ਕੁਸ਼ਾਣ ਸਲਤਨਤ

ਕੁਸ਼ਾਨ ਸਲਤਨਤ ਜਾਂ ਕੁਸ਼ਾਨ ਰਾਜਪਾਟ (ਬਾਖ਼ਤਰੀ: κυϸανο; ਸੰਸਕ੍ਰਿਤ: कुषाण राजवंश ਕੁਸ਼ਾਨ ਰਾਜਵੰਸ਼; ਬੀ.ਐੱਚ.ਐੱਸ.: Guṣāṇa-vaṃśa; ਪਾਰਥੀ: 𐭊𐭅𐭔𐭍 𐭇𐭔𐭕𐭓 ਕੁਸ਼ਾਨ-ਖ਼ਸ਼ਾਤਰ) ਦੱਖਣੀ ਏਸ਼ੀਆ ਦੀ ਇੱਕ ਸਲਤਨਤ ਸੀ ਜੋ ਮੂਲ ਰੂਪ ਵਿੱਚ ਪਹਿਲੀ ਸਦੀ ਈਸਵੀ 'ਚ ਕੁਜੁਲ ਕਦਫ਼ੀਸ ਦੀ ਅਗਵਾਈ ਹੇਠ ਪੁਰਾਤਨ ਬਾਖ਼ਤਰ ਇਲਾਕੇ ਵਿੱਚ ਆਕਸਸ ਦਰਿਆ (ਆਮੂ ਦਰਿਆ) ਦੇ ਲਾਗੇ ਹੋਂਦ 'ਚ ਆਈ ਅਤੇ ਬਾਅਦ ਵਿੱਚ ਕਾਬੁਲ, ਅਫ਼ਗਾਨਿਸਤਾਨ ਦੇ ਨੇੜੇ ਅਬਾਦ ਹੋ ਗਈ। ਕੁਸ਼ਾਣ ਰਾਜਵੰਸ਼ ਦਾ ਉਦੈ ਮੱਧ ਏਸ਼ੀਆ ਅਤੇ ਉੱਤਰੀ ਪੱਛਮੀ ਚੀਨ ਦੇ ਯੂਈਜ਼ੀ ਨਾਮਕ ਕਬੀਲੇ ਤੋਂ ਹੋਇਆ। ਸ਼ੁਰੂ ਸ਼ੁਰੂ ਵਿੱਚ ਉਨ੍ਹਾਂ ਨੇ ਬੈਕਟਰੀਆ ਵਿੱਚ ਅਤੇ ਬਾਅਦ ਵਿੱਚ ਅਜੋਕੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਪੈਰ ਜਮਾ ਲਏ। ਉਨ੍ਹਾਂ ਨੇ ਗ੍ਰੀਕੋ-ਬੈਕਟਰੀਅਨ ਰਿਆਸਤਾਂ ਉੱਤੇ ਹੱਲੇ ਕੀਤੇ ਅਤੇ ਫਿਰ ਸ਼ਾਕਾਂ ਨੂੰ ਉਖੇੜ ਕੇ ਆਪਣੀ ਈਨ ਮਨਵਾਈ। ਉਨ੍ਹਾਂ ਦੇ ਸਾਮਰਾਜ ਦਾ ਆਗਮਨ ਪਹਿਲੀ ਸਦੀ ਈਸਵੀ ਦੇ ਸ਼ੁਰੂ ਵਿੱਚ ਹੋਇਆ ਸੀ। ਕੁਜੁਲਾ ਕਡਫੀਸੇਸ ਉਨ੍ਹਾਂ ਦਾ ਪ੍ਰਿਥਮ ਮਹਾਨ ਰਾਜਾ ਸੀ। ਉਹ ਪਹਿਲੀ ਅਤੇ ਦੂਜੀ ਸਦੀ ਈਸਵੀ ਦੇ ਅੱਧ ਤੱਕ ਉੱਤਰ ਪੱਛਮ ਅਤੇ ਉੱਤਰੀ ਭਾਰਤ ਵਿੱਚ ਆਪਣੇ ਸਾਮਰਾਜ ਦਾ ਵਿਸਥਾਰ ਕਰਦੇ ਰਹੇ ਅਤੇ ਬਾਅਦ ਵਿੱਚ ਕੁਸ਼ਾਣ ਸਾਮਰਾਜ ਤਜ਼ਾਕਿਸਤਾਨ, ਉਜ਼ਬੇਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ, ਅਤੇ ਉੱਤਰੀ ਭਾਰਤ ਦੇ ਵਾਰਾਣਸੀ ਦੇ ਨੇੜੇ ਸਾਕੇਤਾ ਅਤੇ ਸਾਰਨਾਥ ਤੱਕ ਫੈਲ ਗਿਆ ਸੀ ਜਿੱਥੇ ਇਸਦੇ ਸ਼ਿਲਾਲੇਖ ਮਿਲਦੇ ਹਨ। ਕੁਸ਼ਾਣ ਸਮਰਾਟ ਕਨਿਸ਼ਕ ਮਹਾਨ ਦੇ ਯੁੱਗ ਤੱਕ ਕੁਸ਼ਾਣ ਸਾਮਰਾਜ ਆਪਣੀ ਚੋਟੀ ਤੇ ਸੀ। ਉੱਤਰੀ ,ਉੱਤਰੀ-ਪੱਛਮੀ ਅਤੇ ਪੱਛਮੀ ਭਾਰਤ ਦੇ ਸਥਾਨਕ ਕਬੀਲਿਆਂ ਨੇ ਕੁਸ਼ਾਣ ਸਾਮਰਾਜ ਨੂੰ ਜ਼ਿਆਦਾ ਦੇਰ ਤੱਕ ਟਿਕਣ ਨਹੀਂ ਦਿੱਤਾ, ਉਨ੍ਹਾਂ ਵਿੱਚੋਂ ਪ੍ਰਮੁੱਖ ਸਨ ਯੌਧੇਆ, ਅਰਜੁਨਯਾਨ, ਕੁਲਿੰਦਾ, ਔਡੰਬਰ ਅਤੇ ਸਿੱਬੀ ਹਨ ਇਹ ਕਬੀਲੇ ਪ੍ਰਾਚੀਨ ਆਰੀਆ ਕਬੀਲਿਆਂ ਦੀ ਅੰਸ਼ ਬੰਸ ਸਨ। ਉਨ੍ਹਾਂ ਨੇ ਮਹਾਨ ਮੌਰੀਆ ਸਾਮਰਾਜ ਨੂੰ ਵੀ ਮੱਧ, ਪੱਛਮੀ, ਉੱਤਰੀ ਪੱਛਮੀ ਅਤੇ ਪੱਛਮੀ ਭਾਰਤ ਵਿੱਚ ਲੰਬੇ ਸਮੇਂ ਤੱਕ ਸਥਿਰ ਨਹੀਂ ਰਹਿਣ ਦਿੱਤਾ ਅਤੇ ਬਾਅਦ ਵਿੱਚ ਗੁਪਤਾ ਸਾਮਰਾਜ ਨੇ ਉਨ੍ਹਾਂ ਦਾ ਪਤਨ ਕਰ ਦਿੱਤਾ।

