ਕੁੰਦਨ ਲਾਲ ਸਹਿਗਲ: ਭਾਰਤੀ ਗਾਇਕ ਅਤੇ ਅਦਾਕਾਰ

ਕੁੰਦਨ ਲਾਲ ਸਹਿਗਲ (11 ਅਪ੍ਰੈਲ 1904 – 18 ਜਨਵਰੀ 1947) ਅਕਸਰ ਕੇ ਐੱਲ ਸਹਿਗਲ) ਇੱਕ ਭਾਰਤੀ ਗਾਇਕ ਅਤੇ ਅਦਾਕਾਰ ਸਨ। ਇਹ ਭਾਰਤ ਦੇ ਹਿੰਦੀ ਸਿਨਮਾ, ਜੋ ਉਸ ਵੇਲ਼ੇ ਕਲਕੱਤਾ ’ਤੇ ਕੇਂਦਰਤ ਸੀ ਅਤੇ ਹੁਣ ਮੁੰਬਈ ਵਿਖੇ ਹੈ, ਦੇ ਪਹਿਲੇ ਸੁਪਰਸਟਾਰ ਸਨ।

ਕੁੰਦਨ ਲਾਲ ਸਹਿਗਲ
ਕੁੰਦਨ ਲਾਲ ਸਹਿਗਲ
ਕੁੰਦਨ ਲਾਲ ਸਹਿਗਲ ਅਤੇ ਜਮੁਨਾ ਫ਼ਿਲਮ ਦੇਵਦਾਸ (1935) ਵਿੱਚ
ਜਾਣਕਾਰੀ
ਜਨਮ11 ਅਪ੍ਰੈਲ 1904
ਜੰਮੂ, ਜੰਮੂ ਅਤੇ ਕਸ਼ਮੀਰ
ਮੌਤ18 ਜਨਵਰੀ 1947 (ਉਮਰ 42)
ਜਲੰਧਰ, ਬਰਤਾਨਵੀ ਪੰਜਾਬ
ਕਿੱਤਾਗਾਇਕ, ਅਦਾਕਾਰ
ਸਾਲ ਸਰਗਰਮ1932–1947

ਜੀਵਨ

ਕੁੰਦਨ ਲਾਲ ਸਹਿਗਲ ਕੇ ਐੱਲ ਸਹਿਗਲ ਦੇ ਨਾਮ ਮਸ਼ਹੂਰ ਸਨ। ਉਹਨਾਂ ਦਾ ਜਨਮ 11 ਅਪ੍ਰੈਲ 1904 ਨੂੰ ਜੰਮੂ ਦੇ ਨਵਾਸ਼ਹਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਅਮਰਚੰਦ ਸਹਿਗਲ ਜੰਮੂ ਸ਼ਹਿਰ ਵਿੱਚ ਤਹਿਸੀਲਦਾਰ ਸਨ। ਬਚਪਨ ਤੋਂ ਹੀ ਸਹਿਗਲ ਦਾ ਰੁਝਾਨ ਗੀਤ-ਸੰਗੀਤ ਵੱਲ ਸੀ। ਉਹਨਾਂ ਦੀ ਮਾਂ ਕੇਸਰੀਬਾਈ ਕੌਰ ਵੀ ਸੰਗੀਤ ਵਿੱਚ ਵੀ ਕਾਫ਼ੀ ਰੁਚੀ ਰੱਖਦੇ ਸਨ।

