ਕਾਗ਼ਜ਼

ਕਾਗਜ਼ ਇੱਕ ਪਤਲਾ ਪਦਾਰਥ ਹੈ, ਜੋ ਲਿਖਣ, ਕੁਝ ਪਰਿੰਟ ਕਰਨ,ਜਾਂ ਕੋਈ ਚੀਜ਼ ਲਪੇਟਣ ਜਾਂ ਪੈਕੇਜਿੰਗ ਲਈ ਵਰਤਿਆ ਜਾਂਦਾ ਹੈ। ਕਾਗਜ਼ ਦਾ ਰੰਗ ਆਮ ਤੌਰ ’ਤੇ ਚਿੱਟਾ ਹੁੰਦਾ ਹੈ। ਕਾਗਜ਼ ਕੱਪੜਾ, ਲੱਕੜੀ, ਜਾਂ ਘਾਹ ਦਾ ਬਣਿਆਂ ਹੁੰਦਾ ਹੈ। ਕਾਗਜ਼ ਜਿਆਦਾ ਲਿਖਣ ਜਾਂ ਪਰਿੰਟ ਕਰਨ ਲਈ ਜਾਣਿਆਂ ਜਾਂਦਾ ਹੈ, ਪਰ ਇਸ ਦੀ ਵਰਤੋਂ ਸਫਾਈ ਕਰਨ, ਪੈਕੇਜ ਕਰਨ, ਅਤੇ ਕੁਝ ਥਾਵਾਂ ਤੇ ਖਾਣੇ ਵਿੱਚ ਵੀ ਵਰਤਿਆ ਜਾਂਦਾ ਹੈ। ਕਾਗਜ਼ ਤੋਂ ਕਿਤਾਬਾਂ, ਕਾਪੀਆਂ ਅਤੇ ਅਖ਼ਬਾਰ ਆਦਿ ਬਣਾਏ ਜਾਂਦੇ ਹਨ।

ਕਾਗ਼ਜ਼
ਕਾਗਜ਼ ਦਾ ਪੁਲਿੰਦਾ

ਰੰਗ ਬਦਲਣਾ

ਕਾਗ਼ਜ਼ 
ਪੁਰਾਤਨ ਸੰਸਕ੍ਰਿਤ ਭਾਸ਼ਾ 200 ਬੀਸੀ.

ਅਲਮਾਰੀ ਵਿੱਚ ਕਿਤਾਬਾਂ, ਅਖ਼ਬਾਰਾਂ ਅਤੇ ਰਸਾਲਿਆਂ ਨੂੰ ਸੰਭਾਲ ਕੇ ਰੱਖਣ ਨਾਲ ਕਈ ਸਾਲਾਂ ਬਾਅਦ ਇਨ੍ਹਾਂ ਦਾ ਰੰਗ ਬਦਲ ਜਾਂਦਾ ਹੈ। ਕਾਗਜ਼ ਨੂੰ ਲੱਕੜੀ ਤੋਂ ਬਣਾਇਆ ਜਾਂਦਾ ਹੈ। ਲੱਕੜੀ ਕਾਰਬੋਹਾਈਡਰੇਟ ਤੋਂ ਬਣੀ ਹੁੰਦੀ ਹੈ। ਇਸ ਕਾਰਬੋਹਾਈਡ੍ਰੇਟ ਵਿੱਚ ਸੈਲੂਲੋਜ਼ ਅਤੇ ਲਿਗਨਿਨ ਹੁੰਦਾ ਹੈ। ਲੰਬੇ ਸਮੇਂ ਬਾਅਦ ਲਿਗਨਿਨ ਦੇ ਅਣੂ ਟੁੱਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਫਿਨੋਲਿਕ ਤੇਜ਼ਾਬ ਬਣਦੇ ਹਨ। ਇਨ੍ਹਾਂ ਫਿਨੋਲਿਕ ਤੇਜ਼ਾਬਾਂ ਦਾ ਰੰਗ ਹਲਕਾ ਦਾਖੀ ਹੁੰਦਾ ਹੈ। ਜਿਸ ਕਾਰਨ ਕਾਗਜ਼ ਦਾ ਰੰਗ ਲੰਬੇ ਸਮੇਂ ਬਾਅਦ ਹਲਕਾ ਦਾਖੀ ਜਿਹਾ ਹੋ ਜਾਂਦਾ ਹੈ। ਇਹ ਫਿਨੋਲਿਕ ਤੇਜ਼ਾਬ ਅੱਗੇ ਸੈਲੂਲੋਜ਼ ਨਾਲ ਕਿਰਿਆ ਕਰਦੇ ਹਨ। ਜਿਸ ਕਾਰਨ ਕਾਗਜ਼ ਟੁੱਟਣਸ਼ੀਲ ਅਤੇ ਕਮਜ਼ੋਰ ਹੋ ਜਾਂਦਾ ਹੈ।

