਬੋਲੀਆਂ ਨੂੰ ਨਿਖੇੜਨਾ ਦੋ ਸਕੇ ਭਰਾਵਾਂ ਦੀ ਪੀਡੀ ਗਲਵੱਕੜੀ ਖੋਲ੍ਹਣ ਵਾਂਗ ਲੱਗਦਾ ਹੈ। ਬਹਾਵਲਪੁਰ ਮੂਲ ਦੇ ਲੋਕ ਵੱਡੀ ਗਿਣਤੀ ਵਿੱਚ ਹਿੰਦੁਸਤਾਨੀ ਪੰਜਾਬ ਅਤੇ ਹੋਰ ਖਿੱਤਿਆਂ ਵਿੱਚ ਵੀ ਵਸਦੇ ਹਨ। ਉਨ੍ਹਾਂ ਦੀ ਬੋਲੀ ਦਾ ਆਪਣਾ ਵਿਸਮਾਦੀ ਰੰਗ ਹੈ ਜਿਸ ਨਾਲ ਪੰਜਾਬੀ ਭਾਸ਼ਾ ਨੂੰ ਵੰਨ-ਸੁਵੰਨਤਾ ਮਿਲਦੀ ਹੈ। ਸਰਾਇਕੀ ਦੇ ਆਧਾਰ ‘ਤੇ ਵੱਖਰਾ ਪੰਜਾਬ ਮੰਗਣ ਵਾਲਿਆਂ ਨੇ ਪ੍ਰਸਤਾਵਿਤ ਸੂਬੇ ਨੂੰ ‘ਸਰਾਇਕਸਤਾਨ’ ਦਾ ਨਾਂ ਵੀ ਦਿੱਤਾ ਸੀ। ਵੈਸੇ ਪੰਜਾਬੀ ਨੂੰ ਹੱਕ ਉਦੋਂ ਵੀ ਨਹੀਂ ਸੀ ਮਿਲਿਆ ਜਦੋਂ ਸ਼ੁੱਕਰਚੱਕੀਆ ਮਿਸਲ ਦੇ ਮੋਹਰੀ, ਸਰਦਾਰ ਚੜ੍ਹਤ ਸਿੰਘ ਦੇ ਪੋਤਰੇ ਮਹਾਰਾਜਾ ਰਣਜੀਤ ਸਿੰਘ ਨੇ 19 ਸਾਲਾਂ ਦੀ ਉਮਰ ਵਿੱਚ ਸੰਨ 1799 ਵਿੱਚ ਲਾਹੌਰ ਉੱਤੇ ਕਬਜ਼ਾ ਕਰ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਹੀ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ। ਪੰਜਾਬੀਆਂ ਦੇ ਰਾਜ ਦਾ ਸੁਪਨਾ ਸਿੱਖ ਪੰਥ ਦੀ ਸਾਜਨਾ ਤੋਂ ਕੇਵਲ ਸੌ ਸਾਲ ਬਾਅਦ ਹੀ ਪੂਰਾ ਹੋ ਗਿਆ ਸੀ। ਅਫ਼ਸੋਸ, ਪੰਜਾਬੀ ਮਾਂ ਦੇ ਮਾਣਮੱਤੇ ਪੁੱਤ ਦੇ ਰਾਜ ਵੇਲੇ ਲਾਹੌਰ ਦਰਬਾਰ ਦੀ ਭਾਸ਼ਾ ਪੰਜਾਬੀ ਦੀ ਬਜਾਏ ਫ਼ਾਰਸੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਦੇ ਅਤੇ ਮੱਧ ਪੰਜਾਬ ਵਿੱਚ ਪੈਰ ਜਮਾਉਣ ਤੋਂ ਬਾਅਦ ਕਸ਼ਮੀਰ, ਮੁਲਤਾਨ ਅਤੇ ਖ਼ੈਬਰ ਤਕ ਰਾਜ ਜਮਾ ਲਿਆ ਸੀ। ਭਾਵ, ਪੰਜਾਬ ਦੀਆਂ ਭੂਗੋਲਿਕ ਹੱਦਾਂ ਦੂਰ-ਦੂਰ ਤਕ ਫੈਲ ਗਈਆਂ ਸਨ। ਵਿਦੇਸ਼ੀ ਇਤਿਹਾਸਕਾਰਾਂ ਨੇ ਪੰਜਾਬ ਨੂੰ ਕਦੇ ਵੀ ਇੱਕ ਖਿੱਤੇ ਦੇ ਤੌਰ ‘ਤੇ ਪ੍ਰਵਾਨ ਨਾ ਕੀਤਾ। ਮੁਲਤਾਨ ਦਾ ਇਲਾਕਾ ਤਾਂ ਕਈ ਸਦੀਆਂ, ਸਿੰਧ ਦਾ ਅਨਿੱਖੜਵਾਂ ਭਾਗ ਮੰਨਿਆ ਜਾਂਦਾ ਰਿਹਾ। ਪੰਜਾਬੀ ਸੂਬਾ 1 ਨਵੰਬਰ, 1966 ਨੂੰ ਵਜੂਦ ਵਿਚ ਆਇਆ। ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਸਨ। ਨਵੇਂ ਬਣੇ ਪੰਜਾਬ ਦੇ ਪਹਿਲੇ ਰਾਜਪਾਲ ਧਰਮਵੀਰ ਸਨ। ਇਸ ਵਿਚ 17 ਜ਼ਿਲ੍ਹੇ ਤੇ 83 ਤਹਿਸੀਲਾਂ ਸਨ। ਨਵੇਂ ਪੰਜਾਬ ਦੀ ਆਬਾਦੀ 1 ਕਰੋੜ, 11 ਲੱਖ, 47 ਹਜ਼ਾਰ 54 ਸੀ ਅਤੇ ਰਕਬਾ 50,225 ਵਰਗ ਕਿਲੋਮੀਟਰ। ਇਸ ਵਿਚ ਸਿੱਖ ਆਬਾਦੀ 56% ਸੀ। 1967 ਦੀਆਂ ਅਸੈਂਬਲੀ ਚੋਣਾਂ ਵਿਚ, 104 ਹਲਕਿਆਂ ਵਿਚੋਂ 62 ਤੇ 1969 ਵਿਚ 81 ਸਿੱਖ ਮੈਂਬਰ ਚੁਣੇ ਗਏ ਸਨ। ਪਹਿਲੀ ਨਵੰਬਰ, 1966 ਨੂੰ ਕਾਇਮ ਹੋਇਆ।

ਮਨੋਰੰਜਨ

ਪੁਰਾਣੇ ਸਮੇਂ ਮਨੋਰੰਜਨ ਦੇ ਸਾਧਨ ਘੱਟ ਹੀ ਹੁੰਦੇ ਸਨ। ਜਦੋਂ ਮੇਲੇ ਲੱਗਦੇ ਤਾਂ ਸਾਰਾ ਪਿੰਡ ਹੀ ਉਧਰ ਨੂੰ ਮੁਹਾਰ ਕਰ ਦਿੰਦਾ। ਕਈ-ਕਈ ਦਿਨ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ, ਨਵੇਂ ਕੱਪੜੇ ਸਿਊਣ ਦੇ ਦੇਣੇ। ਹਰੇਕ ਲਈ ਅੰਦਰੋਂ-ਅੰਦਰੀ ਚਾਅ ਹੁੰਦਾ ਸੀ। ਕਿਸੇ ਇਕ ਪਿੰਡ ਗੀਤਾਂ ਦਾ ਅਖਾੜਾ ਲੱਗਣਾ ਤਾਂ ਕਈ-ਕਈ ਪਿੰਡ ਉਸ ਨੂੰ ਸੁਣਨ ਲਈ ਜਾਂਦੇ ਸਨ। ਹਰੇਕ ਨੇ ਮੇਲੇ ਵਾਸਤੇ ਪੈਸੇ ਜੋੜਨੇ। ਕਿਸੇ ਨੇ ਵੰਗਾਂ ਲੈਣੀਆਂ, ਕਿਸੇ ਨੇ ਹਾਰ ਸ਼ਿੰਗਾਰ ਦਾ ਸਾਮਾਨ। ਤੁਰਲੇ ਵਾਲੀ ਪੱਗ ਤੇ ਫੱਬਵੇਂ ਕੁੜਤੇ ਚਾਦਰੇ ਨਾਲ ਮੇਲਾ ਵੇਖਣਾ। ਕੁੜੀਆਂ ਨੇ ਵੀ ਫੁਲਕਾਰੀਆਂ ਲੈ ਕੇ ਹੇੜਾਂ ਦੀਆਂ ਹੇੜਾਂ ‘ਚ ਮੇਲਾ ਦੇਖਣ ਆਉਣਾ। ਉਹ ਮਦਾਰੀ ਦਾ ਤਮਾਸ਼ਾ ਦੇਖਦੇ ਸਨ ਅਤੇ ਭਲਵਾਨਾਂ ਦੇ ਘੋਲ। ਉਹ ਹਾਜ਼ਮੇ 'ਚ ਰਹੇ ਤੇ ਉਨ੍ਹਾਂ ਦਾ ਜੁੱਸਾ ਵੀ ਬਹੁਤ ਵਧੀਆ ਹੁੰਦਾ ਸੀ। ਸੌ ਸਾਲ ਦਾ ਬਾਬਾ ਵੀ ਖੇਤਾਂ ‘ਚ ਗੇੜਾ ਲਾ ਆਉਂਦਾ ਸੀ। ਉਹ ਸੇਰ ਦੋ ਸੇਰ ਦੁੱਧ ਡੀਕ ਲਾ ਕੇ ਪੀ ਜਾਂਦੇ ਸਨ। ਕਿਲੋ-ਕਿਲੋ ਬੇਸਣ ਖਾ ਜਾਂਦੇ। ਦੁੱਧ ‘ਚ ਘਿਉ ਪਾ ਕੇ ਪੀਂਦੇ। ਪੰਜਾਬ ਦੇ ਨੋਜਵਾਨਾਂ ਨੂੰ ਆਪਣੇ ਸੱਭਿਆਚਾਰ ਨਾਲੋਂ ਨਾਤਾ ਨਹੀਂ ਤੋੜਨਾ ਚਾਹੀਦਾ।

