ਸਿੱਖ ਸਾਮਰਾਜ: ਭਾਰਤੀ ਉਪਮਹਾਂਦੀਪ ਦਾ ਇੱਕ ਸਾਮਰਾਜ

ਸਿੱਖ ਸਾਮਰਾਜ (ਅੰਗਰੇਜ਼ੀ: Sikh Empire) ਇੱਕ ਤਾਕਤਵਰ ਅਤੇ ਨਿਰਪੱਖ ਮੀਰੀ ਸੀ ਜਿਸ ਦਾ ਆਗਾਜ਼ ਦੱਖਣੀ ਏਸ਼ੀਆ ਦੇ ਪੰਜਾਬ ਖ਼ੇਤਰ ਦੁਆਲੇ ਮਹਾਰਾਜਾ ਰਣਜੀਤ ਸਿੰਘ ਅਧੀਨ ਹੋਇਆ ਸੀ। ਇਹ ਸਾਮਰਾਜ 1799 ਵਿੱਚ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਾਬਜ਼ ਹੋਣ ਤੋਂ ਲੈਕੇ 1849 ਤੱਕ ਰਿਹਾ, ਜਿਸਦੀ ਜੜ੍ਹ ਸੁਤੰਤਰ ਸਿੱਖ ਮਿਸਲਾਂ ਦੇ ਖ਼ਾਲਸਾਈ ਸਿਧਾਂਤਾਂ ਉੱਤੇ ਅਧਾਰਿਤ ਸੀ। 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ ਦੱਰਾ-ਏ-ਖ਼ੈਬਰ ਤੋਂ ਚੜ੍ਹਦੇ ਪਾਸੇ ਲਹਿੰਦੇ-ਤਿਬਤ, ਅਤੇ ਦੱਖਣ ਵੱਲ ਮਿਠਾਨਕੋਟ ਅਤੇ ਉੱਤਰ ਵੱਲ ਕਸ਼ਮੀਰ ਤੇ ਲੱਦਾਖ਼ ਤੱਕ ਫੈਲਿਆ ਹੋਇਆ ਸੀ। ਇਹ ਅੰਗਰੇਜ਼ਾਂ ਦੇ ਰਾਜ ਅਧੀਨ ਆਉਣ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਆਖ਼ਰੀ ਨਰੋਆ ਖ਼ੇਤਰ ਸੀ।

