ਕਿੱਕਲੀ: ਭਾਰਤੀ ਲੋਕ ਨਾਚ

ਕਿੱਕਲੀ ਛੋਟੀਆਂ ਕੁੜੀਆਂ ਦਾ ਪੰਜਾਬੀ ਲੋਕ-ਨਾਚ ਹੈ। ਕਿੱਕਲੀ ਦੋ ਕੁੜੀਆਂ ਇੱਕ ਦੂਜੇ ਦਾ ਹੱਥ ਫੜਕੇ ਚੱਕਰ ਵਿੱਚ ਘੁੰਮ ਕੇ ਪਾਉਂਦੀਆਂ ਹਨ ਇਸ ਨਾਲ ਸਬੰਧਤ ਲੋਕ-ਗੀਤ ਦੀਆਂ ਸਤਰਾਂ ਹਨ:

ਕਿੱਕਲੀ: ਭਾਰਤੀ ਲੋਕ ਨਾਚ
ਸਲਵਾਰ ਸੂਟ ਵਿੱਚ ਕਿੱਕਲੀ ਪਾਉਂਦੀਆਂ ਮੁਟਿਆਰਾਂ

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ।

ਇਕੱਤਰ ਬਾਲੜੀਆਂ ਜੋਟੇ ਬਣਾ ਲੈਂਦੀਆਂ ਹਨ। ਇੱਕ ਜੋਟਾ ਵਿਚਕਾਰ ਆ ਕੇ ਕਿੱਕਲੀ ਪੇਸ਼ ਕਰਦਾ ਹੈ। ਉਹ ਹੱਥ ਫੜ ਘੁੰਮਦੀਆਂ ਹਨ ਅਤੇ ਪੱਬਾਂ ਭਾਰ ਸੰਤੁਲਨ ਬਣਾਉਂਦੀਆਂ ਹਨ।

ਨਾਚ ਸ਼ੈਲੀ

ਕਿੱਕਲੀ ਲੋਕ ਨਾਚ ਵੀ ਹੈ ਅਤੇ ਕੁੜੀਆਂ ਦੀ ਖੇਡ ਵੀ। ਸਗੋਂ ਖੇਡ ਦੇ ਤੱਤ ਵਧੇਰੇ ਹਨ। ਦੋਨੋਂ ਕੁੜੀਆਂ ਇੱਕ ਦੂਜੇ ਦੇ ਹੱਥ ਕਰਿੰਗੜੀ ਸ਼ਕਲ ਵਿੱਚ ਘੁੱਟ ਕੇ ਫੜ ਲੈਂਦੀਆਂ ਹਨ। ਫਿਰ ਉਹ ਕੁੜੀਆਂ ਪੱਬਾਂ ਭਾਰ ਹੋ ਜਾਂਦੀਆਂ ਹਨ; ਬਾਹਾਂ ਤਣ ਲੈਂਦੀਆਂ ਹਨ ਅਤੇ ਸਾਰਾ ਭਾਰ ਪਿੱਛੇ ਵੱਲ ਸੁੱਟ ਲੈਂਦੀਆਂ ਹਨ। ਮਸਤੀ ਵਿੱਚ ਤੇਜ਼-ਤੇਜ਼ ਘੁੰਮਦੀਆਂ ਹਨ ਅਤੇ ਗਾਉਂਦੀਆਂ ਹਨ। ਉਹਨਾਂ ਦੀਆਂ ਚੁੰਨੀਆਂ ਹਵਾ ਵਿੱਚ ਲਹਿਰਾਉਂਦੀਆਂ ਹਨ ਅਤੇ ਝਾਂਜਰਾਂ ਛਣਕਦੀਆਂ ਹਨ। ਬਾਕੀ ਕੁੜੀਆਂ ਗਾਉਂਦੀਆਂ, ਗਿੱਧਾ ਪਾਉਂਦੀਆਂ, ਉਹਨਾਂ ਨੂੰ ਤੇਜ਼ ਹੋਰ ਤੇਜ਼ ਘੁੰਮਣ ਲਈ ਉਕਸਾਉਂਦੀਆਂ ਹਨ।

ਹਵਾਲੇ

Tags:

ਲੋਕ-ਨਾਚ

🔥 Trending searches on Wiki ਪੰਜਾਬੀ:

ਜਲੰਧਰਪੰਜਾਬ ਦੀਆਂ ਲੋਕ-ਕਹਾਣੀਆਂਰੋਹਿਤ ਸ਼ਰਮਾਕਲ ਯੁੱਗਪੰਜਾਬੀ ਲੋਕ ਕਲਾਵਾਂਪੰਜਾਬੀ ਸਿਨੇਮਾਗੱਤਕਾਅੰਮ੍ਰਿਤ ਸੰਚਾਰਜ਼ੀਰਾ, ਪੰਜਾਬਭਾਈ ਦਇਆ ਸਿੰਘ ਜੀਪਿਸਕੋ ਖੱਟਾਮਿੳੂਚਲ ਫੰਡਮਾਂ ਬੋਲੀਅਲੰਕਾਰ (ਸਾਹਿਤ)ਜ਼ਫ਼ਰਨਾਮਾ (ਪੱਤਰ)ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਰਾਜ (ਰਾਜ ਪ੍ਰਬੰਧ)ਬਵਾਸੀਰਝੁੰਮਰਨਿਬੰਧ ਅਤੇ ਲੇਖਲਿੰਗ (ਵਿਆਕਰਨ)ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਜੀ ਆਇਆਂ ਨੂੰ (ਫ਼ਿਲਮ)ਜੀ ਆਇਆਂ ਨੂੰਹੈਂਡਬਾਲਸਕੂਲਵਿਰਾਸਤਲੋਕ ਸਾਹਿਤਕਰਤਾਰ ਸਿੰਘ ਦੁੱਗਲਆਮਦਨ ਕਰਜਲ੍ਹਿਆਂਵਾਲਾ ਬਾਗਵਰਨਮਾਲਾਸੁਰਿੰਦਰ ਸਿੰਘ ਨਰੂਲਾਪ੍ਰੀਤਮ ਸਿੰਘ ਸਫੀਰ26 ਜਨਵਰੀਪੀਲੂਸਿੱਖ ਧਰਮਸੁਰਿੰਦਰ ਕੌਰਪੰਜਾਬੀ ਵਾਰ ਕਾਵਿ ਦਾ ਇਤਿਹਾਸ18 ਅਪਰੈਲਦੱਖਣੀ ਕੋਰੀਆਅੰਮ੍ਰਿਤਸਰਡਰਾਮਾਪ੍ਰਵੇਸ਼ ਦੁਆਰਜਪੁਜੀ ਸਾਹਿਬਪੰਜਾਬੀ ਕੈਲੰਡਰਵਿੱਤੀ ਸੇਵਾਵਾਂਬੈਂਕਰਹਿਤਨਾਮਾ ਭਾਈ ਦਇਆ ਰਾਮਸ਼ਰਧਾ ਰਾਮ ਫਿਲੌਰੀਪੰਜਾਬੀ ਜੀਵਨੀ ਦਾ ਇਤਿਹਾਸਨਵ-ਰਹੱਸਵਾਦੀ ਪੰਜਾਬੀ ਕਵਿਤਾਬੁਗਚੂਸੰਤ ਸਿੰਘ ਸੇਖੋਂਵਿਸ਼ਵਕੋਸ਼ਜ਼ੈਲਦਾਰਬਲਰਾਜ ਸਾਹਨੀਹਿੰਦੀ ਭਾਸ਼ਾਪੰਜਾਬੀ ਟੀਵੀ ਚੈਨਲਬਠਿੰਡਾਭਗਤ ਪੂਰਨ ਸਿੰਘਉਰਦੂ-ਪੰਜਾਬੀ ਸ਼ਬਦਕੋਸ਼ਸੋਹਣ ਸਿੰਘ ਸੀਤਲਨਿਮਰਤ ਖਹਿਰਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਗੁਰਦੁਆਰਾ ਕਰਮਸਰ ਰਾੜਾ ਸਾਹਿਬਅਮਰ ਸਿੰਘ ਚਮਕੀਲਾ (ਫ਼ਿਲਮ)ਪੰਜਾਬਸਾਰਕਧਰਤੀ ਦਿਵਸਜਸਵੰਤ ਸਿੰਘ ਨੇਕੀਗੁਰੂ ਤੇਗ ਬਹਾਦਰਕਿਰਿਆ-ਵਿਸ਼ੇਸ਼ਣਦਿੱਲੀ ਸਲਤਨਤਸੰਚਾਰ🡆 More