ਸਹਿਗਲ ਨੇ ਕਿਸੇ ਉਸਤਾਦ ਤੋਂ ਸੰਗੀਤ ਦੀ ਸਿੱਖਿਆ ਨਹੀਂ ਲਈ ਸੀ, ਲੇਕਿਨ ਸਭ ਤੋਂ ਪਹਿਲਾਂ ਉਹਨਾਂ ਨੇ ਸੰਗੀਤ ਦੇ ਗੁਰ ਇੱਕ ਸੂਫੀ ਸੰਤ ਸਲਮਾਨ ਯੁਸੂਫ ਤੋਂ ਸਿੱਖੇ। ਸਹਿਗਲ ਦੀ ਅਰੰਭਕ ਸਿੱਖਿਆ ਬਹੁਤ ਹੀ ਸਧਾਰਨ ਤਰੀਕੇ ਨਾਲ ਹੋਈ ਸੀ। ਉਹਨਾਂ ਨੂੰ ਆਪਣੀ ਪੜ੍ਹਾਈ ਛੱਡ ਜੀਵਨ ਨਿਰਬਾਹ ਲਈ ਉਹਨਾਂ ਨੇ ਰੇਲਵੇ ਵਿੱਚ ਟਾਈਮਕੀਪਰ ਦੀ ਮਾਮੂਲੀ ਨੌਕਰੀ ਕਰਨੀ ਪਈ ਸੀ। ਬਾਅਦ ਵਿੱਚ ਉਹਨਾਂ ਨੇ ਰੇਮਿੰਗਟਨ ਨਾਮਕ ਟਾਇਪਰਾਇਟਿੰਗ ਮਸ਼ੀਨ ਦੀ ਕੰਪਨੀ ਵਿੱਚ ਸੇਲਜਮੈਨ ਦੀ ਨੌਕਰੀ ਵੀ ਕੀਤੀ। ਕਹਿੰਦੇ ਹਨ ਕੀ ਉਹ ਇੱਕ ਵਾਰ ਉਸਤਾਦ ਫਿਆਜ਼ ਖਾਨ ਕੋਲ ਵਿਦਿਆ ਲੈਣ ਗਏ, ਤਾਨਾ ਉਸਤਾਦ ਨੇ ਉਹਨਾਂ ਨੂੰ ਕੁਝ ਗਾਉਣ ਲਈ ਕਿਹਾ। ਉਹਨਾਂ ਨੇ ਰਾਗ ਦਰਬਾਰੀ ਵਿੱਚ ਖਿਆਲ ਗਾਇਆ, ਜਿਸਨੂੰ ਸੁਣ ਕੇ ਉਸਤਾਦ ਨੇ ਗਦਗਦ ਹੋਕੇ ਕਿਹਾ ਕੀ ਬੇਟਾ ਮੇਰੇ ਕੋਲ ਅਜਿਹਾ ਕੁਝ ਨਹੀਂ ਜਿਸਨੂੰ ਸਿੱਖ ਕੇ ਤੁਸੀਂ ਹੋਰ ਬੜੇ ਗਾਇਕ ਬਣ ਸਕੋ।