ਸਿੱਖ ਸਾਮਰਾਜ
ਸਰਕਾਰ-ਏ-ਖ਼ਾਲਸਾ
ਖ਼ਾਲਸਾ ਰਾਜ
1799–1849
Flag of ਸਿੱਖ ਸਾਮਰਾਜ
ਰਣਜੀਤ ਸਿੰਘ ਦੀ ਮੋਹਰ of ਸਿੱਖ ਸਾਮਰਾਜ
ਝੰਡਾ ਰਣਜੀਤ ਸਿੰਘ ਦੀ ਮੋਹਰ
ਮਾਟੋ: "ਅਕਾਲ ਸਹਾਇ"
ਐਨਥਮ: "ਦੇਗ ਤੇਗ ਫ਼ਤਿਹ"
1839 ਵਿਚ ਰਣਜੀਤ ਸਿੰਘ ਦੀ ਮੌਤ ਤੱਕ ਸਿੱਖ ਸਾਮਰਾਜ
1839 ਵਿਚ ਰਣਜੀਤ ਸਿੰਘ ਦੀ ਮੌਤ ਤੱਕ ਸਿੱਖ ਸਾਮਰਾਜ
ਰਾਜਧਾਨੀ
ਦਰਬਾਰੀ ਭਾਸ਼ਾਫ਼ਾਰਸੀ
ਬੋਲਚਾਲ ਦੀਆਂ ਭਾਸ਼ਾਵਾਂ
ਧਰਮ
ਸਰਕਾਰਰਾਜਸ਼ਾਹੀ
ਮਹਾਰਾਜਾ 
• 1801–1839
ਰਣਜੀਤ ਸਿੰਘ
• 1839
ਖੜਕ ਸਿੰਘ
• 1839–1840
ਨੌਨਿਹਾਲ ਸਿੰਘ
• 1841–1843
ਸ਼ੇਰ ਸਿੰਘ
• 1843–1849
ਦਲੀਪ ਸਿੰਘ
ਰੀਜੈਂਟ 
• 1840–1841
ਚੰਦ ਕੌਰ
• 1843–1846
ਜਿੰਦ ਕੌਰ
ਵਜ਼ੀਰ 
• 1799–1818
ਖੁਸ਼ਹਾਲ ਸਿੰਘ ਜਮਾਂਦਾਰ
• 1818–1843
ਧਿਆਨ ਸਿੰਘ
• 1843–1844
ਹੀਰਾ ਸਿੰਘ ਡੋਗਰਾ
• 14 ਮਈ – 21 ਸਤੰਬਰ 1845
ਜਵਾਹਰ ਸਿੰਘ ਔਲਖ
• 1845–1846
ਲਾਲ ਸਿੰਘ
• 31 ਜਨਵਰੀ – 9 ਮਾਰਚ 1846
ਗੁਲਾਬ ਸਿੰਘ
Historical eraਸ਼ੁਰੂਆਤੀ ਆਧੁਨਿਕ ਕਾਲ
• ਰਣਜੀਤ ਸਿੰਘ ਦੁਆਰਾ ਲਾਹੌਰ ਉੱਤੇ ਕਬਜ਼ਾ
7 ਜੁਲਾਈ 1799
29 ਮਾਰਚ 1849
ਖੇਤਰ
1839520,000 km2 (200,000 sq mi)
ਆਬਾਦੀ
• 1800 ਦਾ ਦਹਾਕਾ
12,000,000
ਮੁਦਰਾਨਾਨਕਸ਼ਾਹੀ ਸਿੱਕੇ
ਤੋਂ ਪਹਿਲਾਂ
ਤੋਂ ਬਾਅਦ
ਸਿੱਖ ਸਾਮਰਾਜ: ਇਤਿਹਾਸ, ਜੀਓਗ੍ਰਾਫੀ, ਟਾਈਮਲਾਈਨ ਕਾਂਗੜਾ ਰਿਆਸਤ
ਸਿੱਖ ਸਾਮਰਾਜ: ਇਤਿਹਾਸ, ਜੀਓਗ੍ਰਾਫੀ, ਟਾਈਮਲਾਈਨ ਦੁਰਾਨੀ ਸਾਮਰਾਜ
ਸਿੱਖ ਸਾਮਰਾਜ: ਇਤਿਹਾਸ, ਜੀਓਗ੍ਰਾਫੀ, ਟਾਈਮਲਾਈਨ ਮਿਸਲ
ਸਿੱਖ ਸਾਮਰਾਜ: ਇਤਿਹਾਸ, ਜੀਓਗ੍ਰਾਫੀ, ਟਾਈਮਲਾਈਨ ਸਿਆਲ ਵੰਸ਼
ਸਿੱਖ ਸਾਮਰਾਜ: ਇਤਿਹਾਸ, ਜੀਓਗ੍ਰਾਫੀ, ਟਾਈਮਲਾਈਨ ਮਕਪੋਨ ਵੰਸ਼
ਸਿੱਖ ਸਾਮਰਾਜ: ਇਤਿਹਾਸ, ਜੀਓਗ੍ਰਾਫੀ, ਟਾਈਮਲਾਈਨ ਨਾਮਗਿਆਲ ਰਾਜਵੰਸ਼
ਪੰਜਾਬ ਪ੍ਰਾਂਤ (ਬ੍ਰਿਟਿਸ਼ ਭਾਰਤ) ਸਿੱਖ ਸਾਮਰਾਜ: ਇਤਿਹਾਸ, ਜੀਓਗ੍ਰਾਫੀ, ਟਾਈਮਲਾਈਨ
ਜੰਮੂ ਅਤੇ ਕਸ਼ਮੀਰ (ਰਿਆਸਤ) ਸਿੱਖ ਸਾਮਰਾਜ: ਇਤਿਹਾਸ, ਜੀਓਗ੍ਰਾਫੀ, ਟਾਈਮਲਾਈਨ
ਅੱਜ ਹਿੱਸਾ ਹੈ