Kushan Empire
κυϸανο (ਬਾਖ਼ਤਰੀ)
कुषाण राजवंश (ਸੰਸਕ੍ਰਿਤ)
Βασιλεία Κοσσανῶν (ਯੂਨਾਨੀ)
30–375
ਰਬਤਕ ਸ਼ਿਲਾਲੇਖ ਮੁਤਾਬਕ ਕੁਸ਼ਾਨੀ ਇਲਾਕੇ (ਮੁਕੰਮਲ ਲਕੀਰ) ਅਤੇ ਕਨਿਸ਼ਕ ਹੇਠ ਕੁਸ਼ਾਨ ਅਧੀਨ ਇਲਾਕਿਆਂ ਦਾ ਵੱਧ ਤੋਂ ਵੱਧ ਪਸਾਰ (ਬਿੰਦੂਨੁਮਾ ਲਕੀਰ)[1]
ਰਬਤਕ ਸ਼ਿਲਾਲੇਖ ਮੁਤਾਬਕ ਕੁਸ਼ਾਨੀ ਇਲਾਕੇ (ਮੁਕੰਮਲ ਲਕੀਰ) ਅਤੇ ਕਨਿਸ਼ਕ ਹੇਠ ਕੁਸ਼ਾਨ ਅਧੀਨ ਇਲਾਕਿਆਂ ਦਾ ਵੱਧ ਤੋਂ ਵੱਧ ਪਸਾਰ (ਬਿੰਦੂਨੁਮਾ ਲਕੀਰ)
ਰਾਜਧਾਨੀਬਗਰਾਮ
ਪਿਸ਼ਾਵਰ
ਤਕਸ਼ਿਲਾ
ਮਥੁਰਾ
ਆਮ ਭਾਸ਼ਾਵਾਂਦਫ਼ਤਰੀ ਭਾਸ਼ਾ:
ਬਾਖ਼ਤਰੀ
ਖੇਤਰੀ ਬੋਲੀਆਂ:
ਗੰਧਾਰੀ (ਗੰਧਾਰ),
ਸੁਗਦੀ (ਸੁਗਦੀਆਨਾ),
ਯੂਨਾਨੀ
Chorasmian
Tocharian
Saka dialects
ਸਾਹਿਤਕ ਭਾਸ਼ਾ:
ਸੰਸਕ੍ਰਿਤ
ਧਰਮ
ਹਿੰਦੂ
ਬੁੱਧ
Shamanism
Zoroastrianism
Manichaeism
various Afghan-Indian religions
ਸਰਕਾਰਬਾਦਸ਼ਾਹੀ
ਬਾਦਸ਼ਾਹ 
• 60–80
ਕੁਜੁਲ ਕਦਫ਼ੀਸ
• 350–375
ਕਿਪੂਨਾਦ
Historical eraਪੁਰਾਤਨ ਇਤਿਹਾਸ
• ਕੁਜੁਲ ਕਦਫ਼ੀਸ ਨੇ ਯੂਏਜੀ ਕਬੀਲਿਆਂ ਨੂੰ ਇੱਕ ਮਹਾਂਸੰਘ 'ਚ ਇਕੱਠਾ ਕਰ ਦਿੱਤਾ
30
• ਸਸਨੀ, ਗੁਪਤ ਅਤੇ ਹਪਥਾਲੀਆਂ ਵੱਲੋਂ ਕੁਚਲੀ ਗਈ
375
ਖੇਤਰ
3,800,000 km2 (1,500,000 sq mi)
ਮੁਦਰਾਕੁਸ਼ਾਨ ਦਰਾਖ਼ਮ
ਤੋਂ ਪਹਿਲਾਂ
ਤੋਂ ਬਾਅਦ
ਕੁਸ਼ਾਣ ਸਲਤਨਤ ਹਿੰਦ-ਪਾਰਥੀ
ਕੁਸ਼ਾਣ ਸਲਤਨਤ ।ndo-Scythians
ਸਸਨੀ ਸਲਤਨਤ ਕੁਸ਼ਾਣ ਸਲਤਨਤ
ਗੁਪਤਾ ਸਲਤਨਤ ਕੁਸ਼ਾਣ ਸਲਤਨਤ
ਹਫ਼ਥਾਲੀ ਕੁਸ਼ਾਣ ਸਲਤਨਤ
ਅੱਜ ਹਿੱਸਾ ਹੈਕੁਸ਼ਾਣ ਸਲਤਨਤ ਅਫ਼ਗਾਨਿਸਤਾਨ
ਕੁਸ਼ਾਣ ਸਲਤਨਤ ਚੀਨ
ਕੁਸ਼ਾਣ ਸਲਤਨਤ ਕਿਰਗਿਜ਼ਸਤਾਨ
ਕੁਸ਼ਾਣ ਸਲਤਨਤ ਭਾਰਤ
ਕੁਸ਼ਾਣ ਸਲਤਨਤ ਨੇਪਾਲ
ਕੁਸ਼ਾਣ ਸਲਤਨਤ ਪਾਕਿਸਤਾਨ
ਕੁਸ਼ਾਣ ਸਲਤਨਤ ਤਾਜਿਕਿਸਤਾਨ
ਕੁਸ਼ਾਣ ਸਲਤਨਤ ਉਜ਼ਬੇਕਿਸਤਾਨ

