ਕੁਲਵੰਤ ਸਿੰਘ ਵਿਰਕ
ਕੁਲਵੰਤ ਸਿੰਘ ਵਿਰਕ: ਪੰਜਾਬੀ ਕਹਾਣੀਕਾਰ
ਕੁਲਵੰਤ ਸਿੰਘ ਵਿਰਕ (20 ਮਈ 1921 – 24 ਦਸੰਬਰ 1987) ਇੱਕ ਪੰਜਾਬੀ ਕਹਾਣੀਕਾਰ ਸੀ। ਉਸ ਨੇ ਮੁੱਖ ਤੌਰ 'ਤੇ ਪੰਜਾਬੀ ਵਿੱਚ ਅਤੇ ਅੰਗਰੇਜ਼ੀ ਵਿੱਚ ਵੀ ਵੱਡੇ ਪੈਮਾਨੇ ਉੱਤੇ ਲਿਖਿਆ। ਵਿਰਕ ਨੂੰ 1968 ਵਿੱਚ ਕਹਾਣੀ ਸੰਗ੍ਰਹਿ ਨਵੇਂ ਲੋਕ ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1]
ਕੁਲਵੰਤ ਸਿੰਘ ਵਿਰਕ |
---|
ਉਸ ਦੀਆਂ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਹਿਤ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਲਿਉ ਟਾਲਸਟਾਏ ਦੀ ਪੋਤੀ ਨਤਾਸ਼ਾ ਟਾਲਸਟਾਏ ਨੇ ਰੂਸੀ ਵਿੱਚ ਅਤੇ ਓਸਾਕਾ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰੋਫੈਸਰ ਡਾ. ਤੋਮੀਓ ਮੀਜੋਕਾਮੀ ਦੁਆਰਾ ਜਾਪਾਨੀ ਵਿੱਚ ਅਨੁਵਾਦ ਕੀਤਾ ਗਿਆ।
ਜੀਵਨ
ਕੁਲਵੰਤ ਸਿੰਘ ਵਿਰਕ ਦੇ ਪਿਤਾ ਸਰਦਾਰ ਆਸਾ ਸਿੰਘ ਵਿਰਕ ਅਤੇ ਮਾਤਾ ਸਰਦਾਰਨੀ ਈਸ਼ਰ ਕੌਰ (ਚੱਠਾ) ਸਨ। ਜਨਮ ਭੂਮੀ ਪਿੰਡ ਫੁੱਲਰਵਨ, ਜ਼ਿਲ੍ਹਾ ਸ਼ੇਖ਼ੂਪੁਰਾ (ਪਾਕਿਸਤਾਨ) ਹੈ। ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਚਾਰ ਜਮਾਤਾਂ ਪਾਸ ਕੀਤੀਆਂ। ਫੇਰ ਨਨਕਾਣਾ ਸਾਹਿਬ ਦੇ ਖਾਲਸਾ ਹਾਈ ਸਕੂਲ ਚ ਪੜ੍ਹਨ ਚਲਾ ਗਿਆ। ਉਸ ਨੇ ਮੈਟ੍ਰਿਕ 1936 ਵਿੱਚ ਸ਼ੇਖ਼ੂਪੁਰਾ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨੀ ਪੰਜਾਬ) ਅਤੇ ਬੀ.ਏ. 1940 ਵਿੱਚ ਐਫ਼.ਸੀ.ਕਾਲਜ, ਲਾਹੌਰ ਤੋਂ ਕੀਤੀ। ਅੰਗਰੇਜ਼ੀ ਦੀ ਐਮ.ਏ. 1942 ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਕੀਤੀ[2] ਅਤੇ ਫਿਰ ਲਾਅ ਕਾਲਜ, ਲਾਹੌਰ ਤੋਂ ਐਲ.ਐਲ.ਬੀ. ਕਰਨ ਉਪਰੰਤ ਪਹਿਲਾਂ ਫ਼ੌਜੀ ਅਫ਼ਸਰ (1942-43), ਫਿਰ ਲਾਇਜ਼ਾਂ ਅਫ਼ਸਰ ਮੁੜ ਵਸਾਊ ਵਿਭਾਗ (1947-48), ਲੋਕ ਸੰਪਰਕ ਅਧਿਕਾਰੀ, ਮੁੜ ਵਸਾਊ ਵਿਭਾਗ, ਜਲੰਧਰ (1949-51), ਸੰਪਾਦਕ ਜਾਗ੍ਰਿਤੀ ਅਤੇ ਐਡਵਾਂਸ (ਅੰਗਰੇਜ਼ੀ) (1954-55); ਸਹਾਇਕ ਸੂਚਨਾ ਅਧਿਕਾਰੀ, ਜਲੰਧਰ (1956-64), ਸੂਚਨਾ ਅਧਿਕਾਰੀ, ਭਾਰਤ ਸਰਕਾਰ, ਦਿੱਲੀ ਅਤੇ ਚੰਡੀਗੜ (1964-70),ਅਤੇ ਜਾਇੰਟ ਡਾਇਰੈਕਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (1970 ਤੋਂ 1983) ਅਨੇਕ ਵਿਭਾਗਾਂ ਵਿੱਚ ਸੇਵਾ ਨਿਭਾਈ। ਇਸ ਦੌਰਾਨ ਡੈਪੂਟੇਸ਼ਨ ’ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦਾ ਪ੍ਰੈੱਸ ਸਕੱਤਰ ਵੀ ਰਿਹਾ। 1949 ਵਿੱਚ ਡਾ. ਕਰਮ ਸਿੰਘ ਗਰੇਵਾਲ (ਹੱਡੀਆਂ ਦੇ ਮਾਹਰ, ਅੰਮ੍ਰਿਤਸਰ) ਦੀ ਲੜਕੀ ਹਰਬੰਸ ਕੌਰ ਨਾਲ ਵਿਆਹ ਹੋਇਆ ਅਤੇ ਦੋ ਲੜਕੇ ਅਤੇ ਤਿੰਨ ਲੜਕੀਆਂ ਸਣੇ ਪੰਜ ਬੱਚਿਆਂ ਦੇ ਬਾਪ ਬਣਿਆ।