ਸਰਕਾਰ ਅਤੇ ਰਾਜਨੀਤੀ

ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ 
ਪੰਜਾਬ ਵਿਧਾਨ ਸਭਾ ਦੀ ਇਮਾਰਤ

ਪੰਜਾਬ ਦਾ ਸ਼ਾਸਨ ਪ੍ਰਤੀਨਿਧ ਲੋਕਤੰਤਰ ਦੀ ਸੰਸਦੀ ਪ੍ਰਣਾਲੀ ਦੁਆਰਾ ਕੀਤਾ ਜਾਂਦਾ ਹੈ। ਭਾਰਤ ਦੇ ਹਰੇਕ ਰਾਜ ਕੋਲ ਇੱਕ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ, ਜਿਸ ਵਿੱਚ ਇੱਕ ਰਸਮੀ ਰਾਜ ਗਵਰਨਰ ਹੁੰਦਾ ਹੈ, ਜਿਸਦੀ ਨਿਯੁਕਤੀ ਕੇਂਦਰ ਸਰਕਾਰ ਦੀ ਸਲਾਹ 'ਤੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਸਰਕਾਰ ਦਾ ਮੁਖੀ ਅਸਿੱਧੇ ਤੌਰ 'ਤੇ ਚੁਣਿਆ ਗਿਆ ਮੁੱਖ ਮੰਤਰੀ ਹੁੰਦਾ ਹੈ ਜਿਸ ਕੋਲ ਜ਼ਿਆਦਾਤਰ ਕਾਰਜਕਾਰੀ ਸ਼ਕਤੀਆਂ ਹੁੰਦੀਆਂ ਹਨ। ਸਰਕਾਰ ਦੀ ਮਿਆਦ ਪੰਜ ਸਾਲ ਹੈ। ਰਾਜ ਵਿਧਾਨ ਸਭਾ, ਵਿਧਾਨ ਸਭਾ, ਇਕ ਸਦਨ ਵਾਲੀ ਪੰਜਾਬ ਵਿਧਾਨ ਸਭਾ ਹੈ, ਜਿਸ ਦੇ 117 ਮੈਂਬਰ ਸਿੰਗਲ-ਸੀਟ ਹਲਕਿਆਂ ਤੋਂ ਚੁਣੇ ਜਾਂਦੇ ਹਨ। ਮੌਜੂਦਾ ਸਰਕਾਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੁਣੀ ਗਈ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਜਿੱਤੀਆਂ ਸਨ ਅਤੇ ਭਗਵੰਤ ਮਾਨ ਮੌਜੂਦਾ ਮੁੱਖ ਮੰਤਰੀ ਹਨ। ਪੰਜਾਬ ਰਾਜ ਨੂੰ ਪੰਜ ਪ੍ਰਬੰਧਕੀ ਭਾਗਾਂ ਅਤੇ 22 ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਹੈ।

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ, ਜੋ ਕਿ ਹਰਿਆਣਾ ਦੀ ਰਾਜਧਾਨੀ ਵਜੋਂ ਵੀ ਕੰਮ ਕਰਦੀ ਹੈ ਅਤੇ ਇਸ ਤਰ੍ਹਾਂ ਭਾਰਤ ਦੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਜੋਂ ਵੱਖਰੇ ਤੌਰ 'ਤੇ ਪ੍ਰਸ਼ਾਸਿਤ ਕੀਤੀ ਜਾਂਦੀ ਹੈ। ਰਾਜ ਸਰਕਾਰ ਦੀ ਨਿਆਂਇਕ ਸ਼ਾਖਾ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।

ਸੂਬੇ ਦੀਆਂ ਤਿੰਨ ਵੱਡੀਆਂ ਸਿਆਸੀ ਪਾਰਟੀਆਂ ਹਨ ਆਮ ਆਦਮੀ ਪਾਰਟੀ, ਇੱਕ ਕੇਂਦਰਵਾਦੀ ਤੋਂ ਖੱਬੇ ਪੱਖੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਇੱਕ ਸਿੱਖ ਸੱਜੇ-ਪੱਖੀ ਪੰਜਾਬੀਅਤ ਪਾਰਟੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ, ਇੱਕ ਕੇਂਦਰਵਾਦੀ ਆਲ ਪਾਰਟੀ ਹੈ। ਪੰਜਾਬ ਵਿੱਚ 1950 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਕਾਰਨਾਂ ਕਰਕੇ ਅੱਠ ਵਾਰ ਰਾਸ਼ਟਰਪਤੀ ਸ਼ਾਸਨ ਲਗਾਇਆ ਜਾ ਚੁੱਕਾ ਹੈ। ਦਿਨਾਂ ਦੀ ਸੰਪੂਰਨ ਸੰਖਿਆ ਦੇ ਲਿਹਾਜ਼ ਨਾਲ, ਪੰਜਾਬ 3,510 ਦਿਨ, ਜੋ ਕਿ ਲਗਭਗ 10 ਸਾਲ ਤੱਕ ਰਾਸ਼ਟਰਪਤੀ ਸ਼ਾਸਨ ਅਧੀਨ ਰਿਹਾ। ਇਸ ਦਾ ਬਹੁਤਾ ਹਿੱਸਾ 80 ਦੇ ਦਹਾਕੇ ਵਿਚ ਪੰਜਾਬ ਵਿਚ ਖਾੜਕੂਵਾਦ ਦੇ ਸਿਖਰ ਵਿਚ ਸੀ। ਪੰਜਾਬ 1987 ਤੋਂ 1992 ਤੱਕ ਲਗਾਤਾਰ ਪੰਜ ਸਾਲ ਰਾਸ਼ਟਰਪਤੀ ਸ਼ਾਸਨ ਅਧੀਨ ਰਿਹਾ।

ਪੰਜਾਬ ਰਾਜ ਦੀ ਕਾਨੂੰਨ ਵਿਵਸਥਾ ਪੰਜਾਬ ਪੁਲਿਸ ਦੁਆਰਾ ਬਣਾਈ ਰੱਖੀ ਜਾਂਦੀ ਹੈ। ਪੰਜਾਬ ਪੁਲਿਸ ਦੀ ਅਗਵਾਈ ਇਸਦੇ ਡੀਜੀਪੀ ਦਿਨਕਰ ਗੁਪਤਾ ਕਰਦੇ ਹਨ, ਅਤੇ 70,000 ਕਰਮਚਾਰੀ ਹਨ। ਇਹ ਐਸਐਸਪੀ ਵਜੋਂ ਜਾਣੇ ਜਾਂਦੇ 22 ਜ਼ਿਲ੍ਹਾ ਮੁਖੀਆਂ ਦੁਆਰਾ ਰਾਜ ਦੇ ਮਾਮਲਿਆਂ ਦਾ ਪ੍ਰਬੰਧਨ ਕਰਦਾ ਹੈ।

ਭੂਗੋਲ

ਪੰਜਾਬ ਉੱਤਰ-ਪੱਛਮੀ ਭਾਰਤ ਵਿੱਚ ਸਥਿਤ ਹੈ ਜਿਸਦਾ ਰਕਬਾ 50,362 ਵਰਗ ਕਿਃ ਮੀਃ ਹੈ। ਪੰਜਾਬ ਅਕਸ਼ਾਂਸ਼ (latitudes) 29.30° ਤੋਂ 32.32° ਉੱਤਰ ਅਤੇ ਰੇਖਾਂਸ਼ (longitudes) 73.55° ਤੋਂ 76.50° ਪੂਰਬ ਵਿਚਕਾਰ ਫੈਲਿਆ ਹੋਇਆ ਹੈ। ਪੰਜਾਬ ਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ।

ਭੂਚਾਲ ਖੇਤਰ

ਪੰਜਾਬ ਦੂਜੀ, ਤੀਜੀ ਅਤੇ ਚੌਥੀ ਭੂਚਾਲ ਜੋਨਾਂ ਹੇਠ ਆਉਂਦਾ ਹੈ। ਦੂਜੀ ਜੋਨ ਧੀਮੇ, ਤੀਜੀ ਮੱਠੇ ਅਤੇ ਚੌਥੀ ਭਾਰੀ ਨੁਕਸਾਨ ਵਾਲੀ ਖ਼ਤਰਨਾਕ ਜ਼ੋਨ ਮੰਨੀ ਜਾਂਦੀ ਹੈ।

ਜਲਗਾਹਾਂ ਅਤੇ ਸੈਲਾਨੀ ਥਾਵਾਂ

ਰਾਜ ਵਿੱਚ ਕਾਫ਼ੀ ਤਰ-ਭੂਮੀਆਂ, ਪੰਛੀ ਸ਼ਰਨਾਰਥਾਂ ਅਤੇ ਜੀਵ-ਜੰਤੂ ਪਾਰਕ ਹਨ। ਇਨ੍ਹਾਂ 'ਚੋਂ ਕੁਝ ਕੁ ਹਨ:

  1. ਤਰਨਤਾਰਨ ਜ਼ਿਲ੍ਹੇ 'ਚ ਹਰੀਕੇ ਵਿਖੇ ਹਰੀਕੇ ਪੱਤਣ ਰਾਸ਼ਟਰੀ ਤਰ-ਭੂਮੀ ਅਤੇ ਜੰਗਲੀ ਸ਼ਰਨਾਰਥ
  2. ਕਾਂਝਲੀ ਤਰ-ਭੂਮੀ- ਜ਼ਿਲ੍ਹਾ ਕਪੂਰਥਲਾ
  3. ਕਪੂਰਥਲਾ ਸਤਲੁਜ ਵਾਟਰ ਬਾਡੀ ਤਰ-ਭੂਮੀ- ਜ਼ਿਲ੍ਹਾ ਕਪੂਰਥਲਾ
  4. ਰੋਪੜ ਜੀਵ-ਜੰਤੂ ਪਾਰਕ- ਜ਼ਿਲ੍ਹਾ ਰੂਪਨਗਰ
  5. ਛੱਤਬੀੜ- ਜ਼ਿਲ੍ਹਾ ਐਸ ਏ ਐਸ ਨਗਰ ,ਮੋਹਾਲੀ
  6. ਬਾਨਸਰ ਬਾਗ਼ -ਜ਼ਿਲ੍ਹਾ ਸੰਗਰੂਰ
  7. ਆਮ ਖ਼ਾਸ ਬਾਗ਼ (ਸਰਹੰਦ)- ਜ਼ਿਲ੍ਹਾ ਫਤਿਹਗੜ੍ਹ ਸਾਹਿਬ
  8. ਰਾਮ ਬਾਗ਼ -ਜ਼ਿਲ੍ਹਾ ਅੰਮ੍ਰਿਤਸਰ
  9. ਸ਼ਾਲੀਮਾਰ ਬਾਗ਼- ਜ਼ਿਲ੍ਹਾ ਕਪੂਰਥਲਾ
  10. ਬਾਰਾਂਦਰੀ ਬਾਗ਼- ਜ਼ਿਲ੍ਹਾ ਪਟਿਆਲਾ
  11. ਬੀੜ ਤਲਾਬ -ਜ਼ਿਲ੍ਹਾ ਬਠਿੰਡਾ

ਇਸ ਤੋਂ ਇਲਾਵਾ ਪੰਜਾਬ ਦੇ ਨਦੀਆਂ ਨਾਲਿਆਂ , ਚੋਂਆਂ ਅਤੇ ਪਿੰਡਾਂ ਦੇ ਕਈ ਵੱਡੇ ਛੱਪੜਾਂ ਵਿੱਚ ਵੱਡੀ ਗਿਣਤੀ ਵਿੱਚ ਖੇਤਰੀ ਅਤੇ ਪ੍ਰਵਾਸੀ ਪੰਛੀ ਆਮਦ ਕਰਦੇ ਹਨ ।

