ਨਿੱਕੀ ਕਹਾਣੀ

ਨਿੱਕੀ ਕਹਾਣੀ ਆਧੁਨਿਕ ਗਲਪ ਸਾਹਿਤ ਦੀ ਇੱਕ ਵਿਧਾ ਹੈ। ਇਹ ਆਮ ਤੌਰ ਤੇ ਬਿਰਤਾਂਤਕ ਵਾਰਤਕ ਵਿੱਚ ਲਿਖੀ ਜਾਂਦੀ ਸੰਖੇਪ ਸਾਹਿਤਕ ਸਿਰਜਣਾ ਹੁੰਦੀ ਹੈ। ਨਿੱਕੀ ਕਹਾਣੀ 19 ਵੀਂ ਸਦੀ ਵਿੱਚ ਪਤ੍ਰਿਕਾ ਪ੍ਰਕਾਸ਼ਨ ਨਾਲ ਉਭਰੀ, ਚੈਖਵ ਦੇ ਨਾਲ ਆਪਣੀ ਸਿਖਰ ਤੱਕ ਪਹੁੰਚ ਗਈ, ਅਤੇ 20ਵੀਂ ਸਦੀ ਦੇ ਕਲਾ ਰੂਪਾਂ ਵਿੱਚ ਇੱਕ ਅਹਿਮ ਰੂਪ ਬਣ ਗਈ ਨਿੱਕੀ ਕਹਾਣੀ ਵਿੱਚ ਇੱਕ ਘਟਨਾ/ਅਨੁਭਵ ਨੂੰ ਥੋੜੇ ਪਾਤਰਾਂ ਰਾਹੀ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਕਿਸੇ ਅਨੁਭਵ ਨੂੰ ਮਾਨਵੀ ਸੰਦਰਭ ਵਿੱਚ ਪੇਸ਼ ਕੀਤਾ ਜਾਂਦਾ ਹੈ।

ਨਿੱਕੀ ਕਹਾਣੀ
ਆਧੁਨਿਕ ਛੋਟੀ ਕਹਾਣੀ ਦੇ ਜਨਕਾਂ ਵਿੱਚੋਂ ਇੱਕ - ਲੁਡਵਿਗ ਟਿਕ
ਨਿੱਕੀ ਕਹਾਣੀ
ਐਨ ਹਥੌਰਨ ਰਚਿਤ ਟਵਾਈਸ-ਟੋਲਡ ਟੇਲਜ ਦੀ 13ਵੀਂ ਐਡੀਸ਼ਨ (1879) ਦਾ ਸਿਰਲੇਖ ਸਫ਼ਾ

ਨਿੱਕੀ ਕਹਾਣੀ ਦਾ ਸੰਖੇਪ ਇਤਿਹਾਸ

ਨਿੱਕੀ ਕਹਾਣੀ 19 ਵੀਂ ਸਦੀ ਵਿੱਚ ਪਤ੍ਰਿਕਾ ਪ੍ਰਕਾਸ਼ਨ ਨਾਲ ਉਭਰੀ, ਚੈਖਵ ਨਾਲ ਆਪਣੀ ਸਿਖਰ ਤੱਕ ਪਹੁੰਚ ਗਈ ਅਤੇ 20ਵੀਂ ਸਦੀ ਦੇ ਕਲਾ ਰੂਪਾਂ ਵਿੱਚ ਇੱਕ ਅਹਿਮ ਰੂਪ ਬਣ ਗਈ। ਵਿਲੀਅਮ ਬੋਇਡ ਇਸ ਦੇ ਆਰੰਭ ਬਾਰੇ ਇਸ ਤਰ੍ਹਾਂ ਦੱਸਦਾ ਹੈ:-

ਆਓ ਆਪਾਂ ਇੱਕ ਕਲਪਨਾ ਕਰਦੇ ਹਾਂ। ਮਾਨਵੀ ਜੀਵਨ ਦੇ ਆਰੰਭ ਸਮੇਂ ਇੱਕ ਕਬੀਲਾ ਦਿਨ ਭਰ ਦੀਆਂ ਅਜਮਾਇਸ਼ਾਂ ਕਾਰਨ ਥੱਕਿਆ ਟੁੱਟਿਆ ਧੂਣੀ ਦੁਆਲੇ ਬੈਠਾ ਹੈ। ਦਿਨ ਭਰ ਜੋ ਹੋਇਆ ਬੀਤਿਆ ਉਹਦੇ ਬਾਰੇ ਚਰਚਾ ਹੋ ਰਹੀ ਹੈ। ਭੁੱਜੇ ਮਾਸ ਦੀਆਂ ਚੂੰਡੀਆਂ ਹੋਈਆਂ ਹੱਡੀਆਂ ਇਧਰ ਉਧਰ ਬੁੜਕ ਰਹੀਆਂ ਹਨ। “ਤੁਸੀਂ ਮੰਨਣਾ ਨਹੀਂ ਅੱਜ ਮੇਰੇ ਨਾਲ ਕੀ ਬੀਤੀ।” ਇੱਕ ਜਣਾ ਪੂਰੇ ਚਟਖਾਰੇ ਲਾ ਲਾ ਆਪਣੀ ਹੱਡ ਬੀਤੀ ਸੁਣਾਉਣ ਲਈ ਤਿਆਰ ਹੋ ਚੁਕਾ ਹੈ। ਬੱਚੇ ਚੁੱਪ ਕਰਾ ਦਿੱਤੇ ਗਏ ਹਨ। ਪੂਰਾ ਕਬੀਲਾ ਕਥਾ ਸਰਵਣ ਕਰਨ ਲਈ ਧਿਆਨ ਮਗਨ ਹੋ ਚੁੱਕਿਆ ਹੈ। ਸਾਰੀਆਂ ਨਜ਼ਰਾਂ ਕਥਾਕਾਰ ਤੇ ਕੇਂਦ੍ਰਿਤ ਹੋ ਗਈਆਂ ਹਨ। ਟੋਟਕਾ ਹੈ, ਮਨਪਸੰਦ ਯਾਦਾਂ ਵਿੱਚੋਂ ਇੱਕ ਯਾਦ ਹੈ, ਇੱਕ ਲਮਕਵਾਂ ਹਾਸ –ਵਿਅੰਗ ਹੈ ਅਤੇ ਕਲਪਨਾ ਦੀਆਂ ਕਨਸੋਆਂ ਹਨ। ਅੱਜ ਜੋ ਕਹਾਣੀ ਅਸੀਂ ਕਹਿੰਦੇ ਹਾਂ ਉਹਦੇ ਸਾਰੇ ਪ੍ਰਤਿਰੂਪ ਇਸ ਆਦਿ ਕਥਾ ਵਿੱਚ ਮੌਜੂਦ ਸਨ।