ਕਹਾਣੀ ਸੰਗ੍ਰਹਿ
- ਛਾਹ ਵੇਲਾ (1950)
- ਧਰਤੀ ਤੇ ਆਕਾਸ਼ (1951)
- ਤੂੜੀ ਦੀ ਪੰਡ (1954)
- ਏਕਸ ਕੇ ਹਮ ਬਾਰਿਕ (1955)
- ਦੁੱਧ ਦਾ ਛੱਪੜ (1958)
- ਗੋਲ੍ਹਾਂ (1961)
- ਵਿਰਕ ਦੀਆਂ ਕਹਾਣੀਆਂ (1966)
- ਨਵੇਂ ਲੋਕ (1967)
- ਦੁਆਦਸ਼ੀ
- ਅਸਤਬਾਜ਼ੀ (1984)
- ਮੇਰੀਆਂ ਸਾਰੀਆਂ ਕਹਾਣੀਆਂ (1986)
ਪ੍ਰਸਿੱਧ ਕਹਾਣੀਆਂ
- ਧਰਤੀ ਹੇਠਲਾ ਬੌਲਦ
- ਸ਼ੇਰਨੀਆਂ
- ਖੱਬਲ
- ਰਸ ਭਰੀਆਂ
- ਛਾਹ ਵੇਲਾ
- ਤੂੜੀ ਦੀ ਪੰਡ
- ਦੁੱਧ ਦਾ ਛੱਪੜ
ਅਨੁਵਾਦ
- ਸ਼ਸਤਰਾਂ ਤੋਂ ਵਿਦਾਇਗੀ (ਅਰਨੈਸਟ ਹੈਮਿੰਗਵੇ)
ਵਿਰਕ ਬਾਰੇ ਕਿਤਾਬਾਂ
- ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ:ਵਰਿਆਮ ਸਿੰਘ ਸੰਧੂ
- ਕਹਾਣੀਕਾਰ ਕੁਲਵੰਤ ਸਿੰਘ ਵਿਰਕ: ਡਾ. ਰਣਧੀਰ ਸਿੰਘ
- ਚੰਦ ਤੇ ਡਾ. ਬਿਕਰਮ ਸਿੰਘ ਘੁੰਮਣ
- ਕੁਲਵੰਤ ਸਿੰਘ ਵਿਰਕ ਇੱਕ ਅਧਿਐਨ: ਟੀ.ਆਰ. ਵਿਨੋਦ
ਇਨਾਮ
- ਭਾਸ਼ਾ ਵਿਭਾਗ ਪੰਜਾਬ (1959)
- ਸਾਹਿਤ ਅਕਾਦਮੀ ਇਨਾਮ (1968)
- ਭਾਸ਼ਾ ਵਿਭਾਗ ਪੰਜਾਬ ਵੱਲੋਂ, ਸ਼੍ਰੋਮਣੀ ਸਾਹਿਤਕਾਰ ਦੇ ਤੌਰ ’ਤੇ ਸਨਮਾਨ (1985)
ਵਿਰਾਸਤ
ਵਿਰਕ ਦੀਆਂ ਬਹੁਤ ਸਾਰੀਆਂ ਕਹਾਣੀਆਂ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ। ਧਰਤੀ ਹੇਠਲਾ ਬਲ੍ਹਦ ਦੇ ਨਾਂ ਹੇਠ ਇੱਕ ਪੁਸਤਕ ਰੂਸ ਵਿੱਚ ਪ੍ਰਕਾਸ਼ਤ ਹੋਈ। ਧਰਤੀ ਹੇਠਲਾ ਬਲ੍ਹਦ, ਦੁੱਧ ਦਾ ਛੱਪੜ, ਖੱਬਲ ਆਦਿ ਟੈਲੀਵਿਜ਼ਨ ਤੇ ਨਾਟਕ ਰੂਪ ਵਿੱਚ ਪੇਸ਼ ਕੀਤੀਆਂ ਗਈਆਂ।
ਹਵਾਲੇ
- ↑ "..:: SAHITYA : Akademi Awards ::." sahitya-akademi.gov.in. Retrieved 2021-05-02.
- ↑ ‘ਧਰਤੀ ਹੇਠਲਾ ਬੌਲਦ’ ਕੁਲਵੰਤ ਸਿੰਘ ਵਿਰਕ
ਬਾਹਰੀ ਲਿੰਕ
This article uses material from the Wikipedia ਪੰਜਾਬੀ article ਕੁਲਵੰਤ ਸਿੰਘ ਵਿਰਕ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wikimedia Foundation, Inc. Wiki (DUHOCTRUNGQUOC.VN) is an independent company and has no affiliation with Wikimedia Foundation.
In other languages:
- Egyptian Arabic: كولوانت سينج ڤيرك - Wiki مصرى
- ਅੰਗਰੇਜ਼ੀ: Kulwant Singh Virk - Wiki English
- ਹਿੰਦੀ: कुलवंत सिंह विर्क - Wiki हिन्दी
- Western Punjabi: کلڡَنت سنگھ ڡِرک - Wiki پنجابی
- ਰੂਸੀ: Вирк, Кулвант Сингх - Wiki русский
- ਉਰਦੂ: کلونت سنگھ ورک - Wiki اردو