ਸਥਾਨਕ ਨਦੀਆਂ ਵਿੱਚ ਮਗਰਮੱਛ ਵੀ ਆਮ ਪਾਏ ਜਾਂਦੇ ਹਨ। ਰੇਸ਼ਮ ਦੇ ਕੀੜਿਆਂ ਦੀ ਖੇਤੀ ਬਹੁਤ ਹੀ ਜਾਚ ਨਾਲ ਅਤੇ ਉਦਯੋਗੀ ਤੌਰ ਤੇ ਕੀਤੀ ਜਾਂਦੀ ਹੈ ਅਤੇ ਮਧੂਮੱਖੀ ਪਾਲਣ ਨਾਲ ਮੋਮ ਅਤੇ ਸ਼ਹਿਦ ਪ੍ਰਾਪਤ ਕੀਤਾ ਜਾਂਦਾ ਹੈ। ਦੱਖਣੀ ਮੈਦਾਨਾਂ ਵਿੱਚ ਊਠ ਅਤੇ ਦਰਿਆਵਾਂ ਦੇ ਨਾਲ ਲੱਗਦੀਆਂ ਚਰਗਾਹਾਂ ਵਿੱਚ ਮੱਝਾਂ ਦੇ ਵੱਗ ਪਾਏ ਜਾਂਦੇ ਹਨ। ਉੱਤਰ-ਪੂਰਬੀ ਹਿੱਸੇ 'ਚ ਘੋੜੇ ਵੀ ਪਾਲੇ ਜਾਂਦੇ ਹਨ। ਕੁਝ ਜਗ੍ਹਾਵਾਂ ਤੇ ਜ਼ਹਿਰੀਲਾ ਸੱਪ ਕੋਬਰਾ ਵੀ ਪਾਇਆ ਜਾਂਦਾ ਹੈ। ਹੋਰ ਕਈ ਸਤਨਧਾਰੀ ਜਿਵੇਂ ਕਿ ਊਦਬਿਲਾਵ, ਜੰਗਲੀ ਸੂਰ, ਚਮਗਾਦੜ, ਜੰਗਲੀ ਬਿੱਲੇ, ਕਾਟੋਆਂ, ਹਿਰਨ ਅਤੇ ਨਿਉਲੇ ਵੀ ਵੇਖਣ ਨੂੰ ਮਿਲ ਜਾਂਦੇ ਹਨ। ਬਹੁਤ ਸੰਘਣੀ ਖੇਤੀ ਅਤੇ ਝੋਨੇ ‘ਤੇ ਆਧਾਰਿਤ ਫ਼ਸਲੀ ਪ੍ਰਣਾਲੀ ਅਪਣਾਉਣ ਕਾਰਨ ਪਾਣੀ ਦੇ ਸੰਕਟ ਵਰਗੇ ਹਾਲਾਤ ਪੈਦਾ ਹੋ ਰਹੇ ਹਨ। ਬਹੁਤ ਜ਼ਿਆਦਾ ਪਾਣੀ ਮੰਗਦੀ ਝੋਨੇ ਦੀ ਫਸਲ ਅਤੇ ਸੰਘਣੀ ਖੇਤੀ ਵਾਸਤੇ ਧਰਤੀ ਹੇਠਲੇ ਪਾਣੀ ਦੀ ਲਗਾਤਾਰ 14 ਲੱਖ ਟਿਊੁਬਵੈੱਲਾਂ ਰਾਹੀਂ ਬੇਰੋਕ ਖਿਚਾਈ, ਪਾਣੀ ਦੀ ਅਕੁਸ਼ਲ ਵਰਤੋਂ ਅਤੇ ਬੇਲੋੜੇ ਸ਼ੋਸ਼ਣ ਨਾਲ ਧਰਤੀ ਹੇਠਲੇ ਪਾਣੀ ਦੀ ਸਤਹਿ ਦੀ ਗਹਿਰਾਈ ਵਧ ਰਹੀ ਹੈ।

ਪੰਜਾਬ ਦਾ ਰਾਜਸੀ ਪੰਛੀ ਬਾਜ , ਰਾਜਸੀ ਪਸ਼ੂ ਕਾਲਾ ਹਿਰਨ ਅਤੇ ਰਾਜਸੀ ਰੁੱਖ ਟਾਹਲੀ ਹੈ।

ਪੌਣਪਾਣੀ

ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ 
ਮਾਨਸੂਨ ਦੌਰਾਨ ਪੰਜਾਬ ਦੇ ਖੇਤਾਂ ਦਾ ਦ੍ਰਿਸ਼

ਪੰਜਾਬ ਦੇ ਮੌਸਮੀ ਲੱਛਣ ਅੱਤ ਦੀ ਗਰਮੀ ਅਤੇ ਕੜਾਕੇ ਦੀ ਠੰਢ ਵਾਲੀਆਂ ਹਾਲਤਾਂ ਵਾਲੇ ਮੰਨੇ ਗਏ ਹਨ। ਸਲਾਨਾ ਤਾਪਮਾਨ -੪ ਤੋਂ ੪੭ ਡਿਗਰੀ ਸੈਲਸੀਅਸ ਤੱਕ ਜਾਂਦੇ ਹਨ। ਹਿਮਾਲਾ ਦੇ ਪੈਰਾਂ 'ਚ ਵਸੇ ਉੱਤਰ-ਪੂਰਬੀ ਇਲਾਕੇ 'ਚ ਭਾਰੀ ਵਰਖਾ ਹੁੰਦੀ ਹੈ ਜਦਕਿ ਹੋਰ ਦੱਖਣ ਅਤੇ ਪੱਛਮ ਵੱਲ ਪੈਂਦੇ ਇਲਾਕਿਆਂ ਵਿੱਚ ਮੀਂਹ ਘੱਟ ਪੈਂਦੇ ਹਨ ਅਤੇ ਤਾਪਮਾਨ ਵੱਧ ਹੁੰਦਾ ਹੈ।

ਮੌਸਮ

ਪੰਜਾਬ ਵਿੱਚ ਤਿੰਨ ਮੁੱਖ ਮੌਸਮ ਹੁੰਦੇ ਹਨ:

  1. ਗਰਮੀਆਂ (ਅਪ੍ਰੈਲ ਤੋਂ ਜੂਨ), ਜਦੋਂ ਤਾਪਮਾਨ ੪੫ ਡਿਗਰੀ ਸੈ. ਤੱਕ ਚਲਾ ਜਾਂਦਾ ਹੈ।
  2. ਮਾਨਸੂਨ (ਜੁਲਾਈ ਤੋਂ ਸਤੰਬਰ), ਜਦੋਂ ਔਸਤਨ ਸਲਾਨਾ ਬਾਰਿਸ਼ ਅਰਧ-ਪਹਾੜੀ ਥਾਵਾਂ ਤੇ ੯੬ ਸੈ.ਮੀ. ਅਤੇ ਮੈਦਾਨੀ ਇਲਾਕਿਆਂ ਵਿੱਚ ੪੬ ਸੈ.ਮੀ. ਹੁੰਦੀ ਹੈ।
  3. ਸਰਦੀਆਂ(ਅਕਤੂਬਰ ਤੋਂ ਮਾਰਚ), ਜਦੋਂ ਘੱਟ ਤੋਂ ਘੱਟ ਤਾਪਮਾਨ ੦ ਡਿਗਰੀ ਤੱਕ ਚਲਾ ਜਾਂਦਾ ਹੈ।

ਬਦਲਦਾ ਮੌਸਮ

ਇੱਥੇ ਮਾਰਚ ਅਤੇ ਸ਼ੁਰੂਆਤੀ ਅਪ੍ਰੈਲ ਵਿੱਚ ਸਰਦੀਆਂ ਅਤੇ ਗਰਮੀਆਂ ਦੇ ਵਿਚਲਾ ਬਦਲਦਾ ਮੌਸਮ ਆਉਂਦਾ ਹੈ ਅਤੇ ਅਕਤੂਬਰ ਅਤੇ ਨਵੰਬਰ ਵਿੱਚ ਮਾਨਸੂਨ ਅਤੇ ਸਰਦੀਆਂ ਦੇ ਵਿਚਲਾ ਬਦਲਦਾ ਮੌਸਮ ਆਉਂਦਾ ਹੈ।

ਜੰਗਲੀ ਜੀਵਨ

ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ 
ਨਰ ਅਤੇ ਮਾਦਾ ਕਾਲੇ ਹਿਰਨ

ਪਸ਼ੂ-ਪੌਦੇ ਅਤੇ ਜੀਵ ਵਿਭਿੰਨਤਾ

ਪੰਜਾਬ ਦਾ ਸ਼ਿਵਾਲਕ ਖੇਤਰ ਪਸ਼ੂ-ਪੌਦੇ ਜੀਵਨ ਦੀ ਭਿੰਨਤਾ ਵਿੱਚ ਸਭ ਤੋਂ ਅਮੀਰ ਹੈ ਅਤੇ ਭਾਰਤ ਦੀਆਂ ਸੂਖਮ-ਦੇਸ਼ੀ ਜੋਨਾਂ 'ਚੋਂ ਇੱਕ ਸਿਆਣਿਆ ਗਿਆ ਹੈ। ਫ਼ੁੱਲਦਾਈ ਪੌਦਿਆਂ 'ਚੋਂ ਜੜੀ-ਬੂਟੀਆਂ ਦੀਆਂ ੩੫੫, ਰੁੱਖਾਂ ਦੀਆਂ 70, ਝਾੜਾਂ ਜਾਂ ਲਘੂ-ਝਾੜਾਂ ਦੀਆਂ 70, ਲਤਾਵਾਂ ਦੀਆਂ 19 ਅਤੇ ਵੱਟ-ਮਰੋੜਿਆਂ ਦੀਆਂ 21 ਕਿਸਮਾਂ ਰਿਕਾਰਡ ਕੀਤੀਆਂ ਗਈਆਂ ਹਨ। ਇਹਨਾਂ ਤੋਂ ਬਗੈਰ ਬੀਜਾਣੂ-ਦਾਈ ਪੌਦਿਆਂ ਦੀਆਂ 31, ਨਾੜੀ-ਮੁਕਤ ਪੌਦਿਆਂ ਦੀਆਂ 27 ਅਤੇ ਨੰਗੇ ਬੀਜ਼ ਵਾਲੇ ਪੌਦੇ ਦੀ 1 ਕਿਸਮ (ਪਾਈਨਸ ਰੌਕਸਬਰਗੀ) ਪਾਈ ਗਈ ਹੈ। ਇਸ ਖੇਤਰ ਵਿੱਚ ਪਸ਼ੂ ਜੀਵਨ ਵਿੱਚ ਵੀ ਬਹੁਤ ਭਿੰਨਤਾ ਵੇਖਣ ਨੂੰ ਮਿਲਦੀ ਹੈ ਜਿਸ ਵਿੱਚ ਪੰਛੀਆਂ ਦੀਆਂ 396, ਕੀਟ-ਪਤੰਗਿਆਂ ਦੀਆਂ 214, ਮੱਛੀਆਂ ਦੀਆਂ 55, ਭੁਜੰਗਾਂ ਦੀਆਂ 20 ਅਤੇ ਸਤਨਧਾਰੀਆਂ ਦੀਆਂ 19 ਜਾਤੀਆਂ ਸ਼ਾਮਲ ਹਨ।