ਸੰਨ 1700 ਦੇ ਸ਼ੁਰੂਆਤੀ ਦੌਰ ਵੇਲੇ ਔਰੰਗਜ਼ੇਬ ਦੀ ਮੌਤ ਅਤੇ ਮੁਗ਼ਲੀਆ ਸਲਤਨਤ ਦਾ ਨਾਸ ਹੋਣਾ ਅਰੰਭ ਹੋਇਆ। ਮੁਗ਼ਲਾਂ ਦੇ ਬਹੁਤ ਜ਼ਿਆਦਾ ਕਮਜ਼ੋਰ ਹੋਣ ਨਾਲ, ਦਲ ਖ਼ਾਲਸਾ ਦੀ ਅਗਵਾਈ ਹੇਠ ਠੰਡੇ ਪਏ ਮੁਗ਼ਲਾਂ ਅਤੇ ਲਹਿੰਦੇ ਵੱਲ ਪਠਾਣਾ ਖਿਲਾਫ਼ ਮੁਹਿੰਮ ਜਾਰੀ ਹੋ ਗਈ। ਇਸ ਨਾਲ ਫੌਜ ਦਾ ਪਸਾਰਾ ਹੋਇਆ ਜੋ ਅੱਗੇ ਜਾ ਕੇ ਵੱਖ-ਵੱਖ ਸੰਘ ਜਾਂ ਅਰਧ-ਸੁਤੰਤਰ ਮਿਸਲਾਂ ਵਿੱਚ ਵੰਡ ਹੋ ਗਏ। ਮਿਸਲਾਂ ਦੀਆਂ ਇਹਨਾਂ ਫੌਜੀ ਟੁਕੜੀਆ ਨੇ ਇੱਕ-ਦੂਜੇ ਤੋਂ ਅਲਹਿਦਾ ਇਲਾਕੇ ਅਤੇ ਸ਼ਹਿਰ ਕਾਬੂ ਕਰ ਲਏ। 1748 ਤੋਂ 1799 ਦੇ ਵਕਵੇ ਦੌਰਾਨ, ਮਿਸਲਾਂ ਦੇ ਸਿੱਖ ਸਰਦਾਰ ਆਪਣੇ ਆਪ ਵਿੱਚ ਹੀ ਅਜ਼ਾਦ ਫੌਜਦਾਰ ਬਣ ਗਏ।

ਸਾਮਰਾਜ ਦਾ ਆਗਾਜ਼ ਰਣਜੀਤ ਸਿੰਘ ਵਲੋਂ ਲਾਹੌਰ ਉੱਤੇ ਕਿਬਜ਼ ਹੋਣ ਤੋਂ ਹੋਇਆ, ਅਤੇ ਇਸੇ ਲੜੀ ਤਹਿਤ ਅਫ਼ਗਾਨ, ਅਫ਼ਗਾਨ-ਸਿੱਖ ਜੰਗਾਂ ਹਾਰਕੇ ਪੰਜਾਬ ਤੋਂ ਬਰਖ਼ਾਸਤ ਹੋਣੇ ਸ਼ੁਰੂ ਹੋ ਗਏ, ਨਾਲੇ ਖੇਰੂ-ਖੇਰੂ ਹੋਈਆਂ ਸਿੱਖ ਮਿਸਲਾਂ ਵਿੱਚ ਇਕਤਾ ਆਉਣ ਲੱਗ ਪਈ। ਰਣਜੀਤ ਸਿੰਘ ਨੂੰ 12 ਅਪ੍ਰੈਲ 1801 (ਵਿਸਾਖੀ ਵਾਲੇ ਦਿਨ) ਪੰਜਾਬ ਦਾ ਮਹਾਰਾਜਾ ਐਲਾਨਿਆ ਗਿਆ, ਜਿਸ ਨਾਲ ਇੱਕ ਸਿਆਸੀ ਏਕਤਾ ਵਾਲਾ ਰਾਜ ਸਿਰਜਿਆ ਗਿਆ। ਸਾਹਿਬ ਸਿੰਘ ਬੇਦੀ, ਜਿਹੜੇ ਗੁਰੂ ਨਾਨਕ ਸਾਹਿਬ ਦੀ ਪੀੜੀ ਵਿੱਚੋ ਸਨ, ਨੇ ਤਾਜਪੋਸ਼ੀ ਨੂੰ ਅੰਜ਼ਾਮ ਦਿੱਤਾ। ਇੱਕ ਮਿਸਲ ਦੇ ਮੁੱਖੀ ਹੋਣ ਤੋਂ ਪੰਜਾਬ ਦੇ ਮਹਾਰਾਜਾ ਬਣਨ ਤੱਕ, ਰਣਜੀਤ ਸਿੰਘ ਬਹੁਤ ਥੋੜੇ ਵਕਵੇ ਵਿੱਚ ਸੱਤਾ ਤੇ ਕਾਬਜ਼ ਹੋ ਗਿਆ। ਓਹ ਆਪਣੀ ਫੌਜ ਨੂੰ ਤਾਜ਼ਾ ਸਿਖਲਾਈ, ਹਥਿਆਰਾਂ ਅਤੇ ਤੋਪਖ਼ਾਨਿਆਂ ਨਾਲ ਮੌਡਰਨ ਕਰਨ ਲੱਗ ਪਿਆ। ਸੰਨ 1799 ਈਸਵੀ ਤੋਂ 1849 ਈਸਵੀ ਤੱਕ ਖ਼ਾਲਸਾ ਰਾਜ ਦੇ ਚਾਰ ਸੂਬੇ ਸਨ: ਲਹੌਰ, ਮੁਲਤਾਨ, ਪੇਸ਼ਾਵਰ ਅਤੇ ਜੰਮੂ ਅਤੇ ਕਸ਼ਮੀਰ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਸਾਮਰਾਜ ਅੰਦਰੂਨੀ ਫ਼ੁੱਟ ਅਤੇ ਮਾੜੇ ਸਿਆਸੀ ਪ੍ਰਬੰਧਕੀ ਕਾਰਨਾ ਕਰਕੇ ਕਮਜ਼ੋਰ ਹੋ ਗਿਆ। ਅਖੀਰ, ਸੰਨ 1849 ਤੱਕ ਦੂਜੀ ਐਂਗਲੋ-ਸਿੱਖ ਜੰਗ ਵਿੱਚ ਹਾਰਨ ਨਾਲ ਇਹ ਬਰਤਾਨਵੀ ਸਾਮਰਾਜ ਅਤੇ ਉਸਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਹਿੱਸੇ ਆਇਆ।