ਕਹਾਣੀ ਦੀਆਂ ਜੜਾਂ ਹਜ਼ਾਰਾਂ ਸਾਲ ਪੁਰਾਣੀਆਂ ਧਾਰਮਿਕ ਗਾਥਾਵਾਂ ਅਤੇ ਪ੍ਰਾਚੀਨ ਦੰਤ ਕਥਾਵਾਂ ਤੱਕ ਜਾਂਦੀਆਂ ਹਨ, ਪਰ ਅਜੋਕੇ ਰੂਪ ਵਿੱਚ ਕਹਾਣੀ ਦਾ ਆਰੰਭ ਕੁੱਝ ਹੀ ਸਮਾਂ ਪਹਿਲਾਂ ਹੋਇਆ। ਅੰਗਰੇਜ਼ੀ ਸਾਹਿਤ ਵਿੱਚ ਚੌਸਰ ਦੀ ਕਹਾਣੀਆਂ ਅਤੇ ਜੁਲਾਹਿਆਂ ਦੇ ਜੀਵਨ ਨਾਲ ਸਬੰਧਤ ਡੇਲਾਨੀ ਦੀਆਂ ਕਹਾਣੀਆਂ ਪਹਿਲਾਂ ਤੋਂ ਮਿਲਦੀਆਂ ਹਨ, ਪਰ ਵਾਸਤਵ ਵਿੱਚ ਨਿੱਕੀ ਕਹਾਣੀ ਦੀ ਲੋਕਪ੍ਰਿਅਤਾ 19ਵੀਂ ਸਦੀ ਵਿੱਚ ਵਧੀ। ਪੱਤਰ - ਪੱਤਰਕਾਵਾਂ ਦੀ ਸਥਾਪਨਾ ਅਤੇ ਆਧੁਨਿਕ ਜੀਵਨ ਦੀ ਭੱਜ-ਦੌੜ ਦੇ ਨਾਲ ਕਹਾਣੀ ਦਾ ਵਿਕਾਸ ਹੋਇਆ। 18ਵੀਂ ਸਦੀ ਵਿੱਚ ਨਿਬੰਧ ਦੇ ਨਾਲ ਸਾਨੂੰ ਕਹਾਣੀ ਦੇ ਤੱਤ ਲਿਪਟੇ ਹੋਏ ਮਿਲਦੇ ਹਨ। ਇਸ ਪ੍ਰਕਾਰ ਦੀਆਂ ਰਚਨਾਵਾਂ ਵਿੱਚ ਸਰ ਰਾਜਰ ਦ ਕਵਰਲੀ ਨਾਲ ਜੁੜਿਆ ਸਕੈਚ ਉਲੇਖਣੀ ਹੈ। 19ਵੀਂ ਸਦੀ ਵਿੱਚ ਸਾਨੂੰ ਪੂਰੇ ਤੌਰ ਤੇ ਵਿਕਸਿਤ ਕਹਾਣੀ ਮਿਲਦੀ ਹੈ।