ਕੁਦਰਤੀ ਜੰਗਲ

ਅਕਤੂਬਰ 2017 ਦੀ ਮਿਆਦ ਦੇ ਜੰਗਲਾਤ ਦੇ ਆਈਆਰਐਸ ਰਿਸੋਰਸਸੈਟ -2 ਐਲਆਈਐਸਐਸ III ਸੈਟੇਲਾਈਟ ਡਾਟਾ ਦੀ ਵਿਆਖਿਆ ਦੇ ਅਧਾਰ ਤੇ ਰਾਜ ਦਾ ਕਵਰ 1,848.63 ਵਰਗ ਕਿਲੋਮੀਟਰ ਹੈ ਜੋ ਕਿ ਰਾਜ ਦੇ ਭੂਗੋਲਿਕ ਖੇਤਰ ਦਾ 3.67% ਹੈ। ਆਈਐਸਐਫਆਰ 2017 ਵਿੱਚ ਰਿਪੋਰਟ ਕੀਤੇ ਗਏ ਪਿਛਲੇ ਮੁਲਾਂਕਣ ਦੇ ਮੁਕਾਬਲੇ 11.63 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਹੈ। ਪੰਜਾਬ ਵਿੱਚ ਸਭ ਤੋਂ ਵੱਧ ਜੰਗਲ ਹੁਸ਼ਿਆਰਪੁਰ ਵਿੱਚ ਹਨ। ਜੰਗਲੀ ਇਲਾਕਿਆਂ ਵਿਚੋਂ ਦੂਜਾ ਸਥਾਨ ਰੂਪਨਗਰ ਦਾ ਅਤੇ ਤੀਜਾ ਸਥਾਨ ਗੁਰਦਾਸਪੁਰ ਦਾ ਆਉਂਦਾ ਹੈ। ਹੁਸ਼ਿਆਰਪੁਰ ਅਤੇ ਮੁਲਤਾਨ ਆਦਿ ਇਲਾਕਿਆਂ ਵਿੱਚ ਬਹੁਤ ਹੀ ਉੱਤਮ ਅੰਬਾਂ ਦੀ ਖੇਤੀ ਹੁੰਦੀ ਹੈ। ਹੋਰ ਕਈ ਫ਼ਲ ਜਿਵੇਂ ਕਿ ਸੰਤਰਾ, ਅਨਾਰ, ਸੇਬ, ਆੜੂ, ਅੰਜੀਰ, ਸ਼ਹਿਤੂਤ, ਬਿਲ, ਖ਼ੁਰਮਾਨੀ, ਬਦਾਮ ਅਤੇ ਬੇਰ ਵੀ ਭਰਪੂਰ ਉਗਾਏ ਜਾਂਦੇ ਹਨ।

ਸੱਭਿਆਚਾਰ

ਪੰਜਾਬ ਦੇ ਪਿੰਡਾਂ ਦੀ ਦਾਸਤਾਨ ਪੁਰਾਣੇ ਸਮੇਂ ਸਾਦਗੀ, ਖੁੱਲ੍ਹਾ ਖਾਣ-ਪੀਣ, ਮੇਲੇ, ਸਾਡੇ ਸਭਿਆਚਾਰ ਦਾ ਅੰਗ ਸਨ। ਲੋਕ ਰੱਜ ਕੇ ਮਿਹਨਤ ਕਰਦੇ ਸਨ ਤੇ ਸਾਦਾ ਜੀਵਨ ਜਿਉਂਦੇ ਸਨ। ਸਾਡੇ ਬਜ਼ੁਰਗ ਪੂਰੀ ਮਿਹਨਤ ਨਾਲ ਕੰਮ ਕਰਦੇ ਅਤੇ ਹਰ ਦੁਖ-ਸੁਖ ਦੀ ਘੜੀ ਹਰ ਵੇਲੇ ਹਾਜ਼ਰ ਰਹਿੰਦੇ ਸਨ। ਕਿਸੇ ਇਕ ਬੰਦੇ ਦੇ ਦੁਖ ਨੂੰ ਸਾਰੇ ਪਿੰਡ ਦਾ ਦੁਖ ਮੰਨਿਆ ਜਾਂਦਾ ਸੀ। ਕਿਸੇ ਇਕ ਘਰ ਪ੍ਰਾਹੁਣਾ ਆਉਣਾ ਤਾਂ ਸਿਰ ‘ਤੇ ਚੁੱਕੀ ਰੱਖਣਾ, ਉਸ ਦਾ ਪੂਰਾ ਮਾਣ ਸਤਿਕਾਰ ਪਪਕਰਨਾ। ਇਸ ਤੋਂ ਇਲਾਵਾ ਪੂਰੇ ਪਿੰਡ ‘ਚ ਏਕਤਾ ਹੁੰਦੀ ਸੀ। ਪੁਰਾਣੇ ਸਮੇਂ ‘ਚ ਇਹ ਰੱਜ ਕੇ ਦੁੱਧ ਪੀਂਦੇ ਸਨ। ਪੁਰਾਣੀਆਂ ਬੀਬੀਆਂ ਚਰਖੇ ਕੱਤਦੀਆਂ, ਫੁਲਕਾਰੀ ਕੱਢਦੀਆਂ, ਮੱਖਣ ਰਿੜਕਦੀਆਂ ਸਨ। ਹਰੇਕ ਘਰ ‘ਚ ਮੱਝਾਂ ਰੱਖੀਆਂ ਹੁੰਦੀਆਂ ਸਨ। ਉਹ ਆਪ ਹੀ ਉਨ੍ਹਾਂ ਨੂੰ ਚਾਰਾ ਪਾਉਂਦੀਆਂ ਤੇ ਦੁੱਧ ਚੋਂਦੀਆਂ ਸਨ। ਪਿੰਡ ਦੇ ਲੋਕ ਆਪਸ ‘ਚ ਹੀ ਚੀਜ਼ਾਂ ਦਾ ਵਟਾਂਦਰਾ ਕਰਦੇ ਸਨ। ਕੋਈ ਦੁੱਧ ਲੈ ਕੇ ਛੋਲੇ ਤੇ ਦਾਣੇ ਦਿੰਦਾ। ਸਫਾਈ ਵੀ ਉਹ ਆਪ ਕਰਦੀਆਂ ਸਨ।

ਜਨਸੰਖਿਆ

ਮਰਦ ਅਤੇ ਔਰਤ

ਅਬਾਦੀ ਅੰਕੜੇ

2011 ਦੀ ਭਾਰਤੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਕੁੱਲ ਅਬਾਦੀ 2,77,43,338 ਹੈ, ਜੋ ਕਿ ਪੂਰੇ ਭਾਰਤ ਦਾ 2.29% ਹੈ। ਜਿਸ ਵਿੱਚੋਂ ਪੁਰਸ਼ਾਂ ਦੀ ਗਿਣਤੀ 1,46,39,465 ਹੈ ਅਤੇ ਇਸਤਰੀਆਂ ਦੀ ਗਿਣਤੀ 1,31,03,873 ਹੈ। ਹਾਲੀਆ ਦੌਰ ਵਿੱਚ ਹੋਰ ਭਾਰਤੀ ਸੂਬਿਆਂ, ਜਿਵੇਂ ਕਿ ਓੜੀਸਾ, ਬਿਹਾਰ ਅਤੇ ਉੱਤਰ ਪ੍ਰਦੇਸ਼, ਤੋਂ ਸੂਬੇ ਵਿੱਚ ਆਉਂਦੀ ਮਜ਼ਦੂਰਾਂ ਦੀ ਗਿਣਤੀ ਵਧ ਗਈ ਹੈ। ਪੰਜਾਬ ਦੀ 15-20% ਅਬਾਦੀ ਹੁਣ ਹੋਰ ਸੂਬਿਆਂ ਤੋਂ ਆਏ ਹੋਏ ਪ੍ਰਵਾਸੀਆਂ ਦੀ ਹੈ। ਪ੍ਰਾਂਤ ਦੀ ਸਾਖਰਤਾ ਦਰ 75.84% ਹੈ: ਪੁਰਸ਼ ਸਾਖਰਤਾ 80.44% ਅਤੇ ਇਸਤਰੀ ਸਾਖਰਤਾ 70.73% ਹੈ। ਅਬਾਦੀ ਦੇ ਅਧਾਰ ਦੇ ਪੰਜਾਬ ਦਾ ਸਭ ਤੋਂ ਵੱਡਾ ਜ਼਼ਿਲ੍ਹਾ ਲੁਧਿਆਣਾ ਹੈ ਅਤੇ ਸਭ ਤੋਂ ਛੋਟਾ ਬਰਨਾਲਾ ਹੈ। ਪੰਜਾਬ ਵਿਚ ਜਨਸੰਖਿਆ ਘਣਤਾ 550 ਵਰਗ ਕਿ.ਮੀ ਹੈ। ਜਨਸੰਖਿਆ ਘਣਤਾ ਦੇ ਆਧਾਰ ਤੇ ਸਭ ਤੋਂ ਵੱਡਾ ਜਿਲ੍ਹਾ ਲੁਧਿਆਣਾ ਅਤੇ ਸਭ ਤੋਂ ਛੋਟਾ ਜਿਲ੍ਹਾ ਮੁਕਤਸਰ ਹੈ। ਖੇਤਰਫ਼ਲ ਦੇ ਆਧਾਰ ਤੇ ਸਭ ਤੋਂ ਵੱਡਾ ਜ਼ਿਲ੍ਹਾ ਲੁਧਿਆਣਾ ਅਤੇ ਸਭ ਤੋਂ ਛੋਟਾ ਜ਼਼ਿਲ੍ਹਾ ਮੋਹਾਲੀ ਹੈ। ਪੰਜਾਬ ਦੇ ਜ਼ਿਲ੍ਹ੍ਹਿਆਂ ਦੀ ਅਬਾਦੀ ਦੀ ਸੂਚੀ ਇਸ ਪ੍ਰਕਾਰ ਹੈ :-