ਇਤਿਹਾਸ

ਪਿਛੋਕੜ

ਸਿੱਖੀ ਦਾ ਆਗਾਜ਼ ਉਸ ਸਮੇਂ ਹੋਇਆ, ਜਦ ਮੱਧ ਏਸ਼ੀਆ ਦੇ ਬਾਬਰ ਨੇ ਉੱਤਰ ਦੱਖਣੀ ਏਸ਼ੀਆ ਨੂੰ ਜਿੱਤਕੇ ਮੁਗ਼ਲੀਆ ਸਲਤਨਤ ਨੂੰ ਕਾਇਮ ਕਰਨਾ ਸ਼ੁਰੂ ਕੀਤਾ। ਅਗਾਹਾਂ ਸਲਤਨਤ ਦੀ ਵਾਂਗ ਸੰਭਾਲਨ ਵਾਲੇ ਉਸ ਦੇ ਨਿਰਪੱਖ ਪੋਤੇ, ਅਕਬਰ ਨੇ ਗੁਰੂ ਅਮਰਦਾਸ ਦੇ ਲੰਗਰ ਛਕਣ ਅਤੇ ਦਰਸ਼ਨ ਕਰਨ ਤੋਂ ਬਾਅਦ, ਸਿੱਖੀ ਬਾਰੇ ਇੱਕ ਵਧੀਆ ਖਿਆਲ ਬਣਾ ਲਿਆ। ਇਸ ਮੁਲਾਕਾਤ ਦਾ ਇਹ ਸਿੱਟਾ ਨਿਕਲਿਆ, ਕਿ ਉਸਨੇ ਲੰਗਰ ਵਿਸਤੇ ਜ਼ਮੀਨ ਭੇਟਾ ਕੀਤੀ ਅਤੇ ਸੰਨ 1605, ਉਸਦੀ ਮੌਤ ਤੱਕ ਸਿੱਖ ਗੁਰੂਆਂ ਅਤੇ ਮੁਗਲਾਂ ਵਿਚਕਾਰ ਕੋਈ ਟਕਰਾ ਦਾ ਮਹੌਲ ਨਹੀਂ ਬਣਿਆ।

ਜੀਓਗ੍ਰਾਫੀ

ਇਤਿਹਾਸਕ ਖਾਲਸਾ ਰਾਜ ਇਹਨਾਂ ਮੌਜੂਦਾ ਮੌਡਰਨ ਸਿਆਸੀ ਵੰਡਾ ਦਾ ਬਣਿਆ ਸੀ:

ਟਾਈਮਲਾਈਨ

  • 1699 - ਗੁਰੂ ਗੋਬਿੰਦ ਸਿੰਘ ਵਲੋਂ ਖਾਲਸਾ ਪ੍ਰਗਟ।
  • 1710–1716, ਬੰਦਾ ਸਿੰਘ ਬਹਾਦਰ ਵਲੋਂ ਮੁਗ਼ਲਾਂ ਨੂੰ ਹਰਾ ਪਹਿਲਾ ਖ਼ਾਲਸਾ ਰਾਜ ਕਾਇਮ।
  • 1716–1738, ਗ਼ਦਰ, ਕੋਈ ਅਸਲੀ ਹਕੂਮਤ ਨਹੀਂ; ਦੋ ਦੁਹਾਕਇਆ ਲਈ ਮੁਗ਼ਲਾਂ ਵਲੋਂ ਮਹੌਲ ਨੂੰ ਫਿਰ ਕਾਬੂ, ਭਰ ਸਿੱਖ ਬਗ਼ਾਵਤ ਕਰ ਗੁਰੀਲਾ ਵੌਰਫੇਰ ਵਿੱਚ ਰੁੱਝੇ।
  • 1733–1735, ਸਿਰਫ ਬਾਅਦ ਵਿੱਚ ਨਾ-ਮਨਜ਼ੂਰ ਕਰਨ ਲਈ, ਖ਼ਾਲਸੇ ਵਲੋਂ ਮੁਗ਼ਲਾਂ ਦੇ ਦਿੱਤੇ ਨਵਾਬੀ ਰੁਤਬੇ ਨੂੰ ਪਰਵਾਨ।
  • 1748–1767, ਅਹਿਮਦ ਸ਼ਾਹ ਅਬਦਾਲੀ ਵਲੋਂ ਹੋਲਾ।
  • 1763–1774, ਚੜਤ ਸਿੰਘ, ਸ਼ੁੱਕਰਚੱਕੀਆ ਮਿਸਲ ਦੇ ਮਿਸਲਦਾਰ ਵਲੋਂ ਗੁਜਰਾਂਵਾਲਾ ਵਿਖੇ ਆਪਣੇ ਆਪ ਨੂੰ ਸਥਾਪਿਤ।
  • 1764–1783, ਬਘੇਲ ਸਿੰਘ, ਕਰੋੜ ਸਿੰਘੀਆ ਮਿਸਲ ਦੇ ਮਿਸਲਦਾਰ ਵਲੋਂ ਮੁਗ਼ਲਾਂ ਨੂੰ ਟੈਕਸ ਲਾਗੂ।
  • 1783- ਦਿੱਲੀ ਅਤੇ ਲਾਲ ਕਿਲ੍ਹੇ ਉੱਤੇ ਸਿੱਖ ਕਬਜ਼ਾ।
ਸਿੱਖ ਸਾਮਰਾਜ: ਇਤਿਹਾਸ, ਜੀਓਗ੍ਰਾਫੀ, ਟਾਈਮਲਾਈਨ 
1846 ਵਿੱਚ ਸਭਰਾਵਾਂ ਦੀ ਲੜਾਈ ਦਾ ਦਰਿਸ਼।
  • 1773, ਅਹਿਮਦ ਸ਼ਾਹ ਅਬਦਾਲੀ ਦੀ ਮੌਤ ਉਪਰੰਤ ਉਸਦੇ ਮੁੰਡੇ ਤਿਮੂਰ ਸ਼ਾਹ ਦੇ ਪੰਜਾਬ ਵੱਲ ਕਈ ਹੋਲੇ।
  • 1774–1790, ਮਹਾਂ ਸਿੰਘ ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
  • 1790–1801, ਰਣਜੀਤ ਸਿੰਘ ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
  • 1799, ਸਿੱਖ ਖ਼ਾਲਸਾ ਫ਼ੌਜ ਦਾ ਗਠਨ।
  • 12 ਅਪ੍ਰੈਲ 1801, ਰਣਜੀਤ ਸਿੰਘ ਨੂੰ ਬਤੌਰ ਮਹਾਰਾਜਾ ਵਜੋਂ ਤਾਜਪੋਸ਼ੀ।
  • 12 ਅਪ੍ਰੈਲ 1801 – 27 ਜੂਨ 1839, ਮਹਾਰਾਜਾ ਰਣਜੀਤ ਸਿੰਘ ਦਾ ਰਾਜ।
  • 13 ਜੁਲਾਈ 1813, ਅੱਟਕ ਦੀ ਲੜਾਈ, ਸਿੱਖ ਐਮਪਾਇਰ ਦੀ ਦੁਰਾਨੀ ਸਲਤਨਤ ਉੱਪਰ ਪਹਿਲੀ ਅਹਿਮ ਫਤਿਹ।
  • ਮਾਰਚ – 2 ਜੂਨ 1818, ਮੁਲਤਾਨ ਦੀ ਲੜਾਈ, ਅਫ਼ਗਾਨ-ਸਿੱਖ ਜੰਗਾਂ ਦੀ ਦੂਜੀ ਲੜਾਈ।
  • 3 ਜੁਲਾਈ 1819, ਸ਼ੋਪੀਆ ਦੀ ਲੜਾਈ
  • 14 ਮਾਰਚ 1823, ਨੌਸ਼ਹਿਰਾ ਦੀ ਲੜਾਈ
  • 30 ਅਪ੍ਰੈਲ 1837, ਜਮਰੌਦ ਦੀ ਲੜਾਈ
  • 27 ਜੂਨ 1839 – 5 ਨਵੰਬਰ 1840, ਮਹਾਰਾਜਾ ਖੜਕ ਸਿੰਘ ਦਾ ਰਾਜ।
  • 5 ਨਵੰਬਰ 1840 – 18 ਜਨਵਰੀ 1841, ਚੰਦ ਕੌਰ ਵੱਲੋਂ ਰਾਜ ਦੀ ਸੰਖੇਪ ਵਕਵੇ ਲਈ ਸੰਭਾਲ।
  • 18 ਜਨਵਰੀ 1841 – 15 ਸਤੰਬਰ 1843, ਮਹਾਰਾਜਾ ਸ਼ੇਰ ਸਿੰਘ ਦਾ ਰਾਜ।
  • ਮਈ 1841 – ਅਗਸਤ 1842, ਸੀਨੋ-ਸਿੱਖ ਜੰਗ
  • 15 ਸਤੰਬਰ 1843 – 31 ਮਾਰਚ 1849, ਮਹਾਰਾਜਾ ਦਲੀਪ ਸਿੰਘ ਦਾ ਰਾਜ।
  • 1845–1846, ਪਹਿਲੀ ਐਂਗਲੋ-ਸਿੱਖ ਜੰਗ
  • 1848–1849, ਦੂਜੀ ਐਂਗਲੋ-ਸਿੱਖ ਜੰਗ