ਹਵਾਲੇ

Tags:

ਅਫਗਾਨਿਸਤਾਨਅਫ਼ਗਾਨਿਸਤਾਨਆਮੂ ਦਰਿਆਉਜ਼ਬੇਕਿਸਤਾਨਕਾਬੁਲਦੱਖਣੀ ਏਸ਼ੀਆਪਾਕਿਸਤਾਨਬਾਖ਼ਤਰਭਾਰਤਮੌਰੀਆ ਸਾਮਰਾਜਵਾਰਾਣਸੀਸੰਸਕ੍ਰਿਤ ਭਾਸ਼ਾ

🔥 Trending searches on Wiki ਪੰਜਾਬੀ:

ਫੌਂਟਵਾਰਤਕਗੁਰਮੁਖੀ ਲਿਪੀ ਦੀ ਸੰਰਚਨਾਲੋਰੀਲੋਕਧਾਰਾਭਾਈ ਹਿੰਮਤ ਸਿੰਘ ਜੀਹਰਿਮੰਦਰ ਸਾਹਿਬਹਰੀ ਸਿੰਘ ਨਲੂਆਅਮਰ ਸਿੰਘ ਚਮਕੀਲਾਬੇਰੁਜ਼ਗਾਰੀਜਸਵੰਤ ਸਿੰਘ ਨੇਕੀਨਰਿੰਦਰ ਬੀਬਾਸ਼ਾਇਰਮਾਂ ਬੋਲੀਕਾਵਿ ਦੀਆ ਸ਼ਬਦ ਸ਼ਕਤੀਆਐਨ, ਗ੍ਰੇਟ ਬ੍ਰਿਟੇਨ ਦੀ ਰਾਣੀਦਿਲਜੀਤ ਦੋਸਾਂਝਗੁਰਦਿਆਲ ਸਿੰਘਗੁਰਬਾਣੀ ਦਾ ਰਾਗ ਪ੍ਰਬੰਧਲੋਕ ਵਿਸ਼ਵਾਸ਼ਜਿੰਦ ਕੌਰਜਰਨੈਲ ਸਿੰਘ ਭਿੰਡਰਾਂਵਾਲੇਮਹਾਨ ਕੋਸ਼ਕੈਨੇਡਾਭਗਤ ਨਾਮਦੇਵਚੰਡੀਗੜ੍ਹਵਿਸ਼ਵ ਵਾਤਾਵਰਣ ਦਿਵਸਰਾਮ ਸਿੰਘ (ਆਰਕੀਟੈਕਟ)ਮੀਡੀਆਵਿਕੀਉਦਾਸੀ ਸੰਪਰਦਾਵਾਕਸਚਿਨ ਤੇਂਦੁਲਕਰਫ਼ਜ਼ਲ ਸ਼ਾਹਮਜ਼ਦੂਰ-ਸੰਘਭਾਈ ਧਰਮ ਸਿੰਘ ਜੀਨਰਿੰਦਰ ਮੋਦੀਚੰਡੀ ਦੀ ਵਾਰਲੋਕ ਮੇਲੇਜਵਾਹਰ ਲਾਲ ਨਹਿਰੂਨਾਥ ਜੋਗੀਆਂ ਦਾ ਸਾਹਿਤਕੱਪੜਾਧਰਤੀ ਦਾ ਇਤਿਹਾਸਵਿਕੀਮੀਡੀਆ ਸੰਸਥਾਗੁਰੂ ਗ੍ਰੰਥ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਧਰਤੀਪੂਰਾ ਨਾਟਕਰਾਜਨੀਤੀ ਵਿਗਿਆਨਦੁੱਲਾ ਭੱਟੀਦੰਤ ਕਥਾਤੂੰ ਮੱਘਦਾ ਰਹੀਂ ਵੇ ਸੂਰਜਾਸੁਭਾਸ਼ ਚੰਦਰ ਬੋਸਸੰਤ ਰਾਮ ਉਦਾਸੀਜਰਗ ਦਾ ਮੇਲਾਮਿਸਲਗੁਰਦੁਆਰਾ ਅੜੀਸਰ ਸਾਹਿਬਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਵੱਲਭਭਾਈ ਪਟੇਲਚੰਡੀਗੜ੍ਹ ਰੌਕ ਗਾਰਡਨਆਮਦਨ ਕਰਰਣਜੀਤ ਸਿੰਘ ਕੁੱਕੀ ਗਿੱਲਜਾਨ ਲੌਕਉਪਵਾਕਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਚਾਰਲਸ ਬ੍ਰੈਡਲੋਆਦਿ ਗ੍ਰੰਥਪੇਰੀਆਰ ਈ ਵੀ ਰਾਮਾਸਾਮੀਹਾੜੀ ਦੀ ਫ਼ਸਲਪਹਿਲੀ ਐਂਗਲੋ-ਸਿੱਖ ਜੰਗਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਕਿਰਨ ਬੇਦੀਉਰਦੂ-ਪੰਜਾਬੀ ਸ਼ਬਦਕੋਸ਼ਧਮਤਾਨ ਸਾਹਿਬਕਹਾਵਤਾਂਖ਼ਾਲਿਸਤਾਨ ਲਹਿਰ🡆 More