ਰੈਕ ਜ਼ਿਲ੍ਹਾ ਜ਼ਿਲ੍ਹਾ ਆਬਾਦੀ 2011 ਮਰਦ ਔਰਤਾਂ ਅਬਾਦੀ
6 ਸਾਲ ਤੋਂ ਘੱਟ
ਸ਼ਾਖਰਤਾ ਦਰ ਹਵਾਲਾ
1 ਲੁਧਿਆਣਾ 3,498,739 1,867,816 1,630,923 384,114 82.20
2 ਅੰਮ੍ਰਿਤਸਰ 2,490,656 1,318,408 1,172,248 281,795 76.27
3 ਜਲੰਧਰ 2,193,590 1,145,211 1,048,379 226,302 82.48
4 ਪਟਿਆਲਾ 1,895,686 1,002,522 893,164 212,892 75.28
5 ਬਠਿੰਡਾ 1,388,525 743,197 645,328 151,145 68.28
6 ਸ਼ਹੀਦ ਭਗਤ ਸਿੰਘ ਨਗਰ 612,310 313,291 299,019 62,719 79.78
7 ਹੁਸ਼ਿਆਰਪੁਰ 1,586,625 809,057 777,568 168,331 84.59
8 ਮੋਗਾ 995,746 525,920 469,826 107,336 70.68
9 ਸ੍ਰੀ ਮੁਕਤਸਰ ਸਾਹਿਬ 901,896 475,622 426,274 104,419 65.81
10 ਬਰਨਾਲਾ 595,527 317,522 278,005 64,987 67.82
11 ਫਿਰੋਜ਼ਪੁਰ 2,029,074 1,071,637 957,437 248,103 68.92
12 ਕਪੂਰਥਲਾ 815,168 426,311 388,857 86,025 79.07
13 ਗੁਰਦਾਸਪੁਰ 2,298,323 1,212,617 1,085,706 253,579 79.95
14 ਸੰਗਰੂਰ 1,655,169 878,029 777,140 181,334 67.99
15 ਫ਼ਤਹਿਗੜ੍ਹ ਸਾਹਿਬ 600,163 320,795 279,368 63,271 79.35
16 ਫਰੀਦਕੋਟ 617,508 326,671 290,837 69,311 69.55
17 ਮਾਨਸਾ 769,751 408,732 361,019 84,763 61.83
18 ਰੂਪਨਗਰ 684,627 357,485 327,142 72,926 82.19
19 ਤਰਨਤਾਰਨ 1,119,627 589,369 530,258 137,223 67.81
20 ਸਾਹਿਬਜ਼ਾਦਾ ਅਜੀਤ ਸਿੰਘ ਨਗਰ 994,628 529,253 465,375 115,644 83.80

ਖੇਤੀਬਾੜੀ ਮੁਖੀ ਸੂਬਾ ਹੋਣ ਕਰਕੇ ਵਧੇਰੀ ਅਬਾਦੀ ਪੇਂਡੂ ਹੈ। ਤਕਰੀਬਨ 66% ਅਬਾਦੀ ਪੇਂਡੂ ਖੇਤਰਾਂ ਵਿੱਚ ਅਤੇ 34% ਸ਼ਹਿਰੀ ਖੇਤਰਾਂ ਵਿੱਚ ਰਹਿੰਦੀ ਹੈ। ਸੂਬੇ ਦਾ ਲਿੰਗ ਅਨੁਪਾਤ ਤਰਸਯੋਗ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿੱਚ 1000 ਪੁਰਸ਼ਾਂ ਦੇ ਮੁਕਾਬਲੇ ਸਿਰਫ਼ 895 ਇਸਤਰੀਆਂ ਹਨ।

ਧਰਮ

ਪੰਜਾਬ, ਭਾਰਤ: ਸ਼ਬਦ ਉਤਪਤੀ, ਇਤਿਹਾਸ, ਸਰਕਾਰ ਅਤੇ ਰਾਜਨੀਤੀ 
ਹਰਿਮੰਦਰ ਸਾਹਿਬ, ਅੰਮ੍ਰਿਤਸਰ

ਪੰਜਾਬ ਦਾ ਪ੍ਰਮੁੱਖ ਧਰਮ ਸਿੱਖ ਹੈ ਜਿਸਨੂੰ 57.69% ਦੇ ਕਰੀਬ ਲੋਕ ਮੰਨਦੇ ਹਨ। ਹਿੰਦੂ ਧਰਮ ਦੂਜਾ ਸਭ ਤੋਂ ਵੱਧ ਮੰਨਿਆ ਜਾਣ ਵਾਲਾ ਧਰਮ ਹੈ। ਹਿੰਦੂ ਪੰਜਾਬ ਦੀ ਅਬਾਦੀ ਦਾ 38.49% ਹਿੱਸਾ ਹਨ। ਇੱਥੇ ਇਸਲਾਮ (1.57%), ਇਸਾਈਅਤ (1.2%), ਬੁੱਧ (0.2%) ਅਤੇ ਜੈਨ (0.2%) ਦੇ ਧਾਰਨੀ ਵੀ ਰਹਿੰਦੇ ਹਨ।

ਪੰਜਾਬ ਦੇ ਪੰਜ ਜ਼ਿਲਿਆਂ ਵਿੱਚ ਹਿੰਦੂ ਬਹੁਗਿਣੀ ਵਿੱਚ ਹਨ, ਇਹਨਾਂ ਦੇ ਨਾਮ ਹਨ, ਪਠਾਨਕੋਟ, ਜਲੰਧਰ, ਫ਼ਾਜ਼ਿਲਕਾ ਅਤੇ ਸ਼ਹੀਦ ਭਗਤ ਸਿੰਘ ਨਗਰ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਹਿੰਦੂ ਬਹੁਗਿਣਤੀ ਵਿੱਚ ਹਨ। ਹਿੰਦੂ ਪੰਜਾਬ ਦੇ ਦੋਆਬਾ ਖੇਤਰ ਵਿੱਚ ਬਹੁਗਿਣਤੀ ਵਿੱਚ ਹਨ। ਮਾਲੇਰਕੋਟਲਾ ਪੰਜਾਬ ਦਾ ਇੱਕੋ ਸ਼ਹਿਰ ਹੈ ਜਿੱਥੇ ਮੁਸਲਮਾਨ ਬਹੁਗਿਣਤੀ ਵਿੱਚ ਹਨ (54.50%)। ਗੁਰਦਾਸਪੁਰ ਹੀ ਪੰਜਾਬ ਦਾ ਇੱਕ ਅਜੇਹਾ ਜ਼ਿਲਾ ਹੈ ਜਿੱਥੇ ਇਸਾਈ 10% ਤੋਂ ਵੱਧ ਹਨ (10.44%)।

ਸਿੱਖਾਂ ਦਾ ਅਤਿ ਪਵਿੱਤਰ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸ਼ਹਿਰ ਵਿੱਚ ਹੈ ਜਿਸਦੇ ਨੇੜੇ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਹੈ। ਸਿੱਖੀ ਦੇ ਪੰਜ ਤਖ਼ਤਾਂ ਵਿੱਚੋਂ ਤਿੰਨ ਪੰਜਾਬ 'ਚ ਹੀ ਹਨ। ਇਹ ਹਨ: ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ। ਸਿੱਖ ਕੈਲੰਡਰ ਦੇ ਅਨੁਸਾਰ ਮੁੱਖ ਤਿਉਹਾਰਾਂ (ਜਿਵੇਂ ਕਿ ਵਿਸਾਖੀ, ਹੋਲਾ ਮਹੱਲਾ, ਗੁਰਪੁਰਬ, ਦਿਵਾਲੀ) ਦੇ ਮੌਕੇ ਤਕਰੀਬਨ ਹਰ ਪਿੰਡ, ਸ਼ਹਿਰ ਅਤੇ ਕਸਬੇ 'ਚ ਵਿਸ਼ਾਲ ਨਗਰ ਕੀਰਤਨਾਂ ਦਾ ਆਯੋਜਨ ਹੁੰਦਾ ਹੈ। ਸ਼ਹਿਰਾਂ ਅਤੇ ਕਸਬਿਆਂ ਤੋਂ ਇਲਾਵਾ ਹਰ ਇੱਕ ਪਿੰਡ ਵਿੱਚ ਘੱਟੋ-ਘੱਟ ਇੱਕ ਗੁਰਦੁਆਰਾ ਜ਼ਰੂਰ ਹੁੰਦਾ ਹੈ ਭਾਵੇਂ ਬਨਾਵਟ ਅਤੇ ਆਕਾਰ ਵਿੱਚ ਭਿੰਨਤਾ ਹੋ ਸਕਦੀ ਹੈ।

ਭਾਸ਼ਾ

ਪੰਜਾਬੀ, ਜੋ ਕਿ ਗੁਰਮੁਖੀ ਲਿੱਪੀ ਵਿੱਚ ਲਿਖੀ ਜਾਂਦੀ ਹੈ, ਪੰਜਾਬ ਦੀ ਰਾਜ-ਭਾਸ਼ਾ ਹੈ। ਪੰਜਾਬੀਆਂ ਦੇ ਵੱਡੇ ਪੈਮਾਨੇ ਤੇ ਕੀਤੇ ਪ੍ਰਵਾਸ ਅਤੇ ਅਮੀਰ ਪੰਜਾਬੀ ਸੰਗੀਤ ਕਰਕੇ ਇਹ ਭਾਸ਼ਾ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਪ੍ਰਸਿੱਧ ਹੋ ਗਈ ਹੈ। ਇਹ ਫ਼ਿਲਮ-ਨਗਰੀ ਵਿੱਚ ਕੰਮ ਕਰਦੇ ਬਹੁਤ ਸਾਰੇ ਪੰਜਾਬੀਆਂ ਕਾਰਨ ਹਮੇਸ਼ਾਂ ਤੋਂ ਹੀ ਬਾਲੀਵੁੱਡ ਦਾ ਅਟੁੱਟ ਹਿੱਸਾ ਰਹੀ ਹੈ। ਹੁਣ ਤਾਂ ਬਾਲੀਵੁੱਡ ਵਿੱਚ ਪੂਰੇ ਦਾ ਪੂਰਾ ਗੀਤ ਪੰਜਾਬੀ ਵਿੱਚ ਲਿਖਣ ਦਾ ਝੁਕਾਅ ਵੀ ਆਮ ਦੇਖਿਆ ਜਾ ਰਿਹਾ ਹੈ। ਪੰਜਾਬੀ ਪਾਕਿਸਤਾਨ ਵਿੱਚ ਵੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਸੀ ਭਾਸ਼ਾ ਹੈ। ਇਹ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ ਅਤੇ ਪੱਛਮੀ ਬੰਗਾਲ ਦੀ ਦੂਜੀ ਸਰਕਾਰੀ ਭਾਸ਼ਾ ਹੈ।

ਪੰਜਾਬੀ ਸਰਕਾਰੀ ਸਰੋਤਾਂ ਦੇ ਅਨੁਸਾਰ ਇੰਗਲੈਂਡ ਵਿੱਚ ਦੂਜੀ ਅਤੇ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਦੁਨੀਆਂ ਦੀ ਦਸਵੀਂ ਅਤੇ ਏਸ਼ੀਆ ਦੀ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਸਦੀਆਂ ਭਾਰਤੀ ਪੰਜਾਬ ਵਿੱਚ ਪ੍ਰਮੁੱਖ ਉਪ-ਬੋਲੀਆਂ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਹਨ।

ਪੰਜਾਬ ਦੇ ਜਿਲ੍ਹੇ

ਪੰਜਾਬ ਵਿੱਚ ਕੁਲ੍ਹ 23 ਜ਼ਿਲ੍ਹੇ ਹਨ

# ਜ਼ਿਲ੍ਹੇ ਦਾ ਨਾਮ ਜਨਸੰਖਿਆ (2011) ਖੇਤਰਫਲ (ਵਰਗ ਕਿਲੋਮੀਟਰ)
1 ਅੰਮ੍ਰਿਤਸਰ 2,490,656 2,673
2 ਬਰਨਾਲਾ 5,95527 1,423
3 ਬਠਿੰਡਾ 1,388,525 3,355
4 ਫਿਰੋਜ਼ਪੁਰ 825,629 2,190
5 ਫ਼ਾਜ਼ਿਲਕਾ 1,180,483 3113
6 ਫਰੀਦਕੋਟ 617,508 1,472
7 ਫਤਿਹਗੜ੍ਹ ਸਾਹਿਬ 600,163 1,180
8 ਗੁਰਦਾਸਪੁਰ 1,621,725 2,610
9 ਹੁਸ਼ਿਆਰਪੁਰ 1,586,625 3,397
10 ਜਲੰਧਰ 2,193,590 2,625
11 ਕਪੂਰਥਲਾ 815,168 1,646
12 ਲੁਧਿਆਣਾ 3,498,739 3,744
13 ਮਲੇਰਕੋਟਲਾ 429,754 837
14 ਮਾਨਸਾ 769,751 2,174
15 ਸ੍ਰੀ ਮੁਕਤਸਰ ਸਾਹਿਬ 901,896 2,596
16 ਮੋਗਾ 995,746 2,235
17 ਸਾਹਿਬਜ਼ਾਦਾ ਅਜੀਤ ਸਿੰਘ ਨਗਰ 994,628 1,188
18 ਪਠਾਨਕੋਟ 626,154 929
19 ਪਟਿਆਲਾ 2,892,282 3,175
20 ਰੂਪਨਗਰ 684,627 1,400
21 ਸੰਗਰੂਰ 1,203,153 2,848
22 ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ 612,310 1,283
23 ਤਰਨਤਾਰਨ 1,119,627 2,414

ਮਾਝਾ ਖੇਤਰ

ਪੰਜਾਬ ਦੇ ਮਾਝਾ ਖੇਤਰ ਵਿੱਚ 4 ਜ਼ਿਲ੍ਹੇ ਆਉਂਦੇ ਹਨ-

1. ਅੰਮ੍ਰਿਤਸਰ

2. ਤਰਨਤਾਰਨ

3. ਪਠਾਨਕੋਟ

4. ਗੁਰਦਾਸਪੁਰ

ਦੁਆਬਾ ਖੇਤਰ

ਦੁਆਬਾ ਖੇਤਰ ਵਿੱਚ 4 ਜਿਲ੍ਹੇ ਹਨ-

1. ਜਲੰਧਰ

2. ਨਵਾਂਸਹਿਰ (ਸ਼ਹੀਦ ਭਗਤ ਸਿੰਘ ਨਗਰ)

3. ਹੁਸ਼ਿਆਰਪੁਰ

4. ਕਪੂਰਥਲਾ

ਮਾਲਵਾ ਖੇਤਰ

ਮਾਲਵਾ ਖੇਤਰ ਵਿੱਚ 15 ਜ਼ਿਲ੍ਹੇ ਹਨ -

ਮਾਲਵਾ - ਸਤਲੁਜ ਤੇ ਘੱਗਰ ਦੇ ਵਿਚਕਾਰ ਦਾ ਇਲਾਕਾ ਹੈ।

1. ਬਠਿੰਡਾ

2. ਮਾਨਸਾ

3. ਬਰਨਾਲਾ

4. ਸੰਗਰੂਰ

5. ਪਟਿਆਲਾ

6. ਲੁਧਿਆਣਾ

7. ਫ਼ਤਿਹਗੜ੍ਹ ਸਾਹਿਬ

8. ਰੂਪਨਗਰ

9. ਮੋਗਾ

10. ਫ਼ਰੀਦਕੋਟ

11. ਫ਼ਿਰੋਜ਼ਪੁਰ

12. ਫ਼ਾਜ਼ਿਲਕਾ

13. ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ)

14. ਸ੍ਰੀ ਮੁਕਤਸਰ ਸਾਹਿਬ

15. ਮਲੇਰਕੋਟਲਾ

ਆਰਥਿਕਤਾ

ਪੰਜਾਬ ਦੀ ਆਰਥਿਕਤਾ ਸਭ ਤੋਂ ਵੱਧ ਖ਼ੇਤੀਬਾੜੀ ਉੱਤੇ ਨਿਰਭਰ ਕਰਦੀ ਹੈ। ਪੰਜਾਬ ਦੀ ਕੁਲ ਵਾਹੀਯੋਗ ਜ਼ਮੀਨ ਦੇ ੯੮.੮% ਖੇਤਰ ਉਤੇ ਖੇਤੀਬਾੜੀ ਕੀਤੀ ਜਾਂਦੀ ਹੈ। ਸੰਨ ੨੦੦੩-੦੪ ਦੌਰਾਨ ਪੰਜਾਬ ਵਿੱਚ ਉੱਚ ਪੱਧਰੀ ਅਤੇ ਮੱਧਮ ਪੱਧਰੀ ਸਨਅਤਾਂ ਸਨ, ਅਤੇ ਛੋਟੇ ਪੱਧਰੀ ਸਨਅਤਾਂ ਦੀ ਗਿਣਤੀ ਲਗਭਗ ੨ ਲੱਖ ੩ ਹਜ਼ਾਰ ਸੀ। "ਪੰਜਾਬ ਰਾਜ ਐਗਰੋ-ਇੰਡਸਟ੍ਰੀਜ਼ ਕਾਰਪੋਰੇਸ਼ਨ" (P.A.I.C) ਰਾਜ ਵਿਚ ਖੇਤੀ ਆਧਰਿਤ ਸਨਅਤਾਂ ਦੀ ਏਜੰਸੀ ਹੈ। ਪੰਜਾਬ ਇੰਫੋਟੈੱਕ (Punjab Info‌ Tech) ਰਾਜ ਵਿਚ ਸੂਚਨਾ ਅਤੇ ਸੰਚਾਰ ਆਧਰਿਤ ਸਨਅਤਾਂ ਦੀ ਏਜੰਸੀ ਹੈ। ਪੰਜਾਬ ਦੀ ਆਰਥਿਕਤਾ ਵਿਚ ਸਨਅਤ ਦਾ ਵੀ ਮਹੱਤਵ ਹੈ ਪਰ ਲਾਲ ਫੀਤਾਸ਼ਾਹੀ ਅਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਸ਼ਹਿਰਾਂ ਵਿੱਚ ਭੀੜ-ਭੜੱਕਾ, ਆਵਾਜਾਈ ਦਾ ਘੜਮੱਸ, ਨਾਕਾਫ਼ੀ ਬੁਨਿਆਦੀ ਢਾਂਚਾ, ਪੌਣ ਤੇ ਪਾਣੀ ਪ੍ਰਦੂਸ਼ਣ, ਮਹਿੰਗੀਆਂ ਜ਼ਮੀਨਾਂ, ਜਾਨ-ਮਾਲ ਲਈ ਜੋਖ਼ਿਮ ਆਦਿ। ਇਹ ਸਾਰੇ ਸਨਅਤ ਦੇ ਰਾਹ ਦਾ ਰੋੜਾ ਹਨ।

ਪੰਜਾਬ ਦੀਆਂ ਸੀਟਾਂ

ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ ਅਤੇ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ 117 ਹੈ। ਪੰਜਾਬ ਵਿੱਚ ਰਾਜ ਸਭਾ ਦੀਆਂ ਸੀਟਾਂ 7 ਹਨ।

ਜ਼ਿਲ੍ਹਿਆਂ ਦੇ ਅਨੁਸਾਰ ਸੀਟਾਂ ਇਸ ਪ੍ਰਕਾਰ ਹਨ-

1.ਮਾਨਸਾ ਜ਼ਿਲ੍ਹੇ ਵਿਚ ਵਿਧਾਨ ਸਭਾ ਦੀਆਂ 3 ਸੀਟਾਂ ਹਨ-
1. ਮਾਨਸਾ 2. ਸਰਦੂਲਗੜ੍ਹ 3. ਬੁਢਲਾਡਾ

2.ਬਠਿੰਡਾ ਜ਼ਿਲ੍ਹੇ ਵਿੱਚ ਵਿਧਾਨ ਸਭਾ ਦੀਆਂ 6 ਸੀਟਾਂ ਹਨ-
1. ਬਠਿੰਡਾ ਦਿਹਾਤੀ 2. ਬਠਿੰਡਾ ਸ਼ਹਿਰੀ 3. ਭੁੱਚੋ ਮੰਡੀ 4. ਰਾਮਪੁਰਾ ਫੂਲ 5. ਮੌੜ 6. ਤਲਵੰਡੀ ਸਾਬੋ

3.ਮੋਗਾ ਜ਼ਿਲ੍ਹੇ ਵਿੱਚ ਵਿਧਾਨ ਸਭਾ ਦੀਆਂ ਸੀਟਾਂ 4 ਹਨ-
1. ਬਾਘਾ ਪੁਰਾਣਾ 2. ਨਿਹਾਲ ਸਿੰਘ ਵਾਲਾ 3. ਮੋਗਾ 4. ਧਰਮਕੋਟ

4. ਫ਼ਰੀਦਕੋਟ ਜ਼ਿਲ੍ਹੇ ਵਿੱਚ ਵਿਧਾਨ ਸਭਾ ਦੀਆਂ 3 ਸੀਟਾਂ ਹਨ-
1. ਫ਼ਰੀਦਕੋਟ 2. ਕੋਟਕਪੂਰਾ 3. ਜੈਤੋ

5. ਫਿਰੋਜ਼ਪੁਰ ਜ਼ਿਲ੍ਹੇ ਵਿਚ ਵਿਧਾਨ ਸਭਾ ਦੀਆ 4 ਸੀਟਾਂ ਹਨ-
1. ਫਿਰੋਜ਼ਪੁਰ ਸ਼ਹਿਰ 2. ਫਿਰੋਜ਼ਪੁਰ ਦਿਹਾਤੀ 3. ਜ਼ੀਰਾ 4. ਗੁਰੂ ਹਰ ਸਹਾਏ