ਅਦਾਕਾਰ ਅਤੇ ਗਾਇਕ

ਨਿਊ ਥਈਟਰ ਵਿੱਚ ਉਸ ਜ਼ਮਾਨੇ ਵਿੱਚ ਰਾਏ ਚੰਦ ਬੋਰਲ, ਤਾਮੀਰ ਬਰਨ ਅਤੇ ਪੰਕਜ ਮੁਲਕ ਸੰਗੀਤਕਾਰ ਸਨ ਜਿਹਨਾਂ ਵਿੱਚ ਬੋਰਲ ਸਭ ਤੋਂ ਸੀਨੀਅਰ ਸਨ ਔਰ ਉਹਨਾਂ ਨੇ ਸਹਿਗਲ ਦੇ ਫ਼ਨ ਵਿੱਚ ਨਿਖਾਰ ਅਤੇ ਪੁਖ਼ਤਗੀ ਪੈਦਾ ਕਰਨ ਵਿੱਚ ਯਕੀਨਨ ਬੜਾ ਨੁਮਾਇਆਂ ਰੋਲ ਅਦਾ ਕੀਤਾ ਹੋਵੇਗਾ, ਇਸ ਲਈ ਕਿ ਨਿਊ ਥਈਟਰ ਦੀਆਂ ਫ਼ਿਲਮਾਂ ਨੇ ਸਹਿਗਲ ਨੂੰ ਹਿੰਦੁਸਤਾਨ ਭਰ ਵਿੱਚ ਸ਼ੋਹਰਤ ਦਿੱਤੀ ਅਤੇ ਉਹਨਾਂ ਸੰਗੀਤਕਾਰਾਂ ਦੀਆਂ ਬਣਾਈਆਂ ਹੋਈਆਂ ਧੁਨਾਂ ਤੇ ਹੀ ਉਹਨਾਂ ਨੇ ਉਹ ਨਗ਼ਮੇ ਗਾਏ ਜਿਹਨਾਂ ਨੇ ਉਹਨਾਂ ਨੂੰ ਅਮਰ ਬਣਾਦਿਆ। ਮਸਲਨ ਦੇਵ ਦਾਸ ਦਾ ਇਹ ਨਗ਼ਮਾ 'ਦੁੱਖ ਕੇ ਦਿਨ ਅਬ ਬੀਤਤ ਨਾਹੀਂ ' ਜਾਂ 'ਬਾਲਮ ਆਈ ਬਸੂ ਮੇਰੇ ਮਨ ਮੇਂ' ਯਾ ਫ਼ਿਲਮ ਅ ਸਟਰੀਟ ਸਿੰਗਰ ਦਾ ਇਹ ਗੀਤ 'ਬਾਬਲ ਮੋਰਾ ਨਹੀਅਰ ਛੂਟਲ਼ ਜਾਏ' ਵਗ਼ੈਰਾ ਵਗ਼ੈਰਾ।

ਸਹਿਗਲ ਨੇ ਆਪਣੇ ਸੰਗੀਤਕ ਸਫ਼ਰ ਦਾ ਆਗਾਜ਼ 1930ਵਿਆਂ ਦੇ ਸ਼ੁਰੂ ਵਿੱਚ ਕੀਤਾ। ਉਸ ਦਾ ਪਹਿਲਾ ਗੀਤ ‘ਝੂਲਨਾ ਝੁਲਾਓ’ ਸ਼ਾਇਦ 1933 ਵਿੱਚ ਰਿਕਾਰਡ ਹੋਇਆ ਸੀ ਜਿਸ ਨੇ ਸੰਗੀਤ ਦੀ ਦੁਨੀਆ ਵਿੱਚ ਨਵੀਆਂ ਪੈੜਾਂ ਪਾਈਆਂ। ਉਰਦੂ ਅਤੇ ਹਿੰਦੀ ਵਿੱਚ ਉਹਨਾਂ ਦੇ ਤਵੇ 1932 ਤੋਂ ਹੀ ਭਰਨੇ ਬਾਦਸਤੂਰ ਜਾਰੀ ਰਹੇ, ਪਰ ਪੰਜਾਬੀ ਵਿੱਚ ਉਹਨਾਂ ਨੇ ਛੇ ਸਾਲ ਬਾਅਦ ਤਵੇ ਭਰੇ। ਬੇਕਲ ਅੰਮ੍ਰਿਤਸਰੀ ਗ਼ਜ਼ਲਗੋ ਨੇ ਦੋ ਗ਼ਜ਼ਲਾਂ ਰਚੀਆਂ ਸਨ। ਇੱਕ ਦੇ ਬੋਲ ਸਨ: ‘‘ਉਹ ਸੁਹਣੇ ਸਾਕੀਆ ਮੇਰੀ ਗਲੀ ਵੀ ਫੇਰਾ ਪਾਂਦਾ ਜਾਹ, ਮੈਂ ਦੁਖ ਵਿੱਚ ਪੀ ਲਵਾਂਗਾ ਸਾਕੀਆ ਦੋ ਘੁੱਟ ਪਿਲਾਂਦਾ ਜਾਹ।’’ ਦੂਜੀ ਦੇ ਬੋਲ ਸਨ: ‘‘ਮਾਹੀ ਨਾਲ ਜੇ ਅੱਖ ਲੜਦੀ ਕਦੀ ਨਾ, ਮੈ ਰਾਹ ਜਾਂਦੇ ਰਾਹੀਆਂ ਨੂੰ ਫੜਦੀ ਕਦੀ ਨਾ।’’ ਇਨ੍ਹਾਂ ਦੋਹਾਂ ਦੇ ਤਵੇ (ਪੰਜਾਬੀ) ਹਿੰਦੁਸਤਾਨ ਰਿਕਾਰਡਿੰਗ ਕੰਪਨੀ ਕਲਕੱਤਾ ਨੇ ਭਰੇ ਜੋ ਕੁੰਦਨ ਲਾਲ ਸਹਿਗਲ ਦੀ ਪੁਰਅਸਰ ਆਵਾਜ਼ ਵਿੱਚ ਹਨ।