ਹਵਾਲੇ

ਸਾਈਟੇਸ਼ਨਾਂ

  • Volume 2: Evolution of Sikh Confederacies (1708–1769), By Hari Ram Gupta. (Munshiram Manoharlal Publishers. Date: 1999, ISBN 81-215-0540-2, 383 pages, illustrated).
  • The Sikh Army (1799–1849) (Men-at-arms), By Ian Heath. (Date: 2005, ISBN 1-84176-777-8).
  • The Heritage of the Sikhs By Harbans Singh. (Date: 1994, ISBN 81-7304-064-8).
  • Sikh Domination of the Mughal Empire. (Date: 2000, Second Edition. ISBN 81-215-0213-6).
  • The Sikh Commonwealth or Rise and Fall of Sikh Misls. (Date: 2001, revised edition. ISBN 81-215-0165-2).
  • Maharaja Ranjit Singh, Lord of the Five Rivers, By Jean-Marie Lafont. (Oxford University Press. Date: 2002, ISBN 0-19-566111-7).
  • History of Panjab, By Dr L. M. Joshi and Dr Fauja Singh.

ਬਾਹਰੀ ਲਿੰਕ

Tags:

ਸਿੱਖ ਸਾਮਰਾਜ ਇਤਿਹਾਸਸਿੱਖ ਸਾਮਰਾਜ ਜੀਓਗ੍ਰਾਫੀਸਿੱਖ ਸਾਮਰਾਜ ਟਾਈਮਲਾਈਨਸਿੱਖ ਸਾਮਰਾਜ ਹਵਾਲੇਸਿੱਖ ਸਾਮਰਾਜ ਹੋਰ ਅੱਗੇ ਪੜ੍ਹਾਈਸਿੱਖ ਸਾਮਰਾਜ ਬਾਹਰੀ ਲਿੰਕਸਿੱਖ ਸਾਮਰਾਜਅੰਗਰੇਜ਼ੀ ਬੋਲੀਖ਼ਾਲਸਾਖ਼ੈਬਰ ਦੱਰਾਜੰਮੂ ਅਤੇ ਕਸ਼ਮੀਰ (ਰਾਜ)ਤਿੱਬਤਦੱਖਣੀ ਏਸ਼ੀਆਪੰਜਾਬਮਿਸਲਰਣਜੀਤ ਸਿੰਘਲਦਾਖ਼ਲਹੌਰ