6. ਮੁਕਤਸਰ ਜ਼ਿਲ੍ਹੇ ਵਿੱਚ ਵਿਧਾਨ ਸਭਾ ਦੀਆਂ 4 ਸੀਟਾਂ ਹਨ-
1. ਮੁਕਤਸਰ 2. ਲੰਬੀ 3. ਗਿੱਦੜਬਾਹਾ 4. ਮਲੋਟ

7. ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਵਿਧਾਨ ਸਭਾ ਦੀਆਂ 4 ਸੀਟਾਂ ਹਨ-
1. ਜਲਾਲਾਬਾਦ 2. ਫ਼ਾਜ਼ਿਲਕਾ 3. ਅਬੋਹਰ 4. ਬੱਲੂਆਣਾ

8. ਬਰਨਾਲਾ ਜ਼ਿਲ੍ਹੇ ਵਿੱਚ ਵਿਧਾਨ ਸਭਾ ਦੀਆਂ 3 ਸੀਟਾਂ ਹਨ-
1. ਬਰਨਾਲਾ 2. ਮਹਿਲ ਕਲਾਂ 3. ਭਦੌੜ

9.ਸੰਗਰੂਰ ਜ਼ਿਲ੍ਹੇ ਵਿੱਚ ਵਿਧਾਨ ਸਭਾ ਦੀਆਂ 5 ਸੀਟਾਂ ਹਨ-
1. ਸੰਗਰੂਰ 2. ਸੁਨਾਮ 3. ਦਿੜ੍ਹਬਾ 4. ਲਹਿਰਾ 5. ਧੂਰੀ

10.ਪਟਿਆਲਾ ਜ਼ਿਲ੍ਹੇ ਵਿੱਚ ਵਿਧਾਨ ਸਭਾ ਦੀਆਂ 8 ਸੀਟਾਂ ਹਨ-
1. ਪਟਿਆਲਾ 2. ਨਾਭਾ 3. ਸਮਾਣਾ 4. ਘਨੌਰ 5. ਰਾਜਪੁਰਾ 6. ਪਟਿਆਲਾ ਦਿਹਾਤੀ 7. ਸਨੌਰ 8. ਸ਼ੁਤਰਾਣਾ

11.ਮੋਹਾਲੀ ਜ਼ਿਲ੍ਹੇ ਵਿੱਚ 3 ਸੀਟਾਂ ਹਨ- 1. ਡੇਰਾ ਬਸੀ 2. ਖਰੜ 3. ਮੋਹਾਲੀ

12.ਰੂਪਨਗਰ ਜ਼ਿਲ੍ਹੇ ਵਿੱਚ ਵਿਧਾਨ ਸਭਾ ਦੀਆਂ 3 ਸੀਟਾਂ ਹਨ- 1. ਚਮਕੌਰ ਸਾਹਿਬ 2. ਆਨੰਦਪੁਰ ਸਾਹਿਬ 3. ਰੂਪਨਗਰ

13.ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸੀਟਾਂ 3 ਹਨ- 1. ਅਮਲੋਹ 2. ਬੱਸੀ ਪਠਾਣਾਂ 3. ਫ਼ਤਿਹਗੜ੍ਹ ਸਾਹਿਬ

14.ਲੁਧਿਆਣਾ ਜ਼ਿਲ੍ਹੇ ਵਿੱਚ ਵਿਧਾਨ ਸਭਾ ਦੀਆਂ 14 ਸੀਟਾਂ ਹਨ- 1. ਲੁਧਿਆਣਾ ਪੂਰਬੀ 2. ਲੁਧਿਆਣਾ ਪੱਛਮੀ 3. ਲੁਧਿਆਣਾ ਦੱਖਣੀ 4. ਲੁਧਿਆਣਾ ਸੈਂਟਰਲ 5. ਲੁਧਿਆਣਾ ਉੱਤਰੀ 6. ਸਾਹਨੇਵਾਲ 7. ਪਾਇਲ 8. ਦਾਖਾ 9. ਖੰਨਾ 10. ਸਮਰਾਲਾ 11. ਗਿੱਲ 12. ਆਤਮ ਨਗਰ 13. ਰਾਏਕੋਟ 14. ਜਗਰਾਉਂ

15.ਜਲੰਧਰ ਜ਼ਿਲ੍ਹੇ ਵਿਚ ਵਿਧਾਨ ਸਭਾ ਦੀਆਂ 9 ਸੀਟਾਂ ਹਨ- 1. ਜਲੰਧਰ ਉੱਤਰੀ 2. ਜਲੰਧਰ ਪੱਛਮੀ 3. ਜਲੰਧਰ ਸੈਂਟਰਲ 4. ਜਲੰਧਰ ਕੈਂਟ 5. ਸ਼ਾਹਕੋਟ 6. ਕਰਤਾਰਪੁਰ 7. ਫਿਲੌਰ 8. ਨਕੋਦਰ 9. ਆਦਮਪੁਰ

16.ਗੁਰਦਾਸਪੁਰ ਜ਼ਿਲ੍ਹੇ ਵਿੱਚ ਵਿਧਾਨ ਸਭਾ ਦੀਆਂ 7 ਸੀਟਾਂ ਹਨ- 1.ਗੁਰਦਾਸਪੁਰ 2. ਕਾਦੀਆਂ 3.ਦੀਨਾਨਗਰ 4.ਬਟਾਲਾ 5.ਸ੍ਰੀ ਹਰਗੋਬਿੰਦਪੁਰ 6.ਫਤਿਹਗੜ੍ਹ ਚੁੜੀਆਂ 7.ਡੇਰਾ ਬਾਬਾ ਨਾਨਕ

17.ਅੰਮ੍ਰਿਤਸਰ ਜਿਲ੍ਹੇ ਵਿੱਚ ਵਿਧਾਨ ਸਭਾ ਦੀਆਂ 11 ਹਨ- 1.ਅਜਨਾਲਾ 2.ਰਾਜਾ ਸਾਂਸੀ 3. ਮਜੀਠਾ 4.ਜੰਡਿਆਲਾ 5.ਅੰਮ੍ਰਿਤਸਰ ਉੱਤਰ 6.ਅੰਮ੍ਰਿਤਸਰ ਪੱਛਮੀ 7.ਅੰਮ੍ਰਿਤਸਰ ਪੂਰਬੀ 8 ਅੰਮ੍ਰਿਤਸਰ ਦੱਖਣੀ9.ਅੰਮ੍ਰਿਤਸਰ ਕੇਂਦਰ 10. ਅਟਾਰੀ 11. ਬਾਬਾ ਬਕਾਲਾ

18.ਤਰਨਤਾਰਨ ਜਿਲ੍ਹੇ ਵਿੱਚ ਵਿਧਾਨ ਸਭਾ ਦੀਆਂ 4 ਸੀਟਾਂ ਹਨ- 1.ਤਰਨਤਾਰਨ 2.ਖਡੂਰ ਸਾਹਿਬ 3. ਖੇਮ ਕਰਨ 4.ਪੱਟੀ

19.ਹੁਸ਼ਿਆਰਪੁਰ ਜਿਲ੍ਹੇ ਵਿੱਚ ਵਿਧਾਨ ਸਭਾ ਦੀਆਂ 7 ਹਨ- 1.ਹੁਸ਼ਿਆਰਪੁਰ 2.ਚੱਬੇਵਾਲ 3. ਮੁਕੇਰੀਆਂ 4. ਦਸੂਹਾ 5. ਸ਼ਾਮ ਚੌਰਾਸੀ 6. ਉਰਮਾਰ 7. ਗੜ੍ਹਸ਼ੰਕਰ

20.ਕਪੂਰਥਲਾ ਜਿਲ੍ਹੇ ਵਿੱਚ ਵਿਧਾਨ ਸਭਾ ਦੀਆਂ 4 ਸੀਟਾਂ ਹਨ- 1. ਭੁਲੱਥ 2. ਕਪੂਰਥਲਾ 3. ਸੁਲਤਾਨਪੁਰ ਲੋਧੀ 4. ਫਗਵਾੜਾ

21.ਪਠਾਨਕੋਟ ਜਿਲ੍ਹੇ ਵਿੱਚ ਵਿਧਾਨ ਸਭਾ ਦੀਆਂ 3 ਹਨ- 1.ਪਠਾਨਕੋਟ 2. ਸੁਜਾਨਪੁਰ 3. ਭੋਆ

22.ਨਵਾਂ ਸ਼ਹਿਰ ਜਿਲ੍ਹੇ ਵਿੱਚ ਵਿਧਾਨ ਸਭਾ ਦੀਆਂ 3 ਸੀਟਾਂ ਹਨ- 1. ਬੰਗਾ 2. ਨਵਾਂ ਸ਼ਹਿਰ 3. ਬਲਾਚੌਰ

23. ਮਾਲੇਰਕੋਟਲਾ ਸ਼ਹਿਰ ਵਿੱਚ ਵਿਧਾਨ ਸਭਾ ਦੀਆਂ 2 ਸੀਟਾਂ ਹਨ- 1. ਮਲੇਰਕੋਟਲਾ 2.ਅਮਰਗੜ੍ਹ

ਪੰਜਾਬ ਦੀਆਂ ਲੋਕ ਸਭਾ ਸੀਟਾਂ

ਪੰਜਾਬ ਵਿੱਚ ਲੋਕ ਸਭਾ ਦੀਆਂ ਕੁਲ੍ਹ 13 ਸੀਟਾਂ ਹਨ।

1) ਬਠਿੰਡਾ

2) ਸੰਗਰੂਰ

3) ਪਟਿਆਲਾ

4) ਫ਼ਤਿਹਗੜ੍ਹ ਸਾਹਿਬ

5) ਲੁਧਿਆਣਾ

6) ਆਨੰਦਪੁਰ ਸਾਹਿਬ

7) ਹੁਸ਼ਿਆਰਪੁਰ

8) ਜਲੰਧਰ

9) ਗੁਰਦਾਸਪੁਰ

10) ਅੰਮ੍ਰਿਤਸਰ

11) ਖਡੂਰ ਸਾਹਿਬ

12) ਫਿਰੋਜ਼ਪੁਰ

13) ਫਰੀਦਕੋਟ

ਸਾਖ਼ਰਤਾ

ਪੰਜਾਬ ਦੀ ਸਾਖ਼ਰਤਾ ਦਰ 75.84 ℅ ਹੈ। ਪੰਜਾਬ ਵਿਚ ਮਰਦਾਂ ਦੀ ਸਾਖ਼ਰਤਾ ਦਰ 80.44℅, ਔਰਤਾਂ ਦੀ ਸਾਖ਼ਰਤਾ ਦਰ 70.73℅ ਹੈ। ਸਭ ਤੋਂ ਵੱਧ ਸਾਖ਼ਰਤਾ ਹੁਸ਼ਿਆਰਪੁਰ ਜਿਲ੍ਹੇ ਦੀ 84.6% ਅਤੇ ਸਭ ਤੋਂ ਘੱਟ ਮਾਨਸਾ ਜ਼ਿਲ੍ਹੇ (61.8%) ਦੀ ਹੈ।