ਕਾਗਜ਼ ਦਾ ਇਤਿਹਾਸ

  • ਹਜ਼ਾਰ ਸਾਲ ਪਹਿਲਾਂ ਮਨੁੱਖ ਨੇ ਪੱਥਰਾਂ, ਰੇਤ, ਗੁਫ਼ਾਵਾਂ ਦੀਆਂ ਕੰਧਾਂ ਜਾਂ ਤਾੜ ਦੇ ਪੱਤਿਆਂ ਉੱਤੇ ਚਿੱਤਰਾਂ ਰਾਹੀਂ ਆਪਣੀ ਸੋਚ ਨੂੰ ਰੂਪਮਾਨ ਕਰਨ ਦਾ ਯਤਨ ਕੀਤਾ।
  • 2000 ਬੀਸੀ ਮਿਸਰ ਦੇਸ਼ ਦੇ ਲੋਕਾਂ ਨੇ ਪਾਪਾਏਰਸ ਨਾਮਕ ਇੱਕ ਪੱਤੇ ਦੀ ਖੋਜ ਕੀਤੀ ਜਿਸ ਦੇ ਤਲ ਉੱਤੇ ਲਿਖਿਆ ਜਾ ਸਕਦਾ ਸੀ।
  • ਕਾਗ਼ਜ਼ ਦੇ ਲਈ ਵਰਤਿਆ ਜਾਣ ਵਾਲਾ ਅੰਗਰੇਜ਼ੀ ਭਾਸ਼ਾ ਦਾ ਸ਼ਬਦ ‘ਪੇਪਰ’ ਅਸਲ ਵਿੱਚ ਸ਼ਬਦ ‘ਪਾਪਾਏਰਸ’ ਤੋਂ ਹੀ ਉਪਜਿਆ ਹੈ।
  • ਲਗਪਗ 250 ਬੀਸੀ ਤਕ ਵੱਖ-ਵੱਖ ਪ੍ਰਕਾਰ ਦੇ ਪੱਤੇ ਜਾਂ ਪਦਾਰਥ ਖੋਜੇ ਜਾਂਦੇ ਰਹੇ ਜਿਹਨਾਂ ’ਤੇ ਲਿਖਿਆ ਤਾਂ ਜਾ ਸਕਦਾ ਸੀ ਪਰ ਉਹ ਲੰਮੇ ਸਮੇਂ ਤਕ ਕਾਰਗਰ ਸਾਬਤ ਨਾ ਹੋ ਸਕੇ। ਇਹ ਮੰਨਿਆ ਜਾਂਦਾ ਹੈ ਕਿ ਚੀਨ ਦੇ ਵਾਸੀਆਂ ਨੇ ਹੀ 250 ਬੀਸੀ ਦੇ ਨੇੜੇ-ਤੇੜੇ ਕਾਗ਼ਜ਼ ਦੀ ਖੋਜ ਕੀਤੀ।
  • ਕਾਗ਼ਜ਼ ਬਣਾਉਣ ਵਾਲਾ ਪਹਿਲਾ ਵਿਅਕਤੀ ਚੀਨ ਵਾਸੀ ਚਾਏ ਲੁਨ ਸੀ। ਚਾਏ ਲੁਨ ਨੇ ਰੁੱਖਾਂ ਦੇ ਤਣੇ ਦੀਆਂ ਛਿੱਲੜਾਂ, ਪਾਟੀਆਂ ਲੀਰਾਂ, ਰੱਸੀ ਦੇ ਟੋਟਿਆਂ ਅਤੇ ਮੱਛੀਆਂ ਫੜ੍ਹਨ ਵਾਲੇ ਪੁਰਾਣੇ ਜਾਲ ਆਦਿ ਜਿਹੀਆਂ ਫਾਲਤੂ ਚੀਜ਼ਾਂ ਨੂੰ ਵਰਤ ਕੇ ਕਾਗ਼ਜ਼ ਬਣਾਇਆ ਸੀ। ਉਸ ਨੇ ਲੱਕੜੀ ਦੀ ਰਾਖ ਨਾਲ ਉਪਰੋਕਤ ਵਸਤਾਂ ਨੂੰ ਇੱਕ ਵੱਡੇ ਬਰਤਨ ਵਿੱਚ ਉਬਾਲ ਕੇ ਇੱਕ ਸੰਘਣਾ ਜਿਹਾ ਗੁੱਦਾ ਤਿਆਰ ਕੀਤਾ ਅਤੇ ਫਿਰ ਇੱਕ ਵੇਲਣੇ ’ਚੋਂ ਲੰਘਾ ਕੇ ਉਸ ਗੁੱਦੇ ਤੋਂ ਪਾਣੀ ਵੱਖ ਕਰ ਦਿੱਤਾ ਅਤੇ ਖ਼ੁਸ਼ਕ ਤੇ ਸਮਤਲ ਹੋ ਚੁੱਕੇ ਗੁੱਦੇ ਨੂੰ ਸੁਕਾ ਕੇ ਲਿਖਣਯੋਗ ਕਾਗ਼ਜ਼ ਤਿਆਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਉਸ ਵੱਲੋਂ ਤਿਆਰ ਕੀਤਾ ਕਾਗ਼ਜ਼ ਲਿਖਣ ਹਿੱਤ ਵਧੀਆ, ਸਸਤਾ, ਸੌਖੀ ਤਰ੍ਹਾਂ ਵਰਤੋਂ ਤੇ ਸਾਂਭਣਯੋਗ ਸੀ ਜਿਸ ਨੂੰ ਇੱਕ ਹੀ ਵਾਰ ਵਿੱਚ ਭਾਰੀ ਮਾਤਰਾ ’ਚ ਤਿਆਰ ਕੀਤਾ ਜਾ ਸਕਦਾ ਸੀ। ਚਾਏ ਲੁਨ ਦੀ ਇਸ ਖੋਜ ਨੇ ਪੜ੍ਹਨ-ਲਿਖਣ ਅਤੇ ਗਿਆਨ ਵੰਡਣ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ।
  • ਚੀਨ ਤੋਂ ਬਾਅਦ ਕੋਰੀਆ ਤਕ ਕਾਗ਼ਜ਼ ਦਾ ਗਿਆਨ ਤੀਜੀ ਸਦੀ ਬੀਸੀਬਾਅਦ ਪੁੱਜਿਆ ਸੀ।
  • ਕੋਰੀਆ ਤੋਂ ਆਏ ਡੌਨ-ਚੂ ਨਾਮਕ ਸੰਨਿਆਸੀ ਨੇ 610 ਵਿੱਚ ਕਾਗ਼ਜ਼ ਬਣਾਉਣ ਦੀ ਕਲਾ ਦਾ ਗਿਆਨ ਜਪਾਨ ਤਕ ਲਿਆਂਦਾ ਸੀ ਜਦੋਂਕਿ ਉਸ ਵੇਲੇ ਜਪਾਨ ਵਿੱਚ ਬੁੱਧ ਧਰਮ ਨੂੰ ਪਹੁੰਚਿਆਂ ਸਿਰਫ਼ ਛੇ ਸਾਲ ਹੋਏ ਸਨ।
  • ਕਾਗ਼ਜ਼ ਨਿਰਮਾਣ ਦੀ ਕਲਾ ਪਹਿਲਾਂ ਵੀਅਤਨਾਮ ਅਤੇ ਫਿਰ ਭਾਰਤ ਵਿੱਚ ਛੇਵੀਂ ਸਦੀ ਵਿੱਚ ਪਹੁੰਚੀ ਸੀ।
  • ਚੀਨ ’ਚ ਪਹਿਲਾਂ ਬਣ ਚੁੱਕੇ ਕਾਗ਼ਜ਼ ਦਾ ਗਿਆਨ ਬੜੀ ਹੀ ਦੇਰ ਬਾਅਦ ਯੂਰਪ ਤਕ ਪੁੱਜਿਆ। ਬਰਤਾਨੀਆ, ਫਰਾਂਸ, ਇਟਲੀ ਅਤੇ ਜਰਮਨੀ ਤਕ ਕਾਗ਼ਜ਼ 15ਵੀਂ ਸਦੀ ਤਕ ਹੀ ਪਹੁੰਚ ਸਕਿਆ।
  • 1490 ਵਿੱਚ ਵਿੱਚ ਦਰਜ ਪਹਿਲੀ ਬ੍ਰਿਟਿਸ਼ ਪੇਪਰ ਮਿੱਲ ਹਰਟਫੋਰਡਸ਼ਾਇਰ ਵਿਖੇ ਸ਼ੁਰੂ ਹੋਈ ਸੀ।

ਹਵਾਲੇ

ਬਾਹਰੀ ਕੜੀ

Tags:

ਕਾਗ਼ਜ਼ ਰੰਗ ਬਦਲਣਾਕਾਗ਼ਜ਼ ਕਾਗਜ਼ ਦਾ ਇਤਿਹਾਸਕਾਗ਼ਜ਼ ਹਵਾਲੇਕਾਗ਼ਜ਼ ਬਾਹਰੀ ਕੜੀਕਾਗ਼ਜ਼ਕੱਪੜਾਖਾਣਾਘਾਹ

🔥 Trending searches on Wiki ਪੰਜਾਬੀ:

ਭਾਰਤ ਦਾ ਝੰਡਾਡਿਪਲੋਮਾਲੂਣਾ (ਕਾਵਿ-ਨਾਟਕ)ਅਰਸਤੂਇਟਲੀਪਰਨੀਤ ਕੌਰਰੂੜੀਬੁਰਜ ਮਾਨਸਾਰਸ ਸੰਪਰਦਾਇਭਗਵਾਨ ਸਿੰਘਚਾਦਰ ਹੇਠਲਾ ਬੰਦਾਮਾਰਕ ਜ਼ੁਕਰਬਰਗਯੂਨਾਈਟਡ ਕਿੰਗਡਮਸੁਰਿੰਦਰ ਛਿੰਦਾਅੰਗਰੇਜ਼ੀ ਬੋਲੀਸਤਲੁਜ ਦਰਿਆਭੰਗੜਾ (ਨਾਚ)ਪਿਸਕੋ ਖੱਟਾਪ੍ਰੇਮ ਪ੍ਰਕਾਸ਼ਪ੍ਰਹਿਲਾਦਕਲ ਯੁੱਗਬਾਬਰਬਾਣੀਸਵਾਮੀ ਦਯਾਨੰਦ ਸਰਸਵਤੀਕੈਨੇਡਾਜਲ੍ਹਿਆਂਵਾਲਾ ਬਾਗਅਲੋਚਕ ਰਵਿੰਦਰ ਰਵੀਪੀਲੂਸੁਰਜੀਤ ਪਾਤਰਜ਼ਾਕਿਰ ਹੁਸੈਨ ਰੋਜ਼ ਗਾਰਡਨਪੰਜਾਬੀ ਭਾਸ਼ਾਸਰਪੰਚਗੁਰਮੁਖੀ ਲਿਪੀਧਰਮਪੰਜਾਬੀ ਨਾਰੀਫੋਰਬਜ਼ਮੀਡੀਆਵਿਕੀਇਸਲਾਮ ਅਤੇ ਸਿੱਖ ਧਰਮਯੂਰਪਖ਼ੂਨ ਦਾਨ18 ਅਪ੍ਰੈਲਜੱਸਾ ਸਿੰਘ ਆਹਲੂਵਾਲੀਆਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਕਲਪਨਾ ਚਾਵਲਾਨਿਹੰਗ ਸਿੰਘਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਅਧਿਆਪਕਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਨਾਮਗੁਰਦੁਆਰਾ ਬਾਬਾ ਬਕਾਲਾ ਸਾਹਿਬਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧਮਤਾਨ ਸਾਹਿਬਪੰਜਾਬ, ਭਾਰਤਨਨਕਾਣਾ ਸਾਹਿਬਆਸਟਰੇਲੀਆਅੱਲਾਪੁੜਾਰਾਵਣਪੰਜਾਬ ਦੀਆਂ ਵਿਰਾਸਤੀ ਖੇਡਾਂਪੇਮੀ ਦੇ ਨਿਆਣੇਰਜਨੀਸ਼ ਅੰਦੋਲਨਸਾਕਾ ਨਨਕਾਣਾ ਸਾਹਿਬਕਾਦਰਯਾਰਵਹਿਮ ਭਰਮਪੰਜਾਬੀ ਨਾਟਕਜ਼ੈਲਦਾਰਸੱਪ (ਸਾਜ਼)ਭੂਮੱਧ ਸਾਗਰਕੁੱਤਾਖੋਜਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਪੰਜਾਬ ਦੇ ਲੋਕ ਸਾਜ਼ਜ਼ਫ਼ਰਨਾਮਾ (ਪੱਤਰ)ਨਰਾਤੇਪੰਜਾਬ (ਭਾਰਤ) ਦੀ ਜਨਸੰਖਿਆਕਬੀਰਬਾਬਾ ਦੀਪ ਸਿੰਘਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਤਖ਼ਤ ਸ੍ਰੀ ਦਮਦਮਾ ਸਾਹਿਬ🡆 More