ਕਹਾਣੀ ਜੀਵਨ ਦੀ ਇੱਕ ਝਾਕੀ ਸਿਰਫ ਸਾਨੂੰ ਦਿੰਦੀ ਹੈ। ਇਸਦਾ ਰੂਪ ਨਾਵਲ ਨਾਲੋਂ ਮੂਲੋਂ ਵੱਖ ਹੈ। ਕਹਾਣੀ ਦੀ ਸਭ ਤੋਂ ਸਫਲ ਪਰਿਭਾਸ਼ਾ ਜੀਵਨ ਦੀ ਇੱਕ ਕਾਤਰ ਹੈ। ਵਾਲਟਰ ਸਕਾਟ ਅਤੇ ਡਿਕਨਜ਼ ਨੇ ਕਹਾਣੀਆਂ ਲਿਖੀਆਂ ਸਨ। ਡਿਕਨਜ਼ ਨੇ ਆਪਣਾ ਸਾਹਿਤਕ ਜੀਵਨ ਹੀ ‘ਸਕੈਚੇਜ ਬਾਇ ਬੌਜ’ ਨਾਮ ਦੀ ਰਚਨਾ ਨਾਲ ਸ਼ੁਰੂ ਕੀਤਾ ਸੀ, ਹਾਲਾਂਕਿ ਇਹਨਾਂ ਦੀ ਅਸਲੀ ਦੇਣ ਨਾਵਲ ਦੇ ਖੇਤਰ ਵਿੱਚ ਹੈ। ਟਰੋਲੋਪ ਅਤੇ ਮਿਸੇਜ ਗੈਸਕੇਲ ਨੇ ਵੀ ਕਹਾਣੀਆਂ ਲਿਖੀਆਂ ਸਨ, ਪਰ ਕਹਾਣੀ ਦੇ ਸਰਵਪ੍ਰਥਮ ਵੱਡੇ ਲੇਖਕ ਵਾਸ਼ਿੰਗਟਨ ਇਰਵਿੰਗ, ਨਾਥੇਨੀਅਲ ਹਥਾਰਨ, ਬਰੇਟ ਹਾਰਟ ਅਤੇ ਐਡਗਰ ਐਲਨ ਪੋ ਸਾਨੂੰ ਅਮਰੀਕਾ ਵਿੱਚ ਮਿਲਦੇ ਹਨ। ਇਰਵਿੰਗ (1783 - 1859) ਦੀ ‘ਸਕੇਚ ਬੁੱਕ’ ਅਜਬ ਕਹਾਣੀਆਂ ਦਾ ਭੰਡਾਰ ਹੈ। ਇਹਨਾਂ ਵਿੱਚ ਸਭ ਤੋਂ ਸਫਲ ‘ਰਿਪ ਵਾਨ ਵਿੰਕਿਲ’ਹੈ। ਹਥਾਰਨ (1804 - 1864) ਦੀਆਂ ਕਹਾਣੀਆਂ ਸਾਨੂੰ ਪਰੀਲੋਕ ਦੇ ਸੁਪਨੇ ਵਿਖਾਂਦੀਆਂ ਹਨ। ਬਰੇਟ ਹਾਰਟ (1839 - 1902) ਦੀਆਂ ਕਹਾਣੀਆਂ ਵਿੱਚ ਅਮਰੀਕਾ ਦੀਆਂ ਪੱਛਮੀ ਬਸਤੀਆਂ ਦੇ ਅੱਗੜ ਦੁਗੜ ਜੀਵਨ ਦਾ ਦਿਗਦਰਸ਼ਨ ਹੈ। ਪੋ (1809 - 1849) ਸੰਸਾਰ ਦੇ ਸਭ ਤੋਂ ਉੱਤਮ ਕਹਾਣੀ ਲੇਖਕ ਕਹੇ ਜਾਂਦੇ ਹਨ। ਉਨ੍ਹਾਂ ਦੀ ਕਹਾਣੀਆਂ ਡਰ, ਸੰਤਾਪ ਅਤੇ ਹੈਰਾਨੀ ਨਾਲ ਪਾਠਕ ਨੂੰ ਅਚੰਭਿਤ ਕਰ ਦਿੰਦੀਆਂ ਹਨ।

ਇੰਗਲੈਂਡ ਵਿੱਚ ਸਟੀਵਨਸਨ (1850 - 1894) ਨੇ ਕਹਾਣੀ ਨੂੰ ਪ੍ਰੋਢਤਾ ਪ੍ਰਦਾਨ ਕੀਤੀ। ਉਨ੍ਹਾਂ ਦੀ ‘ਮਾਰਖੇਇਮ’, ‘ਵਿਲ ਓ ਦ ਮਿਲ’ਅਤੇ ‘ਦ ਬਾਟਲ ਇੰਪ’ ਆਦਿ ਕਹਾਣੀਆਂ ਪ੍ਰਸਿੱਧ ਹਨ। ਹੈਨਰੀ ਜੇਮਸ (1843 - 1916) ਨਾਵਲਾਂ ਦੇ ਇਲਾਵਾ ਕਹਾਣੀ ਲਿਖਣ ਵਿੱਚ ਵੀ ਬਹੁਤ ਕੁਸ਼ਲ ਸਨ। ਮਨੋਵਿਗਿਆਨਕ ਵਿਸ਼ਲੇਸ਼ਣ ਵਿੱਚ ਉਨ੍ਹਾਂ ਦੀ ਸਫਲਤਾ ਹੈਰਾਨਕੁਨ ਸੀ। ਐਂਬਰੋਜ ਬੀਅਰਸ (1842 - 1913) ਕੋਮਲ ਅਤੇ ਸੰਸ਼ਲਿਸ਼ਟ ਭਾਵਨਾਵਾਂ ਨੂੰ ਵਿਅਕਤ ਕਰਨ ਵਿੱਚ ਅਤਿਅੰਤ ਕੁਸ਼ਲ ਸਨ। ਕੈਥਰੀਨ ਮੈਂਸਫੀਲਡ (1889 - 1923) ਸੁਕੁਮਾਰ ਪਲਾਂ ਦਾ ਚਿਤਰਨ ਬੁਰਸ਼ ਦੀਆਂ ਹਲਕੀਆਂ ਹਲਕੀਆਂ ਛੋਹਾਂ ਦੇ ਸਮਾਨ ਕਰਦੀ ਹੈ।