ਨਿਊ ਥਈਟਰ ਨੇ ਸ਼ੁਰੂ ਵਿੱਚ ਸਹਿਗਲ ਨਾਲ ਜੋ ਤਿੰਨ ਫ਼ਿਲਮਾਂ ਬਣਾਈਆਂ ਉਹ ਮਾਲੀ ਪੱਖੋਂ ਨਾਕਾਮ ਰਹੀਆਂ। ਉਹਨਾਂ ਵਿੱਚ ਪਹਿਲੀ ਮੁਹੱਬਤ ਕੇ ਆਂਸੂ, ਜ਼ਿੰਦਾ ਲਾਸ਼ ਔਰ ਸੁਬ੍ਹਾ ਕਾ ਤਾਰਾ ਸ਼ਾਮਿਲ ਹਨ। 1933 ਵਿੱਚ ਵੀ ਨਿਊ ਥਈਟਰ ਨੇ ਤਿੰਨ ਫ਼ਿਲਮਾਂ ਰੀਲੀਜ਼ ਕੀਤੀਆਂ ਵਿੱਚ ਪੂਰਨ ਭਗਤ, ਰਾਜ ਰਾਨੀ ਮੀਰਾ ਅਤੇ ਯਹੂਦੀ ਕੀ ਲੜਕੀ ਸ਼ਾਮਿਲ ਹਨ। ਇਹ ਫ਼ਿਲਮਾਂ ਕਾਮਯਾਬ ਰਹੀਆਂ ਲੇਕਿਨ ਇਨ੍ਹਾਂ ਦੀ ਕਾਮਯਾਬੀ ਤੋਂ ਜ਼ਿਆਦਾ ਸਹਿਗਲ ਨੂੰ ਸ਼ੋਹਰਤ ਮਿਲੀ ਅਤੇ ਉਹ ਅਦਾਕਾਰ ਅਤੇ ਗਾਇਕ ਵਜੋਂ ਪਛਾਣੇ ਜਾਣ ਲੱਗੇ।

ਇਹ ਵੀ ਵੇਖੋ

ਹਵਾਲੇ

Tags:

ਕੁੰਦਨ ਲਾਲ ਸਹਿਗਲ ਜੀਵਨਕੁੰਦਨ ਲਾਲ ਸਹਿਗਲ ਅਦਾਕਾਰ ਅਤੇ ਗਾਇਕਕੁੰਦਨ ਲਾਲ ਸਹਿਗਲ ਇਹ ਵੀ ਵੇਖੋਕੁੰਦਨ ਲਾਲ ਸਹਿਗਲ ਹਵਾਲੇਕੁੰਦਨ ਲਾਲ ਸਹਿਗਲਮੁੰਬਈਹਿੰਦੀ

🔥 Trending searches on Wiki ਪੰਜਾਬੀ:

ਸ਼ਬਦ ਸ਼ਕਤੀਆਂਬੰਦਾ ਸਿੰਘ ਬਹਾਦਰਬਹਾਦੁਰ ਸ਼ਾਹ ਪਹਿਲਾਚੋਣਜਸਵੰਤ ਸਿੰਘ ਕੰਵਲਡਾ. ਰਵਿੰਦਰ ਰਵੀਜਿੰਦ ਕੌਰਪੰਜਾਬੀ ਲੋਕ ਖੇਡਾਂਸਦਾਮ ਹੁਸੈਨਪੰਜਾਬੀ ਪੀਡੀਆਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂਵਰਲਡ ਵਾਈਡ ਵੈੱਬਭੱਟਾਂ ਦੇ ਸਵੱਈਏਭਾਰਤ ਦਾ ਸੰਵਿਧਾਨਪਾਣੀ ਦੀ ਸੰਭਾਲਬਠਿੰਡਾISBN (identifier)ਬੁਢਲਾਡਾਤਖ਼ਤ ਸ੍ਰੀ ਪਟਨਾ ਸਾਹਿਬਨਕਸਲੀ-ਮਾਓਵਾਦੀ ਬਗਾਵਤਸਿੱਖਮਹਿਮੂਦ ਗਜ਼ਨਵੀਲੋਕ-ਮਨ ਚੇਤਨ ਅਵਚੇਤਨਆਸਟਰੇਲੀਆਨਿਸ਼ਾਨ ਸਾਹਿਬਗੁਰੂ ਗੋਬਿੰਦ ਸਿੰਘਕਾਂਗੋ ਦਰਿਆਆਰੀਆ ਸਮਾਜਗਠੀਆਗਿੱਧਾਸ਼ਰਧਾਂਜਲੀਜਨੇਊ ਰੋਗਪੰਜਾਬੀ ਕਿੱਸਾ ਕਾਵਿ (1850-1950)ਪ੍ਰੀਨਿਤੀ ਚੋਪੜਾਦਿਲਚੰਡੀਗੜ੍ਹਮਿਰਜ਼ਾ ਸਾਹਿਬਾਂਵਿਰਾਟ ਕੋਹਲੀਪੰਜਾਬੀ ਵਿਆਹ ਦੇ ਰਸਮ-ਰਿਵਾਜ਼ਗਿਆਨੀ ਗਿਆਨ ਸਿੰਘਸ਼ਬਦ-ਜੋੜਮੜ੍ਹੀ ਦਾ ਦੀਵਾਆਧੁਨਿਕ ਪੰਜਾਬੀ ਕਵਿਤਾਦਿਨੇਸ਼ ਸ਼ਰਮਾਥਾਇਰਾਇਡ ਰੋਗਬਲੂਟੁੱਥਮਿਸਰ2022 ਪੰਜਾਬ ਵਿਧਾਨ ਸਭਾ ਚੋਣਾਂਅਨੰਦ ਸਾਹਿਬਪਵਨ ਹਰਚੰਦਪੁਰੀਹੀਰ ਰਾਂਝਾਸਾਹਿਤਅਕਾਲ ਤਖ਼ਤ ਦੇ ਜਥੇਦਾਰਮਹਿੰਗਾਈਵਾਤਾਵਰਨ ਵਿਗਿਆਨਮੱਸਾ ਰੰਘੜਗੁਰੂ ਤੇਗ ਬਹਾਦਰਜਗਦੀਪ ਸਿੰਘ ਕਾਕਾ ਬਰਾੜਕੁਆਰ ਗੰਦਲਸਪੇਨੀ ਭਾਸ਼ਾਪੰਜਾਬੀ ਇਕਾਂਗੀ ਦਾ ਇਤਿਹਾਸਤਬਲਾਪੰਜਾਬੀ ਆਲੋਚਨਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਭਾਸ਼ਾ ਪਰਿਵਾਰਹਾਸ਼ਮ ਸ਼ਾਹਚੂਹਾਆਧੁਨਿਕਤਾਵਾਦਗੁਰਮੁਖੀ ਲਿਪੀ ਦੀ ਸੰਰਚਨਾਸਦਾ ਕੌਰਗੁਰੂ ਗਰੰਥ ਸਾਹਿਬ ਦੇ ਲੇਖਕਭੁਪਾਲ ਗੈਸ ਕਾਂਡਸਿੱਠਣੀਆਂਬਸੰਤ ਪੰਚਮੀ🡆 More