ਹੇਠ ਦਿੱਤਾ ਹੋਇਆ ਟੇਬਲ, ਪੰਜਾਬ ਦੇ ਜ਼ਿਲਿਆਂ ਦੀ ਸਾਖਰਤਾ ਦਰ ਵਿਖਾਉਂਦਾ ਹੈ, ਸਾਲ 2011 ਦੇ ਸੈਨਸਸ ਦੇ ਹਿਸਾਬ ਨਾਲ।

ਪੰਜਾਬ ਦੇ ਜ਼ਿਲ੍ਹਿਆਂ ਦਾ ਸਾਖ਼ਰਤਾ ਦਰ - ਸੈਨਸਸ 2011
ਸਥਾਨ ਜ਼ਿਲਾ ਪ੍ਰਤੀਸ਼ਤ
1 ਹੁਸ਼ਿਆਰਪੁਰ 84.59%
2 ਮੋਹਾਲੀ 83.80%
3 ਜਲੰਧਰ 82.48%
4 ਲੁਧਿਆਣਾ 82.20%
5 ਰੂਪਨਗਰ 82.19%
6 ਗੁਰਦਾਸਪੁਰ 79.95%
7 ਸ਼ਹੀਦ ਭਗਤ ਸਿੰਘ ਨਗਰ 79.78%
8 ਫ਼ਤਹਿਗੜ੍ਹ ਸਾਹਿਬ 79.35%
9 ਕਪੂਰਥਲਾ 79.07%
10 ਅੰਮ੍ਰਿਤਸਰ 76.27%
11 ਪਟਿਆਲਾ 75.28%
12 ਮੋਗਾ 70.68%
13 ਫਰੀਦਕੋਟ 69.55%
14 ਫਿਰੋਜ਼ਪੁਰ 68.92%
15 ਬਠਿੰਡਾ 68.28%
16 ਸੰਗਰੂਰ 67.99%
17 ਬਰਨਾਲਾ 67.82%
18 ਤਰਨ ਤਾਰਨ 67.81%
19 ਮੁਕਤਸਰ 65.81%
20 ਮਾਨਸਾ 61.83%

ਲਿੰਗ ਅਨੁਪਾਤ

2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਪੰਜਾਬ ਦਾ ਲਿੰਗ ਅਨੁਪਾਤ 1000 ਮਰਦਾਂ ਪਿੱਛੇ 893 ਔਰਤਾਂ ਹਨ। 0 ਤੋਂ 6 ਸਾਲ ਤੱਕ ਦੇ ਬੱਚਿਆਂ ਦਾ ਲਿੰਗ ਅਨੁਪਾਤ 846 ਹੈ। ਸਭ ਤੋਂ ਵੱਧ ਲਿੰਗ ਅਨੁਪਾਤ ਹੁਸ਼ਿਆਰਪੁਰ ਜਿਲ੍ਹੇ ਦਾ ਅਤੇ ਸਭ ਤੋਂ ਘੱਟ ਬਠਿੰਡਾ ਜਿਲ੍ਹੇ ਦਾ ਹੈ।

ਇਹ ਵੀ ਦੇਖੋ

ਪੰਜਾਬ ਦੇ ਲੋਕ ਸਾਜ਼

ਪੰਜਾਬ ਦੇ ਪ੍ਰਸਿੱਧ ਸਾਜ

ਪੰਜਾਬੀ ਸੱਭਿਆਚਾਰ

ਹਵਾਲੇ

Tags:

ਪੰਜਾਬ, ਭਾਰਤ ਸ਼ਬਦ ਉਤਪਤੀਪੰਜਾਬ, ਭਾਰਤ ਇਤਿਹਾਸਪੰਜਾਬ, ਭਾਰਤ ਸਰਕਾਰ ਅਤੇ ਰਾਜਨੀਤੀਪੰਜਾਬ, ਭਾਰਤ ਭੂਗੋਲਪੰਜਾਬ, ਭਾਰਤ ਪੌਣਪਾਣੀਪੰਜਾਬ, ਭਾਰਤ ਜੰਗਲੀ ਜੀਵਨਪੰਜਾਬ, ਭਾਰਤ ਪਸ਼ੂ-ਪੌਦੇ ਅਤੇ ਜੀਵ ਵਿਭਿੰਨਤਾਪੰਜਾਬ, ਭਾਰਤ ਕੁਦਰਤੀ ਜੰਗਲਪੰਜਾਬ, ਭਾਰਤ ਸੱਭਿਆਚਾਰਪੰਜਾਬ, ਭਾਰਤ ਜਨਸੰਖਿਆਪੰਜਾਬ, ਭਾਰਤ ਪੰਜਾਬ ਦੇ ਜਿਲ੍ਹੇਪੰਜਾਬ, ਭਾਰਤ ਮਾਝਾ ਖੇਤਰਪੰਜਾਬ, ਭਾਰਤ ਦੁਆਬਾ ਖੇਤਰਪੰਜਾਬ, ਭਾਰਤ ਮਾਲਵਾ ਖੇਤਰਪੰਜਾਬ, ਭਾਰਤ ਆਰਥਿਕਤਾਪੰਜਾਬ, ਭਾਰਤ ਪੰਜਾਬ ਦੀਆਂ ਸੀਟਾਂਪੰਜਾਬ, ਭਾਰਤ ਪੰਜਾਬ ਦੀਆਂ ਲੋਕ ਸਭਾ ਸੀਟਾਂਪੰਜਾਬ, ਭਾਰਤ ਸਾਖ਼ਰਤਾਪੰਜਾਬ, ਭਾਰਤ ਲਿੰਗ ਅਨੁਪਾਤਪੰਜਾਬ, ਭਾਰਤ ਇਹ ਵੀ ਦੇਖੋਪੰਜਾਬ, ਭਾਰਤ ਹਵਾਲੇਪੰਜਾਬ, ਭਾਰਤਅੰਮ੍ਰਿਤਸਰਚੰਡੀਗੜ੍ਹਜਲੰਧਰਜੰਮੂ ਅਤੇ ਕਸ਼ਮੀਰ (ਰਾਜ)ਪਟਿਆਲਾਪਾਕਿਸਤਾਨਪੰਜਾਬ (ਪਾਕਿਸਤਾਨ)ਪੰਜਾਬ ਖੇਤ‍ਰਪੰਜਾਬ, ਪਾਕਿਸਤਾਨਬਠਿੰਡਾਭਾਰਤਮੋਗਾਮੋਹਾਲੀਰਾਜਸਥਾਨਲੁਧਿਆਣਾਸੰਗਰੂਰਹਰਿਆਣਾਹਿਮਾਚਲ ਪ੍ਰਦੇਸ਼

🔥 Trending searches on Wiki ਪੰਜਾਬੀ:

ਬੰਗਲੌਰਪ੍ਰਦੂਸ਼ਣਕੁਈਰ ਅਧਿਐਨਉਰਦੂਪੰਜਾਬੀ ਕੱਪੜੇਯੂਨੈਸਕੋਰਾਧਾ ਸੁਆਮੀ ਸਤਿਸੰਗ ਬਿਆਸਮਾਈ ਭਾਗੋਪੰਜਾਬੀ ਵਾਰ ਕਾਵਿ ਦਾ ਇਤਿਹਾਸਬਿਧੀ ਚੰਦਸਿੱਖਣਾਹੱਡੀਚਾਲੀ ਮੁਕਤੇਹਰਿਮੰਦਰ ਸਾਹਿਬਗੋਇੰਦਵਾਲ ਸਾਹਿਬਰਾਜਨੀਤੀ ਵਿਗਿਆਨਭੰਗੜਾ (ਨਾਚ)ਪੰਜਾਬੀ ਵਿਕੀਪੀਡੀਆਗੁਰੂ ਗ੍ਰੰਥ ਸਾਹਿਬਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਨਾਰੀਵਾਦਭਗਤ ਨਾਮਦੇਵਬੂਟਾ ਸਿੰਘਮੇਰਾ ਦਾਗ਼ਿਸਤਾਨਸੰਰਚਨਾਵਾਦਸਵਰ ਅਤੇ ਲਗਾਂ ਮਾਤਰਾਵਾਂ23 ਅਪ੍ਰੈਲਮੜ੍ਹੀ ਦਾ ਦੀਵਾਖਿਦਰਾਣੇ ਦੀ ਢਾਬਵੋਟ ਦਾ ਹੱਕਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਵਿਆਹ ਦੀਆਂ ਰਸਮਾਂਮੋਹਣਜੀਤਵਰਿਆਮ ਸਿੰਘ ਸੰਧੂਸ੍ਰੀ ਚੰਦਕੰਪਿਊਟਰਮਲਾਲਾ ਯੂਸਫ਼ਜ਼ਈਕਵਿਤਾਇੰਦਰਾ ਗਾਂਧੀਸ਼ਿਵਾ ਜੀਸਮਾਜਪੰਜਾਬ ਦਾ ਇਤਿਹਾਸਸਰਵਣ ਸਿੰਘਮਾਂ ਬੋਲੀਗੁਰਦਾਸ ਨੰਗਲ ਦੀ ਲੜਾਈਪਾਣੀਪਤ ਦੀ ਤੀਜੀ ਲੜਾਈਉਪਗ੍ਰਹਿਸਿੱਧੂ ਮੂਸੇ ਵਾਲਾਭਾਰਤ ਦਾ ਸੰਵਿਧਾਨਸਾਹਿਤਮੱਧ ਪੂਰਬਹਰੀ ਸਿੰਘ ਨਲੂਆਮਨੁੱਖੀ ਹੱਕਮਿਸਲਮਨੋਵਿਗਿਆਨਮਾਤਾ ਖੀਵੀਰਾਜਾ ਸਾਹਿਬ ਸਿੰਘਮਾਰਕਸਵਾਦੀ ਸਾਹਿਤ ਆਲੋਚਨਾਦੇਗ ਤੇਗ਼ ਫ਼ਤਿਹਅੱਜ ਆਖਾਂ ਵਾਰਿਸ ਸ਼ਾਹ ਨੂੰਯੂਬਲੌਕ ਓਰਿਜਿਨਦੱਖਣਮੰਗੂ ਰਾਮ ਮੁਗੋਵਾਲੀਆਸ਼ਰੀਂਹਚੜ੍ਹਦੀ ਕਲਾਭਗਤ ਪੂਰਨ ਸਿੰਘਸੱਭਿਆਚਾਰਭਾਰਤਜਰਮਨੀਪਾਸ਼ਅਨੰਦ ਸਾਹਿਬਨਵੀਂ ਦਿੱਲੀਬੁੱਧ (ਗ੍ਰਹਿ)ਸਵਿੰਦਰ ਸਿੰਘ ਉੱਪਲਭਾਰਤ ਰਾਸ਼ਟਰੀ ਕ੍ਰਿਕਟ ਟੀਮ🡆 More