20ਵੀਂ ਸਦੀ ਦੇ ਸਾਰੇ ਵੱਡੇ ਨਾਵਲਕਾਰਾਂ ਨੇ ਕਹਾਣੀ ਨੂੰ ਵੀ ਅਪਣਾਇਆ। ਇਹ 19ਵੀਂ ਸਦੀ ਦੀ ਪਰੰਪਰਾ ਵਿੱਚ ਹੀ ਇੱਕ ਅੱਗੇ ਵੱਲ ਪੁੱਟਿਆ ਹੋਇਆ ਕਦਮ ਸੀ। ਟਾਮਸ ਹਾਰਡੀ ਦੀ ‘ਵੇਸੇਕਸ ਟੇਲਸ’ ਦੇ ਸਮਾਨ ਐਚ ਜੀ ਵੈੱਲਜ, ਕਾਨਰਡ, ਆਰਨਲਡ ਬੇਨੇਟ, ਜਾਨ ਗਾਲਸਵਰਦੀ, ਡੀ ਐਚ ਲਾਰੇਂਸ, ਆਲਡਸ ਹਕਸਲੇ, ਜੇਮਸ ਜਵਾਇਸ, ਸਾਮਰਸੇਟ ਮਾਮ ਆਦਿ ਨੇ ਅਨੇਕ ਸਫਲ ਕਹਾਣੀਆਂ ਲਿਖੀਆਂ।