🔥 Trending searches on Wiki ਪੰਜਾਬੀ:

ਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਈ ਵੀਰ ਸਿੰਘਰੇਖਾ ਚਿੱਤਰਗੁਰਦੁਆਰਾ ਬਾਬਾ ਬਕਾਲਾ ਸਾਹਿਬਵੈਦਿਕ ਸਾਹਿਤਅਲ ਬਕਰਾਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਮੇਵਾ ਸਿੰਘ ਲੋਪੋਕੇਮਹਾਤਮਾ ਗਾਂਧੀਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਲਿਪੀਹੁਸਤਿੰਦਰਫੁਲਕਾਰੀਦਿਵਾਲੀਪੰਜਾਬੀ ਪੀਡੀਆਗੁਰੂ ਰਾਮਦਾਸਅੰਮ੍ਰਿਤਾ ਪ੍ਰੀਤਮਵਿੱਤੀ ਸੇਵਾਵਾਂਪੂਰਨ ਸਿੰਘਮਾਤਾ ਸਾਹਿਬ ਕੌਰਜੱਲ੍ਹਿਆਂਵਾਲਾ ਬਾਗ਼ਅਸਤਿਤ੍ਵਵਾਦਸਾਹਿਤ ਅਤੇ ਇਤਿਹਾਸਜੀਵਨਗੂਗਲਸ਼ਬਦਸੱਪਭਾਈ ਮਨੀ ਸਿੰਘਅਸਾਮੀ ਲਿਪੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸਮਾਜਬੱਬੂ ਮਾਨਗਗਨ ਮੈ ਥਾਲੁਸੰਯੁਕਤ ਰਾਜਜੱਸਾ ਸਿੰਘ ਰਾਮਗੜ੍ਹੀਆਸੁਹਜਵਾਦੀ ਕਾਵਿ ਪ੍ਰਵਿਰਤੀਚਿੱਟਾ ਲਹੂਰਣਜੀਤ ਸਿੰਘਧੁਨੀਮਗੁਰਸ਼ਰਨ ਸਿੰਘਭੰਗੜਾ (ਨਾਚ)ਮਰਾਠੀ ਭਾਸ਼ਾਅਮਰ ਸਿੰਘ ਚਮਕੀਲਾ (ਫ਼ਿਲਮ)ਕਬੀਰਪੰਜਾਬੀ ਵਾਰ ਕਾਵਿ ਦਾ ਇਤਿਹਾਸਮਾਤਾ ਗੁਜਰੀਹਰਭਜਨ ਮਾਨਬਲਵੰਤ ਗਾਰਗੀਲੋਕਧਾਰਾਸੁਖਮਨੀ ਸਾਹਿਬਭਗਤ ਨਾਮਦੇਵਭੱਖੜਾਵਰਿਆਮ ਸਿੰਘ ਸੰਧੂਚਿੜੀ-ਛਿੱਕਾਪੰਜਾਬੀ ਸੂਬਾ ਅੰਦੋਲਨਪੌਦਾਜੈਨ ਧਰਮਸੂਰਜ ਗ੍ਰਹਿਣਡਾ. ਸੱਤਪਾਲਵੀਸਨੀ ਲਿਓਨਅਰਦਾਸਮਾਈ ਭਾਗੋਸਚਿਨ ਤੇਂਦੁਲਕਰਕਰਨਾਲਲੂਣਾ (ਕਾਵਿ-ਨਾਟਕ)ਬਾਬਾ ਦੀਪ ਸਿੰਘਧਨੀ ਰਾਮ ਚਾਤ੍ਰਿਕਡੀ.ਐੱਨ.ਏ.ਭਗਤ ਪੂਰਨ ਸਿੰਘਸੰਸਦ ਮੈਂਬਰ, ਰਾਜ ਸਭਾਲਾਲ ਕਿਲ੍ਹਾਦੇਵੀ🡆 More