ਐਚ ਜੀ ਵੈੱਲਜ (1866 - 1946) ਵਿਗਿਆਨਕ ਮਜ਼ਮੂਨਾਂ ਉੱਤੇ ਕਹਾਣੀ ਲਿਖਣ ਵਿੱਚ ਸਿੱਧਹਸਤ ਸਨ। ਉਨ੍ਹਾਂ ਦੀ ਪੁਸਤਕ ‘ਸਟੋਰੀਜ ਆਵ ਟਾਇਮ ਐਂਡ ਸਪੇਸ’ ਬਹੁਤ ਪ੍ਰਸਿਧੀ ਪਾ ਚੁੱਕੀ ਹੈ। ਕਾਨਰਡ (1856 - 1924) ਪੋਲੈਂਡ ਨਿਵਾਸੀ ਸਨ, ਪਰ ਅੰਗਰੇਜ਼ੀ ਕਥਾ ਸਾਹਿਤ ਨੂੰ ਉਨ੍ਹਾਂ ਦੀ ਵੱਡੀ ਦੇਣ ਹੈ। ਆਰਨਲਡ ਬੈਨੇਟ (1867 - 1931) ਪੰਜ ਕਸਬਿਆਂ ਦੇ ਖੇਤਰੀ ਜੀਵਨ ਨਾਲ ਸਬੰਧਤ ਕਹਾਣੀਆਂ, ਜਿਵੇਂ ‘ਟੇਲਸ ਆਵ ਦ ਫਾਇਵ ਟਾਊਨਸ’ ਲਿਖਦੇ ਸਨ। ਜਾਨ ਗਾਲਸਵਰਦੀ (1867 - 1933) ਦੀਆਂ ਕਹਾਣੀਆਂ ਡੂੰਘਾ ਮਾਨਵੀ ਸੰਵੇਦਨਾ ਵਿੱਚ ਡੁੱਬੀਆਂ ਹਨ। ਉਨ੍ਹਾਂ ਦਾ ਕਹਾਣੀ ਸੰਗ੍ਰਿਹ, ‘ਦ ਕੈਰਵਨ’ ਅੰਗਰੇਜ਼ੀ ਵਿੱਚ ਕਹਾਣੀ ਦੇ ਅਤਿਅੰਤ ਉੱਚ ਪੱਧਰ ਦਾ ਸਾਨੂੰ ਜਾਣ ਪਹਿਚਾਣ ਦਿੰਦਾ ਹੈ। ਡੀ ਐਚ ਲਾਰੇਂਸ (1885 - 1930) ਦੀਆਂ ਕਹਾਣੀਆਂ ਦਾ ਪਰਵਾਹ ਮੱਧਮ ਹੈ ਅਤੇ ਉਹ ਉਲਝੀਆਂ ਮਾਨਸਿਕ ਗੁੱਥੀਆਂ ਦੇ ਅਧਿਐਨ ਪੇਸ਼ ਕਰਦੀਆਂ ਹਨ। ਉਨ੍ਹਾਂ ਦਾ ਕਹਾਣੀ ਸੰਗ੍ਰਿਹ ‘ਦਿ ਵੂਮਨ ਹੂ ਰੋਡ ਅਵੇ’ ਪ੍ਰਸਿੱਧ ਹੈ। ਆਲਡਸ ਹਕਸਲੇ (1894 - 1963) ਆਪਣੀ ਕਹਾਣੀਆਂ ਵਿੱਚ ਮਨੁੱਖ ਦੇ ਚਰਿੱਤਰ ਉੱਤੇ ਵਿਅੰਗ ਭਰੀ ਚੋਟ ਕਰਦੇ ਹਨ। ਉਨ੍ਹਾਂ ਨੂੰ ਜੀਵਨ ਵਿੱਚ ਮੰਨ ਲਉ ਸ਼ਰਧਾ ਦੇ ਲਾਇਕ ਕੁੱਝ ਵੀ ਨਹੀਂ ਮਿਲਦਾ। ਜੇਮਸ ਜਵਾਇਸ (1882 - 1941) ਆਪਣੀ ਕਹਾਣੀਆਂ ‘ਡਬਲਿਨਰਸ’ ਵਿੱਚ ਡਬਲਿਨ ਦੇ ਨਾਗਰਿਕ ਜੀਵਨ ਦੀਆਂ ਯਥਾਰਥਵਾਦੀ ਝਾਕੀਆਂ ਪਾਠਕ ਨੂੰ ਦਿੰਦੇ ਹਨ। ਸਾਮਰਸੇਟ ਮਾਮ (1874 - 1958) ਆਪਣੀ ਕਹਾਣੀਆਂ ਵਿੱਚ ਬ੍ਰਿਟਿਸ਼ ਸਾਮਰਾਜ ਦੇ ਦੁਰੇਡੇ ਉਪਨਿਵੇਸ਼ਾਂ ਦਾ ਜੀਵਨ ਵਿਅਕਤ ਕਰਦੇ ਹਨ। ਅੱਜ ਦੀ ਨਿੱਕੀ ਕਹਾਣੀ ਮਨੁੱਖ ਚਰਿੱਤਰ ਦੇ ਸੂਖਮਤਮ ਰੂਪਾਂ ਉੱਤੇ ਧਿਆਨ ਕੇਂਦਰਿਤ ਕਰਦੀ ਹੈ।

ਹਵਾਲੇ

Tags:

ਗਲਪਸਾਹਿਤ

🔥 Trending searches on Wiki ਪੰਜਾਬੀ:

ਖਿਦਰਾਣਾ ਦੀ ਲੜਾਈ1954ਪੰਜਾਬੀ ਸਾਹਿਤ ਦਾ ਇਤਿਹਾਸਮਨੁੱਖੀ ਸਰੀਰਭਾਰਤ ਦੀ ਸੰਵਿਧਾਨ ਸਭਾਚੜ੍ਹਦੀ ਕਲਾਚਿੱਟਾ ਲਹੂਬਾਬਰਅਲੰਕਾਰਮਾਝਾਹਿੰਦੀ ਭਾਸ਼ਾਰਾਜ ਸਭਾਗੁਰੂ ਅੰਗਦਪੰਜਾਬ ਦੇ ਲੋਕ ਸਾਜ਼ਮਹੀਨਾਅਥਲੈਟਿਕਸ (ਖੇਡਾਂ)ਜਲਵਾਯੂ ਤਬਦੀਲੀ11 ਜਨਵਰੀਬੁੱਧ (ਗ੍ਰਹਿ)ਸਵੈ-ਜੀਵਨੀਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਸੁਕਰਾਤਅੰਮ੍ਰਿਤਾ ਪ੍ਰੀਤਮਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸਾਹ ਕਿਰਿਆਸਿੱਖ ਧਰਮਵਾਰਤਕਰਾਣਾ ਸਾਂਗਾਬਿਰਤਾਂਤ-ਸ਼ਾਸਤਰਨਾਰੀਵਾਦਹੁਸੀਨ ਚਿਹਰੇਪੂਛਲ ਤਾਰਾਗੁਰੂ ਅਮਰਦਾਸਦ ਵਾਰੀਅਰ ਕੁਈਨ ਆਫ਼ ਝਾਂਸੀਸਰੀਰਕ ਕਸਰਤਜਨਮਸਾਖੀ ਅਤੇ ਸਾਖੀ ਪ੍ਰੰਪਰਾਅਲੋਪ ਹੋ ਰਿਹਾ ਪੰਜਾਬੀ ਵਿਰਸਾਕਾਂਸੀ ਯੁੱਗਜਿੰਦ ਕੌਰਮਿਆ ਖ਼ਲੀਫ਼ਾਬਾਰੋਕਘਰੇਲੂ ਰਸੋਈ ਗੈਸਡਾ. ਹਰਚਰਨ ਸਿੰਘਜਰਨੈਲ ਸਿੰਘ ਭਿੰਡਰਾਂਵਾਲੇਪਰਿਵਾਰਵਾਰਤਕ ਦੇ ਤੱਤਸੰਗਰੂਰ (ਲੋਕ ਸਭਾ ਚੋਣ-ਹਲਕਾ)ਸੁਲਤਾਨ ਬਾਹੂਬਾਬਾ ਦੀਪ ਸਿੰਘਸੈਣੀਮਿਸਲਸਿੱਖ ਗੁਰੂਭਾਈ ਮਨੀ ਸਿੰਘਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭਾਰਤ ਦਾ ਝੰਡਾਮਾਲਦੀਵਵਰਨਮਾਲਾਪੰਜਾਬਅਜਮੇਰ ਸਿੰਘ ਔਲਖਲੋਕ ਸਭਾ ਹਲਕਿਆਂ ਦੀ ਸੂਚੀਯੂਰਪੀ ਸੰਘਗੁਰਦੁਆਰਾ ਬਾਓਲੀ ਸਾਹਿਬਨਿਹੰਗ ਸਿੰਘਗੁਰਦਿਆਲ ਸਿੰਘਸ਼ਰੀਂਹਜਪੁਜੀ ਸਾਹਿਬਭਾਰਤ ਦਾ ਇਤਿਹਾਸਚੰਦਰਮਾਹੀਰ ਰਾਂਝਾਕਲਪਨਾ ਚਾਵਲਾਮਾਤਾ ਗੁਜਰੀਜੀਵਨੀਸਿੱਖਿਆਗੁਰਦਾਸ ਨੰਗਲ ਦੀ ਲੜਾਈਅਕਾਲ ਤਖ਼ਤਇੰਸਟਾਗਰਾਮ🡆 More